July 04, 2024, 01:59:23 PM

Show Posts

This section allows you to view all posts made by this member. Note that you can only see posts made in areas you currently have access to.


Topics - RG

Pages: 1 ... 28 29 30 31 32 [33] 34 35 36 37 38 ... 40
641


ਮੇਰਾ ਹਰ ਸਾਹ ਤੇਰੀ ਮੰਗਦਾ ਏ ਖੈਰ ਨੀ
ਜਾਨ ਨੂੰ ਕੀ ਕਰਾਂ ਤੇਰੀ ਜਾਨ ਤੋਂ ਬਗੈਰ ਨੀ
ਪਿਆਰ ਤੇਰਾ ਮਿਲੇ ਤਾਂ ਮੈਂ ਰੱਬ ਤੇ ਵੀ ਉੱਚਾ ਹਾਂ
ਤੇਰੇ ਬਿਨਾ ਥਲਾਂ ਵਾਲੀ ਰੇਤ ਤੇ ਵੀ ਰੁੱਖਾ ਹਾਂ
ਕੋਲ ਭਾਵੇ ਵਗਦੀ ਰਹੇ ਪਿਆਰ ਵਾਲੀ ਨਹਿਰ ਨੀ
ਜਾਨ ਨੂੰ ਕੀ ਕਰਾਂ ਤੇਰੀ ਜਾਨ ਤੋਂ ਬਗੈਰ ਨੀ
ਕਿਥੇ ਗਈਆ ਤੇਰੀਆ ਉਹ ਅੰਨੀਆ ਦਲੇਰੀਆਂ
ਪਾਉਦੀ ਸੀ ਤੂੰ ਪੰਜਾਬੀ ਜਨਤਾ ਚ' ਫੇਰੀਆਂ
ਅੱਜ ਕਿਹੜੇ ਜੇਰੇ ਨਾਲ ਮੋੜ ਲਏ ਨੇ ਪੈਰ ਨੀ
ਜਾਨ ਨੂੰ ਕੀ ਕਰਾਂ ਤੇਰੀ ਜਾਨ ਤੋਂ ਬਗੈਰ ਨੀ

kaler.k

642


ਚੰਦਰੀ ਜਵਾਨੀ ਅੱਗ ਲਾ ਦੇਣੀ ਏ
ਸਾਂਭੀ ਨਹੀ ਜਾਂਦੀ ਚੁੱਲੇ ਪਾ ਦੇਣੀ ਏ

ਹੁਣ ਤਾਂ ਬਲੌਰੀ ਨੈਣ ਰਹੇ ਟੋਲਦੀ,
ਹੀਰਿਆਂ ਜਿਹੇ ਦਿਲ ਪੈਰਾਂ ਵਿੱਚ ਰੋਲਦੀ,
ਹੁਣ ਇਹਦੇ ਗਲ ਫਾਹੀ ਪਾ ਦੇਣੀਏ
ਚੰਦਰੀ ਜਵਾਨੀ ਅੱਗ ਲਾ ਦੇਣੀ ਏ..
ਸਾਂਭੀ ਨਹੀ ਜਾਂਦੀ ਚੁੱਲੇ ਪਾ ਦੇਣੀ ਏ...

ਤੁਰੀ ਜਾਂਦੀ ਪੈਰਾਂ ਨਾ ਪਤਾਸੇ ਭੋਰਦੀ,
ਸੁਣਦੀ ਛਣਕ ਝਾਂਜਰਾਂ ਦੇ ਬੋਰ ਦੀ
ਇਹਨਾਂ ਗੱਲਾ ਸੂਲੀ ਤੇ ਚੜਾ ਦੇਣੀ ਏ
ਚੰਦਰੀ ਜਵਾਨੀ ਅੱਗ ਲਾ ਦੇਣੀ ਏ
ਸਾਂਭੀ ਨਹੀ ਜਾਂਦੀ ਚੁੱਲੇ ਪਾ ਦੇਣੀ ਏ

ਘੋੜੀਆਂ ਦੀ ਸ਼ੌਕੀ,ਨਾਲੇ ਲੰਡੀ ਜੀਪ ਦੀ,
ਲਾ ਲੈਂਦੀ ਬਾਜੀ ਕਦੇ ਕਦੇ ਸੀਪ ਦੀ,
ਇਸ਼ਕੇ ਦੀ ਅੱਗ ਹੱਡੀਂ ਲਾ ਦੇਣੀ ਏ
ਚੰਦਰੀ ਜਵਾਨੀ ਅੱਗ ਲਾ ਦੇਣੀ ਏ
ਸਾਂਭੀ ਨਹੀ ਜਾਂਦੀ ਚੁੱਲੇ ਪਾ ਦੇਣੀ ਏ

