November 25, 2024, 08:48:49 AM

Show Posts

This section allows you to view all posts made by this member. Note that you can only see posts made in areas you currently have access to.


Topics - RG

Pages: 1 ... 24 25 26 27 28 [29] 30 31 32 33 34 ... 40
561

ਕਿੰਨਾ ਮੈਂ ਲਿਖਿਆ ਕਿੰਨਾ ਮੈਂ ਕੀਤਾ ਹੋਵੇਗਾ ਬੋਰ

ਕਿਸੇ ਨੇ ਮੇਰੇ ਲਈ ਮੱਥੇ ਤੇ ਹੱਥ ਰੱਖਿਆ ਹੋਵੇਗਾ

'ਚੱਲ ਛੱਡ' ਕਹਿ ਕੇ ਦਿਲ ਨਾਲ ਫੇਰ ਲਾਇਆ ਹੋਵੇਗਾ

'ਬਰਾੜ' ਦੀ ਹੱਲਾ ਸ਼ੇਰੀ ਨੇ 'ਪਰਿੰਸ' ਦੀ ਵਾਹ ਵਾਹ ਨੇ

'ਹੈਰੀ' ਨੇ ਤਾਂ ਮੈਨੂੰ ਹੱਥਾਂ ਤੇ ਹੀ ਚੁੱਕ ਲਿਆ

ਸ਼ੁਰੂ ਸ਼ੁਰੂ ਵਿਚ 'ਮੰਡ' ਨੇ ਵੀ ਮੈਨੂੰ ਪੜਿਆ

ਮੁੜ ਕੇ ਸੋਚਿਆ ਕਿ ਮੁੰਡਾ ਲਈਟ ਮੋੜ ਮੁੜ ਗਿਆ

ਗਿੱਲ ਨੂੰ ਪਤਾ ਏ ਸਾਰੀਆਂ ਕੁੜੀਆ ਨੂੰ ਆਉਦੀ ਪੰਜਾਬੀ

ਪਰ ਇਨਾ ਦੀ ਟੌਹਰ ਫੇਰ ਵੀ ਹੈ ਨਵਾਬੀ

ਪੰਜਾਬੀ ਜਨਤਾ ਦਾ ਮੇਰੇ ਦਿਲ ਵਿਚ ਬੜਾ  ਸਤਿਕਾਰ ਹੈ

ਕਈਆ ਨਾਲ ਅਜੇ ਮੇਰੀ ਗੱਲ ਨਹੀ ਹੋਈ

ਪਰ ਪਤਾ ਨਹੀ ਕਿਉ ਲੱਗਦਾ

ਉਹਨਾ ਤੋ ਵੀ ਚੰਗਾ ਹੋਣਾ ਨਹੀਉ ਕੋਈ
 
 

562
Lyrics / ਜੱਟ ਦੀ ਜੂਨ ਬੁਰੀ
« on: February 27, 2011, 11:11:56 AM »

ਕਦੇ ਮੋਟਰ ਸੜ ਗਈ
ਕਦੇ ਬੋਰ ਖੜ ਗਿਆ
ਕਦੇ ਪੈਂਦਾ ਸੋਕਾ
ਕਦੇ ਸਭ ਕੁਝ ਹੜ ਗਿਆ
ਕਿਸ਼ਤਾ ਬੈਂਕ ਦੀਆਂ ਟੁੱਟ ਗਈਆਂ
ਹੋ ਆਗਿਆ ਚੜ ਕੇ ਠਾਣਾ
ਜੱਟ ਦੀ ਜੂਨ ਬੁਰੀ
ਤੜਪ ਤੜਪ ਮਰ ਜਾਣਾ

ਸਾਰੀ ਦੁਨੀਆ ਦਾ ਅੰਨ ਦਾਤਾ
ਓ ਸੌਂਦਾ ਭੁੱਖਣ ਭਾਣਾ
ਜੱਟ ਦੀ ਜੂਨ ਬੁਰੀ
ਤੜਪ ਤੜਪ ਮਰ ਜਾਣਾ

ਗਿੱਟੇ ਗੋਡੇ ਰਹਿਣ ਗੋਹੇ ਵਿਚ ਲਿੱਬੜੇ
ਡੰਗਰਾ 'ਚ ਡੰਗਰ ਹੋਏ
ਉਠ ਤੜਕੇ ਤੋਂ ਚੱਲਦੇ ਮਸ਼ੀਨ ਵਾਂਗ
ਜਿਉਦੇ ਜੀ ਹੋ ਗਏ ਮੋਏ
ਇਸ ਮੁਫਲਸੀ ਨੇ ਤਾਂ ਲੱਗਦਾ
ਸਾਹਾਂ ਦੇ ਨਾਲ ਜਾਣਾ
ਜੱਟ ਦੀ ਜੂਨ ਬੁਰੀ
ਤੜਪ ਤੜਪ ਮਰ ਜਾਣਾ

