November 25, 2024, 04:52:55 AM

Show Posts

This section allows you to view all posts made by this member. Note that you can only see posts made in areas you currently have access to.


Topics - RG

Pages: 1 ... 33 34 35 36 37 [38] 39 40
741
Shayari / ਸੋਹਣਿਆ ਵੇ ਸੱਜਣਾ
« on: November 29, 2010, 11:47:37 PM »


ਆ ਕਿ ਇਕ ਵਾਰ ਤੈਨੂੰ
ਗਲ ਦੇ ਨਾਲ ਲਾ ਲਵਾਂ
ਮੱਥਾ ਵੇ ਤੇਰਾ ਚੰਮ ਕੇ
ਹੋਠਾਂ ਨੂੰ ਪਾਕ ਬਣਾ ਲਵਾਂ
ਸਾਰੀਆ ਸੰਧੂਰੀ ਸਾਮਾਂ
ਨਾਮ ਤੇਰੇ ਲਾ ਦਿਆ
ਜਾਂ ਬਣ ਜਾਵਾਂ ਅਵਾਜ ਤੇਰੀ
ਤੇ ਸੀਨੇ ਨੂੰ ਧੜਕਾ ਦਿਆ
ਆ ਮਹਿਰਮਾਂ ਵੇ ਤੇਰੀਆਂ
ਮੈ ਰਾਤਾਂ ਨੂੰ ਰੁਸ਼ਨਾ ਦਿਆਂ
ਆਵੇ ਤੇਰੀ ਨੀਦ ਨੂੰ ਅੱਜ
ਖੰਭ ਕੋਈ ਲਾ ਦਿਆਂ
ਅੱਧ-ਸੁੱਤੀਆਂ ਅੱਖੀਆਂ ਨੂੰ
ਮੈ ਚੁੰਮ ਕੇ ਜਗਾ ਦਿਆਂ
ਡੋਰ ਆਪਣੇ ਸਾਹਾਂ ਦੀ
ਤੇਰੀ ਧੜਕਨ ਦੇ ਗਲ ਪਾ ਦਿਆਂ
ਸੋਹਣਿਆ ਵੇ ਸੱਜਣਾ
ਤੇਰੇ ਸਾਹੀਂ ਮਹਿਕ  ਖਿੰਡਾ ਦਿਆਂ
 

 

742
Shayari / ਜਦ ਕਲਮ ਚਲਾਉਦੇ ਹੱਥਾ ਨੂੰ
« on: November 29, 2010, 11:06:53 PM »


ਜਦ ਕਲਮ ਚਲਾਉਦੇ ਹੱਥਾ ਨੂੰ
ਦਿਲ ਭਰ ਕੇ ਕਹੀ ਚਲਾਉਣੀ ਪਈ
ਘਰ ਦੇ ਮਾੜੇ ਹਾਲਾਤਾਂ ' ਤੇ
ਸੱਧਰਾਂ ਦੀ ਬਲੀ ਚੜਾਉਣੀ ਪਈ
ਕਿਸ ਧਨੀ ਦੀ ਪਾਟੀ ਚਾਦਰ 'ਚੋਂ
ਮੈਨੂੰ ਆਪਣੀ ਕਮੀਜ਼ ਸਵਾਉਣੀ ਪਈ
ਇਸ ਫਟੇਹਾਲ ਨੂੰ ਬਦਲਨ ਲਈ
ਧੁੱਪ ਪਿੰਡੇ 'ਤੇ ਹੰਢਾਉਣੀ ਪਈ
ਇਸ ਰੰਗ-ਰੰਗੀਲੀ ਦੁਨੀਆ ' ਤੇ
ਬੇਰੰਗੀ ਉਮਰ ਲੰਘਾਉਣੀ ਪਈ
ਇਸ ਘੁੰਮਣਘੇਰੀ ਦੁਨੀਆ 'ਚੋ
ਮੈਨੂੰ ਆਪਣੀ ਟਿਕਟ ਕਟਾਉਣੀ ਪਈ.

