June 30, 2024, 02:36:44 PM

Show Posts

This section allows you to view all posts made by this member. Note that you can only see posts made in areas you currently have access to.


Topics - RG

Pages: 1 ... 19 20 21 22 23 [24] 25 26 27 28 29 ... 40
461
 
ਮਾਂ ਨੂੰ  ਅੱਜ ਕੱਲ ਦੁੱਖ ਬੜੇ ਨੇ

ਜਿਉ ਪਤਝੜ ਵਿਚ ਰੁੱਖ ਖੜੇ ਨੇ

ਪੁੱਤ ਅੱਜ ਕਲ ਗੁੰਮਰਾਹ ਬੜੇ ਨੇ

ਕੈਸੇ ਚੰਦਰੇ ਰਾਹ ਫੜੇ ਨੇ

ਮਾਂ ਦੀ ਅੱਖ ਵਿਚ ਆਸ ਬੜੀ ਹੈ

ਕਦ ਦੀ ਬੂਹੇ ਵਿਚ ਖੜੀ ਹੈ

ਟੁੱਟਦੀ ਨਾ ਸੋਚਾਂ ਦੀ ਲੜੀ ਹੈ

ਨੈਣੀਂ ਹੰਝੂਆਂ ਦੀ ਝੜੀ ਹੈ

ਪੁੱਤ ਨੂੰ ਘਰੇ ਲਿਆਵਣ ਖਾਤਰ

ਰੱਬ ਨਾ ਕਿੰਨੀ ਵਾਰ ਲੜੀ ਹੈ

ਜੋ ਨਾ ਬੀਤਣ ਦਾ ਨਾਂ ਲੈਦੀਂ

ਕਿੰਨੀ ਚੰਦਰੀ ਇਹ ਘੜੀ ਹੈ

462
 
ਦਿਲ ਭਾਂਵੇ ਸਾੜ ਲਿਆ ਖਤ ਨਹਿਉ ਸਾੜੇ

ਤੇਰੇ ਲਈ ਤਾਂ ਅਸੀਂ ਭਾਂਵੇ ਅੱਜ ਵੀ ਹਾਂ ਮਾੜੇ

ਤੇਰੇ ਪਿਛੇ ਜੋਗੀ ਹੋ ਗਏ ਦੇਖ ਲੈ ਨੀ ਨਾਰੇ

ਤੂੰ ਤਾਂ ਕਨੇਡਾ ਜਾ ਕੇ ਦੇਖਦੀ ਨਜ਼ਾਰੇ

ਅਸੀਂ ਦਿਨ ਕੱਟੀ ਜਾਨੇ ਤੇਰੇ ਖਤਾਂ ਦੇ ਸਹਾਰੇ


463
 
ਇਕ ਤੇਰੇ ਕਰਕੇ ਨੀ ਸਾਡੇ ਹੋ ਗੇ ਚਰਚੇ ਨੀ

ਮਰ ਮੁੱਕ ਚੱਲੇ ਸੀ,ਬਚਾ ਲਿਆ ਹੱਥ ਫੜ ਕੇ ਨੀ

ਗਮਾਂ ਦੇ ਬੱਦਲ ਤਾਂ ਆ ਗੇ ਸੀ ਚੜ ਕੇ ਨੀ

ਤੇਰੇ ਪਿਆਰ ਚੁਬਾਰੇ ਨੇ ਦਿਤੇ ਸਾਨੂੰ ਸਹਾਰੇ ਸੀ

464
Shayari / ਜਦ ਆਸ਼ਕ ਦਾ ਦਿਲ ਸੜਦਾ ਏ
« on: April 15, 2011, 06:13:45 AM »
 
ਜਦ ਆਸ਼ਕ ਦਾ ਦਿਲ ਸੜਦਾ ਏ

ਤਾਂ ਕਾਲਾ ਬੱਦਲ ਚੜਦਾ ਏ

ਕੋਈ ਹੰਝੂਆਂ ਦੇ ਹੜ ਵਿਚ ਹੜਦਾ ਏ

ਫਿਰ ਬਚਣਾ ਮੁਸ਼ਕਿਲ ਹੋ ਜਾਂਦਾ

ਜਦ ਨਾਗ ਇਸ਼ਕ ਦਾ ਲੜਦਾ ਏ

465
 
ਆ ਜੋ ਅੱਜ ਥੋਨੂੰ ਪੀ ਜੇ ਦੀ ਸੈਰ ਕਰਾਵਾਂ

ਕੁਝ ਝਲਕਾਂ ਪੀ ਜੇ ਦੀਆਂ ਦਿਖਾਵਾਂ

ਸੰਨ 2007 'ਚ ਪੀ ਜੇ ਨੇ ਅਵਤਾਰ ਧਾਰਿਆ

ਜਦ ਸਿਖਿਆ ਸੀ ਉਹਨੇ ਰੁੜਨਾ

ਕੁਝ ਧੋਖੇਬਾਜ਼ਾਂ ਪਿਛੋਂ ਸੀ ਧੱਕਾ ਮਾਰਿਆ

ਗਰਨੇਡ ਵੀਰ ਨੇ ਸਭ ਕੁਝ ਚੁਪ ਕਰਕੇ ਸਹਾਰਿਆ

ਅਮਨ ਪੰਨੂੰ ਨੇ ਦਿਤਾ ਹੌਂਸਲਾ

ਤੇ ਪੀ ਜੇ ਨੂੰ ਤੁਰਨਾ ਸਿਖਾਲਿਆ

ਹੱਥ ਫੜ ਕੇ ਤੁਰਨਾ ਸਿਖ ਲਿਆ

ਪੀ ਜੇ ਨੇ ਪੰਜਾਬੀਆਂ ਦਾ

ਛਡ ਦਿੱਤਾ ਦੁਖ ਮਨਾਉਣਾ ਫਿਰ

ਮੁਸ਼ਕਿਲਾਂ ਬੇ-ਹਿਸਾਬੀਆਂ ਦਾ

ਕੁਝ ਸੋਹਣੇ ਸੱਜਣ ਜੁੜ ਗਏ

ਪੀ ਜੇ ਨਾਲ ਸੀ ਆ ਕੇ

ਕੁਝ ਕੁੜੀਆਂ ਚਿੜੀਆਂ ਵੀ ਬਹਿ ਗਈਆਂ

Profile ਸਜਾ ਕੇ

ਉਦਾਸ ਜਿਹੀ ਹੋਈ ਬੈਠੀ ਪੀ ਜੇ ਨੂੰ

Sandhu_boyz ਨੇ ਆਣ ਹਸਾਇਆ

ਮੁਰਝਾ ਚੱਲਿਆ ਸੀ ਚਿਹਰਾ

ਉਹਨੇ ਆਣ ਖਿੜਾਇਆ

ਰਲ ਮਿਲ ਕੇ ਚਲਾਈ ਪੀ ਜੇ  ਸਾਰਿਆਂ  ਨੇ

ਗੁੱਡੀ ਅਰਸ਼ੀਂ ਚੜਾਈ ਦਿਲ ਦੇ ਸਹਾਰਿਆਂ ਨੇ

to be continue.....................................
 
 
Shaunki(Hitler) da idea c eho jiha topic likhn da ,meri nimaani jihi koshish ----

466
Shayari / ਦਿਲ ਵਿਚ ਆ ਗਈ ਤਰੇੜ ਸੱਜਣਾ
« on: April 14, 2011, 01:00:37 PM »
 
ਪਹਿਲੀ ਵਾਰੀ ਖੇਡੀ ਇਸ਼ਕੇ ਦੀ ਖੇਡ ਸੱਜਣਾ

ਦਿਲ ਵਿਚ ਆ ਗਈ ਤਰੇੜ ਸੱਜਣਾ

ਹੁਣ ਹੋਰ ਨਾ ਤੂੰ ਮੈਨੂੰ ਛੇੜ ਸੱਜਣਾ
 
ਬਸ ਰਹਿਣ ਦੇ ਤੂੰ

ਹੁਣ ਹੋ ਗਈ ਬੜੀ ਦੇਰ ਸੱਜਣਾ 

ਰੁੱਸੇ ਚਾਨਣ ਹੋ ਗਿਆ ਹਨੇਰ ਸੱਜਣਾ
 

 

