This section allows you to view all posts made by this member. Note that you can only see posts made in areas you currently have access to.
Topics - RG
Pages: 1 ... 34 35 36 37 38 [39] 40
761
« on: November 25, 2010, 01:03:51 PM »
"ਤਾਂ ਫੇਰ ਉਦੋਂ ਕੀ ਕਰੀਏ"
ਜੇ ਕਿਸੇ ਦੀ ਯਾਦ ਆ ਗੀ ਤਾਂ ਫੇਰ ਉਦੋਂ ਕੀ ਕਰੀਏ
ਅੱਜ ਰਹਿ ਜਾ,ਕੱਲ ਤੁਰ ਜੀ ਤਾਂ ਫੇਰ ਉਦੋਂ ਕੀ ਕਰੀਏ
ਜੇ ਵੀਰ ਬੇਸਮੈਂਟ ਦਾ ਰੈਂਟ ਮੰਗੇ ਤਾਂ ਤਾਂ ਫੇਰ ਉਦੋਂ ਕੀ ਕਰੀਏ
ਹੁਣ ਤਾਂ ਤਾਜੀ ਖਾਂਦੇ ਹਾਂ ਫਰਿਜ ਚੋ ਠੰਡੀ ਖਾਣੀ ਪੈਗੀ ਤਾਂ ਫੇਰ ਉਦੋਂ ਕੀ ਕਰੀਏ
Manitoba ਵਾਲੇ ਸਾਲ ਪੁਰਾਣਾ ਸਾਗ ਖੁਵਾਗੇ ਤਾਂ ਫੇਰ ਉਦੋਂ ਕੀ ਕਰੀਏ
ਕਨੇਡਾ ਜਾਣਾ ਤਾਂ ਸੋਖਾ ਏ ਜੇ ਮੁੜਕੇ ਟਿਕਟ ਦੇ ਪੈਸੇ ਨਾ ਜੁੜੇ ਤਾਂ ਫੇਰ ਉਦੋਂ ਕੀ ਕਰੀਏ
762
« on: November 25, 2010, 01:01:45 PM »
ਹਰੇ ਹਰੇ ਘਾਹ ਉੱਤੇ ਸੱਪ ਫੂਕਾ ਮਾਰਦਾ ਭੱਜੋ ਵੀਰੋ ਵੇ ਕਨੇਡਾ ਵਾਜਾ ਮਾਰਦਾ
ਹਰੇ ਹਰੇ ਘਾਹ ਉੱਤੇ ਉਡਣ ਭੰਬੀਰੀਆਂ ਬੋਲੋ ਵੀਰੋ ਵੇ ਕਨੇਡਾ ਜੰਜ਼ੀਰੀਆਂ
ਵੇ ਨਾਂਹ ਨਾਂਹ ਕਰਦੀ ਰਹਿ ਗਈ ਖਿੱਚ ਕੇ ਲੈ ਗਿਆ ਕਨੇਡਾ ਹਾਏ ਓ ਮੇਰੀ ਅੱਲਾ ਈ ਅੱਲਾ
763
« on: November 25, 2010, 12:58:50 PM »
ਯਾਰ ਅੜਿਆ ਰਬ ਕਰਕੇ ਮੈਨੂੰ ਪੈਣ ਕਨੇਡਾ ਦੇ ਕੀੜੇ ਵੇ
ਯਾਦਾ ਸਾਨੂੰ ਪੰਜਾਬ ਦੀਆ ਜਾਣ ਸਦਾ ਲਈ ਭੁਲ ਵੇ
ਨੈਣਾ ਦੇ ਦੋ ਸੰਦਲੀ ਬੂਹੇ ਜਦ ਵੀ ਖੁਲਣ ਦੇਖਣ ਕਨੇਡਾ ਦੇ ਬੂਹੇ ਵੇ
