601
Shayari / ਜਿੰਨਾ ਮੈ ਆਪਣਾ ਕੀਤਾ ਮਾੜਾ
« on: February 16, 2011, 12:16:55 AM »ਜਿੰਨਾ ਮੈ ਆਪਣਾ ਕੀਤਾ ਮਾੜਾ
ਜੇ ਮੇਰੇ ਹੱਥੋ ਕਿਸੇ ਦਾ ਹੁੰਦਾ
ਉਹਦੇ ਪੱਲੇ ਬਚਦਾ ਨਾ ਕੱਖ
ਅਸੀ ਏਸੇ ਕਰਕੇ ਜਮਾਨੇ ਕੋਲੋ ਵੱਖ
This section allows you to view all posts made by this member. Note that you can only see posts made in areas you currently have access to. 601
Shayari / ਜਿੰਨਾ ਮੈ ਆਪਣਾ ਕੀਤਾ ਮਾੜਾ« on: February 16, 2011, 12:16:55 AM »ਜਿੰਨਾ ਮੈ ਆਪਣਾ ਕੀਤਾ ਮਾੜਾ ਜੇ ਮੇਰੇ ਹੱਥੋ ਕਿਸੇ ਦਾ ਹੁੰਦਾ ਉਹਦੇ ਪੱਲੇ ਬਚਦਾ ਨਾ ਕੱਖ ਅਸੀ ਏਸੇ ਕਰਕੇ ਜਮਾਨੇ ਕੋਲੋ ਵੱਖ 602
Shayari / ਸਾਡੇ ਸਿਰ ਉਤੇ ਪੱਠਿਆ ਦੀ ਪੰਡ« on: February 15, 2011, 11:24:49 PM »ਸਾਡੇ ਸਿਰ ਉਤੇ ਪੱਠਿਆ ਦੀ ਪੰਡ ਸਾਡੇ ਲੜਦੀ ਏ ਚਰੀ ਵਾਲੀ ਕੰਡ ਸਾਥੋ ਹੁੰਦਾ ਨੀ ਦਰਦਾ ਦਾ ਪਖੰਡ ਦਿਲ ਭੋਰਾ ਵੀ ਨਾ ਰੱਖ ਦੇ ਹਾਂ ਤੰਗ ਪਰ ਰਹੀਏ ਸਦਾ ਮਸਤ ਮਲੰਗ 603
Shayari / ਰੋਡ ਤੇ ਚਲਦੇ ਹਾਂ ਯਾਰ UNSAFE« on: February 15, 2011, 01:21:49 PM »ਕਰ ਲੈ ਪਿਆਰ ਦੀਆ ਗੱਲਾ ਦੋ ਚਾਰ ਰੋਡ ਤੇ ਚਲਦੇ ਹਾਂ ਯਾਰ UNSAFE ਪਤਾ ਨੀ ਕਦੋ ਹੋਊ ਸਾਡਾ ਪਿਆਰ ONE WAY YAAR ਸਾਨੂੰ ਹਾਰ ਇਕ ਨੱਢੀ ਕਰਦੀ OVER TAKE ਯਾਰ ਅੱਖਾ ਵਿਚ LIGHTAN ਪਾਉਦੀ ਸਾਹਮਣਿਓ ਯਾਰ ਪਤਾ ਨੀ ਕਦੋ ਹੋਊ ਸਾਡਾ ਪਿਆਰ ONE WAY YAAR 604