467
 
ਆਸ਼ਕਾਂ ਦੇ ਦਰਦਾਂ ਦੇ ਗੀਤ ਨਾ ਤੂੰ ਲਿਖ

ਪੀੜ ਨੀ ਤੂੰ ਝੱਲੀ, ਪੀੜ ਤੇ ਨਾ ਲਿਖ

ਵਿਛੋੜੇ ਵਿਚ ਹੋਇਆ ਨੀ ਤੂੰ ਝੱਲਾ

ਕਾਹਤੋਂ ਲਿਖਦਾਂ ਮੁੰਦਰੀ ਨਿਸ਼ਾਨੀ ਛੱਲਾ

ਵੇਖੀਆਂ ਨੀ ਤੂੰ ਝਨਾਬ ਦੀਆਂ ਛੱਲਾਂ

ਕੱਚੇ ਘੜੇ ਦੀਆਂ  ਲਿਖਦਾਂ ਤੂੰ ਗੱਲਾਂ

ਖੁਆਬ ਵੀ ਨੀ ਆਇਆ ਤੈਨੂੰ ਵਿਛੜਨ ਦਾ

ਕਾਹਤੋਂ ਹੋਇਆ ਫਿਰਦਾਂ ਲਿਖ ਲਿਖ ਝੱਲਾ
 

468
 
ਤੇਰੇ ਇਸ਼ਕ ਵਿਚ ਤਾਂ ਮੱਚ ਲਾਂ

ਕਹੇਂ ਤਾਂ ਦਿਨ ਰਾਤ ਨੱਚ ਲਾਂ

ਜਿਹੜੇ ਰਾਹਾਂ ਨੂੰ ਤੂੰ ਪਾਵੇਂ

ਉਹਨਾਂ ਨੂੰ ਹੀ ਮੰਜ਼ਿਲਾਂ ਮੰਨ ਲਾਂ
 

469
 
ਕਾਹਦਾ ਸੰਧੂ ਸਾਡਾ ਦਬੰਗ ਹੋ ਗਿਆ

ਇਕ ਕੁੜੀ ਦੇ ਪਿਆਰ ਚ ਮਲੰਗ ਹੋ ਗਿਆ

ਸ਼ੌਪਿੰਗ ਕਰਾਉਂਦਾ ਨਾਲੇ ਗੇੜੀਆਂ ਲਵਾਉਂਦਾ

ਵਿਚਾਰਾ ਦਿਨਾ ਵਿਚ ਨੰਗ ਹੋ ਗਿਆ
 
ਸੱਚਾ ਪਿਆਰ ਲੱਭਦੇ ਤੋਂ

ਕੁੜੀ ਦੇਖ ਕੇ ਖੰਘ ਹੋ ਗਿਆ

ਲੱਗਾ ਸੀ  ਆਸ਼ਕੀ ਜਿਹੀ ਝਾੜਨ

ਪਰ ਸੂਲੀ ਟੰਗ ਹੋ ਗਿਆ

ਗੱਭਰੂ ਸ਼ੌਕੀਨ ਪੀ ਜੇ ਦਾ

ਕਿਵੇਂ ਰੰਗੋ ਬਦਰੰਗ ਹੋ ਗਿਆ

ਕਾਹਦਾ ਸੰਧੂ ਸਾਡਾ ਦਬੰਗ ਹੋ ਗਿਆ
 

470
Shayari / ਦਿਲ ਸਾਡੇ ਨਾਲ
« on: April 13, 2011, 12:59:10 PM »
 
ਦੇਖੀ ਜਾ ਛੇੜੀਂ ਨਾ
 
ਛੇੜਿਆ ਤਾਂ ਖੇਡੀਂ ਨਾ
 
ਖੇਡਿਆ ਤਾਂ ਰੋਲੀਂ ਨਾ
 
ਰੋਲਿਆ ਤਾਂ ਗੌਲੀ ਨਾ

471
 
ਗੱਲ ਸੁਣ ਸੋਹਣਿਆ ਵੇ ਐਤਕੀਂ ਵਿਸਾਖੀ ਉਤੇ
ਚਾਂਦੀ ਦੀਆਂ ਝਾਂਜਰਾਂ ਘੜਾ ਦੇ

ਮਰ ਗਈ ਮੈਂ ਆਸਾਂ ਵਿਚ ਅੱਡੀਆਂ ਨੂੰ ਕੂਚਦੀ
ਐਤਕੀਂ ਇਹ ਰੀਝ ਪੁਗਾ ਦੇ