ਐਸਾ ਸਰਦ ਭਰਾ ਮੈ ਹਉਂਕਾ ਕੱਟੇ ਜਾਣ ਮੇਰੇ ਦੁਖ ਸਾਰੇ ਵੇ
ਬਿਨਾ ਪੁਛੇ ਮੇਰੇ ਘਰ ਕੋਈ ਨਾ ਆਵੇ ਯਾਰ ਅੜਿਆ ਰਬ ਕਰਕੇ ਮੈਨੂੰ ਪੈਣ ਕਨੇਡਾ ਦੇ ਕੀੜੇ ਵੇ
764
« on: November 25, 2010, 12:55:16 PM »
ਸਾਰੀ ਦੁਨੀਆ ਭੁਲਾ ਗੀ ਏ ਮੈਨੂੰ ਮੋਢਾ ਮਾਰ ਕੇ ਹਲਾ ਗਈ ਏ ਮੈਨੂੰ ਹੌਲੀ ਜਿਨੀ sorry ਆਖ ਗੀ ਸਾਰੀ ਦੁਨੀਆ ਭੁਲਾ ਗੀ ਏ ਮੈਨੂੰ
ਤੇਰੀ Beauty ਦੀ ਤਰੀਫ ਕੀ ਸੁਣਾਵਾ ਸੁਣਾਵਾ ਬੜਾ ਜੀ ਕਰਦਾ ਤੂੰ ਵੀ ਚੁਪ ਕਰਕੇ ਤੇ yes ਕਹਿ ਦੇ ਨੀ ਸੱਜਣਾ ਤੋ ਕੀ ਪਰਦਾ Excuse me ਤੇ ਲਾ ਗੀ ਏ ਮੈਨੂੰ ਗੋਰੀ ਹੌਲੀ ਜਿਨੀsorry ਆਖ ਗੀ
ਦੁੱਖ ਉਮਰਾ ਦੇ ਪਾ ਗੀ ਏ ਮੈਨੂੰ ਗੋਰੀ ਹੌਲੀ ਜਿਨੀsorry ਆਖ ਗੀ
765
« on: November 25, 2010, 12:53:16 PM »
ਸੁਪਨਾ
ਇਕ ਦਿਨ ਕਨੇਡਾ ਨੂੰ ਸੁਪਨਾ ਆਇਆ
ਕਨੇਡਾ ਕਨੇਡਾ ਨੂੰ ਦੱਸਦਾ
ਸੁਪਨੇ ਵਿਚ ਮੈਨੂੰ ਪੰਜਾਬੀ ਦਿਸਦੇ
ਉਹ ਮੇਰੇ ਵਿਚ ਫਸਦੇ
ਤੜਕੇ ਨੂੰ ਪੱਟਿਆ ਗਿਆ
ਚੰਗਾ ਭਲਾ ਘਰ ਵਸਦਾ
766
« on: November 25, 2010, 12:48:52 PM »
ਪੰਜਾਬ ਦਾ ਤੂੰ ਪੁੱਤ ਲਾਡਲਾ ਕਨੇਡਾ ਲਾ ਲਿਆ ਕੰਮ ਤੇਰਾ ਉਡਦਾ ਜਾਏ ਗਲ ਗਲ ਵਰਗਾ ਰੰਗ ਵੇ
767
« on: November 25, 2010, 12:42:34 PM »
ਰਾਜਦੀਪ ਤਾਂ ਕਮਲਾ ਰਮਲਾ ਦੁਨੀਆ ਬੜੀ ਸਿਆਣੀ ਚਿਟੇ ਦਿਨ ਤੇ ਕਾਲੀਆ ਰਾਤਾ ਖਾਂਦੇ ਜਾਣ ਜਵਾਨੀ
ਕੱਲਜੁਗ ਆਗੀ ਸੱਜਣਾ ਏਥੇ ਸੱਚ ਨਾ ਬੋਲਣ ਲੋਕ ਤੱਕੜੀ ਵੱਟੇ ਪਿੱਤਲ ਦੇ ਤੇ ਸੋਨਾ ਤੋਲਣ ਲੋਕ
