October 05, 2024, 09:16:54 AM

Show Posts

This section allows you to view all posts made by this member. Note that you can only see posts made in areas you currently have access to.

Messages - Guglo

Pages: 1 ... 17 18 19 20 21 [22] 23 24 25 26 27 ... 95
421
Help & Suggestions / Re: Chat is very boring....
« on: November 21, 2010, 07:39:43 AM »
now a day on heaven lol u didnt reply i msged u

kdo  :surp:
mainu koi msg nhi miliya  :wait:

422
Help & Suggestions / Re: Chat is very boring....
« on: November 21, 2010, 07:25:22 AM »
now - a - days  :whew:

 tu kithe rehna  :angry: :angry:

423
Help & Suggestions / Re: Chat is very boring....
« on: November 21, 2010, 07:14:56 AM »
kai loki pm vicho nhi niklde  :wait:
vaise hun nhi boring hundi bcoz hun main aundi aa ithe  :excited:  :nurse:

424
Cars / Re: Awww..Cute
« on: November 20, 2010, 04:34:29 AM »
rahul & cars oh my god  :rabb:
but sohni lgdi  :love:

425
Gup Shup / Re: Vdhaiya billu bakra ji
« on: November 18, 2010, 07:34:32 PM »
bakra mere hath ni lgia aah eid te  :wait:

426
Pics / Re: guglo nu pr mil gyi
« on: November 15, 2010, 12:51:18 AM »
hey prince u r too funny  :laugh: :laugh: :laugh:
thnx all for reply  :hug:

427
Pics / Re: Canada in Pictures
« on: November 13, 2010, 07:52:16 AM »
sohnia aa  :blah:

428
Pics / Re: Canada in Pictures
« on: November 13, 2010, 06:35:18 AM »
sohna aa but apna mlb v ghat nhi aa  :happy: :happy:

429
Members Pics / Re: sukhi @@@
« on: November 13, 2010, 06:34:25 AM »
Barbie dolls in Punjabi suit

Indian version Barjinder Kaur  :happy:

best reply  :happy:
baljinder kaur  :laugh: :laugh:

430
Introductions / New Friends / Re: Happy Birthday Rantaannooo
« on: November 11, 2010, 07:59:21 PM »
 :hug: :hug: :hug: :hug: HAPPY BIRTHDAY PRABH  :hug: :hug: :hug: :hug:

431
Fun Time / Re: punjabi boy timetable
« on: November 10, 2010, 06:01:10 AM »
thnku  :blush:

432
Fun Time / Re: punjabi boy timetable
« on: November 10, 2010, 03:10:39 AM »
mainu pta sare munde eda e krde  :superhappy: :superhappy:

433
Fun Time / punjabi boy timetable
« on: November 10, 2010, 12:06:22 AM »

8 ਵਜੇ ਉੱਠਣਾ
9 ਵਜੇ ਨਹਾਉਣਾ
10 ਵਜੇ ਰੋਟੀ ਖਾਣੀ
11 ਵਜੇ ਤਿਆਰ ਹੋਣਾ
12 ਵਜੇ ਬੁਲਟ ਕੱਢਣਾ
1 ਵਜੇ ਕਾਲਜ ਜਾਣਾ
2 ਵਜੇ ਦੁਪਹਿਰ ਦੀ ਰੋਟੀ
3 ਵਜੇ ਗਰਲ ਫਰੈਂਡ ਨੂੰ ਮਿਲਣਾ
4 ਵਜੇ ਖੇਡਣਾ
5 ਵਜੇ ਗੇੜੀ ਲਾਉਣੀ
6 ਵਜੇ ਪੈਗ ਲਾਉਣਾ
7 ਵਜੇ ਪੰਗਾ ਪਾਉਣਾ
8 ਵਜੇ ਥਾਣੇ
9 ਵਜੇ ਘਰ ਵਾਪਸ
9:15 ਤੇ ਬਾਪੂ ਤੌਂ ਗਾਲਾਂ
9:30 ਤੇ ਰਾਤ ਦੀ ਰੋਟੀ
10 ਵਜੇ ਬੈਡ ਤੇ ਜਾਣਾ
2 ਵਜੇ ਤੱਕ ਗਰਲ ਫਰੈਂਡ ਨਾਲ ਗੱਲਾਂ ਕਰਨੀਆਂ
4 ਵਜੇ ਤੱਕ ਯਾਰਾਂ ਨੂੰ ਮੈਸਜ ਸੇਵਾ
4 ਵਜੇ ਤੌਂ 8 ਵਜੇ ਤੱਕ ਸੌਣਾ
8 ਵਜੇ ਦਿਨ ਫੇਰ ਸ਼ੁਰੂ

