November 25, 2024, 09:24:38 AM

Show Posts

This section allows you to view all posts made by this member. Note that you can only see posts made in areas you currently have access to.


Topics - RG

Pages: 1 ... 18 19 20 21 22 [23] 24 25 26 27 28 ... 40
441
Shayari / ਉਮਰਾ ਦੇ ਸਰਵਰ
« on: April 21, 2011, 10:28:42 AM »
 
ਉਮਰਾ ਦੇ ਸਰਵਰ

ਸਾਹਵਾਂ ਦਾ ਪਾਣੀ

ਗੀਤਾ ਵੇ ਚੁੰਝ ਭਰੀਂ

ਭਲਕੇ ਨਾ ਰਹਿਣੇ

ਪੀੜਾਂ ਦੇ ਚਾਨਣ

ਹਾਵਾਂ ਦੇ ਹੰਸ ਸਰੀਂ

ਗੀਤਾ ਵੇ ਚੁੰਝ ਭਰੀਂ

SHIV

442
 
ਨੀ ਜਿੰਦੇ ਮੈ ਕੱਲ ਨਹੀ ਰਹਿਣਾ

ਅੱਜ ਰਾਤੀਂ ਅਸੀਂ ਘੁਟ ਬਾਹਾਂ ਵਿਚ

ਗੀਤਾ ਦਾ ਇਕ ਚੁੰਮਣ ਲੈਣਾ

ਨੀ ਜਿੰਦੇ ਮੈ ਕੱਲ ਨਹੀ ਰਹਿਣਾ

ਨਾ ਕੱਲ ਖਿੜਨਾ ਚਾਨਣ ਦਾ ਫੁੱਲ

ਨਾ ਕੱਲ ਖਿੜਨਾ ਚੰਬਾ

ਨਾ ਕੱਲ ਬਾਗੀ ਮਹਿਕਾਂ ਫਿਰਨਾ

ਕਰ ਕਰ ਕੇ ਨੀ ਸਿਰ ਨੰਗਾ

ਨਾ ਅੱਜ ਵਾਕਣ

ਲਿਫ ਲਿਫ ਟਾਹਣਾ

ਧਰਤੀ ਪੈਰੀਂ ਪੈਣਾ

ਨੀ ਜਿੰਦੇ ਮੈ ਕੱਲ ਨਹੀ ਰਹਿਣਾ
 
SHIV
 

443
 
ਮੈ ਸ਼ਿਕਰਾ ਹਾ ਮੈਨੂੰ ਚਿੜੀਆ ਦੀ

ਸੋਂਹਦੀ ਨਹੀ ਯਾਰੀ

ਖੋਟੇ ਨੇ ਮੇਰੇ ਰੰਗ

ਮੈਂ ਝੂਠਾ ਹਾਂ ਲਲਾਰੀ

ਸ਼ੋਹਰਤ ਦਾ ਸਿਆਹ ਸੱਪ

ਮੇਰੇ ਗਲ ,ਚ ਪਲਮਦੈ

ਡਸ ਜਾਏਗਾ ਮੇਰੇ ਗੀਤਾਂ ਸਣੇ

ਦਿਲ ਦੀ ਪਟਾਰੀ   
 
SHIV


444
Shayari / ਆਹ ਕੀ ਭਾਣਾ ਵਰਤ ਗਿਆ
« on: April 21, 2011, 06:58:51 AM »
 
ਆਹ ਕੀ ਭਾਣਾ ਵਰਤ ਗਿਆ

ਕੋਈ ਦਰ ਮੇਰੇ ਤੇ ਫੁੱਲ ਧਰ ਗਿਆ

ਲੱਗਦਾ ਇਸ਼ਕੇ ਦਾ ਟੂਣਾ ਕਰ ਗਿਆ

445
