This section allows you to view all posts made by this member. Note that you can only see posts made in areas you currently have access to.
Topics - RG
Pages: 1 ... 12 13 14 15 16 [17] 18 19 20 21 22 ... 40
321
« on: May 28, 2011, 10:34:37 AM »
ਕਾਲੀ ਘੋੜੀ ਕਾਲੀ ਗੱਡੀ ਕਾਲੀ ਰਫਲ ਦੁਨਾਲੀ ਨੀ ਦੁੱਗੇ ਬਲਦਾਂ ਦੀ ਘਰੇ ਜੋੜੀ ਡਾਂਗ ਕੋਕਿਆ ਵਾਲੀ ਨੀ ਪੂਰਾ ਸਿੱਕਾ ਚਲਦਾ ਏ ਯਾਰਾ ਦੀ ਯਾਰੀ ਦਾ ਇਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੌਂਕ ਸਰਦਾਰੀ ਦਾ ਵੈਲੀ ਯਾਰ ਰਹਿਣ ਤਿਆਰ ਕਹਿਣ ਮੌਤ ਨੂੰ ਮਾਸੀ ਨੀ ਪੂਰੀ ਏ ਤੜੀ ਰੱਖਣ ਮੁੱਛ ਖੜੀ ਨਾਲ ਕਈ ਯਾਰ ਸਿਆਸੀ ਨੀ ਕੋਈ ਡਰ ਨੀ ਕਿਸੇ ਨੂੰ ਚੰਦਰੀ ਮੌਤ ਪਿਆਰੀ ਦਾ ਇਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੌਂਕ ਸਰਦਾਰੀ ਦਾ ਯਾਰਾ ਦਾ ਨਾ ਹੈਗਾ ਥਾਂ ਥਾਂ ਇਹੇ ਸਭ ਕਿਰਪਾ ਉਹਦੀ ਏ ਯਾਰਾ ਲਈ ਖੜਨਾ ਪੈਂਦਾ ਏ ਮਰਨਾ ਇਹੋ ਸਾਨੂੰ ਗੱਲ ਹੀ ਭਾਉਦੀ ਏ ਚੜਿਆ ਰਹੇ ਸਰੂਰ ਕੇ ਉਹਦੀ ਨਾਮ ਖੁਮਾਰੀ ਦਾ ਇਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੌਂਕ ਸਰਦਾਰੀ ਦਾ ਕਮਲ ਗਰੇਵਾਲ ਕੇ ਡੱਬ ਹਥਿਆਰ ਪਿੰਡ ਗਦੋਵਾਲੇ ਰਹਿੰਦਾ ਨੀ ਜੁਲਮ ਨਾ ਕਰਨਾ ਜੁਲਮ ਨਾ ਸਹਿਣਾ ਸੁਖਵੰਤ ਏ ਕਹਿੰਦਾ ਨੀ ਔਖਾ ਹੁੰਦਾ ਪੈੜਾ ਲੱਭਣਾ ਜੱਟ ਸ਼ਿਕਾਰੀ ਦਾ ਇਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੌਂਕ ਸਰਦਾਰੀ ਦਾ
322
« on: May 28, 2011, 07:55:00 AM »
ਨੱਚ ਨੱਚ ਗਮਾਂ ਨੂੰ ਬਾਬੂ ਮਾਨ ਗਾ ਗਿਆ ਭੰਗੜੇ ਦੇ ਗੀਤ ਸਰਤਾਜ ਬਹਿ ਕੇ ਗਾ ਗਿਆ ਮਾਨ ਮਰਜਾਣਾ ਕਹਿ ਕੇ ਮਾਨ ਖੱਟ ਗਿਆ ਵਿਰਸੇ ਤੇ ਪੂਰਾ ਜ਼ੋਰ ਵਾਰਸ ਭਰਾਵਾਂ ਦਾ ਲੱਗਿਆ ਬਿੰਦਰਖੀਆ ਹਿਕ ਦਾ ਪੂਰਾ ਜ਼ੋਰ ਲਾ ਗਿਆ ਕਲੀਆਂ ਕਹਾਣੀਆਂ ਮਾਣਕ ਹੀ ਗਾ ਗਿਆ ਜੋੜੀ ਲੱਭਣੀ ਨੀ ਜਗਮੋਹਣ ਕੌਰ ਤੇ ਕੇ.ਦੀਪ ਵਰਗੀ ਅਮਲੀ ਟਰੱਕਾਂ ਵਾਲਿਆਂ ਨੂੰ ਚਮਕੀਲਾ ਬਾਈ ਗਾ ਗਿਆ ਸੋਹਣਾ ਲਿਖਦਾ ਸੀ ਦੇਬੀ ਉਹ ਵੀ ਗਾਉਣ ਬਹਿ ਗਿਆ ਚੱਜ ਨਾਲ ਬੋਲਣੀ ਨੀ ਆਉਦੀ ਜਿਨਾ ਨੂੰ ਪੰਜਾਬੀ ਪੰਜਾਬੀ ਗੀਤਾਂ ਵਿਚ ਸਿੱਕਾ ਪੂਰਾ ਉਹਨਾ ਦਾ ਚੱਲਦਾ ਲੰਬੀ ਹੇਕ ਦਾ ਰਿਕਾਰਡ ਨਰਿੰਦਰ ਬੀਬਾ ਦੇ ਨਾ ਹੋ ਗਿਆ ਕੋਇਲ ਨੂੰ ਵੀ ਸੁਰਿੰਦਰ ਕੌਰ ਗਾਉਣਾ ਸਿਖਾ ਗਈ ਘੋੜੀਆ ਨੂੰ ਗੁਰਮੀਤ ਬਾਵਾ ਗਾ ਕੇ ਸਿਰਾ ਲਾ ਗਈ ਮਾਨ ਗਾਉਦਾ ਗਾਉਦਾ ਫਿਲਮਾ 'ਚ ਵੀ ਸਿਰਾ ਲਾ ਗਿਆ ਭਗਵੰਤ ਮਾਨ ਰੋਂਦਿਆ ਨੂੰ ਵੀ ਹਸਾ ਗਿਆ ਮਿਸ ਪੂਜਾ ਨੇ ਜਣੇ ਖਣੇ ਨਾਲ ਗਾ ਕੇ ਨਵਾ ਰਿਕਾਡ ਬਣਾਉਣਾ ਏ ਬਰਕਤ ਸਿਧੂ ਆਪਣੇ ਅਸੂਲਾ ਉਤੇ ਅੱਜ ਵੀ ਸ਼ੂਫੀ ਗਾਉਦਾ ਏ ਪੂਰਨ ਸ਼ਾਹ ਕੋਟੀ ਦਾ ਮੁੰਡਾ ਬਾਲੀਵੁਡ ਵਿਚ ਖੁੱਭ ਗਿਆ ਕਰਦਾ ਰਿਆਜ ਸਾਡੇ ਪਿੰਡ ਵਾਲਾ ਟਿੱਡਾ ਦਾਰੂ ਵਿਚ ਡੁੱਬ ਗਿਆ
323
« on: May 27, 2011, 11:09:05 PM »
ਪੀ ਜੇ ਦਾ ਸ਼ੌਕੀਨ ਗੱਭਰੂ ਲਾਉਦਾ FORUM ਦੀਆਂ ਗੇੜੀਆਂ ਨਿੱਤ ਹੁੰਦੇ ਉਹਦੇ ਚਰਚੇ ਕਹਿੰਦੇ ਘੇਰ ਲਿਆ ਰੂਪ ਦੀਆਂ ਨੇਰੀਆਂ
