June 22, 2024, 11:32:45 PM

Show Posts

This section allows you to view all posts made by this member. Note that you can only see posts made in areas you currently have access to.


Topics - RG

Pages: 1 ... 5 6 7 8 9 [10] 11 12 13 14 15 ... 40
181



ਔਖੇ ਪੈਂਡੇ ਲੰਮੀਆਂ ਨੇ ਰਾਹਾਂ MOD ਦੀਆਂ

ਧੱਕੇ ਤਕਲੀਫਾਂ ਸੱਖਤ ਸਜਾਵਾਂ MOD ਦੀਆਂ

ਪੀ ਜੇ ਤੂੰ ਬਸ ਤੂੰ ਹੀ ਤੂੰ

182
Shayari / ਨਿਬੜੀਆਂ ਦਾ ਕੀ ਨਿਬੇੜਨਾ
« on: August 04, 2011, 12:29:55 PM »



ਨਿਬੜੀਆਂ ਦਾ ਕੀ ਨਿਬੇੜਨਾ
ਪਾਣੀ ਵਿਚ ਮਧਾਣੀ ਫੇਰਨਾ

ਅੱਖਾਂ ਤੇ ਪੱਟੀਆਂ ਬੰਨ ਕੇ
ਉਡਦੀਆਂ ਡਾਰਾਂ ਨੂੰ ਘੇਰਨਾ

ਹਨੇਰਾ ਸਦਾ ਹੀ ਸੋਚਦਾ
ਕਿ ਹੋਣੀ ਕਦੇ ਸਵੇਰ ਨਾ

ਸੂਰਜ ਨੂੰ ਕਿਹੜਾ ਰੋਕ ਲਊ
ਭਾਵੇਂ ਚੜੇ ਉਹ ਦੇਰ ਨਾ


183
Shayari / ਜੋ ਮੰਨ ਗਿਆ ਉਹ ਦਿਲਦਾਰ ਏ
« on: August 04, 2011, 12:15:43 PM »


ਜੋ ਰੁੱਸ ਗਿਆ ਉਹ ਵੀ ਪਿਆਰ ਏ

ਜੋ ਮੰਨ ਗਿਆ ਉਹ ਦਿਲਦਾਰ ਏ

ਜੋ ਅੜ ਗਿਆ ਉਸ ਨੂੰ ਮਨਾ ਲਾਂ ਗੇ

ਦਿਲ ਆਪਣੇ ਦੇ ਨਾਲ ਲਾ ਲਾਂ ਗੇ

ਅਸੀ ਕਿਹੜਾ ਵੰਡਣੀ ਜਮੀਨ ਏ

ਬਸ ਥੋੜੀ ਦਿਲਾ ਵਿਚ ਤਕਰਾਰ ਏ

ਨਾ ਤੇਰੀ ਜਿੱਤ ਨਾ ਮੇਰੀ ਹਾਰ ਏ

ਮਿਲਗੇ ਤਾਂ ਪਿਆਰ ਹੀ ਪਿਆਰ ਏ
   

184
Shayari / ਜੋ ਹੁਕਮ ਮੇਰੀ ਸਰਕਾਰ ਦਾ
« on: August 04, 2011, 10:01:44 AM »


ਜੋ ਹੁਕਮ ਮੇਰੀ ਸਰਕਾਰ ਦਾ
ਗਾਲਿਬ ਥੋਡਾ ਤਾਬੇਦਾਰ ਆ
ਹੁਣ ਤਾ ਪੈਨਸਿਲ ਹੀ ਤਲਵਾਰ ਆ
ਜਿੱਤ ਜਿੱਤ ਕੇ ਪੱਲੇ ਹਾਰ ਆ