ਲੱਕਿਆਂ ਕਬੂਤਰਾਂ ਦੇ ਵਾਂਗ ਨੱਚਦੀ
ਕਰੇ ਕੀ,ਨਾ ਗੱਲ ਉਹਦੇ ਰਹੀ ਵੱਸ ਦੀ
ਫੜ ਕਿਸੇ ਪਿੰਜਰੇ 'ਚ ਪਾ ਦੇਣੀ ਏ
ਚੰਦਰੀ ਜਵਾਨੀ ਅੱਗ ਲਾ ਦੇਣੀ ਏ
ਸਾਂਭੀ ਨਹੀ ਜਾਂਦੀ ਚੁੱਲੇ ਪਾ ਦੇਣੀ ਏ

R.G

643
Jokes Majaak / SANDHU TE JATT SHONKI KALE MAAL DA
« on: January 14, 2011, 06:58:00 AM »

SANDHU sukke khet vich kishti chla riha c

 kol di JATT SHONKI KALE MAAL DA langheya

JATT SHONKI- eho jiha ne punjabiyan da naam badnam kita hoeya hai, je mainu tairna(swimming) aunda hunda tan main ja ke do thapper marne c   

644
Shayari / ਸੇਕਦੀ ਗੈਰਾ ਦੀ ਲੋਹੜੀ
« on: January 13, 2011, 12:16:27 PM »


ਚੂੜੇ ਵਾਲੀ ਬਾਹ ਕੱਢ ਕੇ
ਸੇਕਦੀ ਗੈਰਾ ਦੀ ਲੋਹੜੀ
ਯਾਦ ਉਹਦੀ ਧੂਣੀ ਵਾਂਗਰਾ
ਸਾਡੇ ਦਿਲ ਵਿਚ ਧੁਖੇ ਥੋੜੀ ਥੋੜੀ
ਚੂੜੇ ਵਾਲੀ ਬਾਹ ਕੱਢ ਕੇ
ਸੇਕਦੀ ਗੈਰਾ ਦੀ ਲੋਹੜੀ
ਬੁਲੀਆਂ ਦੰਦਾਸੇ ਰੰਗੀਆਂ
ਹੱਥਾ ਤੇ ਮਹਿੰਦੀ ਦਾ ਰੰਗ ਗੂੜਾ
ਪੈਰਾ 'ਚ ਪੰਜੇਬ ਛਣਕੇ
ਤੇ ਹੱਥ 'ਚ ਛਣਕਦਾ ਚੂੜਾ
ਲਾਟ ਵਾਗੂ ਮਚਦੀ ਫਿਰੇ
ਨੀ ਮੈ ਬਣ ਗਿਆ ਅਧ ਜਲੀ ਮੋਹੜੀ
ਚੂੜੇ ਵਾਲੀ ਬਾਹ ਕੱਢ ਕੇ
ਸੇਕਦੀ ਗੈਰਾ ਦੀ ਲੋਹੜੀ

R.G



645

ਮੇਰੀ ਮਾਂ ਦਾ ਪੁੱਤ ਨਸ਼ੇੜੀ ਹੋ ਗਿਆ
ਮਾਂ ਦੇ ਗੋਡੇ ਤੇ ਸਿਰ ਰੱਖ ਰੋ ਪਿਆ
ਕਹਿੰਦਾ ਹੁਣ ਮੈ ਮੁੜਨਾ ਚਾਹੁੰਨਾ
ਹੁਣ ਬਹੁਤ ਹੋ ਗਿਆ
ਤੇਰੀ ਅੱਖ ਦਾ ਤਾਰਾ ਮਾਂ
ਕਿਹੜੇ ਅੰਬਰੀ ਖੋ ਗਿਆ
ਢਿੱਡ ਤੇਰੇ ਦੀ ਆਂਦਰ ਜੋ
ਲੈ ਅੱਖਾਂ ਦੀ ਲੋ ਗਿਆ
ਮੇਰੀ ਮਾਂ ਦਾ ਪੁੱਤ ਨਸ਼ੇੜੀ ਹੋ ਗਿਆ