ਜੁੱਤੀ ਤਿੱਲੇਦਾਰ ਉਸਦੀ ਪੱਗ ਪੋਚਵੀ,ਬੜੀ ਟੌਹਰ ਕੱਢਦਾ
ਕੁੜੀਆਂ 'ਚ ਗੱਲਾਂ ਹੁੰਦੀਆਂ ਨਿੱਤ ਆ ਕੇ ਇਕੋ ਥਾਂ ਖੜਦਾ
324
« on: May 27, 2011, 12:51:40 PM »
ਅਸੀ ਵੱਸਦੇ ਉਜੜ ਗਏ
ਹੱਸਦੇ ਹੱਸਦੇ ਉਜੜ ਗਏ
ਰੰਗ ਵੇਖ ਕੇ ਵਲੈਤਾਂ ਦੇ
ਆਪਣਿਆ ਤੋ ਦੂਰ ਗਏ
ਮੰਜਲਾਂ ਤਾ ਮਿਲ ਗਈਆਂ ਨੇ
ਪਰ ਰਾਹੀ ਭਟਕ ਗਏ
325
« on: May 27, 2011, 12:29:23 PM »
ਜਿਉਦੇ ਹੀ ਸਾਨੂੰ ਇਹ ਲਾਬੂੰ ਲਾਉਦੀਆਂ ਨੇ ਸਾਡੀਆਂ ਸਰਕਾਰਾਂ ਸਾਨੂੰ ਮਚਾਉਦੀਆਂ ਨੇ ਇਸੇ ਲਈ ਅਸੀ ਵਸਦੇ ਉਜੜ ਗਏ ਛੱਡ ਪੰਜਾਬ ਦੂਰ ਵਤਨਾਂ ਵਿਚ ਵੱਸ ਗਏ ਅਸੀ ਕੁੱਲ ਦੁਨੀਆ ਵਿਚ ਵਸਦੇ ਹਾਂ ਮਾੜੇ ਲਿਖੇ ਲੇਖਾਂ ਆਪਣਿਆ ਤੇ ਹੱਸਦੇ ਹਾਂ ਵਸਦੇ ਵੀ ਉਜੜੇ ਉਜੜੇ ਹੀ ਲਗਦੇ ਹਾਂ ਦਿਲ ਖੁਲੇ ਰਖਦੇ ਤੇ ਬੂਹੇ ਭੇੜੀ ਰੱਖਦੇ ਹਾਂ ਹਾਂ ਪੰਜਾਬੀ ਪੰਜਾਬੀ ਨੂੰ ਥਲੇ ਲਾਈ ਰੱਖਦੇ ਹਾਂ ਅਸੀ ਕੁੱਲ ਦੁਨੀਆ ਵਿਚ ਵਸਦੇ ਹਾ ਮਾੜੇ ਲਿਖੇ ਲੇਖਾਂ ਆਪਣਿਆ ਤੇ ਹੱਸਦੇ ਹਾਂ
326
« on: May 27, 2011, 09:34:15 AM »
ਤੇਰੀ ਪੀਤੀ ਹੋਵੇ ਨੀ ਸਮੈਕ
ਮੇਰੀ ਚਲਦੀ ਹੋਵੇ ਡੋਡਿਆ ਦੀ ਬਲੈਕ ਦੋਵੇਂ ਹੱਥ ਫੜ ਇਕ ਦੂਜੇ ਦਾ ਡੌਲਿਆਂ ਤੇ ਲਿਖਾ ਲਈਏ ਡਕੈਤ
327
« on: May 27, 2011, 09:15:52 AM »
ਚੜੀ ਜਵਾਨੀ ਬੁਲਟ ਦੁੱਗ ਦੁੱਗ ਕਰਦਾ ਬੜਾ ਮਨ ਨੂੰ ਭਾਉਦਾ ਏ
ਹੋਵੇ ਮੁੱਛ ਖੜੀ ਜੇਬ ਹੋਵੇ ਭਰੀ ਅੱਖ ਹੋਵੇ ਲੜੀ ਹਰ ਆਸ਼ਕ ਚਾਹੁੰਦਾ ਏ
ਸਰਕਾਰ ਦੇ ਜਵਾਈ ਚਾਰ ਹੋਣ ਭਾਈ ਮੋਟੀ ਕਮਾਈ ਸੀਨਾ ਚੌੜਾ ਕਰਦੀ ਏ
ਲੰਬੀ ਹੋਵੇ ਗੱਡੀ ਲੰਬੇ ਰੂਟ ਛੱਡੀ ਨਾਲ ਹੋਵੇ ਨੱਢੀ ਕਰਮਾਂ ਨਾਲ ਹੀ ਮਿਲਦੀ ਏ