Shayari / ਅਸੀ ਓਸ ਵੇਲੇ ਦੇ ਹਾਂ ਯਾਰ« on: February 14, 2011, 11:55:03 PM »ਅਸੀ ਓਸ ਵੇਲੇ ਦੇ ਹਾਂ ਯਾਰ ਜਦੋ ਆਉਦੀਆ ਸੀ 7:30 ਦੀਆ ਖਬਰਾਂ ਤੇ ਚਿਤਰਹਾਰ ਜਦੋ ਕਿਸੇ ਕਿਸੇ ਕੋਲ ਹੁੰਦੀ ਸੀ ਕਾਰ ਪਾਉਦੇ ਸੀ ਬੈਗੀ ਪੈਂਟਾ ਹੁਣ ਹੋ ਗਈ ਨੈਰੋ ਜੀਨ ਯਾਰ ਸ਼ਟਰ ਵਾਲੇ ਟੀ.ਵੀ ਤੋ ਬਣ ਗਿਆ ਯਾਰ LCD ਅਸੀ ਓਸ ਵੇਲੇ ਦੇ ਹਾਂ ਯਾਰ 3310 ਦਾ ਵਾਲਾ ਰਾਜੂ ਸਾਡਾ ਯਾਰ ਅੱਜ ਕੱਲ APPLEਵਿਖਾ ਕੇ ਸਾਡੇ ਦਿਲ ਉਤੇ ਕਰਦਾ ਏ ਵਾਰ ਅਸੀ ਦੋਨੋ 3310 ਵੇਲੇ ਦੇ ਹਾਂ ਯਾਰ ਚੇਤਕ ਦਾ ਵੀ ਸੀ ਵਖਰਾ ਸਵਾਦ ਜਦੋ ਲੈ ਕੇ ਆਉਦਾ ਸੀ ਭੋਲਾ ਸਾਡਾ ਯਾਰ ਅਸੀ ਓਸ ਵੇਲੇ ਦੇ ਹਾਂ ਯਾਰ ਜਦੋ ਆਉਦੀਆ ਸੀ 7:30 ਦੀਆ ਖਬਰਾਂ ਤੇ ਚਿਤਰਹਾਰ 605
Shayari / ਮੇਰੇ ਕੋਹ ਕੋਹ ਲੰਮੇ ਵਾਲ« on: February 13, 2011, 07:35:24 AM »ਮੇਰੇ ਕੋਹ ਕੋਹ ਲੰਮੇ ਵਾਲ ਵੇ ਮੇਰੇ ਹਾਣੀਆ ਜਿਵੇਂ ਮੱਸਿਆ ਵਿਚ ਸਿਆਲ ਸਾਹ ਲਵਾਂ ਸੁੱਜ ਜਾਏ ਕਲੇਜਾ ਠੰਡੀ ਪੌਣ ਦਾ ਜਾਂਗਲੀ ਕਬੂਤਰਾਂ ਨੂੰ ਸਾੜਾ ਮੇਰੀ ਧੌਣ ਦਾ ਵੇ ਮੈ ਮਾਰਾਂ ਵੀਹ ਹੱਥ ਛਾਲ ਟੱਪ ਜਾਂ ਤੇਰੇ ਪਿੰਡ ਦਾ ਖਾਲ ਵੇ ਮੇਰੇ ਹਾਣੀਆ ਮੇਰੇ ਕੋਹ ਕੋਹ ਲੰਮੇ ਵਾਲ ਨਰਮੇ ਦੇ ਫੁੱਲ ਜਿਹਾ ਲੌਂਗ ਮੇਰੇ ਨੱਕ ਦਾ ਇਕ ਗਿੱਠ ਮਾਰ ਕੇ ਵੇ ਮੇਚਾ ਮੇਰੇ ਲੱਕ ਦਾ ਮੇਰੀ ਵੇਖ ਕੇ ਸ਼ਰਾਬੀ ਚਾਲ ਇਹ ਕਣਕਾਂ ਝੂਮਣ ਮੇਰੇ ਨਾਲ ਵੇ ਮੇਰੇ ਹਾਣੀਆ ਮੇਰੇ ਕੋਹ ਕੋਹ ਲੰਮੇ ਵਾਲ ਰੰਗ ਮੇਰਾ ਫੁੱਲ ਜਿਵੇਂ ਰੱਤੀਆਂ ਦੀ ਵੱਲ ਤੇ ਫੁੱਲ ਨਾ ਵੇ ਮਾਰੀਂ ਕਿਤੇ ਨੀਲ ਪੈ ਜਾਉ ਗੱਲ ਤੇ ਮੇਰਾ ਉਡਦਾ ਵੇਖ ਰੁਮਾਲ ਬਾਗੀਂ ਭੌਰੇ ਪਾਉਣ ਧਮਾਲ ਵੇ ਮੇਰੇ ਹਾਣੀਆ ਮੇਰੇ ਕੋਹ ਕੋਹ ਲੰਮੇ ਵਾਲ SHIV 606
