This section allows you to view all posts made by this member. Note that you can only see posts made in areas you currently have access to.
Topics - RG
Pages: 1 ... 32 33 34 35 36 [37] 38 39 40
721
« on: December 03, 2010, 12:59:49 PM »
ਦੁਨੀਆ ਦੀ ਭੀੜ ਆਜਾ ਲੰਘ ਜਾਈਏ ਚੀਰ ਰਾਹ ਆਪਣਾ ਬਣਾ ਲਈਏ ਚੰਗੇ-ਮਾੜੇ ਦਿਨ ਯਾਰੋ ਅਉਦੇ ਰਹਿੰਦੇ ਨੇ , ਹੱਸ ਕੇ ਲੰਘਾ ਲਈਏ
ਜਿੰਦਗੀ ਪਤੰਗ ਵਾਗੂ ਕਟੀ ਜਾਣੀ ਏ, ਇਹ ਦਿਲਾ ਚੰਦ ਸਾਹਾ ਦੀ ਕਹਾਣੀ ਏ ਕੱਲ-ਕੱਲ ਕਰਦੇ ਨਾ ਲੰਘਜੇ ਸਮਾਂ ਮੌਕਾ ਸੰਭਾਲੀਏ... ਚੰਗੇ-ਮਾੜੇ ਦਿਨ ਯਾਰੋ ਅਉਦੇ ਰਹਿੰਦੇ ਨੇ, ਹੱਸ ਕੇ ਲੰਘਾ ਲਈਏ ਜੋਤਸ਼ੀ ਵੀ ਕਹਿੰਦੇ ਤੇਰੇ ਟਇਮ ਮਾੜਾ ਏ ਗੁਮੇਦ ਨਗ ਪਾਲਾ ਤੇਰੇ ਰਾਹੂ ਭਾਰਾ ਏ ਵਹਿਮਾ ਵਿਚ ਪੈ ਕੇ ਲੁਟ ਦੁਨੀਆ ਨੇ ਜਾਣਾ ਆਪਣਾ ਘਰ ਬਚਾ ਲਈਏ ਚੰਗੇ-ਮਾੜੇ ਦਿਨ ਯਾਰੋ ਅਉਦੇ ਰਹਿੰਦੇ ਹੱਸ ਕੇ ਲੰਘਾ ਲਈਏ ਕਿਸੇ ਨੂੰ ਕਿਸੇ ਦੀ ਬੁਰੀ ਲਗੇ ਨਾ ਨਜਰ ਹੱਸ ਖੇਡ ਕੇ ਗੁਜਰ ਜਾਏ ਇਹ ਸਫਰ ਚੰਗੇ-ਮਾੜੇ ਦਿਨ ਯਾਰੋ ਅਉਦੇ ਰਹਿੰਦੇ ਹੱਸ ਕੇ ਲੰਘਾ ਲਈਏ
722
« on: December 03, 2010, 05:24:26 AM »
ਕੋਲੋ ਲੰਘ ਗਈ ਚਿੰਗਮ ਕੁੜੀ ਚੱਬਦੀ ਮੈ ਵੀ ਆਖ ਦਿੱਤਾ ਕੁੜੀ ਨਹੀਓ ਚੱਹਦੀ ਬਾਬਾ ਕਹਿੰਦਾ ਸੋਚ ਰੱਖੋ ਕੰਜਰੋ ਚੱਜਦੀ
723
« on: December 02, 2010, 03:04:58 AM »
ਹੋ ਸਕੇ ਤਾਂ ਕਰੋ ਕੋਈ ਹੀਲਾ ਕਰੋ ਕੋਈ ਚਾਰਾ