328
« on: May 26, 2011, 11:43:01 AM »
ਹਾਂ ਜੀ ਹਾਂ ਮੈ ਪਾਗਲ ਹਾਂ ਇਹ ਦੁਨੀਆ ਪਾਗਲ ਖਾਨਾ ਏ ਮੇਰੇ ਮਗਜ ਦੇ ਵਿਚ ਖਾਨਾ ਏ ਜਿਥੇ ਅਕਲ ਦਾ ਹੈ ਨੀ ਆਨਾ ਉਥੋ ਗੱਲ ਕੱਢ ਲੈ ਅਉਨਾ ਹਾਂ ਦਿਲ ਨੂੰ ਹੌਲਾ ਕਰ ਜਾਨਾ ਵਾ ਪਾਗਲਪਾਨ ਦੇ ਵਿਚ ਵੀ ਆਪਣੇ ਦਿਲ ਗੱਲ ਕਰ ਜਾਨਾ ਵਾਂ ਆਪਣੀ ਗੱਲਾ ਦਾ ਮੁੱਲ ਪੈਣ ਲਈ ਮੈ ਪਾਗਲ ਲੱਭੀ ਜਾਨਾ ਵਾਂ
329
« on: May 26, 2011, 10:30:05 AM »
ਬੇਲੀ ਕਹਿੰਦੇ ਤੇਰੀ ਮੱਤ ਗਾਲਿਬ ਮਾਰੀ ਦੋਹਾ ਬੇੜੀਆ ਦੇ ਵਿਚ ਕਰਦਾ ਫਿਰੇ ਸਵਾਰੀ ਅੱਲੜ ਪਿਛੇ ਛੱਡ ਗਿਆ ਤੂੰ ਯਾਰਾ ਦੀ ਯਾਰੀ ਤਿਲਕਨ ਬਾਜੀ ਏ ਇਕ ਅੱਲੜ ਦੀ ਯਾਰੀ
330
« on: May 26, 2011, 10:21:37 AM »
ਕਦੇ ਦਗਾ ਨਾ ਕਰੀਏ ਓਸ ਜਗਾ ਜਿਥੇ ਪੀ੍ਤ ਲਗਾਉਣ ਦੀ ਆਸ ਹੋਵੇ ਯਾਰੀ ਲਾ ਕੇ ਕਦੇ ਵੀ ਤੋੜੀਏ ਨਾ ਭਾਵੇ ਰਾਸ ਆਵੇ ਜਾਂ ਨਾ ਰਾਸ ਆਵੇ eh shayar pj mamber ne sing keta va mainu ta bahut pasnd aya, mai v ik shayar sing keta si ehnu son ke mainu adva eda laga jeve mai aloo vechda hova http://punjabijanta.com/index.php?action=downloads;sa=view;down=6803
331
« on: May 26, 2011, 09:23:14 AM »
ਲੋੜ ਨਹੀ ਸਾਨੂੰ ਫੋਕੇ ਹਥਿਆਰਾਂ ਦੀ ਯਾਰਾਂ ਦੀਆਂ ਬਾਹਾਂ ਹਥਿਆਰਾਂ ਵਰਗੀਆਂ ਨੇ ਤਿਖੀਆਂ ਤੇਜ ਤਲਵਾਰਾਂ ਵਰਗੀਆਂ ਨੇ ਔਖੇ ਸੌਖੇ ਵੇਲੇ ਯਾਰ ਸਾਡੇ ਨਾਲ ਖੜਦੇ ਅੱਖ ਦੇ ਇਸ਼ਾਰੇ ਦੀ ਉਹ ਵੇਟ ਕਰਦੇ ਪੱਕੀ ਬੰਦੂਕ ਦੀ ਗੋਲੀ ਵਾਗੂੰ ਹੱਥ ਚਲਦਾ ਇਕੋ ਵਾਜ ਤੇ ਆਉਦੇ ਵੇਖੇ ਧੂੜਾਂ ਪੱਟਦੇ ਔਖੇ ਸੌਖੇ ਵੇਲੇ ਯਾਰ ਸਾਡੇ ਨਾਲ ਖੜਦੇ