185
Shayari / ਪੀ ਜੇ ਦਾ ਰੋਗ ਅਵੱਲਾ ਏ
« on: August 03, 2011, 02:48:44 AM »

ਪੀ ਜੇ ਦਾ ਰੋਗ ਅਵੱਲਾ ਏ
ਕਿਹੜੇ ਚੰਦਰੇ ਵੇਲੇ ਮੈਂ
ਇਹਦਾ ਫੜ ਲਿਆ ਪੱਲਾ ਏ
ਦਿਲ ਮੋੜਿਆਂ ਨਹੀ ਮੁੜਦਾ
ਇਹ ਹੋ ਗਿਆ ਝੱਲਾ ਏ

186
Shayari / ਨਾ ਹਾਂ ਹੋਈ ਨਾ ਨਾਂਹ ਹੋਈ
« on: August 02, 2011, 10:38:14 PM »


ਸਰਕਾਰ ਤਾ ਸਾਡੀ ਸੌਕਣ ਸੀ
ਨਾ ਹਾਂ ਹੋਈ ਨਾ ਨਾਂਹ ਹੋਈ
ਅਸੀ ਬਣਗੇ ਹਿੱਸਾ ਭੀੜਾਂ ਦਾ
ਕੀ ਪੁਛਦੇਓ ਹਾਲ ਫਕੀਰਾਂ ਦਾ

187
Shayari / ਹਾਲੇ ਸ਼ਰਾਫਤ ਜਿਉਦੀ ਹੈ
« on: August 02, 2011, 10:32:39 PM »


ਇੰਡੀਆ ਨੂੰ ਛੱਡਣ ਦੀ
ਕਨੇਡਾ ਵਿਚ ਵੱਸਣ ਦੀ
ਸ਼ਰਾਫਤ ਕੋਸ਼ਿਸ਼ ਕਰਦੀ ਹੈ
ਕਦੇ ਹੱਸਦੀ ਕਦੇ ਰੌਂਦੀ
ਹਾਲੇ ਸ਼ਰਾਫਤ ਜਿਉਦੀ ਹੈ
ਚੁਪ ਦੇ ਘਰ ਵਿਚ ਸੌਂਦੀ ਹੈ
ਕਦੇ ਹੱਸਦੀ ਕਦੇ ਰੌਂਦੀ
ਵੀਜੇ ਦੀ ਉਡੀਕ ਵਿਚ
ਆਸ ਲਾ ਕੇ ਬੈਠੀ ਏ
ਹਾਲੇ ਸ਼ਰਾਫਤ ਜਿਉਦੀ ਹੈ
 

188
Shayari / ਕੁਝ ਪਰਦੇਸੀਆਂ ਦੇ
« on: August 02, 2011, 12:15:16 PM »


ਪੱਤਝੜ ਵਿਚ ਵੀ
ਕੁਝ ਪੱਤੇ ਰੁੱਖਾਂ ਉਤੇ ਰਹਿ ਗੇ ਨੇ
ਕੁਝ ਪਰਦੇਸੀਆਂ ਦੇ
ਮਾਪੇ ਪਿੰਡਾਂ ਵਿਚ ਰਹਿਗੇ ਨੇ
ਖੂਹ ਤਾ ਹਾਲੇ ਵੀ ਪਿੰਡਾਂ ਵਿਚ ਨੇ
ਪਿਆਸੇ ਮਾਪਿਆਂ ਨੂੰ
ਟਿੰਡਾ ਹੁਣ ਲੱਭਦੀਆਂ ਨਹੀਂ

189


ਉਹੀ ਵੈਰੀ ਬਣ ਗਏ ਨੇ ,ਜੋ ਵਾਹ ਵਾਹ ਕਰਦੇ ਸੀ
ਹੁਣ ਪਿੱਠ ਵਾਰ ਨੇ ਕਰਦੇ ,ਜੋ ਯਾਰੀ ਦਾ ਦਮ ਭਰਦੇ ਸੀ