Shayari / ਇਕ ਗੱਲ ਯਾਰ ਨੇ ਐਸੀ ਕਰਤੀ
« on: April 21, 2011, 05:31:22 AM »
 
ਇਕ ਗੱਲ ਯਾਰ ਨੇ ਐਸੀ ਕਰਤੀ

ਦਿਲ ਹੋ ਗਿਆ ਲੀਰੋ ਲੀਰ

ਤੇ ਅੱਖਾਂ ਹੋ ਗਈਆਂ ਨੀਰੋ ਨੀਰ

ਖੜੇ ਖੜੇ ਅਸੀ ਸ਼ਾਹਾਂ ਤੋਂ  ਹੋ ਗਏ ਫਕੀਰ
 

446
 
ਖਾਂਦੇ ਪੀਂਦਿਆ ਨੂੰ ਵੇਖ ਕੇ ਨਾ ਸੜੀ ਦਾ
ਆਂਢ ਤੇ ਗਵਾਂਢ 'ਚ ਕਦੇ ਨਾ ਲੜੀਏ
ਵੈਰੀ ਘਰੇ ਜਾ ਕੇ ਵੀ ਕਦੇ ਨੀ ਖਾਈ ਦਾ
ਸੱਜਣਾ ਦੇ ਨਾਲ ਧੋਖਾ ਨੀ ਕਮਾਈਦਾ
ਮਿੱਤਰਾ ਦੇ ਨਾਲ ਧੋਖਾ ਨੀ ਕਮਾਈਦਾ
ਸੋਹਣਿਆ ਦੇ ਨਾਲ ਧੋਖਾ ਨੀ ਕਮਾਈਦਾ

 
ਓਏ ਕੰਨਿਆ ਕਵਾਰੀ ਨੂੰ ਨੀ ਗਾਲ ਕੱਢੀਦੀ
ਆਪਣੀ ਵਿਆਹੀ ਵੀ ਕਦੇ ਨੀ ਛੱਡੀਦੀ
ਇਕੋ ਜਿੰਨਾਂ ਦੁਖ ਮਾਪਿਆਂ ਨੂੰ ਜਾਈ ਦਾ
ਸੱਜਣਾ ਦੇ ਨਾਲ ਧੋਖਾ ਨੀ ਕਮਾਈਦਾ
ਮਿੱਤਰਾ ਦੇ ਨਾਲ ਧੋਖਾ ਨੀ ਕਮਾਈਦਾ
ਸੋਹਣਿਆ ਦੇ ਨਾਲ ਧੋਖਾ ਨੀ ਕਮਾਈਦਾ

 
ਨਿੰਦਿਆ ਨਾ ਚੁਗਲੀ ਕਿਸੇ ਦੀ  ਕਰੀਏ
ਪੁੱਛੇ ਬਿਨਾ ਪੌੜੀ ਨਾ ਬਗਾਨੀ ਚੜੀਏ
ਆਵੇ ਨੀ ਲਾੜੇ ਦੀ ਤਾਈ ਬਣ ਜਾਈਦਾ
ਸੱਜਣਾ ਦੇ ਨਾਲ ਧੋਖਾ ਨੀ ਕਮਾਈਦਾ
ਮਿੱਤਰਾ ਦੇ ਨਾਲ ਧੋਖਾ ਨੀ ਕਮਾਈਦਾ
ਸੋਹਣਿਆ ਦੇ ਨਾਲ ਧੋਖਾ ਨੀ ਕਮਾਈਦਾ

 
ਸਹੁਰੇ ਨਾ ਯਾਰੀ ਮਾੜੀ ਹੈ ਜਵਾਈ ਦੀ
ਨੂੰਹ ਕੋਲੇ ਮੰਜੀ ਬਈ ਕਦੇ ਨਹੀ ਡਾਹੀ ਦੀ
ਮਿੱਤਰੋ ਪਹਾੜ ਬਣ ਜਾਂਦਾ ਰਾਈ ਦਾ
ਸੱਜਣਾ ਦੇ ਨਾਲ ਧੋਖਾ ਨੀ ਕਮਾਈਦਾ
ਮਿੱਤਰਾ ਦੇ ਨਾਲ ਧੋਖਾ ਨੀ ਕਮਾਈਦਾ
ਸੋਹਣਿਆ ਦੇ ਨਾਲ ਧੋਖਾ ਨੀ ਕਮਾਈਦਾ

 
ਕਹਿੰਦੇ ਨੇ ਸਿਆਣੇ ਜੱਫਾ ਮਾੜਾ ਅੰਨੇ ਦਾ
ਜੱਟ ਨਾਲ ਰੌਲਾ ਲੋਕੋ ਵੱਟ ਬੰਨੇ ਦਾ
ਬੁਰਾ ਏ ਵਿਛੋੜਾ ਚਮਕੀਲੇ ਭਾਈ ਦਾ
ਸੱਜਣਾ ਦੇ ਨਾਲ ਧੋਖਾ ਨੀ ਕਮਾਈਦਾ
ਮਿੱਤਰਾ ਦੇ ਨਾਲ ਧੋਖਾ ਨੀ ਕਮਾਈਦਾ
ਸੋਹਣਿਆ ਦੇ ਨਾਲ ਧੋਖਾ ਨੀ ਕਮਾਈਦਾ

