November 25, 2024, 06:26:51 AM

Show Posts

This section allows you to view all posts made by this member. Note that you can only see posts made in areas you currently have access to.


Topics - RG

Pages: 1 ... 29 30 31 32 33 [34] 35 36 37 38 39 40
661
Lyrics / ਅੱਖੀਆਂ 'ਚ ਤੂੰ ਵੱਸਦਾ
« on: January 06, 2011, 10:39:07 AM »

ਇਹਨਾ ਅੱਖੀਆ 'ਚ ਪਾਂਵਾਂ ਕਿਵੇਂ ਕਜਲਾ ਵੇ
ਅੱਖੀਆਂ 'ਚ ਤੂੰ ਵੱਸਦਾ
 
ਹਰ ਵੇਲੇ ਚੰਨਾ ਮੇਰਾ ਤੇਰੇ ਵੱਲ ਮੂੰਹ ਵੇ
ਬੁੱਲੀਆਂ 'ਚ ਨਾਂ ਤੇਰਾ ਅੱਖੀਆਂ 'ਚ ਤੂੰ ਵੇ
ਜਦੋਂ ਹੱਸਦੀ,ਭੁਲੇਖਾ ਮੈਨੂੰ ਪੈਂਦਾ
ਵੇ ਹਾਸਿਆਂ 'ਚ ਤੂੰ ਹੱਸਦਾ

ਲੰਬੀਆ ਸੀ ਵਾਟਾਂ ਚੰਨਾ ਨੇੜੇ-ਨੇੜੇ ਆਇਆ ਤੂੰ
ਅੱਖੀਆਂ ਦੇ ਰਾਹੀਂ ਆ ਕੇ ਦਿਲ 'ਚ ਸਮਾਇਆ ਤੂੰ
ਜਦੋ ਪੁੱਛਨੀਆਂ  ਪਿਆਰ ਦੀਆ ਗੱਲਾਂ
ਵੇ ਹੋਲੀ-ਹੋਲੀ ਤੂੰ ਦੱਸਦਾ
ਇਹਨਾ ਅੱਖੀਆਂ 'ਚ ਪਾਂਵਾਂ ਕਿਵੇਂ ਕਜਲਾ ਵੇ
ਅੱਖੀਆਂ 'ਚ ਤੂੰ ਵੱਸਦਾ

ਮਸਾਂ-ਮਸਾਂ ਜਿੰਦੜੀ ਮੈਂ ਪਿਆਰ ਵਿਚ ਰੰਗੀ ਵੇ
ਅੱਜ ਮੈਨੂੰ ਜਾਪਦਾ ਮੈਂ ਤੇਰੇ ਨਾਲ ਮੰਗੀ ਵੇ
ਅੱਜ ਖੁਸ਼ੀਆਂ ਦਾ ਹੋ ਗਿਆ ਸਵੇਰਾ
ਵੇ ਗਮ ਸਾਥੋ ਦੂਰ ਨੱਸ ਦਾ
ਇਹਨਾ ਅੱਖੀਆ 'ਚ ਪਾਵਾ ਕਿਵੇਂ ਕਜਲਾ
ਵੇ ਅੱਖੀਆਂ 'ਚ ਤੂੰ ਵੱਸਦਾ
ਇਹਨਾ ਅੱਖੀਆ 'ਚ ਪਾਵਾ ਕਿਵੇਂ ਕਜਲਾ ਵੇ
ਅੱਖੀਆਂ 'ਚ ਤੂੰ ਵੱਸਦਾ
 
"ਸ਼ਿਵ ਨੇ ਲਿਖਿਆ ਵੀ ਸਿਰਾ, ਉਤੋ ਸੁਰਿੰਦਰ ਕੌਰ ਨੇ ਗਾ ਕੇ ਤਾਂ ਕਹਿਰ ਕਰ ਤਾ

662
Lyrics / ਖਤਾਂ ਦੇ ਟੁੱਕੜੇ ਦੋ ਕਰਕੇ
« on: January 06, 2011, 07:01:33 AM »


ਮੈ ਬਹੁਤ ਮੋੜਿਆ ਮੁੜਕੇ ਨਾ ਮੁੜੀ
ਪੱਥਰ ਬਣ ਗਈ ਮੋਮ ਜਿਹੀ ਕੁੜੀ
ਮਹਿੰਦੀ ਵਾਲੇ ਪੈਰ ਰੀਝਾਂ ਦੀਆਂ
ਕਲੀਆਂ ਤੇ ਧਰ ਗਈ
ਖਤਾਂ ਦੇ ਟੁੱਕੜੇ ਦੋ ਕਰਕੇ
ਮੇਰੇ ਦਿਲ ਦੇ ਟੁਕੜੇ ਸੌ ਕਰ ਗਈ

ਅੱਖੀਆਂ ਵਿੱਚ ਉਡੀਕਾਂ ਛੱਡ ਗਈ
ਲੰਮੀਆਂ ਬਹੁਤ ਤਰੀਕਾਂ ਛੱਡ ਗਈ
ਕਿਸਮਤ ਆਪਣੇ ਨਾਲ ਸੀ ਲੈ ਗਈ
ਸਾਡੇ ਪੱਲੇ ਲੀਕਾ ਛੱਡ ਗਈ
ਬਹੁਤਿਆ ਪਿਆਰਾ ਵਾਲੀ ਝੋਲੀ
ਹੰਝੂਆ ਨਾ ਭਰ ਗਈ
ਖਤਾਂ ਦੇ ਟੁੱਕੜੇ ਦੋ ਕਰਕੇ
ਮੇਰੇ ਦਿਲ ਦੇ ਟੁਕੜੇ ਸੌ ਕਰ ਗਈ

