June 28, 2024, 11:41:46 PM

Show Posts

This section allows you to view all posts made by this member. Note that you can only see posts made in areas you currently have access to.


Messages - PB 08 TO

Pages: 1 ... 95 96 97 98 99 [100] 101 102 103 104 105 ... 110
1981
Shayari / Re: ਕੋਈ ਨਾਂ
« on: August 06, 2012, 03:31:52 AM »
Altaf Joiya
ਮੇਰੀ ਕੋਈ ਖਤਾ ਤਾਂ ਸਾਬਤ ਕਰ,
ਜੇ ਬੁਰਾ ਹਾਂ ਤਾਂ ਬੁਰਾ ਸਾਬਤ ਕਰ,
ਤੈਨੂੰ ਚਾਹਿਆ ਹੈ ਕਿੰਨਾ, ਤੂੰ ਕੀ ਜਾਣੇ,
ਚਲ ਮੈਂ ਬੇਵਫਾ ਹੀ ਸਹੀ ਤੂੰ ਆਪਣੀ ਵਫਾ ਤਾਂ ਸਾਬਤ ਕਰ.......

1982
Shayari / Re: ਵਾਹ ਜੀ ਵਾਹ
« on: August 06, 2012, 03:11:54 AM »
thanku ji


ਤੇਨੂੰ ਚਾਹੁੰਦਾ ਹਾਂ ਬਹੁਤ ਪਰ ਚਾਹਣਾ ਨਹੀ ਆਉਂਦਾ,
ਕੀ ਚੀਜ਼ ਆ ਮੁਹੱਬਤ ਕਹਿਣਾ ਵੀ ਨਹੀ ਆਉਂਦਾ,
ਜਿੰਦਗੀ 'ਚ ਆਜਾ ਮੇਰੀ ਜਿੰਦਗੀ ਬਣ ਕੇ,
ਤੇਰੇ ਬਿਣਾ ਸੋਹਣੀਏ ਹੁਣ ਰਹਿਣਾ ਵੀ ਨਹੀਂ ਆਉਂਦਾ,
ਹਰ ਪਲ ਤੈਨੂੰ ਬਸ ਤੈਨੂੰ ਦੂਆਵਾ ਵਿੱਚ ਮੰਗਦਾ ਹਾਂ,
...
ਕੀ ਕਰਾ ਤੇਰੇ ਸਿਵਾ ਹੋਰ ਕੁੱਝ ਮੰਗਣਾ ਵੀ ਨਹੀਂ ਆਉਂਦਾ,.