646
Complaints / modify option
« on: January 13, 2011, 11:26:55 AM »


There should be modify option in forum,so that we can modify our topics if posted with mistakes(spells etc.) plz 

647
Shayari / ਕਿਸੇ ਕਸਾਈ ਕੋਲੋਂ ਮੈਂ
« on: January 13, 2011, 08:51:25 AM »


ਕਿਸੇ ਕਸਾਈ ਕੋਲੋਂ ਮੈਂ
ਆਪਣੇ ਸਿਰ ਦੀ ਫੜ ਲਈ ਏ ਸਾਈ
ਮੈਨੂੰ ਵਾਹਣੋ ਵਾਹਣੀ ਜਾਂਦਾ ਏ ਭਜਾਈ
ਮੁੱਲ ਮੇਰੇ ਸਿਰ ਦਾ ਦਿਨੋ ਦਿਨ ਜਾਂਦਾ ਏ ਵਧਾਈ

648
Shayari / ਦਿਲ ਰੱਖਿਆ ਵੀ ਤੂੰ
« on: January 13, 2011, 05:00:57 AM »

ਦਿਲ ਰੱਖਿਆ ਵੀ ਤੂੰ
ਦਿਲ ਤੋੜਿਆ ਵੀ ਤੂੰ
ਸਾਨੂੰ PJ ਨਾਲ
ਜੋੜਿਆ ਵੀ ਤੂੰ
ਹੁਣ ਤੈਨੂੰ ਦਿਲ ਵਿਚੋ
ਨਹੀੳ ਕੱਢਣਾ
PJ ਤੇਰਾ ਖਹਿੜਾ  ਨਹੀੳ ਛੱਡਣਾ


649
Shayari / ਨਾਂ ਕੋਈ ਅਫਸਰ ਸਰਕਾਰੀ
« on: January 13, 2011, 04:52:15 AM »

ਨਾਂ ਕੋਈ ਅਫਸਰ ਸਰਕਾਰੀ
ਤੇ ਨਾਂ ਬਾਲੇ ਪਲਿਸ ਕਰਮਚਾਰੀ
ਗੱਲ ਵਿਚ CANADA ਦੇ ਮੈ ਖੜ ਕੇ ਵਿਚਾਰੀ
ਪੇ ਜੇ ਕਿਤੇINDIA ਨੂੰ ਇਹ ਬਿਮਾਰੀ
ਤੇ ਮੇਰਾ ਰੁਕਿਆ ਕੰਮ ਬਣ ਜੇ ਇਕ ਵਾਰੀ
ਤਾਂ ਫੇਰ ਸੱਜਣਾ ਸਾਡੀ ਫੁੱਲ ਸਰਦਾਰੀ 

650
Shayari / ਦੂਰ ਦੂਰ ਬੈਠੇ ਸਾਰੇ
« on: January 12, 2011, 12:51:15 PM »

ਦੂਰ ਦੂਰ ਬੈਠੇ ਸਾਰੇ
ਸ਼ਕਲਾ ਤੋ ਅਣਜਾਣ
ਅਕਲਾਂ ਲਾਈ ਜਾਂਦੇ ਨੇ

ਪੜਿਆ ਜਦੋ SANDHU ਨੂੰ ਕਿਸੇ
ਲੱਗਾ ਹੋਉ ਬੰਦਾ ਬੜਾ cool ਏ

ਸੋਚਿਆ MAAN SAAB ਬਾਰੇ ਲੱਗਾ ਹੋਉ
ਉਹਦਾ ਵੀ ਆਪਣਾ ਅਸੂਲ ਏ

ਦੇਖਿਆ ਜਦੋ ਕਿਸੇ GURPINDER ਨੂੰ
ਉਹਨੂੰ ਲਗਾ ਹਉ ਬੰਦਾ ਪੜਿਆ ਲਿਖਿਆ
ਜਰੂਰ ਹੋਉ

CHHRA ਬਾਰੇ ਜਦੋ ਕਿਸੇ ਸੋਚਿਆ
ਯਾਦ CHHRA VEER ਦੀ ਵੀ
ਜਰੂਰ ਆਈ ਹੋਵੇਗੀ

ਕੀਤਾ ਸੀ ਮਜਾਕ JATT SHAUNKI KALE MALL ਨੂੰ
ਪਤਾ ਨਹੀ ਸੀ ਯਾਰ ਪੰਜਾਬੀ ਹੋਣ ਦਾ
ਸਬੂਤ ਦੇ ਜਾਵੇਗਾ