ਉ ਕਦਮ ਕਦਮ ਤਿਲਕਣ ਬੰਦੇ ਠਗ ਮਗ ਡੋਲਣ ਲੋਕ ਬੰਦਾ ਬੰਦਾ ਤਾਂ ਬਣਦਾ ਜੇ ਦੁਖ ਸੁਖ ਫੋਲਣ ਲੋਕ
768
« on: November 25, 2010, 12:36:46 PM »
ਮੈ ਤਾਂ ਕਰਨੀ ਨਹੀ ਸ਼ਰਮ ਹੋ ਜਾਣ ਏ ਬੇਸ਼ਰਮ ਛੱਡ ਤੇ ਸਾਰੇ ਭਰਮ ਹੈ ਨੀ ਮੇਰਾ ਕੋਈ ਧਰਮ ਜਿਹੜਾ ਕਰੂ ਉਹੀ ਭਰੂ ਜਿਹੜਾ ਪਰਭਾਤ ਫੇਰੀ ਲੈਕੇ ਸਾਡੇ ਵਿਹੜੇ ਵੜੂ ਮੈ ਫੇਰ ਮੂਰਖ ਉਹਨੂੰ ਚਾਹ-ਪਾਣੀ ਕਰੂ ਗੱਲਾ ਬਾਤਾ ਚ ਹੀ ਬੇਸ਼ਰਮ ਬਣੂ ਲੋਕਾ ਵਿਚ ਤਾਂ ਫੇਰ ਸ਼ਰਮ ਹੀ ਕਰੂ
This is the human nature
769
« on: November 25, 2010, 12:34:14 PM »
ਇਕ ਜੀ ਕਰਦਾ ਛੱਡ ਕੇ ਜਵਾਕ ਜੱਲੇ ਹੋ ਜਾਵਾ ਕੱਲਾ ਚੰਦਰੀ ਕਬੀਲਦਾਰੀ ਨੇ ਬਣਾ ਦਿਤਾ ਛੱਲਾ ਜਿਹੜਾ ਬੜੇ ਚਾਵਾ ਨਾਲ ਪਾਇਆ ਸੀ ਛੱਲਾ
ਚੰਦਰੀ ਨੇ 3500 ਵਾਲਾ ਸੂਟ ਮੰਗ ਕੇ ਉਂਗਲੀ ਚੋ ਲਵਾ ਲਿਆ ਮੇਰੇ ਛੱਲਾ
770
« on: November 25, 2010, 12:31:40 PM »
ਫੁੱਫੜ ਖਾ ਗਿਆ ਕੁੱਕੜ ਵੇਹੜੇ ਬਹਿ ਗਿਆ ਫੁੱਫੜ ਕੁੱਕੜ ਤਾਂ ਸਾਡੇ ਘਰ ਦਾ ਜੀਆ ਸੀ ਫੁੱਫੜ ਸਾਡਾ ਲਗਦਾ ਕੀ ਸੀ ਫੁੱਫੜ ਖਾ ਗਿਆ ਕੁੱਕੜ ਫੁੱਫੜ ਸਾਡਾ ਕਰਦਾ ਤੰਗ ਕੁੱਕੜ ਲਾਉਦਾ ਸੀ ਵੇਹੜੇ ਰੰਗ ਫੁੱਫੜ ਖਾ ਗਿਆ ਕੁੱਕੜ ਕੁੱਕੜ ਲੜ ਕੇ ਜਿੱਤੇ ਬੜੇ ਰੁਪਈਏ ਫੁੱਫੜ ਖਾ ਗਿਆ ਸਾਡੇ ਬਾਪੂ ਦੇ ਰੁਪਈਏ ਫੁੱਫੜ ਖਾ ਗਿਆ ਕੁੱਕੜ ਫੁੱਫੜ ਖਾ ਗਿਆ ਕੁੱਕੜ ਫੁੱਫੜ ਖਾ ਗਿਆ ਕੁੱਕੜ
771
« on: November 25, 2010, 08:57:36 AM »
ਵੇ ਘੁੰਡ ਵਿਚ ਨਹੀ ਲੁਕਦੇ ਸਜਣਾ ਨੈਣੇ ਕੁਵਾਰੇ ਰਾਤੀ ਅੰਬਰਾਂ ਤੇ ਜਿਵੇ ਟਹਿਕਦੇ ਤਾਰੇ...