 
 
singer-Chamkeela
 

447
 
ਮੁੰਡਾ ਸੋਹਣਾ ਤੇ ਸੁਨੱਖਾ ਪਿਛੇ ਕੁੜੀਆਂ ਨੇ ਲੱਖਾਂ
ਵੇਖੀ ਕਿਤੇ ਬਹਿਜੀਂ ਨਾ ਗਵਾ ਕੇ
ਸੋਹਣੇ ਜਿਹੇ ਗੱਭਰੂ ਨੂੰ ਅੜੀਏ
ਰੱਖ ਲੈ ਡੱਬੀ ਦੇ ਵਿਚ ਪਾ ਕੇ

 
ਰੱਖਿਆ ਤੂੰ ਕਰ ਬਿਲੋ ਹੱਥ ਉਹਦਾ ਫੜਕੇ
ਹਰ ਮੁਟਿਆਰ ਦੀ ਉਹ ਅੱਖ ਵਿਚ ਰੜਕੇ
ਜੁਲਫਾਂ ਦੇ ਜਾਲ 'ਚ ਫਸਾਉਣ  ਨੂੰ
ਬੈਠੀਆਂ ਨੇ ਜੁਗਤਾਂ ਬਣਾ ਕੇ
ਸੋਹਣੇ ਜਿਹੇ ਗੱਭਰੂ ਨੂੰ ਅੜੀਏ
ਰੱਖ ਲੈ ਡੱਬੀ ਦੇ ਵਿਚ ਪਾ ਕੇ

 
ਦਿਲ ਦਾ ਨੀ  ਤੰਗ ਪੂਰੇ ਕਰਦਾ ਏ ਖਰਚੇ
ਦਿੱਲੀ ਤੋਂ ਲਾਹੌਰ ਤੱਕ ਹੋਣ  ਉਹਦੇ ਚਰਚੇ
ਚੁੰਘ ਕੇ ਜਵਾਨ ਹੋਇਆ ਬੂਰੀਆਂ
ਨਜ਼ਰਾਂ ਤੋ ਰੱਖ ਲਈਂ ਬਚਾ ਕੇ
ਸੋਹਣੇ ਜਿਹੇ ਗੱਭਰੂ ਨੂੰ ਅੜੀਏ
ਰੱਖ ਲੈ ਡੱਬੀ ਦੇ ਵਿਚ ਪਾ ਕੇ


ਰੰਗ ਨਾ ਵਟਾ ਲੈ ਵੇਖ  ਸੂਰਤਾਂ ਪਿਆਰੀਆਂ
ਅੰਬਰਾਂ ਦੇ ਵਿਚ ਫਿਰੇ ਲਾਉਦਾ ਇਹ ਉਡਾਰੀਆਂ
ਸੋਹਣੀਏ ਸਰਾਲੇ ਵਾਲੇ ਜੀਤ ਨੂੰ
ਨਾਂ ਰੱਖ ਆਪਣੇ ਕਰਾ ਕੇ   
ਸੋਹਣੇ ਜਿਹੇ ਗੱਬਰੂ ਨੂੰ ਅੜੀਏ
ਰੱਖ ਲੈ ਡੱਬੀ ਦੇ ਵਿਚ ਪਾ ਕੇ

singer-Amrinder Gill

448
 
ਮੈ ਰੁਸਣਾ ਚਹੁੰਨਾ ਹਾਂ ਕੋਈ ਮੈਨੂੰ ਮਨਾਵੇ

ਜੰਨਤਾ ਛੱਡਣੀ ਚੁਹੰਨਾ ਹਾਂ ਕੋਈ ਛਡਾਵੇ

ਦਿਲ ਤੋੜਨਾ ਚਹੁੰਨਾ ਹਾਂ ਕੋਈ ਠੋਕਰ ਲਾਵੇ

ਮੈ ਭੁਲਣਾ ਚਹੁੰਨਾ ਹਾਂ ਕੋਈ ਚੇਤੇ ਆਵੇ

ਮੈਂ ਹਨੇਰੇ ਚਾਹੁੰਨਾ ਕੋਈ ਚਾਨਣ ਖੋਹ ਲਏ

ਮੈ ਜਾਨਾ ਚਹੁੰਨਾ ਹਾਂ ਕੋਈ ਰਾਹ ਦਿਖਾਵੇ

449
 
ਹਾੜਾ ਓਏ ਮੇਰੇ ਡਾਢਿਆ ਰੱਬਾ
ਇਹ ਕੀ ਤੂੰ ਕਹਿਰ ਕਮਾਇਆ
ਯਾਰ ਬਿਨਾ ਇਹ ਤਨ ਦਾ ਚੋਲਾ
ਸਾਥੋ ਜਾਂਦਾ ਨਹੀ ਹੰਢਾਇਆ