ਜਦੋ GILL ਕਿਸੇ ਨਾਲ ਲੜੂ
COLD BRAR ਜਰੂਰ ਨਾਲ ਖੜੂ

PRINCE ਸਾਡਾ ਵੀਰ,JOLLY ਸੁਭਾਅ ਜਰੂਰ ਹੋਏਗਾ

ਸੋਚਿਆ ਕਿਸੇ ਨੇ ਤਾਂ ਜਰੂਰ ਹੋਵੇਗਾ
GILL-GALIB ਵਰਗਾ ਕੋਈ ਮਤਲਬੀ ਵੀ ਜਰੂਰ ਹੋਵੇਗਾ


BAAKI KISE NAAL GILL DA WAH NHI PAYA  SO MAAF KRNA  :happy:


651


ਬਾਪੂ ਸਾਡਾ ਬੜਾ ਪਿਆਰਾ ਏ
ਜਿਉਣ ਲਈ ਬਸ ਉਸਦਾ ਸਹਾਰਾ ਏ
ਦੁਨੀਆ ਤੋ ਵੱਖਰਾ ਉਹਦੇ ਨਾਲ ਪੀਣ ਨਜ਼ਾਰਾ ਏ
ਹੱਥ ਨਹੀਉ ਫੜਦਾ ਪੈਗ ਜਾਵੇ ਭਰਦਾ
ਖਾ ਖਾ ਮੁਰਗੇ ਨਾ ਢਿਡ ਉਹਦਾ ਭਰਦਾ
ਕਹਿੰਦਾ ਮੇਰਾ ਚਿਤ ਉਡੂੰ ਉਡੂੰ ਕਰਦਾ

652
Shayari / ਜੇ ਰੋਟੀ ਦਾ ਫਿਕਰ ਨਾ ਹੁੰਦਾ
« on: January 12, 2011, 11:16:09 AM »

            ਜੇ ਰੋਟੀ ਦਾ ਫਿਕਰ ਨਾ ਹੁੰਦਾ
                          ਗੀਤਾ ਦੇ ਖੇਤਾਂ ਨੂੰ ਪਾਣੀ ਲਾ ਆਉਂਦਾ
                      ਆੜਤੀਏ ਦੇ ਹੱਥ ਜੱਟ ਦਾ ਗੂਠਾ ਨਾ ਹੁੰਦਾ
                        ਹੁਣ ਤੱਕ ਲਿਖਕੇ ਕੋਈ ਗੀਤ ਗਾ ਆਉਦਾ

653


ਗਿੱਲ ਨੇ ਹਾਲੇ ਤੱਕ ਡੂੰਘਾ ਨਹੀ ਲਿਖਿਆ
ਡੂੰਘਾ ਲਿਖਣ ਲਈ ਤਾਂ ਮਰਨਾ ਪੈਣਾ
ਵਿੱਚ ਸਕੂਲੇ ਸ਼ਿਵ ਦੇ ਪੜਨਾ ਪੈਣਾ
ਜਾਂ ਇਸ਼ਕ ਦੀ ਸੂਲੀ ਚੜਨਾ ਪੈਣਾ
ਮਰਨ ਦੇ ਖਿਆਲ ਤੋ ਵੀ ਡਰਦਾ ਹਾਂ
ਉਂਝ ਗੱਲਾ ਮਰਨ ਦੀਆ ਕਰਦਾ ਹਾਂ
ਸੋਹਲੇ ਸ਼ਿਵ ਦੇ ਗਾਉਦਾ ਹਾਂ
36 ਦਾ ਹੋ ਗਿਆ ਹਾਲੇ ਜਿਉਦਾ ਹਾਂ
ਮਰਨਾ ਲਈ ਕੋਈ ਹੀਲਾ ਕਰਨਾ ਪੈਣਾ
ਗਿੱਲ ਨੇ ਹਾਲੇ ਤੱਕ ਡੂੰਘਾ ਨਹੀ ਲਿਖਿਆ
ਡੂੰਘਾ ਲਿਖਣ ਲਈ ਤਾਂ ਮਰਨਾ ਪੈਣਾ
ਵਿੱਚ ਸਕੂਲੇ ਸ਼ਿਵ ਦੇ ਪੜਨਾ ਪੈਣਾ