ਓ ਚੜਦੀ ਜਵਾਨੀ ਜਦੋ ਆਉਦੀ ਏ ਭੁਚਾਲ ਵਾਗੂੰ ਧਰਤੀ ਦਾ ਪੱਤਾ-ਪੱਤਾ ਝੁੱਲਦਾ ਰੂਪ ਉਹਦੇ ਉਤੇ ਜਦੋਂ ਹੜ ਵਾਗੂੰ ਸਜਣਾ ਵੇ ਲੀੜਿਆਂ ਚੋਂ ਬਦੋਬਦੀ ਡੁਲਦਾ ਗੱਭਰੂ ਹੀ ਜਾਣਦੇ ਨੇ ਕੋਈ ਮੁਟਿਆਰ ਜਦੋ ਪੀਂਘ ਉਤੋਂ ਲੈਂਦੀ ਏ ਹੁਲਾਰੇ ਵੇ ਘੁੰਡ ਵਿਚ ਨਹੀ ਲੁਕਦੇ ਸਜਣਾ ਨੈਣੇ ਕੁਵਾਰੇ
ਘੁੰਡ ਵਿਚੋ ਨੈਣ ਜਦੋ ਮਾਰਦੇ ਨੇ ਝਾਤੀਆਂ ਤਖਤ ਹਜਾਰਾ ਕੋਈ ਛੱਡਦਾ ਹੁੰਦੀ ਹੈ ਜਵਾਨ ਜਦੋ ਹੀਰ ਕੋਈ ਬੇਲਿਆਂ ਚ ਉਦੋ ਕੋਈ ਰਾਂਝਾ ਹਿਕ ਕੱਢਦਾ ਇਹ ਨੈਣ ਸਾਰੇ ਕਰਾਮਾਤਾਂ ਕਰਵਾਉਣ ਵਾਲੇ ਫਿਰ ਅਖਵਾਉਣ ਇਹ ਵਿਚਾਰੇ ਵੇ ਘੁੰਡ ਵਿਚ ਨਹੀ ਲੁਕਦੇ ਸਜਣਾ ਨੈਣੇ ਕੁਵਾਰੇ
ਸੱਪ ਜਿਵੇ ਛੱਡਦਾ ਨਾ ਜਹਿਰ ਇਸ ਤਰਾਂ ਨੈਣ ਮੱਲੋਮੱਲੀ ਆਸ਼ਕਾਂ ਨੂੰ ਡੰਗਦੇ ਗੋਰੇ ਗੋਰੇ ਲਾਲ ਲਾਲ ਜਿਸਮਾ ਦਾ ਲਹੂ ਪੀਦੇ ਭਾਵੇ ਹੁੰਦੇ ਆਪ ਕਾਲੇ ਰੰਗ ਦੇ
ਰਾਏਕੋਟੀ ਡੰਗਿਆ ਤੂੰ ਇਕ ਵਾਰੀ ਬੱਚਗਿਉ ਫਿਰ ਨਹੀਓ ਬਚਣਾ ਦੁਬਾਰੇ ਵੇ ਘੁੰਡ ਵਿਚ ਨਹੀ ਲੁਕਦੇ ਸਜਣਾ ਨੈਣੇ ਕੁਵਾਰੇ
772
« on: November 25, 2010, 08:23:31 AM »
ਆਪਣਾ ਵਤਨ ਪਾਵੇ ਸਾਡੀ ਜਿੰਦ ਜਾਨ ਏ........ ਮਿੱਟੀ ਏ ਵਿਦੇਸ਼ਾ ਦੀਏ ਤੈਨੂੰ ਵੀ ਸਲਾਮ ਏ.......
ਅਪਾਣੇ ਹੀ ਦੇਸ਼ ਵਿਚ ਮਿਲੇ ਰੋਜਗਾਰ ਜੇ ਮੱਤਲਬ ਖੋਰੀਆ ਨਾ ਕਰੇ ਸਰਕਾਰ ਜੇ ਫੇਰ ਮੇਰਾ ਇੰਡੀਆ ਤਾਂ ਸਭ ਤੋ ਮਹਾਨ ਏ... ਮਿੱਟੀ ਏ ਵਿਦੇਸ਼ਾ ਦੀਏ ਤੈਨੂੰ ਵੀ ਸਲਾਮ ਏ......