ਸਾਡੀ ਵੱਟਾਂ ਉਤੇ ਰੁਲ ਗੀ ਜਵਾਨੀ
ਜਵਾਨੀ ਰਹਿਗੀ ਕਿਸ  ਕੰਮ ਦੀ
ਦੋ ਰੋਟੀਆਂ ਆਚਾਰ ਨਾ ਰੁੱਖੀਆਂ
ਕਦਰ ਬਸ ਇਸ ਚੰਮ ਦੀ
ਜਿੰਨਾ ਮੈ ਸੁਲਝਾਉਦਾ ਜਾਵਾਂ
ਹੋਰ ਉਲਝਦਾ ਤਾਣਾ
ਜੱਟ ਦੀ ਜੂਨ ਬੁਰੀ
ਤੜਪ ਤੜਪ ਮਰ ਜਾਣਾ

ਮੇਰਾ ਗੋਡਿਆਂ ਤੋ ਘਸਿਆ ਪਜਾਮਾ
ਮੈ ਬਾਰ ਬਾਰ ਲਾਵਾਂ ਟਾਕੀਆਂ
ਮੇਰੀ ਰੁਲੀ ਮੁਮਤਾਜ  ਗਰੀਬੀ ਵਿਚ
ਸਾਰਾ ਦਿਨ ਪੱਥੇ ਪਾਥੀਆਂ
ਸਾਡੀ ਵਾਰੀ ਲੱਗਦਾ ਮਾਨਾ
ਰੱਬ ਵੀ ਹੋ ਗਿਆ ਕਾਣਾ
ਜੱਟ ਦੀ ਜੂਨ ਬੁਰੀ
ਤੜਪ ਤੜਪ ਮਰ ਜਾਣਾ

ਪੈਗੀ ਨਰਮੇ ਸੁੰਡੀ ਗੰਨਾ ਸੁਕਿਆ
ਦਸ ਹੁਣ ਕੀ ਕਰੀਏ
ਮੁੰਡਾ ਵਿਹਲਾ ਜਵਾਨ ਹੋਈਆਂ ਕੁੜੀਆਂ
ਕਿਹੜੇ ਖੂਹੇ ਡੁੱਬ ਮਰੀਏ
ਮਰ ਮਰ ਜਿਉਣ ਨਾਲੋਂ ਤਾਂ ਚੰਗਾ
ਹੋ ਇਕੋ ਦਿਨ ਮਰ ਜਾਣਾ
ਜੱਟ ਦੀ ਜੂਨ ਬੁਰੀ
ਤੜਪ ਤੜਪ ਮਰ ਜਾਣਾ

 babbu maan

563

ਮਰਨੋਂ ਮੂਲ ਨਾ ਡਰਦੇ ਨੀ ਜਿਹੜੇ ਮੌਤ ਦੇ ਵਪਾਰੀ ਨੇ
ਹਿੱਕਾਂ ਤਾਣ ਕੇ ਖੜਦੇ ਨੀ ਜਿਹੜੇ ਅੱਤ ਦੇ ਸ਼ਿਕਾਰੀ ਨੇ
ਮਰਨੋਂ ਮੂਲ ਨਾ ਡਰਦੇ ਨੀ ਜਿਹੜੇ ਮੌਤ ਵਪਾਰੀ ਨੇ

ਆ ਅਫਗਾਨ ਜਿਨਾ ਨਾ ਲੜ ਕੇ ਗੋਰੇ ਵੀ ਅੱਜ ਥੱਕੇ
ਹਰੀ ਸਿੰਘ ਨਲੂਏ ਨੇ ਕੀਤਾ ਰਾਜ ਤੇ ਤੋੜੇ ਨੱਕੇ
ਸੌਂ ਜਾ ਪੁੱਤਰਾ ਸੌਂ ਜਾ ਸਿੰਘਾ ਦੇ ਹੱਥ  ਬੜੇ ਭਾਰੀ ਨੇ
ਮਰਨੋਂ ਮੂਲ ਨਾ ਡਰਦੇ ਨੀ ਜਿਹੜੇ ਮੌਤ ਵਪਾਰੀ ਨੇ
ਹਿੱਕਾਂ ਤਾਣ ਕੇ ਖੜਦੇ ਨੀ ਜਿਹੜੇ ਅੱਤ ਦੇ ਸ਼ਿਕਾਰੀ ਨੇ


