3121
Shayari / Re: ਪੀ ਜੇ 'ਤੇ HITLER ਦੀ ਬਰਾਤ
« on: May 23, 2011, 12:17:35 PM »:
saghi odo hi ghottna ehde maura ch dhareya hunda tan ,ah din na dekhne painde tainu :D:
This section allows you to view all posts made by this member. Note that you can only see posts made in areas you currently have access to. 3121
Shayari / Re: ਪੀ ਜੇ 'ਤੇ HITLER ਦੀ ਬਰਾਤ« on: May 23, 2011, 12:17:35 PM »: saghi odo hi ghottna ehde maura ch dhareya hunda tan ,ah din na dekhne painde tainu :D: 3122
Shayari / Re: ਪੀ ਜੇ 'ਤੇ HITLER ਦੀ ਬਰਾਤ« on: May 23, 2011, 11:52:01 AM »ਇਕ ਗੱਲ ਭੁੱਲ ਗਿਆ ਸੀ ਰਹਿ ਗਿਆ ਮੈਂ ਦੱਸਣੋ ਹੁਣ ਕਰ ਕਰ ਚੇਤੇ ਯਾਰੋ ਹਟਾਂ ਨਾ ਮੈਂ ਹੱਸਣੋ ਸਰਬ ਵੀ ਆਇਆ ਸੀ ਵਿਆਹ ਤੇ ਸੱਜ ਧੱਜ ਕੇ ਵਿਹੜੇ ਵਿਚ ਡਿਗ ਪਿਆ ਸੱਗੀ ਵਿਚ ਵੱਜ ਕੇ ਡਿੱਗੇ ਪਏ ਨੇ ਅੱਖ ਉਹਨੂੰ ਮਾਰ ਦਿੱਤੀ ਦੱਬ ਕੇ ਸੱਗੀ ਵੀ ਲਿਆਈ ਫਿਰ ਘੋਟਣਾ ਕਿਤੋਂ ਲੱਭ ਕੇ ਕਹਿੰਦਾ ਨਾ ਮਾਰੀਂ ਮੁਟਿਆਰੇ ਮੈਂ ਐਨਾ ਸਜਿਆ ਸੀ ਤੇਰੇ ਲਈ ਨਾਰੇ ਮਰਿਆਂ ਨੂੰ ਤੂੰ ਕੀ ਮਾਰਨਾ ਅਸੀ ਤਾਂ ਦਿਲ ਤੇਰੇ ਮੂਹਰੇ ਹਾਰੇ ਤੇਰੇ ਨਾਂ ਦਾ ਸੌਫਟਵੌਅਰ ਬਣਾ ਤਾ ਤੂੰ ਵੇਖ ਲੈ ਮੇਰੇ ਕਾਰੇ 3124
Lok Virsa Pehchaan / Re: boliyan...« on: May 23, 2011, 10:10:27 AM »ਬੱਗੀ ਬੱਗੀ ਕਣਕ ਦੁਆਬੇ ਦੀ ਜਿਹੜੀ ਬੋਲੀ ਨਾ ਪਾਊ ਰੰਨ ਬਾਬੇ ਦੀ 3125
Lok Virsa Pehchaan / Re: boliyan...« on: May 23, 2011, 10:09:02 AM »ਗੁੱਤ ਸੱਪਨੀ ਦੇ ਵਾਂਗੂੰ ਮੇਹਲੇ ਸਿਰ ਸੂਹੀ ਫੁੱਲਕਾਰੀ ਖੁੱਲ ਕੇ ਦਸਦੇ ਨੀ ਤੇਰੀ ਕਿਹੜੇ ਮੁੰਡੇ ਨਾਲ ਯਾਰੀ 3126
Lok Virsa Pehchaan / Re: boliyan...« on: May 23, 2011, 10:06:11 AM »ਉਚੇ ਟਿਬੇ ਬੋਤੀ ਚਰਦੀ ਨੀਵੇਂ ਕਰਦੀ ਲੇਡੇ ਤੋਰ ਸ਼ੁਕੀਨਣ ਦੀ ਤੂੰ ਕੀ ਜਾਣੇ ਭੇਡੇ 3127
Shayari / Re: ਪੀ ਜੇ 'ਤੇ HITLER ਦੀ ਬਰਾਤ« on: May 23, 2011, 09:47:25 AM »ਉਠੋ ਨਾਵੋ ਧੋਵੋ ਅੱਜ ਸ਼ੌਂਕੀ ਦੀ ਬਰਾਤ ਜੀ ਤਿਆਰ ਸਾਰੇ ਹੋਵੋ ਅੱਜ ਸ਼ੌਂਕੀ ਦੀ ਬਰਾਤ ਜੀ ਗੱਡੀਆਂ ਸ਼ਿੰਗਾਰ ਲਵੋ,ਅੱਜ ਸ਼ੌਂਕੀ ਦਾ ਵਿਆਹ ਜੀ ਰੱਖਿਓ ਇੱਜ਼ਤ ਮੇਰੀ, ਪਾਇਓ ਸਿਰ ਨਾ ਸਵਾਹ ਜੀ ਕਰਿਓ ਨਾ ਉਹੀ ਜੋ ਕੀਤੀ ਜਾਗੋ ਵਾਲੀ ਰਾਤ ਜੀ ਉਠੋ ਨਾਵੋ ਧੋਵੋ ਅੱਜ ਸ਼ੌਂਕੀ ਦੀ ਬਰਾਤ ਜੀ ਮੁਸਕਾਨ,ਸਾਗੀ,ਰੂਬੀ,ਸੰਧੂ,ਮੰਡ ਤੇ ਤਿਤਲੀ ਨੂਰ,ਸਰਪੰਚ ਤੁਸੀ ਪਾਇਓ ਭਾਵੇ ਕਿੱਕਲੀ, ਨਖਰੋ ਦੇ ਘਰ ਜਾਣਾ ਕਰੋ ਅਰਦਾਸ ਜੀ ਉਠੋ ਨਾਵੋ ਧੋਵੋ ਅੱਜ ਸ਼ੌਂਕੀ ਦੀ ਬਰਾਤ ਜੀ ਕੋਈ ਜਾ ਕੇ ਜਗਾਓ ਸ਼ੌਂਕੀ ਅਜੇ ਪਿਆ ਏ ਸੁੱਤਾ ਮਜਨੂੰ ਨੂੰ ਬਚਾ ਲੋ ਉਹਨੂੰ ਪੈ ਗਿਆ ਕੁੱਤਾ ਡਰ ਗਿਆ ਮਜਨੂੰ ਉਡੇ ਹੋਸ਼ ਤੇ ਹਵਾਸ ਜੀ ਉਠੋ ਨਾਵੋ ਧੋਵੋ ਅੱਜ ਸ਼ੌਂਕੀ ਦੀ ਬਰਾਤ ਜੀ ਉਠ ਵੇ ਸ਼ੌਂਕੀ ਸੁਤਿਆ ਤੇਰੇ ਵਟਣਾ ਮਲੀਏ ਸਿਰ ਤੇ ਸੂਰਜ ਆ ਗਿਆ ਵੇ ਹੁਣ ਬਰਾਤ ਲੈ ਚੱਲੀਏ ਮੈ ਕੱਲਾ ਕਿਥੇ ਫਸ ਗਿਆ ਗਾਲਿਬ ਡਾਡਾਂ ਮਾਰੇ ਕੋਈ ਤਿਆਰ ਕਿਉ ਨਹੀ ਹੋ ਰਿਹਾ ਕੀ ਕਰਦੇ ਸਾਰੇ ਮਸਾਂ ਉਠਾਇਆ ਸ਼ੌਂਕੀ ਨੂੰ ਉਹ ਡਿਕ ਡੋਲੇ ਖਾਵੇ ਕਹਿੰਦਾ ਅੱਖ ਨਹੀ ਖੁੱਲਦੀ ਮੇਰੀ ਕੋਈ ਫੀਮ ਫੜਾਵੇ ਜੀ ਕਰਦਾ ਉਹਦੇ ਗਿੱਚੀ ਵਿੱਚ ਮੈ ਦੋ ਤਿੰਨ ਮਾਂਰਾ ਬਾਹਰ ਪਤਾ ਨਹੀ ਕੀ ਹੋ ਗਿਆ ਪਾਂ ਪਾਂ ਕਰੀ ਜਾਵਣ ਕਾਰਾਂ ਸ਼ੇਰਵਾਨੀ ਚੁੱਕ ਕੇ ਸ਼ੌਂਕੀ ਦੀ ਸਰਪੰਚ ਪਾ ਕੇ ਖੜ ਗਿਆ ਡੋਡਿਆ ਦਾ ਡੋਲੂ ਲੈ ਚੁਬਾਰੇ ਚੜ ਗਿਆ ਕਹਿੰਦਾ ਅੱਜ ਮੈ ਵਿਆਹ ਤੇ ਪੂਰੀ ਰੌਣਕ ਲਾਉਣੀ ਮੁਸਕਾਨ ਤੇ ਨੂਰ ਦੋਹਾਂ ਚੋਂ ਅੱਜ ਇੱਕ ਫਸਾਉਣੀ ਸ਼ੌਕੀ ਪਿੱਟੀ ਜਾਵੇ ਕਹੇ ਕੋਈ ਸਿਹਰਾ ਬੰਨ ਦਿਉ ਜਾਂ ਗਾਲਿਬ ਵਾਲੀ ਕਲਗੀ ਹੀ ਮੇਰੇ ਸਿਰ ਤੇ ਟੰਗ ਦਿਉ Codename47 ਦੀਆਂ ਕਾਰਾਂ ਆ ਕੇ ਬੂਹੇ ਖੜੀਆ ਕੁੜੀਆ ਪਤਾ ਨੀ ਕੀ ਕਰਦੀਆ ਕਦੋ ਦੀਆ chat room'ਚ ਵੜੀਆ ਜਦ ਆਇਆ ਰਵ ਗਿੱਲ ਤਾਂ ਪੁਠੇ ਪੈਰੀਂ ਮੁੜੀਆ ਕੋਈ ਨਾ ਬਹੁੜੀ ਬੰਨਣ ਨੂੰ ਸ਼ੌਂਕੀ ਦੇ ਸਿਹਰਾ ਉਹ ਖੜਾ ਰੋਣ ਹਾਕਾ ਹੋਇਆ ਮੂੰਹ ਦੇਖੀ ਜਾਵੇ ਮੇਰਾ ਮੈ ਵੀ ਹਿੰਮਤ ਕਰ ਕੇ ਸ਼ੌਕੀ ਦੇ ਸਿਹਰਾ ਬੰਨ ਤਾ ਕਲਗੀ ਦਾ ਬਚਿਆ ਖੰਭ ਵੀ ਉਹਦੇ ਸਿਰ ਤੇ ਟੰਗ ਤਾ ਹਾਏ ਰੱਬਾ ਮੈ ਕਿਹੜੇ ਵੇਲੇ ਸ਼ੌਕੀ ਨਖਰੋ ਨਾਲ ਮੰਗ ਤਾ ਹੁਣ ਖੜਾ ਉਡੀਕੀ ਜਾਵੇ ਕੋਈ ਮੇਰੇ ਸੁਰਮਾ ਪਾ ਦਉ ਜੇ ਨਹੀ ਬਚਾਉਣਾ ਨਜਰਾਂ ਤੋ ਨਜਰਾਂ ਹੀ ਲਾ ਦਿਉ ਆਖਰ ਵਹੁਟੀ ਗਾਲਿਬ ਦੀ ਉਹਦੇ ਕੋਲ ਆਣ ਖਲੋਤੀ ਬੜੀ ਸੁਨੱਖੀ ਲੱਗਦੀ ਦੰਦ ਚਿਟੇ ਮੋਤੀ ਦੇਖ ਕੇ ਭਾਬੀ ਸ਼ੌਂਕੀ ਦੇ ਸਾਹ ਵਿਚ ਸਾਹ ਆਇਆ ਉਹ ਕਹਿੰਦੀ ਮੇਰੇ ਦਿਉਰਾ ਵੇ ਕੀ ਹਾਲ ਬਣਾਇਆ ਹਾਏ ਮੈ ਮਰਜਾਂ ਕਿਸੇ ਨੇ ਨਹੀ ਕਿਉ ਵੱਟਨਾ ਲਾਇਆ ਕਿਥੇ ਗਾਨੇ ਸ਼ਗਨਾ ਦੇ ਤੇ ਕਿਥੇ ਗੁਰਗਾਬੀ ਫਿਕਰ ਕਰੀ ਨਾ ਦਿਉਰਾ ਹੁਣ ਆ ਗਈ ਤੇਰੀ ਭਾਬੀ ਗਾਲਿਬ ਦੀ ਵਹੁਟੀ ਨੇ ਫਿਰ ਸ਼ੌਂਕੀ ਸੀ ਸਜਾਇਆ ਸਭ ਤੋਂ ਪਹਿਲਾਂ ਸ਼ਗਨਾ ਦਾ ਵੱਟਨਾ ਸੀ ਲਾਇਆ ਬੰਨ ਕੇ ਗਾਨਾ ਗੁੱਟ ਤੇ ਮੱਥੇ ਤੇਲ ਸੀ ਲਾਇਆ ਕਹਿੰਦੀ ਦਿਓਰ ਤਾਂ ਵੀਰਾਂ ਵਰਗਾ ਮੈਂ ਤਾਂ ਫਰਜ਼ ਨਿਭਾਇਆ ਫਿਰ ਭੇਜ ਸੁਨੇਹਾ ਗਾਲਿਬ ਨੂੰ ਉਹਨੇ ਸਰਪੰਚ ਬੁਲਾਇਆ ਕਹਿੰਦੀ ਛੜਿਆ ਜੇਠਾ ਤੈਨੂੰ ਸ਼ਰਮ ਨੀ ਆਉਦੀ ਮੈ ਤਾਂ ਅਜੇ ਹਾਂ ਸੰਗਦੀ ਤੈਨੂੰ ਕੁਝ ਨਹੀ ਕਹਿੰਦੀ ਕਰ ਏਧਰ ਕੱਪੜੇ ਸ਼ੌਂਕੀ ਦੇ ਤੇ ਤੁਰ ਜਾ ਇਥੋਂ ਸੁਣ ਕੇ ਚਾਰ ਕੁ ਗੱਲਾਂ ਸਰਪੰਚ ਦੀ ਸੁਰਤ ਟਿਕਾਣੇ ਆਈ ਕਹਿੰਦਾ ਭਾਬੀ ਜੀ ਮਾਫ ਕਰੋ ਮੈਥੋਂ ਗਲਤੀ ਹੋ ਗਈ ਮੈਂ ਲਿਆਉਨਾ ਸ਼ੇਰਵਾਨੀ ਹੁਣੇ ਪੈ੍ਸ ਕਰਨ ਲਈ ਲੈ ਗਿਆ ਧੋਬੀ ਕਰ ਕੇ ਸ਼ੌਂਕੀ ਤਿਆਰ ਭਾਬੀ ਨੇ ਕੁਰਸੀ ਤੇ ਬਿਠਾਇਆ ਰੰਗ ਗੁਲਾਬੀ ਪੱਗ ਦੇ ਨੇ ਉਹ ਮਹਿਕਣ ਲਾਇਆ ਫਿਰ ਗਾਲਿਬ ਨੂੰ ਲੈ ਕੇ ਨਾਲ ਉਹਨੇ ਸ਼ੌਕੀ ਸਿਰ ਸਿਹਰਾ ਸਜਾਇਆ ਤੇ ਪਾ ਅੱਖਾਂ ਵਿਚ ਸੁਰਮਾ ਨਜ਼ਰਾਂ ਤੋਂ ਬਚਾਇਆ ਸ਼ੌਂਕੀ ਨੇ ਵੀ ਭਾਬੀ ਜੀ ਕਹਿ ਕੇ ਪੈਰੀਂ ਹੱਥ ਲਾਇਆ ਵਿਹਲਾ ਹੋ ਕੇ ਗਾਲਿਬ ਤੁਰ ਪਿਆ ਲੱਭਣ ਸਰਵਾਲਾ ਮਜਨੂੰ ਕਹਿੰਦਾ ਮੈ ਬਣਨਾ ਉਹ ਬਹੁਤਾ ਕਾਹਲਾ Nvikram ਵੀ ਖੜਾ ਤਿਆਰ ਉਹ ਸੀ ਸ਼ੌਂਕੀ ਨਾਲ ਬੈਠਣ ਵਾਲਾ ਮੈ ਬਣਨਾ ,ਮੈਂ ਬਣਨਾ ਕਹਿ ਕੇ ਦੋਵੇ ਲੜ ਪਏ ਮਸਾਂ ਕਰਾਏ ਚੁਪ ਦੋਵੇ ਇਕੋ ਗੱਲ ਤੇ ਅੜ ਗਏ ਆਖਰ ਹੰਭ ਹਾਰ ਕੇ ਗਾਲਿਬ ਨੇ ਦੋਵਾਂ ਨੂੰ ਮਨਾਇਆ ਕਹਿੰਦਾ ਬਣ ਜਾਵੋ ਦੋਵੇ ਸਰਵਾਲੇ ਤੁਸੀ ਦੋਵੇ ਕਾਹਲੇ ਲਾ ਦਿਓ ਰੰਗ ,ਜੋ ਵਿਆਹ ਮੇਰੇ ਵਿਚ ਸ਼ੌਂਕੀ ਨੇ ਸੀ ਲਾਇਆ ਸਜ ਕੇ ਦੋਵੇ ਸ਼ੌਂਕੀ ਦੇ ਨਾਲ ਜਾ ਕੇ ਖੜ ਗਏ ਸਾਡੇ ਵੀ ਭਾਬੀ ਸੁਰਮਾ ਪਾਵੇ ਇਸੇ ਗੱਲ ਤੇ ਅੜਗੇ "ਭਾਬੀ" ਸੁਣ ਕੇ ਗਾਲਿਬ ਦੇ ਵੀ ਕੰਨ ਸੀ ਖੜ ਗਏ ਕਹਿੰਦਾ ਕਿਥੋ ਗੱਲ ਮੈ ਆਪਣੇ ਆਪੇ ਢੋਲ ਇਹ ਪਾਇਆ ਪਾੜੀ ਜਾਂਦਾ ਕੰਨ ਇਹ ਬਿਨਾ ਵਜਾਇਆ ਲਾ ਕੇ ਪੰਜ ਸੱਤ ਪੈਗ ਸਰਪੰਚ ਵੀ ਥਲੇ ਆਇਆ ਆਉਦੇ ਨੇ ਮੇਰੇ ਗਿੱਟਿਆਂ ਦੇ ਵਿਚ ਦੁਹੱਥੜ ਮਾਰੀ ਕਹਿੰਦਾ ਸ਼ੌਂਕੀ ਤੋ ਬਾਦ ਵੀਰ ਹੁਣ ਮੇਰੀ ਵਾਰੀ ਸੁਣ ਕੇ ਗੱਲ ਮੈ ਉਹਦੀ ਕੰਨਾ ਨੂੰ ਹੱਥ ਲਾਇਆ ਨਾ ਭਰਾਵਾ,ਬਖਸ਼ੀਂ ਕਿਉ ਗਾਲਿਬ ਮਰਵਾਉਣਾ ਕਿਉ ਹੱਸਦਾ ਵਸਦਾ ਗਾਲਿਬ ਲਿਆ ਤੁਸੀ ਫਾਹੇ ਲਾਉਣਾ ਕਰ ਕੇ ਰਿਸ਼ਤਾ ਸ਼ੌਕੀ ਦਾ ਮੈ ਬੜਾ ਪਛਤਾਇਆ ਤੁਸੀ ਪਾ ਪਾ ਖੌਰੂ ਰਾਤੀ ਮੇਰਾ ਬੜਾ ਮਾਨ ਵਧਾਇਆ ਹੋ ਕੇ ਤਿਆਰ ਸਾਰੇ ਜਦੋ ਵਿਹੜੇ ਵਿਚ ਆਏ ਰੰਗ ਬਰੰਗੇ ਤੁਰਲੇ ਤੇ ਚਾਦਰੇ ਸੀ ਲਾਏ ਵਾਗ ਕਬੂਤਰਾਂ ਚਿੱਟਿਆ ਮੁੰਡੇ ਸੱਜ ਕੇ ਆਏ ਫੌਜੀ ਬੈਂਡ ਵਾਲੇ ਵੀ ਬੈਂਡ ਵਜਾਈ ਜਾਂਦੇ ਰਲ ਮਿਲ ਕੇ ਪੀ ਜੇ ਵਾਲੇ ਭੰਗੜਾ ਪਾਈ ਜਾਂਦੇ ਸਰਪੰਚ ਨੱਚੀ ਜਾਵੇ ਕਰ ਉਚੀਆ ਬਾਹਾ ਸ਼ੌਂਕੀਨ ਮੁੰਡਾ ਲੈ ਆਇਆ ਜੁਤੀਆ ਦਾ ਟੋਕਰਾ ਕਹਿੰਦਾ ਕਿਥੇ ਲਾਹਾਂ ਸ਼ੌਂਕੀ ਖੜਾ ਵਿਚ ਸਰਵਾਲਿਆ ਜਿਉ ਉਲੂ ਘੇਰਿਆ ਕਾਵਾਂ ਲੱਗਾ ਜਦੋ ਸ਼ੌਕੀ ਚੜਨ ਸੀ ਘੋੜੀ ਨਾਲ ਲੱਗ ਕੇ ਖੜ ਗਈ ਸਰਵਾਲਿਆ ਦੀ ਜੋੜੀ ਮਜਨੂੰ ਨੇ ਚੁਕ ਕੇ ਸ਼ੌਂਕੀ ਘੋੜੀ ਸੀ ਚੜਾਇਆ Nvikram ਨੇ ਘੋੜੀ ਦੇ ਦੰਦੀ ਵੱਢ ਤੀ ਕਹਿੰਦਾ ਵੀਰ ਨੂੰ ਮੇਰਾ ਹੱਥ ਕਿਓ ਨਹੀ ਲਵਾਇਆ ਸਣੇ ਸ਼ੌਂਕੀ ਦੇ ਭਜ ਗਈ ਫਿਰ ਘੋੜੀ ਯਾਰੋ ਭੱਜੀ ਜਾਦੀ ਘੋੜੀ ਮੂਹਰੇ ਸਰਪੰਚ ਖਲੋ ਗਿਆ ਕਹਿੰਦਾ ਰੁਕ ਜਾ ਸੋਹਣੀਏ ਤੈਨੂੰ ਕੀ ਹੋ ਗਿਆ ਬੁਲ ਫਾਇਟਰ ਬਣ ਕੇ ਫਿਰ ਘੋੜੀ ਮੂਹਰੇ ਉਹਨੇ ਚਾਦਰਾ ਲਾਹ ਲਿਆ ਪਾੜ ਕੇ ਚਾਦਰਾ ਸਰਪੰਚ ਦਾ ਘੋੜੀ ਫਿਰ ਭੱਜ ਗਈ ਵਿਚ ਵੇਹੜੇ ਦੇ ਖੜਾ ਸਰਪੰਚ ਸੀ ਤੁਰਲਾ ਲਾ ਕੇ ਬਿਨਾ ਗੱਲੋ ਸੀ ਬਹਿ ਗਿਆ ਚਾਦਰਾ ਪੜਵਾ ਕੇ ਹੁਣ ਤੁਰਦਾ ਲਗਦਾ ਜਿਵੇ ਆਇਆ ਕੁੱਕੜ ਪੂਛ ਕਟਾ ਕੇ ਹਿਟਲਰ ਨੂੰ ਤਾਂ ਘੋੜੀ ਲੈ ਗਈ ਮਗਰ ਲਾ ਲਈਆਂ ਕਾਰਾਂ ਸਰਪੰਚ ਮੇਰੇ ਨਾ ਗੁਸੇ ਹੋ ਗਿਆ ਕਹਿੰਦਾ ਤੇਰੇ ਗੋਲੀ ਮਾਰਾਂ ਲੋਕੀ ਸਾਡੇ ਮੂੰਹ ਵਲ ਵੇਖਣ ਕੁੜੀਆਂ ਕਰਨ ਵਿਚਾਰਾਂ ਮੈ ਵੀ ਮਨ ਵਿਚ ਧਾਰ ਲਈ ਮੈ ਅੱਜ ਨਾ ਕਿਸੇ ਤੋ ਹਾਰਾਂ ਹੁੰਮ ਹੁਮਾ ਕੇ ਪਹੁੰਚੇ ਸਾਰੇ ਨਖਰੋ ਦੇ ਦਰਵਾਜੇ ਸ਼ੌਂਕੀ ਨੂੰ ਸਾਹ ਚੜਿਆ ਹੋਇਆ ਵੱਜ ਗਏ ਉਹਦੇ ਵਾਜੇ ਕਰਕੇ ਸਿਹਰਾ ਸਿਧਾ ਮੈ ਉਹਨੂੰ ਬਾਂਹ ਫੜ ਅੱਗੇ ਕੀਤਾ ਡੌਰ ਭੋਰ ਸੀ ਸ਼ੌਂਕੀ ਹੋਇਆ ਖੜ ਗਿਆ ਚੁਪ ਚੁਪੀਤਾ ਰੀਬਨ ਫੜ ਕੇ ਸਾਲੀਆਂ ਖੜੀਆਂ ਹਾਰ ਸ਼ਿੰਗਾਰ ਲਗਾ ਕੇ ਕਹਿੰਦੀਆਂ ਜੀਜਾ ਕੀ ਹੋਇਆ ਤੈਨੂੰ ਕਿਓ ਡੌਰ ਭੌਰ ਜਿਹਾ ਝਾਕੇਂ ਸ਼ੌਂਕੀ ਨੂੰ ਕੋਈ ਗੱਲ ਨਾ ਔੜੀ ਫਿਰ ਮਜਨੂੰ ਅੱਗੇ ਆਇਆ ਕਹਿੰਦਾ ਥੋਨੂੰ ਕੀ ਹੋ ਗਿਆ ਕਾਹਦਾ ਰੌਲਾ ਪਾਇਆ ਪੰਜ ਰੁਪਈਏ ਰੀਬਨ ਦੇ ਤੇ ਪੰਜ -ਸੱਤ ਲੈ ਲਓ ਲੱਡੂਆਂ ਦੇ ਦਸ ਬਾਰਾਂ ਵਿਚ ਗੱਲ ਨਿਬੇੜੋ ਤੇ ਦਰਸ਼ਨ ਕਰ ਲਓ ਡੱਡੂਆਂ ਦੇ ਤੇ ਇਕੋ ਗੱਲ ਤੇ ਸਾਲੀਆਂ ਅੜੀਆਂ ਕਹਿੰਦੀਆ ਅਸੀ ਤਾਂ ਕਦ ਦੀਆਂ ਖੜੀਆਂ ਰੂਬੀ ਕਹਿੰਦੀ ਪਾਸੇ ਰਹੋ ਅਸੀ ਫੁਲਝੜੀਆਂ ਤੁਸੀ ਕੁੱਕੜ ਪਟਾਕੇ ਲੱਗਦੇ ਹੋ ਵੱਖਰੀ ਗੱਲ ਕੇ ਤੁਰਲੇ ਬੰਨ ਕੇ ਅੱਜ ਜਰਾ ਕੁ ਸੱਜਦੇ ਹੋ ਇਨੇ ਨੂੰ ਸਰਪੰਚ ਆ ਗਿਆ ਕਹਿੰਦਾ ਪਾਸੇ ਹੋ ਜਾਓ ਰੀਬਨ ਰੂਬਨ ਅਸੀ ਨਹੀ ਕੱਟਣਾ ਕੁੜੀਓ ਪਰਾਂ ਖਲੋ ਜਾਓ ਅੱਖ ਬਚਾ ਕੇ ਮੈ ਵੀ ਕੈਂਚੀ ਸ਼ੌਂਕੀ ਹੱਥ ਫੜਾਈ ਕੱਟਤਾ ਰੀਬਨ ਸ਼ੌਂਕੀ ਨੇ ਫਿਰ ਸਭ ਨੇ ਦਿਤੀ ਵਧਾਈ ਕੱਟ ਕੇ ਰੀਬਨ ਵਿਹੜੇ ਦੇ ਵਿਚ ਪੈਰ ਜਦੋ ਸੀ ਧਰਿਆ ਸ਼ੌਂਕੀ ਨੇ ਫਿਰ ਸੰਗਦੇ ਸੰਗਦੇ ਮੂੰਹ ਉਪਰ ਨੂੰ ਕਰਿਆ ਉਪਰ ਨਖਰੋ ਖੜੀ ਚੁਬਾਰੇ ਤੇ ਘੁੰਡ ਚੋਂ ਝਾਤੀਆਂ ਮਾਰੇ ਰੂਪ ਵੇਖ ਕੇ ਉਹਦਾ ਸ਼ੌਂਕੀ ਜਾਂਦਾ ਵਾਰੇ ਵਾਰੇ ਸਰਪੰਚ ਨੇ ਪਿਛਿਓ ਬੋਲੀ ਚੱਕਤੀ "ਘੁੰਡ ਵਿਚ ਨਹੀ ਲੁਕਦੇ ,ਸੱਜਣਾ ਨੈਣ ਕਵਾਰੇ" ਹੁਣ ਮੌਕਾ,ਮਜਨੂੰ,ਤੂੰ ਵੀ ਲੈ ਲਾ ਨਜ਼ਾਰੇ ਨਖਰੋ ਨੂੰ ਫਿਰ ਲੈ ਕੇ ਆਈਆਂ ਸਾਗੀ ਤੇ ਮੁਸਕਾਨ ਤੇ ਉਹ ਤੁਰ ਪਈਆ ਪਕੌੜੇ ਖਾਣ ਸਾਗੀ ਕਹਿੰਦੀ ਭੁਖੀ ਮਰ ਗਈ ਹੁਣ ਮੇਰੀ ਨਿਕਲੀ ਜਾਂਦੀ ਜਾਨ ਸਰਪੰਚ ਨੇ ਵੀ ਭਰੀ ਪਲੇਟ ਤੇ ਉਹਦਾ ਮੁਸਕਾਨ ਵੱਲ ਧਿਆਨ ਅੱਖਾਂ ਮੀਟ ਕੇ ਟਿਸ਼ੂ ਪੇਪਰ ਖਾ ਗਿਆ ਕਹਿੰਦਾ ਅੱਜ ਤਾਂ ਸਵਾਦ ਆ ਗਿਆ ਖਾ ਪੀ ਕੇ ਫਿਰ ਸਾਰੇ ਤੁਰ ਪਏ ਲਾਵਾਂ ਲੈਣ ਚੁਪ ਰਹੀਂ ਚੁਪ ਰਹੀਂ,ਸਾਗੀ ਹੁਣੀ , ਨਖਰੋ ਨੂੰ ਕਹਿਣ ਲਾਵਾ ਲੈਣ ਲਈ ਸਜ ਕੇ ਬਹਿ ਗਏ ਫਿਰ ਸ਼ੌਂਕੀ ਤੇ ਨਖਰੋ ਪਹਿਲੀ ਲਾਂਵ ਪੜੀ ਜਦ ਬਾਬੇ ਸ਼ੌਕੀ ਮੂੰਹ ਬਣਾਵੇ ਸ਼ੌਂਕੀ ਨੂੰ ਵੀ ਪਿਛੇ ਛੱਡਤਾ ਨਖਰੋ ਮੂਹਰੇ ਉਡੀ ਜਾਵੇ ਦੂਜੀ ਲਾਂਵ ਵੀ ਕਾਹਦੀ ਪੜਤੀ ਨਖਰੋ ਨੇ ਤਾਂ ਛੂਟ ਵੱਟਤੀ ਤੀਜੀ ਲਾਂਵ ਤੇ ਸ਼ੌਂਕੀ ਨੇ ਫਿਰ ਨਖਰੋ ਫੜਕੇ ਪਿਛੇ ਕਰਤੀ ਚੌਥੀ ਲਾਂਵ ਤੇ ਕਾਰਾ ਹੋ ਗਿਆ ਸ਼ੌਂਕੀ 'ਹਿਟਲਰ' ਤੋਂ 'ਵਿਚਾਰਾ' ਹੋ ਗਿਆ ਸ਼ੌਂਕੀ ਦਾ ਹੋ ਗਿਆ ਵਿਆਹ ਉਹਦੇ ਪੂਰੇ ਹੋ ਗਏ ਚਾਅ ਉਹਦੀ ਖੁਸ਼ੀ ਦੀ ਨਾ ਥਾਹ ਉਹਦੇ ਧਰਤੀ ਤੇ ਨਾ ਲਗਦੇ ਨਾ ਪੈਰ ਜੀ ਵੇਖੀ ਨਖਰੋ ਨੂੰ ਜਾਵੇ ਕਦੇ ਨੱਚੇ ਕਦੇ ਗਾਵੇ ਕਹਿੰਦਾ ਰੱਬ ਸੱਚੇ ਪਾ ਦਿੱਤੀ ਖੈਰ ਜੀ ਬੈਠਾ ਸੋਚਾਂ ਸੋਚੀ ਜਾਵੇ ਨਾ ਹੀ ਪੀਵੇ ਤੇ ਨਾ ਖਾਵੇ ਤੇ ਨਖਰੋ ਫੱਟੇ ਚੱਕੀ ਜਾਵੇ ਮੁਸਕਾਨ, ਸਾਗੀ ਪਤਾ ਨਹੀ ਕਿਥੇ ਵੜੀਆਂ ਫੋਟੋਆਂ ਖਿਚਵਾਈ ਜਾਣ ਖੜੀਆਂ ਦੇਖ ਮੁਸਕਾਨ ਨੂੰ ਸਰਪੰਚ ਆ ਗਿਆ ਪਾੜ ਕੈ ਸੀ ਟੈਂਟ ਉਹਨੇ ਚਾਦਰਾ ਬਣਾ ਲਿਆ ਹੁਣ ਰੰਗਲੇ ਚਾਦਰੇ ਚ ਜੱਚਦਾ ਸੀ ਬਾਹਲਾ ਕਹਿੰਦਾ ਮੁਸਕਾਨ ਮੇਰੇ ਟਿੱਕਾ ਲਾ ਦੇ ਕਾਲਾ ਉਧਰੋ ਮਜਨੂੰ ਨੂੰ ਪਤਾ ਨੀ ਕੀ ਹੋ ਗਿਆ ਪੈਗ ਲਾ ਕੇ ਸਟੇਜ ਤੇ ਖਲੋ ਗਿਆ ਕਹਿੰਦਾ ਅੱਜ ਮੇਰੀ ਵੀ ਕਹਾਣੀ ਸੁਣ ਲਉ ਕੁੜੀ ਮੈ ਵੀ ਕੋਈ ਵਿਆਹ ਕੇ ਲਜਾਣੀ ਸੁਣ ਲਉ ਰੌਲਾ ਪਾਈ ਜਾਵੇ ਤੇ ਸਟੇਜ ਹਿਲਾਵੇ ਉਤੋ ਲੈ ਕੇ ਗੁਜਰ ਦੀ ਕਮੀਜ ਸ਼ੌਕੀਨ ਮੁੰਡਾ ਆ ਗਿਆ ਸ਼ੁਕਰ ਆ ਵਿਆਹ ਦੇ ਵਿਚ ਖੋਤਾ ਵੀ ਆ ਗਿਆ ਮਸਾਂ ਮਸਾਂ ਹੱਥ ਜੋੜ ਸਰਪੰਚ ਸਟੇਜ ਤੋਂ ਉਤਾਰਿਆ ਪੰਜ ਸੌ ਦਾ ਨੋਟ ਉਹਦੇ ਸਿਰ ਉਤੋ ਵਾਰਿਆ ਬਿਠਾ ਕੇ ਉਹਨੂੰ ਕੁਰਸੀ ਤੇ ਸੁਖ ਦਾ ਮੈ ਸਾਹ ਲਿਆ ਫੇਰ ਹੋਇਆ ਸ਼ੌਂਕੀ ਵੱਲ ,ਉਹ ਬੈਠਾ ਚੁਪ ਕਰਕੇ ਮੂੰਹ ਸੀ ਫੁਲਾਇਆ ਜਿਵੇ,ਆਇਆ ਕਿਤੋ ਲੜ ਕੇ ਨਖਰੋ ਤਾਂ ਬੈਠੀ ਝਾਕੇ ਆਨੇ ਪਾੜ ਪਾੜ ਕੇ ਜੀ ਕਰੇ ਬੈਠਾ ਦੇਵਾ ਉਹਨੂੰ ਅੰਦਰ ਵਾੜ ਕੇ ਪੀ ਜੇ ਵਾਲੇ ਸਾਰੇ ਹੀ ਸ਼ਗਨ ਪਾ ਕੇ ਤੁਰ ਗਏ ਕਈ ਬਸ ਥਾਣੇਦਾਰ ਦੇ ਹੀ ਦਰਸ਼ਨ ਕਰਕੇ ਮੁੜ ਗਏ saghi ਨੇ ਤਾਂ ਨੱਚ ਨੱਚ ਸਟੇਜ ਹੀ ਹਿਲਾ ਦਿਤਾ ਸੁਖੀ ਸਾਂਦੀ ਹੋ ਜਾਣਾ ਸੀ ਵਿਆਹ ਮੁਸਕਾਨ ਨੇ ਇਕ ਹੋਰ ਜੱਭ ਪਾ ਦਿੱਤਾ ਕਹਿੰਦੀ ਮੇਰੀ ਇਕ ਗੱਲ ਸੁਣੋ ਕੰਨ ਖੋਲ ਕੇ ਸਮਝੇ ਨੀ ਤੁਸੀ ਹੁਣ,ਦੱਸਾਂ ਮੈ ਬੋਲ ਕੇ ਮੈਨੂੰ ਸਰਪੰਚ ਸੱਚੀਂ ਚੰਗਾ ਲੱਗਦਾ ਹੁਣ ਮੇਰੇ ਨਾਲ ਬੱਸ ਉਹੀ ਸੱਜਦਾ ਕਹਿੰਦੀ ਗਾਲਿਬ ਇਕ ਪੁੰਨ ਹੋਰ ਖੱਟ ਲੈ ਥੋੜੀ ਜਿਹੀ ਮਸ਼ਹੂਰੀ ਹੋਰ ਵੱਟ ਲੈ ਜੋੜੀ ਤੂੰ ਬਣਾ ਦੇ ਮੇਰੀ ਸਰਪੰਚ ਨਾਲ ਵੇ ਫੇਰ ਤੂੰ ਵੇਖੀ ਮੇਰਾ ਕਮਾਲ ਵੇ ਤੂੰ ਇਕ ਵਾਰ ਹਾਂ ਕਰਵਾ ਦੇ ਫੇਰ ਮੈ ਨੱਚੂੰ ਸਰਪੰਚ ਨਾਲ ਵੇ ਕਰਾ ਮਿੰਨਤਾ ਤੇ ਮੈ ਹੱਥ ਬੰਨਾ ਮੁਸਕਾਨ ਮੂਹਰੇ ਗੱਲ ਠਹਿਰ ਕੇ ਕਰਦਾ ਮੈ ਹੁਣ ਕਰ ਲਵਾ ਸ਼ੌਕੀ ਦੇ ਵਿਆਹ ਦੇ ਸ਼ਗਨ ਪੂਰੇ ਹਾਲੇ ਤੇ ਮੈ ਸ਼ੌਂਕੀ ਨਾਲ ਫੋਟੋ ਕਾਰਵਾਉਣੀ ਆ ਨਖਰੋ ਭਾਬੀ ਬਾਹੋ ਫੜ ਕੇ ਨਚਾਉਣੀ ਆ ਫੇਰ ਅਪਣੀ ਵਹੁਟੀ ਨਾਲ ਉਹਦੀ ਮੁਲਾਕਾਤ ਵੀ ਕਰਾਉਣੀ ਆ ਤੇ ਸੁਖੀਂ ਸਾਂਦੀ ਡੋਲੀ ਘਰ ਲੈ ਕੇ ਵੀ ਜਾਣੀ ਆ ਡੋਲੀ ਚੜਦਿਆ ਮਾਰੀਆਂ ਨਖਰੋ ਚੀਕਾਂ ਕਹਿੰਦੀ ਰਹਿ ਚੱਲੇ ਸ਼ੌਂਕੀ ਜੀ ਕਿਥੇ ਰਹਿ ਚੱਲੇ ਮੈ ਤੇ ਸ਼ੌਕੀ ਨਾਲ ਹੀ ਬੈਠਣਾ ਘੋੜੇ ਉਤੇ ਤੁਸੀ ਕੱਲੀ ਨੂੰ ਕਿਥੇ ਮੈਨੂੰ ਲੈ ਚੱਲੇ ਮਸਾ ਗੱਲ ਮੈ ਉਹਦੇ ਖਾਨੇ ਪਾਈ ਇਹ ਤਾ ਮੂਵੀ ਵਾਲਿਆ ਦੇ ਨੇ ਚੋਜ ਅਵੱਲੇ ਨਖਰੋ ਰੱਖ ਹੌਂਸਲਾ ,ਬਹਿ ਜਾ ਅਰਾਮ ਨਾਲ ਤੂੰ ਐਵੇ ਭੱਜ ਭੱਜ ਕੇ ਨਾ ਤੂੰ ਉਤਰ ਥੱਲੇ ਡੋਲੀ ਤੋਰਾਂਗੇ ਤੇਰੀ ਅੱਜ AUDI ਵਿਚ ਹੀ ਅੱਜ ਕਰਾ ਦੇਣੀ ਮੈ ਬੱਲੇ ਬੱਲੇ ਅੱਜ ਸ਼ੌਂਕੀ ਵੀਰ ਮੈ ਖੁਸ਼ ਕਰਨਾ ਸਾਰੀ ਪੀ ਜੇ ਸ਼ੌਕੀ ਦਾ ਨਾਂ ਚੱਲੇ ਦਿਨ ਢਲਦੇ ਪਹੁੰਚ ਗਏ ਘਰ ਅਸੀਂ ਸੁਖੀ ਸਾਂਦੀ ਅੰਦਰ ਗਏ ਵੜ ਅਸੀਂ ਲੱਗੀ ਜਦੋ ਪਾਣੀ ਵਾਰਨ ਮਾਂ ਸੀ ਸਾਰਿਆ ਨੂੰ ਧੱਕੇ ਮਾਰ ਸਰਪੰਚ ਹੋਇਆ ਗਾਂਹ ਸੀ ਕਹਿੰਦਾ ਬੇਬੇ ਅੱਜ ਅਸੀ ਪਾਣੀ ਨਹੀ ਵਾਰਨਾ ਅੱਜ ਤੇਰੇ ਸਾਊ ਪੁਤਾਂ ਨੇ ਤਾਂ ਬੋਤਲ ਨਾਲ ਹੀ ਸਾਰਨਾ ਅਸੀ ਖੜੇ ਰਹਿਗੇ ,ਉਹਨੇ shaunki ਉਤੋ ਬੋਤਲ ਵਾਰ ਤੀ ਤੇ ਕੁੜੀਆਂ ਨੇ ਫੜ ਨਖਰੋ ਅੰਦਰ ਵਾੜ ਤੀ 3128
Shayari / Re: ਪੀ ਜੇ ਸਰਪੰਚ ਕੁਝ ਨਹੀ ਜਾਣਦਾ« on: May 23, 2011, 09:17:57 AM »ਪੀ ਜੇ ਸਰਪੰਚ ਕੁਝ ਨਹੀ ਜਾਣਦਾ ਸਾਰਾ ਦਿਨ ਰਹਿੰਦਾ ਪੀ ਜੇ ਦੀ ਖਾਕ ਛਾਣਦਾ ਕੁੜੀਆ ਨੂੰ ਕੁਮੈਂਟ ਕਰਦਾ ਤੇ ਕਹਿੰਦਾ ਮੈ ਥੋਡੇ ਹਾਣ ਦਾ ਨੂਰ ਦੇ ਪਿਛੇ ਘੁੰਮਦਾ ਤੇ ਖਿਆਲ ਰਖਦਾ ਮੁਸਕਾਨ ਦਾ ਹਜੇ PJ ਦਾ ਸਰਪੰਚ ਕੁਝ ਨਹੀ ਜਾਣਦਾ ਦਿਲਰਾਜ ਨੂੰ ਵੀ ਕਦੇ ਕਦੇ ਪੁਛਦਾ ਕੀ ਭਾਅ ਤੇਰੇ ਦਿਲ ਦੇ ਮਕਾਨ ਦਾ ਸਾਗੀ ਨੂੰ ਵੀ ਕਹਿੰਦਾ ਮੈ ਰੋਜ਼ ਪੈਗ ਲਾਉਨਾ ਤੇਰੇ ਨਾਮ ਦਾ ਸਾਰਾ ਦਿਨ ਹੀ ਉਲਝਿਆ ਰਹਿੰਦਾ ਪੀ ਜੇ ਦੀਆਂ ਕੁੜੀਆਂ 'ਚ ਰਹਿੰਦਾ ਨਾ ਖਿਆਲ ਉਹਨੂੰ ਰੋਟੀ ਖਾਣ ਦਾ ਮੇਰਾ ਕੰਮ ਸੀ ਦੱਸਣਾ ਹੁਣ ਹਰ ਕੋਈ ਜਿਮੇਵਾਰ ਆਪਣੇ ਸਮਾਨ ਦਾ 3129
