November 25, 2024, 06:33:52 AM

Show Posts

This section allows you to view all posts made by this member. Note that you can only see posts made in areas you currently have access to.


Topics - RG

Pages: 1 ... 25 26 27 28 29 [30] 31 32 33 34 35 ... 40
581


ਬੜੀਆਂ ਸਖਤ ਡਿਊਟੀਆਂ ਨੇ ਯਾਰਾਂ ਦੀਆਂ
ਜਿਹੜੇ ਆਸ਼ਕ ਸੂਲੀ ਚੜਦੇ ਨੇ
ਦਰਿਆਵਾਂ ਦੇ ਵਿਚ ਹੜ ਗੇ ਨੇ
ਕੋਈ ਉਹਨਾ ਦਾ ਵੀ ਸਰਵੇ ਕਰਵਾਉ
ਇਕ ਮੋਟੀ ਜਿਹੀ ਫਾਈਲ ਬਣਾਉ
ਕੋਈ  ਬਜਟ ਦਾ ਮਤਾ ਵੀ ਪਾਉ
ਅਲੱਗ ਮਹਿਕਮਾ ਚਲਾਉ

ਸਖਤ ਡਿਊਟੀਆਂ ਨੇ ਯਾਰਾਂ ਦੀਆਂ
ਹਰ ਗਲੀ ਮੋੜ ਤੇ ਪੈਂਦੇ ਲਾਉਣੇ ਨਾਕੇ ਨੇ
ਕਈ ਕਈ ਦਿਨ ਕੱਟਣੇ ਪੈਂਦੇ ਫਾਕੇ ਨੇ
ਰਾਤਾਂ ਨੂੰ ਉਠ ਉਠ ਕੇ ਚੈਕ ਕਰਦੇ ਹਾਂ
ਫੋਨ ਤੇ ਆਈਆਂ ਮਿਸ ਕਾਲਾਂ ਨੂੰ

ਸਖਤ ਡਿਊਟੀਆਂ ਨੇ ਯਾਰਾਂ ਦੀਆਂ
ਇਕ ਅੱਧੀ ਪੈਨਸ਼ਨ ਵੀ ਲਾਉ ਯਾਰਾਂ ਦੀ
ਬੜੇ ਖਰਚੇ ਨੇ, ਬਿਨਾ ਗੱਲਾਂ ਤੋਂ ਚਰਚੇ ਨੇ
ਜਿਹੜੇ ਹੋ ਗਏ ਨੇ ਕਾਮਜਾਬ ਆਸ਼ਕ
ਉਹਨਾ ਨੂੰ ਤਾਂ ਪੱਕੇ ਜਰੂਰ ਕਰ ਦਿਉ

ਸਖਤ ਡਿਊਟੀਆਂ ਨੇ ਯਾਰਾਂ ਦੀਆਂ
ਅਲੱਗ ਮਹਿਕਮਾ ਚਲਾਉ

582
Shayari / ਤੇ ਜਦੋਂ ਯਾਰ ਕੋਲ ਨਾ ਹੋਵੇ
« on: February 21, 2011, 09:45:39 AM »

ਜਾ ਸਾਉਣਾ ਹੁਣ ਤੁਰ ਜਾ ਬੀੜਾਂ
ਤੇਰੀ ਉਮਰ ਚਾਰ ਯੁਗ ਹੋਵੇ
ਸਾਡਾ ਸਾਹ ਵੀ ਵੱਖਰਾ ਅੜਿਆ
ਜਿਹੜਾ ਅੱਥਰੂ ਬਣ ਬਣ ਚੋਵੇ
ਤੇਰੀਆਂ ਪੌਣਾ ਜ਼ਖਮ ਉਚੇੜੇ
ਅਸੀਂ ਰੱਖਦੇ ਮਸੀ ਲੁਕੋ ਵੇ
ਕੀ ਅਲਬੇਲੇ ਫਾਇਦਾ ਤੇਰਾ
ਤੇ ਜਦੋਂ ਯਾਰ ਕੋਲ ਨਾ ਹੋਵੇ

583
Lyrics / ਯਾਰੀ ਦਾ ਵਾਸਤਾ
« on: February 21, 2011, 07:07:15 AM »


ਸੋਚਿਆ ਸੀ ਹੁਣ ਨਹੀ ਪੀਣੀ ਮੇਰੇ ਦੋਸਤੋ
ਸੋਫੀ ਸਾਰੀ ਜਿੰਦਗੀ ਹੈ ਜੀਣੀ ਮੇਰੇ ਦੋਸਤੋ
ਨਾਂਹ ਵੀ ਨਾ ਕੀਤੀ ਗਈ ਮੈਥੋ ,ਦਿੱਤਾ ਜੋ ਚੀਜ਼ ਪਿਆਰੀ ਦਾ ਵਾਸਤਾ
ਇਕ ਇਕ ਕਰਦਿਆਂ ਨੇ ਟੱਲੀ ਕਰ ਤਾ ਹੋ ਦੇ ਕੇ ਯਾਰੀ ਦਾ ਵਾਸਤਾ

ਮੈਨੂੰ ਕਹਿੰਦੇ ਇਕ ਪੈਗ ਠੰਡ ਵਿਚ ਚੰਗਾ ਹੈ
ਦਿੱਤਾ ਮੈਂ ਜਵਾਬ ਇਕ ਪੀਣ ਦਾ ਹੀ ਪੰਗਾ ਹੈ
ਇਕ ਵਾਰ ਜੇ ਮੈ ਪੀ ਲੀ ਮੇਰੇ ਯਾਰੋ
ਨੀ ਰਹਿਣਾ ਜਾਨੋ ਪਿਆਰੀ ਦਾ ਵਾਸਤਾ
ਇਕ ਇਕ ਕਰਦਿਆਂ ਨੇ ਟੱਲੀ ਕਰਤਾ ਹੋ ਦੇ ਕੇ ਯਾਰੀ ਦਾ ਵਾਸਤਾ

ਦੂਜਾ ਪੈਗ ਪੀਣਾ ਕਹਿੰਦੇ ਚਿਰਾਂ ਪਿਛੋਂ ਮਿਲੇ ਦਾ
ਚਹੁੰਣੈ ਜੇ ਇਲਾਜ ਸਾਡੇ ਗੁੱਸੇ ਅਤੇ ਗਿਲੇ ਦਾ
ਜਿਹੜਾ ਪੰਜ ਸਾਲਾਂ ਪਿਛੋ ਬਾਹਰੋਂ ਆਇਆ
ਓ ਪਿੰਡ ਵਾਲੇ ਸ਼ੌਂਕੀ ਦਾ ਵਾਸਤਾ
ਇਕ ਇਕ ਕਰਦਿਆਂ ਨੇ ਟੱਲੀ ਕਰ ਤਾ ਹੋ ਦੇ ਕੇ ਯਾਰੀ ਦਾ ਵਾਸਤਾ

ਦੋ ਪੈਗ ਲਾ ਕੇ ਨਿਗਾ ਬੋਤਲ ਤੇ ਟਿਕ ਗਈ
ਜਦੋ ਕੋਈ ਚਿਰਾਂ ਦੀ ਗਵਾਚੀ ਮੈਨੂੰ ਦਿਸ ਗਈ
ਤੀਜਾ ਪੈਗ ਫੇਰ ਆਪੇ ਹੀ ਮੈਂ ਪਾ ਲਿਆ
ਸੀ ਇਸ਼ਕ ਬਿਮਾਰੀ ਦਾ ਵਾਸਤਾ
ਇਕ ਇਕ ਕਰਦਿਆਂ ਨੇ ਟੱਲੀ ਕਰ ਤਾ ਹੋ ਦੇ ਕੇ ਯਾਰੀ ਦਾ ਵਾਸਤਾ

ਚੜਿਆ ਸਰੂਰ ਮੂੰਹ ਨੂੰ ਬੋਤਲ ਹੀ ਲਾ ਲਈ
ਅੱਗ ਨੂੰ ਬੁਝਉਣ ਦੇ ਲਈ ਅੱਗ ਹੀ ਮੈਂ ਖਾ ਲਈ
ਸ਼ੈਰੀ ਕਹਿੰਦਾ ਯਾਰੋ  ਗੱਲ ਰਾਜ਼ ਰੱਖਿਉ
ਕਿ ਥੋਨੂੰ ਮੇਰੀ ਯਾਰੀ ਦਾ ਵਾਸਤਾ
ਇਕ ਇਕ ਕਰਦਿਆ ਨੇ ਟੱਲੀ ਕਰ ਤਾ ਹੋ ਦੇ ਕੇ ਯਾਰੀ ਦਾ ਵਾਸਤਾ