ਨਹੀਉ ਭੁੱਲਣਾ ਵਿਛੋੜਾ ਤੇਰਾ
ਸਾਰੇ ਦੁਖ ਭੁੱਲ ਜਾਣਗੇ
ਜਿੰਦੜੀ ਨੂੰ ਕੇਹਾ ਭੈੜਾ ਰੋਗ ਲਾ ਗਈ
ਉਮਰਾਂ ਦਾ ਰੋਣਾ ਝੋਲੀ ਵਿਚ ਪਾ ਗਈ
ਕਿਵੇਂ ਪੱਥਰ ਬਣਾ ਲਵਾਂ ਜੇਰਾ 
ਸਾਰੇ ਦੁਖ ਭੁੱਲ ਜਾਣਗੇ
ਨਹੀਉ ਭੁੱਲਣਾ ਵਿਛੋੜਾ ਤੇਰੇ
ਸਾਰੇ ਦੁਖ ਭੁੱਲ ਜਾਣਗੇ

ਸੋਚਾ ਵਿਚ ਘੁੰਮੇ ਤੇਰੀ ਤਸਵੀਰ ਨੀ
ਅੱਖੀਆਂ 'ਚੋ ਆਪੇ ਵਗ ਪੈਂਦਾ ਨੀਰ ਨੀ
ਅਸੀ ਰੱਖਿਆ ਸੀ ਸਬਰ ਬਥੇਰਾ
ਸਾਰੇ ਦੁਖ ਭੁੱਲ ਜਾਣਗੇ
ਨਹੀਉ ਭੁੱਲਣਾ ਵਿਛੋੜਾ ਤੇਰੇ
ਸਾਰੇ ਦੁਖ ਭੁੱਲ ਜਾਣਗੇ


ਭੁਲ ਗਏ ਨੇ ਤੈਨੂੰ ਕੌਲ ਤੇ ਕਰਾਰ ਨੀ
ਆਪ ਮਰ ਗਈਏਂ ਸਾਨੂੰ ਗਈਓਂ  ਮਾਰ ਨੀ
ਹੋ ਰੱਬਾ ਨਹੀਓ ਲੱਗਦਾ ਦਿਲ ਮੇਰਾ
ਸਾਰੇ ਦੁਖ ਭੁੱਲ ਜਾਣਗੇ
ਨਹੀਉ ਭੁੱਲਣਾ ਵਿਛੋੜਾ ਤੇਰੇ
ਸਾਰੇ ਦੁਖ ਭੁੱਲ ਜਾਣਗੇ

 
mohd. saddiq

450
 
ਮਨ ਵਿਚ ਵਸਨੈ ਸੱਜਣਾ ਵੇ ਰਹਿੰਨਾ ਅੱਖੀਆਂ ਤੋਂ ਦੂਰ
ਤੂੰ ਕੀ ਜਾਣੇ ਸੱਜਣਾ ਮੈਂ ਇਥੇ ਕਿੰਨੀ ਮਜਬੂਰ
ਮਨ ਵਿਚ ਵਸਨੈ ਸੱਜਣਾ ਵੇ ਰਹਿੰਨਾ ਅੱਖੀਆਂ ਤੋਂ ਦੂਰ

 
ਇਕ ਤੂੰ ਹੀ ਸੈਂ ਸਾਡਾ ਤੂੰ ਵੀ ਮੋੜ ਗਿਓਂ  ਮੁੱਖ
ਲਾਇਆ ਨਿਕੀ ਜਿੰਨੀ ਜਿੰਦ ਨੂੰ ਪਹਾੜ ਜਿੱਡਾ ਦੁੱਖ
ਯਾਦ ਤੇਰੀ ਬਣ ਗਈ ਸੱਜਣਾ ਵੇ ਸਾਡੇ ਸੀਨੇ 'ਚ ਨਸੂਰ
ਮਨ ਵਿਚ ਵਸਨੈ ਸੱਜਣਾ ਵੇ ਰਹਿੰਨਾ ਅੱਖੀਆਂ ਤੋਂ ਦੂਰ
ਤੂੰ ਕੀ ਜਾਣੇ ਸੱਜਣਾ ਮੈਂ ਇਥੇ ਕਿੰਨੀ ਮਜਬੂਰ