1983
Shayari / Re: ਧੀ ਤੇਰੀ ਅਖਵਾਵਾਂਗੀ
« on: August 06, 2012, 02:51:42 AM »
ਇਕ ਅਣਜਨਮੀ ਬੱਚੀ ਦਾ
ਆਪਣੀ ਮੰਮੀ ਦੇ ਨਾਂ ਖਤ
ਸਥਾਨ: ਨਿੱਘੀ-ਨਿੱਘੀ ਕੁੱਖ
ਸਮਾਂ:
ਇੱਕੀਵੀਂ ਸਦੀ ਦੀ ਸਵੇਰ
ਮੇਰੇ ਪਿਆਰੇ ਪਿਆਰੇ
ਮੰਮੀ ਜੀਓ !
ਨਿੱਕੀ ਜਿਹੀ ਮਿੱਠੀ
ਪਰਵਾਨ ਕਰਿਓ !
ਮੈਂ ਹਾਲ
ਦੀ ਘਡ਼ੀ ਰਾਜ਼ੀ ਖੁਸ਼ੀ ਹਾਂ
ਅਤੇ ਰੱਬ ਜੀ ਅੱਗੇ ਅਰਦਾਸ
ਕਰਦੀ ਹਾਂ ਕਿ ਉਹ ਤੁਹਾਨੂੰ
ਬਹੁਤ-ਬਹੁਤ ਖੁਸ਼ ਅਤੇ
ਸੁਖੀ ਰੱਖੇ। ਮੈਂ ਹਾਲ
ਦੀ ਘਡ਼ੀ ਦੀ ਇਸ ਲਈ
ਲਿਖਿਆ ਹੈ ਮੰਮੀ ਕਿ ਮੈਂ
ਇਕ ਸਨਸਨੀਖੇਜ਼ ਖਬਰ
ਸੁਣੀ ਹੈ ਕਿ ਤੁਹਾਨੂੰ ਮੇਰੇ
ਧੀ ਹੋਣ ਦਾ ਪਤਾ ਲੱਗ
ਗਿਆ ਹੈ ਤੇ ਹੁਣ ਤੁਸੀਂ ਮੈਨੂੰ
ਇਸ ਕੱਚੀ ਉਮਰੇ
ਹੀ ਆਪਣੀ ਨਿੱਘੀ-
ਨਿੱਘੀ ਕੁੱਖ ਵਿਚੋਂ ਕੱਢ ਕੇ
ਇਸ ਬੇਦਰਦ ਧਰਤੀ ਉਤੇ
ਪਟਕਾ ਮਾਰੋਗੇ । ਸੱਚ ਮੰਮੀ !
ਮੈਨੂੰ ਤਾਂ ਇਸ ਗੱਲ
ਦਾ ਯਕੀਨ
ਹੀ ਨਹੀਂ ਆਇਆ। ਮੈਂ
ਕਿਹਾ,
ਮੇਰੀ ਮੰਮੀ ਤਾਂ ਏਦਾਂ ਕਰ
ਹੀ ਨਹੀਂ ਸਕਦੀ। ਉਹ
ਆਪਣੀ ਨਾਜ਼ੁਕ
ਜਿਹੀ ਬੱਚੀ ਦੇ ਸ਼ਰੀਰ ਉਤੇ
ਨਸ਼ਤਰਾਂ ਦੀ ਚੋਭ ਕਿਵੇਂ
ਸਹੇਗੀ ? ਇਂਝ ਤਾਂ ਹੋ
ਹੀ ਨਹੀਂ ਸਕਦਾ ! ਮੈਂ ਠੀਕ
ਕਿਹਾ ਨਾ ਮੰਮੀ ? ਬੱਸ
ਤੁਸੀਂ ਇਕ
ਵਾਰੀ ਕਹਿ ਦਿਓ ਕਿ ਇਹ
ਖਬਰ ਝੂਠ ਹੈ ਤਾਂ ਕਿ ਮੇਰੇ
ਕੰਬਦੇ ਹੋਏ ਨਿੱਕੇ ਜਿਹੇ ਦਿਲ
ਨੂੰ ਧਰਵਾਸਾ ਆ ਜਾਵੇ। ਮੈਂ
ਤਾਂ ਇਹ ਸੁਣ ਕੇ ਬਹੁਤ
ਦਹਿਲ ਗਈ ਹਾਂ ਮੰਮੀ ?
ਮੇਰੇ ਤਾਂ ਹੱਥ ਵੀ ਨਿੱਕੇ-ਨਿੱਕੇ
ਨੇ, ਛੋਟੇ ਛੋਟੇ ਪਤਾਸਿਆਂ
ਵਰਗੇ ਕਿ ਮੈਂ ਡਾਕਟਰ
ਦੀ ਕਲੀਨਿਕ ਵੱਲ
ਜਾਂਦਿਆਂ
ਦੀ ਤੁਹਾਡੀ ਚੁੰਨੀ ਵੀ ਜ਼ੋਰ
ਦੀ ਨਹੀਂ ਖਿੱਚ ਸਕਦੀ !
ਮੇਰੀਆਂ
ਤਾਂ ਬਾਹਾਂ ਵੀ ਏਨੀਆਂ
ਪਤਲੀਆਂ-ਪਤਲੀਆਂ ਨੇ,
ਸਰ੍ਹੋਂ
ਦੀ ਲੈਰੀ ਜਿਹੀ ਗੰਦਲ
ਵਰਗੀਆਂ ਏਡੀਆਂ ਕਮਜ਼ੋਰ
ਕਿ ਇਨ੍ਹਾਂ ਨੂੰ ਤੁਹਾਡੇ ਗਲ
ਵਿਚ ਪਾ ਕੇ ਐਨੀ ਜ਼ੋਰ
ਦੀ ਨਹੀਂ ਚੁੰਬਡ਼
ਸਕਦੀ ਕਿ ਤੁਸੀਂ ਚਾਹੋ
ਤਾਂ ਵੀ ਮੈਨੂੰ ਆਪਣੇ ਨਾਲੋਂ
ਲਾਹ ਨਾ ਸਕੋ। ਮੈਂ ਤਾ ਆਪਣੇ
ਆਲੇ ਦੁਆਲੇ ਵਿਚ ਆ ਗਈ
ਦਵਾਈ ਨਾਲ ਤੁਹਾਡੇ
ਸਰੀਰ ਵਿਚੋਂ ਨਾ ਚਾਹੁੰਦਿਆਂ
ਹੋਇਆਂ ਵੀ ਇੰਞ ਤਿਲਕ
ਜਾਵਾਂਗੀ ਮੰਮੀ! ਜਿਵੇਂ ਗਿੱਲੇ
ਹੱਥਾਂ ਵਿਚੋਂ ਸਾਬਣ
ਦੀ ਟਿੱਕੀ ਤਿਲਕ
ਜਾਂਦੀ ਐ। ਨਾ ਮੰਮੀ ਨਾ!
ਇੰਞ ਨਾ ਕਰਿਓ!
ਮੇਰੀ ਤਾਂ ਆਵਾਜ਼
ਵੀ ਐਨੀ ਬਰੀਕ ਐ ਮੰਮੀ!
ਕਿ ਮੇਰੀ ਕੋਈ ਮਿੰਨਤ, ਕੋਈ
ਅਰਜ਼ੋਈ ਮੇਰੇ ਪਾਪਾ ਤੱਕ
ਨਹੀਂ ਪਹੁੰਚ ਸਕਦੀ। ਮੈਂ
ਤਾਂ ਬਸ ਅਰਦਾਸ ਹੀ ਕਰ
ਸਕਦੀ ਆਂ ਮੰਮੀ! ਮੈਂ ਤਾਂ ਬਸ
ਇਹ ਖਤ ਹੀ ਲਿਖ
ਸਕਦੀ ਆਂ, ਜੇ ਕਿਤੇ ਇਸਨੂੰ
ਤੁਸੀਂ ਪਡ਼੍ਹ ਸਕੋ! ਪਲੀਜ਼
ਮੰਮੀ! ਇਹ ਖਤ ਜ਼ਰੂਰ
ਪਡ਼੍ਹਨਾ!
ਮੇਰੀ ਗੱਲ ਮੰਨ ਲੈਣਾ ਮੰਮੀ!
ਮੇਰਾ ਜਿਉਣ ਨੂੰ ਬਹੁਤ ਜੀਅ
ਕਰਦੈ! ਅਜੇ ਤਾਂ ਤੁਹਾਡੇ
ਵਿਹਡ਼ੇ ਵਿਚ ਨਿੱਕੇ-ਨਿੱਕੇ
ਪੈਰਾਂ ਨਾਲ ਛਮ-ਛਮ ਨੱਚਣੈ
ਮੈਂ! ਨਾ ਲੈ ਕੇ ਦਿਓ ਮੈਨੂੰ
ਨਵੀਆਂ ਝਾਂਜਰਾਂ, ਮੈਂ
ਤਾਂ ਦੀਦੀ ਦੀਆਂ ਛੋਟੀਆਂ
ਹੋ ਚੁੱਕੀਆਂ
ਝਾਂਜਰਾਂ ਹੀ ਪਾ ਲਉਂਗੀ!
ਨਾ ਲੈ ਕੇ ਦੇਣਾ ਮੈਨੂੰ ਨਵੇਂ-ਨਵੇਂ
ਕਪੱਡ਼ੇ! ਮੈਂ ਤਾਂ ਵੀਰੇ ਦੇ ਤੰਗ
ਹੋਏ ਕਪਡ਼ੇ ਹੀ ਪਾ ਲਉਂਗੀ!