singer-SHERRY MAAN

584


ਅੱਜ 'ਵਿਸ਼ਵ ਮਾਂ-ਬੋਲੀ' ਦਿਵਸ ਹੈ
ਦੋ ਅੱਖਰ ਆਪਣੀ ਮਾਂ ਬੋਲੀ ਪੰਜਾਬੀ ਦੇ ਨਾਂ

ਮਾਰੋ ਕੋਈ ਹੰਭਲਾ ਓ 'ਪੀ ਜੇ' ਵਾਲਿਓ
ਰੁਲ ਚੱਲੀ ਭੀੜਾਂ ਦੇ ਵਿਚ,ਮਾਂ ਬੋਲੀ ਸੰਭਾਲਿਓ
ਪੰਜ ਆਬਾਂ ਦੀ ਰਾਣੀ ਅੱਜ ਗੋਲੀ ਬਣ ਗਈ ਏ
ਕਿਹੜੀ ਗੱਲੋਂ 'ਵਿਚਾਰੀ' ਮੇਰੀ ਮਾਂ ਬੋਲੀ ਬਣ ਗਈ ਏ
ਹਰ ਪਾਸੇ ਦਿਸਦਾ ਨੇਰਾ ਕੋਈ ਚਿਰਾਗ ਬਾਲਿਓ
ਰੁਲ ਚੱਲੀ ਭੀੜਾਂ ਦੇ ਵਿਚ,ਮਾਂ ਬੋਲੀ ਸੰਭਾਲਿਓ

ਪੁੱਤ ਪੰਜਾਬੀ ਕੁਝ ਤਾਂ  ਨਸ਼ਿਆਂ ਦੇ ਵਿਚ ਰੁਲ ਗਏ ਨੇ
ਕੁਝ ਪੈਸੇ ਦੇ ਪੁਤ ਬਣ ਗਏ,ਆਪਣੀ ਮਾਂ ਨੂੰ ਭੁਲ ਗਏ ਨੇ
ਮਾਂ ਠੇਡੇ ਖਾਂਦੀ ਫਿਰਦੀ ਏ ਇਸਨੂੰ ਬਚਾ ਲਿਓ
ਰੁਲ ਚੱਲੀ ਭੀੜਾਂ ਦੇ ਵਿਚ,ਮਾਂ ਬੋਲੀ ਸੰਭਾਲਿਓ

ਮਾਂ ਬੋਲੀ ਨੂੰ ਸਮੇ ਦੀਆਂ ਸਰਕਾਰਾਂ ਨੇ ਲੁੱਟਿਆ
ਰਹਿੰਦਾ ਖੂੰਹਦਾ ਜੜ ਤੋਂ ਝੂਠੇ ਕਲਾਕਾਰਾਂ ਨੇ ਪੁੱਟਿਆ
ਸਿਰ ਤੋਂ ਚੁੰਨੀ ਲਾਹ ਗਏ ਜੋ ਉਹਨਾ ਨੂੰ ਭਾਲਿਓ
ਰੁਲ ਚੱਲੀ ਭੀੜਾਂ ਦੇ ਵਿਚ,ਮਾਂ ਬੋਲੀ ਸੰਭਾਲਿਓ

ਪੰਜਾਬੀ ਨੂੰ ਪੜ ਕੇ ਮੇਰੀ ਰੂਹ ਨਸ਼ਿਆਉਂਦੀ ਏ
ਪਰਦੇਸਾਂ ਵਿਚ ਬੈਠੇ ਨੂੰ ਵੀ ਮਾਂ ਬੋਲੀ ਚੇਤੇ ਆਉਦੀ ਏ
ਅੱਜ ਮਾਂ ਬੋਲੀ ਦੇ ਨਾਂ ਦਾ ਇਕ ਦੀਵਾ ਬਾਲਿਓ
ਰੁਲ ਚੱਲੀ ਭੀੜਾਂ ਦੇ ਵਿਚ,ਮਾਂ ਬੋਲੀ ਸੰਭਾਲਿਓ