ਰਾਹਾਂ ਦੇ ਵਿੱਚ ਸੂਲਾਂ ਧਰ ਕੇ
ਰੱਬ ਜਿੱਡਾ ਇਕ ਹੌਕਾ ਭਰ ਕੇ
ਚਲੀ ਗਈ ਜਿੰਦਗੀ 'ਚੋ  ਚੰਦਰੀ
ਸਾਨੂੰ ਕੱਖੋਂ ਹੋਲੇ ਕਰ ਕੇ
ਅੱਗ ਦੀਆ ਕਣੀਆ ਬਣ ਕੇ ਸਾਡੇ
ਅੰਗ ਅੰਗ ਤੇ ਵਰ ਗਈ
ਖਤਾਂ ਦੇ ਟੁੱਕੜ ਦੋ ਕਰਕੇ
ਮੇਰੇ ਦਿਲ ਦੇ ਟੁਕੜੇ ਸੌ ਕਰ ਗਈ

ਉਹਨੂੰ ਨਵਿਆਂ ਦੀਆਂ ਵਧਾਈਆਂ
ਕਰ ਗਈ ਭਾਵੇ ਬੇਫਾਈਆਂ
ਸਾਡੇ ਹੱਥਾਂ ਵਿਚ ਹੁੰਦੀਆ ਸੀ
ਜਿਹਦੀਆ ਗੋਰੇ ਨਰਮ ਕਲਾਈਆਂ
ਨੇਕ ਬੇਰੰਗ ਦੀਆ ਕਸਮਾਂ ਖਾ ਕੇ
ਰਸਮਾ ਤੋ ਡਰ ਗਈ
ਖਤਾਂ ਦੇ ਟੁੱਕੜੇ ਦੋ ਕਰਕੇ
ਮੇਰੇ ਦਿਲ ਦੇ ਟੁਕੜੇ ਸੌ ਕਰ ਗਈ

 

Singer-Kaler ,

663
Lyrics / ਸੋਹਣਿਉ ਨਰਾਜ਼ਗੀ ਤੇ ਨਹੀ
« on: January 06, 2011, 01:40:47 AM »

singer-LT-soni pabla


ਸੋਹਣਿਉ ਨਰਾਜ਼ਗੀ ਤੇ ਨਹੀ
ਗੱਲ ਦਿਲ ਦੀ ਜੇ ਇਕ ਕਹਿ ਦਿਆਂ
ਤੋੜ ਮੋੜ ਕੇ  ਤੇ ਸੁੱਟੋਗੇ ਤਾਂ ਨੀ
ਤੁਹਾਡੇ ਗਲ ਨੂੰ ਜੇ ਗਾਨੀ ਲੈ ਦਿਆਂ

ਕਿਹੜੀ ਗੱਲੋਂ ਨੀਵੀ ਪਾਈ ਰੱਖਦੇ
ਤੁਸੀ ਸੋਹਣਿਉ  ਕਿਉ ਨੀ ਹੱਸਦੇ
ਉਹ ਮੱਥੇ ਉਤੋ ਨਾ ਤਿਉੜੀ ਚੱਕਦੇ
ਜੀ ਅੱਖਾਂ ਕੱਢ ਕੇ ਡਰਾਉਗੇ ਤਾਂ ਨੀ
ਉਹ ਥੋਡੇ ਨਾਲ ਜੇ ਥੋੜਾ ਖਹਿ ਦਿਆਂ
ਸੋਹਣਿਉ ਨਰਾਜ਼ਗੀ ਤੇ ਨਹੀ
ਗੱਲ ਦਿਲ ਦੀ ਜੇ ਇਕ ਕਹਿ ਦਿਆ

ਇਹ ਬਿਲੀਆਂ ਬਲੋਰੀ ਅੱਖੀਆਂ   
ਕੀਹਦੇ ਲਈ ਸਾਂਭ ਸਾਂਭ ਰੱਖੀਆਂ
ਰਹਿਣ ਸੁਰਮੇ ਦੇ ਨਾਲ ਡੱਕੀਆਂ
ਤੂੰ ਕਿੰਨੀ ਸੋਹਣੀ ਆਂ ਸੁਣੇ ਜੇ ਸੋਹਣੀਏ
ਲਾ ਸਿਫਤਾਂ ਦੀ ਤਹਿ ਮੈ ਦਿਆਂ
ਸੋਹਣਿਉ ਨਰਾਜ਼ਗੀ ਤੇ ਨਹੀ
ਗੱਲ ਦਿਲ ਦੀ ਜੇ ਇਕ ਕਹਿ ਦਿਆਂ

ਦਸੋ ਕਿਹੜੀ ਗੱਲੋਂ ਡਰਦੇ ਓ
ਲੰਮੇ ਲੰਮੇ ਹੋਕੇ ਭਰਦੇ ਹੋ
ਸੰਗ ਸੰਗ ਗੱਲ ਕਰਦੇ ਹੋ
ਹੱਥ ਫੜ ਲਉ ਸੋਨੀ ਦਾ ਸੋਹਣਿਉ
ਤੁਹਾਨੂੰ ਹੋਸਲੇ ਸ਼ਹਿ ਮੈ ਦਿਆਂ
ਸੋਹਣਿਉ ਨਰਾਜ਼ਗੀ ਤੇ ਨਹੀ
ਗੱਲ ਦਿਲ ਦੀ ਜੇ ਇਕ ਕਹਿ ਦਿਆਂ

 



664
Shayari / ਆਉ ਆਪਾ ਲੁਕਣਮੀਟੀ ਖੇਡੀਏ
« on: January 05, 2011, 02:31:43 AM »

ਆਉ ਆਪਾ ਲੁਕਣਮੀਟੀ ਖੇਡੀਏ
ਤੁਸੀ ਮੇਰੇ ਦਿਲ ਵਿੱਚ ਛੁੱਪਗੇ ਤਾਂ ਤੁਹਾਨੂੰ
ਲੱਭਣਾ ਔਖਾ ਨਹੀ ਹੋਵੇਗਾ.

ਜੇਕਰ ਤੁਸੀ ਆਪਣੇ ਆਪ ਵਿੱਚ  ਛੁਪੋਗੇ
ਫਿਰ ਤੁਹਾਨੂੰ ਲੱਭਣਾ ਸਾਰੀਆ ਲਈ ਫਜੂਲ
ਬਣ ਗੁਜ਼ਰੇਗਾ.
 




665


ਪੈਰਾਂ ਵਿੱਚ ਸੀ ਬੇੜਆਂ 'ਤੇ ਨੱਚਦੇ ਰਹੇ
ਅੰਗਾਰਿਆ 'ਤੇ ਤੁਰਦੇ ਵੀ ਹੱਸਦੇ ਰਹੇ
ਉਹ ਵੀ ਦਿਨ ਸੀ ਜ਼ਿੰਦਗੀ ਦੇ ਰਾਹਨੁਮਾ
ਬੱਦਲ ਵੀ ਨਾ ਆਏ ਤੇ ਮੀਂਹ ਵਸਦੇ ਰਹੇ

ਪਰਵਾਜ ਦੀ ਕੋਈ ਲੋੜ ਨਾ ਸੀ ਜ਼ਿੰਦਗੀ ਨੂੰ,
ਨਾ ਨੀਲੇ ਅੰਬਰ ਤੱਕਣ ਦੀ ਹੀ ਚਾਹਤ ਸੀ
ਫਿਰ ਵੀ ਪਤਾ ਨਹੀ ਲੋਕ ਕਿਉ
ਸਾਡੇ ਹੀ ਪਰ ਕਟਦੇ ਰਹੇ.

ਤੀਜੀ ਅੱਖ ਦਾ ਜਾਗਣਾ ਇੱਕ ਹਾਦਸਾ ਏ
ਹਾਦਸਾ ਜੋ ਜ਼ਿੰਦਗੀ ਨੂੰ ਸਿਰਜਦਾ
ਫਿਰ ਸ਼ਿਵ ਜੀ ਕਿਉ ਉਸ ਹਾਦਸੇ 'ਤੇ
ਤਾਡਵ ਨਾਚ ਨੱਚਦੇ ਰਹੇ.

R.G

666
Shayari / ਓਧਰੋ ਵਾ ਆਵੇ
« on: January 04, 2011, 12:33:02 PM »


       "ਓਧਰੋ ਵਾ ਆਵੇ
                       ਨਾਲ ਲਿਆਵੇ
                               ਤੇਰੇ ਲੀੜਿਆਂ ਦੀ ਖੁਸ਼ਬੋਈ "

667
Shayari / ਮੈ ਰਾਹਾ ਦਾ ਪੱਥਰ
« on: January 04, 2011, 12:11:34 PM »


            " ਮੈ ਰਾਹਾ ਦਾ ਪੱਥਰ,
                 ਤੇ ਤੁਸੀ ਬੁੱਤ-ਤਰਾਸ਼ ਹੋ,
                 ਚਾਹੋ ਤਾਂ ਸੁਪਨੇ ਘੜ ਲਵੋ,
                   ਜਾਂ ਠੋਕਰ ਮਾਰ ਦਿਓ."

668
Gup Shup / ਕਦੀ ਕਦੀ ਮੇਰੇ ਦਿਲ 'ਚ
« on: January 04, 2011, 08:23:59 AM »

ਕਦੀ ਕਦੀ ਮੇਰੇ ਦਿਲ 'ਚ ਇਹ ਖਿਆਲ ਬੜੀ ਤੀਬਰਤਾ ਨਾਲ ਉਠਦਾ ਕਿ ਮੇਰੇ ਵਰਗੇ  ਲਿਖਣ ਵਾਲੇ ਜੋ ਕਿ ਬੜੇ ਸੁਸਤ ਹਨ  ਤੇ ਪੈਨ ਤੇ ਕਾਗਜ਼ ਚੁੱਕਣ ਤੇ ਲੱਭਣ ਨਾਲੋ ਲਿਖਣਾ ਨੂੰ ਹੀ Postpone ਕਰਨਾ ਬਿਹਤਰ ਸਮਝਦੇ ਹਨ ਇਹਨਾਂ ਨੂੰ ਰੱਬ ਵੱਲੋ ਅਜਿਹੀ ਸ਼ਕਤੀ ਮਿਲਣੀ ਚਾਹੀਦੀ ਹੈ ਕਿ ਜਦੋ ਵੀ ਕੋਈ ਖਿਆਲ ਇਹਨਾ ਦੇ ਦਿਲ ਵਿੱਚ ਆਵੇ ਉਸ ਵੇਲੇ ਕਿਸੇ ਥਾਂ ਕਿਸੇ ਤਰੀਕੇ ਉਹ ਸਭ ਕੁਝ ਕਾਗਜ਼ 'ਤੇ ਲਿਖਿਆ ਜਾਵੇ,ਮੇਰੇ ਵਰਗੇ ਖਾਸੇ ਆਲਸੀ ਲੋਕਾ ਲਈ ਤਾਂ ਇਹ ਸੁਵਿਧ ਜਲਦ ਤੇ ਜਲਦ ਉਪਲਬਦ ਹੋਣੀ ਚਾਹੀਦੀ ਹੈ. :pagel:ਆਪ ਜੀ ਦਾ ਕੀ ਖਿਆਲ ਹੈ?