ਪਰ ਮੈਂ ਇਹ ਧਰਤੀ-ਅੰਬਰ-
ਪਾਣੀ-ਚੰਨ ਤਾਰੇ ਤਾਂ ਦੇਖ
ਲਉਂਗੀ। ਇਹ
ਤਾਂ ਨਹੀਂ ਨਾ ਮੁੱਕਦੇ।
ਮੈਂ ਤੇਰੀ ਧੀ ਆਂ!
ਤੇਰੀ ਮੁਹੱਬਤ
ਦੀ ਸ਼ਹਿਜ਼ਾਦੀ-ਮੈਨੂੰ ਘਰ
ਵਿਚ ਉੱਤਰ ਲੈਣ ਦੇ ਮਾਂ!
ਇਹਦੇ ਵਿਚ ਐਡੀ ਕੀ ਗੱਲ
ਹੋ ਗਈ ਕਿ ਸਕੈਨਿੰਗ
ਕਰਾ ਕੇ ਜਿਉਂ ਹੀ ਤੈਨੂੰ ਮੇਰੇ
ਧੀ ਹੋਣ ਦਾ ਪਤਾ ਲੱਗਿਆ
ਤੂੰ ਕੰਬਣ ਲੱਗ ਪਈ? ਜੇ ਪੁੱਤ
ਹੁੰਦਾ ਤਾਂ ਤੂੰ ਪਾਲ ਲੈਂਦੀ, ਜੇ
ਧੀ ਹੈ ਤਾਂ ਨਹੀਂ!
ਨਾ ਮੰਮੀ ਨਾ! ਮੈਂ
ਏਡਾ ਨਹੀਂ ਤੇਰੇ ਤੇ ਬੋਝ
ਬਣਨ ਵਾਲੀ! ਤੇ ਇਹ
ਜਿਹਡ਼ੀ ਦਾਜ ਦੀ ਤੇ ਧੀ ਦੇ
ਦੁੱਖ ਦੀ ਗੱਲ ਕਰਕੇ ਤੂੰ
ਆਪਣੇ ਫੈਸਲੇ ਨੂੰ ਠੀਕ ਸਮਝ
ਰਹੀ ਐਂ ਨਾ ਮਾਂ, ਇਹ
ਤਾਂ ਨਿਰਾ ਧੋਖਾ ਹੀ ਦੇ
ਰਹੀ ਐਂ ਆਪਣੇ ਆਪ ਨੂੰ।
ਕੋਈ ਹੋਰ ਗੱਲ ਸੋਚੋ! ਕਿਉਂ
ਨਹੀਂ ਤੂੰ ਵੀਰ ਦੇ ਵਿਆਹ ਤੇ
ਇਹੋ ਜਿਹੀ ਉਦਾਹਰਣ ਪੇਸ਼
ਕਰਦੀ ਕਿ ਕਿਸੇ ਗਰੀਬ
ਦੀ ਧੀ ਨੂੰ ਜਿੰਦਗੀ ਦੀਆਂ
ਸਭ ਖੁਸ਼ੀਆਂ ਮਿਲਣ? ਕਿਉਂ
ਨਹੀਂ ਦੂਜੀਆਂ ਆਂਟੀਆਂ
ਵੀ ਇਵੇਂ ਕਰਦੀਆਂ?
ਆਖਿਰ ਜਿਨ੍ਹਾਂ ਦੇ ਧੀਆਂ
ਨੇ, ਪੁੱਤ ਵੀ ਤਾਂ ਉਨ੍ਹਾਂ ਦੇ ਈ
ਨੇ! ਇਹ ਕੀ ਹੋਇਆ
ਕਿ ਆਪਣੀ ਧੀ ਨੂੰ ਮਾਰ
ਦਿਓ ਤੇ ਪੁੱਤ ਲਈ ਮੂੰਹ
ਮੰਗਿਆ ਦਾਜ਼ ਲੈ ਆਓ।
ਇਹ ਤਾਂ ਨਿਰਾ ਬਹਾਨਾ ਹੈ,
ਆਪਣੇ ਆਪ ਨੂੰ ਗੁਨਾਹ ਤੋਂ
ਮੁਕਤ ਮਹਿਸੂਸ ਕਰਨ ਦਾ।
ਪਰ ਦਰਗਾਹ ਵਿਚ
ਬਹਾਨਾ ਕਰ ਕੇ
ਥੋਡ਼ਾ ਮੁਕਤੀ ਮਿਲਦੀ ਐ?
ਨਾਲੇ ਮੰਮੀ! ਇੱਕ ਪੁੱਤ ਲਈ
ਜਿੰਨੀਆਂ ਧੀਆਂ ਮਾਰੋਗੇ ਨਾ!
ਉਨ੍ਹਾਂ ਸਾਰਿਆਂ ਦਾ ਪਾਪ
ਉਸ ਵਿਚਾਰੇ ਬੇਕਸੂਰ ਦੇ
ਸਿਰ ਚਡ਼੍ਹੇਗਾ! ਫਿਰ ਉਹ