585


ਅੰਬਾਨੀ ਹੋਵੇ ਡੈਡੀ ਤੇ ਟੀਨਾ ਹੋਵੇ ਮਾਂ ਨੀ
ਤੇਰੇ ਤੇ ਕਰ ਦੂੰ ਰੁਪਈਆਂ ਵਾਲੀ ਛਾਂ ਨੀ
ਟਾਟਾ ਦੀ ਕੁੜੀ ਦੇ ਦਿਲ ਵਿਚ ਹੋਵੇ ਮੇਰੀ ਥਾਂ
ਸ਼ਾਹਰੁਖ ਨੇ ਨੱਚਦੇ ਦੀ ਫੜੀ ਹੋਵੇ ਬਾਂਹ ਨੀ

586


ਅਜ ਥੋੜੀ ਟੁੱਟ ਭੱਜ ਹੋਈ ਪੀ ਜੇ 'ਤੇ
ਗਲ ਕੋਈ ਘੱਟ ਵੱਧ ਹੋਈ ਪੀ ਜੇ 'ਤੇ
ਮੁੰਡਿਆਂ ਦਾ ਕੀ ਏ ਉਹ ਤਾਂ ਖੁਸ਼ ਰਹਿੰਦੇ ਨੇ
ਕੁੜੀ ਕੋਈ ਹੱਸੀ,ਕੋਈ ਰੋਈ ਪੀ ਜੇ 'ਤੇ
ਗਰਨੇਡ ਸਿੰਘ ਨੇ ਕਈਆਂ ਦੇ ਅੱਜ ਖੰਭ ਝਾੜ ਤੇ
ਉਡਣੇ ਕਬੂਤਰ ਖੁੱਡੇ ਚ ਵਾੜ ਤੇ
ਜਿਹੜੀ ਗੱਲ ਦਾ ਸੀ ਡਰ ਉਹੀ ਹੋਈ ਪੀ ਜੇ 'ਤੇ
ਅੱਜ ਥੋੜੀ ਜਿਹੀ ਰਿਪੇਅਰ ਹੋਈ ਪੀ ਜੇ 'ਤੇ
ਗੱਡੀ ਬੈਕ ਗੇਅਰ ਚ ਹੋਈ ਪੀ ਜੇ 'ਤੇ

587
Shayari / ਬੜਾ ਔਖਾ ਏ ਯਾਰੋ profile ਸਜਾਉਣਾ
« on: February 19, 2011, 10:17:53 AM »

ਬੜਾ ਔਖਾ ਏ ਯਾਰੋ profile ਸਜਾਉਣਾ
ਹਰ ਇਕ ਦੇ ਵਸ ਨਹੀ PJ TE ਛਾਉਣਾ
ਡੂੰਘੀ ਗੱਲ ਕਰ ਕੇ ਨਹੀ
ਕੋਈ ਕਿਸੇ ਦੇ ਦਿਲ ਵਿੱਚ ਵੜ ਸਕਦਾ
ਹਲਕੀਆ ਫੁਲਕੀਆ ਗੱਲਾ ਨਾਲ ਹੀ
ਕਿਸੇ ਨੱਢੀ ਨੇ ਜੀ ਪਰਚਾਉਣਾ
ਲਿਖਣ ਨੂੰ ਤਾ ਹਰ ਕੋਈ ਹੀ ਲਿਖ ਰਿਹਾ
ਬੜਾ ਔਖਾ profile'ਚ ਗਾਣਾ ਲਾਉਣਾ




588
Shayari / PJ ਸਾਡਾ ਇਕ ਨਗੀਨਾ ਏ
« on: February 18, 2011, 08:45:33 AM »


                   PJ ਸਾਡਾ ਇਕ ਨਗੀਨਾ ਏ
                                       ਕਿਸੇ ਕੁੜੀ ਦੀ ਗੋਰੀ ਹਿੱਕ 'ਤੇ
                                       ਕਾਲੇ ਤਿਲ ਦੇ ਵਾਂਗ ਦਸੀਂਦਾ ਏ

589
Shayari / ਪੀੜੇ ਨੀ ਪੀੜੇ
« on: February 18, 2011, 08:34:01 AM »

ਪੀੜੇ ਨੀ ਪੀੜੇ
ਇਹ ਪਿਆਰ ਐਸੀ ਤਿਤਲੀ ਹੈ
ਜਿਹੜੀ ਸਦਾ ਸੂਲ ਤੇ ਬਵੇ
ਪਿਆਰ ਐਸਾ ਭੌਰ ਹੈ ਨੀ
ਜਿਦੇ ਕੋਲੋ ਵਾਸ਼ਾਨਾ ਵੀ
ਲੱਖ ਕੋਹਾ ਦੂਰ ਹੀ ਰਵੇ
ਪਿਆਰ ਉਹ ਮਹੱਲ ਹੈ ਨੀ
ਜਿਦੇ 'ਚ ਪੰਖੇਰੂਆਂ ਦੇ
ਬਾਝ ਕੋਈ ਹੋਰ ਨਾ ਰਵੇ
shiv