743
Shayari / ਬੇਮਤਲਬੀਆ
« on: November 29, 2010, 11:10:54 AM »



      "ਮਤਲਬ ਦੀ ਗੱਲ ਲੱਭਣ ਤੋ ਪਹਿਲਾਂ ਬਹੁਤ ਗੱਲਾ ਬੇਮਤਲਬੀਆ ਵੀ ਕਰਨੀਆ ਪੈਂਦੀਆਂ"

744
Shayari / ਆਪਣੀ ਤਾਂ ਹੀਰ ਸਾਊ ਹੋਵੇ
« on: November 29, 2010, 09:50:09 AM »
   

   ਆਪਣੀ ਤਾਂ ਹੀਰ ਸਾਊ ਹੋਵੇ
ਬਾਹਰ ਵਾਲੀ ਥੋੜੀ ਮੱਖਣ ਮਲਾਈ ਹੋਵੇ
   ਆਪਣੀ ਦੇ ਸੂਟ ਤੇ ਸਲਵਾਰ ਹੋਵੇ
ਬਾਹਰ ਵਾਲੀ ਦੀ ਜੀਨ ਟਾਇਟ ਚਾਹੀਦੀ
  ਆਪਣੀ ਤਾਂ ਜੀ ਹਜੂਰ ਚਾਹੀਦੀ
ਬਾਹਰ ਵਾਲੀ ਥੋੜੀ ਮਗਰੂਰ ਚਾਹੀਦੀ
  ਆਪਣੀ ਤਾਂ ਅੱਖ ਦੀ ਘੂਰ ਸਮਝੇ
ਬਾਹਰ ਵਾਲੀ ਦਿਲ ਦਾ ਸਰੂਰ ਬਣ ਜੇ
ਆਪਣੀ ਵਿਆਹੀ ਨੂੰ ਕਦੇ ਨਾ ਛੱਡੀਏ
ਬਾਹਰ ਵਾਲੀ ਤੇ ਅੱਖ ਕਦੇ ਨਾ ਰੱਖੀਏ
ਬੁਰਾ ਹੈ ਵਿਛੋੜਾ ਜਿਸ ਨਾ ਦਿਲ ਲਾਈ ਦਾ
ਥੋੜਾ-ਥੋੜਾ ਗਿੱਲ ਵਾਗੂੰ ਦੇਖਣਾ ਜਰੂਰ ਚਾਹੀਦਾ
 

745



                    ਤੇਰਿਆ ਨੈਣਾਂ 'ਚ ਜਿਹੜੀ ਕਹਾਣੀ ਏ
                                         ਮੇਰੇ ਦੋਸਤ ਕਦ ਤੂੰ ਮੈਨੂੰ ਸੁਣਾਨੀ ਏ ?
                     ਤੇਰੀਆਂ ਸੋਚਾਂ ਮੇਰੇ ਜ਼ਜ਼ਬਾਤ ਵਿੱਚ
                                          ਲੱਗਦਾ ਏ ਕਿ ਸਾਂਝ ਕੋਈ ਪੁਰਾਣੀ ਏ

746



ਜਿਸ ਕੋਇਲ ਨੂੰ ਹਰ ਪਾਸੇ ਤੋਂ
ਤਿੱਖੀਆਂ ਸੂਲਾਂ ਦੇਣ ਦਿਖਾਈ
ਉਸ ਕੋਇਲ ਦੀ ਹਰ ਪਲ ਹੀ
ਰਹਿੰਦੀ ਜਾਨ ਮੁੱਠੀ ਵਿਚ ਆਈ
ਦੱਸੋ ਕਿੰਝ ਉਹ ਖੁਸ਼ੀ ਮਨਾਉਦੀ
ਹੱਸਦੀ ਸੋਹਣਾ ਗੀਤ ਸੁਣਾਉਦੀ