ਤੱਤੀ ਤਵੀ ਤੇ ਬੈਠੇ, ਦੇਗੀਂ ਉਬਲੇ, ਆਰਿਆਂ ਦੇ ਨਾ ਚੀਰੇ
ਕਾਸ਼ ਕਿਤੇ ਉਹ ਵਾਪਸ ਆ ਜਾਣ ਮੇਰੀ ਕੌਮ ਦੇ ਹੀਰੇ
ਬੰਦਾ ਬਹਾਦਰ ਅਮਰ ਕੀਤਾ ਉਹਦੀ ਵਫਾਦਾਰੀ ਨੇ
ਮਰਨੋਂ ਮੂਲ ਨਾ ਡਰਦੇ ਨੀ ਜਿਹੜੇ ਮੌਤ ਵਪਾਰੀ ਨੇ
ਹਿੱਕਾਂ ਤਾਣ ਕੇ ਖੜਦੇ ਨੀ ਜਿਹੜੇ ਅੱਤ ਦੇ ਸ਼ਿਕਾਰੀ ਨੇ

ਦੁਨੀਆ ਜਿੱਤਣ ਆਇਆ ਸਿਕੰਦਰ ਲੈ ਕੇ ਭਾਰੀ ਫੋਰਸ
ਵੜਿਆ ਜਦ ਪੰਜਾਬ 'ਚ ਮੂਹਰੇ ਟੱਕਰ ਗਿਆ ਜੱਟ ਪੋਰਸ
ਹਾਰ ਕੇ ਵੀ ਜਿੱਤ ਲਿਆ ਸਿਕੰਦਰ ਆਖਰ ਬਲਹਾਰੀ ਨੇ
ਮਰਨੋਂ ਮੂਲ ਨਾ ਡਰਦੇ ਨੀ ਜਿਹੜੇ ਮੌਤ ਵਪਾਰੀ ਨੇ
ਹਿੱਕਾਂ ਤਾਣ ਕੇ ਖੜਦੇ ਨੀ ਜਿਹੜੇ ਅੱਤ ਦੇ ਸ਼ਿਕਾਰੀ ਨੇ

ਨੇਜਿਆਂ ਉਤੇ ਬੱਚੇ ਟੰਗਾਏ, ਉਤੋ ਲੰਘਾਈਆਂ ਰੇਲਾਂ
ਸੁਰੰਗਾ ਪੱਟ ਲੰਘ ਗਏ ਅਗਲੇ ਕਾਹਨੂੰ ਡੱਕਦੀਆਂ ਜੇਲਾਂ
ਜਿੰਨੇ ਸੂਰਮੇ ਉਦੂੰ ਵਧਕੇ ਮੁਖਬਰ ਸਰਕਾਰੀ ਨੇ
ਮਰਨੋਂ ਮੂਲ ਨਾ ਡਰਦੇ ਨੀ ਜਿਹੜੇ ਮੌਤ ਵਪਾਰੀ ਨੇ
ਹਿੱਕਾਂ ਤਾਣ ਕੇ ਖੜਦੇ ਨੀ ਜਿਹੜੇ ਅੱਤ ਦੇ ਸ਼ਿਕਾਰੀ ਨੇ

babuu maan bai pana

564
Shayari / ਮੈਨੂੰ PJ ਦਾ ਗਬਰੂ ਬਣਾ ਦਿਉ
« on: February 27, 2011, 05:29:20 AM »


ਮੈਨੂੰ PJ ਦਾ ਗਬਰੂ ਬਣਾ ਦਿਉ
ਧੱਕੇ ਨਾਲ ਹੀ ਕੁੜੀ ਸੈਟ ਕਰਾ ਦਿਉ
PJ ਤੇ ਆਏ ਦਾ ਮੇਰਾ ਮੁੱਲ ਪਾ ਦਿਉ
ਸ਼ਇਰੀ ਵਿਚ ਖਾਂਦਾ ਫਿਰਦਾ ਹਾਂ ਧੱਕੇ
ਯਾਰੋ ਬੜੇ ਮੈ ਫਾਕੇ ਕੱਟੇ
ਹੁਣ ਮੈਨੂੰ ਘਾਹ ਪਾ ਦਿਉ
ਧੱਕੇ ਨਾਲ ਸੈਟ ਕਰਾ ਦਿਉ
ਮੇਰੇ  ਗਲ ਫਾਹਾ ਪਾ ਦਿਉ
ਮੈਨੂੰ PJ ਦਾ ਗਬਰੂ ਬਣਾ  ਦਿਉ