434
Lok Virsa Pehchaan / :: ਤਿੜਕਿਆ ਬੰਦਾ ::
« on: November 09, 2010, 11:22:27 PM »
,“ਮਖਾ ਕਿੱਥੇ ਕੁ ਜਾਣਾ, ਸਰਦਾਰਾ.?” ਪਿਛਲੇ ਰਾਹੀ ਨੇ ਅੱਗੇ ਜਾਂਦੇ ਰਾਹੀ ਤੋਂ ਪੁੱਛਿਆ।
ਅੱਗੇ ਵਾਲਾ ਰਾਹੀ ਹੋਰ ਚੁੱਕਵੇਂ ਪੈਰੀਂ ਤੁਰ ਪਿਆ ਪਰ ਬੋਲਿਆ ਕੁਝ ਨਾਂ ਜਿਵੇਂ ਸੁਣਿਆ ਹੀ ਨਾ ਹੋਵੇ। ਸੂਰਜ ਤਾਂ ਛਿਪ ਚੁੱਕਾ ਸੀ ਅਤੇ ਉਹ ਦੋਵੇਂ ਸੜਕ ਦੀ ਥਾਂ ਨਹਿਰ ਦੀ ਸੁੰਨੀ ਪਟੜੀ ਤੇ ਤੁਰੇ ਜਾ ਰਹੇ ਸਨ। ਸ਼ਾਇਦ ਪਿੰਡ ਜਾਣ ਨੂੰ ਇਹੋ ਹੀ ਨੇੜਲਾ ਰਾਸਤਾ ਸੀ, ਭਾਂਵੇਂ ਬੱਸ ਪਿੰਡ ਜਾਂਦੀ ਸੀ ਪਰ ਗੱਜਣ ਸਿਹੁੰ ਪੁਲ ਤੇ ਉਤਰਿਆ ਸੀ। ਉਹ ਚਾਹੁੰਦਾ ਸੀ ਘਰ ਜਾਂਦੇ ਤੱਕ ਹਨੇਰਾ ਹੋ ਜਾਵੇ। ਉਸ ਦੀ ਜ਼ਿੰਦਗੀ ਦੇ ਕਈ ਵਰ੍ਹੇ ਹਨੇਰਿਆ ‘ਚ ਲੰਘ ਚੁੱਕੇ ਸਨ, ਉਸ ਨੇ ਪਿੱਛੇ ਵੱਲ ਮੁੜ ਕੇ ਦੇਖਿਆ ਪਿਛਲਾ ਬੰਦਾ ਕਾਫੀ ਦੂਰ ਖੇਤ ਦੀ ਵੱਟ ਪੈ ਕੇ ਹੋਰ ਪਾਸੇ ਵੱਲ ਜਾ ਰਿਹਾ ਸੀ।
‘ਕੋਠਿਆਂ ‘ਚ ਜਾਣੈ ਹੋਣਾ ..... ਕਿਸੇ ਦੇ ਓਹਨੇ।‘ ਗੱਜਣ ਸਿਹੁੰ ਨੇ ਸੋਚਿਆ ਅਤੇ ਖਲੋ ਕੇ ਇੱਕ ਭਰਵੀਂ ਨਜ਼ਰ ਚਾਰੇ ਪਾਸੇ ਮਾਰੀ, ਉਸਦੇ ਮਨ ਨੂੰ ਕੁਝ ਤਸੱਲੀ ਜਿਹੀ ਹੋਈ। ਆਸਾ ਪਾਸਾ ਜਾਣਿਆ ਪਹਿਚਾਣਿਆ ਲੱਗਾ, ਭਾਂਵੇਂ ਸਭ ਕੁਝ ਬਦਲ ਗਿਆ ਸੀ, ਝਾੜੀਆਂ ਵੱਲ ਟਿੱਬੀ ਉੱਥੇ ਨਹੀਂ ਸੀ ਜਿੱਥੇ ਉਹ ਤੇ ਨਾਜਰ ਅਮਲੀ ਪਸ਼ੂ ਚਾਰਦੇ ਹੁੰਦੇ ਸਨ। ਖੂਹ ਦੇ ਖੰਡਰਾਂ ਵਿੱਚ ਚਾਹ ਬਣਾਉਂਦੇ ਉੱਚੀ ਉੱਚੀ ਗਾਉਂਦੇ ਵਾਰੀ ਵਾਰੀ ਪਸ਼ੂਆਂ ਦੇ ਮੋੜੇ ਲਾਉਂਦੇ ਸਨ। ਹੁਣ ਉਹ ਕਿੱਕਰਾਂ ਬਹੁਤ ਵੱਡੀਆਂ ਹੋ ਗਈਆਂ ਸਨ ਜਿਨ੍ਹਾਂ ਹੇਠ ਉਹ ਗਰਮੀਆ ਵਿੱਚ ਬੈਠਦੇ ਸਨ। ਭਾਵੇਂ ਟਿੱਬੀ ਵਾਲੀ ਥਾਂ ਤੇ ਹੁਣ ਪੱਧਰੀ ਪੈਲੀ ਵਿੱਚ ਕਣਕ ਦੀ ਫਸਲ ਲਹਿਰਾ ਰਹੀ ਸੀ ਪਰ ਫਿਰ ਵੀ ਇਹ ਥਾਂ ਸੌਖਿਆਂ ਹੀ ਪਹਿਚਾਣੀ ਗਈ। ਕਿੱਕਰਾਂ ਦੀ ਨਿੱਕੀ ਜਿਹੀ ਝਿੜੀ ਚੋਂ ਇੱਕ ਦਰੱਖਤ ਤੇ ਬੈਠਾ ਪੰਛੀ ਉੱਡਿਆ ਦਰੱਖਤ ਦੀ ਟਾਹਣੀ ਹਿੱਲੀ ਅਤੇ ਹੌਲੀ ਹੌਲੀ ਆਪਣੀ ਥਾਂ ਤੇ ਖਲੋ ਗਈ। ਖੰਭਾਂ ਦੀ ਆਵਾਜ਼ ਇੱਕ ਦਮ ਸ਼ੁਰੂ ਹੋਈ ਤੇ ਦੂਰ ਦੁਮੇਲ ਤੱਕ ਫੈਲ ਗਈ। ਕੁਝ ਪਲ ਬਾਅਦ ਫਿਰ ਪਹਿਲਾਂ ਵਰਗੀ ਸੰਨਾਟੇ ਭਰੀ ਚੁੱਪ ਵਾਤਾਵਰਨ ਵਿੱਚ ਸ਼ਾਂ-ਸ਼ਾਂ ਕਰਨ ਲੱਗੀ। ਉਸਦੀ ਸੋਚਾਂ ਦੀ ਲੜੀ ਟੁੱਟੀ ਆਪਣੇ ਉਪਰ ਲਏ ਖੇਸ ਦੀ ਬੁੱਕਲ ਨੂੰ ਠੀਕ ਕੀਤਾ। ਜੁੱਤੀ ਵਿੱਚ ਭਰਿਆ ਰੇਤਾ ਉਸਨੂੰ ਠੰਡਾ-ਠੰਡਾ ਲੱਗਦਾ ਪਰ ਅੰਦਰ ਅਸ਼ਾਂਤੀ ਹੋਰ ਵੱਧਦੀ ਜਾਂਦੀ। ਪੈਰੋਂ ਜੁੱਤੀ ਲਾਹ ਕੇ ਰੇਤਾ ਝਾੜ ਫਿਰ ਜੁੱਤੀ ਪੈਰੀਂ ਪਾ ਲਈ। ‘ਅਜੇ ਦੋ ਕੋਹ ਪੈਂਡਾ ਹੋਰ ਜਾਣੈ।‘ ਹਨੇਰਾ ਵੱਧਦਾ ਦੇਖ ਉਹ ਜਿੰਨਾ ਤੇਜ਼ ਤੁਰਨ ਦੀ ਕੋਸ਼ਿਸ ਕਰਦਾ ਉਸਦੇ ਪੈਰ ਹੋਰ ਪਿਛਾਂਹ ਵੱਲ ਨੂੰ ਖਿੱਚੇ ਜਾਂਦੇ। ਉਹਨੇ ਆਪਣਾ ਸੱਜਾ ਹੱਥ ਮੂੰਹ ਤੇ ਫੇਰਿਆ ਤਾਂ ਉਸਨੂੰ ਮਹਿਸੂਸ ਹੋਇਆ ਕਿ ਦਾੜੀ ਦੇ ਵਾਲ ਚਿੱਟੇ ਗਏ ਹੋਣ ਅਤੇ ਉਹ ਬੁਢਾ ਹੋ ਗਿਆ ਹੋਵੇ। ਉਸਨੇ ਆਪਣੇ ਆਪ ਤੋਂ ਪੁੱਛਿਆ, ‘ਵੀਹ ਵਰ੍ਹੇ ਕਿਤੇ ਥੋੜੇ ਹੁੰਦੇ ਆ..? ਸੱਚੀਂ ਵੀਹ ਸਾਲ ..? ਕਾਲ ਕੋਠੜੀ ਦੇ ਵੀਹ ਸਾਲ..? ਸਜ਼ਾ.., ਕਤਲ ਦੀ ਸਜ਼ਾ?’ “ਸਾਲਾ ਰੰਘੜ”, ਇੱਕ ਗਾਲ੍ਹ ਆਪਣੇ ਆਪ ਉਸਦੇ ਮੂੰਹੋਂ ਨਿੱਕਲੀ ਮੂੰਹ ਬੇਸੁਆਦਾ ਜਿਹਾ ਹੋ ਗਿਆ। ਨਫਰਤ ਨਾਲ ਉਸਨੇ ਧਰਤੀ ਤੇ ਥੁੱਕਿਆ। ਕੁਝ ਪਲ ਬਾਅਦ ਹੌਲੀ ਹੌਲੀ ਤੁਰ ਪਿਆ ਪਰ ਸੋਚਾਂ ਦੀ ਲੜੀ ਬਹੁਤ ਤੇਜ਼ੀ ਨਾਲ ਅਗਾਂਹ ਤੁਰਦੀ ਹੀ ਜਾਂਦੀ ਸੀ, ਉਸਨੂੰ ਯਾਦ ਆਇਆ, ‘ਜੰਗੀਰਦਾਰ ਨੇ ਕਿੰਨੀ ਅੱਤ ਚੁੱਕੀ ਸੀ, ਪਿੰਡ ‘ਚ ਹਰ ਇੱਕ ਨੂੰ ਦਾਬੇ ਮਾਰਦਾ ਰਹਿੰਦਾ। ਲੋਕਾਂ ਦੇ ਹੱਕ ਮਾਰਨਾ, ਗਰੀਬਾਂ ਨਾਲ ਧੱਕਾ ਕਰਨਾ ਤਾਂ ਜਿਵੇਂ ਉਸਦਾ ਸ਼ੌਂਕ ਬਣ ਗਿਆ ਸੀ। ਕਿੰਨੇ ਹੀ ਲੋਕਾਂ ਦੀਆਂ ਜ਼ਮੀਨਾਂ ਉਹਨੇ ਦੱਬੀਆਂ ਸਨ, ਮਾੜੇ ਬੰਦੇ ਨੂੰ ਉਹ ਬੰਦਾ ਨਾ ਸਮਝਦਾ। ਕਿੰਨੇ ਲੋਕਾਂ ਖਿਲਾਫ ਝੂਠੀ ਗਵਾਹੀ ਦਿੱਤੀ ਸੀ।‘ ਫਿਰ ਗੱਜਣ ਸਿੰਘ ਨੂੰ ਯਾਦ ਆਇਆ ਕਿਵੇਂ ਉਹਨਾਂ ਦੇ ਪਾਣੀ ਦੀ ਵਾਰੀ ਚਲਾਕੀ ਨਾਲ ਜੰਗੀਰਦਾਰ ਨੇ ਆਪਣੇ ਹਿੱਸੇ ਵਿੱਚ ਪੁਆ ਲਈ ਸੀ। ਇੱਕ ਦੋ ਵਾਰ ਤਾਂ ਚੱਲ ਗਿਆ ਜਦ ਉਹਨਾਂ ਦੇ ਬਾਪ ਸੁਰੈਣ ਸਿੰਘ ਆਪਣੇ ਹਿੱਸੇ ਦਾ ਪਾਣੀ ਮੰਗਿਆ ਤਾਂ ਬਹੁਤ ਬੁਰੀ ਤਰ੍ਹਾਂ ਕੁੱਟਿਆ ਸੀ ਅਤੇ ਗੰਦੀਆਂ ਗਾਲ੍ਹਾਂ ਕੱਢੀਆਂ ਸਨ। ਇੱਕ ਦਿਨ ਤਾਂ ਹੱਦ ਹੀ ਕਰਤੀ, ਕਣਕ ਦੀਆਂ ਭਰੀਆਂ ਨੂੰ ਅੱਗ ਲਵਾ ਦਿੱਤੀ। ਬਾਪੂ ਅਜਿਹਾ ਮੰਜੇ ਤੇ ਬੈਠਾ ਕਿ ਮੁੜ ਨਾ ਉੱਠਿਆ।
ਕਬੀਲਦਾਰੀ ਦਾ ਸਾਰਾ ਬੋਝ ਗੱਜਣ ਸਿੰਘ ਦੇ ਮੋਢਿਆਂ ਉੱਤੇ ਆ ਪਿਆ, ਉਸਤੋਂ ਬਾਅਦ ਮਾਂ ਨੇ ਕਦੇ ਵੀ ਉਸਨੂੰ ਲਾਡ ਨਾਲ ਗੱਜੀ ਜਾਂ ਗੱਜੂ ਨਾ ਆਖਿਆ ਸਗੋਂ ਕਿਹਾ, “ਪੁੱਤ ਗੱਜਣ ਸਿੰਹਾਂ.. ਹੁਣ ਤੂੰ ਇਸ ਘਰ ਦਾ ਮੋਢੀ ਏਂ, ਦੋਨੇ ਭੈਣਾਂ ਤੇ ਛੋਟੇ ਵੀਰ ਦਾ ਵੱਡਾ ਭਰਾ ਵੀ ਏਂ।“ ਰਿਸ਼ਤੇਦਾਰਾਂ ਨੇ ਉਸਦੇ ਸਿਰ ਤੇ ਸਾਰੇ ਪਿੰਡ ਦੇ ਸਾਹਮਣੇ ਵੱਡੀ ਸਾਰੀ ਪੱਗ ਬੰਨ੍ਹ ਦਿਤੀ, ਬਹੁਤ ਵੱਡੀ, ਬਹੁਤ ਭਾਰੀ। ਲੋਕਾਂ ਸੱਚਾਈ ਪ੍ਰਵਾਨ ਕਰ ਲਈ ਸੀ। ਹੌਲੀ-ਹੌਲੀ ਉੱਠ ਕੇ ਤੁਰ ਗਏ ਸਨ, ਉਸ ਸਮੇਂ ਗੱਜਣ ਸਿੰਘ ਨੂੰ ਕੋਈ ਸਮਝ ਨਾ ਆਈ ਕਿ ਇਹ ਕੀ ਹੋ ਰਿਹਾ ਹੈ। ਕੁਝ ਦਿਨ ਉਸਦੇ ਦਰਵੇਸ਼ ਪਿਤਾ ਸੁਰੈਣ ਸਿੰਘ ਦੀ ਸ਼ਰਾਫਤ ਦੀ ਗੱਲ ਪਿੰਡ ਵਿੱਚ ਚੱਲਦੀ ਰਹੀ। ਲੋਕ ਕਹਿੰਦੇ ਬੜਾ ਮਾੜਾ ਹੋਇਆ ਸੁਰੈਣ ਸਿੰਘ ਵਾਲਾ.... ਤਪਾਇਆ ਮਰ ਗਿਆ.. ਆਪੇ ਰੱਬ ਕਰੂ ਇਨਸਾਫ..ਕੀੜੇ ਪੈਣਗੇ ਦੁਸ਼ਟਾਂ ਦੇ।“ ਸਿਆਣੇ ਲੋਕਾਂ ਦੀਆ ਗੱਲਾਂ ਸੁਣ ਕੇ ਗੱਜਣ ਸਿੰਘ ਵੀ ਸਿਆਣਾ ਹੋ ਗਿਆ। ਘਰ ਦਾ ਸਾਰਾ ਕੰਮ ਕਰਦਾ, ਖੇਡਣ ਦੀ ਉਮਰੇ ਹੀ ਹਲ ਦਾ ਮੁੰਨਾ ਉਸਦੇ ਹੱਥ ਆ ਗਿਆ, ਵਿੰਗੇ ਟੇਢੇ ਸਿਆੜ ਕੱਢਦਾ ਕਈ ਵਾਰ ‘ਰੱਬ ਦੇ ਇਨਸਾਫ’ ਬਾਰੇ ਸੋਚਦਾ। ਜੰਗੀਰਦਾਰ ਨਾਲ ਉਸਨੂੰ ਬੇਹੱਦ ਨਫਰਤ ਹੁੰਦੀ, ਮਾਂ ਉਸਨੂਂ ਵਰਜ਼ਦੀ ਰਹਿੰਦੀ, ਉਹ ਲੜਾਈ ਤੋਂ ਟਾਲਾ ਕਰਦਾ ਪਰ ਜੰਗੀਰਦਾਰ ਇਸਦਾ ਮਤਲਬ ਗਲਤ ਕੱਢਦਾ। ਹੰਕਾਰੀ ਸਮਝਦਾ ਮੈਥੋਂ ਡਰਦਾ ਹੈ। ਉਸਦੀਆਂ ਵਧੀਕੀਆਂ ਹੋਰ ਵੀ ਵੱਧ ਗਈਆਂ।