 
ਆਪ ਕਾਹਦਾ ਸੀ ਤੂੰ ਆਉਣਾ ਜਾ ਕੇ ਖਤ ਵੀ ਨਾ ਪਇਆ
ਸਾਨੂੰ ਭੁੱਲ ਜਾਣ ਵਾਲਿਆ ਵੇ ਜਾਵੇਂ ਨਾ ਭੁਲਾਇਆ
ਮੈ ਵੀ ਰੋਵਾਂ ਰੋਂਦਾ ਵੇ  ਤੂੰ ਵੀ ਹੋਵੇਂਗਾ ਜਰੂਰ
ਮਨ ਵਿਚ ਵਸਨੈ ਸੱਜਣਾ ਵੇ ਰਹਿੰਨਾ ਅੱਖੀਆਂ ਤੋਂ ਦੂਰ
ਤੂੰ ਕੀ ਜਾਣੇ ਸੱਜਣਾ ਮੈਂ ਇਥੇ ਕਿੰਨੀ ਮਜਬੂਰ
ਮਨ ਵਿਚ ਵਸਨੈ ਸੱਜਣਾ ਵੇ ਰਹਿੰਨਾ ਅੱਖੀਆਂ ਤੋਂ ਦੂਰ


ਲੋਕੀਂ ਆਖਦੇ ਤੂੰ ਚਲਾ ਗਿਉ ਪਰੀਆਂ ਦੇ ਦੇਸ
ਵੇ ਮੈਂ ਤੱਕਨੀ ਆਂ ਰਾਹਾਂ ਬੈਠੀ ਝੱਲਿਆਂ ਦੇ ਵੇਸ
ਪਰ ਕੀ ਕਰੀਏ ਰੱਬਾ ਸਾਡਾ ਮਾਹੀਆ ਮਗਰੂਰ
ਮਨ ਵਿਚ ਵਸਨੈ ਸੱਜਣਾ ਵੇ ਰਹਿੰਨਾ ਅੱਖੀਆਂ ਤੋਂ ਦੂਰ
ਤੂੰ ਕੀ ਜਾਣੇ ਸੱਜਣਾ ਮੈ ਇਥੇ ਕਿੰਨੀ ਮਜਬੂਰ
ਮਨ ਵਿਚ ਵਸਨੈ ਸੱਜਣਾ ਵੇ ਰਹਿੰਨਾ ਅੱਖੀਆਂ ਤੋਂ ਦੂਰ

 
 
 
 
ਦਿਲਸ਼ਾਦ ਅਖਤਰ


 

451
 
ਬਹਤੇ ਯਾਰ ਤੇ ਪਿਆਰ ਸਾਨੂੰ ਰਾਸ ਨਹੀਉ ਆਏ

ਇਕ ਛੱਡ ਗਿਆ ਦੂਜੇ ਦੀ ਛੱਡਣ ਦੀ ਏ ਤਿਆਰੀ

ਇਕ ਨਾਲ ਚੇਤਕ ਤੇ ਬੈਠ ਕੇ ਲਈ ਸੀ ਯਾਰੀ

ਇਕ ਕਹਿੰਦਾ ਸੀ ਆੜੀ ਆੜੀ ਤੇਰੇ ਨਾਲ ਯਾਰੀ

ਦਿਲ ਤਾਂ ਹੋ ਗਿਆ  ਫਾੜੀ ਫਾੜੀ

ਜਾ ਤੂੰ ਮੁੜ ਆ ਜਾਂ ਮੈਨੂੰ ਲੈ ਜਾ ਆੜੀ
 

452
 
ਸਾਡੇ ਦਿਲ ਟੁੱਟਣ ਦੀ ਉਡੀਕ 'ਚ ਬੈਠੇ ਕਈ

ਹੱਥ ਵਿਚ ਉਹਨਾ ਦੇ ਮੈਨੂੰ ਦਿਖਦੀ ਏ ਕਹੀ

ਦਿਲ ਮੇਰੇ ਦੇ ਨੱਕੇ ਮੋੜੇ ਨੇ ਉਹਨਾ ਕਈ ਕਈ ਵਾਰ

ਵੱਟਾਂ ਮੇਰੇ ਦਿਲ ਦੀਆ ਮਿਧ ਦੇ ਜਾਂਦੇ ਪੈਰਾਂ ਦੇ ਨਾਲ

453
 
ਘੋੜੀ ਨੁੱਕਰੀ ਮੈਂ ਰੱਖੀ ਸਾਡਾ ਰੋਹਬ ਬਣਦਾ
ਗੰਨ ਡੱਬ ਵਿੱਚ ਸਾਰਾ ਪਿੰਡ ਡਰਦਾ
ਤੋੜ ਰੀਠੇ ਜਿੰਨੀ ਖਾਵਾਂ ਜਦੋ ਚਿਤ ਕਰਦਾ
ਗੋਲੀ ਤਾੜ-ਤਾੜ ਚਲੇ ਜਿਥੇ ਜੱਟ ਖੜਦਾ
ਦਾੜੀ ਠੋਡੀ ਉਤੇ ਰੱਖੀ ਮੁੰਡਾ ਕੀ ਕਰਦਾ
ਛੱਤ ਗੱਡੀ ਦੀ ਏ ਚੱਕੀ ਮੇਰਾ ਜੀ ਕਰਦਾ