565


ਪੰਜਾਬੀ ਜਨਤਾ ਦੀ ਕੀ ਸਿਫਤ ਸੁਣਾਵਾਂ
ਇਥੇ ਵਗਦੀਆਂ ਠੰਡੀਆ ਵਾਵਾਂ,
ਗਰਮ ਨੇ ਗੱਲਾਂ ਨਾਲ ਨੇ ਟੌਪਿਕ
ਕੁੜੀਆਂ ਦੀ ਇਥੇ ਫੁੱਲ ਸਰਦਾਰੀ
ਸਾਨੂੰ ਨਹੀਉ ਮਿਲੀ ਅੱਲੜ ਕਵਾਰੀ
ਸ਼ਇਰੀ ਪੜ ਕੇ ਤੁਰ ਜਾਂਦੀ ਇਕ ਵਾਰੀ
ਪੰਜਾਬੀ ਜਨਤਾ ਵਿਚੋ ਇਕ ਦਿਨ
ਉੱਤਰ ਜਾਣੀ ਇਕ ਸਵਾਰੀ

566
Shayari / ਥੋੜਾ ਥੋੜਾ ਕਰ ਕੇ ਖਾਈਏ
« on: February 27, 2011, 04:02:12 AM »


ਥੋੜਾ ਥੋੜਾ ਕਰ ਕੇ ਖਾਈਏ
ਸਾਰੀ ਉਮਰ ਜਨਾਬ ਖਾਈਏ
ਰੱਬ ਨੇ ਨਹੀ ਪਾੜਨਾ ਛੱਪਰ
ਕਪੜੇ ਤੂੰ ਆਵਦੇ ਪਾੜ ਲੈਣੇ ਨੇ


567

ਮੇਰੀ ਝਾਂਜਰ ਤੇਰਾ ਨਾਂ ਲੈਂਦੀ
ਕਰੇ ਛੰਮ,ਛੰਮ,ਛੰਮ
ਤੇ ਮੈਂ ਸਮਝਾਂ ਇਹ ਚੰਨ ਕਹਿੰਦੀ
ਮੇਰੀ ਝਾਂਜਰ ਤੇਰਾ ਨਾਂ ਲੈਂਦੀ

ਗਿੱਧਿਆ 'ਚ ਹੋਵਾਂ ਜਾਂ ਮੈ ਝੂਮ ਝਮੂ ਨੱਚਦੀ
ਨਾ ਤੇਰਾ ਮੇਰੀਆ ਸਹੇਲੀਆਂ ਨੂੰ ਦੱਸਦੀ
ਨਿੱਕਾ ਨਿੱਕਾ ਰੋਵੇ ਨਾਲੇ ਮਿੱਠਾ ਮਿੱਠਾ ਹੱਸਦੀ
ਜੇ ਮੈਂ ਝਿੜਕਾਂ ਚੰਦਰੀ ਰੁੱਸ ਬਹਿੰਦੀ
ਮੇਰੀ ਝਾਂਜਰ ਤੇਰਾ ਨਾਂ ਲੈਂਦੀ

ਮਾਹੀ ਕੋਲੋਂ ਸੰਗਦੀ  ਸੰਗਾਂਦੀ ਜਾਂ ਮੈ ਲੰਘਦੀ
ਟੁੱਟ ਪੈਣੀ ਸੂਲੀ ਉੱਤੇ ਜਾਨ ਮੇਰੀ ਟੰਗਦੀ
ਭਿੱਜ ਜਾਂ ਪਸੀਨੇ ਨਾਲ ਤੇ ਮੈਂ ਜਾਵਾਂ ਕੰਬਦੀ
ਜਿਵੇ ਅੰਗ ਉੱਤੇ ਮਾੜੀ ਮਾੜੀ ਭੂਰ ਪੈਂਦੀ
ਮੇਰੀ ਝਾਂਜਰ ਤੇਰਾ ਨਾਂ ਲੈਂਦੀ

ਜਦੋਂ ਕਦੇ ਜੰਗ ਤੋਂ ਹੈ ਚਿੱਠੀ ਤੇਰੀ ਆਂਵਦੀ
ਰਾਤਾਂ ਨੂੰ ਇਹ ਲੁਕ ਲੁਕ ਰੋਂਵਦੀ ਤੇ ਗਾਂਵਦੀ
ਪੜ ਪੜ ਖਤ ਤੇਰਾ ਸੀ ਨੇ ਨਾਲ ਲਾਂਵਦੀ
ਨਿੱਤ ਸੁਪਨੇ 'ਚ ਮਾਹੀ ਦੇ ਇਹ ਕੋਲ ਰਹਿੰਦੀ
ਮੇਰੀ ਝਾਂਜਰ ਤੇਰਾ ਨਾਂ ਲੈਂਦੀ

shiv

568
                 

                  ਇਹ ਪੰਜਾਬੀਆ ਦਾ ਚੁਬਾਰਾ ਏ
                                    ਹਰ ਪੌੜੀ ਸੋਚ ਸਮਝ ਕੇ ਚੜਿਓ
                                    ਦੇਸੀ ਸ਼ਰਾਬ ਵਰਗਾ ਨਜਾਰਾ ਏ
                                    ਵਿਚ ਵਿਹਲੜਾ ਦਾ ਖਿਲਾਰਾ ਏ
                                 ਚਾਰਾਂ ਯਾਰਾਂ ਵਿਚ KP ਦਾ ਪਵਾੜਾ ਏ

