July 04, 2024, 02:53:32 PM

Show Posts

This section allows you to view all posts made by this member. Note that you can only see posts made in areas you currently have access to.


Topics - RG

Pages: 1 ... 30 31 32 33 34 [35] 36 37 38 39 40
681


ਕਿਰ ਜਾਵੇਗਾ ਸਾਡੇ ਹੱਥਾਂ ਵਿਚੋ
ਤਿਨ ਸੌ ਪੈਂਠ ਦਿਨਾ ਦਾ ਕਾਰਵਾਂ
ਵਿਛੜਿਆਂ ਦਾ ਗਮ ਮਿਲਿਆਂ ਦੀ ਆਮਦ ਦਾ ਸਾਜ਼ੋ ਸਾਮਾਂ
ਇਸ ਸ਼ਾਮ ਤੋ ਉਸ ਸਹਿਰ ਤੱਕ
ਮੇਰੇ ਜਿਹੇ ਕੁਝ ਆਲਸੀ ਖਾਵਣਗੇ ਇਹ ਕਸਮਾ
ਕੇ ਜੋ ਨਾ ਕਰ ਸਕੇ ਉਸ ਸਾਲ ਵਿਚ
ਇਸ ਸਾਲ ਦੇ ਵਿਚ ਕਰ ਦਿਖਾਵਣਗੇ
ਕੁਝ ਲਿਖਣਗੇ ਬਿਰਹੜਾ
ਕਿਸੇ ਬਿਰਹਾ ਦੀ ਮਾਰੀ ਦਾ
ਬਣਾਵੇਗਾ ਕੋਈ ਚਿਤਰ
ਕਿਸੇ ਵਿਧਵਾ ਵਿਚਾਰੀ ਦਾ
ਉਹ ਬੇ ਸ਼ਕ ਕੁਰਸੀ ਦੀ ਆਮਦ ਤੇ ਹੀ ਜਾਂਦੇ ਨੇ
ਗੁਰੂਦੁਆਰੇ ਮੰਦਰਾਂ ਤੇ ਮਸਜਿਦਾਂ ਅੰਦਰ
ਦੀਪ ਮੈਨੂੰ ਆਸ ਹੈ ਤੁਹਾਥੋਂ
ਕੇ ਤੁਸੀ ਇਸ ਵਰੇ ਚੋ ਆਪਣੇ ਹਿਸੇ ਦਿਆ ਰਾਹਾਂ ਉਬਾਰੋਗੇ
ਤੇ ਸੁਚੇ ਦਿਲ ਅੰਦਰ ਹੀ
ਗੁਰੂਦੁਆਰੇ  ਮਸਜਿਦਾਂ ਮੰਦਰ ਉਸਾਰੋਗੋ

682
Shayari / ਥਾਂ ਥਾਂ ਥੂ ਥੂ ਕਰਾਤੀ
« on: December 22, 2010, 10:13:53 AM »


ਥਾਂ ਥਾਂ ਥੂ ਥੂ ਕਰਾਤੀ ਦੀਪ ਨੇ
ਭੱਜਿਆ ਇਹ ਫਿਰਦਾ  ਨਾ ਹੱਥ ਆਉਦਾ ਪੁਲਿਸ ਦੇ
ਇਕ ਦਿਨ ਘਰੇ ਮੁੜੂਗਾ ਤਾਂ ਜਰੂਰ
ਮਾਂ ਵਾਰੂਗੀ ਸਿਰ ਤੋ ਪਾਣੀ ਵੀ ਜਰੂਰ