ਜਿਥੇ ਆ ਕੇ ਸੁਪਨੇ ਸਕਾਰ ਕਿਤੇ ਨੇ ਕਈਆ ਹੋਲੇ ਕਰਜ਼ੇ ਦੇ ਭਾਰ ਕਿਤਾ ਨੇ ਤਾਈਂਓ ਅੱਜ ਝੋਲੀ ਵਿਚ ਖੁਸ਼ੀਆ ਤਮਾਮ ਏ ਮਿੱਟੀ ਏ ਵਿਦੇਸ਼ਾ ਦੀਏ ਤੈਨੂੰ ਵੀ ਸਲਾਮ ਏ....
ਝਲੇ ਨੇ ਵਿਛੋੜੇ ਹਿੰਮਤਾਂ ਨਾ ਹਾਰੀਆ ਪੂਰੀਆ ਵੀ ਹੋਈਆ ਤਾਈਂਓ ਰਿਝਾਂ ਸਾਰੀਆ ਬਿਟੂ ਬੋਲਵਾਲ ਔਖੇ ਮਿਲਦੇ ਮਕਾਮ ਏ ਮਿੱਟੀ ਏ ਵਿਦੇਸ਼ਾ ਦੀਏ ਤੈਨੂੰ ਵੀ ਸਲਾਮ ਏ...... ਮਿੱਟੀ ਏ ਵਿਦੇਸ਼ਾ ਦੀਏ ਤੈਨੂੰ ਵੀ ਸਲਾਮ ਏ.....
773
« on: November 25, 2010, 08:20:27 AM »
ਓ ਤੇਰੇ ਲਈ ਮੈ ਰਹੀ ਫੇਰਦੀ ਨਿਤ ਅਡੀਆ ਤੇ ਝਾਵਾਂ ਲਗੀ ਤੋ ਵੱਧ ਟੁੱਟ ਗੀ ਚੰਗੀ ਰੱਜ ਕੇ ਸੌਵਾਂ ਖਾਵਾਂ ਕੁਝ ਨੀ ਆਖਦਾ ਫਿਕਾ-ਗੂੜਾ ਮਨ ਮਰਜੀ ਦੇ ਪਾਵਾ ਕਨੇਡਾ ਵਾਲੇ ਦੀ ਹੁਣ ਨਾ ਖੈਰ ਮਨਾਵਾ
774
« on: November 23, 2010, 09:19:55 AM »
ਕੱਢੋ ਅੱਜ ਗਿੱਲ ਨੂੰ ਕੋਈ ਗਾਲ ਅੱਜ ਦਿਲ ਬੜਾ ਹੈ ਉਦਾਸ ਅੱਜ ਫੇਰ ਚੰਦਰਾ ਡਿਗ ਪਿਆ ਸ਼ੇਅਰ ਬਜਾਰ ਅੱਜ ਦਿਲ ਬੜਾ ਹੈ ਉਦਾਸ ਇਕ ਲਿਆ ਸ਼ਹਿਰੋ ਬਾਹਰ ਜੋ ਪਲਾਟ ਉਹਦੀ ਪੁਛਦਾ ਨੀ ਕੋਈ ਬਾਤ ਕੱਢੋ ਅੱਜ ਗਿੱਲ ਨੂੰ ਕੋਈ ਗਾਲ ਅੱਜ ਦਿਲ ਬੜਾ ਹੈ ਉਦਾਸ
775
« on: November 23, 2010, 12:22:32 AM »
