June 28, 2024, 06:07:56 AM

Show Posts

This section allows you to view all posts made by this member. Note that you can only see posts made in areas you currently have access to.


Topics - RG

Pages: 1 ... 15 16 17 18 19 [20] 21 22 23 24 25 ... 40
381
 
ਸਾਥੋਂ ਹੀ ਲਾਰੇ ਸਿੱਖੇ ਸੀ

ਸਾਨੂੰ ਹੀ ਲਾਰੇ ਲਾਉਨੀ ਏਂ

ਸਾਥੋਂ ਹੀ ਇਸ਼ਾਰੇ ਸਿੱਖੇ ਸੀ

ਹੋਰਾਂ ਨਾਲ ਨੈਣ ਮਿਲਾਉਨੀ ਏਂ

ਜੋ ਕੱਲਿਆਂ ਬਹਿ ਕੇ ਕੀਤੀਆਂ ਸੀ

ਗੱਲਾਂ ਹੋਰਾਂ ਨੂੰ ਸੁਣਾਉਨੀ ਏਂ

ਸੁਣਿਆ ਤੂੰ ਅੱਖ ਦੇ ਰੋੜਾਂ ਨੂੰ

ਹੁਣ ਅੱਖਾਂ ਵਿਚ ਵਸਾਉਨੀ ਏਂ

ਹੁਣ ਭੁਲ ਵੀ ਜਾ ਭੁੱਲ ਜਾਣੀਏ ਨੀਂ

ਤੂੰ ਕਾਹਤੋਂ ਚੇਤੇ ਆਉਨੀ ਏਂ

ਦਿਲ ਦਰਦ ਪੁਰਾਣੇ ਨੂੰ

ਕਿਓ ਵਾਰ ਵਾਰ ਜਗਾਉਨੀ ਏਂ

 

382
Shayari / ਮਾਂ ਦਿਵਸ
« on: May 08, 2011, 08:04:05 AM »
 
ਮਾਂ ਦਾ ਸਤਿਕਾਰ ਕਰਨ ਲਈ

ਮਾਂ ਨੂੰ ਸੱਚਾ ਪਿਆਰ ਕਰਨ ਲਈ

ਕੀ ਇਕ ਦਿਨ ਹੀ ਕਾਫੀ ਏ?

ਮਾਂ ਨੂੰ ਜੋ ਕੌੜੇ ਬੋਲ ਨੇ ਬੋਲੇ

ਚਾਅ ਉਹਦੇ ਜੋ ਮਿੱਟੀ ਵਿਚ ਰੋਲੇ

ਕੀ ਉਹਨਾਂ ਲਈ ਮਾਫੀ ਏ?
 
 
ਮਾਂ ਦਾ ਨਾ ਦਰਦ ਵੰਡਾਇਆ

ਕਰ ਕਰ ਕੇ ਕੋਝੇ ਕਾਰੇ

ਦੁੱਖ ਉਹਦੀ ਝੋਲੀ ਪਾਇਆ

ਜਗ ਜਣਨੀ ਨੂੰ ਪੱਥਰ ਕਹਿ ਕੇ

ਪੈਰਾਂ ਦੇ ਨਾਲ ਪਰੇ ਹਟਾਇਆ

ਫਿਰ ਸਾਲ ਚ ਇਕ ਦਿਨ ਕਾਹਦੀ ਖਾਤਰ

'ਮਾਂ ਦਿਵਸ" ਕਹਿ ਕੇ ਮਨਾਇਆ
 

383
 
ਮੇਰੀ ਮਾਂ ਦਾ ਦਿਲ ਅੱਜ ਵੰਡਣਾ ਏ
ਮਜਬੂਰੀ ਡਾਢੀ ਏ ਮਾਂ ਸਾਡੀ ਦੀ
ਮੈ ਇੰਡੀਆ, ਮੇਰਾ ਭਾਈ ਕਨੇਡਾ ਏ
ਉਹ ਵੀਜੇ ਦੀ ਕਰੀ ਬੈਠਾ ਤਿਆਰੀ
ਮੈਥੋ ਟੁੱਟਣ ਦੀ ਅੱਜ ਮਾਂ ਦੀ ਤਿਆਰੀ ਏ
ਤੈਨੂੰ ਇੰਡੀਆ ਵਿਚ ਕੀ ਥੋੜ ਏ
ਮੈਨੂੰ ਮਾਂ ਮੇਰੀ ਦੀ ਅੱਜ ਲੋੜ ਏ