ਹਰ ਪਾਸੇ ਤੋਂ ਜ਼ਹਿਰ ਗਮਾਂ ਦਾ
ਆਪਣੇ ਸੀਨੇ ਭਰਦੀ ਸੀ ਉਹ
ਕਿਤੇ ਨਾ ਮੈਨੂੰ ਮਾਰ ਦਏ ਕੋਈ
ਹਰ ਪਲ ਰਹਿੰਦੀ ਡਰਦੀ ਸੀ ਉਹ
ਹੰਝੂ ਪੀਂਦੀ ਅੰਦਰੋ ਅੰਦਰੀ
ਰੋਂਦੀ ਤੇ ਚੁੱਪ ਕਰਦੀ ਸੀ ਉਹ

ਉਸ ਨੂੰ ਲਗਦਾ ਜਦ ਉਹ ਬੋਲੇ
ਲੋਕੀਂ ਤਾਅਨੇ ਕੱਸਦੇ ਨੇ
ਚੁੱਪ ਕਰ ਜਾ ਨੀ ਭੈੜੀਏ ਕੋਇਲੇ
ਅੱਖਾ ਰਾਹੀ ਦੱਸਦੇ ਨੇ
ਏਸ ਪਰਾਏ ਜੱਗ ਦੇ ਵਿਚ ਤਾਂ
ਆਪਣਾ ਆਪ ਪਰਾਇਆ ਲੱਗੇ
ਉਹਦਾ ਗੀਤ ਜੋ ਉਹ ਗਾਵੇ
ਪਹਿਲਾਂ ਵੀ ਸੁਣਾਇਆ ਲੱਗੇ

747
Shayari / ਕਦੇ ਕਦੇ ਮੇਰੇ ਦਿਲ ਦੇ ਬੂਹੇ
« on: November 28, 2010, 07:33:30 AM »



                         ਕਦੇ ਕਦੇ ਮੇਰੇ ਦਿਲ ਦੇ ਬੂਹੇ
                                                  ਯਾਦ ਤੇਰੀ ਜਦ ਦਸਤਕ ਦੇਵੇ
                                                 ਇਕ ਹਾਉਕਾ ਹੋਠੀ ਆ ਜਾਂਦਾ ਏ
                                               ਤੇ ਦਰਦ ਅਵੱਲੜਾ ਬਿਰਹੋਂ ਦਾ ਇਹ
                                               ਬਿਨ ਪੁਛਿਆ,ਬਿਨ ਖਬਰਾਂ ਕੀਤੀਆ
                                                    ਨੈਣਾ ਨੂੰ ਛਲਕਾ ਜਾਂਦਾ ਏ

748


ਤਾਰਿਆਂ ਭਰੀਆਂ ਕਾਲੀਆਂ ਰਾਤਾਂ ਕੀ ਕਰੀਏ,
ਯਾਦ ਆਉਦੀਆਂ ਤੇਰੀਆਂ ਬਾਤਾਂ ਕੀ ਕਰੀਏ
ਤੇਰੇ ਬਿਨ ਹੁਣ ਸ਼ਾਮ ਸੁਹਾਣੀ ਲੱਗਦੀ ਨਾਂ
ਸੋਹਣੀਆ ਰਾਤਾਂ ਤੇ ਪਰਭਾਤਾਂ ਕੀ ਕਰੀਏ

ਯਾਦ ਤੇਰੀ ਇੱਕ ਅਗਨ ਸਰਪਨੀ ਲੱਗਦੀ ਜੋ,
ਹੌਲੀ-ਹੌਲੀ ਰੂਹ ਮੇਰੀ ਨੂੰ ਡੰਗਦੀ ਜਾਏ
ਜ਼ਹਿਰ ਜਿਹੀ ਇੱਕ ਸੋਚ ਮੇਰੀ ਤੇ ਛਾ ਜਾਂਦੀ
ਚਮਕਦੀਆ ਇਹ ਸੋਨ ਸੌਗਾਤਾਂ ਕੀ ਕਰੀਏ