683
Shayari / ਬਿਨ ਵਜਾ ਪੀਣ ਤਾ ਲੱਗ ਜਾਵਾ
« on: December 22, 2010, 07:12:41 AM »


ਸ਼ਕਲਾ ਮੂਰਖ ਬਣਾਉਦੀਆ ਨੇ
ਅਕਲਾ ਲਾਉਣੀਆ ਪੈਦੀਆਂ ਨੇ
ਹਰ ਸ਼ਕਲ ਸ਼ਿਵ ਹੋ ਨਹੀ ਸਕਦੀ
ਅਕਲ ਤਾਂ ਸ਼ਿਵ ਦੀ ਪਾ ਲਾਂ ਗਾ
ਸ਼ਕਲ ਸ਼ਿਵ ਦੀ ਮਿਲ ਨਹੀ ਸਕਦੀ
ਰੋਣਾਂ ਤੇ ਦੁੱਖ ਉਮਰਾ ਦੇ ਗੱਲ ਪਾ ਲਵਾ
ਸ਼ਕਲ ਉਦਾਸ ਸ਼ਿਵ ਜਿਹੀ ਮਿਲ ਨਹੀ ਸਕਦੀ
ਬਿਨ ਵਜਾ ਪੀਣ ਤਾ ਲੱਗ ਜਾਵਾ
ਲਿਖਣ ਦੀ ਵਜਾ ਮਿਲ ਨਹੀ ਸਕਦੀ
ਜੀਣਾ ਤਾਂ ਚਹੁੰਦਾ ਹਰ ਆਸ਼ਕ ਸ਼ਿਵ ਬਣਕੇ
ਪਰ ਹਰ ਕਿਸੇ ਨੂੰ ਸ਼ੋਹਰਤ ਮਿਲ ਨਹੀ ਸਕਦੀ


684
Shayari / ਤੂੰ ਹੀ ਦੱਸਦੇ ਤੇਰੇ ਬਿਨ ਮੈ
« on: December 19, 2010, 05:48:20 AM »


ਮੈਂ ਉਹ ਬਾਲ ਕਿ ਜਿਹਦੇ ਹੱਥੋ ਟੁੱਕਰ ਖੋਹ ਲਏ ਕਾਵਾਂ,
ਜਾਂ ਉਹ ਰਾਹੀ ਜਿਸ ਨੂੰ ਭੁੱਲ ਗਿਆ,ਆਪਣਾ ਪਤਾ-ਟਿਕਾਣਾ,
ਮੈਂ ਘਰ ਵਿੱਚ ਹੀ ਬੇਘਰ ਹੋ ਕੇ,ਲੱਭਦਾ ਆਪਣੀਆਂ ਰਾਹਵਾਂ,
ਤੂੰ ਹੀ ਦੱਸਦੇ ਤੇਰੇ ਬਿਨ ਮੈ,ਹੋਰ ਕਿਧੱਰ ਨੂੰ ਜਾਵਾ,
ਮੇਰੀਆਂ ਅੱਖੀਆਂ ਜਾਣਨ ਬਸ ਇੱਕ ਤੇਰਾ ਹੀ ਸਿਰਨਾਵਾਂ.

685
Shayari / ਕਹਿੜੇ ਕੰਮ ਨੂੰ ਤੂੰ login ਕੀਤਾ
« on: December 18, 2010, 12:06:57 PM »


               ਕਹਿੜੇ ਕੰਮ ਨੂੰ ਤੂੰ login ਕੀਤਾ
                                   ਲੰਘ ਜਾਨੀ ਸਾਡੀਆ post ਦੇਖ ਕੇ
                                     ਹਾਕਾ ਮਾਰਦਾ ਰਹਿ ਗਿਆ ਗਿੱਲ
                                       ਗੱਲ ਕਰ ਕੇ ਜਾਈ ਮੁਟਿਆਰੇ :omg:

686
Shayari / ਮੇਰੀ ਭਟਕਣ ਪੂਰੀ ਹੋ ਗਈ.
« on: December 18, 2010, 11:58:04 AM »


ਸੁਪਨਿਆਂ ਦੀ ਸਤਰੰਗੀ ਤਿਤਲੀ
ਉਡਦੀ ਉਡਦੀ ਕਿਧਰੇ ਖੋ ਗਈ
ਜਾਂ ਰੰਗਾਂ ਦੇ ਵਿੱਚ ਸਮੋ ਗਈ,
ਮਿਰਗ ਤਿਰਸ਼ਨਾ ਜਿਹੀ ਤੜਪ ਨੂੰ
ਮੇਰੇ ਸੀਨੇ ਵਿੱਚ ਚੁਭੋ ਗਈ,
ਫੁੱਲਾਂ ਦੇ ਵਿੱਚ ਫੁੱਲ ਜਿਹੀ ਹੋ ਗਈ
ਤਾਰਾ ਬਣ ਕੇ ਪਤਾ ਨਹੀ ਕਿਹੜੇ
ਅੰਬਰਾਂ ਦੇ ਵਿੱਚ ਜਾ ਖਲੋ ਗਈ,
ਅੱਜ ਵਰਿਆਂ ਪਿੱਛੋ ਤੇਰੇ ਰੂਪ 'ਚ
ਮੇਰੇ ਸਾਹਵੇਂ ਆ ਖਲੋ ਗਈ
ਰੱਬ ਕਰੇ ਹੁਣ ਮੁੜ ਨਾ ਜਾਵੇ
ਮੇਰੀ ਭਟਕਣ ਪੂਰੀ ਹੋ ਗਈ.