ਮੈਂ ਫਰਕ ਕੀ ਕਰਦਾ ਆਪਣਿਆ ਤੇ ਗੈਰਾਂ ਵਿਚ
ਲੋਕ  ਮਖੌਟੇ ਪਾ ਪਾ ਮਹਿਫਿਲ ਦੇ ਵਿਚ ਵੜਦੇ  ਸੀ

ਬੇਕਦਰਾਂ ਨਾਲ ਲਾਈਆਂ ਆਖਿਰ ਮਹਿੰਗੀਆਂ ਪੈ ਗਈਆਂ
ਉਹੀ ਜੜਾਂ ਨੂੰ ਵੱਢਦੇ ,ਜਿਨਾ ਲਈ ਲੋਕਾਂ ਨਾਲ ਲੜਦੇ ਸੀ



190
Gup Shup / kis country de user jyada ne pj te
« on: August 02, 2011, 07:41:30 AM »
ssa ,pj waleyo ,
pj naal kyi countries de users jude hoye ne ,tuhanu ki lagda hai k sab ton vadh user kis country de ne
plz vote from ur country of residende.

pta tan lagge jyada mhaan shakhsheeyata kitho ne  :hehe:


191


ਹਾਲੇ ਤਾਂ ਮਿੰਨਤਾ ਤਰਲੇ ਨੇ
ਅੱਖਾ ਨੇ ਸੁਪਨੇ ਘੜ ਲਏ ਨੇ
ਹੱਥਾਂ ਵਿਚ ਉਲਝੇ ਤਾਣੇ ਨੇ
ਦਿਲ ਤੇ ਪੱਥਰ ਜਿਹੇ ਧਰ ਲਏ ਨੇ
ਦਿਨ ਦਾ ਚਾਨਣ ਦੂਰ ਬੜਾ
ਰਾਤਾਂ ਨੇ ਘਰ ਕਰ ਲਏ ਨੇ

192


ਬਾਹਲਾ ਬੋਲ ਕੇ ਵੀ ਦਸੋ ਕਿਸੇ ਕੀ ਖੱਟਿਆ
ਚੁਪ ਰਹਿ ਕੇ ਵੀ ਦਸੋ ਕਿਸੇ ਕੀ ਵੱਟਿਆ
ਬਾਣੀ ਸਾਡੀ ਕਹਿੰਦੀ ਚੁਪ ਵੱਟ ਬੰਦਿਆ
ਲੋਕ ਕਹਿੰਦੇ ਬੋਲ ਬੋਲ ਖੱਟ ਬੰਦਿਆ
ਦਸੋ ਕਿਹੜੇ ਖੂਹ ਖਾਤੇ ਛਾਲ ਮਾਰ ਜਾਵਾ

ਹੱਸਦੀ ਦੀ ਲੋਕ ਦੰਦ ਪੂਰੇ ਗਿਣਦੇ
ਚੁਪ ਰਹਿੰਦੀ ਅੱਖਾ ਵਿਚੋ ਗੱਲ ਪੜਦੇ
ਉਡਦੀ ਜਵਾਨੀ ਵਕਤਾਂ ਨੇ ਫੜ ਲੀ
ਬੋਲੀ ਤਾ ਜਵਾਨੀ ਲੋਕਾ ਜੀਬ ਪੂਰੀ ਵੱਢ ਤੀ
ਗੂੰਗੇ ਕੋਲੋ ਬਾਤਾਂ ਪੁਛਦੀ ਏ ਦੁਨੀਆ
 