Jokes Majaak / SANDHU TE MAND« on: February 13, 2011, 07:05:28 AM »Sandhu;-j bachpan vich maa di gall suni hundi tan ajj eh din na dekhne painde Mand;-ki kehndi c maa? Sandhu;- jdo gall hi nhi suni ,ki pta ki kehndi c ......?? 607
Shayari / ਸ਼ਾਮ ਦੀ ਮੈਂ ਫਿੱਕੀ ਫਿੱਕੀ« on: February 13, 2011, 06:20:20 AM »ਸ਼ਾਮ ਦੀ ਮੈਂ ਫਿੱਕੀ ਫਿੱਕੀ ਉੱਡੀ ਉੱਡੀ ਧੁੰਦ ਵਿਚੋ, ਨਿੰਮੇ ਨਿੰਮੇ ਟਾਵੇਂ- ਟਾਵੇਂ ਤਾਰੇ ਪਿਆ ਵੇਖਦਾਂ ਮੈ ਵੀ ਅੱਜ ਰਾਂਝੇ ਵਾਂਗੂੰ ਹੀਰ ਖੇੜੀ ਟੋਰ ਕੇ, ਤੇ ਸੁਨੇ ਸੁਨੇ ਆਪਣੇ ਹਜ਼ਾਰੇ ਪਿਆ ਵੇਖਦਾਂ shiv 608
Shayari / ਵੱਸ ਨਹੀਓ ਰਹਿੰਦਾ« on: February 13, 2011, 12:43:27 AM »ਵੱਸ ਨਹੀਓ ਰਹਿੰਦਾ ਜਦੋ ਹੋ ਜਾਵੇ ਕਰੈਕਟਰ ਲੂਜ਼ ਫਿਰ ਬੁੱਢਾ ਠੇਰਾ ਵੀ ਬਣ ਦਾ ਟੌਮ ਕਰੂਜ਼ 609
Shayari / ਪਿੰਡ ਨੀ ਚਿੱਤ ਲੱਗਦਾ ਜਾਵਾ ਕਿਹੜੇ ਰਾਹਾਂ ਨੂੰ« on: February 13, 2011, 12:40:10 AM »ਪਿੰਡਾ ਨੂੰ ਵੀ ਚੜਗੇ ਰੰਗ ਸ਼ਹਿਰਾ ਦੇ ਪਿੰਡ ਨੀ ਚਿੱਤ ਲੱਗਦਾ ਜਾਵਾ ਕਿਹੜੇ ਰਾਹਾਂ ਨੂੰ ਜੀ ਕਰਦਾ ਖੇਤਾਂ ਦੇ ਵਿਚ ਕੋਠੀ ਪਾਵਾਂ ਮੈ ਪਿੰਡ ਨੀ ਚਿੱਤ ਲੱਗਦਾ ਜਾਵਾ ਕਿਹੜੇ ਰਾਹਾਂ ਨੂੰ ਦਿਨ ਚੜਦੇ ਨੂੰ ਰੁੱਖੀ ਚਿੜੀਆ ਬੋਲਦੀਆ ਜੀ ਕਰਦਾ ਉਹਨਾ ਸੰਗ ਗਾਵਾਂ ਮੈ ਪਿੰਡ ਨੀ ਚਿੱਤ ਲੱਗਦਾ ਜਾਵਾ ਕਿਹੜੇ ਰਾਹਾਂ ਨੂੰ ਜੀ ਕਰਦਾ ਖੇਤਾਂ ਦੇ ਵਿਚ ਕੋਠੀ ਪਾਵਾਂ ਮੈ 610