384
Shayari / ਚੁਗਲਖੋਰ
« on: May 07, 2011, 11:41:04 AM »
 
ਕੁੜੀਆ ਤਾਂ ਚਿੜਚਿੜੀਆਂ ਨੇ

ਚਿੜਚਿੜੀਆਂ ਦਾ ਕੀ ਕਹਿਣਾ

ਇਹ ਗੱਲ ਗੱਲ ਤੇ ਚਿੜਦੀਆਂ ਨੇ

ਬਿਨਾ ਗੱਲ ਤੋ ਹੀ ਖਿੜਦੀਆਂ ਨੇ

ਆਪਣੀ ਮਰਜ਼ੀ ਦੀਆਂ ਮਾਲਕ ਨੇ

ਪਿਆਰ 'ਚ ਨੌਕਰ ਭਾਲਦੀਆਂ ਨੇ

ਇਹ ਚੁਗਲੀਆ ਭਾਲਦੀਆਂ ਨੇ

ਯਾਰ ਚੁਗਲਖੋਰ ਹੀ ਲਭਦੀਆਂ ਨੇ

ਕੁੜੀਆ ਤਾਂ ਚਿੜਚਿੜੀਆਂ ਨੇ

ਇਹ ਗੱਲ ਗੱਲ ਤੇ ਚਿੜਦੀਆਂ ਨੇ


 
 