ਚਿੱਟੀ ਬੰਨਾ ਲਾਂ ਤਾਂ ਲੋਕ ਕਾਂਗਰਸੀ ਕਹਿੰਦੇ ਨੇ
ਨੀਲੀ ਸਿਰ ਧਰ ਲਾਂ ਤਾਂ ਲੋਕੀ ਅਕਾਲੀ ਮੰਨਦੇ
ਰੱਬਾ ਤੂੰ ਜੋ ਬਣਾਇਆ ਸੀ ਉਹਨੂੰ ਕੋਈ ਕਦ ਸਮਝੂ
ਬਿਨਾ ਵਜਾ ਲੋਕ ਏਥੇ ਸੂਲੀ ਟੰਗਦੇ
ਭੁੱਲ ਗਏ ਨੇ ਸਾਰੇ ਬਾਬਾ ਤੇਰੀ ਬਾਣੀ ਨੂੰ
ਲੋਟੂਆਂ ਤੋਂ ਫਿਰਦੇ ਨੇ ਖੈਰਾਂ ਮੰਗਦੇ


193
Shayari / ਚੁੱਲੇ ਤੇ ਦੁੱਧ ਧਰ ਕੇ
« on: August 01, 2011, 07:32:22 AM »

ਦਾਤਾ ਹੀ ਦਿੰਦਾ ਹੈ
ਤਾਂ ਹੀ ਮੈ ਖਾਨੀਂ ਆਂ
ਚੁੱਲੇ ਤੇ ਦੁੱਧ ਧਰ ਕੇ
ਅੱਜਕਲ ਭੁੱਲ ਜਾਨੀਂ ਆਂ
ਵੈਸੇ ਤਾਂ ਜੀ ਜੀ ਕਹਿੰਨੀ
ਪਰ ਕਰਦੀ ਮਨਮਾਨੀ ਆਂ
ਮਾਂ ਪੁੱਤ ਵਿਚ ਰੌਲਾ ਪਵਾ ਕੇ
ਆਪ ਸੌਂ ਜਾਨੀਂ ਆਂ



194
Discussions / pj users pj nu kyun chhadd jande aa ?
« on: July 30, 2011, 06:27:17 AM »
pj users pj nu kyun chhadd jande aa ?


share ur views here ,

195


ਜਿਹੜਾ ਉਠਿਆ ਨੀ ਵੇਲੇ ਪਰਭਾਤ
ਜਿਹਨੇ ਲਾਏ ਨੀ ਗਰਾਉਡ ਗੇੜੇ ਚਾਰ 
ਮਹਿਫਲਾਂ 'ਚ ਬੈਠ ਪਾਏ ਨਾ ਖਿਲਾਰ
ਉਹਦਾ ਰੱਬ ਹੀ ਰਾਖਾ ਯਾਰ

ਜਿਨੇ ਰੰਨ ਰੱਖ ਲੀ ਲਾਡਲੀ ਯਾਰ
ਨਿੱਤ ਲੈ ਕੇ ਜਾਂਦਾ ਬਜਾਰ
ਉਹਦੇ ਭਾਂਡੇ ਵਿਕਣਗੇ ਇਕ ਦਿਨ ਯਾਰ   
ਉਹਦਾ ਰੱਬ ਹੀ ਰਾਖਾ ਯਾਰ


ਜਿਹੜਾ ਸ਼ੌਕ ਨਾਲ ਖਾਂਦਾ ਕਾਲੀ ਨਾਗਣੀ
ਜਿਹਨੂੰ ਡੋਡਿਆ ਦਾ ਚਸਕਾ ਯਾਰ
ਉਹਦੇ ਗੋਡਿਆ ਮੋਢਿਆਂ ਦਾ 
ਰੱਬ ਹੀ ਰਾਖਾ ਯਾਰ


196
Shayari / ਚੰਨ ਲੈ ਗਿਆ ਸਾਰੇ ਨਜ਼ਾਰੇ
« on: July 29, 2011, 08:49:42 AM »


ਸੂਰਜ ਤਪ ਕਰਦਾ ਰਹਿ ਗਿਆ
ਚੰਨ ਲੈ ਗਿਆ ਸਾਰੇ ਨਜ਼ਾਰੇ
ਚੰਨ ਦਾ ਨਾਂ ਲੈ ਲੈ ਕੇ
ਆਸ਼ਕਾਂ ਨੇ ਦਿਨ ਗੁਜ਼ਾਰੇ
ਹੁਸਨ ਫੇਰ ਮਗਰੂਰ ਬੜਾ
ਲਾਉਦਾ ਰਹਿੰਦਾ ਲਾਰੇ
ਭੋਲੇ ਆਸ਼ਕ ਸੂਰਜ ਵਾਗੂੰ
ਤਪਦੇ ਸਿਖਰ ਦੁਪਿਹਰੇ