ਮੈ ਆਉਣਾ ਚਾਹਾਂ ਕੋਲ ਤੇਰੇ ਕਦੇ' ਵਾ ਬਣ ਕੇ
ਜਾਂ ਵਾਗ ਸੁਗੰਧਾ ਸਾਹਾਂ ਦੇ ਵਿੱਚ ਰਲ ਜਾਵਾਂ
ਕਦੇ ਧੜਕਨ ਬਣ ਕੇ ਸੀਨੇ ਤੇਰੇ ਧੜਕ ਪਵਾਂ
ਪਰ ਕੀਤਾ ਏ ਮਜਬੂਰ ਹਾਲਾਤਾਂ ਕੀ ਕਰੀਏ

ਸ਼ੀਤ ਲਹਿਰ ਜਿਹੀ ਵਗਦੀ ਏ ਰਾਤਾਂ ਨੂੰ
ਠੰਡੀ ਪੌਣ ਦੇ ਬੁੱਲੇ ਆ ਜ਼ਿੰਦ ਠਾਰ ਦਿੰਦੇ
ਮੈ  ਮੁਖੜਾ ਤੇਰੇ ਤੱਕਣਾ ਚਾਹਾਂ ਅੰਬਰ ਚੋਂ
ਬੱਦਲਾਂ ਵਿੱਚੋ  ਚੰਨ ਦੀਆਂ ਝਾਤਾਂ ਕੀ ਕਰੀਏ

749
Shayari / Tareyan bhariyan kaaliyan raatan ki kariye
« on: November 28, 2010, 05:45:19 AM »



Tareyan bhariyan kaaliyan raatan ki kariye
yaad aundiyan teriyan baatan ki kariye
tere bin hun sham suhani lagdi na
sohniyan raatan te parbhatan ki kariye

yaad teri ik agan sarpni lagdi jo
hauli hauli rooh meri nu dangdi jaye
jehar jihi ik shoch meri te chha jandi
chamkdiyan eh son sugatan ki keriye

main auna chaha kol tere kde vaa ban k
ja vaang sugandha saaha de vich ral jaavan
kde dharkan ban k seene tere dhark pva
par kita ae majboor halatan ki kariye

sheet lehar jihi vagdi e jad raatan nu
thandi paun de bulle aa jind thaar dinde
main mukhra tera takna chaha amber cho
badlan vicho chan diyan jhaatan ki kariye

750


ਬੁਡਾਪੇ ਨੂੰ ਜਵਾਨੀ  ਦਾ ਸਹਾਰਾ ਚਾਹੀਦਾ
ਨਾ ਕਿ ਜਵਾਨੀ ਨੂੰ ਜਨਾਨੀ ਦਾ ਸਹਾਰਾ
ਬਚਪਨ ਤੇ ਬੁਡਾਪਾ ਮੰਗਦਾ ਦਾ ਸਹਾਰਾ
ਔਖੇ ਵੇਲੇ ਮੁਸ਼ਕਲ ਹੀ ਮਿਲਦਾ ਕਿਨਾਰਾ
 15 ਤੋ ਬਾਦ ਜਵਾਨੀ  ਦਾ ਨਜਾਰਾ
 75 ਤੋ ਬਾਦ ਬਿਰਹੋਂ ਦਾ ਸਹਾਰਾ
ਬੁਡਾਪੇ ਨੂੰ ਜਵਾਨੀ  ਦਾ ਸਹਾਰਾ ਚਾਹਿਦਾ
ਨਾ ਕਿ ਜਵਾਨੀ ਨੂੰ ਜਨਾਨੀ ਦਾ ਸਹਾਰਾ


751
Shayari / ਜੁਦਾਈ ਵਾਲੇ ਤੀਰ ਕਿਸ ਮਾਰੇ
« on: November 27, 2010, 04:03:17 AM »



                ਅੱਧੀ ਰਾਤੀ ਟੁੱਟਣ ਤਾਰੇ
                                  ਜੁਦਾਈ ਵਾਲੇ ਤੀਰ ਕਿਸ ਮਾਰੇ
                                  ਨਾ ਅਸਾਂ ਮਾਰੇ ਨਾਂ ਤੁਸਾਂ ਮਾਰੇ
                                  ਜੁਦਾਈ ਵਾਲੇ ਤੀਰ ਰੱਬ ਮਾਰੇ