ਮੇਰੀ ਚੰਗਿਆਈ ਨੇ ਮੈਨੂੰ ਨੁਕਸਾਨ ਪਹੁੰਚਾਣ ਤੋ ਸਿਵਾਇ ਕੁਝ ਨਹੀ ਦਿਤਾ ਜਦੋ ਕਿ ਬੁਰਾਈ ਨੇ ਮੈਨੂੰ ਕਦੇ ਨੁਕਸਾਨ ਨਹੀ ਪਹੁੰਚਾਇਆ
776
« on: November 22, 2010, 08:17:47 AM »
ਲੋਕਾ ਸਾਨੂੰ ਜਿਉਦਿਆ ਮਚਾਇਆ ਰਿਸ਼ਤੇਦਾਰਾ ਗੱਲਾ ਦਾ ਲਾਂਬੂ ਲਾਇਆ ਡਾਢਾ ਦਿਲ ਵਿਚ ਹਰਖ ਜਿਹਾ ਨਾਲ ਭਰਾਵਾ ਜਿੰਦਗੀ ਕੱਢ ਤੀ ਰੱਖ ਕੇ ਦਿਲ ਵਿਚ ਫਰਕ ਜਿਹਾ ਸਾਂਝੇ ਘਰ ਦੀਆ ਮੌਜਾਂ ਛੱਡ ਕੇ ਤੁਰ ਗਏ ਦੇਸ਼ ਪਰਾਏ ਨੂੰ ਕਾਹਦੀਆ ਮੌਜਾਂ ਪਾ ਲਿਆ ਗਲ ਵਿਚ ਲੱਗਦਾ ਮਰਿਆ ਸਰਪ ਜਿਹਾ
777
« on: November 22, 2010, 07:57:43 AM »
ਛੱਲਾ ਮਾਰੇ ਬੜਕਾਂ,ਕਨੇਡਾ ਨੇ ਕੱਢ ਤੀਆ ਰੜਕਾਂ ਓ ਛੱਲਾ ਨੌਂ.ਨੌਂ ਥੇਵੇ ਕਨੇਡਾ ਮਿਠੇ ਮੇਵੇ ਰੱਬ ਕਿਓ ਨਾ ਦੇਵੇ ਛੱਲਾ ਦਫਤਰ ਸੀ ਜਾਂਦਾ ਨਿਤ ਕੁੱਕੜ ਸੀ ਖਾਂਦਾ ਤੇ ਨਾਲੇ ਮਾਰੇ ਬੜਕਾਂ ਕਨੇਡਾ ਨੇ ਕੱਢ ਤੀਆ ਰੜਕਾਂ ਛੱਲਾ ਕੁੜਤੇ ਸੀ ਪਾਉਂਦਾ ਹੁਣ ਜੀਨ ਨਾ ਲਾਹੁਂਦਾ ਛੱਲਾ ਸ਼ਿਫਟਾਂ ਲਾਉਂਦਾ ਤੇ ਵੇਲੇ ਕਵੇਲੇ ਸੌਂਦਾ ਛੱਲਾ ਫਿਲਾਸਫਰ ਸੀ ਤਕੜਾ ਤੇ ਹੁਣ ਗੱਲਾਂ ਨੂਂ ਲੱਗ ਗਿਆ ਰਗੜਾ ਛੱਲਾ ਚੁਪ ਚੁਪ ਰਹਿਂਦਾ ਗੱਲ ਦਿਲ ਦੀ ਨਾ ਕਹਿਂਦਾ ਛੱਲਾ ਰਿਸ਼ਵਤ ਸੀ ਲੈਂਦਾ ਹੁਣ ੰ ਬੀ ਓਨੈਸਟ ੰ ਕਹਿਂਦਾ ਛੱਲਾ ਗਲ ਦੀ ਗਾਨੀ ਤੇ ਛੱਡ ਗਿਆ ਦਿਲ ਦੇ ਜਾਨੀ ਟੂ ਬੀ ਕਂਟੀਨਿਊ........ ਔਨ ਡੀਮਾਂਡ.