 
ਡੰਡ ਤੜਕੇ ਮੈ ਮਾਰਾਂ ਪੀਵਾਂ ਦੁੱਧ ਕਾੜਕੇ
ਰੱਖਾਂ ਪਿੰਡ ਵਿੱਚ ਗੇੜਾ ਯਾਰਾ ਮੁੱਛ ਚਾੜ ਕੇ......
ਕੰਮ ਕਰਦੇ ਆਂ ਧਰਤੀ ਦੀ ਹਿਕ ਪਾੜ ਕੇ
ਅਸੀ ਹੱਕਦੇ ਬੌਲਦਾਂ ਨੂੰ ਮਾਰ-ਮਾਰ ਕੇ
ਸਾਡੀ ਗੱਡੀ ਵਿੱਚ ਬੈਠੀ ਯਾਰਾ ਜੁੱਤੀ ਝਾੜ ਕੇ
ਅਸੀ ਖਾਂਦੇ ਹਾਂ ਸ਼ਿਕਾਰ ਬੀਬਾ ਹੱਥੀਂ ਮਾਰ ਕੇ

 
ਚਿੱਟੀ ਕੋਠੀ ਏ ਬਣਾਈ ਯਾਰਾਂ ਵਿਚ ਖੇਤ ਦੇ
ਖੁਲੇ ਵਿਹੜੇ ਵਿਚ ਡਹਿੰਦਾ ਮੰਜਾਂ ਹੇਠ ਢੇਕ ਦੇ
ਕੁੱਤੇ ਰੱਖੇ ਭਜਾਉਣ ਨੂੰ ਮੈਂ ਵਿਚ ਰੇਸ ਦੇ
ਭੁੰਨ ਬੱਕਰੇ ਮੈਂ ਨਿੱਤ ਸੇਕ ਸੇਕ ਕੇ
ਫਿਰਾਂ ਛੱਡਦਾ ਮੈਂ ਨੱਕੇ ਨੀ ਮਹੀਨੇ ਜੇਠ ਦੇ
ਜੱਟੀ ਨੱਚਦੀ ਫਿਰੇ ਓ ਸਾਡਾ ਫੋਰਡ ਵੇਖ ਕੇ

 
ਬੰਦਾ ਸਿਰੇ ਦਾ ਮੈਂ ਵੈਲੀ ਰੱਖਾਂ ਮੋਢੇ ਪਰਨਾ
ਗੁਰੂ ਘਰ ਨੂੰ ਮੈਂ ਮੰਨਾ ਹੋਰ ਕੀਹਤੋਂ ਡਰਨਾ
ਛੱਡ ਦੂਜਿਆਂ ਦੀ ਦੇਖ ਕੇ ਤਰੱਕੀ ਸੜਨਾ
ਸਾਡੀ ਝੁਕਦੀ ਨਾ ਮੁੱਛ ਸਿੱਖੀ ਸਿੱਧਾ ਖੜਨਾ
ਸਾਡੀ ਹਿੱਕ ਵਿਚ ਜੋਰ ਮੰਜਿਲਾ ਤੇ ਚੜਨਾ
ਸਿੱਖ ਪਿਆਰ ਪਿੱਛੇ ਹੀਰੇ ਦੁਨੀਆ ਤੇ ਮਰਨਾ
ਸਿੱਖ ਯਾਰ ਪਿਛੇ ਹੈਰੀ ਤੂੰ ਪਹਾੜ ਬਣਨਾ

 
 