752
Shayari / ਜਿਓਦੇ ਰਹੇ
« on: November 27, 2010, 04:00:41 AM »

ਜਿਓਦੇ ਰਹੇ
ਜਾਗਦੇ ਰਹਾਗੇ
ਉਡੀਕ ਦੇ ਰਹਾਗੇ
 ਚੰਦਰੀ ਉਡੀਕ
ਮਾਂ ਨੂੰ ਪੁੱਤ ਦੀ ਉਡੀਕ
ਬੁੜਾਪੇ ਨੂੰ ਮੋਤ ਦੀ ਉਡੀਕ
ਆਸ਼ਕ ਨੂੰ ਮਸ਼ੂਕ ਦੀ ਉਡੀਕ
ਕਾਲੇ ਨੂੰ ਗੋਰੇ ਰੰਗ ਦੀ ਉਡੀਕ
Apply ਕਰ ਕੇ ਵੀਜੇ ਦੀ ਉਡੀਕ
ਨਸ਼ੇੜੀ ਨੂੰ ਨਸ਼ਾ ਚੱੜਨ ਦੀ ਉਡੀਕ
ਸ਼ਰਾਬੀ ਨੂੰ ਸ਼ਰਾਬ ਲੱਥਣ ਦੀ ਉਡੀਕ
 

753
Shayari / ਦਸ ਮੈ ਕੀ ਕਨੇਡਾ ਵਿਚੋ ਖੱਟਿਆ
« on: November 27, 2010, 03:57:58 AM »


ਦਸ ਮੈ ਕੀ ਕਨੇਡਾ ਵਿਚੋ ਖੱਟਿਆ
ਕਨੇਡਾ ਦੇ  ਨਜ਼ਾਰਿਆ ਨੇ ਪੱਟਿਆ
ਮੈਨੂੰ ਵੇਖ ਕਮਜੋਰ ਤੇਰਾ ਚੱਲ ਗਿਆ ਜੋਰ
ਦੱਸ ਮੈ ਕੀ ਕਨੇਡਾ ਵਿਚੋ ਖੱਟਿਆ

ਕਨੇਡਾ ਦਾ ਤਾਂ ਕੰਮ ਚਾਟ ਉਤੇ ਲਉਣਾ ਦਾ
ਛੱਡਿਆ ਨੀ ਜਾਣਾ ਮੇਹਣਾ ਵਜੂਗਾ ਜਹਾਨ ਦਾ
ਲੱਗੀ ਵੀਜਿਆਂ ਦੀ ਦੌੜ
ਝੁੱਗਾ ਕੀਤਾ ਮੇਰਾ ਚੌੜ
ਮੈਨੂੰ ਕਰਕੇ ਕੰਗਾਲ ਨੀ ਤੂੰ ਛੱਡਿਆ
ਦੱਸ ਮੈ ਕੀ ਕਨੇਡਾ ਵਿਚੋ ਖੱਟਿਆ
ਕਨੇਡਾ ਦੇ  ਨਜ਼ਾਰੀਆ ਨੇ ਪੱਟਿਆ

ਸ਼ਿਫਟਾਂ ਨੇ ਅੱਡ ਮੈਨੂੰ ਕੀਤਾ ਕਮਜੋਰ ਨੀ
ਚੰਦਰੀਏ ਦਿਲ ਤੇਰਾ ਮੰਗੇ ਕਾਹਤੋਂ more ਨੀ
ਦਿਲ ਕਰੇ ਕਹਿ ਦੇਵਾਂ I can't afford ਨੀ
ਨਿਤ ਨਵੀਆਂ ਡੀਮਾਂਡਾ
ਮੇਰਾ ਦਿਲ ਦੇਵੇ ਬਾਂਗਾਂ
ਤੂੰ ਦਲੀਆ ਬਣਾ ਕੇ ਦਿਲ ਛੱਡਿਆ
ਦੱਸ ਮੈ ਕੀ ਕਨੇਡਾ ਵਿਚੋ ਖੱਟਿਆ
ਕਨੇਡਾ ਦੇ  ਨਜ਼ਾਰੀਆ ਨੇ ਪੱਟਿਆ