ਛਣ ਛਣ ਨੱਚਦੀ ਮੈਂ ਰਹੂੰ ਵਿਹੜੇ ਤੇਰੇ
ਨਾਲੇ ਜੁੱਤੀ ਨੂੰ ਵੀ ਘੁੰਗਰੂ ਲਵਾ ਦੇ

ਧੁੱਪ ਚ  ਗੁਲਾਬੀ ਰੰਗ ਉਡ ਚੱਲਿਆ
ਵੇ ਮੈਨੂੰ ਲੰਡਨੋ ਤੂੰ ਛਤਰੀ ਮੰਗਾ ਦੇ

ਇਕ ਗੱਲ ਹੋਰ ਦੱਸਾਂ ਚਾਅ ਮੈਨੂੰ ਬੜਾ
ਅੱਜ ਮੇਲਿਓਂ ਤੂੰ ਚੂੜੀਆਂ ਚੜਾ ਦੇ

ਡਰਦੀ ਜਿਹੀ ਗੱਲ ਕਰਾਂ ਗੁੱਸਾ ਨਾ ਕਰੀਂ
ਵੇ ਮੈਨੂੰ ਚੰਡੋਲ ਉਤੇ ਝੂਟਾ ਵੀ ਦੁਆ ਦੇ

 
 
 

472
 
ਦਿਲ ਕਰਦਾ ਇਕ ਉਡਾਰੀ ਲਾਵਾਂ ਅੰਬਰਾਂ ਦੀ
ਪਰ ਟੁੱਟੇ ਹੋਏ ਪਰਾਂ ਦਾ ਚੇਤਾ ਆ ਜਾਂਦਾ

ਜਦ ਮੈਂ ਤੱਕਾਂ ਸਤਰੰਗੀਆਂ ਜਿਹੀਆ ਪੀਘਾਂ ਨੂੰ
ਕੋਈ ਦਰਦ ਦਾ ਕਾਲਾ ਬੱਦਲ ਦਿਲ ਤੇ ਛਾ ਜਾਂਦਾ

ਲੱਖ ਬਚਾਵਾਂ ਮਨ ਦੀ ਕੋਰੀ ਚਾਦਰ ਨੂੰ
ਇਕ ਅੱਧ ਹੰਝੂ-ਹੌਕਾ ਦਾਗ ਜਿਹੇ ਪਾ ਜਾਂਦਾ

ਹੱਸਦੇ ਚਿਹਰੇ ਅਕਸਰ ਧੋਖਾ ਦੇ ਜਾਂਦੇ
ਕੋਈ ਐਂਵੇਂ ਅਪਣੇਪਣ ਦਾ ਭੁਲੇਖਾ ਪਾ ਜਾਂਦਾ


 

473
 
ਨਵੀਆਂ ਗੁੱਡੀਆਂ ਨਵੇਂ ਪਟੋਲੇ
ਤੈਥੋਂ ਸੱਜਣਾ ਕਾਹਦੇ ਓਹਲੇ

ਹੁਣ ਨਾ ਮੌਜ ਬਹਾਰਾਂ ਰਹੀਆ
ਨਾ ਹੁਣ ਬਾਗੀਂ ਕੋਇਲ ਬੋਲੇ


ਮਾਰੇ ਲੋਕੀਂ ਪੀਜ਼ੇ ਬਰਗਰ
ਕਿਹੜਾ ਹੁਣ ਭੁਨਾਉਂਦਾ ਛੋਲੇ

ਹੁਣ ਤਾਂ ਮੇਰਾ ਦਿਲ ਨਹੀ ਲੱਗਦਾ
ਪਿਪਲੀ ਦੇ ਪੱਤੇ ਵਾਂਗ ਡੋਲੇ

ਮਾਂ ਪੰਜਾਬੀ ਦੇ  ਸਿਰੋਂ ਲਾਹ ਕੇ
ਸੱਗੀ ਫੁੱਲ ਅਸੀਂ ਪੈਰੀਂ ਰੋਲੇ

ਗੈਰਾਂ ਦਾ ਦਮ ਭਰਦੇ ਭਰਦੇ
ਹੋ ਗਏ ਹਾਂ ਅੱਜ ਕੱਖੋਂ ਹੌਲੇ

ਹੁਣ ਤਾਂ ਰੈਪ ਮਿਊਜ਼ਿਕ ਚੱਲਦਾ
ਛੱਡ ਦਿਤੇ ਅਸੀਂ ਮਾਹੀਏ ਢੋਲੇ

ਆਪਣੇ ਘਰ ਦੇ ਰਾਜੇ ਸੀ ਅਸੀ
ਬਹਿ ਗਏ ਬਣ ਗੈਰਾਂ ਦੇ ਗੋਲੇ

 
 
