Sat Sri Akal / Jeeh Ayan Nu
Welcum to Punjabi Janta..
Hope u enjoy ur stay
If u need any help ure always welcum ² ask
Please make a topic here
to introduce yourself
simply click on new topic.
Cyah! Rab Rakha,
ManMonIye*
Sub- Admin
Contact Me :)My Buddies
|
About Me
ਨੇੜੇ ਤੇੜੇ ਰਹਿਂਦਾ ਹਾਂ ਪਰ ਲੁਕਿਆ ਰਹਿਂਦਾ ਹਾਂ,ਮੈਂ ਭੁਲਾਂਵੇਂ ਅੱਖਰ ਵਾਂਗੁਂ ਲੱਬਣਾ ਪੈਂਦਾ ਹਾਂ |ਦੁਨੀਆਂ ਜੋ ਵੀ ਦੇਵੇ ਝੋਲੀ ਵਿੱਚ ਪਾ ਲੈਂਦਾ ਹਾਂ,ਪਾਣੀ ਹਾਂ ਮੈਂ ਨੀਵੇਂ ਪਾਸੇ ਵੱਲ ਵੈਂਹਦਾ ਹਾਂ|ਅਕਲ ਸ਼ਕਲ ਤੇ ਨਾਂ ਜਾਇਓ ਏਹ ਬਹੁਤੀਆਂ ਚਂਗੀਆਂ ਨਈਂ,ਇੱਕੋ ਖੂਬੀ ਜੋ ਕਹਿਂਦਾ ਹਾਂ ਦਿਲ ਤੋਂ ਕਹਿਂਦਾ ਹਾਂ|ਕਾ...ਹਤੋਂ ਓਹਨੂਂ ਨਜਰ ਨੀਂ ਆਉਂਦਾ ਓਤੋਂ ਪੁੱਛ ਲਵੋ,ਮੈਂ ਓਹੀਓ ਹਾਂ ਅਜੇ ਓਹਦੇ ਸ਼ਹਿਰ ਚ ਰਹਿਂਦਾ ਹਾਂ
ਮੈਂ ਪੰਜਾਬੀ,ਪੰਜਾਬ ਦੇ ਰਹਿਣ ਵਾਲਾ... ਹਾਂ ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ... ਬੋਲੀ ਆਪਣੀ ਨਾਲ ਪਿਆਰ ਰਖ੍ਖਾਂ... ਇਹ ਗੱਲ ਆਖਣੋਂ ਕਦੇ ਨਾਂ ਸੰਗਦਾ ਹਾਂ... ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ... ਆਸ਼ਿਕ ਮੁੱਢੋਂ ਮੈਂ ਏਸ ਉਮੰਗ ਦਾ ਹਾਂ... ਮੈਂ ਪੰਜਾਬੀ,ਪੰਜਾਬ ਦਾ ਪੁੱਤਰ... ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ |/// ਸ਼ੇਰਾਂ ਦੇ ਡੇਰਿਆਂ ਤੇ ਅਜ ਗਿੱਦੜ ਕਰਨ ਕਲੋਲਾਂ ਹਥ ਧਰਕੇ ਕਾਲਜੇ ਤੇ ਮੈਂ ਤਾਂ ਦਿਲ ਦੇ ਵਰਕੇ ਫੋਲਾਂ ਧਰਤੀ ਪੰਜਾਬ ਦੀ ਇਹ ਬੋਲੀ ਭਰ-ਭਰ ਕੇ ਹਟਕੋਰੇ ਮੇਰੀ ਹਿਕ ਤੇ ਦਿੱਲੀਏ ਨੀਂ-ਨੀਂ ਤੂੰ ਹੋਰ ਮਾਰ ਨਾਂ ਲੋਹੜੇ.. My Interests
ਦਿਲ ਕਮਜ਼ੋਰ ਹੋਵੇ ਡੌਲਿਆਂ ਵਿੱਚ ਜਾਨ ਨਾਂ ਹੋਵੇ,ਐਸਾ ਆਸ਼ਕ ਹੁਣ ਮਸ਼ੂਕ ਨੂੰ ਪਰਵਾਨ ਨਾਂ ਹੋਵੇ|ਕੁੜੀਆਂ ਪਿੱਛੇ ਗੇੜੀ ਲਾਵੇ ਕੱਟ ਚਲਾਣ ਨਾਂ ਹੋਵੇ,ਓ ਕਿੱਦਾਂ ਹੋ ਸਕਦਾ ਏ ਇਸ਼ਕ ਵਿੱਚ ਨੁਕਸਾਨ ਨਾਂ ਹੋਵੇ|ਤੇਰੇ ਹੁਸਨ ਦੀ ਤੌਹੀਨ ਹੈ ਇਹ ਹੋ ਨਹੀਂ ਸਕਦਾ,ਕਿ ਬਂਦਾ ਵੇਖ ਲਵੇ ਤੈਨੂੰ ਤੇ ਬੇਈਮਾਨ ਨਾਂ ਹੋਵੇ||