590
Shayari / ਅੰਬਰ ਲਿੱਸੇ ਲਿੱਸੇ
« on: February 18, 2011, 08:06:01 AM »

ਹਾਏ ਨੀ!  ਅੱਜ ਅੰਬਰ ਲਿੱਸੇ ਲਿੱਸੇ ,
ਹਾਏ ਨੀ ! ਅੱਜ ਤਾਰੇ ਹਿੱਸੇ ਹਿੱਸੇ

ਹਾਏ ਨੀ ! ਅੱਜ ਮੋਈਆ ਮੋਈਆ ਪੌਣਾਂ,
ਹਾਏ ਨੀ ! ਜੱਗ ਵੱਸਦਾ ਕਬਰਾਂ ਦਿਸੇ

ਹਾਏ ਨੀ ! ਅੱਜ ਪੱਥਰ ਹੋਈਆ ਜੀਭਾ,
ਹਾਏ ਨੀ ! ਅੱਜ ਭਰਿਆ ਪਲ ਪਲ ਫਿੱਸੇ

ਹਾਏ ਨੀ ! ਮੇਰੀ ਰੀਸ ਨਾ ਕਰਿਓ ਕੋਈ,
ਹਾਏ ਨੀ ! ਇਸ਼ਕੇ ਦੇ ਪਾਣੀ ਵਿੱਸੇ

ਹਾਏ ਨੀ!  ਡਾਢੇ ਪੈਂਡੇ ਲੰਮੇ,
ਹਾਏ ਨੀ ! ਨਿਰੀਆਂ ਸੂਲਾਂ ਗਿੱਟੇ ਗਿੱਟੇ

ਹਾਏ ਨੀ ! ਏਥੇ ਸਭ ਕੁਝ ਲੁੱਟਿਆ ਜਾਂਦਾ,
ਹਾਏ ਨੀ ! ਏਥੇ ਮੋਤ ਆਉਦੀ ਹਿੱਸੇ

ਹਾਏ ਨੀ ! ਅੱਜ ਪੀ੍ਤ ਦੇ ਨਗਮੇ  ਕੌੜੇ,
ਹਾਏ ਨੀ ! ਇਹ ਜ਼ਹਿਰ ਨੇ ਮਿੱਠ ਮਿੱਠੇ

shiv

591

ਸਾਡੇ ਘਰ ਇਕ ਹੱਸਦਾ ਏ
ਇਕ ਬੈਠਾ ਮੂੰਹ ਫੁਲਾਈ ਏ
ਸਾਡੇ ਘਰ ਤੇ ਇਹ ਕੈਸੀ ਰੁੱਤ ਆਈ ਏ
ਬੜੀ ਘੈਂਟ ਸੀ ਬੇਬੇ ਸਾਡੀ
ਹੁਣ ਨੂੰਹ ਨੇ ਖੂੰਜੇ ਲਾਈ ਏ
ਬਾਬਾ ਮੁੰਡਾ ਬਣਿਆ ਫਿਰਦਾ
ਨਿਤ ਅਧੀਆ ਮੂੰਹ ਨੂੰ ਲਾਉਦਾ
ਜੇ ਕੋਈ ਰੋਕੇ,
ਕਹਿੰਦਾ ਕਾਕਾ ਇਹ ਤਾਂ ਮੇਰੀ ਦਵਾਈ ਏ
ਵੱਡੇ ਭਾਈ ਨੇ ਵੀ ਛੋਟੇ ਨਾਲ
ਪੈਗ ਦੀ ਸਾਂਝ ਪਾਈ ਏ
ਤੜਕੇ ਉਠ ਕੇ ਕਰਨ ਸਲਾਹਾ
ਸ਼ਾਮ ਨੂੰ ਹੁੰਦੀ ਲੜਾਈ ਏ
ਸਾਡੇ ਘਰ ਤੇ ਇਹ ਕੈਸੀ ਰੁੱਤ ਆਈ ਏ


592

ਮੈ ਜ਼ਮੀਨ ਤੇ ਆਸਮਾਨ ਨੂੰ ਦੇਖਦਾ ਹਾਂ
ਦੂਰ ਕਿਤੇ ਭੁਲੇਖਾ ਪਾਉਦੇ ਨੇ ਮਿਲਣ ਦਾ
ਪਿਆਰ 'ਚ ਵੀ  ਭੁਲੇਖੇ ਤਾਂ ਬਹੁਤ ਨੇ
ਇਕ ਆਸ ਨਾਲ ਆਸ਼ਕ ਜੀ ਰਿਹਾ

593
Shayari / ਤੇਰੇ ਦਰਦਾ ਦਾ ਡੇਰਾ
« on: February 17, 2011, 04:45:04 AM »


ਤੇਰੇ ਦਰਦਾ ਦਾ ਡੇਰਾ
ਸਾਡਾ ਨਸ਼ਿਆ ਦਾ ਡੇਰਾ
ਕੋਲੋ ਕੋਲੀ ਦੋਨਾ ਦਾ ਬਸੇਰਾ
ਤੇਰਾ ਕੱਲਿਆ ਨੀ ਹੋਣਾ ਏ ਗੁਜਾਰਾ
ਜਾ ਤੂੰ ਮੈਨੂੰ ਪਾ ਕੋਈ ਚਾਰਾ
ਨਹੀ ਤਾ ਮੈ ਤੈਨੂੰ ਦੇਵਾ ਸਹਾਰਾ
ਨਾ ਤੇਰਾ ਨਾ ਮੇਰਾ ਕੋਈ ਕਿਨਾਰਾ
ਦੋਨਾ ਦੇ ਡੇਰਿਆ ਤੇ ਵਜਦਾ ਇਕੋ ਹੀ ਨਗਾਰਾ

594

ਜਦ ਕਿਸੇ ਨੇ ਨਾ ਸੁਣਿਆ, "PJ" ਤੇ ਆ ਕੇ ਮੈ ਲਿਖਿਆ
ਜਿਹੜਾ ਖੋਲਿਆ "P.G"  ਪੰਜਾਬੀ ਜਨਤਾ ਨੇ
ਉਥੇ ਸ਼ਾਇਰੀ ਦੇ ਵਿਚ ਗਿੱਲ ਦਾ ਕਮਰਾ ਵਸਦਾ ਏ
ਆਉਦੀ ਜਾਂਦੀ ਜਨਤਾ ਕੁੰਡੀ ਖੜਕਾਉਂਦੀ ਏ
ਮੈਨੂੰ ਫਿਰ ਕੋਈ ਭੁੱਲੀ ਵਿਸਰੀ ਗੱਲ ਚੇਤੇ ਆਉਦੀ ਏ


595
Shayari / ਨਵੇ ਨਵੇ ਪੀਣ ਲੱਗੇ ਹੋ ਤਾਂ
« on: February 17, 2011, 03:50:50 AM »

ਨਵੇ ਨਵੇ ਪੀਣ ਲੱਗੇ ਹੋ ਤਾਂ
ਇਕੋ ਮਿਕਦਾਰ ਵਿੱਚ ਪੀਓ ਨਾ ਸ਼ਰਾਬ
ਵੱਧ ਘੱਟ ਪੀਓਗੇ ਤਾਂ ਕਰੂਗੀ ਖਰਾਬ
ਹੋਲੀ ਹੋਲੀ ਛੱਡ ਜਾਓਗੇ
ਜਿਸ ਦਾ ਨਾਮ ਹੈ ਸ਼ਰਾਬ