 
 
 
 
 
 
 
 
 


474
Shayari / ਮੇਰੇ ਯਾਰ ਦਾ ਇਸ਼ਕ ਅਵੱਲਾ ਏ
« on: April 12, 2011, 12:42:06 PM »
 
ਮੇਰੇ ਯਾਰ ਦਾ ਇਸ਼ਕ ਅਵੱਲਾ ਏ

Yahoo chat ਤੇ ਚਲਦਾ ਏ

ਉਹ Voice mail ਤੇ ਗਾਉਦੀ ਏ

ਯਾਰ ਦੇ ਦਿਲ 'ਚ Music ਚਲਦਾ ਏ

475
 
ਮੰਗਦਾ ਨਾ ਮੁੰਦਰੀ ਨਾ ਨਿਸ਼ਾਨੀ ਕੋਈ ਛੱਲਾ
 
ਗੋਰੀਆਂ ਬਾਹਾਂ ਪਾ ਦੇ ਮੇਰੇ ਗਲ ਵਿਚ
 
ਹੋ ਜਾਣਾ ਚਾਹੁੰਦਾ ਤੇਰੇ ਪਿਆਰ ਵਿਚ ਝੱਲਾ
 
ਗੋਰਾ ਚਿੱਟਾ ਰੰਗ ਫਿਰੇ ਮੈਨੂੰ ਡੰਗਦਾ
 
ਜੋਗੀਆਂ ਦੇ ਕੋਲੋਂ ਫਿਰਾਂ ਮਣਕਾ ਮੈਂ ਮੰਗਦਾ

476
 
' ਮੈਂ ' ਨੂੰ ਮਾਰ ਤੇ ਮੁਰਸ਼ਦ ਆਪੇ ਮਿਲ ਜਾਣਾ

ਦਿਲ ਦੇ ਉਜੜੇ ਬਾਗੀਂ ਮਰੂਆ ਖਿਲ ਜਾਣਾ

ਕਿਓ ਭਟਕੇਂ ' ਕਸਤੂਰੀ ' ਤੇਰੇ ਅੰਦਰ ਹੈ

ਕਿਥੇ ਰੱਬ ਨੂੰ ਲੱਭਦਾ ਮਨ ਹੀ ਮੰਦਰ ਹੈ

ਅੰਭੇ ਹੋਂਠ ਛੁਹਾ ਲੈ ਮੋਹ ਦੀਆਂ ਕਣੀਆਂ ਨੂੰ

ਖੋਲ ਦੇ ਦਿਲ ਦਰਵਾਜੇ ਨਹੀ ਬੁੱਲੀਆਂ ਸਿਲ ਜਾਣਾ

477
Shayari / ਨਟਖਟ ਜੱਟ
« on: April 11, 2011, 01:12:23 AM »
 
ਪੁੱਤ ਜੱਟ ਦਾ ਆਸਟੇ੍ਲੀਆ ਚ ਜਾ ਕੇ 'ਨਟਖਟ' ਹੋ ਗਿਆ
ਸਿੱਧਾ ਸਾਦਾ ਮੁੰਡਾ ਵਿਗੜ ਗਿਆ, ਨਾਲੇ ਪੱਟ ਹੋ ਗਿਆ
ਦਿਨ ਰਾਤ ਮੇਮਾਂ ਰਹਿੰਦਾ ਤੱਕਦਾ,ਤੇ ਟੌਹਰ ਕੱਢੀ ਰੱਖਦਾ
ਪੜਦਾ ਤੇ ਸ਼ਿਫਟਾਂ ਵੀ ਲਾਉਦਾ ਹੁਣ ਸੌਣਾ ਉਹਦਾ ਘੱਟ ਹੋ ਗਿਆ

 
ਗਾਣੇ ਗਾਉਦਾ ਨਾਲੇ ਸ਼ਇਰੀ ਵੀ ਕਰਦਾ
ਪਿੰਡ ਚੇਤੇ ਕਰ ਹੌਕੇ ਰਹਿੰਦਾ ਭਰਦਾ
ਜਿਸ ਦੇਸ਼ ਪਿਛੇ ਬੋਹੜਾਂ ਦੀਆ ਛਾਂਵਾ ਛੱਡੀਆਂ
ਬੜਾ ਔਖਾ ਹੁਣ ਲੰਘਾਉਣਾ ਉਥੇ ਝੱਟ ਹੋ ਗਿਆ