Signature:ਨੀਂ ਮਾਂ ਮੈਂ ਅੱਜ ਆਈ ਤੇਰੇ ਕੋਲ, ਡਰ ਨਾ ਮੈਂ ਤੇਰੀ ਧੀ ਹਾਂ...ਬਿਨ ਮੌਤੇ ਮੋਈ ਤਾਂ ਕੀ ਹੋਇਆ, ਤੇਰੇ ਟੱਬਰ ਦਾ ਜੀਅ ਹਾਂ, ਮੈਂ ਨਾਂ ਪੁੱਛਣਾਂ ਕਿਉਂ ਤੂੰ ਮੈਨੂੰ ਮਾਰ ਮੁਕਾਇਆ, ਮੈਂ ਨੀ ਪੁਛਦੀ ਕਿਉਂ ਤੂੰ ਏਹਾ ਕਹਿਰ ਕਮਾਇਆ, ਬੱਸ ਇੱਕ ਗੱਲ ਦੱਸ ਨੀ ਮਾਂ ਆਪਣਾ ਘਰ ਕੇਹੋ ਜਿਹਾ? ਜਿਸ ਠੁਕਰਾਇਆ ਜੰਮਣ ਤੋਂ ਉਹ ਦਰ ਕੇਹੋ ਜਿਹਾ? ਮੇਰਾ ਬਾਪੂ ਮੈਨੂੰ ਯਾਦ ਕਰਦਾ ਜਾ ਨਹੀਂ? ਮੇਰੇ ਵੀਰ ਰੱਖੜੀ ਵੇਲੇ ਹੌਂਕਾ ਭਰਦਾ ਜਾ ਨਹੀਂ? ਘਰ ਅੱਗੇ ਵਣਜਾਰਾ ਹੋਕਾ ਲਾਉਂਦਾ ਜਾ ਨਹੀਂ? ਕੋਈ ਘਰ ਆਪਣੇ ਕੰਜਕਾਂ ਦੇਣ ਆਉਂਦਾ ਜਾ ਨਹੀਂ? ਆਪਣੇ ਖੇਤਾਂ ਵਿੱਚ ਮੀਂਹ ਨਾ ਪੈਂਦਾ ਵੇਖ ਗੁੱਡੀਆਂ ਕੌਣ ਫੂਕਦਾ? ਜਦ ਤੂੰ ਹੁੰਦੀ ਕੱਲੀ ਮਾਏ, ਤੇਰੇ ਦੁਆਲੇ ਕੌਣ ਕੂਕਦਾ? ਆਪਣੀ ਡਿਉਢੀ ਵਿੱਚ ਤਰਿੰਜਣਾ ਕੌਣ ਲਾਉਂਦਾ? ਨੀਂ ਮਾਏ ਤੇਰਾ ਰੰਗਲਾਂ ਚਰਖਾ ਦੱਸ ਖਾਂ ਕੌਣ ਹੈ ਡਾਉਂਦਾ? ਫੁੱਲਾਂ ‘ਚ ਮਹਿਕ, ਮਹਿਕ ਵਿੱਚ ਸ਼ੋਖੀ... ਕੁਝ ਤੇਰੇ ਲਈ, ਕੁਝ ਮੇਰੇ ਲਈ... ਸੂਰਜ ਦੀ ਤਪਸ਼, ਤਪਸ਼ ਵਿੱਚ ਗਰਮੀ.... ਕੁਝ ਤੇਰੇ ਲਈ, ਕੁਝ ਮੇਰੇ ਲਈ...... ਪਾਣੀ ‘ਚ ਲਹਿਰ, ਲਹਿਰ ‘ਚ ਰਵਾਨੀ...... ਕੁਝ ਤੇਰੇ ਲਈ, ਕੁਝ ਮੇਰੇ ਲਈ....... ਹਵਾ ‘ਚ ਜੀਵਨ, ਜੀਵਨ ‘ਚ ਜ਼ਿੰਦਗੀ....... ਕੁਝ ਤੇਰੇ ਲਈ, ਕੁਝ ਮੇਰੇ ਲਈ ........ ਹਿੰਮਤ ਕਰ ਜੇ ਰਸਤੇ ਵਿੱਚ ਕਠਿਨਾਈਆਂ ਨੇ... ਕਦ ਹੰਝੂਆਂ ਨੇ ਤਕਦੀਰਾਂ ਪਲਟਾਈਆਂ ਨੇ....
My PJ FacebookCommentsM.
Sat Sri Akal / Jeeh Ayan Nu Welcum to Punjabi Janta.. Hope u enjoy ur stay If u need any help ure always welcum ² ask Please make a topic here to introduce yourself simply click on new topic. Cyah! Rab Rakha, ManMonIye* Sub- Admin
Pages: [1]
|