332
« on: May 26, 2011, 08:16:42 AM »
ਕਾਲਾ ਯਾਰ ਟਰਾਂਟੋ ਵਾਲਾ ਗੱਲਾ ਸੱਚੀਆ ਕਰਦਾ ਏ ਸਟੈਪ ਕਲੱਬ ਵਿਚ ਜਾ ਕੇ ਉਹ ਤਾਂ ਮੌਜਾਂ ਕਰਦਾ ਏ 32 ਦਾ ਉਹ ਹੋ ਗਿਆ ਪਰ ਹਾਲੇ ਵਿਆਹ ਤੋ ਡਰਦਾ ਏ ਹੁੰਦਾ ਪੁਤ ਜੇ ਜੱਟ ਦਾ ਤਾਂ ਸਕੀਮ ਲੜਾਉਦਾ ਲੈ ਕੇ 25 ਲੱਖ, ਸੋਹਣੀ ਨੱਢੀ ਵਿਆਉਂਦਾ ਪੁਤ ਪੰਡਤਾਂ ਦਾ ਕਾਲਾ ਕਿਹੜੀ ਗੱਲੋ ਡਰਦਾ ਏ ਬੈਠਾ ਵਿਚ ਟਰਾਂਟੋ ਦੇ ਉਹ ਤਾਂ ਮੌਜਾਂ ਕਰਦਾ ਏ ਕਹਿੰਦਾ ਇਕ ਹੀ ਸੁਪਨਾ ਮੇਰਾ ਲਾਲ ਫਰਾਰੀ ਦਾ ਹੁਣ ਨਾ ਰਿਹਾ ਸਵਾਦ ਹੌਂਡਾ ਦੀ ਸਵਾਰੀ ਦਾ ਲਾ ਲਾ ਟੂਰ ਟਰਾਲੇ ਤੇ ਜੇਬ ਚ ਡਾਲਰ ਭਰਦਾ ਏ ਬੈਠਾ ਵਿਚ ਟਰਾਂਟੋ ਦੇ ਉਹ ਤਾਂ ਮੌਜਾਂ ਕਰਦਾ ਏ
333
« on: May 24, 2011, 09:01:03 AM »
ਮੰਗੇ ਤੋਂ ਤਾਂ ਮੌਤ ਵੀ ਸੱਜਣਾ ਨਹੀ ਮਿਲਦੀ
ਤੂੰ ਲੋਕਾਂ ਕੋਲੋਂ ਖੁਸ਼ੀ ਉਧਾਰੀ ਕਿਓਂ ਮੰਗੇਂ
ਬਸ ਪਲ ਦੋ ਪਲ ਖਾਤਰ ਜਿੰਦ ਮਜਾਜਣ ਨੂੰ
ਫਿਕਰਾਂ ਦੀ ਸੂਲੀ ਕਿਓਂ ਟੰਗੇਂ
334
« on: May 24, 2011, 07:05:10 AM »
ਜਿਹੜੇ ਰਾਹਾਂ ਤੋ ਜਿੰਦਗੀ ਨੇ ਲੰਘਣਾ ਏ
ਉਹਨਾ ਰਾਹਾਂ ਤੇ ਰੱਬ ਨੇ ਦੁਖਾਂ ਦਾ ਸੱਪ ਛੱਡਿਆ ਏ
ਰੀਝਾਂ ਦਿਲ ਵਿਚ ਜਿੰਨੀਆਂ ਸਭ ਨੂੰ ਡੰਗਣਾ ਏ
ਮੋਤ ਨਾਲ ਹੀ ਹੋਣਾ ਲੱਗਦਾ ਮੇਰੇ ਮੰਗਣਾ ਏ
335
« on: May 22, 2011, 07:22:26 AM »
ਗਾਨੀ ਦੇ ਮਣਕੇ
ਜਦ ਨਾ ਲੈ ਕੇ ਤੇਰਾ ਛਣਕੇ
ਭੌਰਿਆਂ ਨੂੰ ਗਸ਼ ਪੈ ਗਈ