ਇੰਨਾ ਪਾਪ ਆਪਣੇ ਸਿਰ ਤੇ
ਲੈਕੇ ਕਿੰਜ ਜੀਏਗਾ?
ਨਾ ਮੇਰੀ ਮੰਮੀ! ਤੂੰ ਪਾਪਣ
ਨਾ ਬਣੀਂ। ਤੂੰ
ਹਤਿਆਰੀ ਨਾ ਬਣੀ। ਕੁਝ
ਹਿੰਮਤ ਤੂੰ ਕਰੇਂਗੀ ਤੇ ਕੁਝ
ਹਿੰਮਤ ਮੈਂ ਕਰੂੰਗੀ ਤਾਂ ਮੈਂ
ਆਪਣੇ ਪੈਰਾਂ ਤੇ ਖਡ਼੍ਹੀ ਹੋ
ਜਾਉਂਗੀ। ਫਿਰ ਮੇਰੇ
ਹੱਥਾਂ ਉਤੇ
ਵੀ ਮਹਿੰਦੀ ਚਮਕੂਗੀ-ਮੇਰੇ
ਵੀ ਸ਼ਗਨਾਂ ਵਾਲੀ ਡੋਲੀ
ਤੁਰੂਗੀ। ਮੈਂ ਵੀ ਤੇਰੇ ਵਿਹਡ਼ੇ
ਵਿਚੋਂ ਚਿਡ਼ੀਆਂ
ਦਾ ਚੰਬਾ ਬਣ ਕੇ ਉਡੂੰਗੀ। ਤੂੰ
ਮੈਨੂੰ ਇੰਜ ਨਾ ਉਡਾ! ਸਿਰਫ
ਵਿਆਹ ਹੀ ਨਹੀਂ ਮੰਮੀ!
ਇਹ ਵੀ ਕੀ ਪਤੈ ਕਿ ਮੈਂ ਜੱਗ
ਤੇ ਕੋਈ ਮਹਾਨ
ਕਾਰਨਾਮਾ ਕਰ ਜਾਵਾਂ।
ਮੈਂ ਤੇਰੇ ਪਿਆਰ ਦਾ ਬੀਜ ਆਂ
ਮਾਂ! ਮੈਨੂੰ
ਆਪਣੀ ਵੱਖੀ ਦੀ ਡਾਲ ਤੇ
ਫੁੱਲ ਬਣ ਕੇ ਖ੍ਡ਼ ਲੈਣ ਦੇ!
ਦੇਖ ਮੈਂ ਤੇਰੇ ਅੱਗੇ ਨਿੱਕੇ-ਨਿੱਕੇ
ਪਤਾਸਿਆਂ ਵਰਗੇ ਹੱਥ
ਬੰਨ੍ਹਦੀ ਆਂ ਪਈ, ਮੈਨੂੰ
ਮਹਿਸੂਸ ਕਰ ਮਾਂ! ਮੈਨੂੰ
ਬਚਾ ਲੈ ਅੰਮੀਏ! ਤੇ ਹੁਣ
ਜਦੋਂ ਪਾਪਾ ਤੈਨੂੰ ਕਿਸੇ
ਕਲੀਨਿਕ ਲੈ ਜਾਣ ਤਾਂ ਤੂੰ
ਅਡ਼ ਜਾਈਂ ਮਾਂ!
ਮੇਰਾ ਵਾਸਤਾ ਪਾ ਦਈਂ!
ਉਨ੍ਹਾਂ ਨੂੰ ਸਮਝਾ ਦਈਂ ਮਾਂ!
ਪਰ ਮੈਨੂੰ ਕਤਲ ਕਰਵਾਉਣ
ਲਈ ਕਿਤੇ ਨਾ ਜਾਵੀਂ! ਜੇ
ਤੈਨੂੰ ਕਿਸੇ ਕਲੀਨਿਕ ਲੈ
ਵੀ ਜਾਣ ਤਾਂ ਤੂੰ ਉਨ੍ਹਾਂ ਨੂੰ
ਮਨਾ ਕੇ ਘਰ ਵਾਪਸ ਲੈ
ਆਵੀਂ ਮਾਂ! ਕਿਤੇ ਉਥੇ
ਹੀ ਮੈਨੂੰ ਲਾਸ਼
ਨਾ ਬਣਵਾ ਦੇਵੀਂ! ਤੂੰ ਮੈਥੋਂ
ਨਿੱਕੇ-ਨਿੱਕੇ ਸਾਹ ਲੈਂਦੀ ਤੋਂ
ਜਿੰਦਗੀ ਨਾ ਖੋਹੀਂ!
ਨਾ ਮੰਮੀ ਨਾ! ਮੈਨੂੰ ਇੰਜ ਬੇ-
ਰਹਿਮੀ ਨਾਲ ਨਾ ਮਾਰੀਂ।
ਨਾ ਮੰਮੀ ਨਾ! ਨਾ ਮੰਮੀ ਨਾ!