SINGER-- HARRY MIRZA

454
 
ਸਾਡੇ ਪਿੰਡ 'ਪੀ ਜੇ' ਨੂੰ ਰਾਹ ਗੂਗਲ ਚੋ ਜਾਂਦਾ

ਦੋ ਘੜੀਆਂ ਏਥੇ ਬਹਿ ਜਾਏ,ਹਰ ਕੋਈ ਆਉਦਾ ਜਾਂਦਾ

ਕਈ ਮੁਸਾਫਿਰ ਸਾਹ ਲੈਦੇ, ਇਥੇ ਮੇਲਾ ਲੱਗਿਆ ਰਹਿੰਦਾ

ਠੰਡੀਆਂ ਛਾਂਵਾ ਇਸ ਪਿੰਡ ਦੀਆਂ ,ਹਰ ਕੋਈ ਏਹੋ ਕਹਿੰਦਾ

ਪੀ ਜੇ  ਦੀ ਸੱਥ ਦੇ ਵਿਚ ਸਭ ਸਿਆਣੇ ਬਹਿੰਦੇ ਨੇ

ਗਲੀਆਂ ਦੇ ਵਿਚ ਮੁੰਡੇ ਕੁੜੀਆਂ ਖੌਰੂ ਪਾਉਦੇ ਰਹਿੰਦੇ ਨੇ

ਏਸ ਪਿੰਡ ਸਾਡਾ ਜੀ ਬੜਾ ਲੱਗਦਾ ,ਸਾਰੇ ਏਹੋ ਕਹਿੰਦੇ ਨੇ

ਪਿੰਡ ਵਿਚ ਇਕ ਹੈ ਵੱਡੀ ਕੋਠੀ U S A ਵਾਲੇ GS ਦੀ

ਛੱਡ ਸਾਰੇ ਪੱਬ-ਕਲੱਬਾਂ ਬਾਈ ਜੀ ਪਿੰਡ ਚ ਰਹਿੰਦੇ ਨੇ

ਸਭ ਦੀਆਂ ਗੱਲਾ ਸੁਣਦੇ ਨੇ ਤੇ ਖਰੀਆਂ ਖੋਟੀਆਂ ਸਹਿੰਦੇ ਨੇ
 

455
Shayari / ਇਕ ਗੀਤ ਗੁਣ ਗੁਣਾਉਦਾ ਹਾ
« on: April 18, 2011, 10:39:46 PM »
 
ਇਕ ਗੀਤ ਗੁਣ ਗੁਣਾਉਦਾ ਹਾ

ਲਿਖਦਾ ਨਹੀ ਪਰ ਗਾਉਦਾ ਹਾ

ਇਕ ਪੀੜ ਰੜਕਦੀ ਹੈ ਸੀਨੇ ਵਿਚ

ਦਬਾਉਦਾ ਨਹੀ ਪਰ ਗਾਉਦਾ ਹਾ

ਥੋੜਾ ਥੋੜਾ ਰੋਜ ਮਰਦਾ ਹਾ

ਪਰ ਮਰਦਾ ਨਹੀ ਜਿਉਦਾ ਹਾ

456
 
Muskan di dili farmaish te,kuj lafz Muskan de naam..............................
 
 
ਮਹਿਕਾਂ ਵੰਡਦੀ ਫਿਰਦੀ ਏ ਮੁਸਕਾਨ

ਖੌਰੇ ਕਿਸ ਗੱਭਰੂ ਦੀ ਬਣਨਾ ਏ ਜਾਨ

ਰੱਖੇ ਦਿਲ ਸਾਂਭ ਸਾਂਭ ਜਿਵੇਂ ਕੱਚ ਦਾ ਸਮਾਨ

ਇਕ ਉਹਨੂੰ ਚੰਦਰੀ ਨੂੰ,ਰੂਪ ਦਾ ਗੁਮਾਨ

ਗੁੰਦ ਲਈਆਂ ਗੁੱਤਾਂ ਦੋਵੇਂ,ਨਾਗਣਾ ਸਮਾਨ

ਦੱਬੀ ਬੈਠੀ ਦਿਲ ਵਿਚ ਕਿੰਨੇ ਅਰਮਾਨ

ਅੱਗ ਲਾਉਣ ਨਖਰੇ,ਤੇ ਅੱਖਾਂ ਕੱਢ ਲੈਣ ਜਾਨ

ਮਹਿਕਾਂ ਵੰਡਦੀ ਫਿਰਦੀ ਏ ਮੁਸਕਾਨ
 
 

 