754
             


                ਦਿਲਾ ਮਰਜਾਣਿਆ ਕੀ ਤੈਨੂੰ ਥੋੜ ਏ
                                ਕਨੇਡਾ ਜਾਣ ਦੀ ਕੀ ਲੱਗੀ ਤੋੜ ਏ
                                ਕਿਹੜੀ ਭੇਡ ਚਾਲ ਇਹ ਕਿਹੜੀ ਹੋੜ ਏ
                                ਸੰਭਲ ਕੇ ਚੱਲ ਅੱਗੇ ਕੂਹਣੀ ਮੋੜ ਏ
 

755
Shayari / 35 ਦਾ ਹੋ ਕੇ ਪਤਾ ਲੱਗਾ
« on: November 26, 2010, 01:16:46 AM »


35 ਦਾ ਹੋ ਕੇ ਪਤਾ ਲੱਗਾ
ਸਰੀਰ ਚ ਲਿਵਰ ਵੀ ਹੈ

35 ਦਾ ਹੋ ਕੇ ਪਤਾ ਲੱਗਾ
ਗੱਲ ਜ਼ਰਾ ਸੋਚ ਕੇ ਕਹੀ ਦੀ
 
35 ਦਾ ਹੋ ਕੇ ਪਤਾ ਲਗਾ
ਅੱਧੀ ਲੰਘੀ ਅੱਧੀ ਬਾਕੀ

35 ਦਾ ਹੋ ਕੇ ਪਤਾ ਲਗਾ
ਮੈਨੂੰ ਯਾਰਾ ਦੀ ਲੋੜ ਨਹੀ

35 ਦਾ ਹੋ ਕੇ ਪਤਾ ਲਗਾ
ਪਿਆਰ ਹੈ ਹੀ ਨੀ

35 ਦਾ ਹੋ ਕੇ ਪਤਾ ਲਗਾ
ਮਿਹਨਤ ਨੀ ਜੱਗਾੜ ਚਾਹਿਦਾ

35 ਦਾ ਹੋ ਕੇ ਪਤਾ ਲਗਾ
ਵਿਆਹ ਨਹੀ live in relationship

35 ਦਾ ਹੋ ਕੇ ਪਤਾ ਲਗਾ
100 ਨੀ ਸਿਰਫ 10 ਸਾਲ ਪਿਛੇ ਹਾਂ


756
Shayari / ਕਾਕੇ ਵੱਡਿਆ ਘਰਾ ਦੇ ਸਾਰੇ
« on: November 26, 2010, 01:12:39 AM »


ਲੱਭ ਲੇ ਜੀ ਲੱਭ ਲੇ ਜੀ ਲੱਭ ਲੇ
Fast  Track ਨੇ ਕਾਕੇ ਵੱਡਿਆ ਘਰਾ ਦੇ ਸਾਰੇ

ਦੱਬ ਲੇ ਜੀ ਦੱਬ ਲੇ ਜੀ ਦੱਬ ਲੇ
ਗਿੱਚੀ ਤੋ ਫੱੜ ਕੇ ਕਨੇਡਾ ਨੇ ਸਾਰੇ

ਚੱੜ ਗੇ ਜੀ ਚੱੜ ਗੇ ਜੀ ਚੱੜ ਗੇ
ਜਿਹੜੇ ਬਾਹਲੇ ਕਾਹਲੇ U K ਨੂੰ ਸਾਰੇ

ਹੋ ਗੇ ਜੀ ਹੋ ਗੇ ਜੀ ਹੋ ਗੇ
Move Melbourn ਤੋ ਸਾਰੇ

ਖੱਟ ਗੇ ਜੀ ਖੱਟ ਗੇ ਜੀ ਖੱਟ ਗੇ
ਜਿਹੜੇ ਲੇ ਗੇ Canada PR ਸਾਰੇ

ਰਹਿ ਗੇ ਜੀ ਰਹਿ ਗੇ ਜੀ ਰਹਿ ਗੇ
ਗਿੱਲ ਵਰਗੇ ਸਿਆਣੇ ਸਾਰੇ...

