This section allows you to view all posts made by this member. Note that you can only see posts made in areas you currently have access to.
Topics - RG
Pages: 1 ... 13 14 15 16 17 [18] 19 20 21 22 23 ... 40
341
« on: May 20, 2011, 11:49:30 AM »
ਘਰ ਦੇਖੇ ਨੇ ਅੱਜ ਕੰਢੇ ਦਰਿਆਵਾਂ ਦੇ ਖੌਰੇ ਨਾਲ ਬਣਾਏ ਕਿਹੜੇ ਚਾਵਾਂ ਦੇ ਖਬਰਾਂ ਨੇ ਕਿ ਪਾਣੀ ਚੜੇ ਦਰਿਆਵਾਂ ਦੇ ਡੁੱਬ ਗਏ ਨੇ ਦਿਲ ਵੀ ਜੱਟ ਭਰਾਵਾਂ ਦੇ ਖੋਲ ਦਿਤੇ ਨੇ ਸੰਗਲ ਮੱਝੀਆਂ ਗਾਵਾਂ ਦੇ ਮਰ ਗਈਆਂ ਨੇ ਫਸਲਾਂ ਨਾਲ ਹਵਾਵਾਂ ਦੇ ਤੁਰ ਪਏ ਝੋਲੇ ਭਰ ਕੇ ਹੌਕਿਆਂ ਹਾਵਾਂ ਦੇ ਕੱਚੇ ਢਾਰੇ ਰੁੜ ਗਏ ,ਪੱਕੇ ਡੋਲ ਗਏ ਹੁਣ ਨਹੀ ਮੁੜ ਕੇ ਆਉਣਾ ਜਾਂਦੇ ਬੋਲ ਗਏ ਰੁੜਦੇ ਜਾਂਦੇ ਡੰਗਰ ਦੁਖ ਸੁਖ ਫੋਲ ਗਏ ਜਿੰਦਗੀ ਦੇ ਵਿਚ ਪਾਣੀ ਹੀ ਵਿਸ ਘੋਲ ਗਏ ਖੌਰੇ ਕਦ ਇਹ ਪਾਣੀ ਮੁੜ ਕੇ ਹੈ ਜਾਣਾ ਬੈਠੀ ਸੋਚੇ ਜਿੰਦਗੀ ਹੁਣ ਹੈ ਕੀ ਖਾਣਾ ਉਲਝ ਗਿਆ ਹੈ ਜਿੰਦਗੀ ਦਾ ਤਾਣਾ ਬਾਣਾ ਅੰਨਦਾਤੇ ਨੂੰ ਦਿਸਦਾ ਨਾ ਅੰਨ ਦਾ ਦਾਣਾ ਰੱਬ ਨੇ ਕਹਿਰ ਕਮਾਇਆ ਆਪਣੇ ਬੰਦਿਆ ਤੇ ਕੀ ਆਖੇ ਕੋਈ ਰੱਬ ਦੇ ਗੋਰਖ ਧੰਦਿਆਂ ਤੇ ਕਰ ਦੇ ਨਜ਼ਰ ਸਵੱਲੀ ਚੰਗਿਆਂ ਮੰਦਿਆਂ ਤੇ ਆਵੇ ਨਾ ਕੋਈ ਆਫਤ ਤੇਰੇ ਬੰਦਿਆਂ ਤੇ
342
« on: May 20, 2011, 12:28:35 AM »
ਧਰਤ ਦਿਲ ਦੀ ਤੇ ਲਾਈਆਂ ਕਲਮਾਂ ਇਸ਼ਕ ਦੀਆਂ ਪਿਆਰ ਦੀ ਵਾੜਾਂ ਕਰ ਬਚਾਈਆਂ ਕਲਮਾਂ ਇਸ਼ਕ ਦੀਆਂ ਦਿਨੋ ਦਿਨ ਖਿੜਦਾ ਹੀ ਜਾਂਦਾ ਗੁਲਾਬ ਸਾਡੇ ਪਿਆਰ ਦਾ ਨਜ਼ਰਾਂ ਨੇ ਭੈੜੀਆਂ ਜ਼ਮਾਨੇ ਦੀਆ, ਉਮਰਾਂ ਥੋੜੀਆਂ ਪਿਆਰ ਦੀਆਂ
343
« on: May 19, 2011, 09:27:39 AM »