778
« on: November 22, 2010, 06:21:35 AM »
ਓਹ ਕਹਿੰਦੀ ਰਹੀ ਤੇ ਅਸੀਂ ਕਰਦੇ ਰਹੇ ਇੰਡੀਆ ਚ ੧੦੦ ਦਰਵਾਜੇ ਖੁਲੇ ਨੇ ਅਸੀ ਕਨੇਡਾ ਦੀ ਚਾਬੀ ਲਭਦੇ ਰਹਿ ਹੁਣ ਤੱਕ ਤਾਂ 'ਗਿੱਲ' ਨੇ ਮੁਕਰ ਜਾਣਾ ਸੀ ਬੱਸ ਦੂਰ ਹੋਣ ਤੋਂ ਡਰ੍ਦੇ ਰਹੇ...
779
« on: November 22, 2010, 05:35:12 AM »
ਰੱਬਾ ਮੈਨੂੰ ਮੇਰੀਆਂ ਪੜੀਆ ਭੁਲਾ ਦੇ ਮੈਨੂੰ ਜੱਟ ਬੂਝੜ ਬਣਾ ਦੇ ਮੇਰੀ ਸ਼ਹਿਰੀ ਜਾਇਦਾਦ ਵਿਕਾ ਦੇ 10 ਕਿਲੇ ਕਿਸੇ ਪਿੰਡ ਦਵਾ ਦੇ ਮਹਿੰਗਾਈ ਦੀ ਮਾਰ ਤੋ ਬਚਾ ਦੇ ਮੈਨੂੰ ਜੱਟ ਬੂਝੜ ਬਣਾ ਦੇ ਸ਼ਹਿਰ ਤੇ ਕਨੇਡਾ ਖਾ ਜਾਦੇ saving ਮੈਨੂੰ ਇਹਨਾ ਦੋਵਾਂ ਤੋ ਬਚਾ ਦੇ ਮੇਰੇ ਘਰ ਪਿੰਡੋ ਬਾਹਰ ਖੇਤ ਚ ਪਵਾ ਦੇ ਡੋਡੇ ਖਾਣ ਵਾਲਾ ਕੋਈ ਸੀਰੀ ਵੀ ਰਲਾ ਦੇ ਰੱਬਾ ਮੈਨੂੰ ਮੇਰੀਆਂ ਪੜੀਆ ਭੁਲਾ ਦੇ ਮੈਨੂੰ ਜੱਟ ਬੂਝੜ ਬਣਾ ਦੇ ਤਰੱਕੀਆ ਤੋ ਰੱਖੀ ਸਦਾ ਮੈਨੂੰ ਦੂਰ ਮੇਰੇ ਪੈਰ ਜਮੀਨ ਤੇ ਟਿਕਾ ਦੇ ਰੱਬਾ ਮੈਨੂੰ ਮੇਰੀਆਂ ਪੜੀਆ ਭੁਲਾ ਦੇ ਮੈਨੂੰ ਜੱਟ ਬੂਝੜ ਬਣਾ ਦੇ
780
« on: November 17, 2010, 09:33:41 AM »
ਕਿਸੇ ਨਸ਼ੇੜੀ ਵਾਗੂੰ ਨਸ਼ਾ ਕਰੀ ਜਾਨੇ ਹਾਂ ਤੈਨੂੰ ਵੇਖ-ਵੇਖ ਕੇ ਲਿਖੀ ਜਾਨੇ ਹਾਂ ਨਿਤ ਨਵੇ ਠੇਡੇ ਖਾਨੇ ਆਂ ਫੇਰ ਵੀ ਆਪਣੀ ਚਾਲ ਚੱਲੀ ਜਾਨੇ ਹਾਂ ਨਿਤ ਥੋੜਾ-ਥੋੜਾ ਮਰੀ ਜਾਨੇ ਹਾਂ ਫੇਰ ਵੀ ਯੋਗਾ ਕਰੀ ਜਾਨੇ ਹਾਂ ਕਿਸੇ ਨਸ਼ੇੜੀ ਵਾਗੂੰ ਨਸ਼ਾ ਕਰੀ ਜਾਨੇ ਹਾਂ ਤੈਨੂੰ ਵੇਖ-ਵੇਖ ਕੇ ਲਿਖੀ ਜਾਨੇ ਹਾਂ
Pages: 1 ... 34 35 36 37 38 [39] 40
|