687
Shayari / ਉਹ ਕਹਿੰਦੀ ਸੀ ਆਉਣਾ ਹੈ ਮੈ
« on: December 17, 2010, 10:47:58 AM »


ਉਹ ਕਹਿੰਦੀ ਸੀ ਆਉਣਾ ਹੈ ਮੈ, ਭੁੱਲ-ਭੁਲੇਖੇ ਵੀ ਨਾ  ਆਈ
ਮੇਰੇ ਵਾਂਗੂੰ ਮੇਰੇ ਘਰ ਦੇ, ਦਿਨ ਰਾਂਤੀ ਦਰ ਮਿਸਕ ਰਹੇ ਨੇ

ਮਾੜੇ ਤਕੜੇ ਦੋਹਾਂ ਨੂੰ ਹੀ, ਢਿੱਡ ਨੇ ਕਮਲੇ ਕੀਤਾ ਹੈ
ਕੁਝ ਸੜਕਾਂ ਤੇ ਰੋਂਦੇ ਨੇ,ਕੁਝ ਕਮਰੇ ਅੰਦਰ ਮਿਸਕ ਰਹੇ ਨੇ

'ਰਾਜ' ਨਾ ਕੱਲਾ ਤੂੰ ਹੀ ਮਿਸਕੇ,ਏਸ ਅਕੋਖੀ ਫਾਹੀ ਦੇ ਵਿੱਚ
ਇਸ਼ਕ ਦੇ ਮਾਰੇ ਪੀਰ,ਕਲੰਦਰ,ਸ਼ਾਹ ਸਿਕੰਦਰ ਮਿਸਕ ਰਹੇ ਨੇ

688


ਤੂੰ ਵਿਦਾ ਹੋਇਉ ਮੇਰੇ ਦਿਲ ਤੇ ਉਦਾਸੀ ਛਾ ਗਈ
ਪੀੜ ਦਿਲ ਦੀ ਬੂੰਦ ਬਣ ਕੇ ਅੱਖੀਆਂ ਦੇ ਵਿਚ ਆ ਗਈ

ਦੂਰ ਤੱਕ ਮੇਰੇ ਨੈਣ ਤੇਰੀ ਪੈੜ ਨੂੰ ਚੁੰਮਦੇ ਰਹੇ 
ਫੇਰ ਤੇਰੀ ਪੈੜ ਨੂੰ ਰਾਹਾ ਦੀ ਮਿੱਟੀ ਖਾ ਗਈ
ਤੂੰ ਵਿਦਾ ਹੋਇਉ ਮੇਰੇ ਦਿਲ ਤੇ ਉਦਾਸੀ ਛਾ ਗਈ

ਤੁਰਨ ਤੋ ਪਹਿਲਾ ਸੀ ਤੇਰੇ ਪੂਰੇ ਜੋਬਨ ਤੇ ਬਹਾਰ
ਤੁਰਨ ਮਗਰੋ ਵੇਖਿਆ ਕੇ ਹਰ ਕਲੀ ਮੁਰਝਾ ਗਈ
ਤੂੰ ਵਿਦਾ ਹੋਇਉ ਮੇਰੇ ਦਿਲ ਤੇ ਉਦਾਸੀ ਛਾ ਗਈ