ਇਹ ਪੰਜਾਬੀ ਨੇ ਖੌਰੇ ਕਿਸਦੇ ਸ਼ਰਾਪੇ ਨੇ
ਇਹ ਹੀਰੇ ਨੇ, ਵਕਤ ਦੇ ਤਰਾਸ਼ੇ ਨੇ
ਨਾ ਕਿਧਰੇ ਮਿਲਣੇ ਨੇ ਨਾ ਲੱਭਣੇ ਨੇ
ਇਹ ਡੁਲ ਡੁਲ ਪੈਂਦੇ ਹਾਸੇ ਨੇ
344
« on: May 19, 2011, 09:06:25 AM »
ਮੇਰੇ ਤੇ ਮੇਰੇ ਦੋਸਤਾ ਤੂੰ ਇਲਜ਼ਾਮ ਲਗਾਏ ਮੈ ਕੀ ਤੇਰੇ ਸ਼ਹਿਰ ਚੋਂ ਤਿਤਲੀਆਂ ਦੇ ਰੰਗ ਚੁਰਾਏ ਬਦਕਾਰ ਹਾਂ ਬਦਚਲਣ ਹਾਂ ਪੁੱਜ ਕੇ ਹਾਂ ਕਮੀਨਾ ਤੂੰ ਤਾਂ ਹੀ ਮੇਰੇ ਤੇ ਇਲਜ਼ਾਮ ਲਗਾਏ ਮੈ ਪਾਗਲ ਹਾਂ ਮੈਨੂੰ ਸਿਆਣਿਆ ਦੀ ਜਚਦੀ ਨੀ ਯਾਰੀ ਮੈ ਝੂਠਾ ਹਾਂ ਤੂੰ ਤਾ ਹੀ ਮੇਰੇ ਤੇ ਇਲਜ਼ਾਮ ਲਗਾਏ
345
« on: May 19, 2011, 08:56:19 AM »
ਅੱਜ ਫੇਰ ਸੰਧੂ ਉੱਲੂ ਬਣਾ ਗਿਆ
ਚੰਨ ਸਾਨੂੰ ਤਾਂ ਦਿਨੇ ਦਿਖਾ ਗਿਆ
ਰਾਤ ਨੂੰ ਜੇੜਾ ਚੰਨ ਚੜਨਾ ਚੜ ਜੇ
ਸਾਡਾ ਚੰਨ ਤਾਂ ਸਾਥੋ ਸ਼ਰਮਾ ਗਿਆ
346
« on: May 19, 2011, 08:50:09 AM »
ਸਾਡੇ ਤਾਂ ਬਨੇਰੇ ਉਤੇ ਕਾਂ ਵੀ ਨੀ ਬੋਲਦਾ
ਸੱਜਣਾ ਵੇ ਅੱਜ ਕੱਲ ਦਿਲ ਬੜਾ ਡੋਲਦਾ
ਹਰ ਵੇਲੇ ਝੱਲਾ ਰਹਿੰਦਾ ਸੱਜਣਾ ਨੂੰ ਟੋਲਦਾ
ਤੇਰੇ ਬਾਝੋਂ ਰੁੱਖਾਂ ਨਾਲ ਦੁੱਖ ਸੁੱਖ ਫੋਲਦਾ
347
« on: May 19, 2011, 12:01:27 AM »
ਰਾਤੀ ਯਾਰਾਂ ਬੇਲੀਆਂ ਨੇ ਮੈਨੂੰ ਕਢੀਆਂ ਨੇ ਗਾਲਾਂ ਮੂੰਹ ਜਿਹਾ ਬਣਾ ਕੇ ਮੈ ਵੀ ਬੈਠਾ ਰਿਹਾ ਵਿੱਚ ਕਹਿੰਦੇ ਛੱਡ ਗਿਆਂ ਅੱਜ ਕੱਲ ਸਾਡੀ ਤੂੰ ਯਾਰੀ ਕਿਹੜੀ ਮਿਲ ਗਈ ਏ ਤੈਨੂੰ ਅੱਲੜ ਕਵਾਰੀ ਠੇਕਿਆਂ ਤੇ ਵੀ ਨਹੀ ਦਿਸਦਾ ਤੂੰ ਸ਼ਾਮ ਨੂੰ ਕੀਹਦੇ ਨਾਮ ਦੀ ਮਾਲਾ ਜਪਦਾ ਤੂੰ ਸ਼ਾਮ ਨੂੰ
348
« on: May 18, 2011, 11:46:54 AM »