569
Shayari / ਅਕਲਾਂ ਨੂੰ ਕੌਣ ਪੁੱਛਦਾ
« on: February 26, 2011, 07:01:14 AM »


                 ਅਕਲਾਂ ਨੂੰ ਕੌਣ ਪੁੱਛਦਾ ਸ਼ਕਲਾਂ ਦਾ ਵਪਾਰ ਏ
                                  ਗਾਲਿਬ ਦੇ ਗੱਲ ਪਾ ਤਾ ਅੱਗ ਵਾਲਾ ਹਾਰ ਏ
 

570

ਅਸੀ ਉਹਨਾ ਬਾਹਾਂ ਤੋ ਕੀ ਕਰਾਉਣਾ
ਜਿਨਾ ਸੱਜਣਾ ਦੇ ਗੱਲ ਨਹੀਉਂ ਪੈਣਾ
ਲੱਤਾ ਰੱਬ ਆਪ ਵੱਢ ਦੇਵੇ
ਘਰ ਸੱਜਣਾ ਦੇ ਨਹੀਉ ਲਭਦੇ
ਸਾਡੇ ਦਿਲਾਂ ਉਤੇ ਕਾਹਤੋ ਲੋਕੀ ਸੱਪ ਛੱਡਦੇ
ਮਾਰ ਕੇ ਸੱਜਨ ਸਾਨੂੰ ਫਿਰਦੇ ਨੇ ਲਭਦੇ

571
Shayari / ਹਣ ਤਾਂ PJ ਵਿਚ ਮੇਰਾ
« on: February 26, 2011, 03:13:41 AM »

ਚੁਗ ਲਏ ਜਿਹੜੇ ਮੈਂ ਚਿਗਣੇ ਸਨ
PJ 'ਚੋ ਮੋਤੀ
ਹਣ ਤਾਂ PJ ਵਿਚ ਮੇਰਾ
ਦੋ ਦਿਨ ਹੋਰ ਬਸੇਰਾ

572
Shayari / ਸਿਊਣ ਨੂੰ ਤਾਂ ਲੱਖ ਵਾਰੀ
« on: February 26, 2011, 02:55:45 AM »

ਸਿਊਣ ਨੂੰ ਤਾਂ ਲੱਖ ਵਾਰੀ
ਸੀਤੀਆ ਵੀ ਜਾਂਦੀਆ ਨੇ,
ਨਾ ਪਰ ਲੀਰਾ ਰਹਿੰਦੈ
ਸਿਊਂ ਕੇ ਵੀ ਲੀਰਾ ਨੂੰ

ਠੀਕ ਹੈ ਕਿ ਚੰਨ ਤਾਰੇ
ਭਾਵੇ ਅੱਜ ਬੰਦੇ ਦੇ ਨੇ,
ਬੰਦਾ ਪਰ ਹਾਲੇ ਤੀਕ
ਹੋਈਆ ਨਹੀ ਵੇ ਬੰਦੇ ਦਾ

shiv

573
Shayari / IELTS ਵਿਚ ਲੈ ਗਿਆ ਸੱਤ ਬੈਂਡ ਯਾਰ
« on: February 25, 2011, 12:04:05 PM »

ਵੱਟ ਉਤੇ ਖੜਾ ਮੈ ਸੋਚਦਾ ਹਾਂ ਯਾਰ
ਡਾਲਰਾਂ ਤੇ ਪੌਂਡਾਂ ਵਿਚ ਤੁਲ ਗਿਆ ਪਿਆਰ
ਸਾਥੋ ਵੱਧ ਪੜ ਗਿਆ ਸਾਡਾ ਪਿਆਰ
IELTS ਵਿਚ ਲੈ ਗਿਆ ਸੱਤ ਬੈਂਡ ਯਾਰ
ਗੈਰਾਂ ਨਾਲ ਲੈ ਕੇ ਸੱਤ ਫੇਰੇ
ਤੁਰ ਗਿਆ ਸੱਤ ਸਮੁੰਦਰੋ ਪਾਰ 
 



 