Shayari / ਤੂੰ ਭੱਜਦੀ ਏਂ ਯਾਰਾਂ ਨਾਲ ਖਾਬਾਂ ਵਿਚ« on: February 12, 2011, 12:33:18 PM »ਤੂੰ ਪੜਿਆ ਇਸ਼ਕ ਕਿਤਾਬਾਂ ਵਿਚ ਤੂੰ ਭੱਜਦੀ ਏਂ ਯਾਰਾਂ ਨਾਲ ਖਾਬਾਂ ਵਿਚ ਰੱਬ ਕਰੇ ਤੈਨੂੰ ਲੈ ਜੇ ਖਿਚ ਕੇ ਚਨਾਬ ਤੈਨੂੰ ਲੈ ਜੇ ਵਿਆਹ ਕੇ ਕੋਈ ਸੈਦਾ ਕਾਣਾ ਥਲਾਂ ਵਾਲੀ ਰੇਤ ਤੋ ਰੁੱਖਾ ਤੇਰ ਯਾਰਾ ਹੋਵੇ ਟੰਗੇ ਜਦੋ ਤੂੰ ਤੀਰ,ਨਾ ਆਵੇ ਤੇਰੇ ਕੋਈ ਵੀਰ ਤੂੰ ਪੜਿਆ ਇਸ਼ਕ ਕਿਤਾਬਾਂ ਵਿਚ ਤੂੰ ਭੱਜਦੀ ਏਂ ਯਾਰਾਂ ਨਾਲ ਖਾਬਾਂ ਵਿਚ 611
Shayari / ਮੇਰੀ ਇਸ਼ਕ ਨੇ ਮੱਤ ਮਾਰੀ« on: February 12, 2011, 12:03:08 PM »ਮੇਰੀ ਇਸ਼ਕ ਨੇ ਮੱਤ ਮਾਰੀ ਨਹੀ ਤਾਂ ਮੈਂ ਸੀ ਅੱਤ ਦਾ ਸ਼ਿਕਾਰੀ ਦੇਖ ਕੁੜੀ ਮੈਂ ਕਵਾਰੀ ਜਾਂਦਾ ਵਾਲ ਸੀ ਸਵਾਰੀ ਬਿਨਾ ਕਿਸੇ ਕੰਮ ਤੋਂ ਬਣ ਜਾਂਦਾ ਸੀ ਮੈਂ ਬੱਸ ਦੀ ਸਵਾਰੀ 612
Shayari / ਅਸੀ ਫੁੱਲ ਸੀ ਗੁਲਾਬ ਦੇ ਹੱਥ ਸੱਜਣਾ ਦੇ ਆ ਗਏ« on: February 12, 2011, 06:36:46 AM »ਅਸੀ ਫੁੱਲ ਸੀ ਗੁਲਾਬ ਦੇ ਹੱਥ ਸੱਜਣਾ ਦੇ ਆ ਗਏ ਉਹ pyar ਨਾਲ ਪੱਤੀਆਂ ਬਣਾ ਗਏ ਬੜੇ ਸੋਹਣੇ ਲੱਗਦੇ ਸੀ ਟਾਹਣੀ ਉਤੇ ਖਿੜੇ ਹੋਏ ਹੁਣ ਸੱਜਣਾ ਦੀ kitabਦੇ ਪੰਨੇ420ਤੇ ਆ ਗਏ ਅਸੀ ਫੁੱਲ ਸੀ ਗੁਲਾਬ ਦੇ ਹੱਥ ਸੱਜਣਾ ਦੇ ਆ ਗਏ 613
Gup Shup / HAPPY HUG DAY« on: February 12, 2011, 04:43:52 AM »Hii...!! Put ur right hand on ur left shoulder and left hand on ur right shoulder.and now enjoy "the jaadu ki jaffi" HAPPY HUG DAY :hug: :hug: :hug: :hug: 614