ਇਸ਼ਕ ਨਾਲ ਸੌਗਾਤ ਜਿਹੜੀ ਪੀੜ ਤੂੰ ਦੇ ਗਈ ਓ
ਅੰਤ ਉਈਓ ਪੀੜ ਸ਼ਿਵ ਨੂੰ ਖਾਂਦੀ-ਖਾਂਦੀ ਖਾ ਗਈ
ਤੂੰ ਵਿਦਾ ਹੋਇਉ ਮੇਰੇ ਦਿਲ ਤੇ ਉਦਾਸੀ ਛਾ ਗਈ

shiv kumar


689
Shayari / ਬਾਪੂ ਸੋਂਹ ਤੇਰੀ
« on: December 16, 2010, 06:04:39 AM »


ਸਾਡਾ ਸੀ ਯਾਰ
ਮੋਟਰ ਤੇ ਬੈਠਾ
ਬਾਪੂ ਨੇ ਫੜਿਆ
ਬੀੜੀਆਂ ਪੀਂਦਾ
ਖੜਾ ਹੀ ਮੁਕਰੇ
ਬਾਪੂ ਸੋਂਹ ਤੇਰੀ
ਬਈਏ ਦੀ ਬੀੜੀ
ਬੁਝਣ ਨੀ ਦੇਣੀ
ਮੇਰੇ ਹੱਥ ਜੇਹੜੀ
ਮੱਥੇ ਨਾ ਵੱਟ
ਕਹਾਉਦਾ ਜੱਟ
ਸਾਡਾ ਸੀ ਯਾਰ
ਮੋਟਰ ਤੇ ਬੈਠਾ

690
Shayari / ਆਸ਼ਕਾ
« on: December 12, 2010, 11:43:42 AM »

ਆਸ਼ਕਾ ਦੀਆਂ ਗੱਲਾ ਤਾਂ
ਬੱਦਲਾਂ ਦੀਆ ਪਰਛਾਈਆਂ ਨੇ
ਕਿਤੇ ਲਾਉਦੇ ਸਾਈਆ ਤੇ ਕਿਧਰੇ ਵਧਾਈਆਂ ਨੇ


ਕਿਸੇ ਨਾਲ ਨੈਟ ਤੇ ਚੈਟਿੰਗ
ਤੇ ਕਿਸੇ ਨਾਲ ਛੱਲੇ ਮੁੰਦੀਆ ਵਟਾਈਆ ਨੇ

ਆਸ਼ਕਾ ਦੇ ਕਮਰੇ 'ਚ ਸੌਗਾਤਾਂ ਮਾਸ਼ੂਕਂ ਦੀਆ
ਆ ਕੇ ਚੂੜੇ ਵਾਲੀਆ ਨੇ ਟਿਕਾਈਆ ਨੇ

691
Shayari / ਗੇੜੀ 17'ਚ ਲਾਉਦਾ
« on: December 12, 2010, 06:11:48 AM »


ਪੁੱਤ ਜੱਟ ਦਾ ਆਉਦਾ
ਹੋਲੀ-ਹੋਲੀ ਬੁੱਲਟ ਚਲਾਉਂਦਾ
ਗੇੜੀ 17'ਚ ਲਾਉਦਾ

ਵੇਖ ਕੁੜੀ ਸ਼ਰਮਾਉਂਦੀ
ਨੀਵੀਆ ਪਾਉਦੀ
Response ਨਾਂ ਆਉਦਾ
ਬੁਲਟ ਮੁੜ ਯੂਨੀ ਨੂੰ ਜਾਂਦਾ

ਫੇਰ ਗੱਡੀ ਹੌਂਡਾ ਆਉਦੀ
ਨੱਢੀ ਭੋਰਾ ਨਾ ਸ਼ਰਮਾਉਦੀ
ਤੇ ਨਾ ਨੀਵੀਆਂ ਪਾਉਦੀ
ਹੱਸਦੀ ਬਾਰੀ ਕੋਲ ਆਉਦੀ
ਤੇ ਅੱਖ ਮਟਕਾਉਂਦੀ

ਸ਼ੀਸ਼ਾ ਖੋਲ ਕੇ ਮੁੰਡਾ ਜਦ ਤੱਕਦਾ
ਥੋੜਾ ਜਿਹਾ ਹੱਸਦਾ
ਨੰਬਰ ਫੜਾਉਦੀ ਦੇਰ ਨਾ ਲਾਉਦੀ
ਗੱਡੀ ਵੇਖ ਕੇ ਨੱਢੀ ਜਾਵੇ ਹੱਸਦੀ
ਗੱਲ ਰਹੀ ਨਾ ਬੁਲਟ ਦੇ ਵੱਸ ਦੀ