669
Shayari / ਕਿਸੇ ਤੋ ਐਤਬਾਰ ਨਾ ਹੋਇਆ
« on: January 04, 2011, 08:03:00 AM »


                 ਕਿਸੇ ਤੋ ਐਤਬਾਰ ਨਾ ਹੋਇਆ
                                           ਕਿਸੇ ਤੋ ਇੰਤਜ਼ਾਰ ਨਾ ਹੋਇਆ

670
Jokes Majaak / what is tension?
« on: January 04, 2011, 07:51:32 AM »
what is tension?

ek sundr ladki ne apse lift mangi, :happy:  raste main uski tabiyat kharab ho gayi,
ap use hospital le gaye, doctor bola mubark ho,aap baap banne vaale hai .
lo ho gayi tension  !  aap bole main iska baap nhi hoon.  :sad:
ladki boli-yahi iska baap hai ,aur tension ,police aayi,apka medical chekup hua.
report aayi -aap to kbhi baap ban nhi sakte,oor tension .
app ne thanks GOD kha or bahar aa gaye .  :cooll:
fir yaad aya ghar me do bache hain .vo kiske hain ?   :surp: :surp: :surp:
THIS IS THE REAL TENSION
so dont be tense, :pagel:  be happy !  :happy:

671
Shayari / ਵੀਰ ਮੇਰੇ ਡੌਲਿਆ ਹੈ ਨੀ ਜਾਨ
« on: January 04, 2011, 07:42:43 AM »

     ਵੀਰ ਮੇਰੇ ਡੌਲਿਆ ਹੈ ਨੀ ਜਾਨ
                  ਨਾ ਗਜ ਜਿਨੀ ਚੋੜੀ ਛਾਤੀ
                         ਰੁਕਦਾ ਨੀ ਮੈਥੋ ਕੋਈ ਤੂਫਾਨ
                               ਮੇਨੂੰ ਤਾਂ ਦੁਸ਼ਮਨ ਦਾ ਵੀ
                                          ਪਾਣੀ ਭਰਨਾ ਪੈਂਦਾ ਏ  :pagel:


672
Shayari / ਘੜਿਆ ਪਾਰ ਲੰਘਾ ਦੇ ਵੇ
« on: January 04, 2011, 07:18:59 AM »


ਘੜਿਆ ਪਾਰ ਲੰਘਾ ਦੇ ਵੇ
 ਸੋਹਣੀ ਮਿੰਨਤਾ ਤੇਰੀਆ ਕਰਦੀ
 ਬੂਝਿਆਂ ਚੋਂ ਲੰਘਦੀ ਲੰਘਾਉਦੀ
 ਜਦ ਉ ਘੜੇ ਕੋਲ ਪਹੁੰਚੀ 
 ਘੜਿਆ ਮੈਨੂੰ ਪਾਰ ਲੰਘਾ ਦੇ ਵੇ
 ਮਿੰਨਤਾ ਤੇਰੀਆ ਕਰਦੀ
 ਅੱਗੋ ਘੜਾ ਬੋਲ ਦਾ
 ਮੇਰੇ ਵਿਚ ਤਾਂ ਬੀਬਾ ਮੋਰੀ ਹੋ ਗੀ
 :blink:

673
Shayari / ਵਿਹਲਾ ਬਾਬਾ
« on: January 03, 2011, 11:45:24 AM »

7੦ ਸਾਲ ਦੀ ਉਮਰ ਵਿਚ ਜਦੋ ਬੰਦਾ ਤੱਪ ਜਾਂਦਾ ਹੈ, ਬੱਚੇ ਜਵਾਨ ਹੋ ਜਾਂਦੇ ਨੇ, ਤੇ ਫੇਰ ਉਹ ਪਿਉ ਨੂੰ ਕਹਿੰਦੇ ਨੇ, ਬਾਪੂ ਜੀ ਹੁਣ ਤੁਸੀ ਬਜਾਰ ਨੀ ਜਾਣਾ, ਤੁਸੀ ਘਰ ਰਹਿਣਾ, ਤੁਹਾਨੂੰ ਕੋਈ ਕੰਮ ਨੀ, ਤੁਸੀ ਵਿਹਲੇ ਰਹਿਣਾ., ਹੁਣ ਉਹ ਵਿਹਲਾ ਬਾਬਾ ਆਪਣੇ ਹਾਣਦਿਆ ਵਿਚ ਜਾ ਕੇ  ਦਸਦਾ ਹੈ ਕਿ ਮੈ ਵਿਹਲਾ ਹਾਂ, ਵੇਖਣਾ ਕਿ ਉਹ ਕਿਸ ਤਰਾ ਵਿਹਲਾ ਹੈ --

ਅੱਲਾ ਤੋਬਾ ਕਰ ਲੈਨਾ ਵਾਂ
ਘਰ ਦਾ ਪਾਣੀ ਭਰ ਲੈਨਾ ਵਾਂ
ਪੋਤੀਆਂ ਪੋਤੇ ਫੜ ਲੈਨਾ ਵਾਂ
ਉਹਨਾ ਨੂੰ ਵੀ ਸੋਣ ਦਾ ਕਹਿੰਨਾ
ਬੂਹੇ ਅੱਗੇ ਝਾੜੂ ਦਿੰਨਾ
ਥੱਕ ਟੁੱਟ ਕੇ ਲੰਮੇ ਪੈਨਾ
ਉਂਝ ਮੈ ਘਰ ਵਿਚ ਵਿਹਲਾ ਰਹਿੰਨਾ