197
Shayari / ਜਿੰਦਗੀ ਨਾਮ ਹੈ
« on: July 27, 2011, 09:05:11 AM »


ਜਿੰਦਗੀ ਨਾਮ ਹੈ ਵਾ-ਵਰੋਲਿਆਂ ਦਾ
ਇਸ ਨੇ ਹੀ ਚੁੱਕਣਾ ਹੈ ਜਮੀਨ ਤੋ
ਇਕ ਦਿਨ ਅਸਮਾਨ ਤੇ ਲੈ ਜਾਣਾ
ਫਤੂਰ ਫੇਰ ਦਿਮਾਗ ਤੇ ਚੜਾ ਜਾਣਾ

198
Shayari / ਕੋਲ ਕੋਲ ਬੈਠੇ ਹਾਂ
« on: July 27, 2011, 09:00:18 AM »
ਕੋਲ ਕੋਲ ਬੈਠੇ ਹਾਂ
ਦਿਲਾਂ ਵਿਚ ਲੱਖਾਂ ਕੋਹਾਂ ਦੀਆ ਦੂਰੀਆਂ ਨੇ
ਹੁਣ ਤਾਂ ਆਸ ਵੀ ਨੀ ਰਹੀ
ਦੋ ਦਿਲ ਕਦੇ ਇਕਮਿਕ ਹੋ ਜਾਣਗੇ
ਨਿਕੀ ਨਿਕੀ ਗੱਲੋ ਹੀ
ਦੂਰੀਆ ਪੈ ਜਾਣਗੀਆਂ ਕਦੇ ਸੋਚਿਆ ਨੀ ਸੀ
ਇਕ ਦੂਜੇ ਨਾਲ ਕਈ ਵਾਰ
ਗਲਵੱਕੜੀ ਵੀ ਪਾ ਕੇ ਵੀ ਦੇਖ ਲੀ
ਚੰਦਰੇ ਦਿਲਾਂ ਨੇ
ਪੈਰ ਫੇਰ ਵੀ ਨੀ ਭੋਰਾ ਪੱਟਿਆ