757



ਸੂਹੇ ਵੇ ਚੀਰੇ ਵਾਲਿਆ ਮੈ ਕਹਿਣੀ ਆ
ਕਰ ਵੀਜੇ ਦੀ ਛਾਂ ਮੈ ਛਾਂਵੇ ਬਹਿਨੀ ਆ

ਸੂਹੇ ਵੇ ਚੀਰੇ ਵਾਲਿਆ ਫੁੱਲ ਕਿੱਕਰਾ ਦੇ
ਕਨੇਡਾ ਨੇ ਬਹਾਰਾ ਮੇਲੇ ਮਿਤਰਾ ਦੇ

ਸੂਹੇ ਵੇ ਚੀਰੇ ਵਾਲਿਆ ਫੁੱਲ ਤੋਰੀ ਦਾ
ਬਿਨ ਵੀਜੇ ਦੇ ਸਾਨੂੰ ਨੀ ਕੁਝ ਲੋੜੀਦਾ

ਸੂਹੇ ਵੇ ਚੀਰੇ ਵਾਲਿਆ ਮੈ ਕਹਿਣੀ ਆ
ਲਗਣੇ ਤੀਰ ਜੁਦਾਈ ਦੇ ਮੈ ਸਹਿਨੀ ਆ

ਸੌ ਸੌ ਦਵੇ ਦਲੀਲਾ ਤੂੰ  ਸਜਣਾ   ਵੇ
INDIA ਆ ਕੇ ਲੈ ਜਾ ਸਾਡੀਆਂ ਖਬਰਾਂ ਵੇ


758


ਇਹ ਬਿਨ ਮਿਲਿਆਂ ਦੀਆਂ ਯਾਰੀਆਂ

ਲਗਦੀਆਂ ਬਹੁਤ ਪਿਆਰੀਆਂ
 
ਗੱਲਾ ਸਿਰ ਮੱਥੇ ਨੇ ਸਾਰੀਆਂ

punjabi ਵੀਰਾਂ ਨਾਲ
 
ਰਾਜਦੀਪ ਦੀਆਂ ਸਰਦਾਰੀਆਂ 


759
Shayari / ਇਕ ਜੀ ਕਰਦਾ ਚੁੱਪ ਰਹਾਂ
« on: November 25, 2010, 11:11:33 PM »


ਇਕ ਜੀ ਕਰਦਾ ਚੁੱਪ ਰਹਾਂ
ਤੇ ਇਕ ਜੀ ਕਰਦਾ ਬੋਲਾਂ

ਇਕ ਜੀ ਕਰਦਾ ਭੁਲ ਜਾਂ ਸਭ ਕੁਝ
ਜਾਂ ਭੇਦ ਮੈਂ ਦਿਲ ਦੇ ਖੋਲਾਂ
ਮਤਲਬਖੋਰੀ ਦੁਨੀਆਂ ਦੇ ਵਿਚ
ਆਪਣਾ ਆਪ ਕਿਓਂ ਰੋਲਾਂ?

ਇਕ ਜੀ ਕਰਦਾ ਚੁੱਪ ਰਹਾਂ
ਤੇ ਇਕ ਜੀ ਕਰਦਾ ਬੋਲਾਂ

ਦਿਲ ਕਰਦਾ ਮੈਂ ਉਡ ਜਾਂ ਕਿਧਰੇ
ਪਰ ਟੁੱਟੇ ਪਰ ਕਿੰਝ ਤੋਲਾਂ ?
ਝੱਖੜ ਝੰਬੇ ਰੁੱਖ ਤੇ ਬੈਠਾ
ਹਰ ਸਾਹ ਨਾਲ ਮੈਂ ਡੋਲਾਂ