ਤੇ ਗੁਰੂਦੁਆਰਿਓ ਮੈ ਜਦ ਆਨਾ
ਪੋਤੀਆ ਪੋਤੇ  ਉਂਗਲੀ ਲਾਨਾ
ਖੇਡਣ ਵਿਚ ਗਰਾਉਂਡ ਲੈ ਜਾਨਾ
ਖੇਡ ਖੇਡ ਕੇ ਥੱਕ ਜਾਂਦੇ ਨੇ
ਫੇਰ ਉਹ ਮੈਨੂੰ ਇਹ ਆਂਹਦੇ ਨੇ
ਬਾਬਾ ਜੀ ਹੁਣ ਘਰ ਨੂੰ ਜਾਈਏ
ਘਰ ਚੱਲ ਕੇ ਤੇ ਰੋਟੀ ਖਾਈਏ
ਤੇ ਭੁਖ ਨਾ  ਜਾਂਦੇ  ਚੜ ਨੇ ਭੋਂ
ਘਰ ਅਉਦਿਆ ਨੂੰ ਛੋਟੀ ਨੂੰਹ
ਉਹ ਆਏ ਮੇਰੇ ਬਾਬਾ ਜੀ
ਡੀਕਣ ਡਈ ਸੀ ਧਾਡੀ ਧੀ
ਰੱਬ ਧਾਡੀ ਉਮਰ ਵਧਾਏ
ਧਾਨੂੰ ਤੱਤੀ ਵਾ ਨਾ ਲਾਏ
ਸਾਡਾ ਵੀ ਇਕ ਕੰਮ ਕਰ ਆਉ
ਸ਼ਹਿਰੋ ਜਾ ਕੇ ਰੰਗ ਲਿਆਉ
ਲੈ ਕੇ ਰੰਗ ਤੇ ਛੇਤੀ ਆਨਾ
ਰੋਟੀ ਭਾਵੇ ਆਣ  ਕੇ ਖਾਣਾ

ਜਾ ਕੇ ਸ਼ਹਿਰ ਮੈਂ ਪੈ ਗਿਆ ਭੁੱਲੀ
ਰੰਗ ਵਾਲੀ ਦੁਕਾਨ ਨੀ ਖੁਲੀ
ਹੱਟੀ ਵਾਲੇ ਲਾਈ ਸੀ ਚਾਬੀ
ਮੰਗਿਆ ਉਹਤੋ ਰੰਗ ਗੁਲਾਬੀ
ਲੈ ਕੇ ਰੰਗ ਮੈ ਘਰ ਨੂੰ ਆਇਆ
ਪੈਰ ਨੀ ਹਾਲੇ ਬੂਹੇ ਪਾਇਆ
ਵੇਖ ਕੇ ਆਂਹਦੀ ਮੇਰੀ ਬੁੱਢੀ
ਕਿਥੋ ਆਇਆ ਜਾਨੂੰ ਦਿਲ ਦਾ
ਜਿਨੂੰ ਫਿਕਰ ਜਰਾ ਨੀ ਬਿਲ ਦਾ
ਮੈਨੂੰ ਨਾ ਕੋਈ ਗੱਲ ਸੁਨਾਣਾ
ਬਿਲ ਦਾ ਜੱਭ ਮੁਕਾ ਕੇ ਆਨਾ
ਫੇਰ ਕੋਈ  ਧਾਨੂੰ  ਕੰਮ ਨਹੀ ਕਹਿਣਾ
ਬੇਸ਼ਕ ਤਾਸ਼ ਤੇ ਬੈਠੇ ਰਹਿਣਾ

ਤੇ ਤੁਰ ਪਿਆ ਮੈਂ ਭੁੱਖਾ ਭਾਣਾ
ਹੁਣ ਨਹੀ ਘਰ ਨੂੰ ਵਾਪਸ ਆਣਾ
ਬਹਿ ਗਿਆ ਵੇਖ ਬੈਂਕ ਦੀ ਥੰਮੀ
ਲੈਨ ਸੀ ਵਾਹਵਾ ਲੱਗੀ ਲੰਮੀ
ਬੁੜੀਆਂ ਵੀ ਸੀ ਓਥੇ ਆਈਆਂ
ਕਈਆਂ ਨੇ ਖੁਸ਼ਬੋਆਂ ਲਾਈਆਂ
ਮੈ ਵੀ ਕੋਈ ਹਾਣ ਦੀ ਵੇਖਾਂ
ਜਿਹੜੀ ਹੋਏ ਮੈਨੂੰ ਜਾਣਦੀ ਵੇਖਾਂ
ਆਖਰ ਇਕ ਨੇ ਆਣ ਕੁਆਇਆ
ਬਿਲ ਨੀ ਜਮਾਂ ਕਰਾਇਆ ਤਾਇਆ
ਬਿਲ ਨਾਲ ਪੈਸੇ ਉਰੇ ਫੜਾਓ
ਤੁਸੀ ਭਾਂਵੇ ਹੁਣ ਘਰ ਨੂੰ ਜਾਓ
ਸ਼ਾਲਾ ਧੀਏ ਖੁਸ਼ੀਆਂ ਪਾਵੇਂ
ਡੋਲੀ ਬਹਿ ਕੇ ਸਹੁਰੀਂ ਜਾਵੇਂ
ਗੋਦੀ ਦੇ ਵਿਚ ਪੁਤ ਖਿਡਾਵੇਂ
ਰੱਬ ਕਰੇ ਤੇਰਾ ਜੀਵੇ ਹਾਣੀ
ਲੈ ਕੇ ਮੈਂ ਰਸੀਦ ਹੈ ਜਾਣੀ