654
Shayari / ਕਿਹੜੀ ਗਲਤੀ ਹੋਈ ਏ ਜ਼ਾਲਿਮ
« on: January 09, 2011, 12:33:00 PM »

ਮੇਰੀ ਜਿੰਦਗੀ ਕਰ ਵਿਰਾਨ ਗਈ
ਮਨ ਚਾਹੁੰਦੇ ਪਿਆਰ ਦੇ ਲਈ
ਗਿਆ ਬਦਲ ਜਮਾਨਾ ਨਾਲ ਮਾਹੀ ਦੇ
ਨਹੀ ਜੱਗ  ਤੇ ਕੋਈ ਯਾਰਾ ਦਾ
ਕਿਹੜੀ ਗਲਤੀ ਹੋਈ ਏ ਜ਼ਾਲਿਮ
ਕਿਉ ਦੂਰ ਡੇਰੇ ਲਾਏ ਨੇ
ਬੂਹੇ ਗੈਰ ਦੇ ਵਸਾਏ



655
Lyrics / ਪੂਜਾ ਕਿਵੇ ਆ ਕੀ ਕਰਦੀ ਸੀ
« on: January 09, 2011, 10:27:22 AM »


ਪੂਜਾ ਕਿਵੇ ਆ ਕੀ ਕਰਦੀ ਸੀ
DON'T DISTURB ME ਮੈ ਪੜਦੀ ਦੀ ਸੀ

ਉਹ ਸਾਡੇ ਕੋਲ ਨਾ ਲੰਬੀਆ ਗੱਡੀਆ ਬਲਦ ਜੋੜ ਦੇ ਗੱਡੇ
ਨੀ ਸਾਡੇ ਪਿੰਡੇ ਦੀਆ ਭੀੜੀਆ ਗਲੀਆ ਥਾਂ ਥਾਂ ਦਿਸਦੇ ਖੱਡੇ
ਭਾਵੇ ਗਲੀਆ ਭੀੜੀਆ ਨੇ ਪਰ ਯਾਰਾ ਦੇ ਦਿਲ ਵੱਡੇ
ਪੂਜਾ ਕਿਵੇ ਆ ਕੀ ਕਰਦੀ ਸੀ
DON'T DISTURB ME ਮੈ ਪੜਦੀ ਦੀ ਸੀ

ਨਾ ਮੈ ਲਿਖਦਾ ਹਿੰਦੀ ਦੇ ਵਿੱਚ ਨਾ ਅੰਗਰੇਜੀ ਵਰਤੀ
ਨਾ ਕਦੇ ਅੰਗਰੇਜੀ ਸ਼ੈਕਸ਼ਨ ਦੇ ਵਿਚ ਕਦੇ ਮੈ  ਹੋਇਆ ਭਰਤੀ
ਜਿਹੜਾ ਬੋਲੇ ਪਿਆਰ ਦੀ ਬੋਲੀ ਜਿੰਦ ਉਹਦੇ ਨਾ ਕਰਤੀ
ਪੂਜਾ ਕਿਵੇ ਆ ਕੀ ਕਰਦੀ ਸੀ
DON'T DISTURB ME ਮੈ ਪੜਦੀ ਦੀ ਸੀ


ਨਾ ਮੈ ਨਸ਼ੇ ਪਤੇ ਦਾ ਆਦੀ ਨਾ ਹੀ  ਕਿਸੇ ਨੂੰ ਲਾਉਦਾ
ਨਾ ਮੈ ਜਾ  ਡਿਸਕ ਵੜਦਾ  ਨਾ ਹੀ ਰੋਲਾ ਪਉਂਦਾ
ਮੇਰੀ ਮਹਿਫਲ ਯਾਰਾ ਦੇ ਨਾਲ  ਯਾਰਾ ਵਿੱਚ ਹੀ ਗਾਉਦਾ
ਪੂਜਾ ਕਿਵੇ ਆ ਕੀ ਕਰਦੀ ਸੀ
DON'T DISTURB ME ਮੈ ਪੜਦੀ ਦੀ ਸੀ