ਔਖੀਆ ਘੜੀਆ ਵਿਚ ਘਿਰਿਆ ਹੈ ਆਪਣਾ ਛੱਜੂ ਦਾ ਚੁਬਾਰਾ ਹਿੱਲ ਗਈਆ ਘੁਣ ਲੱਗੀਆ ਥੰਮੀਆ ਕੱਲਰ ਮਾਰੀਆ ਕੰਧਾ ਤਿੜਕੀਆ ਟੁੱਟ ਗਏ ਸ਼ੀਸ਼ੇ ਸਣੇ ਖਿੜਕੀਆ ਗਰਦੇ-ਖੇਹ ਵਿਚ ਖੱਭ ਗਿਆ ਹੈ ਡਿਗੂੰ-ਡਿਗੂੰ ਕਰਨ ਬਨੇਰੇ ਚੱੜੇ ਨੇ ਬੱਦਲ ਘਣੇ-ਘਨੇਰੇ ਇਹਦੇ ਮੁਢ ਤੇ ਫਿਰਦਾ ਆਰਾ ਹੋ ਸਕੇ ਤਾਂ ਕਰੋ ਕੋਈ ਹੀਲਾ ਕਰੋ ਕੋਈ ਚਾਰਾ
ਔਖਾ ਹੋਈਆ ਝੱਟ ਲੰਘਾਉਣਾ ਇੱਥੇ ਰਹਿ ਕੇ ਡੰਗ ਟਪਾਉਣਾ ਇਹਦੀ ਓਟ ਨਿਓਟ ਰਹਿ ਕੇ ਤਪਦੇ ਮਨ ਨੂੰ ਸੁਕਣੇ ਪਾਉਣਾ ਗੰਢ-ਤਪ ਨਾਲ ਇਹ ਰਾਸ ਨਹੀ ਆਉਣਾ ਪੋਟਾ-ਪੋਟਾ ਦੱਖਦਾ ਕਿਰਦਾ ਇਹਦਾ ਮਿੱਟੀ-ਗਾਰਾ ਹੋ ਸਕੇ ਤਾਂ ਕਰੋ ਕੋਈ ਹੀਲਾ ਕਰੋ ਕੋਈ ਚਾਰਾ
ਏਨੀ ਉਲਝੀ ਤੰਦ ਤੇ ਤਾਣੀ ਆਪਣੇ ਘਰ ਵਿਚ ਘੋੜੇ ਵੇਚ ਕੇ ਸੌਣੇ ਦੀ ਗੱਲ ਹੋਈ ਪੁਰਾਣੀ ਹੁਣ ਤਾਂ ਕਿਰਦੀ ਛੱਤ ਦੇ ਥੱਲੇ ਅੱਖਾਂ ਮੀਟ ਕੇ ਵਾਂਗ ਕਬੂਤਰਾ ਕੱਲੇ-ਕੱਲੇ ਬਿੱਲੀ ਕੋਲੋਂ ਟੋਲ ਰਹੇ ਹਾਂ ਜੀਵਨ ਲਏ ਹੁੰਗਾਰਾ ਹੋ ਸਕੇ ਤਾਂ ਕਰੋ ਕੋਈ ਹੀਲਾ ਕਰੋ ਕੋਈ ਚਾਰਾ
724
« on: December 01, 2010, 01:06:29 AM »
ਤੇਰਾ ਵਸਦਾ ਰਹੇ ਪੰਜਾਬ ਓ ਸ਼ੇਰਾ ਜਾਗ ਓ ਜੱਟਾ ਜਾਗ ਅੱਗ ਲਾਉਣ ਕੋਈ ਤੇਰੇ ਗਿੱਧਿਆ ਨੂੰ ਆ ਗਿਆ ਸੱਪਾਂ ਦੀਆ ਪੀਘਾਂ ਤੇਰੇ ਪਿੱਪਲਾ 'ਤੇ ਪਾ ਗਿਆ ਤਿੰਰਝਣਾਂ 'ਚ ਕੱਤਦੀ ਦਾ ਰੂਪ ਕੋਈ ਖਾ ਗਿਆ ਤੇਰੇ ਵਿਹੜੇ ਵਿਚ ਫਿਰਦੇ ਨੇ ਨਾਗ ਓ ਸ਼ੇਰਾ ਜਾਗ ਓ ਜੱਟਾ ਜਾਗ ਤੇਰਾ ਵਸਦਾ ਰਹੇ ਪੰਜਾਬ
ਸਹੁੰ ਤੈਨੂੰ ਲੱਗੇ ਤੇਰੇ ਜਲਿਆ ਵਾਲੇ ਬਾਗ ਦੀ ਸਹੁੰ ਤੈਨੂੰ ਊਧਮਾਂ ਸਰਾਭਿਆ ਦੇ ਖਾਬ ਦੀ ਰੱਖਣੀ ਏ ਸ਼ਾਨ ਬੀਬਾ ਤੂਹੀਓਂ ਹੀ ਪੰਜਾਬ ਦੀ ਤੇਰੇ ਖਿੜਦੇ ਰਹਿਣ ਗੁਲਾਬ ਓ ਸ਼ੇਰਾ ਜਾਗ ਓ ਜੱਟਾ ਜਾਗ ਤੇਰਾ ਵਸਦਾ ਰਹੇ ਪੰਜਾਬ