ਇੱਕ ਦਿਨ ਸ਼ਰਾਬੀ ਜੰਗੀਰਦਾਰ ਦਾ ਸਾਹਮਣਾ ਗੱਜਣ ਸਿੰਘ ਨਾਲ ਹੋ ਗਿਆ, ਉਸਨੇ ਗੱਜਣ ਸਿੰਘ ਤੇ ਵਾਰ ਕੀਤਾ ਪਰ ਗੱਜਣ ਬਚਾ ਗਿਆ। ਗੱਜਣ ਸਿੰਘ ਨੇ ਅੱਗੋਂ ਵਾਰ ਕੀਤਾ ਤਾਂ ਜੰਗੀਰਦਾਰ ਹਿੱਲ ਗਿਆ, ਉਹ ਡਰ ਕੇ ਭੱਜਿਆ ਤਾਂ ਪੱਕੇ ਖਾਲ ਤੇ ਸਿਰ ਵੱਜਿਆ। ਉਹ ਕੁਰਲਾਉਂਦਾ ਹੌਲੀ-ਹੌਲੀ ਚੁੱਪ ਹੋ ਗਿਆ। ਗੱਜਣ ਸਿੰਘ ਕਤਲ ਦੇ ਕੇਸ ਵਿੱਚ ਫੜਿਆ ਗਿਆ। ਜੰਗਲ ਦੀ ਅੱਗ ਵਾਂਗ ਗੱਲ ਸਾਰੇ ਪਿੰਡ ਵਿੱਚ ਫੈਲ ਗਈ। ਉਸ ਵਕਤ ਲੋਕ ਗੱਜਣ ਸਿੰਘ ਵੱਲ ਕਿਵੇਂ ਵੇਖਦੇ ਸਨ ਇਸੇ ਕਰਕੇ ਉਹ ਹਨੇਰੇ ਵਿੱਚ ਘਰ ਜਾਣਾ ਚਾਹੁੰਦਾ ਸੀ। ਆਪਣੇ ਘਰ ਆਉਣ ਦੀ ਖਬਰ ਕਿਸੇ ਨੂੰ ਨਹੀਂ ਸੀ ਦਿੱਤੀ। ਐਨੇ ਸਾਲਾ ਬਾਅਦ ਵਿ ਉਸ ਵਿੱਚ ਹਿੰਮਤ ਨਹੀਂ ਸੀ ਲੋਕਾਂ ਦੀਆਂ ਨਜ਼ਰਾਂ ਦਾ ਸਾਹਮਣਾ ਕਰਨ ਦੀ। ਉਸਦੇ ਪੈਰ ਇੱਕਦਮ ਰੁਕ ਗਏ, ਹੁਣ ਉਹ ਪਿੰਡ ਪਹੁੰਚ ਚੁੱਕਾ ਸੀ। ਇੱਥੋਂ ਖੱਬੇ ਪਾਸੇ ਕੁਝ ਦੂਰ ਉਸਦਾ ਘਰ ਸੀ ਪਰ ਪਿੰਡ ਵਿੱਚ ਜਾਣ ਦੀ ਬਜਾਏ ਉਹ ਬਾਹਰਲੀ ਫਿਰਨੀ ਮੁੜ ਗਿਆ। ਕਈ ਘਰ ਪਹਿਲਾਂ ਵਾਲੇ ਹੀ ਸਨ, ਕਈ ਨਵੇਂ ਬਣ ਚੁੱਕੇ ਸਨ। ਲੋਕ ਸੌਂ ਚੁੱਕੇ ਸਨ, ਚੁੱਪ ਚਾਪ ਤੁਰਦਾ ਜਾ ਰਿਹਾ ਸੀ। ਕਿਸੇ ਕਿਸੇ ਘਰ ਵਿੱਚੋਂ ਚਾਨਣ ਦਿਸਦਾ ਸੀ ਬਾਕੀ ਸਭ ਪਾਸੇ ਡੂੰਘਾ ਹਨੇਰਾ ਸੀ। ਇੱਕ ਗਰ ਉਸਨੂੰ ਜਾਣਿਆ ਪਹਿਚਾਣਿਆ ਜਿਹਾ ਲੱਗਾ। ਉਸ ਘਰ ਸਾਹਮਣੇ ਕੁਝ ਦੇਰ ਖਲੋ ਕੇ ਅੱਗੇ ਨੂੰ ਤੁਰ ਪਿਆ। ਆਪਣੇ ਘਰ ਦਾ ਦਰਵਾਜ਼ਾ ਖੜਕਾਇਆ, ਅੱਗੋਂ ਛੋਟੇ ਭਰਾ ਨੇ ਦਰਵਾਜ਼ਾ ਖੋਲ੍ਹਿਆ, ਉਸਨੂੰ ਦੇਖ ਕੇ ਜਿਵੇਂ ਠਠੰਬਰ ਹੀ ਗਿਆ ਹੋਵੇ, “ਬਾਈ ਤੂੰ?” ਤੇ ਉਹ ਦੋਵੇਂ ਚੁੱਪ ਚਾਪ ਘਰ ਅੰਦਰ ਚਲੇ ਗਏ। ਘਰ ਬਹੁਤ ਬਦਲ ਚੁੱਕਾ ਸੀ। ਪੁਰਾਣੇ ਕੱਚੇ ਘਰੇ ਪਸ਼ੂ ਬੰਨੇ ਹੋਏ ਸਨ ਅਤੇ ਸਾਹਮਣੇ ਨਵੇਂ ਤਿੰਨ ਪੱਕੇ ਕੋਠੇ ਤੇ ਮੂਹਰੇ ਵਰਾਂਡਾ ਬਣਿਆ ਸੀ। ਛੋਟੇ ਦੇ ਘਰ ਵਾਲੀ ਚੌਂਕੇ ‘ਚ ਬੈਠੀ ਕੋਈ ਕੰਮ ਕਾਰ ਰਹੀ ਸੀ। ਭਾਂਡਿਆਂ ਦਾ ਖੜਕਾ ਤੇ ਬੱਚਿਆਂ ਦਾ ਰੌਲਾ ਇੱਕਦਮ ਸ਼ਾਂਤ ਹੋ ਗਿਆ। ਬੱਚੇ ਸਹਿਮੇ ਜਿਹੇ ਬੈਠੇ ਸਨ। ਦੋਵੇਂ ਭਰਾ ਕਾਫੀ ਸਮਾਂ ਵਿਹੜੇ ਵਿੱਚ ਖੜ੍ਹੇ ਰਹੇ ਫਿਰ ਛੋਟਾ ਭਰਾ ਬੋਲਿਆ, “ਬਾਈ ਤੂੰ ਬਹਿ ਏਥੇ.. ਮੈਂ ਆਉਨੈਂ..।“ ਉਹ ਅੰਦਰ ਚਲਾ ਗਿਆ ਪਿੱਛੇ ਹੀ ਉਸਦੀ ਘਰਵਾਲੀ ੳਤੇ ਬੱਚੇ ਡਰਦੇ ਡਰਦੇ ਅੰਦਰ ਚਲੇ ਗਏ।
ਕੁਝ ਸਮਾਂ ਵਿਹੜੇ ਵਿੱਚ ਖੜ੍ਹਾ ਰਹਿਣ ਮਗਰੋਂ ਗੱਜਣ ਸਿੰਘ ਪੁਰਾਣੀ ਨੀਵੀਂ ਕੱਚੀ ਜਿਹੀ ਕੋਠੜੀ ਵਿੱਚ ਜਾ ਕੇ ਉੱਥੇ ਖੜ੍ਹੇ ਪੁਰਾਣੇ ਮੰਜੇ ਨੂੰ ਡਾਹ ਕੇ ਬੈਠ ਗਿਆ, ਉਸਨੂੰ ਅੰਦਰੋਂ ਹੁੰਮਸ ਆ ਰਿਹਾ ਸੀ। ਕੁਝ ਚਿਰ ਬਾਅਦ ਛੋਟਾ ਭਰਾ ਮਿੱਟੀ ਦੇ ਤੇਲ ਦੀਵਾ ਬਾਲ ਕੇ ਉਸਦੇ ਪਿੱਛੇ ਹੀ ਆ ਗਿਆ, ਦੀਵੇ ਦਾ ਚਾਨਣ ਸਾਰੀ ਕੋਠੜੀ ਵਿੱਚ ਫੈਲ ਗਿਆ। ਦੀਵਾ ਰੱਖ ਛੋਟਾ ਉਸਦੇ ਕੋਲ ਹੈ ਬੈਠ ਗਿਆ, ਗੱਲ ਕੋਈ ਨਾ ਕੀਤੀ। ਕੁਝ ਚਿਰ ਬਾਅਦ ਉਹ ਚੁੱਪ ਚਾਪ ਬਾਹਰ ਨਿਕਲ ਗਿਆ। ਗੱਜਣ ਮੰਜੇ ਤੇ ਲੰਮਾ ਪੈ ਗਿਆ ਅਤੇ ਛੱਤ ਤੇ ਲਮਕਦੇ ਜਾਲੇ ਦੇਖ ਕੇ ਉਸਨੂੰ ਮਹਿਸੂਸ ਹੋਇਆ ਜਿਵੇਂ ਮਾਂ ਦੇ ਮਰਨ ਤੋਂ ਬਾਅਦ ਇਸ ਕੋਠੜੀ ਦੀ ਸਫਾਈ ਨਾ ਕੀਤੀ ਹੋਵੇ। ਇਸ ਪਾਸੇ ਤੋਂ ਧਿਆਨ ਹਟਾਉਣ ਲਈ ਉਸਨੇ ਪਾਸਾ ਪਰਤਿਆ ਤਾਂ ਸਾਹਮਣੇ ਪਏ ਸੰਦੂਕ ਦਾ ਬੂਹਾ ਖੁੱਲ੍ਹਾ ਸੀ, ਉਹ ਉਸ ਵੱਲ ਟਿਕਟਿਕੀ ਲਾ ਕੇ ਦੇਖ ਰਿਹਾ ਸੀ। ਉਸੇ ਵੇਲੇ ਛੋਟਾ ਅੰਦਰ ਆਇਆ ਉਸਦੇ ਹੱਥ ਵਿੱਚ ਪਾਣੀ ਦੀ ਗੜਵੀ ਤੇ ਬੋਤਲ ਸੀ, “ਲੈ ਬਾਈ ਘੁੱਟ ਪੀ ਲੈ, ਥਕੇਵਾਂ ਲਹਿਜੂ..., ਨਾਲੇ ਰੋਟੀ ਬਣਜੂ ਉਦੋਂ ਤੱਕ।“ ਕਹਿ ਕਿ ਉਹ ਮੰਜੇ ਦੀ ਪੁਆਂਦ ਤੇ ਬੈਠ ਗਿਆ ਅਤੇ ਲੱਗਦੇ ਸਾਰ ਹੀ ਚੁੱਪ-ਚੱਪ ਬਾਹਰ ਨਿਕਲ ਗਿਆ। ਗੱਜਣ ਨੇ ਸ਼ਰਾਬ ਤੇ ਭਾਂਡੇ ਉੱਥੋਂ ਚੁੱਕ ਕੇ ਮੰਜੇ ਥੱਲੇ ਰੱਖ ਦਿੱਤੇ। ਥਾਲ ‘ਚ ਰੋਟੀ ਪਾਈ ਛੋਟਾ ਅੰਦਰ ਆਇਆ, ਥਾਲ ਗੱਜਣ ਸਿੰਘ ਅੱਗੇ ਰੱਖਦਾ ਹੋਇਆ ਬੋਲਿਆ, “ਮੈਨੂੰ ਦੱਸ ਦਿੰਦਾ ਬਾਈ ਮੈਂ ਲੈਣ ਆ ਜਾਂਦਾ।“ ਗੱਜਣ ਚੁੱਪ-ਚਾਪ ਰੋਟੀ ਖਾਣ ਲੱਗਾ, ਛੋਟਾ ਅੰਦਰ-ਬਾਹਰ ਫਿਰਦਾ ਰਿਹਾ। ਫਿਰ ਬਿਸਤਰਾ ਰਖ ਕੇ ਤੇ ਭਾਂਡੇ ਲੈ ਕੇ ਚਲਾ ਗਿਆ। ਦੀਵੇ ਦੀ ਲੋਅਵਿੱਚ ਪਿਆ ਗੱਜਣ ਜੇਲ੍ਹ ਦੀ ਪਹਿਲੀ ਰਾਤ ਬਾਰੇ ਸੋਚਣ ਲੱਗਾ, ਉਹ ਬਹੁਤ ਹੀ ਔਖਾ ਹੋਇਆ ਸੀ ਉਸ ਰਾਤ। ਉਸਨੂੰ ਕਿਸੇ ਨੇ ਆਪਣੇ ਅੰਦਰਲੀ ਗੱਲ ਕਹਿਣ ਦਾ ਮੌਕਾ ਹੀ ਨਹੀਂ ਸੀ ਦਿੱਤਾ। ਦਿੱਤੀ ਤਾਂ ਸਿਰਫ ਸਜ਼ਾ, ਇੱਕ ਅਜਿਹੇ ਕਤਲ ਦੀ ਸਜ਼ਾ ਜੋ ਉਸਨੇ ਕੀਤਾ ਹੀ ਨਹੀਂ ਸੀ। ਫਿਰ ਸੋਚਦਾ, ‘ਚੱਲ ਦੁਸ਼ਟ ਤੋਂ ਖਹਿੜਾ ਛੁੱਟਿਆ। ਸਾਲ ਤਾਂ ਝਬਦੇ ਹੀ ਬੀਤ ਜਾਣੇ ਹਨ। ਆਪਣੇ ਭੈਣ ਭਰਾਵਾਂ ਨੂੰ ਸੌਖਾ ਦੇਖਣ ਲਈ ਆਪ ਦੁੱਖ ਸਹੇ ਤੇ ਅੱਜ ਉਹੀ ਭਰਾ......।‘ ਸਾਰੀ ਰਾਤ ਨੀਂਦ ਨਾ ਆਈ, ਵਿਚਾਰਾਂ ਦਾ ਤੁਫਾਨ ਉਸਦੇ ਮਨ ਨੂੰ ਖੜ੍ਹਨ ਨਾ ਦਿੰਦਾ।
ਗ੍ਰੰਥੀ ਦੀ ਆਵਾਜ਼ ਸੁਣ ਕੇ ਉਹ ਬਾਹਰ ਵਿਹੜੇ ਵਿੱਚ ਆ ਗਿਆ। ਛੋਟੇ ਦਾ ਪਰਿਵਾਰ ਹਾਲੇ ਸੁੱਤਾ ਪਿਆ ਸੀ, ਉਹ ਚੁੱਪ-ਚਾਪ ਘਰੋਂ ਬਾਹਰ ਨਿਕਲ ਗਿਆ। ਬੇਮਤਲਬ ਤੁਰਦਾ-ਤੁਰਦਾ ਉਹ ਇੱਕ ਘਰ ਦੇ ਸਾਹਮਣੇ ਰੁਕਿਆ, ਕਾਫੀ ਦੇਰ ਖੜ੍ਹਾ ਰਿਹਾ ਜਿਵੇਂ ਸੋਚ ਰਿਹਾ ਹੋਵੇ ਕਿ ਅੰਦਰ ਜਾਵਾਂ ਜਾਂ ਨਾ ਜਾਵਾਂ? ਪੁਰਾਣੇ ਦਰਵਾਜ਼ੇ ਦੇ ਟੁੱਟੇ ਤਖਤਿਆ ਦੀ ਵਿੱਥ ਵਿੱਚ ਦੀ ਲੋਅ ਵਿਹੜੇ ਵਿੱਚ ਪੈ ਰਹੀ ਸੀ, ਉਹ ਵਿਹੜੇ ਵਿੱਚ ਖਲੋਤਾ ਵਾਪਿਸ ਮੁੜਨ ਬਾਰੇ ਸੋਚਣ ਲੱਗਾ। ਜਕੋ-ਤਕੀ ਵਿੱਚ ਉਸਨੇ ਦਰਵਾਜ਼ਾ ਖੜਕਾਇਆ, ਬਜ਼ੁਰਗ ਨੇ ਬੂਹਾ ਖੋਲ੍ਹਿਆ। ਪਹਿਚਾਣ ਨਾ ਆਉਣ ਕਰਕੇ ਉਹ ਬੋਲਿਆ, “ ਕੌਣ ਆ ਭਾਈ, ਸਵੇਰੇ-ਸਵੇਰੇ?” “ਮੈਂ...”. ਗੱਜਣ ਦੇ ਮੂੰਹੋਂ ਆਵਦਾ ਨਾਮ ਨਿਕਲਦਾ ਮਸਾਂ ਹੀ ਰੁਕਿਆ।
“ਇੱਥੇ ਨਾਜਰ ਰਹਿੰਦਾ ਸੀ?”
“ਆਹੋ ਰਹਿੰਦੈ, ਤੂੰ ਆਵਦਾ ਦੱਸ। ਮੇਰੀ ਨਿਗ੍ਹਾ ਹੁਣ ਪਹਿਲਾਂ ਵਾਲੀ ਨਹੀਂ ਰਹੀ।“ ਨਾਜਰ ਨੇ ਮੂੰਹ ੳਤਾਂਹ ਚੁੱਕ ਕੇ ਕਿਹਾ।
ਚੋਰਾਂ ਵਾਂਗ ਗੱਜਣ ਸਿੰਘ ਨੇ ਆਸੇ-ਪਾਸੇ ਦੇਖ ਕੇ ਹੌਲੀ ਜਿਹੀ ਕਿਹਾ, “ਮੈਂ.. ਗੱਜਣ ਆਂ... ਸੁਰੈਣੇ ਦਾ ਗੱਜਣ।“ ਨਾਜਰ ਅਮਲੀ ਉਸਨੂੰ ਬੜੇ ਪਿਆਰ ਨਾਲ ਮਿਲਿਆ ਉਹ ਚੁੱਲੇ ਕੋਲ ਬੈਠੇ ਚਾਹ ਪੀਂਦੇ ਗੱਲਾਂ ਕਰਦੇ ਰਹੇ, ਫਿਰ ਅੰਦਰ ਜਾ ਬੈਠੇ।
“ਕੀ ਗੱਲ ਆ ਬੜਾ ਉੱਖੜਿਆ ਜਿਹਾ ਦਿਸਦਾਂ?” ਨਾਜਰ ਨੇ ਪੁੱਛਿਆ। ਭਾਵੁਕ ਹੋਇਆ ਗੱਜਣ ਭਰੇ ਮਨ ਨਾਲ ਬੋਲਣ ਲੱਗਾ, “ ਆਹੋ... ਅੱਜ ਵਰ੍ਹਿਆਂ ਬਾਅਦ ਘਰ ਆਇਆਂ, ਆਵਦੇ ਘਰੇ। ਇੱਥੇ ਵੀ ਬੇਗਾਨਿਆਂ ਵਾਂਗ ਹੀ ਲੱਗਦਾ.. ਜੇਲ੍ਹ ਦੀ ਸਜ਼ਾ ਤਾਂ ਕੱਟ ਲਈ, ਪਰ...... ਸਾਰੀ ਉਮਰ ਦੀ ਸਜ਼ਾ ਨਹੀਂ ਕੱਟੀ ਜਾਣੀ...। ਸਾਰੇ ਕਾਤਲ ਸਮਝਦੇਐ...। ਸ਼ੱਕ ਦੀ ਨਿਗ੍ਹਾ ਨਾਲ ਦੇਖਦੇ ਐ...., ਜੀ ਕਰਦਾ ਕਿੱਥੇ ਦੂਰ ਉੱਠ ਜਾਵਾਂ ਜਿੱਥੇ ਕੋਈ ਜਾਣਦਾ ਨਾ ਹੋਵੇ।“ ਮੂੰਹ ਤੇ ਹੱਥ ਫੇਰ ਕੇ ਅੱਖਾਂ ਬੰਦ ਕਰੀ ਬੈਠਾ ਗੱਜਣ ਜਿਵੇਂ ਆਪਣਾ ਮਨ ਅੰਦਰੋਂ ਫਰੋਲ ਰਿਹਾ ਹੋਵੇ। ਕੁਝ ਚਿਰ ਚੁੱਪ ਰਹਿਣ ਪਿੱਛੋਂ ਥੱਕੀ ਹੋਈ ਆਵਾਜ਼ ‘ਚ ਫਿਰ ਬੋਲਿਆ, “ਤੇਰੇ ਸਾਹਮਣੇ ਸਾਰੀ ਉਮਰ ਦੁਖੀ ਰਿਹੈਂ, ਪਰ ਹੌਂਸਲਾ ਨਾ ਛੱਡਿਆ..... ਅੱਜ ਮੈਂ ਅੰਦਰੋਂ ਤਿੜਕ ਚੁੱਕਾਂ ਹਾਂ..... ਲੱਗਦਾ ਛੇਤੀ ਹੀ ਟੁੱਟ ਜਾਵਾਂਗਾ।“ ਫਿਰ ਲੰਬਾ ਸਮਾਂ ਚੁੱਪ ਬੈਠਾ ਰਿਹਾ।
“ਕਦੇ ਕਦਾਈਂ ਆਇਆ ਕਰੂੰ ਤੇਰੇ ਕੋਲ”, ਤੁਰਨ ਲੱਗਿਆ ਬੋਲਿਆ, “ਚੰਗਾ..., ਸਾਸਰੀ ‘ਕਾਲ”......।
ਫਿਰ ਉਹ ਕਦੇ ਪਿੰਡ ਨਾ ਮੁੜਿਆ.......................।