Shayari / Re: ਮੁਸਕਾਨ ਤੇ ਨਖਰੋ« on: May 23, 2011, 09:02:43 AM »
ਇਹਨਾ ਘੁੱਗੀਆਂ ਨੇ ਕਾਂ ਬਦਨਾਮ ਕਰਤੇ
ਖੇਡਾਂ ਖੇਡ ਕੇ ,ਇਲਜ਼ਾਮ ਸਾਡੇ ਸਿਰ ਧਰਤੇ 3131
Shayari / Re: ਸ਼ਿਫਟਾਂ 'ਚ ਚੱਲਦੀ ਏ ਪੀ ਜੇ ਸੱਜਣਾ« on: May 23, 2011, 08:43:32 AM »main kis nu pishe laia :sad: galib ji galat gal aa...main te topic hee aj dekhia tere ashiqa di line bri lambi akhir ch pta ni kihdi vaari a :blowout: 3132
Shayari / Re: ਆ ਜੋ ਅੱਜ ਥੋਨੂੰ ਪੀ ਜੇ ਦੀ ਸੈਰ ਕਰਾਵਾਂ« on: May 23, 2011, 08:32:45 AM »ਆ ਜੋ ਅੱਜ ਥੋਨੂੰ ਪੀ ਜੇ ਦੀ ਸੈਰ ਕਰਾਵਾਂ ਕੁਝ ਝਲਕਾਂ ਪੀ ਜੇ ਦੀਆਂ ਦਿਖਾਵਾਂ ਸੰਨ 2007 'ਚ ਪੀ ਜੇ ਨੇ ਅਵਤਾਰ ਧਾਰਿਆ ਜਦ ਸਿਖਿਆ ਸੀ ਉਹਨੇ ਰੁੜਨਾ ਕੁਝ ਧੋਖੇਬਾਜ਼ਾਂ ਪਿਛੋਂ ਸੀ ਧੱਕਾ ਮਾਰਿਆ ਗਰਨੇਡ ਵੀਰ ਨੇ ਸਭ ਕੁਝ ਚੁਪ ਕਰਕੇ ਸਹਾਰਿਆ ਅਮਨ ਪੰਨੂੰ ਨੇ ਦਿਤਾ ਹੌਂਸਲਾ ਤੇ ਪੀ ਜੇ ਨੂੰ ਤੁਰਨਾ ਸਿਖਾਲਿਆ ਹੱਥ ਫੜ ਕੇ ਤੁਰਨਾ ਸਿਖ ਲਿਆ ਪੀ ਜੇ ਨੇ ਪੰਜਾਬੀਆਂ ਦਾ ਛਡ ਦਿੱਤਾ ਦੁਖ ਮਨਾਉਣਾ ਫਿਰ ਮੁਸ਼ਕਿਲਾਂ ਬੇ-ਹਿਸਾਬੀਆਂ ਦਾ ਕੁਝ ਸੋਹਣੇ ਸੱਜਣ ਜੁੜ ਗਏ ਪੀ ਜੇ ਨਾਲ ਸੀ ਆ ਕੇ ਕੁਝ ਕੁੜੀਆਂ ਚਿੜੀਆਂ ਵੀ ਬਹਿ ਗਈਆਂ Profile ਸਜਾ ਕੇ ਉਦਾਸ ਜਿਹੀ ਹੋਈ ਬੈਠੀ ਪੀ ਜੇ ਨੂੰ Sandhu_boyz ਨੇ ਆਣ ਹਸਾਇਆ ਮੁਰਝਾ ਚੱਲਿਆ ਸੀ ਚਿਹਰਾ ਉਹਨੇ ਆਣ ਖਿੜਾਇਆ ਰਲ ਮਿਲ ਕੇ ਚਲਾਈ ਪੀ ਜੇ ਸਾਰਿਆਂ ਨੇ ਗੁੱਡੀ ਅਰਸ਼ੀਂ ਚੜਾਈ ਦਿਲ ਦੇ ਸਹਾਰਿਆਂ ਨੇ ਸਰਪੰਚ ਨੇ ਫੋਟੋਆਂ ਨਾ ਪੀ ਜੇ ਸਜਾ ਦਿੱਤੀ ਆਉਦੀ ਜਾਂਦੀ ਦੇ Signatures ਦੀ ਝੜੀ ਲਾ ਦਿੱਤੀ ਕਈਆਂ ਨੇ funny ਫੋਟੋਆਂ ਲਾ ਕੇ ਰੋਂਦੀ ਜਨਤਾ ਹਸਾ ਤੀ ਤੇ ਕਈਆਂ ਨੇ ਪੋਜ਼ ਬਣਾ ਕੇ ਆਪਣੀ ਫੋਟੋ ਲਾ ਤੀ ਤੇਜੀ ਸੰਧੂ ਨੇ ਆ ਕੇ ਸਭ ਨੂੰ ਸ਼ਾਇਰੀ ਸਿਖਾਤੀ ਹਰ ਇਕ ਨੱਢੀ ਪੀ ਜੇ ,ਸ਼ਾਇਰੀ ਪੜਨ ਲਾ ਤੀ ਬਰਾੜ ਪੀ ਜੇ ਤੇ ਜਿਸ ਦੀ ਤਰੀਫ ਕਰ ਦਏ ਉਹ ਆਪੇ ਪੀ ਜੇ ਦਾ ਸਟਾਰ ਬਣ ਜਾਏ Titlee te Simri ਨੇ ਪੀ ਜੇ ਨੂੰ ਥੋੜਾ ਹੋਰ ਰੰਗ ਚਾੜਿਆ ਕਰ ਦਿਤੀਆਂ ਸ਼ੁਰੂ ਕਈ games ਤੇ compititions ਜਿਹਨਾ ਵਿਚ ਆ ਕੇ ਕੋਈ ਜਿੱਤਿਆ ਤੇ ਹਾਰਿਆ ਮੰਡ ਸਾਬ ਨੇ ਪੀ ਜੇ ਨੂੰ ਥੋੜਾ ਜਿਹਾ ਧਰਮਾਂ ਦਾ ਰੰਗ ਚਾੜਿਆ ਹੁਣ ਪੀ ਜੇ ਦੇ ਵਿਹੜੇ ਰੰਗ ਬੜੇ ਨੇ ਖੁਸ਼ ਹੋਵਣ ਦੇ ਢੰਗ ਬੜੇ ਨੇ ਕੁੜੀਆਂ ਵੀ ਬੇਫਿਕਰੀ ਨਾਲ ਆਉਦੀਆਂ ਹੱਸਦੀਆਂ ਨੱਚਦੀਆਂ ਨਾਲੇ ਗਾਉਦੀਆਂ ਕੋਈ ਨਾ ਆ ਕੇ ਭੜਥੂ ਪਾ ਦਏ ਇਸ ਲਈ ਪਹਿਰੇਦਾਰ ਖੜੇ ਨੇ ਹੁਣ ਗੱਭਰੂਆਂ ਤੇ ਪਰੀਆਂ ਦੀਆਂ ਬਾਤਾਂ Online ਹੀ ਦਿਨ ਲੰਘਦੇ ਨੇ ਤੇ Online ਹੀ ਲੰਘਦੀਆਂ ਰਾਤਾਂ ਕਦੇ ਕਦੇ ਗਰਨੇਡ ਵੀਰ ਵੀ ਆ ਕੇ ਮਾਰੇ ਪੀ ਜੇ ਤੇ ਝਾਤਾਂ ਖਿੜਕੀ ਵਿਚ ਦੀ ਤਕ ਲੰਘ ਜਾਂਦਾ ਨਾਲੇ ਸੋਚੇ,ਵਾਹ ! ਹੁਣ ਪੀ ਜੇ ਦੀਆਂ ਨੇ ਕਿਆ ਬਾਤਾਂ ਪੀ ਜੇ ਦੀ ਫੁਲਕਾਰੀ ਤੇ ਰੰਗ ਖਿੜੇ ਖਿੜੇ ਇਹਦੇ ਬੂਹੇ ਸਦਾ ਹੀ ਖੁੱਲੇ ਨਾ ਦਿਸਦੇ ਕਦੇ ਭਿੜੇ ਏਥੇ ਕੁੜੀਆਂ ਚਿੜੀਆਂ ਵੀ ਨੇ ਤੇ ਆਸ਼ਕ ਛਿੜੇ ਛਿੜੇ ਕਈ ਸੁਹਜ ਸਿਆਣੇ ਬੈਠੇ ਤੇ ਕਈ ਸਿਰਫਿਰੇ ਏਥੇ ਵਕਤ ਵੀ ਏਦਾ ਲੰਘਦਾ ਜਿਓਂ ਹੱਥੋਂ ਰੇਤ ਕਿਰੇ ਕਿਤੇ ਹਾਸੇ ਦੀ ਮਹਿਫਿਲ ਲੱਗੀ ਤੇ ਕਿਧਰੇ ਗੀਤ ਛਿੜੇ ਕਿਤੇ ਸੰਧੂ ਵਰਗੇ ਗੱਲ ਨੂੰ ਲਾਈ ਜਾਣ ਸਿਰੇ ਤੇ ਪਰਿੰਸ ਵੀਰ ਵੀ ਦਿਲ ਨੂੰ ਹੱਥ ਵਿਚ ਲਈ ਫਿਰੇ ਮੁਸਕਾਨ ਨੂੰ ਦੇਖ ਦੇਖ ਕੇ ਸੇਖੋਂ ਦਾ ਦਿਲ ਘਿਰੇ ਦਿਲਰਾਜ ਵੀ ਲੈ ਕੇ Funny video ਪੀ ਜੇ ਗੇੜੀਆਂ ਲਾਉਦੀ ਫਿਰੇ ਸੱਗੀ ਵੀ ਕਿਸੇ ਫੁੱਲ ਨੂੰ ਲੱਭਦੀ ਦਿਲ ਦੇ ਗਾਣੇ ਗਾਉਦੀ ਫਿਰੇ ਸ਼ੌਂਕੀ ਸਾਡਾ ਯਾਰ ਲੱਭਦਾ ਸੱਚਾ ਪਿਆਰ ਫਿਰੇ ਨਖਰੋ ਕਿਧਰ ਗਈ ਲੱਭਦਾ ਉਹਦਾ ਦਿਲਦਾਰ ਫਿਰੇ 3134
Shayari / Re: ਸਾਨੂੰ ਚਾਹੀਦਾ ਸਾਡਾ ਆਸ਼ਿਕਸਤਾਨ« on: May 23, 2011, 07:28:40 AM »ਕੈਦੋਆਂ ਦੇ ਲਈ ਵੀ ਇਕ ਅੱਧ ਕਮਰਾ ਪਾ ਦਿਓG S ਭਾਜੀ ਉਹ ਵੀ ਅੱਖ ਮਟੱਕੇ ਕਰ ਕੇ ਕਰ ਲੈਣ ਰਾਂਝਾ ਰਾਜੀ ਪੀ ਜੇ ਦੇ ਬਾਬਿਆਂ ਲਈ ਵੀ ਕੋਈ ਕੋਨਾ ਛੱਡ ਦਿਓ ਐਵੇਂ ਰੌਲਾ ਪਾਵਣਗੇ ਉਹਨਾ ਦਾ ਵੀ ਫਾਹਾ ਵੱਢ ਦਿਓ 3137
Shayari / Re: ਕਿਸ ਨੂੰ ਲੱਭਦਾ ਰਾਹ ਵਿਚ ਖੜ ਕੇ« on: May 23, 2011, 07:03:17 AM »main kita saghi thhanedar nu hauldar lolzzzzzzzzz :D: :D: :D: :D: :D: 3138
Shayari / Re: ਮਾਲਾ ਮਣਕੇ« on: May 23, 2011, 07:00:27 AM »
ਉਦੇਸ਼ ਨਾਲ ਜੇ ਸਮੇ ਦੀ ਹੱਦ ਨਾ ਬੰਨੀ ਜਾਵੇ ਤਾਂ ਇਹ ਸੁਪਨਾ ਹੀ ਅਖਵਾਉਦਾ ਹੇ
3139
Shayari / Re: ਮਾਲਾ ਮਣਕੇ« on: May 23, 2011, 06:59:41 AM »
ਹਿੰਮਤ ਹਰ ਇਕ ਦੇ ਅੰਦਰ ਹੁੰਦੀ ਹੈ ,ਮੂਰਖ ਇਸ ਨੂੰ ਬਾਹਰ ਲੱਭੀ ਜਾਂਦੇ ਨੇ
3140
Shayari / Re: ਮਾਲਾ ਮਣਕੇ« on: May 23, 2011, 06:56:53 AM »
ਜਾਗੇ ਹੋਏ ਜਜ਼ਬੇ ਹੀ ਅਨੁਭਵ ਦੀ ਸ਼ਿੱਦਤ ਦਾ ਬੋਝ ਚੁੱਕ ਸਕਦੇ ਹਨ
|