SHARRY
 


656
ਇਕ ਤਾਂ ਯਾਰੀ ਡੂੰਘੀ ਪੈ ਗੀ
ਯਾਰੀ ਸੀਨੇ ਦੇ ਵਿੱਚ ਬਹਿ ਗੀ
ਜਦੋਂ ਤੂੰ ਜਾਂਦੀ ਵਾਰੀ ਕਹਿ ਗਈ
ਹੋ ਗਿਆ ਕੋਰਸ ਪੂਰਾ ਵੇ
ਕੀ ਹੋ ਗਿਆ ਜੇ ਰਹਿ ਗਿਆ
ਆਪਣਾ ਪਿਆਰ ਅਧੂਰਾ ਵੇ

ਯਾਰਾਂ ਸੀ ਮੈਨੂੰ ਸਮਝਾਇਆ
ਹੁਸਨ ਕਿਸੇ ਦੇ ਹੱਥ ਨਾ ਆਇਆ
ਇਸ਼ਕ ਨੇ ਜੋਰ ਬਥੇਰਾ ਲਾਇਆ
ਯਾਰੋ ਸ਼ੈਰੀ ਹਾਰ ਗਿਆ
ਯਾਰੀ ਵੀ ਮੈ ਛੱਡੀ ਨਾਲੇ ਹੱਥੋ ਪਿਆਰ ਗਿਆ
 
ਸਾਥੋ ਪੜਿਆ ਗਿਆ ਨਾ ਲਿਖਿਆ
ਤੇਰੇ ਇਸ਼ਕ ਕਿਤਾਬੀਂ ਦਿਸਿਆ
ਤੇਰੇ ਯਾਰੀ ਤੋ ਹੈ ਸਿਖਿਆ
ਮਾਨ ਨਾ ਕਰੇ ਕਵਾਰੀ ਦਾ
ਹਰ ਪਾਸੇ  ਹੈ ਘਾਟਾ ਅੱਲੜਾਂ ਦੇ ਨਾਲ ਯਾਰੀ ਦਾ

ਨੀ ਤੂੰ ਬਾਹਰ ਪੜਨ ਦੀ ਮਾਰੀ
ਕਰਦੀ ਆਇਲਟਸ ਦੀ ਹੁਣ ਤਿਆਰੀ
ਇਕ ਦਿਨ  ਜਾਈ ਮਾਰ ਉਡਾਰੀ
ਵੀਜੇ ਦੀਆ ਭਰਕੇ ਮੰਗਾ ਨੂੰ
ਫਿਰ ਕਿਥੇ ਤੂੰ ਯਾਦ ਕਰੇਂਗੀ ਯਾਰ ਮਲੰਗਾ ਨੂੰ

SHARRY MAAN

657
Shayari / ਜੀ ਚਾਹਵੇ ਕੂਕਨਸ ਬਣ ਜਾਵਾਂ
« on: January 08, 2011, 03:10:18 AM »

ਜੀ ਚਾਹਵੇ ਕੂਕਨਸ ਬਣ ਜਾਵਾਂ
ਹਰ ਰੁੱਤ ਵਿੱਚ ਕੋਈ ਰਾਗ ਮੈ ਗਾਵਾਂ
ਹਰ ਬਸੰਤ ਦੀ ਰੁੱਤੇ ਆ ਕੇ
ਅੰਬ ਦੀ ਡਾਲੀ ਉਤੇ ਬਹਿ ਕੇ
ਦੀਪਕ ਰਾਗ ਜਦੋ ਮੈ ਗਾਵਾਂ
ਰਾਗ ਸੁਣਾਉਦੀ ਹੀ ਮਰ ਜਾਵਾਂ
ਦੀਪਕ ਰਾਗ ਦੀ ਅਗਨੀ ਦੇ ਵਿੱਚ
ਮੈਂ ਗਾਉਦੀ  ਗਾਉਦੀ ਜਲ ਜਾਵਾਂ
ਤੇ ਹਰ ਸਾਵਨ ਦੀ ਰੁੱਤੇ  ਜਦ
ਇਸ਼ਕ ਤੇਰੇ ਦਾ ਬੱਦਲ ਆ ਕੇ
ਮੀਹਂ ਵਰਸਾਵੇ ਰਾਖ ਮੇਰੀ ਤੇ
ਮੈ ਫਿਰ ਕੂਕਨਸ ਬਣ ਜਾਵਾਂ