ਦੇ ਕੇ ਬਿਲ ਮੈਂ ਘਰ ਨੂੰ ਆਇਆ
ਵੱਡੀ ਨੂੰਹ ਨੇ ਇਹ ਫਰਮਾਇਆ
ਬਾਬਾ ਤੈਨੂੰ ਵੇਖ ਖਲੋਤੀ
ਆਈ ਸਕੂਲੋਂ ਨਹੀਓ ਪੋਤੀ
ਛੇਤੀ ਨਾਲ ਸਕੂਲੇ ਜਾਵੋ
ਪੋਤੀ ਲੈ ਕੇ ਘਰ ਨੂੰ ਆਓ
ਲੈ ਕੇ ਪੋਤੀ ਘਰ ਨੂੰ ਆਇਆ
ਮਾਂ ਨੇ  ਗਲ ਚੋਂ ਬਸਤਾ ਲਾਹਿਆ
ਚੁੰਮਿਆ ਚੱਟਿਆ ਸੀਨੇ ਲਾਇਆ
ਬਰਗਰ ਓਹਦੇ ਹੱਥ ਫੜਾਇਆ
ਮੈਨੂੰ ਕਿਸੇ ਨੇ ਘਾਹ ਨਹੀ ਪਾਇਆ

ਵਿਹੜੇ ਵਿਚ ਸੀ ਮੰਜੀ ਡੱਠੀ
ਚਾਦਰ ਉਤੋਂ ਕੀਤੀ ਕੱਠੀ
ਮੰਜੀ ਦੇ ਨਾਲ ਲੱਕ ਜੁ ਲਾਇਆ
ਪਾਸੇ ਮਾਰ ਥਕੇਂਵਾਂ ਲਾਹਿਆ
ਸਾਰੇ ਆ ਕੇ ਇਹੋ ਕਹਿਣ
ਜਾਣਾ ਨਹੀ ਜੇ ਸਬਜ਼ੀ ਲੈਣ

ਬੁਢੀ ਮੇਰੀ ਲਾਗੇ ਆਈ
ਖਿਚ ਕੇ ਬਾਹੋਂ ਕੋਲ ਬਿਠਾਈ
ਓ ਸਾਨੂੰ ਵੀ ਗੱਲ ਸੁਣਾਣ ਦੇ
ਨਾ ਕਰ ਏਦਾਂ ਜਾਣ ਦੇ
ਘਰ ਨੂੰਹਾਂ ਪੁਤਰ ਹਾਣ ਦੇ
ਤੇਰੇ ਚਾਲੇ ਆ ਛਿਤੱਰ ਖਾਣ ਦੇ
ਖੋਤੇ ਵਾਗੂੰ ਮੈਨੂੰ ਵਾਹਿਆ
ਕਿਸੇ ਨੀ ਚਾਹ ਦਾ ਕੱਪ ਪਿਆਇਆ
ਓ ਰੋਟੀ ਦੇ ਦਓ ਧਾਨੂੰ ਕਹਿੰਨਾ
ਮੰਨਿਆ ਘਰ ਵਿਚ ਵਿਹਲਾ ਹੀ ਰਹਿੰਨਾ



 
 

674


ਮੋਗਿਉ ਮੈ ਕੱਢ ਕੇ ਸ਼ਿਮਲੇ ਲੈ ਜਾਣੀ
ਗਲ ਬਦਨਾਮੀ ਆਪ ਪਾ ਲੈਣੀ
ਯਾਰਾ ਬੇਲੀਆ ਨੇ ਛਕਾਈ ਫੂਕ ਛਕ ਲੈਣੀ
ਜਦੋ ਪੈ ਗੀ ਗੱਲ ਠੰਡੀ ਸ਼ਿਮਲੇ ਠੰਡ ਵਾਂਗ
ਕੋਟ ਮੈਰਿਜ ਚੰਡੀਗੜੋ ਕਰਵਾ ਲੈਣੀ

ਹੱਥ ਚੂੜਾ ਪਵਾ ਕੇ ਆਪਣੀ ਬਣਾ ਲੈਣੀ
ਅੱਖਾ ਵਿਚ  ਸੁਰਮੇ ਦਾ ਘੱਟਾ ਪਾ ਲੈਣਾ
ਮੋਗਿਉ ਮੈ ਕੱਢ ਕੇ ਸ਼ਿਮਲੇ ਲੈ ਜਾਣੀ
ਗੱਲ ਬਦਨਾਮੀ ਆਪ ਪਾ ਲੈਣੀ

ਇਕ ਦਿਨ ਘਰੇ ਮੁੜਾਂਗਾ ਤਾਂ ਜਰੂਰ
ਮਾਂ ਵਾਰੂਗੀ ਸਿਰ ਤੋ ਪਾਣੀ
ਮੋਗਿਉ ਮੈ ਕੱਢ ਕੇ ਸ਼ਿਮਲੇ ਲੈ ਜਾਣੀ
ਗੱਲ ਬਦਨਾਮੀ ਆਪ ਪਾ ਲੈਣੀ  :blink:





675


ਦਿਨ ਢੱਲਦੇ  ਨੂੰ  ਕੰਮ ਤੋ ਜਦ ਘਰ ਆਵਾਂ ਮੈਂ
ਖੰਭ ਸੋਚ ਦੇ ਲਾ ਕੇ ਪਿੰਡ ਉਡ ਜਾਵਾਂ ਮੈਂ
ਹੀਰ ਨੋਕਰੀ ਦੇ ਲਈ ਜਦ ਘਰ ਛੱਡਣਾ ਸੀ
ਰਾਝੇਂ ਵਾਗੂੰ ਲੜਿਆ  ਨਾਲ ਭਰਾਵਾਂ ਮੈਂ