ਇਕ ਜੀ ਕਰਦਾ ਚੁੱਪ ਰਹਾਂ
ਤੇ ਇਕ ਜੀ ਕਰਦਾ ਬੋਲਾਂ

760
Shayari / ਰਾਜਦੀਪ ਨੰਗ ਕਰਦਾ ਨੀ ਸੰਗ
« on: November 25, 2010, 01:06:59 PM »


ਹੋ ਜਾ ਮਸਤ ਮਲੰਗ
ਜਿਹੜੇ ਵੇਖਣੇ ਨੇ ਰੰਗ
ਤੈਨੂੰ ਕਰਨਗੇ ਤੰਗ
ਹੋ ਜਾ ਮਸਤ ਮਲੰਗ

ਦੇਖੀ ਡਾਲਰਾਂ ਦੇ ਰੰਗ
ਜੇਬ ਰਹੂ ਤੇਰੀ ਨੰਗ
ਰਿਸ਼ਤੇ ਕਰਨਗੇ ਤੰਗ
ਹੋ ਜਾ ਮਸਤ ਮਲੰਗ

ਧੁੱਪ ਨੂੰ ਵੇਖ
ਪਰਛਾਵਾ ਸਾਥ ਛੱਡ ਜਾਵੇ
ਠੰਡ ਨੂੰ ਵੇਖ ਕੇ
ਰੂਹ ਜਾਵੇ ਕੰਬ
 Wife  ਤੇ Weather
ਕਰਦੇ ਨੀ ਸੰਗ
ਇਹੋ ਜਿਹੇ ਦੇਖਣੇ
ਤੂੰ ਮੌਸਮਾ ਦੇ ਰੰਗ
ਹੋ ਜਾ ਮਸਤ ਮਲੰਗ

ਨੀਹਾਂ ਦੇ ਵਿਚ ਸ਼ੱਕ ਚਿਣੇ ਨੇ
ਘਰ ਤਾਂ ਸਿਰਫ ਦਿਖਾਵਾ
ਇਸ ਬਰਫੀਲੀ ਚੁੱਪ ਦੇ ਹੇਠਾਂ
ਵਗਦਾ ਦਿਸਦਾ ਲਾਵਾ

ਹੋ ਜਾ ਮਸਤ ਮਲੰਗ
ਹੋ ਜਾ ਮਸਤ ਮਲੰਗ


ਸਿਰ ਵੀ ਵੱਡੇ ਨਾਂ ਵੀ ਵੱਡੇ
ਪਰ ਨਾ ਮਿਲੇ ਸਰਨਾਵਾਂ
ਨਾ ਉਹ ਮੰਜਿਲ ਨਾ ਉਹ ਰਾਹੀ
ਨਾ ਉਹ ਬਚੀਆ ਰਾਹਵਾਂ
ਰਿਸ਼ਤੇ ਯਾਰੋ ਏਦਾ ਲਗਦੇ
ਜਿੱਦਾ ਸੀਤ ਹਵਾਵਾਂ

ਹੋ ਜਾ ਮਸਤ ਮਲੰਗ
ਹੋ ਜਾ ਮਸਤ ਮਲੰਗ

ਖੇਡਾਂ ਕਰਦੇ ਹੰਸ ਨੂੰ ਲੋਕੋ
ਬਾਜਾਂ ਏਦਾਂ ਝੰਬਿਆ
ਫੇਰ ਵਿਚਾਰੇ ਹੰਸ ਨੂੰ
ਭੱਜਣ ਦਾ ਰਾਹ ਨਾ ਲਭਿਆ
ਹੁਣ ਝੰਬੇ ਹੋਏ ਹੰਸ ਦੇ
ਵੇਖ ਲੋ ਲੋਕੋ ਖੰਭ

ਹੋ ਜਾ ਮਸਤ ਮਲੰਗ
ਹੋ ਜਾ ਮਸਤ ਮਲੰਗ
ਹੋ ਜਾ ਮਸਤ ਮਲੰਗ

ਰਾਜਦੀਪ ਨੰਗ ਕਰਦਾ ਨੀ ਸੰਗ
ਵੇਖੂ ਰੱਬ ਦੇ ਹੀ ਰੰਗ
ਹੋ ਜੂ ਮਸਤ ਮਲੰਗ




Pages: 1 ... 33 34 35 36 37 [38] 39 40