385
 
ਇਕ ਦੋ ਗੱਲਾ ਮੇਰੀਆ ਦਾ ਤੂੰ ਮੁੱਲ ਪਾ ਦੇਵੀਂ

ਮੈ ਕਿਹੜਾ ਕੋਈ ਗਰੰਥ  ਲਿਖ  ਕੇ ਜਾਣ ਏ

ਬਿਨ ਦੱਸਿਆ ਇਸ ਦੁਨੀਆ ਤੋ ਤੁਰ ਜਾਣਾ ਏ

ਬਸ ਇਕ ਦੋ ਦਿਨ ਤੇਰੇ ਜ਼ਿਹਨ ਦੇ ਵਿਚ ਰੜਕਾਂਗੇ

ਮੁੜ ਕੇ ਚੰਦਰੀਆਂ ਰੂਹਾਂ ਬਣਕੇ ਭਟਕਾਂਗੇ
 

386
Shayari / 2 ਚੀਜ਼ਾਂ
« on: May 07, 2011, 03:18:06 AM »
 
2 ਚੀਜ਼ਾਂ ਤੋ ਦੂਰ ਰਹੋ :-ਗਾਲਿਬ ਦਾ ਖੋਤਾ ਤੇ ਸਰਪੰਚ ਦਾ ਸੋਟਾ

2 ਚੀਜ਼ਾਂ ਵੱਲ ਦੇਖੀ ਜਾਵੋ :- ਬਿਲੂ ਦੀ ਬੱਕਰੀ ਤੇ ਘੁੰਮਦੀ ਚੱਕਰੀ

2 ਚੀਜ਼ਾਂ ਨੇ ਝੂਠੀਆਂ :-ਵਿੱਕੀ ਦੀਆਂ ਲਾਲ ਗੱਲਾਂ ਤੇ ਗਗਨ ਦੇ ਦਰਦ ਦੀਆਂ ਛੱਲਾਂ

2 ਚੀਜ਼ਾਂ ਬਹੁਤ ਪਿਆਰੀਆਂ :-ਸਰਦਾਰੀਆਂ ਤੇ ਪੀ ਜੇ ਦੀਆਂ ਯਾਰੀਆਂ

2 ਚੀਜ਼ਾਂ ਦਾ ਕੋਈ ਮੁਕਾਬਲਾ ਨਹੀ :-ਬਰਾੜ ਦੇ ਚੇਤਕ ਦਾ ਤੇ ਗਰਨੇਡ -ਸਰਪੰਚ ਦੀ ਕਿੱਕਲੀ ਦਾ

2 ਚੀਜ਼ਾਂ ਤੇ ਹਰ ਕੋਈ ਮਰਦਾ :- ਮੁਸਕਾਨ ਦੀ ਮੁਸਕਾਨ ਤੇ ,ਨਖਰੋ ਦੇ ਨਖਰੇ ਤੇ

2 ਚੀਜ਼ਾਂ ਹਰ ਕੋਈ ਫੜਦਾ :- ਉਡਦੀ ਤਿੱਤਲੀ ਤੇ  ਪੀ ਜੇ ਦੇ ਰੰਗ

2 ਚੀਜ਼ਾਂ ਕਦੇ ਨਹੀ ਉਠਦੀਆਂ :-ਚੈਟ ਚ ਸੁੱਤੀ ਗੁਗਲੋ ਤੇ ਰੁਸ ਕੇ ਲਿਟਦਾ ਜ਼ਿੱਦੀ ਸੇਖੋਂ

2 ਚੀਜ਼ਾਂ ਸਦਾ ਹਾਸੇ ਵੰਡਦੀਆਂ :-ਦਬੰਗ ਦੇ ਚੁਟਕਲੇ ਤੇ ਸਰਪੰਚ ਦੇ ਕੁਮੈਂਟ

2 ਚੀਜ਼ਾਂ ਨਿਖਰਦੀਆਂ ਜਾਦੀਆਂ :-ਸ਼ੌਂਕੀ ਦੀ ਸ਼ਾਇਰੀ ਤੇ ਮਜਨੂੰ ਦੀ ਆਸ਼ਕੀ

2 ਚੀਜ਼ਾਂ ਦਾ ਕੋਈ ਹੱਲ ਨਹੀ :-ਸੱਗੀ ਦੀਆਂ ਗੱਲਾਂ ਤੇ ਡਾਰਕ ਸੋਲ ਦੇ ਕੁਮੈਂਟਾ ਦਾ
 
 