692
Shayari / ਜਦੋ ਕੀਤਾ ਸੀ login
« on: December 11, 2010, 08:20:02 AM »

ਜਦੋ ਕੀਤਾ ਸੀ login
ਲੱਗਦਾ  ਸੀ ਮੈ ਕੱਲਾ ਹਾਂ
ਆ ਕੇ ਦੇਖਿਆ PJ ਤੇ
ਏਥੇ ਲੱਖਾ ਤੇ ਹਜਾਰਾ ਨੇ
ਲੱਗਾ ਸੀ ਜਿੱਤ ਲਊ ਦਿਲ
ਪਰ ਏਥੇ ਲੱਗਦਾ ਹਾਰਾਂ ਗੇ
ਬਾਕੀ ਸਭ ਬਾਦ 'ਚ
ਪਹਿਲਾ ਗੱਲਾ ਮਾਰਾਗੇ
ਸ਼ਇਰੀ ਦਾ ਘਰ ਦੂਰ ਹੈ ਸਾਥੋ
ਬਸ ਇਧਰ ਉਧਰ ਦੀਆ ਮਾਰਾਂਗੇ

693

ਇਹਨਾ ਅੱਖੀਆ 'ਚ ਪਾਂਵਾਂ ਕਿਵੇਂ ਕਜਲਾ ਵੇ..
ਅੱਖੀਆਂ 'ਚ ਤੂੰ ਵੱਸਦਾ
 
ਹਰ ਵੇਲੇ ਚੰਨਾ ਮੇਰਾ ਤੇਰੇ ਵੱਲ ਮੂੰਹ ਵੇ
ਬੁੱਲੀਆਂ 'ਚ ਨਾਂ ਤੇਰਾ ਅੱਖੀਆਂ 'ਚ ਤੂੰ ਵੇ
ਜਦੋਂ ਹੱਸਦੀ,ਭੁਲੇਖਾ ਮੈਨੂੰ ਪੈਂਦਾ
ਵੇ ਹਾਸਿਆਂ 'ਚ ਤੂੰ ਹੱਸਦਾ


ਲੰਬੀਆ ਸੀ ਵਾਟਾਂ ਚੰਨਾ ਨੇੜੇ-ਨੇੜੇ ਆਇਆ ਤੂੰ
ਅੱਖੀਆਂ ਦੇ ਰਾਹੀਂ ਆ ਕੇ ਦਿਲ 'ਚ ਸਮਾਇਆ ਤੂੰ
ਜਦੋ ਪੁੱਛਨੀਆਂ  ਪਿਆਰ ਦੀਆ ਗੱਲਾਂ
ਵੇ ਹੋਲੀ-ਹੋਲੀ ਤੂੰ ਦੱਸਦਾ
ਇਹਨਾ ਅੱਖੀਆਂ 'ਚ ਪਾਂਵਾਂ ਕਿਵੇਂ ਕਜਲਾ ਵੇ
ਅੱਖੀਆਂ 'ਚ ਤੂੰ ਵੱਸਦਾ


ਮਸਾਂ-ਮਸਾਂ ਜਿੰਦੜੀ ਮੈਂ ਪਿਆਰ ਵਿਚ ਰੰਗੀ ਵੇ
ਅੱਜ ਮੈਨੂੰ ਜਾਪਦਾ ਮੈਂ ਤੇਰੇ ਨਾਲ ਮੰਗੀ ਵੇ
ਅੱਜ ਖੁਸ਼ੀਆਂ ਦਾ ਹੋ ਗਿਆ ਸਵੇਰਾ
ਵੇ ਗਮ ਸਾਥੋ ਦੂਰ ਨੱਸ ਦਾ
ਇਹਨਾ ਅੱਖੀਆ 'ਚ ਪਾਵਾ ਕਿਵੇਂ ਕਜਲਾ
ਵੇ ਅੱਖੀਆਂ 'ਚ ਤੂੰ ਵੱਸਦਾ
ਇਹਨਾ ਅੱਖੀਆ 'ਚ ਪਾਵਾ ਕਿਵੇਂ ਕਜਲਾ ਵੇ
ਅੱਖੀਆਂ 'ਚ ਤੂੰ ਵੱਸਦਾ
 