435
Lok Virsa Pehchaan / :: ਆਵਦੀ ਧਰਤੀ ::
« on: November 09, 2010, 11:02:18 PM »
ਚੰਦਰਮਾ ਨੂੰ ਬੱਦਲਾਂ ਨੇ ਢੱਕ ਲਿਆ ਸੀ। ਕੁੰਦਨ ਸਿੰਘ ਆਪਣੇ ਢੱਠੇ ਹੋਏ ਘਰ ਦੇ ਸਾਹਮਣੇ ਪਰਾਲੀ ਦੇ ਵਿਛੌਣੇ ’ਤੇ ਪਿਆ ਝੂਰ ਰਿਹਾ ਸੀ। ਦੋਵੇਂ ਪੁੱਤ, ਨੂੰਹਾਂ ਤੇ ਪੋਤੇ-ਪੋਤੀਆਂ ਆਸੇ-ਪਾਸੇ ਬੈਠੇ ਕੁੰਦਨ ਸਿੰਘ ਦੇ ਵੱਜੀਆਂ ਸੱਟਾਂ ਤੋਂ ਖੂਨ ਸਾਫ ਕਰ ਰਹੇ ਸਨ। ਕਦੇ ਆਪਣੇ ਬਾਪੂ ਦੀ ਹਾਲਤ ਵਲ, ਕਦੇ ਢੱਠੇ ਹੋਏ ਘਰ ਵੱਲ ਅਤੇ ਕਦੇ ਕਣਕ ਦੀਆਂ ਲਿਤਾੜੀਆਂ ਲਗਰਾਂ ਵੱਲ ਝਾਕ ਰਹੇ ਸਨ। ਬਾਪੂ ਕੁੰਦਨ ਸਿੰਘ ਨੂੰ ਦਰਦ ਦੀ ਚੀਸ ਵੱਧਣ ਨਾਲ ਹੀ ਕੁਝ ਪੁਰਾਣੀਆਂ ਯਾਦਾਂ ਦੀਆਂ ਪੀੜਾਂ ਉੱਠਣ ਲੱਗੀਆਂ....।