574

ਕਨੇਡਾ ਜਾ ਕੇ ਤੈਨੂੰ ਜਦੋ ਮਿਲਿਆ ਨਾ ਵਹਿਲ
ਯਾਦਾ ਤੈਨੂੰ ਆਉਣਗੀਆਂ ਵੇਹਲੜ  ਯਾਰ ਦੀਆ
ਸ਼ਿਫਟਾ ਦੇ ਵਿਚ ਜਦੋ ਬੀਜੀ ਹੋਵੇਗੀ 
ਸੌਣ ਦੇ ਮਹੀਨੇ ਦੇ ਛਰਾਟੇ ਯਾਦ ਆਉਣਗੇ
ਤੇਰੇ ਜਾਣ ਪਿਛੋ ਹੁਣ ਟੱਪਿਆ ਨੀ ਜਾਂਦਾ ਖਾਲ
ਤੂੰ ਕਹਿੰਨੀ ਆਜਾ ਸੱਤ ਸਮੁੰਦਰਾ ਤੋ ਪਾਰ

575
Shayari / ਮੈ PJ ਤੇ ਕਰਨੀ ਹੜਤਾਲ
« on: February 24, 2011, 11:47:17 PM »

ਮੇਰੀ ਸੋਨੇ ਵਰਗੀ ਉਮਰ ਬੀਤਦੀ ਜਾਂਦੀ
ਜਿਉ ਜਿਉ ਚਾਂਦੀ ਵੱਧਦੀ ਜਾਂਦੀ
ਲੰਘ ਗਈਆਂ ਕਈ ਬਹਾਰਾਂ
ਮੈ PJ ਤੇ ਕਰਨੀ ਹੜਤਾਲ
ਕੋਈ ਕੁੜੀ ਨੀ ਪਾਉਦੀ ਮੈਨੂੰ ਦਾਲ
ਮੈ ਕਿਹੜਾ ਮੰਗਦਾ ਚਿਕਨ ਨਾ ਸਲਾਦ

576

ਸਾਥੋ ਗੁੱਡੀਆਂ ਨੀ ਜਾਂਦੀ ਨੇ ਇਸ਼ਕ ਕਿਆਰੀ
ਜੁੱਮੇਵਾਰੀਆ ਨੇ ਕਬੀਲਦਾਰੀਆਂ ਨੇ ਭਾਰੀਆ
ਕੰਢਿਆ ਦੇ ਉਤੇ ਸੱਧਰਾ ਦਿਲ ਦੀਆ ਸਾਰੀਆ
ਸਾਡੇ ਹੱਥ ਜਿਹੜੀ ਰੰਬੀ ਦਿਲ ਜਾਨੇ ਅਸੀ  ਝੰਬੀ

577

ਸੂਟ ਵਿਚੋ ਨਿਕਲ ਕੇ ਜੀਨ ਵਿਚ ਆ ਗਈ
ਸਾਡੇ ਦਿਲ ਉਤੇ  ਉਸੇ ਦਿਨ ਦੀ ਛਾ ਗਈ
ਸੂਟ ਵਿਚ ਸਾਡੀ ਹੀਰ ਲੱਗ ਦੀ ਸਾਊ
ਸਕਿਨ ਟਾਈਟ ਦੇਖ ਦਿਲ ਕਰਦਾ ਘਾਉਮਾਉ
ਚੰਨ ਮੱਖਣਾ ਹੁਣ ਤੈਨੂੰ ਮੈ ਹੋ ਕੇ ਦਖਾਊ ਅਡਵਾਂਸ
ਬੜਾ ਚਿਰ ਤੂੰ ਵੀ ਕੀਤਾ ਮੈਨੂੰ ਆਗਨੋਰ
ਹੁਣ ਬੈਠਾ ਕਰੀ ਚੱਲ ਹੋਰ ਹੋਰ ਸੋਹਣਿਉ ਹੋਰ

578
Shayari / ਚੱਲ ਛੱਡ ਦਿਲਾ ਕਰ PJ ਤੋ logoff
« on: February 23, 2011, 09:17:00 AM »


ਚੱਲ ਛੱਡ ਦਿਲਾ ਕਰ PJ ਤੋ logoff
ਕੋਈ ਪੁੱਛ ਦੀ ਸਾਡੀ ਬਾਤ
ਬਾਤ ਵਿਚ ਲੰਘਦੀ ਏ ਰਾਤ
ਕੋਈ ਦਿੰਦੀ ਨੀ ਹੁੰਗਾਰਾ
ਨਾ ਕੋਈ ਕਰਦੀ ਇਸ਼ਾਰਾ
ਨਾ ਲਾਉਦੀ ਕੋਈ ਲਾਰਾ
ਗਾਲਿਬ ਬੈਠਾ ਸੁਟ ਕੇ
ਸਿਰ ਸ਼ਇਰੀ 'ਚ ਵਿਚਾਰਾ

579



ਅੱਲਾ ਬਿਸਮਿਲਾ ਤੇਰੀ ਜੁਗਨੀ
ਆਸ਼ਕ ਦੀ ਜਾਤ ਇਸ਼ਕ ਹੈ
ਆਸ਼ਕ ਦਾ ਧਰਮ ਇਸ਼ਕ ਹੈ
ਆਸ਼ਕ ਦਾ ਰੱਬ ਇਸ਼ਕ ਹੈ
ਆਲਮ ਵਿਚ ਇਸ਼ਕ ਪਹਿਲਾ
ਆਪ ਤੂੰ ਦਾਨ ਕੀਤਾ
ਬੰਦਾ ਖੁਦਾ ਹੋ ਗਿਆ
ਜਿਸ ਨੇ ਇਹ ਜਾਮ ਪੀਤਾ
ਅੱਲਾ ਬਿਸਮਿਲਾ ਤੇਰੀ ਜੁਗਨੀ

ਜੱਟ ਨੇ ਚੌਧਰ ਛੱਡੀ
ਬੇਲੇ ਵਿਚ ਮੰਗੂ ਚਾਰੇ
ਸਿਆਲਾ ਦੇ ਸਿਰ ਦੇ ਉਤੋ
ਵਾਰੇ ਸੀ ਤਖਤ ਹਜਾਰੇ
ਹੀਰ ਲਈ ਚਾਕ ਹੋ ਕੇ
ਬਾਰਾਂ ਸੀ ਸਾਲ ਲੰਘਾਏ
ਰਾਂਝੇ ਨੇ ਵਾਰ ਜਵਾਨੀ
ਲੱਗੀ ਦੇ ਬੋਲ ਪੁਗਾਏ
ਸੱਪਾ ਦੀਆਂ ਸਿਰੀਆ ਉਤੇ
ਬੇਲੇ ਵਿਚ ਭੌਂਦਾ ਫਿਰਿਆ
ਬੁੱਲਾਂ ਦੇ ਵਿਚੋ ਧੀਦੋ
ਹੀਰ ਹੀਰ ਗਾਉਂਦਾ ਫਿਰਿਆ
ਅੱਲਾ ਬਿਸਮਿਲਾ ਤੇਰੀ ਜੁਗਨੀ
ਸਾਂਈ ਮੇਰਿਆ ਵੇ ਤੇਰੀ ਜੁਗਨੀ

ਸਹਿਬਾਂ ਮੁਠੀਆਂ ਭਰ ਜਗਾਉਦੀ ਰਹੀ
ਉਹ ਨਾਲੇ ਨੈਂਣੋ ਡੋਲੇ ਨੀਰ
ਉਹ ਤੇਰੇ ਕਿਤ ਵਲ ਗਿਆ ਧਿਆਨ ਵੇ
ਉਹ ਆ ਗਿਆ ਵੀਰ ਸ਼ਮੀਰ
ਵੇ ਤੂੰ ਸੁੱਤਾ ਕਿਉ ਨੀ ਜਾਗਦਾ
ਅੱਜ ਵਰਤੀ ਕੀ ਤਕਦੀਰ
ਵੇ  ਉਠ ਚੱਲੀਏ ਦਾਨਾਬਾਦ ਨੂੰ
ਵੇ ਜੱਟਾ  ਚੜੀ ਵੇ ਆਉਦੀ ਵਹੀਰ

ਓ ਕਦੇ ਬਿਰਛ ਨਾ ਵੱਢੀਏ ਉਹ
ਜਿਸ ਛਾਂਵੇ ਬਹਿ ਲਈਏ
ਰਹੀਏ ਉਹਦੇ ਨਾਲ ਹਮੇਸ਼ਾ
ਯਾਰ ਜਿਨੂੰ ਕਹਿ ਲਈਏ
ਓ ਸੱਜਣਾ ਨਾਲ ਸਰਦਾਰੀ ਹੁੰਦੀ
ਤੇ ਯਾਰਾਂ ਨਾਲ ਬਹਾਰਾਂ
ਓ ਮਿਲੇ ਯਾਰ ਲਈ  ਜੇਕਰ ਸੂਲੀ
ਓ ਛੱਡ ਝੂਟਾ ਲੈ ਲਈਏ
ਅੱਲਾ ਬਿਸਮਿਲਾ ਤੇਰੀ ਜੁਗਨੀ
ਸਾਂਈ ਮੇਰਿਆ ਵੇ ਤੇਰੀ ਜੁਗਨੀ