 
ਪੁੱਤ ਜੱਟ ਦਾ ਆਸਟੇ੍ਲੀਆ ਚ ਜਾ ਕੇ 'ਨਟਖਟ' ਹੋ ਗਿਆ
ਸਿੱਧਾ ਸਾਦਾ ਮੁੰਡਾ ਵਿਗੜ ਗਿਆ, ਨਾਲੇ ਪੱਟ ਹੋ ਗਿਆ




478
 
ਅੱਜ ਕੱਲ ਜੇਬ ਗਾਲਿਬ ਦੀ ਹੈ ਤੰਗ

ਪੰਜਾਬੀ ਜਨਤਾ 'ਚ ਬੈਠਾ ਹੋਇਆ ਨੰਗ

ਕਿਹੜੀ ਗੱਲੋ ਮਾਰਦਾ ਫਿਰੇ ਤੜੀਆ

ਕਰਜੇ ਨੇ ਲਾ ਤੀਆਂ ਹੱਥੀ ਹੱਥਕੜੀਆਂ

ਅੱਜ ਕੱਲ ਪਾਉਦਾ ਨੀ ਸਾਨੂੰ ਕੋਈ ਘਾਹ

ਮੈ ਕਿਹੜਾ ਮੰਗਦਾ ਗਰਨੇਡ ਤੋ ਤਨਖਾਹ

479
 
ਨਖਰੋ ਦੇ ਹੱਥਾਂ ਉਤੇ ਮਹਿੰਦੀ ਚੜ ਗਈ
ਦਸੋ ਕੀਹਦੇ ਨਾਮ ਦੀ

ਅੱਜ ਕੱਲ ਲੱਗਦਾ ਨਾ ਧਰਤੀ ਤੇ ਪੈਰ
ਨੱਚਦੀ ਤੇ ਗਾਂਵਦੀ

ਕੀਹਦੀਆ ਪੰਜੇਬਾਂ ਪੈਰਾਂ ਵਿਚ ਪਾ ਲਈਆ
ਫਿਰੇ ਛਣਕਾਂਵਦੀ

ਕਿਹੜੇ ਗਭਰੂ ਦੀ ਨੀਦ ਲੁਟ ਪੁਟ ਕੇ
ਇਹ ਫਿਰੇ ਹੱਸਦੀ

ਕਿਹੜਾ ਇਹਦੇ ਹਾਸਿਆ ਦੇ ਵਿਚ ਹੱਸਦਾ
ਨਾ ਕਿਸੇ ਨੂੰ ਦੱਸਦੀ

ਕਿਹਦੇ ਨਾ ਦਾ ਬਾਹਾ ਵਿਚ ਚੂੜਾ ਪਾ ਲਿਆ
ਫਿਰੇ ਮੌਜਾ ਮਾਣਦੀ   

ਨਖਰੋ ਦੇ ਹੱਥਾਂ ਉਤੇ ਮਹਿੰਦੀ ਚੜ ਗਈ
ਦਸੋ ਕੀਹਦੇ ਨਾਮ ਦੀ

 

480
 
ਤੁਰ ਗਏ ਵਲੈਤ ਦਿਲ ਪਿੰਡ ਛੱਡ ਕੇ

ਮੋਹ ਦੀਆ ਤੰਦਾ ਹੱਥੀ ਆਪੇ ਵੱਢ ਕੇ

ਚਾਂਦੀ ਦੇ ਛਿਲੜਾ ਨੇ ਕੈਸਾ ਭਰਮਾਇਆ

ਮਾਰ ਗਏ ਉਡਾਰੀ ਪਿਆਰ ਦਿਲੋ ਕੱਢ ਕੇ

ਨੈਣਾ ਵਿਚ ਸੁਪਨੇ ਰੰਗੀਲੇ ਭਰ ਕੇ

ਸੱਚੀਆਂ ਮੁਹੱਬਤਾ ਨੂੰ ਪਾਸੇ ਕਰ ਕੇ

ਤੋੜ ਗਏ ਸੀ ਮੋਹ ਜੋ ਬੇਗਾਨਿਆ ਦੇ ਵਾਂਗ

ਮੰਗਦੇ ਦੁਆਵਾ ਹੱਥ ਅੱਡ ਅੱਡ ਕੇ
 



Pages: 1 ... 19 20 21 22 23 [24] 25 26 27 28 29 ... 40