ਉਹ ਦੱਸਣ ਲੱਗਾ, ਸਤਾਰਾਂ ਸਾਲਾਂ ਦਾ ਸੀ ਜਦ ਵੰਡ ਨੇ ਉਨ੍ਹਾਂ ਨੂੰ ਉਜਾੜਿਆ ਸੀ। ਬਾਰ ਦੀਆਂ ਹਰੀਆਂ-ਭਰੀਆਂ ਪੈਲੀਆਂ ਉਸਦੀ ਯਾਦ ’ਚੋਂ ਕਦੇ ਵੀ ਮਨਫੀ ਨਹੀਂ ਸਨ ਹੋਈਆਂ, ਜਿੰਨ੍ਹਾਂ ’ਚ ਉਹ ਆਪਣੇ ਡੰਗਰਾਂ ਵੱਲ ਭੱਜਦਾ, ਨੱਚਦਾ ਹਾਣੀਆਂ ਨਾਲ ਖੇਡਦਾ ਬਾਪੂ ਮਗਰ ਭੱਜਦਾ ਸੀ। ਤੇ ਥੋੜ੍ਹੇ ਦਿਨਾਂ ਬਾਅਦ ਦੂਰੋਂ ਨੇੜਿਉਂ ਮੰਦੀਆਂ-ਚੰਗੀਆਂ ਖ਼ਬਰਾਂ ਆਉਣ ਲੱਗੀਆਂ ਸਨ। ਮੁਸਲਮਾਨਾਂ ਦੀਆਂ ਧਾੜਾਂ ਲੁੱਟਮਾਰ ਮਚਾਉਂਦੀਆਂ ਫਿਰਦੀਆਂ ਸਨ। ਗੁਆਂਢੀ ਮੁਹੰਮਦ ਹੁਸੈਨ ਦੇ ਕਹਿਣ ’ਤੇ ਉਹ ਚੜ੍ਹੀ ਹਨੇਰੀ ਉਤਰਨ ਦੀ ਉਡੀਕ ਦਾ ਵਾਅਦਾ ਕਰਕੇ ਇਕ ਦਿਨ ਸਭ ਕੁਝ ਉੱਥੇ ਹੀ ਛੱਡ ਕੇ ਹਿੰਦੁਸਤਾਨ ਪਹੁੰਚ ਗਏ, ਖਾਲੀ ਹੱਥ, ਕਿਸਮਤ ਨੂੰ ਕੋਸਦੇ, ਸਰਦਾਰ ਤੋਂ ਰਿਫੂਜ਼ੀ ਬਣਕੇ।