ਉਹ ਸੱਸੀ ਪੁਨੂੰ ਦੇ ਨਾਲ ਸੌਂ ਗੀ ਚੜਕੇ ਸੇਜ ਤੇ
ਅੱਧੀ ਰਾਤੀਂ ਕੀਤੇ ਹੋਣੀ ਚੰਦਰੀ ਕਾਰੇ
ਉਹ ਬੰਨਕੇ ਮੁਸ਼ਕਾਂ ਤਾਂ ਬਲੋਚ ਉਠਾ ਵਾਲੇ
ਲੈਗੇ ਪੁੰਨੂ ਨੂੰ ਕੇਤ ਵੱਲ ਹਤਿਆਰੇ
ਓ ਚੜਿਆ ਸੂਰਜ ਸੱਸੀ ਤੁਰ ਪਈ ਪੁੰਨੂ ਲਭਣ ਨੂੰ
ਮੂਹਰੇ ਆਤਸ਼ ਦਾ ਦਰਿਆ ਜੋ ਠਾਠਾਂ ਮਾਰੇ
ਓ ਸੱਸੀ ਪੁਨੂੰ ਪੁਨੂੰ ਫਿਰਦੀ ਥਲ ਵਿਚ ਕੂਕਦੀ
ਉਡਗੇ ਭੌਰ ਸੀ ਓ ਜਿੰਦ ਚੋ ਅੰਤ ਵਿਚਾਰੇ
ਅੱਲਾ ਬਿਸਮਿਲਾ ਤੇਰੀ ਜੁਗਨੀ
ਸਾਂਈ ਮੇਰਿਆ ਵੇ ਤੇਰੀ ਜੁਗਨੀ

ਜਿਨਾ ਇਸ਼ਕ ਦੀਆਂ ਚੱਖੀਆ ਲਸ਼ਕਤਾਂ ਨੇ
ਉਹ ਬਿਨਾ ਪੀਤਿਓਂ ਖੁਦਾਈ ਲੈਣ ਜੀ ਵੇ
ਬਾਲਣ ਹੱਡੀਆਂ ਦਾ ਅੱਗ ਹੌਕਿਆਂ ਦੀ
ਓ ਆਸ਼ਕ ਤਨ ਦਾ ਬਾਲ ਤੰਦੂਰ ਜੀਵੇ
ਕੀ ਹੁੰਦਾ ਏ ਮਾਰਨਾ ਆਸ਼ਕਾਂ ਦਾ
ਝਿੜਕ ਦਿਤਿਆਂ ਜੋ ਨੇ ਮਰ ਜਾਂਦੇ
ਜਿਹੜੇ ਹੱਡਾਂ ਨੂੰ ਇਸ਼ਕ ਦਾ ਰੋਗ ਲੱਗਾ
ਉਹ ਬਿਨਾ ਬੱਤੀਓ ਬਲਦੇ ਨੇ ਵਾਂਗ ਦੀਵੇ
ਇਸ਼ਕ ਵਣਜ ਵਿਚ ਪਾਉਦੇ ਘਾਟੇ
ਇਸ਼ਕ ਦੇ ਸਦਾ ਵਪਾਰੀ
ਕਰਨ ਇਲਾਜ ਤਬੀਬ ਨਾ ਜਿਸਦਾ
ਇਸ਼ਕ ਹੈ ਉਹ ਬਿਮਾਰੀ
ਭਲਾ ਹੋਇਆ ਲੜ ਨੇੜੇ ਛੁੱਟਿਆ
ਕਹੇ ਥਰੀਕਿਆਂ ਵਾਲਾ
ਲੱਗੀ ਨਾਲੋ ਟੁੱਟੀ ਚੰਗੀ
ਆ ਜਿਹੜੀ ਬੇਕਦਰਾਂ ਦੀ ਯਾਰੀ
ਅੱਲਾ ਬਿਸਮਿਲਾ ਤੇਰੀ ਜੁਗਨੀ
ਸਾਂਈ ਮੇਰਿਆ ਵੇ ਤੇਰੀ ਜੁਗਨੀ


580
Shayari / ਓ ਮਿਲੇ ਯਾਰ ਲਈ ਜੇਕਰ ਸੂਲੀ
« on: February 22, 2011, 02:39:16 AM »

ਓ ਕਦੇ ਬਿਰਛ ਨਾ ਵੱਢੀਏ ਉਹ
ਜਿਸ ਛਾਂਵੇ ਬਹਿ ਲਈਏ
ਰਹੀਏ ਉਹਦੇ ਨਾਲ ਹਮੇਸ਼ਾ
ਯਾਰ ਜਿਨੂੰ ਕਹਿ ਲਈਏ
ਓ ਸੱਜਣਾ ਨਾਲ ਸਰਦਾਰੀ ਹੁੰਦੀ
ਤੇ ਯਾਰਾਂ ਨਾਲ ਬਹਾਰਾਂ
ਓ ਮਿਲੇ ਯਾਰ ਲਈ  ਜੇਕਰ ਸੂਲੀ
ਓ ਛੱਡ ਝੂਟਾ ਲੈ ਲਈਏ

Pages: 1 ... 24 25 26 27 28 [29] 30 31 32 33 34 ... 40