"ਸ਼ਿਵ ਨੇ ਲਿਖਿਆ ਵੀ ਸਿਰਾ, ਉਤੋ ਸੁਰਿੰਦਰ ਕੌਰ ਨੇ ਗਾ ਕੇ ਤਾਂ ਕਹਿਰ ਕਰ ਤਾ"

694
Shayari / ਬੱਦਲ ਦੀ ਬਰਸਾਤ
« on: December 10, 2010, 01:21:48 AM »



" ਜਰੂਰੀ ਨਹੀ ਹਰ ਬੱਦਲ ਦੀ ਬਰਸਾਤ ਤੁਸੀ ਮਾਣੋਂ ਬਹੁਤੀ ਵਾਰ ਸਿਰਫ ਉਸ ਦੀ ਛਾਂ ਨਾਲ ਹੀ ਖੁਸ਼ੀ      ਪृਪਤ ਕਰ ਲੈਣੀ ਚਾਹੀਦੀ ਹੈ "


695
Shayari / ਕਦੇ ਤਰਸਾਂ ਕਦੇ ਬਰਸਾਂ
« on: December 10, 2010, 01:00:12 AM »


       " ਕਦੇ ਤਰਸਾਂ ਕਦੇ ਬਰਸਾਂ
                              ਕਦੇ ਫਿਰ ਜਗ ਹਸਾਈ ਏ
                                       ਜੋ ਮੈਥੋ ਬੁੱਝ ਨਹੀ ਹੋਣੀ ਕਿਸੇ ਨੇ ਬਾਤ ਪਾਈ ਏ "

696
Shayari / ਹੁਣ ਸ਼ੌਪਿੰਗ ਦੇ ਵਿੱਚ ਬਿਜੀ
« on: December 09, 2010, 01:02:55 PM »


"ਮੇਰਾ ਵੀਰ ਗਿੱਲ ਜੋ  ਮੈਨੀਟੋਬਾ  ਜਾ ਰਹਿ ਤੇ ਤੱਵਾ ਮਾਫਕਰਨਾ"

 :whew:ਫਿਰ ਜੌਬ ਸਰਚ ਵਿਚ ਬਿਜੀ ਹੋਵੇਂਗਾ
ਜਦੋਂ ਰਗੜਿਆ ਰਿਸ਼ਤੇਦਾਰਾਂ ਨੇ
ਫਿਰ ਓਹਲੇ ਬਹਿ ਬਹਿ ਰੋਵੇਂਗਾ
ਨਾ ਮਿਲਿਆ ਬੇਸਮੈਂਟ ਜਦੋਂ
ਫਿਰ ਕਿਥੇ ਸਿਰ ਲੁਕੋਵੇਂਗਾ
ਮੱਛਰ ਮੈਨੀਟੋਬਾ ਦਾ
ਮੈਂ ਸੁਣਿਆ ਭੂੰਡਾਂ ਵਰਗਾ ਏ
ਇੱਕ ਅੱਧਾ ਵੀ ਲੜ ਗਿਆ ਤਾਂ
ਸੁੱਜ ਫੁੱਲ ਕੇ ਕੁੱਪਾ ਹੋਵੇਂਗਾ
ਫਿਰ ਮੋਗੇ ਵਾਲੇ ਮੱਛਰ ਨੂੰ
ਚੇਤੇ ਕਰ ਕਰ ਰੋਵੇਂਗਾ
ਹੁਣ ਮੰਨ ਲੈ ਮਿੱਤਰਾ ਗੱਲ ਮੇਰੀ
ਨਾ ਸ਼ੌਪਿੰਗ ਤੇ ਪੈਸੇ ਖਰਚ ਐਵੇਂ
ਘਰਵਾਲੀ ਦੀਆਂ ਮਿੱਠੀਆਂ ਗੱਲਾਂ ਤੇ
ਨਾ ਬੱਦਲ ਬਣ ਕੇ ਬਰਸ ਐਵੇਂ
ਜਦ ਹੋ ਗਿਆ ਖੀਸਾ ਖਾਲੀ ਫਿਰ
ਕਿਹੜੇ ਦਰ ਜਾ ਖਲੋਵੇਂਗਾ
ਹੁਣ ਸ਼ੌਪਿੰਗ ਦੇ ਵਿੱਚ ਬਿਜੀ
ਫਿਰ ਜੌਬ ਸਰਚ ਵਿਚ ਬਿਜੀ ਹੋਵੇਂਗਾ