1984
thanku 22 g

1985
ਅੱਤਵਾਦ ਕਹਿ ਕੇ ਬਦਨਾਮ ਕੀਤਾ ਲਹਿਰ ਨੂੰ...
ਖੜਕੂ ਕਹਿ ਚੁੱਕੇ ਪੁੱਤ ਘਰੋਂ ਪਹਿਲੇ ਪਹਿਰ ਨੂੰ...
ਬਣ ਗਏ ਮੁਕਾਬਲੇ ਕਈ ਘਰੋਂ ਗਏ ਸੈਰ ਨੂੰ...
ਕੌਮ ਦੇ ਗੱਦਾਰਾਂ ਲਈ ਇਹੋ ਹੀ ਸਲਾਹਾਂ ਨੇ...
ਛਾਤੀ ਉੱਤੇ ਵਾਰ ਕਰੋ ਜੇ ਜੰਮੇ ਤੁਸੀਂ ਮਾਵਾਂ ਨੇ...
ਕੱਲਾ ਸ਼ੇਰ ਘੇਰਿਆ ਸੀ ਗਿੱਦੜਾਂ ਤੇ ਕਾਵਾਂ ਨੇ ''....

1986
Shayari / Re: ਧੀ ਤੇਰੀ ਅਖਵਾਵਾਂਗੀ
« on: August 05, 2012, 09:57:28 PM »
thanku ji


ਮਾਪਿਆਂ ਦੀ ਵਿਪਤਾ ਤਾਂ ਵੇਖੋ,
ਜਿਸ ਫੁੱਲ ਨੂੰ ਨਾਜ਼ਾਂ ਨਾਲ ਪਾਲਦੇ ਸੰਭਾਲਦੇ ਰਹੇ,
ਓਸ ਫੁੱਲ ਨੂੰ ਬੇਗਾਨੇ ਘਰ ਤੋੜਦੇ ਆ ਆਪਣੇ ਹੱਥਾਂ ਨਾਲ,
ਬਾਬੁਲ ਦੀ ਫੁਲਵਾੜੀ ਅੰਦਰ ਮਹਿਕਾਂ ਵੰਡਣ ਪਿਆਰ ਦੀਆਂ,
ਧੀਆਂ ਧੰਨ ਬੇਗਾਨਾ ਕਹਿੰਦੇ ਇਹ ਰੀਤਾਂ ਨੇ ਸੰਸਾਰ ਦੀਆਂ_

1987
Shayari / Re: ਵਾਹ ਜੀ ਵਾਹ
« on: August 05, 2012, 09:54:18 PM »
ਮੈਂ ਵੇਖਾਂ ਮੇਰਾ ਯਾਰ ਨਾਂ ਵੇਖੇ, ਜੇ ਮੈਂ ਨਾਂ ਵੇਖਾਂ, ਤਾਂ ਉਹ ਵੇਖੇ,
ਐਸੇ ਲੇਖ ਕਦ ਹੋਣਗੇ ਮੇਰੇ, ਸੋਹਣਾ ਵਿੱਚ ਅੱਖੀਂ ਦੇ ਵੇਖੇ,
ਯਾਰ ਤਾਂ ਤੇਰੇ ਅੰਦਰ ਵੱਸੇ, ਤੈਨੂੰ ਐਂਵੇ ਹੀ ਪੈਣ ਭੁਲੇਖੇ,
ਯਾਰ ਫਰੀਦ ਉਹਦੇ ਦਰ ਮਰੀਏ, ਭਾਵੇਂ ਵੇਖੇ, ਜਾਂ ਨਾਂ ਵੇਖੇ....