457
 
ਰੱਬ ਨੀ ਕਿਸੇ ਦੇ ਬਾਰੇ ਸੋਚਦਾ

ਆਵੇ ਬੰਦਾ ਰਹਿੰਦਾ ਹੱਥ ਜੋੜਦਾ

ਕੱਲ ਮੀਂਹ ਨਾਲ ਗੜੇ ਵੀ ਪਾ ਤੇ

ਜੱਟ ਦੀ ਹਿਕ ਤੇ ਲਾਬੂੰ ਲਾ ਤੇ

ਪੁੱਤਾ ਵਾਗੂੰ ਖੜੀਆਂ ਫਸਲਾ

ਹੱਸਦਾ ਧਰਤੀ ਉਤੇ ਵਿਛਾ ਕੇ

458
 
ਤਾਈ ਨੀ ਜਰਾ ਤਾਏ ਨੂੰ ਸਮਝਾਈ

ਕਾਹਦੀ ਪਾਈ ਬੈਠਾ ਏ ਲੜਾਈ

ਤਾਈ ਨੀ ਬਾਪੂ  ਚੁਪ ਬੈਠਾ

ਕਿਉਕਿ ਉਹਦਾ ਵੱਡਾ ਭਾਈ

ਤਾਈ ਨੀ ਕਾਹਤੋ ਉਹ

ਕਲੇਸ਼ ਬੈਠਾ ਪਾਈ

ਉਹਨੇ ਕੱਲ ਮੇਰੀ ਵਹੁਟੀ ਦੇ

ਚਪੇੜ ਟਿਕਾਈ

ਤਾਂ ਹੀ ਮੇਰੀ ਉਹਦੇ ਨਾਲ ਲੜਾਈ

ਨੀ ਤਾਈ ਸਾਡੇ ਤਾਏ ਨੂੰ ਸਮਝਾਈ

ਤਾਈ ਨੀ  ਭੁਖਾ ਬੈਠਾ ਸਵੇਰ ਦਾ

ਉਹਨੂੰ ਰੋਟੀ ਵੀ ਖਵਾਈ

ਤੂੜੀ ਵਾਲੇ ਕਮਰੇ 'ਚ

ਬੈਠਾ ਮੰਜੀ ਡਾਈ

ਨੀ ਤਾਈ

ਉਹਨੂੰ ਸ਼ੀਸ਼ਾ ਮੋਚਨਾ ਫੜਾਈ

ਤਾਈ ਨੀ ਜਰਾ ਤਾਏ ਨੂੰ ਸਮਝਾਈ

ਫਿਰ ਨਾ ਆਖੀ ਡਾਂਗ ਕਿਉ ਖੜਕਾਈ

ਬਾਪੂ ਸਾਡਾ ਸਾਊ ਇਹਦੀ ਅੱਤ ਹੈ ਮਚਾਈ

ਗੱਲ ਗੱਲ ਤੇ ਰੱਖਦਾ ਭਸੂੜੀ ਪਾਈ

ਮੈ ਕੱਲ ਇਹਨੂੰ ਘੁਟ ਸੀ ਲਵਾਈ

ਇਹਨੇ ਮੇਰੀ ਹੀ ਕਰਤੀ ਖੜਕਾਈ

ਨੀ ਤਾਈ ਹਾਏ ਤਾਏ ਤੋ ਬਚਾਵੀ

ਆਹ ਲੈ ਸਾਂਭ ਡੋਡੇ

ਹੁਣ ਇਹਨੂੰ ਨਾ ਫੜਾਈ

ਨੀ ਤਾਈ.........................................

 

459
Shayari / Future planing
« on: April 16, 2011, 10:17:07 AM »
 
ਮਨ ਦੀਆਂ ਮਨ ਵਿਚ ਰਹਿ ਜਾਣੀਆ

ਸੱਚੀਆਂ ਗੱਲਾਂ ਰੱਬ ਕੋਲ ਲੈ ਜਾਣੀਆ

ਝੂਠੀਆਂ ਮੈਂ ਜੱਗ ਉਤੇ ਕਹਿ ਜਾਣੀਆ

ਇਹ ਹੀ ਮੇਰੀ Future planing ਆ ਹਾਣੀਆ

460
Shayari / ਅੱਜ ਕੱਲ ਫੀਮ ਦੀਆ ਡੱਬੀਆਂ
« on: April 16, 2011, 07:12:03 AM »
 
ਸਾਂਭ ਸਾਂਭ ਰੱਖ ਦੇ ਨੇ ਮੁੰਡੇ

ਅੱਜ ਕੱਲ ਫੀਮ ਦੀਆ ਡੱਬੀਆਂ

ਨਾਨਕ ਦੇ ਨਾਮ ਦੀ ਖੁਮਾਰੀ ਕਿਥੇ ਗਈ

ਲੱਭਦੇ ਨੇ ਫਿਰਦੇ ਕਵਾਰੀ ਕਿਥੇ ਗਈ
 

Pages: 1 ... 18 19 20 21 22 [23] 24 25 26 27 28 ... 40