697



ਕਿਥੇ ਗਈਆ ਗਿੱਲਾ ਤੇਰੀਆ ਅੰਨੀਆਂ ਦਲੇਰੀਆਂ
ਦੁਨੀਆ ਤੋ ਗਿਆ ਬਾਪੂ ਝੁੱਲੀਆਂ ਹਨੇਰੀਆਂ
ਖਿੰਡ ਗਈਆਂ ਹੱਥ ਵਿਚੋ ਖੈਡਾਂ ਸਭੇ ਮੇਰੀਆਂ

ਬਾਪੂ ਦੇ ਸਿਰ ਨਾਲ ਸੀ ਸਰਦਾਰੀਆਂ
ਉਹਦੇ ਬਿਨਾਂ ਬਾਜੀਆਂ ਮੈ ਜਿੱਤ ਕੇ ਵੀ ਹਾਰੀਆਂ
ਜਿਥੇ ਕਦੇ ਬੈਠ ਅਸੀ ਸਾਂਝਾ ਚੁੱਲਾ ਸੇਕਿਆ
ਬਾਪੂ ਦਾ ਸੀ ਰਾਜ ਕਦੇ ਰੋ ਨਾਂ ਦੇਖਿਆ
ਹੁਣ ਉਹਦੇ ਬਿਨਾ ਅੱਖਾ ਨਮ ਰਹਿਣ ਮੇਰੀਆ
ਕਿਥੇ ਗਈਆ ਗਿੱਲਾ ਤੇਰੀਆ ਅੰਨੀਆ ਦਲੇਰੀਆਂ
ਦੁਨੀਆ ਤੋ ਗਿਆ ਬਾਪੂ ਝੱਲੀਆ ਹਨੇਰੀਆ

ਖੇਤਾਂ ਵੱਲ ਭੱਜੇ ਜਾਂਦੇ, ਮਾਰਦੇ ਦੁੜੰਗੇ ਸੀ
ਤੀਆਂ ਵਾਗੂੰ ਦਿਨ ਲੰਘੇ,ਚੰਗੇ ਸੀ ਜਾਂ ਮੰਦੇ ਸੀ
ਜਿਨਾ ਉੱਤੇ ਚੜ-ਚੜ ਬਾਪੂ ਨੂੰ ਸਤਾਉਂਦੇ ਸੀ 
ਸੁੰਨੀਆ ਨੇ ਸਭ ਉਹ ਕਿੱਕਰਾਂ ਤੇ ਬੇਰੀਆਂ
ਕਿਥੇ ਗਈਆ ਗਿੱਲਾ ਤੇਰੀਆ ਅੰਨੀਆ ਦਲੇਰੀਆਂ
ਦੁਨੀਆ ਤੋ ਗਿਆ ਬਾਪੂ ਝੱਲੀਆ ਹਨੇਰੀਆ

ਤੇਰੇ ਨਾਲ ਬਾਪੂ ਇਹ ਘਰ ਸੱਚੀਂ ਘਰ ਸੀ
ਅੰਮੀ ਦੇ ਪਿਆਰ ਨਾਲੋ ਮਿੱਠਾ ਤੇਰਾ ਡਰ ਸੀ
ਜਿਹੜੇ ਵਿਹੜੇ ਮੋਢਿਆਂ ਤੇ ਚੁੱਕ-ਚੁੱਕ ਫਿਰਦਾ ਸੀ
ਟੋਟੇ ਹੋਇਆ ਵਿਹੜਾ ਹੁਣ ਪੈ ਗਈਆਂ ਢੇਰੀਆ
ਕਿਥੇ ਗਈਆ ਗਿੱਲਾ ਤੇਰੀਆ ਅੰਨੀਆ ਦਲੇਰੀਆਂ
ਦੁਨੀਆ ਤੋ ਗਿਆ ਬਾਪੂ ਝੱਲੀਆ ਹਨੇਰੀਆ