ਸਮਾਂ ਬੀਤਦਾ ਗਿਆ, ਜਵਾਨ ਹੋਇਆ, ਵਿਆਹ ਹੋਇਆ, ਕੁਝ ਸਮਾਂ ਪੰਜਾਬ ਰਹਿ ਕੇ ਸੱਤਰਵਿਆਂ ਵਿਚ ਚੰਗੇ ਭਵਿੱਖ ਦੀ ਆਸ ਨਾਲ ਦਿੱਲੀ ਆ ਵਸਿਆ। ਗੈਰਾਜ ਖੋਲ੍ਹਿਆ, ਮਿਹਨਤ ਕੀਤੀ ਤੇ ਕੰਮ ਚੱਲ ਨਿਕਲਿਆ। ਥੱਲੇ ਗੈਰਾਜ ਤੇ ਉਪਰ ਘਰ। ਪਰ ਜੱਟਪੁਣਾ ਟਿਕਣ ਨਾ ਦੇਵੇ। ਕੁਝ ਸਮੇਂ ਬਾਅਦ ਯੂ.ਪੀ. ’ਚ ਸਸਤੀ ਜ਼ਮੀਨ ਵਿਕਦੀ ਸੁਣ ਕੇ ਜ਼ਮੀਨ ਖਰੀਦ ਲਈ। ਵੱਡੇ ਪੁੱਤਰ ਨੂੰ ਪਰਿਵਾਰ ਸਮੇਤ ਯੂ.ਪੀ. ਭੇਜ ਦਿੱਤਾ। ਛੋਟੇ ਨੇ ਗੈਰਾਜ ਚਲਾ ਲਈ। ਕੁੰਦਨ ਆਪ ਕਦੇ ਵੱਡੇ ਪੁੱਤ ਕੋਲ, ਕਦੇ ਛੋਟੇ ਕੋਲ। 80ਵਿਆਂ ਵਿਚ ਪੰਜਾਬ ’ਚ ਲੱਗੀ ਅੱਗ ਦਾ ਸੇਕ ਦਿੱਲੀ ਵੀ ਪਹੁੰਚਣ ਲੱਗਾ ਅਤੇ ਅੰਤ 84 ਦੇ ਅੰਤ ਵਿਚ ਦੇਸ਼ ਦੀ ਪ੍ਰਧਾਨ ਮੰਤਰੀ ਦੀ ਮੌਤ ਤੋਂ ਬਾਅਦ ਭਾਂਬੜ ਦਾ ਰੂਪ ਬਣ ਗਿਆ। ਦੇਸ਼ ਦੇ ਹਰ ਸਿੱਖ ਵਿਚ ਅੱਤਵਾਦੀ ਦਾ ਭੂਤ ਵਾੜ ਦਿੱਤਾ ਗਿਆ...। ਤੇ ਸੱਤਵਾਦੀ ਅਖਵਾਉਂਦੇ ਲੋਕ ਲੱਗੇ ਭਾਰਤ ਮਾਤਾ ਨੂੰ ਬਲੀਆਂ ਦੇਣ। ਅਜੇ ਜਨੂੰਨੀ ਭੀੜਾਂ ਬਾਹਰ ਖੜ੍ਹੀਆਂ ਆਪਣੀ ਦੇਸ਼ ਭਗਤੀ ਦਾ ਪ੍ਰਗਟਾਵਾ ਹੀ ਕਰ ਰਹੀਆਂ ਸਨ ਕਿ ਗੁਆਂਢੀ ਮੁਸਲਮਾਨਾਂ ਨੇ ਕੰਧ ਟੱਪਵਾ ਕੇ ਸਾਰੇ ਟੱਬਰ ਨੂੰ ਲੁਕਾ ਲਿਆ ਸੀ ਤੇ ਉਧਰ ਗੈਰਾਜ ਵਿਚ ਖੜ੍ਹੀਆਂ ਕਾਰਾਂ ਪ੍ਰਮਾਣੂ ਬੰਬ ਵਾਂਗ ਚੱਲ ਪਈਆਂ ਤੇ ਉਨ੍ਹਾਂ ਦਾ ਸਾਰਾ ਘਰ ਤੇ ਗੈਰਾਜ ਸ਼ਿਵਜੀ ਦੀ ਤੀਜੀ ਅੱਖ ਦੀ ਕਰੋਧੀ ਵਿਚ ਸੜ ਕੇ ਸੁਆਹ ਹੋ ਗਿਆ। ਕਿਵੇਂ ਨਾ ਕਿਵੇਂ ਧੱਕੇ ਖਾਂਦੇ ਯੂ.ਪੀ. ਪਹੁੰਚ ਗਏ। ਇਸਨੂੰ ਦੇਸ਼ ਦੇ ਲੀਡਰਾਂ ਦਾ ਰੱਬ ਦਾ ਕਹਿਰ ਕਿਹਾ ਜਾਵੇ ਕਿ ਉਸਨੂੰ ਹੁਣ ਦੂਜੀ ਵਾਰ ਉਜੜਨਾ ਪਿਆ। 47 ਵੇਲੇ ਜਿਸ ਦੇਸ਼ ਨੂੰ ਉਹ ਆਪਣਾ ਸਮਝ ਕੇ ਆਇਆ ਸੀ। ਹੁਣ ਬੇਗਾਨਾ ਜਾਪਣ ਲੱਗਾ ਸੀ।..... ਪਰ ਸਮਾਂ ਸਾਰੇ ਫੱਟ ਭਰ ਦਿੰਦਾ ਹੈ। ਹੌਲੀ-ਹੌਲੀ ਜ਼ਿੰਦਗੀ ਫਿਰ ਰਵੀਂ ਹੋਣ ਲੱਗੀ ਪਰ ਉਸਦੀ ਘਰ ਵਾਲੀ ਨੂੰ ਕਾਰੋਬਾਰ ਦਾ ਹੇਰਵਾਂ ਲੈ ਕੇ ਬਹਿ ਗਿਆ ਜੋ ਦਿੱਲੀ ਵਿਚ ਸੀ।