725
« on: December 01, 2010, 12:24:41 AM »
ਲਾ ਦੇ ਜ਼ੋਰ ਹੱਈਆ ਥੋੜਾ ਹੋਰ ਹੱਈਆ ਮੰਜ਼ਿਲ ਤੈਨੂੰ ਵਾਜਾਂ ਮਾਰੇ ਕਰ ਲੈ ਤਿੱਖੀ ਤੋਰ ਲਾ ਦੇ ਜ਼ੋਰ, ਹੱਈਆ! ਲਾ ਮਹਿੰਦੀ ਪੈਰਾਂ ਨੂੰ ਤੇਰੇ ਘਰ ਪਰਭਤਾਂ ਆਈਆ ਮੱਥੇ ਉੱਤੋ ਪੂੰਝ ਪਸੀਨਾ ਵੇ ਮਿਹਨਤ ਦਿਆ ਸਾਈਆ ਇਕ ਦਿਨ ਮੋਤੀ ਬਣ ਜਾਵਣਗੇ ਪੈਰਾਂ ਵਿਚਲੇ ਰੋੜ ਲਾ ਦੇ ਜ਼ੋਰ, ਹੱਈਆ! ਵੇਖ ਚੁਤਰਫੀ ਤੇਰੇ ਨੇ ਅੱਜ ਮੁੜਕੇ ਨੂੰ ਫੁੱਲ ਲੱਗੇ ਸਾਗਰ,ਪਰਬਤ ਸਿਜਦੇ ਕਰਦੇ ਤੇਰਿਆਂ ਕਦਮਾਂ ਅੱਗੇ ਤੇਰੇ ਪੈਰ ਬਿਆਈਆ ਪਾਟੇ ਦੇਣ ਕਿਸਮਤਾਂ ਮੋੜ ਲਾ ਦੇ ਜ਼ੋਰ, ਹੱਈਆ !
ਤੂੰ ਕੱਲ ਦੀ ਧਰਤੀ ਦਾ ਵਾਰਿਸ ਤੂੰ ਕੱਲ ਦਾ ਸ਼ਹਿਜ਼ਾਦਾ ਪਰਬਤ ਨੂੰ ਪਾਣੀ ਕਰ ਦੇਵੇ ਤੇਰਾ ਠੋਸ ਇਰਾਦਾ ਤੇਰੇ ਲਈ ਲੈ ਤਾਜ ਸੂਰਜੀ ਆ ਰਹੀ ਕੱਲ ਦੀ ਭੋਰ ਲਾ ਦੇ ਜ਼ੋਰ ਹੱਈਆ ਥੋੜਾ ਹੋਰ ਹੱਈਆ
726
« on: December 01, 2010, 12:01:49 AM »
ਕੁੱਤਿਓਂ ਰਲ ਕੇ ਭੌਂਕੋ ਤਾਂ ਕਿ ਮੈਨੂੰ ਨੀਂਦ ਨਾ ਆਵੇ ਰਾਤ ਹੈ ਕਾਲੀ ਚੋਰ ਨੇ ਫਿਰਦੇ
ਉਂਜ ਤਾਂ ਮੇਰੇ ਘਰ ਵਿਚ ਕੁਝ ਨਹੀ ਕੁਝ ਹਉਕੇ ਕੁਝ ਹਾਵੇ ਕੁੱਤਿਆਂ ਦਾ ਮਸ਼ਕੂਰ ਬੜਾ ਹਾਂ ਰਾਤੋਂ ਡਰ ਨਾ ਆਵੇ
ਕੁੱਤਿਓਂ ਪਰ ਇਹ ਯਾਦ ਜੇ ਰੱਖਣਾ ਕੋਈ ਨਾ ਸੱਪ ਨੂੰ ਖਾਵੇ ਜਿਹੜਾ ਕੁੱਤਾ ਸੱਪ ਨੂੰ ਖਾਵੇ ਸੋਈਓ ਹੀ ਹਲਕਾਵੇ
ਤੇ ਹਰ ਇਕ ਹਲਕਿਆ ਕੁੱਤਾ ਪਿੰਡ ਵਿਚ ਹੀ ਮਰ ਜਾਵੇ ਜੇਕਰ ਪਿੰਡੋ ਬਾਹਰ ਜਾਵੇ ਸਿਰ 'ਤੇ ਡਾਂਗਾਂ ਖਾਵੇ ਉਂਜ ਜਦ ਵੀ ਕੋਈ ਕੁੱਤਾ ਰੋਵੇ ਮੈਂ ਸਮਝਾਂ ਰੱਬ ਗਾਵੇ ਉਂਜ ਜਦ ਵੀ ਕੋਈ ਕੁੱਤਾ ਰੋਵੇ ਮੈਂ ਸਮਝਾਂ ਰੱਬ ਗਾਵੇ.