1988
Shayari / Re: ਮੇਰੀ ਮਾਂ
« on: August 05, 2012, 09:48:07 PM »
nice

1989
Shayari / Re: ਕੋਈ ਨਾਂ
« on: August 05, 2012, 09:47:14 PM »
thanku ji


ਲਿਖੀ ਨਈ ਕਿਸੇ ਨੇ ਓਹ ਵਸੀਅਤ ਲਿਖ ਕੇ ਜਾਵਾਂਗੇ,,,

ਮਰਨ ਪਿੱਛੌ ਵੀ ਖੁਦ ਨੂੰ ਤੇਰੀ ਮਲਕੀਅਤ ਲਿਖ ਕੇ ਜਾਵਾਂਗੇ,,,

ਫਿਕਰ ਨਾ ਕਰੀ ਤੈਨੂੰ ਅਸੀ ਕਰਦੇ ਨਈ ਬਦਨਾਮ,,,

ਰੱਬ ਤੌ ਵੀ ਸਾਫ਼ ਸੀ ਤੇਰੀ ਨੀਅਤ ਲਿਖ ਕੇ ਜਾਵਾਂਗੇ,,,

1990
Shayari / ਕੋਈ ਨਾਂ
« on: August 05, 2012, 12:15:11 AM »
ਬੁਲੀਆਂ ਤੋਂ ਹਾਸੇ ਖੋਣਾ ਆਦਤ ਹੈ ਜੱਗ ਦੀ ,
ਪਰ ਰੋਂਦੀਆਂ ਨੂੰ ਦੋਸਤੋ ਵਰਾਉਣ ਵਾਲਾ ਕੋਈ ਨਾਂ ॥

ਪਿੱਠ ਪਿੱਛੇ ਕਰਨੀ ਬੁਰਾਈ ਆਉਦੀਂ ਜੱਗ ਨੂੰ ,
ਪਰ ਗੱਲਾਂ ਮੂੰਹ ਤੇ ਸੱਚੀਆਂ ਸੁਨਾਉਣ ਵਾਲਾ ਕੋਈ ਨਾਂ॥

ਮਾੜਾ ਕਹਿਣਾ ਕਿਸੇ ਨੂੰ ਅਸਾਨ ਬੜਾ ਹੁੰਦਾ ਹੈ ,
ਪਰ ਮਾੜਾ ਖੁਦ ਨੂੰ ਕਹਾਉਣ ਵਾਲਾ ਕੋਈ ਨਾਂ॥

ਵਸਦੇ ਘਰਾਂ ਨੂੰ ਉਜਾੜਨਾ ਕੀ ਔਖਾ ਏ ,
ਪਰ ਉਜੜੇ ਨੂੰ ਯਾਰੋ ਵਸਾਉਣ ਵਾਲਾ ਕੋਈ ਨਾਂ॥

ਭੁੱਖਿਆਂ ਨੂੰ ਦੇਖ ਕੇ ਤਰਸ ਖਾਣ ਆਲੇ ਤਾਂ ਬਥੇਰੇ ਏਥੇ ,
ਪਰ ਭੁੱਖਿਆਂ ਦੇ ਢਿੱਡ 'ਚ ਅੰਨ ਦਾ ਨਿਵਾਲਾ ਪਾਉਣ ਆਲਾ ਕੋਈ ਨਾਂ ॥

1991
Shayari / Re: ਵਾਹ ਜੀ ਵਾਹ
« on: August 05, 2012, 12:07:43 AM »
nice smile wha g wha

1992
Shayari / Re: ਵਾਹ ਜੀ ਵਾਹ
« on: August 04, 2012, 11:02:14 PM »
Ki sunawa dard kahani.....
Hanju aj v vehnde rehnde aa....
Asi yaad rakheya 'ona' bhulla ditta....
Kehnde yaara da ki a yaar ta zindagi ch aunde jande rehnde aa....

1993
Shayari / Re: ਧੀ ਤੇਰੀ ਅਖਵਾਵਾਂਗੀ
« on: August 04, 2012, 10:59:08 PM »
thanku g


ਨਿੱਕੀ ਜਿਹੀ ਪਰੀ ਹਾਂ... ਸੋਹਣੀ ਵੀ ਬੜ੍ਹੀ ਹਾਂ,
ਜੰਮ ਦਿਆਂ ਮਾਂ ਮੇਰੀ ਨੇ.... ਕੁਖ ਵਿਚ ਮਾਰੀ ਨਾ ,
ਜ਼ਿੰਦਗੀ ਨੂੰ ਜੀਵਾਂਗੀ ਤੇ ਸਦਾ ਮੁਸ੍ਕਰਾਵਾਂਗੀ ,
ਪੜ੍ਹ - ਲਿਖ ਅਫਸਰ ਬਣੂੰ ..... ਮਾਨ ਵੀਰਾਂ ਦਾ ਵਧਾਵਾਂਗੀ ,
ਸਿਰ ਉੱਚਾ ਕਰ ਤੁਰੇਗਾ ਬਾਬੁਲ ਮੇਰਾ ...ਕਦੇ ਦਾਗ ਨਾ ਪੱਗ ਨੂੰ ਲਵਾਂਗੀ ,
ਡਰਦੇ ਜੋ ਧੀਆਂ ਜੰਮਨ ਤੋਂ....ਇੱਕ ਮਿਸਾਲ ਓਹਨਾ ਲਈ ਬਣ ਜਾਵਾਂਗੀ...