ਬਦਮਾਸ਼ ਬੰਦਿਆਂ ਦੇ ਵੀ ਹੁੰਦੇ ਨੇ ਅਸੂਲ ਸਾਊ ਤੇ ਸ਼ਰੀਫ ਨੂੰ ਕਦੇ ਨਹੀਓ ਛੇੜਦੇ ਰੌਲੇ ਦੀ ਜ਼ਮੀਨ ਸਦਾ ਰਹਿੰਦੇ ਟੋਲਦੇ ਜੇ ਕੋਈ ਅੜ ਜੇ ਤਾਂ,ਰਾਜੀਨਾਵਾ ਕਰਦੇ ਠਾਣੇ ਤੇ ਕਚਿਹਰੀਆ 'ਚ ਗੇੜੇ ਰਹਿੰਦੇ ਵਜਦੇ ਅਸਲੇ ਦੇ ਸ਼ੌਕੀ,ਸਦਾ ਹਵਾਈ ਫਾਇਰ ਕਰਦੇ ਹਿੱਕ ਵੱਲ ਨੂੰ ਕਰਕੇ ਗੋਲੀ ਦਲੇਰ ਹੀ ਛੱਡਦੇ ਸਵਾ ਲੱਖ ਨਾਲ ਸਿੰਘ ਸੂਰਮੇ ਹੀ ਲੜਦੇ ਔਖੇ ਵੇਲੇ ਸ਼ੇਰ ਦਿਲ ਹੀ ਮੈਦਾਨ ਵਿਚ ਖੜਦੇ
349
« on: May 18, 2011, 07:18:05 AM »
ਪੜੇ ਲਿਖੇ ਲੋਕ ਅਨਪੜ ਹੋ ਜਾਂਦੇ ਨੇ
ਕਰਕੇ ਕੇਸ ਅਪਲਾਈ ਕਨੇਡਾ ਦਾ
ਪੰਜਾਬ ਦੇ ਸਿਸਟਮ ਦੀ ਦੇ ਕੇ ਦੁਹਾਈ
ਵਸਦੇ ਪੰਜਾਬ ਨੂੰ ਨਰਕ ਕਹਿ ਜਾਂਦੇ ਨੇ
ਗਰੂਆਂ ਪੀਰਾਂ ਫਕੀਰਾਂ ਦੀ ਧਰਤੀ
ਕਿਵੇਂ ਪਲਾਂ ਵਿਚ ਨਰਕ ਕਰ ਜਾਂਦੇ ਨੇ
350
« on: May 17, 2011, 11:01:46 AM »
ਗਾਲਿਬ ਤਾਂ ਪਹਿਲਾ ਹੀ ਬਦਨਾਮ ਸੀ
ਜਿਸਨੇ ਲਾਈ ਉਹਦੇ ਨਾਲ ਯਾਰੀ
ਅੱਜ ਉਹ ਵੀ ਬਦਨਾਮ ਹੋ ਗਿਆ ਆੜੀ
ਗੋਲੀ ਖਿਚ ਕੇ ਪਰਦੇ ਉਹਲਿਓ ਮਾਰੀ
ਕਰ ਤਾ ਜ਼ਖਮੀ ਮੇਰਾ ਇਕ ਆੜੀ
351
« on: May 17, 2011, 06:53:17 AM »
ਪੀ ਜੇ ਦੋ ਧੜਿਆਂ ਵਿਚ ਵੰਡੀ
ਚੜ ਗਈ ਸਭ ਦੇ ਸਿਰ ਨੂੰ ਚੰਡੀ
ਕਰਦੇ ਫਿਰਦੇ ਥਾਂ ਥਾਂ ਭੰਡੀ
ਗਰਨੇਡ ਸਿਹਾਂ ਆਣ ਬਚਾ ਲੈ ਵੇ
ਰੁੱਸਦੇ ਜਾਂਦੇ ਹੀਰਾਂ ਰਾਂਝੇ
ਇਹਨਾਂ ਨੂੰ ਆਣ ਮਨਾ ਲੈ ਵੇ
352
« on: May 17, 2011, 05:58:00 AM »
ਚੰਗਾ ਗਰਨੇਡ ਸਿਆਂ ਤੇਰੀ ਪੀ ਜੇ ਨੂੰ
ਕਰ ਸਲਾਮ ਤੁਰ ਚੱਲੇ ਆਂ
ਭਰੀ ਭਰਾਈ ਮਹਿਫਿਲ ਚੋਂ
ਹੋ ਕੇ ਬਦਨਾਮ ਤੁਰ ਚੱਲੇ ਆਂ
ਸ਼ਾਇਰੀ ਦੇ ਵਿਚ ਘਰ ਸੀ ਸਾਡਾ
ਉਹ ਤੇਰੇ ਨਾਮ ਕਰ ਚੱਲੇ ਆਂ
ਦੇਖ ਚਾਖ ਲਈਂ, ਕਦੇ ਗੇੜਾ ਮਾਰ ਲਈਂ
ਤੇਰੇ ਹੀ ਹਵਾਲੇ ਸਭ ਸਮਾਨ ਕਰ ਚੱਲੇ ਆਂ
353
« on: May 17, 2011, 03:17:06 AM »