387
Shayari / ਕੱਲ ਦੀ ਪੀਤੀ ਲਹਿੰਦੀ ਨੀ
« on: May 07, 2011, 01:33:30 AM »
 
ਮੁਫਤ ਦੀ ਦਾਰੂ ਸਿਰ ਚੜ ਬੋਲਦੀ

ਕੱਲ ਦੀ ਪੀਤੀ ਲਹਿੰਦੀ ਨੀ

ਬਾਰਾਂ ਵੱਜਗੇ ਸੁਸਤੀ ਲਹਿੰਦੀ ਨੀ

ਮੁਫਤ ਦੀ ਦਾਰੂ ਮੁੱਲ ਦੀ ਜਨਾਨੀ

ਰੋਹਬ ਕਿਸੇ ਦਾ ਸਹਿੰਦੀ ਨੀ

388
 
ਸਾਡੀ ਆਸ਼ਕੀ 'ਚ ਮਾਪੇ ਸਾਡੇ ਰਜਾਮੰਦ ਹੋ ਗਏ

ਦਿਨ ਵਧੀਆ ਸੀ ਪਹਿਲਾ ਹੁਣ ਥੋੜੇ ਤੰਗ ਹੋ ਗਏ

ਪਹਿਲਾ ਦੋਨੇ ਸੀ ਮੰਲਗ ਹੁਣ ਨੰਗ ਹੋ ਗਏ

ਮਿਲਦੇ ਸੀ ਲੁਕ ਲੁਕ ਹੁਣ ਕੋਲ ਬੈਠੇ ਤੰਗ ਹੋ ਗਏ

ਆਸ਼ਕੀ ਦੇ ਸਾਰੇ ਰੰਗ ਬਦਰੰਗ ਹੋ ਗਏ

389
 
ਅੱਜ ਦਿਲ ਟੁੱਟਿਆ ਟੁੱਟਿਆ ਜਿਹਾ ਲੱਗਦਾ ਏ

ਮਨ ਰੁੱਸਿਆ ਰੁੱਸਿਆ ਜਿਹਾ ਲੱਗਦਾ ਏ

ਦਿਨ ਚੜੇ ਹੀ ਡੁੱਬਿਆ ਡੁੱਬਿਆ ਜਿਹਾ ਲੱਗਦਾ ਏ

ਅੱਜ ਬਿਨਾ ਗੱਲ ਤੋ ਹੀ ਖੁੱਭਿਆ ਖੁੱਭਿਆ ਲੱਗਦਾ ਏ

390
 
ਲੁਧਿਆਣੇ ਨੇੜੇ ਸ਼ਹਿਰ ਹੈ ਮੋਗਾ

ਮੇਰਾ ਦਿਲ ਤਾਂ ਉਹਦੇ ਜੋਗਾ

ਨਾ ਯਾਰ,ਨਾ ਮੇਰਾ ਕੋਈ ਬੇਲੀ

ਮੋਗਾ ਮੈਨੂੰ ਲੱਗਦਾ ਮੇਰੀ ਸਹੇਲੀ

391
Shayari / ਤੂੰ ਜਦ ਦੀ ਤੁਰ ਗਈ NZ
« on: May 05, 2011, 09:12:25 AM »
 
ਤੂੰ ਜਦ ਦੀ ਤੁਰ ਗਈ NZ

ਸਭ ਕੁਝ ਹੀ ਰੁਕ ਗਿਆ

ਲੱਗਦਾ ਏ ਜਿੰਦਗੀ ਤੇਰੇ ਨਾਲ ਹੀ ਸੀ

392
 
ਸਿੰਗਰ ਨੂੰ ਕੋਈ ਨੀ ਸੁਣਦਾ ਕੰਜਰ ਬਣਨਾ ਪੈਂਦਾ ਏ

ਪੈਰੀ ਝਾਂਜਰ ਪਾ ਕੇ ਬਣ ਕੰਜਰੀ ਨੱਚਣਾ ਪੈਂਦਾ

ਜੋ ਤੈਨੂੰ ਹੀਰੋ ਲੱਗਦੇ ਨੇ ਖੁਦ ਨੂੰ ਕੰਜਰ ਕਹਿੰਦੇ ਨੇ

ਜੇ ਤੇਰੇ ਹੀਰੋ ਆ ਕੇ ਤੇਰੇ ਘਰ ਵਿਚ ਬਹਿ ਜਾਣ

ਘਰ ਤੇਰੇ ਦੇ ਹਲਾਤ ਕੰਜਰੀ ਦੇ ਕੋਠੇ ਵਰਗੇ ਹੋ ਜਾਣ

393
 
ਗਰਨੇਡ ਬਾਈ ਨੇ ਪੀ ਜੇ ਤੇ ਪਾਰਟੀ ਹੈ ਰੱਖੀ

ਪਾਰਟੀ ਕੀ ਰੱਖੀ ਪੂਰੀ ਮਹਿਫਲ ਹੈ ਭਖੀ

ਖਾਣ ਪੀਣ ਦਾ ਵੀ ਹੈ ਪੂਰਾ ਇੰਤਜ਼ਾਮ

ਪੂਰੀ ਰੰਗਲੀ ਬਣਾਉਣੀ ਅੱਜ ਬਾਈ ਨੇ  ਸ਼ਾਮ

ਪੀ ਜੇ ਵਾਲੇ ਤੁਰੇ ਆਉਦੇ ਬਣ ਖਾਸ ਮਹਿਮਾਨ

394
 
ਗੁਰੂ ਗੋਬਿੰਦ ਸਾਹਿਬ ਜੀ ਕਹਿ ਗਏ

ਸਿਖ ਨਹੀ ਮੈਨੂੰ ਰਹਿਤ ਪਿਆਰੀ ਏ

ਸਮਝੋ ਤਾ ਗੱਲ ਬਹੁਤ ਗਹਿਰੀ ਏ

ਕੀ ਸੋਚ ਕੇ ਲਿਖਿਆ ਗੁਰੂ ਸਾਹਿਬ ਨੇ

ਅਕਲਾ ਵਾਲਿਉ ਮੈਨੂੰ ਵੀ ਸਮਝਾ ਦਿਉ
 
 

395
Shayari / INVITATION
« on: May 02, 2011, 10:17:37 AM »
              Sat Sri Akal to all pj members

Bari der ho gyi pj te koi party nhi hoyi ,mai socheya kyun na ik pj party rakhi jave ,get together of all pj members ,

saare pj members nu khulla sadda hai party ch aun da ,free entry,khan peen v free ,khap paun di v khulli chhoot hai ,
 
enrty layi tusi just is topic ch  :D:  wala sign post kerna aa ,te tuhada naam mehmaana wali list ch apne aap aa javega ,
 
baaki party ch khulla twa lagega,so plz khulle dil vale members hi entry paun

dhanwaad
RSVP
 
aap sab da pyara
galib khote wala

396
Fun Time / muskan te sarpanch da duet song
« on: May 02, 2011, 03:36:47 AM »
 
muskan-
ਅਮਲੀ ਤਿੰਨ ਡੰਗ ਦਾ ਭੁੱਖਾ
ਨੀ ਰਾਤੀ ਤੋੜ ਲਿਆ ਸੁੱਖਾ 
ਮਰਜਾਨਾ ਖਾ ਗਿਆ ਰੁੱਖਾ
ਝੁਲਦੀ ਫਿਰੇ ਹਨੇਰੀ ਨੀ
ਨੱਚਦਾ ਫੇਰੇ ਨਚਾਰਾ ਵਾਗੂੰ
ਪਾ ਕੇ ਘੱਗਰੀ ਮੇਰੀ ਨੀ