199
Shayari / ਮਿਰਜਾ ਜੱਟ ਜੇ
« on: July 27, 2011, 02:53:43 AM »

ਮਿਰਜਾ ਜੱਟ ਜੇ

ਕੱਢ ਕੇ ਸਹਿਬਾ ਨੂੰ

ਸਿੱਧਾ ਠਾਣੇ ਵੱਲ ਹੋ ਜਾਂਦਾ

Safe Side ਵੀ ਪੂਰਾ ਹੋ ਜਾਂਦਾ

ਅੱਜ ਕੱਲ ਦਾ ਮਿਰਜਾ 

ਸੁਣਿਆ ਤਿਖਾ ਹੋ ਗਿਆ

ਕਹਿੰਦਾ ਸਹਿਬਾ ਨੂੰ

ਦਿਲ ਨਾ ਛੱਡੀ ਮੁਟਿਆਰੇ

ਸੁਪਰੀਮ ਕੋਰਟ ਵੀ

ਸਾਡੇ ਨਾਲ ਮੁਟਿਆਰੇ

ਮਿਰਜਾ ਅੱਜ ਕੱਲ ਦਾ

ਸੁਣਿਆ ਤਿਖਾ ਹੋ ਗਿਆ


200
Religion, Faith, Spirituality / ਗੁਜਰੀ ਦਾ ਚੰਨ
« on: July 27, 2011, 02:24:27 AM »

ਗੁਜਰੀ ਦਾ ਚੰਨ
ਚੰਨਾ ਚੋ ਚੰਨ
ਗੁਜਰੀ ਦਾ ਚੰਨ
ਚੰਨਾ ਚੋ ਚੰਨ ਚਮਕੀਲਾ ਏ
ਜਿਹਦੇ ਹੱਥ ਵਿਚ ਸੋਹਣਾ ਬਾਜ
ਸਜੇ ਸਿਰ ਤਾਜ
ਘੋੜਾ ਨੀਲਾ ਬੜਾ ਫੁਰਤੀਲਾ ਏ
ਚੰਨਾ ਚੋ ਚੰਨ
ਗੁਜਰੀ ਦਾ ਚੰਨ

ਮਾਂ ਗੁਜਰੀ ਕਰਮਾ ਵਾਲੜੀਏ
ਤੈਨੂੰ ਸੌ ਸੌ ਵਾਰ ਸਲਾਹ ਦਈਏ
ਮਾਂ ਤੇਰੀਆਂ ਸਿਫਤਾ ਕਰ ਕਰ ਕੇ
ਮੁਰਦੇ ਵਿਚ ਜਿੰਦੜੀ ਪਾ ਦਈਏ
ਤੇਰੀ ਕੁਖ ਨੇ ਪੈਦਾ ਕੀਤਾ
ਸ਼ੇਰ ਅਨਖੀਲਾ ਏ
ਜਿਹਦੇ ਹੱਥ ਵਿਚ ਸੋਹਣਾ ਬਾਜ
ਸਜੇ ਸਿਰ ਤਾਜ ਨੀ
ਘੋੜਾ ਨੀਲਾ ਬੜਾ ਫੁਰਤੀਲਾ ਏ
ਚੰਨਾ ਚੋ ਚੰਨ
ਗੁਜਰੀ ਦਾ ਚੰਨ

ਜਦੋ ਹਿੰਦ ਦੀ ਸ਼ਰਮਾ ਲੁੱਟਣ ਲਈ
ਲੋਟੂ ਪਏ ਲੁੱਟ ਮਚਾਉਂਦੇ ਸੀ
ਕਈ ਸੱਜ ਵਿਆਹੀਆਂ ਨਾਰਾ ਦੇ
ਉਹ ਡੋਲੇ ਲੁਟੀ ਜਾਂਦੇ ਸੀ
ਜ਼ਹਿਰੀ ਦੀ ਜਹਿਰ ਨਿਚੋੜਣ ਲਈ
ਮੇਰਾ ਸਤਿਗੁਰ ਬੜਾ ਜਹਿਰੀਲਾ ਏ

ਅੱਜ ਤੱਕ ਸਰਹੰਦ ਦੀਆ ਕੰਧਾ ਨੂੰ
ਗੁਜਰੀ ਪਈ ਚੇਤੇ ਅਉਦੀ ਏ
ਅੱਜ ਧਰਤੀ ਮਾਛੀਵਾੜੇ ਦੀ
ਪਈ ਗੁਜਰੀ ਗੁਜਰੀ ਗਾਉਂਦੀ ਏ
ਮੇਰੀ ਜਿੰਦਗੀ ਸਦਾ ਗੁਲਾਮ
ਜੋ ਛੈਲ ਛਬੀਲਾ ਏ
ਜਿਹਦੇ ਹੱਥ ਵਿਚ ਸੋਹਣਾ ਬਾਜ
ਸਜੇ ਸਿਰ ਤਾਜ ਨੀ
ਘੋੜਾ ਨੀਲਾ ਬੜਾ ਫੁਰਤੀਲਾ ਏ
ਚੰਨਾ ਚੋ ਚੰਨ
ਗੁਜਰੀ ਦਾ ਚੰਨ

Pages: 1 ... 5 6 7 8 9 [10] 11 12 13 14 15 ... 40