ਜਦੋ ਨਿਕਲੀ ਪਟੋਲਾ ਬਣਕੇ
336
« on: May 22, 2011, 06:51:41 AM »
ਜੇ ਅੰਦਰ ਆਨੰਦ ਹੋਵੇ ਤਾਂ ਗੂੰਗੇ ਵੀ ਗਾਉਣ ਲਗ ਪੈਂਦੇ ਹਨ ਨਰਿੰਦਰ ਸਿੰਘ ਕਪੂਰ
337
« on: May 22, 2011, 06:45:29 AM »
ਨਿਰਮਾਣ ਤੋਂ ਬਾਅਦ ਹੁੰਦੀ ਘਪਲੇ ਦੀ ਜਾਂਚ
ਅਮਲੀ ਤੋਂ ਫੜੇ ਡੋਡੇ ਵੇਚ ਗਿਆ ਹੌਲਦਾਰ
ਵਿਕਾਸ ਦੀ ਮੱਠੀ ਪੈ ਗਈ ਏ ਰਫਤਾਰ
ਬੰਦਾ ਕੋਈ ਸਾੜਿਆ ਨਹੀ ਪੁਤਲੇ ਸਾੜ ਤੇ ਹਜ਼ਾਰ
ਕਣਕ ਨੂੰ ਕੋਈ ਚੁਕਦਾ ਨਹੀ,ਰੁਸ ਗਿਆ ਪੱਲੇਦਾਰ
ਇਹ ਹੈ ਸਾਡੇ ਪੰਜਾਬ ਦਾ ਹਾਲ
338
« on: May 21, 2011, 10:41:22 AM »
ਬਿਜਲੀ ਗੜਕੇ ਆਸ਼ਕ ਤੜਪੇ ਗਮਾਂ ਦੇ ਬੱਦਲ ਆ ਗਏ ਚੜ ਕੇ ਟਿਪ ਟਿਪ ਬਰਸੇ ਆਸ਼ਕ ਤਰਸੇ ਕਿਸ ਨੂੰ ਲੱਭਦਾ ਰਾਹ ਵਿਚ ਖੜ ਕੇ ਗਾਲਿਬ ਮੁੜ ਜਾ ਵੱਸ ਨੀ ਤੇਰੇ ਇਸ਼ਕ ਸ਼ਿਕਾਰੀ ਫਿਰਦੇ ਲੱਭਦੇ
339
« on: May 21, 2011, 02:07:08 AM »
ਦਿਲ ਦਰਿਆ ਸਮੁੰਦਰੋ ਡੂੰਘੇ ਤੂੰ ਕੀ ਲੈਣਾ ਗੋਤਾ ਲਾ ਕੇ ਸਾਂਭ ਕੇ ਰੱਖ ਲੈ ਆਪਣਾ ਦਿਲ ਤੂੰ ਬਹਿ ਨਾ ਜਾਵੀ ਕਿਤੇ ਗਵਾ ਕੇ
340
« on: May 21, 2011, 01:49:09 AM »
ਮੈ ਉਸ ਪਿੰਡ ਦਾ ਰਾਹ ਪੁੱਛ ਬੈਠਾ
ਮੈ ਜਿਸ ਪਿੰਡ ਨਹੀ ਸੀ ਜਾਣਾ
ਭੁਲ ਭੁਲੇਖੇ ਦੁਨੀਆਂ ਦੇ
ਮੈ ਕਮਲਾ ਕੀ ਜਾਣਾ
ਐਂਵੇ ਆਪਣੀਆਂ ਰਾਹਾਂ ਛੱਡ ਕੇ
ਮੈਂ ਬਣ ਬੈਠਾ ਅਣਜਾਣਾ
ਦੁਨੀਆਂ ਦੇ ਵਿਚ ਬੜੇ ਭੁਲੇਖੇ
ਮੈਂ ਦੱਸ ਸਾਰ ਕੀ ਜਾਣਾ
ਰੱਬਾ ਗੁਰੂ ਮਿਲਾ ਦੇ ਕੋਈ
ਮੈ ਮਰ ਨਾ ਜਾਵਾਂ ਅਣਜਾਣਾ
Pages: 1 ... 12 13 14 15 16 [17] 18 19 20 21 22 ... 40
|