727
« on: November 30, 2010, 12:46:52 PM »
ਮੈ ਰੱਜ ਰੱਜ ਭੱਗੜਾ ਪਾਉਣਾ ਚਾਹੁੰਣਾ After visa
ਪੱਬ ਚੱਕ ਕੇ ਨੱਚਣਾ ਚਾਹੁੰਣਾ After visa
ਯਾਰਾ ਨਾਲ ਮਹਿਫਲ ਲਾਉਣੀ ਚਾਹੁੰਣਾ After visa
Perpose ਕਿਸੇ ਨੂੰ ਕਰਨਾ ਚਾਹੁੰਣਾ After visa
ਚਾਚੇ ਨੂੰ ਗੱਲ ਕਹਿਣੀ ਚਾਹੁੰਣਾ After visa
ਰਾਜਦੀਪ ਨੂੰ ਸੱਪ ਡੰਗਣਾ ਚਾਹੁੰਦਾ After visa
728
« on: November 30, 2010, 12:45:20 PM »
ਨੀਵਾ ਨੀਵਾ ਹੋ ਨਾ ਘੜਿਆ ਪਹਿਲੀ ਵਾਰ ਮਾਰੀ ਅਸੀ ਛਾਲ ਏ ਪਹਿਲੀ ਵਾਰ ਤਾਂ ਸੋਹਣੀ ਵੀ ਲੱਗ ਗੀ ਸੀ ਪਾਰ ਮਿਲ ਗਿਆ ਸੀ ਉਹ ਨੂੰ ਆਪਣਾ ਪਿਆਰ
729
« on: November 30, 2010, 12:43:38 PM »
ਘੜਿਆ ਪਾਰ ਲੰਘਾ ਦੇ ਵੇ ਸੋਹਣੀ ਮਿੰਨਤਾ ਤੇਰੀਆ ਕਰਦੀ ਬੂਝਿਆਂ ਚੋਂ ਲੰਘਦੀ ਲੰਘਾਉਦੀ ਜਦ ਉ ਘੜੇ ਕੋਲ ਪਹੁੰਚੀ ਘੜਿਆ ਮੈਨੂੰ ਪਾਰ ਲੰਘਾ ਦੇ ਵੇ ਮਿੰਨਤਾ ਤੇਰੀਆ ਕਰਦੀ ਅੱਗੋ ਘੜਾ ਬੋਲ ਦਾ ਮੇਰੇ ਵਿਚ ਤਾਂ ਬੀਬਾ ਮੋਰੀ ਹੋ ਗੀ
730
« on: November 30, 2010, 12:36:03 PM »
punjabio ਅਉ ਭੱਜ ਚੱਲੀਏ
ਜਾਂਦੀ ਵਾਰ ਦਾ ਸਲਾਮ ਕਰ ਚੱਲੀਏ
ਹੱਥ ਬੈਗ ਮੁੱਖ ਕੁਮਲਾਏ ਹੋਏ ਨੇ
ਆਸਾਂ ਆਪ ਪੁਆੜੇ ਪਾਏ ਹੋਏ ਨੇ
ਦਿਲਦਾਰ ਮਿਲਣ ਨੂੰ ਆਏ ਹੋਏ ਨੇ
ਸ਼ੇਰ ਦੀ ਪੂਛ ਨੂੰ ਆਪਾ ਹੱਥ ਪਾਏ ਹੋਏ ਨੇ
punjabio ਅਉ ਭੱਜ ਚੱਲੀਏ
731
« on: November 30, 2010, 12:32:56 PM »
ਨਿਕੰਮਾ ਰਾਜਦੀਪ ਨਿਕੰਮਾ ਨਾਨਕਾ ਗੁੱਝਾ ਨਾ ਇਹ ਰਹੇ