354
« on: May 16, 2011, 09:50:14 PM »
ਤੇਰੀ ਚੜਦੀ ਜਵਾਨੀ
ਸਾਡੀ ਢਲਦੀ ਜਵਾਨੀ
ਤੂੰ ਮੰਗਦੀ ਦੀ ਗਾਨੀ
ਛੱਲਾ ਮੁੰਦਰੀ ਨਿਸ਼ਾਨੀ
ਤੂੰ ਉਡਣੀ ਕਬੂਤਰੀ
ਅਸੀ ਲੱਕੇ ਹਾਂ ਕਬੂਤਰ
ਤੇਰੀਆਂ ਲੰਬੀਆਂ ਉਡਾਰੀਆਂ
ਸਾਡੀਆਂ ਖੁੱਡੇ ਨਾਲ ਯਾਰੀਆਂ
355
« on: May 16, 2011, 01:40:20 PM »
ਹੀਰਾਂ ਨੂੰ ਨਾ ਬਦਨਾਮ ਕਰੋ
ਰਾਂਝੇ ਕਿਹੜਾ ਚੱਜਦੇ ਨੇ
ਜੇ ਐਨੇ ਆਕੜ ਪਿੱਟੇ ਨੇ
ਕਿਓਂ ਹੀਰਾਂ ਪਿਛੇ ਭੱਜਦੇ ਨੇ
ਨਿੱਤ ਨਵੀਆਂ ਹੀਰਾਂ ਲੱਭਦੇ ਨੇ
356
« on: May 16, 2011, 08:00:43 AM »
ਸਾਡੇ ਘਰ ਨੂੰ ਅੱਜ ਵੀ ਕੱਚੇ ਰਾਹ ਜਾਂਦੇ ਨੇ
ਅੱਜ ਵੀ ਸੱਜਣ ਰਾਹਾਂ ਤੇ ਪੈੜਾਂ ਪਾ ਜਾਂਦੇ ਨੇ
ਫਿਰ ਯਾਦ ਉਹਦੀ ਦੇ ਬੱਦਲ ਦਿਲ ਤੇ ਛਾ ਜਾਂਦੇ ਨੇ
ਉਡਦੀਆਂ ਧੂੜਾਂ ਵਿਚ ਕਈ ਚਿਹਰੇ ਭੁਲੇਖੇ ਪਾ ਜਾਂਦੇ ਨੇ
357
« on: May 15, 2011, 10:56:20 AM »
ਨਾ ਸੁਲਫਾ ਨਾ ਸੂਟਾ ਨਾ ਘਰੇ ਇਸ਼ਕ ਦਾ ਬੂਟਾ
ਨਾ ਦਾਰੂ ਨਾ ਪਾਣੀ ਨਾ ਦਿਲ ਦੀ ਕੋਈ ਰਾਣੀ
ਨਾ ਡੋਡੇ ਨਾ ਡੱਕੇ ਨਾ ਫੀਮ ,ਚ ਡੁਬੋਏ ਡੱਕੇ
ਨਾ ਜ਼ਰਦੇ ਦੇ ਤਲੀਆ ਤੇ ਪਾਏ ਕਦੇ ਪਟਾਕੇ
ਫਿਰ ਕਿਉ ਸੁੱਕਦੇ ਜਾਂਦੇ ਅੱਜ ਕੱਲ ਦੇ ਕਾਕੇ
358
« on: May 15, 2011, 08:30:43 AM »
ਪੀ ਜੇ ਦੀਆ ਯਾਰੀਆਂ ਨੇ
ਇਹ ਡੂੰਘੀਆ ਜਾਣੀਆ ਨੇ
ਦਿਲ ਦਰਿਆ ਸਮੁੰਦਰਾਂ 'ਚੋ
ਗੱਲਾਂ ਕੱਢ ਲਿਉਣੀਆਂ ਨੇ
ਤੇਰੇ ਦਿਲ ਤੇ ਹੱਥ ਰੱਖ ਕੇ
ਤੇਰੀ ਨਬਜ ਅਸੀ ਫੜ ਕੇ
ਕੁਝ ਸਾਂਝਾ ਪਾਉਣੀਆਂ ਨੇ
359
« on: May 15, 2011, 05:10:28 AM »
360
« on: May 15, 2011, 05:06:50 AM »
Pages: 1 ... 13 14 15 16 17 [18] 19 20 21 22 23 ... 40
|