1994
Members Pics / Re: aj na rokeo
« on: August 04, 2012, 10:52:44 PM »
22 panni thanda huna

1995
Shayari / ਵਾਹ ਜੀ ਵਾਹ
« on: August 04, 2012, 04:16:28 AM »
ਜਿਸ ਦਿਨ ਦਾ ਹੋਇਆ ਹੈ ਪਿਆਰ ਉਹਦੇ ਨਾਲ
ਟੁੱਟ-ਟੁੱਟ ਵੱਜਦਾ ਹੈ ਹਰ ਇੱਕ ਸਾਹ ਵਿੱਚ ਸਾਹ
ਸੁਣਾਉਣਾ ਚਾਹੁੰਦਾ ਸੀ ਲਿੱਖ ਕੇ ਹਾਲ ਦਿਲ ਦਾ
ਤੇ ਉਹਨਾਂ ਪੜ ਕੇ ਕਹਿਤਾ ਵਾਹ ਜੀ ਵਾਹ

1996
Shayari / ਧੀ ਤੇਰੀ ਅਖਵਾਵਾਂਗੀ
« on: August 03, 2012, 11:24:13 PM »
♡ ਬੇਸ਼ਕ ਕੁੱਖ ‘ਚ ਮਾਰ ਲੈ ਅੰਮੀਏ।

♡ ਦਿਲ ਚਾਹਿਆ ਦੁਰਕਾਰ ਲੈ ਅੰਮੀਏ

♡ ਧੀ ਰਾਣੀ ਮੁੜ ਬਣ ਕੇ ਤੇਰੀ,ਤੇਰੀ ਕੁੱਖ ‘ਚ ਆਵਾਂਗੀ।

♡ ਤੇਰੇ ਵਰਗੀ ਜਿੱਦੀ ਹਾਂ ਮੈਂ ਵੀ,ਧੀ ਤੇਰੀ ਅਖਵਾਵਾਂਗੀ।

1997
♡ Hun nhi uss da cheta aunda__,

♡ Jisnu jaan keh k bulaundi c__,

♡ Teriyan sehaliya puchdiya c jad naam mera__,

♡ Tu badde cha nal phulkari te INDER kadd sharmaundi c__,

♡ Samma badlya tu v badl gyi rutt di trah__,

♡ Asi rehge tere jogge, ek tha te khade buth di trah__,

♡ Kuj shyra ch jad tainu be - wafa likh dine aa__,

♡ Kush dina lai asi v khush ho laine aa__,

1998
Shayari / Re: ਗਮਾ ਦੇ ਮਾਰੇ
« on: August 02, 2012, 05:23:23 AM »
Dil ki har dhadkan us ka naam lethi hai,
Uski soch meri beqarar sanso ko tham lethi hai,
Jab bhi athe hain tofan yaadon ke mere dil pe ,
Tab us ki tasweer mera haath tham lethi hai,,

1999
Shayari / ਗਮਾ ਦੇ ਮਾਰੇ
« on: August 01, 2012, 10:04:40 PM »
ਸਾਨੂੰ ਚੰਨ ਚੰਨ ਨਾ ਕਿਹ ਸੱਜਣਾ,

ਅਸੀ ਅੰਬਰੋ ਟੁੱਟੇ ਤਾਰੇ ਹਾ

ਸਾਨੂੰ ਏਨਾ ਨਾ ਤੜਪਾਿੲਆ ਕਰ,

ਅਸੀ ਪਿਹਲਾ ਹੀ ਗਮਾ ਦੇ ਮਾਰੇ ਹਾ

ਸਾਡੇ ਏਨੇ ਿੲਮਿਤਹਾਨ ਨਾ ਲੈ,

ਅਸੀ ਥੋੜੀਆ ੳਮਰਾ ਵਾਲੇ ਹਾ"

2000
Shayari / Re: Tu Russeya Vaar
« on: August 01, 2012, 10:03:32 PM »
nice  :okk:

Pages: 1 ... 95 96 97 98 99 [100] 101 102 103 104 105 ... 110