.... ਸਾਰੇ ਲੋਕ ਖੁਸ਼ ਸਨ ਉਤਰਾਂਚਲ ਬਣਨ ’ਤੇ ਪਰ ਉਹ ਤੇ ਉਨ੍ਹਾਂ ਜਿਹੇ ਹੋਰ ਪਰਿਵਾਰ ਪਤਾ ਨਹੀਂ ਕਿਉਂ ਅਣ ਦਿਸਦੇ ਖਤਰੇ ਨੂੰ ਭਾਸ ਰਹੇ ਸਨ। ਪਰ ਦਿਨ ਲੰਘ ਰਹੇ ਸਨ। ਇਕ ਖਾਮੋਸ਼ੀ ਜਿਹੀ ਪਸਰੀ ਹੋਈ ਸੀ। ਤੂਫਾਨ ਦੇ ਆਉਣ ਤੋਂ ਪਹਿਲਾਂ ਵਾਲੀ। ਤੇ ਆਖਰ ਉਹੀ ਹੋਇਆ। ਹਾਜ਼ਰੀ ...... ਹੀ ਰਹੀ ਸੀ ਕਿ ਸਰਕਾਰ ਦੇ ਕਰਿੰਦੇ ਆ ਪਹੁੰਚੇ ਸਨ ਤੇ ਉਹ ਦੂਸਰੀ ਵਾਰ ਰਿਫੂਜ਼ੀ ਬਣ ਗਏ। ਘਰ, ਜ਼ਮੀਨ, ਫਸਲ, ਪਸ਼ੂ-ਢਾਂਡੇ ਅੱਖਾਂ ਦੇ ਸਾਹਮਣੇ ਹੀ ਪਰਾਏ ਹੋ ਰਹੇ ਸਨ। ਬੁਲਡੋਜ਼ਰ ਉਨ੍ਹਾਂ ਦੀਆਂ ਕੋਠੀਆਂ ਜਾਂ ਜ਼ਮੀਨਾਂ ’ਤੇ ਨਹੀਂ ਸਗੋਂ ਛਾਤੀਆਂ ’ਤੇ ਚੱਲ ਰਹੇ ਸਨ। ਜਦ ਹਿੰਮਤ ਆਈ ਤਾਂ ਪੁਲਿਸ ਦੀਆ ਲਾਠੀਆਂ ਨੇ ਛਾਤੀਆਂ ਸਿਰਾਂ ਰਾਹੀਂ ਲਹੂ ਦੀਆਂ ਘਰਾਲਾਂ ਵਗਾ ਦਿੱਤੀਆਂ। ਸਭ ਭੱਜ ਗਏ ਪਰ ਬਜ਼ੁਰਗ ਹੋਣ ਕਰਕੇ ਉਸ ਤੋਂ ਨਹੀਂ ਭੱਜਿਆ ਗਿਆ ਸੀ ਤੇ ਆਪਣੇ ਹੀ ਕੰਬਲ ਵਿਚ ਅੜਕ ਗਿਆ। ਪੁਲਿਸੀਏ ਡਾਂਗਾਂ ਵਰ੍ਹਾ ਰਹੇ ਸਨ, ਗਾਲ੍ਹਾਂ ਕੱਢ ਰਹੇ ਸਨ। ਸਰਦਾਰੋਂ ਕੋ ਸਬਕ ਸਿਖਾ ਰਹੇ ਸਨ। ਪਰ ਦੂਜੇ ਪਾਸੇ ਕੇਵਲ ਖੂਨ ਦੀਆਂ ਧਰਾਲਾਂ ਚੱਲ ਰਹੀਆਂ ਸਨ। ਉਸਨੇ ਅੱਖ ’ਚੋਂ ਇੰਝ ਨਹੀਂ ਸੀ ਡੇਗੀ ਕਿਉਂਕਿ ਉਜਾੜਾ ਤਾਂ ਉਨ੍ਹਾਂ ਦੀ ਕਿਸਮਤ ਬਣ ਚੁੱਕਿਆ ਸੀ। ਉਹ ਤੀਜੀ ਵਾਰ ਉੱਜੜ ਰਹੇ ਸਨ। ਉਸ ਧਰਤੀ ਤੋਂ ਜਿਸਨੂੰ ਉਹ ਆਪਣਾ ਸਮਝ ਰਹੇ ਸਨ।

ਰੱਬਾ ਸਾਡੀ ਕਿਸਮਤ ’ਚ ਹੀ ਉਜਾੜਾ ਕਿਉਂ ਲਿਖਿਆ ਹੈ, ਜਿਸਨੂੰ ਅਸੀਂ ਆਪਣੀ ਧਰਤੀ ਸਮਝਦੇ ਹਾਂ, ਉਹੀ ਬੇਗਾਨੀ ਬਣ ਜਾਂਦੀ ਹੈ। ਤੀਜੀ ਵਾਰ ਸਾਨੂੰ ਉਜਾੜਿਆ ਹੈ, ਉਸਦੇ ਮੂੰਹੋਂ ਹੂਕ ਨਿਕਲੀ।

“ਬਾਪੂ ਜੀ, ਆਪਾਂ ਆਪਣੀ ਧਰਤੀ ਹੀ ਕਿਉਂ ਨਹੀਂ ਲੈ ਲੈਂਦੇ, ਜਿਥੋਂ ਸਾਨੂੰ ਕੋਈ ਉਜਾੜੇ ਨਾ, ਜੋ ਕੇਵਲ ਤੇ ਕੇਵਲ ਸਾਡੀ ਹੋਵੇ, ਸਾਡੀ ਆਵਦੀ ਧਰਤੀ... ਸੱਚੀਂ ਮੁੱਚੀਂ ਦੀ ਆਵਦੀ, ਜਿਥੋਂ ਸਾਨੂੰ ਕੋਈ ਨਾ ਉਜਾੜ ਸਕੇ।” ਜੁਆਨ ਹੋ ਰਹੇ ਵੱਡੇ ਪੋਤੇ ਦੇ ਮੂੰਹੋਂ ਆਵਦੀ ਧਰਤੀ ਦੀ ਗੱਲ ਸੁਣਕੇ ਸਾਰਾ ਪਰਿਵਾਰ ਉਸ ਵੱਲ ਟਿਕ-ਟਿਕੀ ਲਾ ਕੇ ਝਾਕਣ ਲੱਗਾ ਜਿਵੇਂ ਉਨ੍ਹਾਂ ਨੂੰ ਕੁਝ ਯਾਦ ਆ ਗਿਆ ਹੋਵੇ।