 
sarpanch
ਜਦ ਕੋਈ ਚੱਲ ਨਾ ਸਕਿਆ ਚਾਰਾ
ਨੀ
ਸੁੱਖਾ ਪੀ ਕੇ ਲਿਆ ਨਜ਼ਾਰਾ
ਓ ਸਿਰ ਬੜਾ ਸੀ ਭਰਾ ਭਰਾ
ਮਿਲਦੇ ਆਫੀਮ ਨਾ ਡੋਡੇ ਨੀ
ਜੇ ਲੈਣਾ ਸੁਰਗ ਦਾ ਝੁਟਾ
ਚੜ ਅਮਲੀ ਦੇ ਮੋਢੇ ਨੀ

 
muskan--
ਤੇਰੇ ਨਸ਼ਾ ਅਮਲੀਆ ਲਹਿ ਗਿਆ
ਗੋਡਿਆ ਵਿਚ ਸਿਰ ਦੇ ਕੇ ਬਹਿ ਗਿਆ
ਘਰ ਵਿਚ ਦਸ ਕੀ ਵਿਕਣ ਨੂੰ ਰਹਿ ਗਿਆ
ਬਚ ਗੇ ਇਕ ਦੋ ਭਾਂਡੇ ਵੇ
ਮੁਰਗੀ ਵਾਗੂੰ ਖੁੰਝੇ ਲਗਿਆ
ਤੈਂ ਕੀ ਦੇਣੇ ਆਂਡੇ ਵੇ


 

397
 
ਨਿਤ ਨਵਿਆਂ ਦੇ ਸੰਗ ਯਾਰੀਆ ਨੇ

ਹੱਥਾ ਉਹਨਾ ਦੇ ਵਿਚ ਆਰੀਆਂ ਨੇ

ਤਰਸ ਭੋਰਾ ਨਾ ਕਰਦੀਆ ਨੇ

ਬਸ ਚੀਰਦੀਆ ਨੇ ਬਸ ਚੀਰਦੀਆ ਨੇ

398
 
ਸਭ ਤੋ ਵੱਧ ਗੁੱਸਾ ਆਪਣੇ ਆਪ ਤੇ ਆਉਦਾ

ਜੁੱਤੀ ਲਾ ਲਵਾ ਕਿਸੇ ਗੱਲ ਤੇ ਨੀ ਆਉਦਾ

ਨਿਤ ਨਵੀਆ ਡਿਮਾਂਡਾ ਕਰਦਾ ਦਿਲ ਦੇਵੇ ਬਾਂਗਾ

ਇਸ ਚੰਦਰੇ ਜਿਹੇ ਆਪੇ ਤੇ ਜੀ ਕਰਦਾ ਵਰ ਜਾਵਾ

ਪਿਆਰ ਕਰਨ ਦੀਆ ਰੁੱਤਾ ਵਿਚ ਕਾਰੋਬਾਰ ਸੀ ਕਰਦਾ

ਹੁਣ ਚੇਤੇ ਕਰ ਕੇ ਦਿਨ ਪੁਰਾਣੇ ਹੌਕੇ ਭਰਦਾ

 

399
 
 
ਗਰਨੇਡ ਸਿਆਂ ਤੇਰੀ ਪੀ ਜੇ ਤੇ

ਆਸ਼ਿਕ ਨਿੱਤ ਧੋਖਾ ਖਾਂਦੇ ਨੇ

ਕਿੱਕਰਾਂ ਦਾ ਬਾਗ ਲਵਾ ਦੇ

ਬੈਠੇ ਦਾਤਣਾ ਤਾਂ ਕਰੀ ਜਾਣਗੇ
 

400
 
ਆਸ਼ਕ ਹੁੰਦੇ ਫੁੱਲਾਂ ਵਰਗੇ

ਹੁਸਨ ਦੇਖ ਕੇ  ਖਿੜ ਜਾਂਦੇ

ਜੇ ਕੋਈ ਛੇੜੇ ਛਿੜ ਜਾਂਦੇ

ਜਾਨ ਦੀ ਬਾਜ਼ੀ ਲਾ ਦਿੰਦੇ

ਕੰਡਿਆਂ ਨਾਲ ਯਾਰੀ ਲਾ ਲੈਂਦੇ

ਜੇ ਕੋਈ ਰੁੱਸੇ ,ਮੁਰਝਾ ਜਾਂਦੇ

ਤੇ ਝਿੜਕ ਦਿੱਤੇ ਮਰ ਜਾਂਦੇ

Pages: 1 ... 15 16 17 18 19 [20] 21 22 23 24 25 ... 40