Shayari / ਨੀ ਤੂੰ ਯਾਰਾਂ ਦੇ ਪਵਾ ਕੇ ਪੇਚੇ« on: February 12, 2011, 12:36:38 AM »ਨੀ ਤੂੰ ਯਾਰਾਂ ਦੇ ਪਵਾ ਕੇ ਪੇਚੇ ਗੈਰਾਂ ਹੱਥ ਫਿਰੇਂ ਉਡਦੀ ਡੋਰਾਂ ਕੱਚੀਆਂ ਜ਼ਮਾਨੇ ਹੱਥ ਨੇ ਤੂੰ ਕਾਹਦਾ ਮਾਣ ਕਰਦੀ ਹੱਥ ਛੱਡ ਕੇ ਤੂੰ ਸੱਜਣਾ ਦਾ ਸੋਹਣੀਏ ਕਿਓਂ ਹਵਾ ਕੋਲੋਂ ਫਿਰੇਂ ਡਰਦੀ ਨੀ ਤੂੰ ਯਾਰਾਂ ਦੇ ਪਵਾ ਕੇ ਪੇਚੇ ਗੈਰਾਂ ਹੱਥ ਫਿਰੇਂ ਉਡਦੀ 615
Shayari / ਮੈਨੂੰ ਬਖਸ਼ ਦਿਓ« on: February 09, 2011, 11:40:48 AM »ਮੈ ਵਿਚ ਸਿਆਣੇ ਲੋਕਾ ਉਚੀ ਬੋਲ ਬੈਠਾ ਮੈਨੂੰ ਬਖਸ਼ ਦਿਓ ਦਿਲ ਦੇ ਭੇਤ ਖੋਲ ਬੈਠਾ ਮੈਨੂੰ ਬਖਸ਼ ਦਿਓ ਬਿਨ ਸੋਚੇ ਪਰ ਤੋਲ ਬੈਠਾ ਮੈਨੂੰ ਬਖਸ਼ ਦਿਓ ਹੁਣ ਵਜਾਇਆ ਜਾਂਦਾ ਨਹੀ ਜੋ ਗਲ ਪਾ ਢੋਲ ਬੈਠਾ ਮੈਨੂੰ ਬਖਸ਼ ਦਿਓ ਚੰਦਰੀ ਜਵਾਨੀ ਨਸ਼ਿਆਂ ਚ ਰੋਲ ਬੈਠਾ ਮੈਨੂੰ ਬਖਸ਼ ਦਿਓ 616
Shayari / ਇਕ ਦਿਨ PTC PUNJABI ਤੇ ਬੇਨਾਮੇ ਸ਼ਾਇਰਾਂ ਦਾ ਵੀ ਜ਼ਿਕਰ ਹੋਵੇਗਾ« on: February 08, 2011, 01:10:38 PM »ਇਕ ਦਿਨ PTC PUNJABI ਤੇ ਬੇਨਾਮੇ ਸ਼ਾਇਰਾਂ ਦਾ ਵੀ ਜ਼ਿਕਰ ਹੋਵੇਗਾ TEZY-SANDHU ਨੂੰ ਵੀ ਕੋਈ ਹੱਥ ਫੜ ਕੇ ਸਟੇਜ ਤੇ ਲੈ ਆਵੇਗਾ ਕੋਈ ਚੁਟਕਲਿਆਂ ਦੇ ਸਰਤਾਜ SANDHU ਨੂੰ ਅਵਾਰਡ ਫੜਾਵੇਗਾ PRINCE ਤੋਂ PTC ਸਟੇਜ ਡੈਕੋਰੇਟ ਕਰਾਵੇਗਾ JATT SHAUNKI KALE MALL DA ਐਂਕਰ ਬਣ ਕੇ ਆਵੇਗਾ PREET Bhandohalਦੇ ਗੀਤ Top 10 ਵਿਚ ਆਉਣਗੇ KUDRAT ਤੇ BLORI AKH ਨਾਲ ANTI JATTI ਗਿੱਧੇ ਵਿਚ ਛਾਉਣਗੀਆਂ GILL_ GALIB NU PJ DIYAN YAADAN AUNGIYAN 617