ਨੈਸ-ਕੈਫੇ ਦੀ ਕੋਫੀ ਲੱਗਦੀ ਜ਼ਹਿਰ ਜਿਹੀ
ਕਦੇ ਡੋਲੂ ਭਰ ਭਰ ਪੀਤੀਆ ਤੱਤੀਆਂ ਚਾਵਾਂ ਮੈਂ
ਦਿਨ ਢੱਲਦੇ  ਨੂੰ  ਕੰਮ ਤੋ ਜਦ ਘਰ ਆਵਾਂ ਮੈਂ
ਖੰਭ ਸੋਚ ਦੇ ਲਾ ਕੇ ਪਿੰਡ ਉਡ ਜਾਵਾਂ ਮੈਂ

ਜਿਸ ਦਿਨ ਪਿੰਡ ਦਾ ਬਾਹਲਾ ਚੇਤਾ ਆਉਣ ਲੱਗੇ
ਡੈਸਕ ਟੋਪ ਤੇ ਸੱਥ ਦੀ ਫੋਟੋ ਲਾਵਾਂ ਮੈਂ
ਦਿਨ ਢੱਲਦੇ  ਨੂੰ  ਕੰਮ ਤੋ ਜੰਦ ਘਰ ਆਵਾਂ ਮੈਂ
ਖੰਭ ਸੋਚ ਦੇ ਲਾ ਕੇ ਪਿੰਡ ਉਡ ਜਾਵਾਂ ਮੈਂ
sherry


676
Shayari / ਮੈ ਰਹਿ ਗਿਆ ਛੜਾ
« on: January 01, 2011, 10:12:25 AM »


ਮੇਰੇ ਛੜੇ ਵੀਰ ਦੇ ਨਾ

ਮੇਰੇ ਨੇ ਯਾਰਾ ਸਾਰੇ ਨੇ ਵਿਆਹੇ
ਮੈ ਰਹਿ ਗਿਆ  ਛੜਾ
ਕੁੜੀ ਨਾ ਥਿਆਏ
ਕਰਨ ਟਰਾਈਆ
ਮੈ ਦੇਵਾ ਦੁਹਾਈਆ
ਕਰੋ ਕੋਈ ਹੀਲਾ
ਚਾਹੇ ਹੋਏ ਕੱਢੀ
ਚਾਹੇ ਹੋਏ ਛੱਡੀ
ਲੱਭ ਦਿਓ ਹਾਇ
ਮੇਰੇ ਨੇ ਯਾਰ ਸਾਰੇ ਨੇ ਵਿਆਹੇ
ਮੈ ਰਹਿ ਗਿਆ  ਛੜਾ


ਹੈਰੀ ਵੀ ਆਖੇ
ਬੜੇ ਦੁਖ ਕਟੇ
ਵੱਕਤ ਨੂੰ ਫੱੜੇ
ਰਹਿਗੇ ਛੜੇ
ਮੱਥੇ ਨਾ ਵੱਟ
ਕਹਾਉਦੇ ਜੱਟ
ਕਾਲਾ ਵੀ ਕਹਿੰਦਾ
ਬੇੜੀ ਵਿਚ ਵੱਟੇ
ਨਾ ਲਾਉਦੀ ਪਾਰ
ਮੇਰੇ ਨੇ ਯਾਰ
ਪੀਂਦੇ ਨੇ ਵਿਸਕੀ
ਕਹਾਉਦੇ ਰਿਸਕੀ
ਨਾ ਲੇਣੇ ਪੰਗੇ
ਕੋਈ ਖਏ ਕੇ ਨਗੇ
ਦੂਜ ਨੀ ਛਡਦੇ
ਨਾ ਪਹਿਲਾ ਵਾਰ
ਮੇਰੇ ਨੇ ਯਾਰਾ ਸਾਰੇ ਨੇ ਵਿਆਹੇ
ਮੈ ਰਹਿ ਗਿਆ  ਛੱੜਾ


ਬਰਾੜ ਬਈ ਕਰਦਾ
ਇਹੀ ਅਰਦਾਸ
ਸਦਾ ਖੁਸ਼ ਰਖੀ
ਛੜੇ ਮੇਰੇ ਯਾਰ
ਨਾ ਰਹਿਣ ਉਦਾਸ
ਜਾਣਾ ਭੱਜ ਕੇ
ਮਦਾਨੇ ਗਜਕੇ
ਲਿਆਉਣੀ ਕੱਢ ਕੇ
ਹੋ ਕੇ ਟੱਲੀ
ਮੋਟਰ ਤੇ ਬਹਿਣਾ
ਗੰਡਾ ਕੱਟ ਲੈਣਾ
 ਮੰਨੂ ਵੀ ਆਖੇ
ਗੋਲਡੀ ਅਉ
ਤੇ ਚਿਕਣ ਬਣਾਉ
ਦੇਸੀ ਵੀ ਕੱਢਣੀ
ਨਾ ਭੋਰਾ ਛਡਣੀ
ਨਾਲੇ ਸ਼ਕ ਲੈਣਾ
ਮੈਂ ਕਾਲਾ ਮਾਲ
ਗਿੱਲ ਦੇ ਨਾਲ
ਮੌਜ਼ ਨੀ ਲੱਭਣੀ
ਮੇਰੇ ਨੇ ਯਾਰਾ ਸਾਰੇ ਨੇ ਵਿਆਹੇ
ਮੈ ਰਹਿ ਗਿਆ  ਛੱੜਾ