ਪਿਛੇ ਕਰ ਕਰ ਬਾਹੀਏ
ਮੂਹਰੇ ਹੋ ਹੋ ਬਹੇ
732
« on: November 30, 2010, 12:31:41 PM »
ਇਕ ਚੈਕ ਘਰ ਦੀ ਕਿਸ਼ਤ ਨੇ ਖਾ ਲਈ ਦੂਜਾ ਖਾ ਗਿਆ ਦਾਣਾ-ਖਾਣਾ ਦਸ ਘੰਟੇ ਕੰਮ ਕਰਨਾ ਤੇ ਛੇ ਸੌਣਾ ਮੈ ਕਮਲਾ ਸਾਰ ਕੀ ਜਾਣਾ ਮੈ ਤੇ ਬੀਵੀ ਹਸਦੇ ਖੇਡਦੇ ਦੇਸੋ ਆ ਗਿਆ ਲਾਣਾ-ਬਾਣਾ ਗੱਲ ਗੱਲ ਤੇ ਝਗੜੇ ਵਧ ਗਏ ਪੈ ਗਿਆ ਭੁਗਤਣਾ ਠਾਣਾ ਘਰ ਨੂੰ ਤੋੜ ਗਿਆ ਪਰਦੇਸੀ ਆਉਣਾ ਜਾਣਾ.
733
« on: November 30, 2010, 12:11:05 PM »
ਮੇ ਅੱਜ ਵੀ ਹਾਂ ਵਿਹਲਾ ਤੇ ਕੱਲ ਵੀ ਸੀ ਵਿਹਲਾ ਪਰਸੋ ਆਲੇ ਕੰਮ ਨੂੰ ਮੈ ਕਰ ਤਾ ਕੁਵੇਲਾ
ਵੇਲੇ ਦੀਆ ਗੱਲਾਂ ਤੇ ਕੁਵੇਲੇ ਦਿਆ ਟੱਕਰਾ ਦਾ ਮੈ ਫੜ ਲਿਆ ਲੱਕ ਵੇ ਵੇਸੇ ਵੀ ਮੈ ਕੰਮ ਨੂੰ ਸੋਚੇ ਬਿਨਾ ਕਰਦਾ ਨੀ ਸੋਚ ਸੋਚ ਸੋਚਾ ਵਿਚ ਗੁਮ ਮੈ ਹੋ ਜਾਨਾ ਵਾ ਮੇ ਅੱਜ ਵੀ ਹਾਂ ਵਿਹਲਾ ਤੇ ਕੱਲ ਵੀ ਸੀ ਵਿਹਲਾ
ਘਰ ਵਿਚ ਆਪਣੇ ਮੈ ਕਰਾਂ ਸਰਦਾਰੀਆਂ ਪਰ ਸੋਚਦਾ ਇਹ ਲੱਛਣ ਹੁੰਦੇ ਜੇ ਕਨੇਡਾ ਵਿਚ ਰੋਡ ਉਤੇ ਹੋਣਾ ਸੀ ਪੁਛਣੀ ਕਿਸੇ ਨਾ ਬਾਤ ਸੀ ਬਿਸਤਰਾ ਕਦੋ ਦਾ ਸਾਡਾ ਗੋਲ ਹੋ ਜਾਣਾ ਸੀ.
734
« on: November 30, 2010, 12:09:13 PM »
ਉਏ ਮੰਗਲ ਮੰਗਲ ਕਰਦਾ ਏ ਅੱਜ ਮੰਗਲ ਹੀ ਤਾਂ ਹੈ ਜੇ ਕੰਮ ਮੰਗਲ ਬਣ ਜੇ ਤਾਂ ਸਮਝੋ ਜੰਗਲ ਦੇ ਵਿਚ ਮੰਗਲ ਏ.......
ਬਾਕੀ ਗੱਲਾ ਬਾਦ ਵਿਚ ਪਹਿਲਾ ਮੰਗਲ ਜਰੂਰੀ ਏ...............
ਮੰਗ ਮੰਗ ਮੰਗ ਕੇ ਮੇ ਰਬ ਤੋ ਬਸ ਮੰਗਲ ਹੀ ਤਾਂ ਮੰਗਿਆ ਏ..........