596
Shayari / ਸਿਖਰ ਦਪਹਿਰੇ ਅਮਲੀ ਆ ਗਿਆ
« on: February 16, 2011, 08:04:49 AM »

ਸਿਖਰ ਦਪਹਿਰੇ ਅਮਲੀ ਆ ਗਿਆ
ਧਰਨੀ ਪੈ ਗੀ ਚਾਹ
ਵਿਚੋਲੇ ਦੀ ਮਾਂ ਮਰ ਜੇ
ਜਿਨੇ ਦਿਤੀ  ਲੜ ਅਮਲੀ ਦੇ ਲਾ
ਜੀ ਕਰਦਾ ਅਮਲੀ ਦੇ
ਸਿਰ 'ਚ ਪਾ ਦਾਂ ਤੱਤੀ ਤੱਤੀ ਸਵਾਹ
ਜੇ ਫਿਰ ਵੀ ਗੱਲ ਨਾ ਬਣੇ
ਸਿਰ 'ਚ ਮਾਰਾਂ ਗੜਵੀ ਠਾਹ
ਮਰਜਾਣੇ ਅਮਲੀ ਨੂੰ
ਪਾ ਦਿਆ ਸੁਰਗਾਂ ਦੇ ਰਾਹ
ਸਿਖਰ ਦਪਹਿਰੇ ਅਮਲੀ ਆ ਗਿਆ
ਧਰਨੀ ਪੈ ਗੀ ਚਾਹ



597

ਸਹੇਲੀ ਪਿਛੇ ਲੱਗ ਕੇ ਤੂੰ ਜੀਜਾ ਬਣਾ ਲਿਆ
ਪਹਿਲਾ ਤੇ ਦੂਜਾ ਛੱਡ ਤਾ ਹੁਣ ਤੀਜਾ ਬਣਾ ਲਿਆ
ਕਿਹੜੀਆ ਗੱਲਾ 'ਚ ਉਲਝੀ ਫਿਰਦੀ ਏ
ਲਾਈਲੱਗੇ ਹੁਣ ਤੂੰ ਤੀਜਾ ਵੀ ਗਵਾ ਲਿਆ   

598

ਹੱਥ ਫੜ ਤਾ ਲਵਾਂ ਪਰ ਮਹਬੂਰੀਆਂ ਨੇ
ਵਕਤ ਨੇ ਪਾਈਆਂ ਦਿਲਾਂ 'ਚ ਦੂਰੀਆਂ ਨੇ
ਇਸ਼ਕ ਦੀਆ ਮੰਜਿਲਾਂ ਤਾਂ ਸਰ ਕਰ ਲਵਾਂ
ਪਰ ਅਜੇ ਬਣੀਆ ਨਹੀ ਅਧੂਰੀਆਂ ਨੇ

599
Shayari / 2 ਜੀ ਦਾ ਰੌਲਾ ਪੈ ਗਿਆ
« on: February 16, 2011, 07:22:56 AM »

2 ਜੀ ਦਾ ਰੌਲਾ ਪੈ ਗਿਆ
22 ਜੀ ਨੂੰ ਸ਼ੇਅਰਾ 'ਚ ਘਾਟਾ ਪੈ ਗਿਆ
ਬੰਦਾ ਦਿਨ ਰਾਤ ਰਹਿੰਦਾ ਤੰਗ
ਥੋੜੇ ਦਿਨਾ'ਚ ਕਰ ਦਿੰਦਾ ਨੰਗ
ਸ਼ੇਰ ਦਾ ਸ਼ਿਕਾਰ ਸ਼ੇਰ ਦਿਲ ਹੀ ਕਰ ਸਕਦਾ
ਐਵੇ ਚੱਕੀ ਫਿਰਦਾ ਜਣਾ ਖਣਾ ਰਫਲਾਂ
2 ਜੀ ਦਾ ਰੌਲਾ ਪੈ ਗਿਆ
22 ਜੀ ਨੂੰ ਸ਼ੇਅਰਾ'ਚ ਘਾਟਾ ਪੈ ਗਿਆ


600

ਤੇਰੀ ਯਾਦ 'ਚ ਹਰ ਰੋਜ਼ ਇਕ ਦੀਵਾ ਬਾਲ ਧਰਦੀ ਹਾਂ
ਕੀ ਦੱਸਾਂ ਸੱਜਣਾ ਮੈਂ ਕਿੰਨਾ ਤੈਨੂੰ ਯਾਦ ਕਰਦੀ ਹਾਂ
ਨਿਤ ਜਦੋਂ ਆਥਣ ਦਾ ਤਾਰਾ ਆਣ ਚੜਦਾ ਹੈ
ਇਕ ਹੌਕਾ ਜਿਹਾ ਹਿੱਕ 'ਚ ਆਣ ਵੜਦਾ ਹੈ
ਓਦੋਂ ਹੰਝੂਆਂ ਦੇ ਕੁਝ ਮੋਤੀ ਮੈਂ ਤੇਰੇ ਨਾਮ ਕਰਦੀ ਹਾਂ

R.G

Pages: 1 ... 25 26 27 28 29 [30] 31 32 33 34 35 ... 40