698
Shayari / ਯਾਰ Melbourn ਛੜਿਆ ਦਾ
« on: December 08, 2010, 11:00:45 AM »
 


ਯਾਰ Melbourn ਛੜਿਆ ਦਾ
ਬੇਫਿਕਰ ਹਰ ਮੋੜ ਤੇ ਖੜਿਆ ਦਾ
ਲੇਟ ਨਾਈਟ ਦੀਆ ਪਾਰਟੀਆ ਚ ਵੜਿਆ ਦਾ
ਯਾਰ Melbourn ਛੜਿਆ ਦਾ

ਦਾਰੂ ਦੇ ਘੜਿਆ ਦਾ
ਬੇ ਖੋਫ ਬੀਚਾ ਤੇ ਯਾਰਾ ਨਾਲ ਖੜਿਆ ਦਾ
ਦਿਨ ਰਾਤ ਕੰਮ ਵਿਚ ਹੜਿਆ ਦਾ
ਯਾਰ Melbourn ਛੜਿਆ ਦਾ


Welcome  ਤੇ thank you ਨਾਲ ਚਲਦਾ ਯਾਰ Melbourn
ਯਾਰ Melbourn ਛੜਿਆ ਦਾ

699
Shayari / na fashion diyan ruttan hundiya
« on: December 08, 2010, 07:33:13 AM »

na fashion diyan ruttan hundiya,
na hi do-do guttan hundiyan,
sab naaz te nakhre bhul jaandiyan,
j kudiyan de v muchhan hundian
.............

700



ਕਿਸੇ ਨਾਲ ਅੱਖਾਂ ਨਾ ਲਾਂਵੀਂ
ਮੁੜ ਵਤਨਾ ਨੂੰ ਆਂਵੀਂ
ਆਖੇ ਲੱਗ ਕੇ ਕਿਸੇ ਦੇ
ਮੈਨੂੰ ਦਿਲੋ ਨਾਂ ਭੁਲਾਵੀਂ

ਕਿਹੜੀ ਗੱਲ ਦਾ ਵਿਛੋੜਾ
ਦਿਲ ਲੱਭ ਦਾ ਬਹਾਨਾ

ਤੇਰੇ ਦੁੱਖ ਲਗ ਜਾਣ ਮੈਨੂੰ
ਤੇਰਾ ਵਾਲ ਵਿੰਗਾ ਨਾ ਹੋਵੇ
ਤੇ ਦਿਲ ਚੋਰੀ-ਚੋਰੀ ਰੋਵੇ
ਤੇਰੇ ਹੱਥ ਮੇਰੀ ਡੋਰੀ
ਬੇੜੀ ਅੱਧ 'ਚ ਨਾ ਰੋੜੀ
ਕਿਸੇ ਨਾਲ ਅੱਖਾਂ ਨਾ ਲਾਵੀਂ
ਮੁੜ ਵਤਨਾ ਨੂੰ ਆਵੀਂ

ਮੈਨੂੰ ਝੱਲੀਆਂ ਬਣਾ ਕੇ
ਆਪ ਮਲ ਲੈ ਕਿਨਾਰੇ
ਦਿਨ ਲੰਘਣੇ ਨੇ ਮੇਰੇ
ਤੇਰੀ ਯਾਦ ਦੇ ਸਹਾਰੇ
ਰੋਣਾਂ ਉਮਰਾਂ ਦਾ ਪਾਕੇ
ਮੇਰੇ ਖੂਨ ਨਾ ਨਿਚੋੜੀਂ
ਤੈਨੂੰ ਵਾਸਤਾ ਖੁਦਾ ਦਾ
ਕਿਸੇ ਨਾਲ ਅੱਖਾਂ ਨਾ ਲਾਵੀਂ
ਮੁੜ ਵਤਨਾ ਨੂੰ ਆਵੀਂ


Pages: 1 ... 30 31 32 33 34 [35] 36 37 38 39 40