658
Shayari / ਮੇਰੀ ਘੁੱਟ ਕੇ ਫੜੀ ਬਾਂਹ
« on: January 08, 2011, 02:47:34 AM »


ਮੇਰੀ ਘੁੱਟ ਕੇ ਫੜੀ ਬਾਂਹ
ਮਾਂ ਮੈ ਜਾਣਾ ਅੱਜ ਮਾੜੀ ਥਾਂ
ਨਹਾ ਧੋ ਕੇ ਉੱਠ ਖੜਿਆ ਹਾਂ
ਲੈ ਕੇ ਰੱਬ ਦਾ ਨਾਂ
ਮਾਂ ਮੈ ਤੈਨੂੰ ਗੱਲਾਂ ਦੇ ਵਿੱਚ ਲਿਆ ਭਰਮਾ
ਮੇਰੀ ਘੁੱਟ ਕੇ ਫੜੀ ਬਾਂਹ
ਮਾਂ ਮੈ ਜਾਣਾ ਅੱਜ ਮਾੜੀ ਥਾਂ
ਮੇਰੇ ਵਿੱਚ ਤੈਨੂੰ ਦਿਖਦਾ ਕੱਲ ਸੁਨਹਿਰੀ
ਪਰ ਮੇਰਾ ਅੱਜ ਮੇਰਾ ਹੈ ਵੈਰੀ
ਚੰਗਾ ਹੋ ਜੇ ਅੱਜ ਬਚਾ ਲਏ ਤਾਂ
ਮਾਂ ਮੇਰੀ ਘੁੱਟ ਕੇ ਫੜੀ ਬਾਂਹ



659
Shayari / ਗਿੱਲ ਤਾਂ ਗਾਲਿਬ ਹੇ ਗਿਆ
« on: January 06, 2011, 12:34:16 PM »


ਗਿੱਲ ਤਾਂ ਗਾਲਿਬ ਹੇ ਗਿਆ
ਨੀਲੇ ਨੈਣਾਂ ਦਾ ਡੰਗਿਆ
ਸੋਚਾ ਦੇ ਜੰਗਲੀਂ ਖੋ ਗਿਆ
ਹੈ ਬੱਦਲਾ ਸੰਗ ਉਡ ਰਿਹਾ
ਕੋਈ ਹੁਸਨ ਉਸ ਨੂੰ ਮੋਹ ਗਿਆ
ਦਿਲ ਦੇ ਸੁੰਨੇ ਜਿਹੇ ਦਰ ਉੱਤੇ
ਕੋਈ ਸ਼ਗਨਾ ਦਾ ਤੇਲ ਚੋਅ ਗਿਆ
ਜਿਉ ਪੁੰਨਿਆ ਦਾ ਚੰਨ ਡਲਕਦਾ
ਬੱਦਲਾ ਦੇ ਉਹਲੇ ਹੋ ਗਿਆ
ਪਰ ਆਸਾਂ ਦੇ ਧੁੰਦਲੇ ਵਿਹੜੇ 'ਚ
ਜਾਂਦਾ ਜਾਂਦਾ ਕਰ ਲੋਆ ਗਿਆ
ਲੱਗਦਾ ਨੈਣਾ ਦੇ ਰੱਕੜੀਂ
ਕੋਈ ਚਾਨਣ ਦੇ ਮੋਤੀ ਬੋਅ ਗਿਆ 

R.G

660
Shayari / ਹੁਣ ਹਵਾਵਾ ਦੇ ਵਿੱਚ ਗੂੰਜਣ
« on: January 06, 2011, 10:55:05 AM »

ਹੁਣ ਹਵਾਵਾ ਦੇ ਵਿੱਚ ਗੂੰਜਣ
ਹਰ ਵੇਲੇ ਕੋਈ ਗੀਤ ਜਿਹੇ
ਸੂਹੇ ਫੁੱਲਾਂ ਵਰਗੇ ਚਿਹਰੇ
ਲੱਗਦੇ ਨੇ ਮਨ-ਮੀਤ ਜਿਹੇ
ਕੱਲੀਆ ਸ਼ਾਮਾ,ਸੁਨੀਆ ਰਾਂਤਾ
ਭਾਵੇ ਦਿਨ ਉਦਾਸ ਜਿਹੇ
ਦਿਲ ਨੂੰ ਕਦੇ ਨਾ ਸੁੰਨਾ ਕਰਦੇ
ਹੌਕੇ ਠੰਡੇ ਸੀਤ ਜਿਹੇ

R.G

Pages: 1 ... 28 29 30 31 32 [33] 34 35 36 37 38 ... 40