Lyrics / ਜਿਸ ਵੇਲੇ ਕਣਕਾਂ ਨੂੰ ਪਹਿਲਾ ਪਾਣੀ ਲਾਉਂਦੇ ਜੱਟ« on: February 08, 2011, 06:13:58 AM »ਜਿਸ ਵੇਲੇ ਕਣਕਾਂ ਨੂੰ ਪਹਿਲਾ ਪਾਣੀ ਲਾਉਂਦੇ ਜੱਟ ਤੋਰੀਏ ਨੂੰ ਪੈਂਦੇ ਜਦੋ ਪੀਲੇ ਪੀਲੇ ਫੁੱਲ ਵੇ ਓਸ ਰੁੱਤੇ ਸੱਜਣ ਮਿਲਾ ਦੇ ਰੱਬਾ ਮੇਰਿਆ ਸਾਰੀ ਹੀ ਉਮਰ ਤੇਰੇ ਤਾਰੀਂ ਜਾਊਂ ਮੁੱਲ ਵੇ ਤੋਰੀਏ ਫੁੱਲਾਂ ਵਾਗੂੰ ਫੁੱਲ ਖਿੜੇ ਜਿੰਦਗੀ ਦਾ ਇਹੋ ਜਿਹਾ ਹੋਵੇ ਸਾਡੇ ਪਿਆਰ ਦਾ ਆਗਾਜ਼ ਵੇ ਸਾਹਮਣੇ ਬਿਠਾ ਕੇ ਸੋਹਣੇ ਸੱਜਣਾ ਨੂੰ ਤੱਕੀ ਜਾਵਾਂ ਇਸ਼ਕੇ ਦੀ ਆਵੇ ਸਾਡੇ ਦਿਲਾਂ ਚੋ ਆਵਾਜ਼ ਵੇ ਇਕ ਦੂਜੇ ਬਿਨਾ ਸਾਨੂੰ ਕੁਝ ਨਾ ਨਜ਼ਰ ਆਵੇ ਫਿਰ ਜਾਈਏ ਬਸ ਸਾਰੀ ਦੁਨੀਆਂ ਨੂੰ ਭੁੱਲ ਵੇ ਓਸ ਰੁੱਤੇ ਸੱਜਣ ਮਿਲਾ ਦੇ ਰੱਬਾ ਮੇਰਿਆ ਸਾਰੀ ਹੀ ਉਮਰ ਤੇਰੇ ਤਾਰੀਂ ਜਾਊਂ ਮੁੱਲ ਵੇ ਹਰ ਪਲ ਜਿੰਦਗੀ ਦਾ ਸੋਹਣੀ ਜਿਹੀ ਰੁੱਤ ਵਿਚ ਕਰ ਦੇਵਾਂ ਬਸ ਸੋਹਣੇ ਸੱਜਣਾ ਦੇ ਨਾਂ ਵੇ ਚਾਰੇ ਦਰਵਾਜੇ ਭਾਵੇਂ ਬੰਦ ਹੋਣ ਲਿਧੜਾਂ ਦੇ ਬੋਲਦਾ ਬਨੇਰੇ ਉਤੇ ਹੋਵੇ ਪਰ ਕਾਂ ਵੇ ਲੋਕਾਂ ਦੀਆਂ ਸੋਚਾਂ ਦੀਆਂ ਗਲੀਆਂ ਨੇ ਤੰਗ ਭਾਂਵੇ ਪਿਆਰ ਵਾਲੇ ਬੂਹੇ ਸਾਡੇ ਜਾਣ ਖੁੱਲ ਖੁੱਲ ਵੇ ਓਸ ਰੁੱਤੇ ਸੱਜਣ ਮਿਲਾ ਦੇ ਰੱਬਾ ਮੇਰਿਆ ਸਾਰੀ ਹੀ ਉਮਰ ਤੇਰੇ ਤਾਰੀਂ ਜਾਊ ਮੁੱਲ ਵੇ ਚੜਦੀ ਸਵੇਰ ਹੋਵੇ ,ਪੰਛੀ ਗਾਉਦੇ ਗੀਤ ਹੋਣ ਨਿੱਘੀ ਨਿੱਘੀ ਪੈਂਦੀ ਹੋਵੇ ਸੂਰਜ ਦੀ ਧੁੱਪ ਵੇ ਹਰੇ ਹਰੇ ਖੇਤਾਂ ਵਿੱਚ ਹੋਵੇ ਹਰਿਆਲੀ ਓਦੋਂ ਹੋਵੇ ਨਾ ਕੋਈ ਸ਼ੋਰ ਬਸ ਛਾਈ ਹੋਵੇ ਚੁੱਪ ਵੇ ਹੋਵੇ ਜਿਓਂ ਕਮਾਦਾਂ ਵਿਚ ਮਿੱਠਾ ਮਿੱਠਾ ਰਸ ਓਵੇਂ ਪਿਆਰ ਚੋਂ ਮਿਠਾਸ ਸਾਡੇ ਪਵੇ ਡੁੱਲ ਡੁੱਲ ਵੇ harjit 618
Shayari / ਸਭ ਭੇਦ ਤੁਹਾਡੇ ਦੱਸਾਗੀ« on: February 07, 2011, 12:43:04 PM »ਹੁਣ ਪਾਸ ਤੁਹਾਡੇ ਵੱਸਾਗੀ ਨਾ ਬੇਦਿਲ ਹੋ ਕੇ ਨੱਸਾਗੀ ਸਭ ਭੇਦ ਤੁਹਾਡੇ ਦੱਸਾਗੀ 619
Shayari / ਕੋਈ ਕਿਸੇ ਨੂੰ ਨਹੀ ਮਾਰ ਦਾ« on: February 07, 2011, 11:50:32 AM »ਕੋਈ ਕਿਸੇ ਨੂੰ ਨਹੀ ਮਾਰ ਦਾ ਬੰਦਾ ਆਪਣੇ ਆਪ ਤੋ ਹਾਰ ਦਾ ਆਪਣੇ ਹੀ ਪਰਛਾਵੇ ਤੋ ਡਰਦਾ ਨਸ਼ਿਆ ਨੂੰ ਵਾਜਾ ਮਾਰਦਾ 620
Shayari / ਮੈਂ ਸ਼ਹਿਰ ਤੇਰੇ ਆ ਗਿਆ« on: February 07, 2011, 11:30:28 AM »ਤੇਰੀ ਪੈੜ ਦਾ ਸਿਰਨਾਵਾਂ ਲੈ ਮੈਂ ਸ਼ਹਿਰ ਤੇਰੇ ਆ ਗਿਆ ਧੁੰਦਲੀ ਜਿਹੀ ਸ਼ਾਮ ਸੀ ਇਕ ਬੱਦਲ ਅੰਬਰੀਂ ਛਾ ਗਿਆ ਸੰਦਲੀ ਜਿਹੇ ਸੂਰਜ ਨੂੰ ਵੀ ਪੱਛਮ ਦਾ ਕੋਨਾ ਖਾ ਗਿਆ ਇੰਝ ਜਾਪਦਾ ਕੇ ਦਿਲ ਤੇ ਕੋਈ ਦਰਦ ਪੁਰਾਣਾ ਛਾ ਗਿਆ ਕਿਸ ਚੰਦਰੇ ਜਿਹੇ ਵੇਲੇ ਦਿਲ ਨੂੰ ਚੇਤਾ ਤੇਰਾ ਆ ਗਿਆ ਤੇਰੀ ਪੈੜ ਦਾ ਸਿਰਨਾਵਾਂ ਲੈ ਮੈਂ ਸ਼ਹਿਰ ਤੇਰੇ ਆ ਗਿਆ ਕੋਈ ਕੋਈ ਤਾਰਾ ਡਲਕਦਾ ਨਾ ਚੰਨ ਨਜ਼ਰੀਂ ਆ ਰਿਹਾ ਦੂਰ ਕਿਧਰੇ ਜਾਪਦਾ ਹੈ ਬਿਰਹਾ ਕੋਈ ਗਾ ਰਿਹਾ ਦੂਰ ਅੰਬਰਾਂ ਤੇ ਦਿਲ ਜਿਹਾ ਕੋਈ ਤਾਰਾ ਟੁੱਟਦਾ ਜਾ ਰਿਹਾ ਤੇ ਹੌਲ ਦਿਲ ਨੂੰ ਪਾ ਰਿਹਾ ਤੇਰੀ ਪੈੜ ਦਾ ਸਿਰਨਾਵਾਂ ਲੈ ਮੈਂ ਸ਼ਹਿਰ ਤੇਰੇ ਆ ਗਿਆ |