ਉਏ ਮੰਗਲ ਮੰਗਲ ਕਰਦਾ ਏ ਅੱਜ ਮੰਗਲ ਹੀ ਤਾਂ ਹੈ
735
« on: November 30, 2010, 12:07:28 PM »
ਜੇ ਵੇਖਣਾ ਏ ਕਨੇਡਾ ਤਾਂ ਵੈਨਕੂਵਰ ਜਾ ਕੇ ਵੇਖ ਲੀ ਵੇਖਣੀ ਏ ਪੰਜਾਬੀਆ ਨਾਲ ਭਰੀ ਤਾਂ ਸਰੀ ਜਾ ਕੇ ਵੇਖ ਲੀ
ਪਿਟਣਾ ਏ ਧੰਦ ਤਾਂ ਟਰਾਂਟੋ ਜਾ ਬਰੇਮਟਨ ਜਾ ਕੇ ਪਿਟ ਲੀ ਕਰਨਾ ਏ ਸਰਵਾਈਵ ਤਾਂ ਮੈਨੀਟੋਬਾ ਜਾ ਕੇ ਰੁਕ ਜੀ
ਕੇਲਗੀਰੀ ਤੇ ਅਲਬਰਟਾ ਵੀ ਕਿਸੇ ਨਾਲੋ ਘੱਟ ਨੀ ਜੇ ਸਾਰੇ ਕਾਸੇ ਵਿਚੋ ਕੁਝ ਖੱਟਿਆ ਤਾਂ ਪਲਾਟ ਮੋਗੇ ਲੇ ਕੇ ਰੱਖ ਲੀ
736
« on: November 30, 2010, 12:04:47 PM »
ਕਾਲਾ ਯਾਰ ਟਰਾਂਟੋ ਵਾਲਾ ਗੱਲਾ ਸਚੀਆ ਕਰਦਾ ਏ ਸਟੈਪ ਕਲੱਬ ਵਿਚ ਜਾ ਕੇ ੳ ਮੌਜਾਂ ਕਰਦਾ ਏ 32 ਦਾ ਉਹ ਹੋ ਗਿਆ ਪਰ ਹਾਲੇ ਵਿਆਹ ਤੋ ਡਰਦਾ ਏ ਹੁੰਦਾ ਪੁਤ ਜੇ ਜੱਟ ਦਾ ਤਾਂ ਸਕੀਮ ਲੜਾਉਦਾ ਲੈ ਕੇ 25 ਲੱਖ, ਸੋਹਣੀ ਨੱਢੀ ਵਿਆਉਂਦਾ ਪੁਤ ਪੰਡਤਾਂ ਦਾ ਕਾਲਾ ਕਿਹੜੀ ਗੱਲੋ ਡਰਦਾ ਏ ਬੈਠਾ ਵਿਚ ਟਰਾਂਟੋ ਦੇ ੳ ਮੌਜਾਂ ਕਰਦਾ ਏ ਕਹਿੰਦਾ ਇਕ ਹੀ ਸੁਪਨਾ ਮੇਰਾ ਲਾਲ ਫਰਾਰੀ ਦਾ ਹੁਣ ਨਾ ਰਿਹਾ ਸਵਾਦ ਹੌਂਡਾ ਦੀ ਸਵਾਰੀ ਦਾ ਲਾ ਲਾ ਟੂਰ ਟਰਾਲੇ ਤੇ ਜੇਬ ਚ ਡਾਲਰ ਭਰਦਾ ਏ ਬੈਠਾ ਵਿਚ ਟਰਾਂਟੋ ਦੇ ੳ ਮੌਜਾਂ ਕਰਦਾ ਏ
737
« on: November 30, 2010, 12:00:21 PM »
ਤੇਰੇ ਅੱਖੀਆ ਦੇ ਡੋਰੇ ਪਏ ਦੱਸਦੇ ਨੇ ਦਿਨ ਰਹਿ ਗਏ ਨੇ ਥੋੜੇ
ਜੇੜੀ ਗਾਨੀ ਏ ਤੂੰ ਪਾਈ ਪਈ ਦੱਸਦੀ ਏ ਸਾਡੀ ਪੈਣੀਏ ਜੁਦਾਈ
ਤੇਰੇ ਹੱਥਾ ਦੇ ਛੱਲੇ ਪਏ ਦਸਦੇ ਨੇ ਕਨੇਡਾ ਰਹਿ ਜਾਣਾ ਯਾਰਾ ਕੱਲੇ