677
Shayari / ਪੰਜਾਬੀ ਜਨਤਾ 'ਚ ਆ ਮਿੱਤਰਾ
« on: December 28, 2010, 06:25:44 AM »


ਹੱਸ ਖੇਡ ਕੇ ਤੂੰ ਟਾਇਮ ਲੰਘਾ ਮਿੱਤਰਾ
  ਪੰਜਾਬੀ ਜਨਤਾ 'ਚ ਆ ਮਿੱਤਰਾ
ਪੋਹ ਦਾ ਇਹ ਪਾਲਾ ਹੱਡ ਜਾਏ ਚੀਰਦਾ
  ਨਿੱਘੀਆਂ ਦੋ ਗੱਲਾ ਸੁਣਾ ਮਿੱਤਰਾ

Has khed ke tu time langha  mitra
Punjabi janta  ch ah mitra
Poh da eh pala had jae chirda
Nighyaa do galla sunha mitra

678
Shayari / ਗਮਾਂ ਦਾ ਪਹਾੜ
« on: December 25, 2010, 01:44:19 PM »



              ਤੇਰੇ ਪਿਆਰ ਦੀ ਨਿਸ਼ਾਨੀ ਛੱਲਾ ਇਵੇਂ ਅੱਜ ਲੱਗੇ
                                     ਜਿਵੇਂ ਚੀਚੀ ਉਤੇ ਗਮਾਂ ਦਾ ਪਹਾੜ ਚੁੱਕਿਆ


shiv

679
Shayari / ਉਮਰ
« on: December 25, 2010, 12:49:32 AM »



      ਉਮਰ ਅਯਾਲਣ ਛਾਂਗ ਲੈ ਗਈ ਹੁਸਨਾਂ ਦੇ ਪੱਤੇ ਸਾਵੇ,

              ਹੁਣ ਤਾਂ ਬਾਲਣ ਬਾਲਣ ਦਿਸਦਾ ਅੜੀਓ ਚਾਰ ਚੁਫੇਰਾ.

680



ਮੇਰੇ ਨੇ ਯਾਰ ਸਾਰੇ ਨੇ ਬਾਹਰ
ਕੋਈ ਇਗੰਲੈਂਡ ਕੋਈ ਨਿਊਜੀਲੈਂਡ
ਕੰਮ ਤੋ ਆਉਦੇ ਤੇ ਪੈਗ ਲਗਾਉਂਦੇ
ਕਾਰਡ ਪਵਾਉਂਦੇ ਤੇ ਫੋਨ ਮਿਲਾਉਂਦੇ
ਬਾਤਾਂ ਵਿੱਚ ਧੂੜਾਂ ਰਾਤਾਂ ਨੂੰ ਪੱਟਦੇ
ਫੋਨ ਜਦ ਆਉਂਦਾ ਕੰਨੋ ਨਾ ਲਾਹੁੰਦੇ
ਪੂਰੀਆਂ ਦਿਲ ਦੀਆਂ ਬਾਤਾਂ ਸੁਣਾਉਂਦੇ
ਪੀਵਾਂਗੇ ਦਾਰੂ ਬਲਾਵਾਂਗੇ ਬੱਕਰੇ
ਜਵਾਨੀ ਜਦੋ ਦੁਬਾਰਾ ਟੱਕਰੂ
ਆਉਣ ਲਈ ਕਹਿੰਨਾ ਤਾਂ ਲਾਰਾ ਲਾਉਂਦੇ
ਜੌਬ ਨਹੀ ਮਿਲਣੀ ਨਵੀਂ ਹਰ ਵਾਰ
ਮੇਰੇ ਨੇ ਯਾਰ ਸਾਰੇ ਨੇ ਬਾਹਰ
ਕੋਈ ਇਗੰਲੈਂਡ ਕੋਈ ਨਿਊਜੀਲੈਂਡ


ਗਿਆਂ ਨੂੰ ਹੋਏ ਨੇ ਮਹੀਨੇ ਚਾਰ
ਪੁੱਛਦੇ ਨੇ ਮੋਗੇ ਦਾ ਮੇਰੇ ਕੋਲੋ ਹਾਲ
ਕਿੰਨੀ ਕੁ ਕਰ ਲੀ ਤਰੱਕੀ ਯਾਰ
ਮੈ ਵੀ ਗੱਪੀ ਸਿਰੇ ਦਾ ਯਾਰਾਂ ਦਾ ਯਾਰ
ਕੀਤਾ ਸੀ ਬੋਰ ਨਿਕਲਿਆ ਤੇਲ
ਓਬਾਮੇ ਨਾਲ ਸਾਡਾ ਹੁਣ ਮੇਲ
ਮੋਗੇ ਤੋਂ ਚੱਲੂਗੀ ਹੁਣ ਸਰਕਾਰ
ਮੇਰੇ ਨੇ ਯਾਰ ਸਾਰੇ ਨੇ ਬਾਹਰ
ਕੋਈ ਇਗੰਲੈਂਡ ਕੋਈ ਨਿਊਜੀਲੈਂਡ

ਅਖੀਰ ਗੱਲ ਮੁੱਕਦੀ ਚੰਗਾ ਬਾਈ ਗਿੱਲ
ਸਾਲ ਦੋ ਸਾਲ ਨਹੀ ਹੋਣਾ ਮਿਲ
ਕਿਸੇ ਦੀ ਲੋਹੜੀ ਯਾਰਾਂ ਦੀ ਘੋੜੀ
ਨਹੀ ਹੋਣੀ ਦੇਖ ਚਾਹੇ ਕਰੂ ਦਿਲ
ਬੰਨੀ ਬੈਠੇ ਨੇ ਮੈਨੂੰ ਕੰਮ ਕਾਰ
ਮੇਰੇ ਨੇ ਯਾਰ ਸਾਰੇ ਨੇ ਬਾਹਰ
ਕੋਈ ਇਗੰਲੈਂਡ ਕੋਈ ਨਿਊਜੀਲੈਂਡ

Pages: 1 ... 29 30 31 32 33 [34] 35 36 37 38 39 40