ਤੇਰੇ ਸਹੇਲੀ ਦੀ ਗੁੱਤ ਦੀ ਪਰਾਂਦੀ ਪਈ ਦੱਸਦੀ ਏ ਕੀ ਉਹਦੀ ਪੇਸ਼ ਨਾ ਜਾਂਦੀ
ਮੇਰੇ ਚਾਚੇ ਦੀਆ ਅੱਖਾ ਪਈਆ ਦੱਸ ਦੀਆ ਨੇ ਠੇਕਾ ਖਾ ਜਾਣਾ ਕੱਲੇ
738
« on: November 30, 2010, 11:58:03 AM »
ਮੇਰਾ ਸੁਪਨਾ
ਆਪਾ ਜਦੋ ਕਨੇਡਾ ਜਾਣਾ ਪਹਿਲਾਂ ਘਰਵਾਲੀ ਨੂੰ ਕਹਿਣਾ ਲਾਹ ਦੇ ਇਕ ਪਰੋਠਾ ਤਾਜਾ ਮੈ ਨਿਤ ਪੀਜਾ ਨੀ ਖਾਣਾ ਨਾਲੇ ਕਰਦੇ ਪੈਂਟ ਪਰੈਸ ਯਾਰਾ ਤੜਕੇ ਵਾਲੀ ਸ਼ਿਫਟ ਤੇ ਜਾਣਾ ਆਉਦੇ ਨੂੰ ਜਦ ਭੱਜ ਕੇ ੳਹਨੇ ਪਾਣੀ ਦਾ ਗਲਾਸ ਫੜਾਉਣਾ ਆਪਾਂ ਨਾਲ ਹੀ ਕਹਿਣਾ ਰੱਖੀ ਕੱਟ ਮਸਾਲਾ ਅੱਜ ਮੁਰਗੇ ਨੂੰ ਤੱੜਕਾ ਲਾਉਣਾ ਨਾਲੇ ਰੱਖੀ ਮੇਜ ਸਜਾਕੇ ਮਿਤਰਾ ਨੇ ਪੈਗ ਟਕਰਾਉਣਾ
ੳ ਮੇਰੇ ਅੱਖ ਖੁਲ ਗੀ ੳਏ...................
739
« on: November 30, 2010, 10:49:32 AM »
ਜੋ ਬੀਤ ਗਿਆ,ਬਣ ਯਾਦ ਗਿਆ ਤੈਨੂੰ ਤੱਕਣਾ ਹੁਣ ਇਕ ਖੁਆਬ ਜਿਹਾ ਇਹ ਖੁਆਬ ਹੀ ਮੇਰੀ ਕਿਸਮਤ ਏ ਤੇ ਖੁਆਬ ਏ ਕਿਸੇ ਗੁਲਾਬ ਜਿਹਾ ਜਿਦੇ ਮੁੱਢ ਬੈਠਾ ਏ ਨਾਗ ਕੋਈ ਜੋ ਕੋਲ ਜਾਣ ਤੇ ਡੱਸਦਾ ਏ ਪਰ ਨਾਗ ਵੀ ਉਹ ਮਜਬੂਰ ਬੜਾ ਖੁਸ਼ਬੋਈ ਨਾ ਡੱਕ ਸਕਦਾ ਏ
740
« on: November 30, 2010, 01:02:58 AM »
ਬਾਰ-ਬਾਰ ਰਾਹਾਂ ' ਚ ਹਨੇਰੇ ਕਿਉ ਹੋ ਜਾਦੇ ਨੇ ਸੂਹੇ ਸੱਜਰੇ ਸਾਡੇ ਸਭ ਸਵੇਰੇ ਕਿਉ ਖੋ ਜਾਂਦੇ ਨੇ ਕਿਉ ਫਾਸਲੇ ਇੰਝ ਪਲ-ਪਲ ਵਧਦੇ ਜਾ ਰਹੇ ਚੁਪ ਦੇ ਇਹ ਬੱਦਲ ਇੰਝ ਘਨੇਰੇ ਕਿਉ ਹੋ ਜਾਂਦੇ ਨੇ?
Pages: 1 ... 32 33 34 35 36 [37] 38 39 40
|