......ਅਸਮਾਨ ਵਿਚ ਚੰਦਰਮਾ ਬੱਦਲਾਂ ਨੂੰ ਚੀਰ ਕੇ ਬਾਹਰ ਆ ਗਿਆ ਸੀ ਤੇ ਉਸਦੀਆਂ ਰਿਸ਼ਮਾਂ ਧਰਤੀ ਨੂੰ ਲਿਸ਼ਕਾ ਰਹੀਆਂ ਸਨ।

436
Lok Virsa Pehchaan / :: ਬਿਨਾ ਪੈਰਾਂ ਦਾ ਸਫ਼ਰ ::
« on: November 09, 2010, 11:00:05 PM »
 ਉਸ ਨੇ ਰੋਜਾਨਾ ਦੀ ਤਰ੍ਹਾਂ ਸਬਜੀ ਲੈਣ ਲਈ ਚੁਬਾਰੇ ਦੀ ਖਿੜਕੀ ਚੋਂ ਰੱਸੀ ਨਾਲ ਬੱਝੀ ਟੋਕਰੀ ਹੇਠਾਂ ਲਮਕਾ ਦਿੱਤੀ। ਫੇਰੀ ਵਾਲੇ ਨੇ ਸਬਜੀ ਟੋਕਰੀ ਵਿੱਚ ਰੱਖੀ, ਬਣਦੇ ਪੈਸੇ ਟੋਕਰੀ ਵਿੱਚੋ ਚੁੱਕੇ ਤੇ ਬਾਕੀ ਦੇ ਪੈਸੇ ਟੋਕਰੀ ਦੀ ਇਕ ਨੁੱਕਰੇ ਰੱਖ ਦਿਤੇ। ਉਸ ਨੇ ਰੱਸੀ ਉਪਰ ਖਿਚੀ ਤੇ ਖਿੜਕੀ ਬੰਦ ਕਰ ਲਈ । ਰੋਜ ਉਹ ਸਬਜੀ ਵਾਲੇ ਦਾ ਹੋਕਾ ਸੁਣ ਖਿੜਕੀ ਖੋਲਦੀ ਤੇ ਆਪਣੀ ਡਾਡੀ ਮਿਠੀ ਅਵਾਜ ਵਿੱਚ ਰੇਹੜੀ ਜਾਂ ਫੇਰੀ ਵਾਲੇ ਨੂੰ ਸਬਜੀ ਟੋਕਰੀ ਵਿੱਚ ਰੱਖਣ ਲਈ ਆਖਦੀ। ਉਸਦੀ ਅਵਾਜ ਦੀ ਤਰਾਂ ਉਹ ਆਪ ਵੀ ਡਾਡੀ ਖੂਬਸੂਰਤ ਏ, ਬਹੁਤ ਰੇਹੜੀਆਂ ਵਾਲੇ ਤਾਂ ਬਿਨਾ ਤੋਲਿਆਂ ਉਸ ਵੱਲ ਤੱਕਦੇ ਤੱਕਦੇ ਸਬਜੀ ਟੋਕਰੀ ਵਿੱਚ ਰੱਖੀ ਜਾਂਦੇ ਤੇ ਪੈਸੇ ਚੁੱਕਣੇ ਵੀ ਭੁੱਲ ਜਾਂਦੇ।
ਅੱਜ ਫਿਰ ਉਸ ਨੇ ਸਬਜੀ ਲੈਣ ਲਈ ਖਿੜਕੀ ਖੋਲ੍ਹੀ ਸੀ, "ਇਕ ਕਿਲੋ ਪਿਆਜ, ਕਿਲੋ ਭਾਜੀ, ਦੋ ਟਮਾਟਰ ਤੇ ਧਨੀਆਂ ......ਊਂ .... ਬੱਸ ।" ਬਜੀ ਵਾਲੇ ਨੇ ਝੱਟ ਟੋਕਰੀ ਵਿੱਚ ਸਮਾਨ ਰੱਖਿਆ ਤੇ ਬਣਦੇ ਪੈਸੇ ਚੁੱਕ ਲਏ। ਉਹ ਹਾਲੇ ਰੱਸੀ ਉਪਰ ਖਿੱਚ ਹੀ ਰਹੀ ਸੀ ਕੇ ਤਾਰਿਖ ਦੀ ਨਜ਼ਰ ਉਸ ਤੇ ਪੈ ਗਈ। ਉਸ ਨੇ ਵੀ ਕੁਝ ਚਿਰ ਲਈ ਰੱਸੀ ਦਾ ਚੇਤਾ ਭੁਲਾ ਕੇ ਤਾਰਿਖ ਵੱਲ ਵੇਖਿਆ। ਉਹ ਖਾਸੀ ਦੇਰ ਬਜਾਰ ਵਿੱਚ ਖੜ੍ਹਾ ਉਸ ਵੱਲ ਝਾਕਦਾ ਰਿਹਾ। ਹਲਾਂਕੇ ਖਿੜਕੀ ਬੰਦ ਹੋ ਗਈ ਸੀ ਪਰ ਫੇਰ ਵੀ ਉਹ ਉਸ ਵੱਲ ਟਿਕਟਿਕੀ ਲਾਈ ਖੜਾ ਰਿਹਾ। ਓਸਦੇ ਮੁਖੜੇ ਦੀ ਇਕ ਨਿੱਕੀ ਜਿਹੀ ਝਲਕ ਹੀ ਤਾਰਿਖ ਦੇ ਅੰਦਰ ਡੂੰਘੀ ਦਸਤਕ ਦੇ ਰਹੀ ਸੀ। ਓਸ ਦੇ ਚਾਂਦੀ ਰੰਗੇ ਮੁਖੜੇ ਤੇ ਸੋਨੇ ਰੰਗੇ ਵਾਲਾਂ ਦੀਆਂ ਕੁਝ ਕੁ ਲੜੀਆਂ ਆਪਣੀ ਹੀ ਮਸਤੀ ਚ ਪਈਆਂ ਖੇਡ ਰਹੀਆਂ ਸਨ। ਝੀਲ ਵਿੱਚ ਬਣਦੇ ਭੰਵਰਾਂ ਵਰਗੀਆਂ ਬਲੋਰੀ ਅੱਖਾਂ ਤਾਰਿਖ ਨੂੰ ਪਲੋ-ਪਲੀ ਆਪਣੇ ਵੱਲ ਖਿਚ ਰਹੀਆਂ ਨੇ। ਉਹ ਬੜੀ ਮੁਸਕਲ ਨਾਲ ਆਪਣੇ ਆਪ ਨੂੰ ਸੰਭਾਲਦਾ ਹੋਇਆ ਅੱਗੇ ਟੁਰ ਪਿਆ, ਪਰ ਉਸ ਦਾ ਦਿਲ ਓਸ ਨੂੰ ਮੁੜ ਓਥੇ ਹੀ ਜਾਣ ਨੂੰ ਉਕਸਾ ਰਿਹਾ ਏ।
ਸ਼ਹਿਰ ਦੇ ਮੁੱਖ ਬਜਾਰ ਵਿੱਚ ਕਈਂ ਲੋਕਾਂ ਨੇ ਦੁਕਾਨਾ ਦੇ ਉਪਰ ਹੀ ਆਪਣੀ ਰਿਹਾਇਸ਼ ਵੀ ਰੱਖੀ ਹੋਈ ਏ। ਹਰ ਮਕਾਨ ਦੀ ਤਕਰੀਬਨ ਇਕ ਖਿੜਕੀ ਜਰੂਰ ਹੀ ਬਜਾਰ ਵੱਲ ਨੂੰ ਖੁਲਦੀ ਏ ਜਿਥੇ ਖਲੋ ਕੇ ਸਾਰੇ ਬਜਾਰ ਦਾ ਨਜਾਰਾ ਸੌਖੇ ਹੀ ਤੱਕਿਆ ਜਾ ਸਕਦਾ ਏ। ਬਹੁਤੇ ਘਰਾਂ ਵਾਲਿਆਂ ਨੇ ਥੋਹੜਾ ਬਹੁਤਾ ਸਮਾਨ ਖ੍ਰੀਦਣ ਵਾਸਤੇ ਇਕ ਟੋਕਰੀ ਨੂੰ ਰੱਸੀ ਬੰਨ ਰੱਖੀ ਏ ਤੇ ਜਦ ਕੋਈ ਚੀਜ ਖਰੀਦਣੀ ਹੋਵੇ ਟੋਕਰੀ ਹੇਠਾਂ ਦੁਕਾਨ ਵਾਲਿਆਂ ਜਾਂ ਰੇਹੜੀ ਵਾਲਿਆਂ ਲਈ ਲਮਕਾ ਦਿੱਤੀ ਜਾਂਦੀ ਏ ਤੇ ਜਰੂਰਤ ਦੀ ਸ਼ੈਅ ਟੋਕਰੀ ਵਿੱਚ ਪੈ ਜਾਣ ਤੋ ਬਾਅਦ ਉਸ ਨੂੰ ਉਪਰ ਖਿਚ ਲਿਆ ਜਾਂਦਾ ਏ। ਇਸ ਤਰਾਂ ਉਹਨਾਂ ਨੂੰ ਵਾਰ ਵਾਰ ਪੌੜੀਆਂ ਉਤਰ ਕੇ ਹੇਠਾਂ ਆਉਣ ਦੀ ਜਰੂਰਤ ਨਈ ਪੈਦੀ। ਬਹੁਤੇ ਵਾਰੀ ਤਾਂ ਸ਼ਾਮ ਨੂੰ ਜਾਂ ਸੁਬ੍ਹਾ ਵੇਲੇ ਲੋਕ ਟਹਿਲਣ ਦੇ ਨਾਲ ਨਾਲ ਖ੍ਰੀਦ ਵੀ ਕਰ ਲੈਦੇ। ਪਰ ਮੁਕੱਦਸ ਨੂੰ ਕਦੀ ਵੀ ਬਜਾਰ ਵਿੱਚ ਸਮਾਨ ਲੈਂਦਿਆਂ ਨਹੀਂ ਸੀ ਵੇਖਿਆ ਗਿਆ। ਉਹ ਹਮੇਸ਼ਾਂ ਰੱਸੀ ਵਾਲੀ ਟੋਕਰੀ ਹੀ ਹੇਠਾਂ ਲਮਕਾ ਦਿੰਦੀ ਤੇ ਰੇਹੜੀਆਂ ਦੁਕਾਨਾ ਵਾਲੇ ਓਸ ਦੀ ਜਰੂਰਤ ਦਾ ਸਮਾਨ ਟੋਕਰੀ ਵਿੱਚ ਪਾ ਦਿੰਦੇ । ਪੂਰੇ ਬਜਾਰ ਵਿੱਚ ਇਹ ਕੁੜੀ ਸਭ ਤੋ ਖੂਬਸੂਰਤ ਏ। ਉਹ ਅਚਾਨਕ ਇਕ ਰਾਤ ਪਤਾ ਨਹੀਂ ਕਿਥੋਂ ਆਈ ਸੀ ਤੇ ਦੁਕਾਂਨ ਉਪਰ ਬਣੇ ਦੋ ਕਮਰਿਆਂ ਵਿੱਚ ਰਹਿਣ ਲੱਗ ਪਈ। ਓਸ ਦਾ ਇਕ ਨਿਕਾ ਭਰਾ ਵੀ ਏ ਜੋ ਆਟੇ ਦੀ ਚੱਕੀ ਤੇ ਕੰਮ ਕਰਦਾ ਸੀ।
ਤਾਰਿਖ ਨੂੰ ਪਿੰਡ ਜਾ ਕੇ ਵੀ ਉਸ ਦੀ ਸ਼ਕਲ ਨਾ ਭੁਲਦੀ। ਉਹ ਰੋਜ ਬਜਾਰ ਦੀ ਓਸ ਨੁੱਕਰ ਤੇ ਆਣ ਖਲੋਂਦਾ ਤੇ ਖਿੜਕੀ ਖੁੱਲ੍ਹਣ ਦਾ ਇੰਤਜਾਰ ਪਿਆ ਕਰਦਾ ਰਹਿੰਦਾ। ਤਾਰਿਖ ਦੇ ਦਿਲੋ ਦਿਮਾਕ ਤੇ ਮੁਕੱਦਸ ਘਰ ਕਰ ਚੁੱਕੀ ਸੀ। ਦਿਨ ਰਾਤ ਤਾਰਿਖ ਨੂੰ ਬਸ ਓਸ ਦਾ ਹੀ ਖਿਆਲ ਪਿਆ ਸਤਾਂਣ ਲੱਗਾ। ਓਸ ਨੇ ਕਈ ਵਾਰ ਖਿੜਕੀ ਖੁੱਲ੍ਹਣ ਤੇ ਓਸ ਨਾਲ ਗੱਲ ਕਰਨ ਦੀ ਖਾਸੀ ਕੋਸਿਸ਼ ਕੀਤੀ, ਪਰ ਉਹ ਛੇਤੀ ਹੀ ਖਿੜਕੀ ਬੰਦ ਕਰ ਲੈਂਦੀ।
ਗਰਮੀਆਂ ਦਾ ਮੌਸਮ ਆ ਚੁੱਕਾ ਸੀ। ਤਾਰਿਖ ਦਾ ਸਬਰ ਹੋਰ ਵੀ ਟੁੱਟਦਾ ਜਾ ਰਿਹਾ ਏ। ਸਵੇਰੇ ਉਹ ਓਸ ਦੇ ਖਿੜਕੀ ਖੋਲ੍ਹਣ ਦਾ ਇੰਤਜਾਰ ਕਰਦਾ ਕਰਦਾ ਆਪਣੇ ਦਫਤਰ ਤੋਂ ਵੀ ਲੇਟ ਹੋ ਜਾਂਦਾ ਤੇ ਆਪਣੇ ਬੌਸ ਕੋਲੋਂ ਝਿੜਕਾਂ ਵੀ ਖਾਂਦਾ। ਦੁਪਿਹਰ ਵੇਲੇ ਉਹ ਖਾਣਾ ਖਾਣ ਦੀ ਬਜਾਏ ਬਜਾਰ ਦੀ ਓਸ ਨੁੱਕਰ ਤੇ ਮੁਕੱਦਸ ਦੇ ਘਰ ਸਾਹਮਣੇ ਆਪਣ ਖਲੋਂਦਾ। ਖਿੜਕੀ ਰੋਜ਼ ਖੁੱਲਦੀ ਤੇ ਬੰਦ ਹੁੰਦੀ । ਮੁਕੱਦਸ ਦਾ ਦੀਦਾਰ ਕਰਨ ਤੋਂ ਬਿਨਾ ਉਸ ਨੂੰ ਸਬਰ ਨਾ ਆਂਦਾ। ਇਸ ਗੱਲ ਦਾ ਅਹਿਸਾਸ ਸ਼ਾਇਦ ਮੁਕੱਦਸ ਨੂੰ ਵੀ ਹੋ ਗਿਆ ਸੀ ਕੇ ਤਾਰਿਖ ਓਸ ਦੀ ਮੁਹੱਬਤ ਵਿੱਚ ਝੱਲਾ ਹੋ ਗਿਆ ਏ। ਹੁਛ ਤਾਂ ਬਜਾਰ ਵਾਲੇ ਵੀ ਤਾਰਿਖ ਨੂੰ ਓਥੇ ਖਲੋਤ਼ਾ ਵੇਖ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਪਏ ਕਰਨ ਲੱਗੇ ਸਨ।
ਤਾਰਿਖ ਦਿਨੋ ਦਿਨ ਓਸ ਦੀ ਮੁਹੱਬਤ ਦਾ ਕਾਇਲ ਹੁਦਾ ਗਿਆ। ਇਕ ਦਿਨ ਓਸ ਨੇ ਆਪਣੇ ਇਕ ਦੋਸਤ ਨਾਲ ਗੱਲ ਕੀਤੀ ਜੋ ਓਸੇ ਦੇ ਦਫਤਰ ਵਿੱਚ ਕੰਮ ਕਰਦਾ ਸੀ। ਉਸਦੇ ਦੋਸਤ ਨੇ ਤਾਰਿਖ ਨੂੰ ਆਪਣੇ ਦਿਲ ਦੀ ਗੱਲ ਮੁਕੱਦਸ ਤੱਕ ਪਹੁੰਚਾਉਂਣ ਲਈ ਇਕ ਤਰਕੀਬ ਦੱਸੀ। ਅਗਲੇ ਦਿਨ ਤਰਕੀਬ ਮੁਤਾਬਿਕ ਤਾਰਿਖ ਤੇ ਓਸਦੇ ਦੋਸਤ ਨੇ ਰੇਹੜੀ ਵਾਲੇ ਨੂੰ ਪੈਸੇ ਦੇ ਕੇ ਓਸ ਕੋਲੋਂ ਸਬਜੀ ਸਮੇਤ ਰੇਹੜੀ ਕਿਰਾਏ ਤੇ ਲੈ ਲਈ।
ਅੱਜ ਫਿਰ ਰੋਜ਼ਾਨਾ ਦੀ ਤਰ੍ਹਾਂ ਖਿੜਕੀ ਖੁੱਲ੍ਹੀ। ਮਖਮਲੀ ਕਲਾਈਆਂ ਨਾਲ ਮੁਕੱਦਸ਼ ਨੇ ਟੋਕਰੀ ਦੀ ਰੱਸੀ ਢਿਲੀ ਕਰਕੇ ਟੋਕਰੀ ਥੱਲੇ ਲਮਕਾ ਦਿੱਤੀ "ਦੋ ਕਿਲੋ ਆਲੂ ...ਲੂ........।" ਜਦ ਓਸ ਦੀ ਨਜ਼ਰ ਸਬਜੀ ਵੇਚਦੇ ਤਾਰਿਖ ਤੇ ਪਈ ਤਾਂ ਉਹ ਅੱਗੇ ਬੋਲ ਨਾ ਸਕੀ, ਬਸ ਹਾਉਕਾ ਜਿਹਾ ਲੈ ਕੇ ਰਹਿ ਗਈ, "ਹਾਏ ਅੱਲ੍ਹਾ ! ਇਹ ਤਾਂ ਓਹੀ ਮੁੰਡਾ ਏ... !!"
ਤਾਰਿਖ ਨੇ ਟੋਕਰੀ ਵਿੱਚ ਸਬਜੀ ਦੇ ਨਾਲ ਨਾਲ ਇਕ ਖੱਤ ਵੀ ਰੱਖ ਦਿੱਤਾ। ਓਸ ਨੇ ਰੱਸੀ ਉਪਰ ਖਿੱਚੀ ਤੇ ਖਿੜਕੀ ਬੰਦ ਕਰ ਲਈ। ਉਸ ਨੇ ਖਤ ਖੋਲਿਆ, ਖਤ ਵਿੱਚ ਲਿਖਿਆ ਸੀ, "ਮੈਂ ਤੈਨੂੰ ਬੜੀ ਸਿਦਤ ਨਾਲ ਚਾਂਹਨਾਂ ਵਾਂ, ਸ਼ਾਇਦ ਖੁਦਾ ਤੋਂ ਵੀ ਜਿਆਦਾ। ਅੱਲ੍ਹਾ ਦੀ ਸੌਂਹ ਮੈ ਤੇਰੇ ਬਿਨਾ ਨਈਂ ਜੇ ਰਹਿ ਸਕਦਾ। ਮੈਂ ਤੇਰੇ ਨਾਲ ਸ਼ਾਦੀ ਕਰਕੇ ਜਿੰਦਗੀ ਦਾ ਹਰ ਸਫਰ ਤੇਰੇ ਨਾਲ ਸਰ ਕਰਨਾ ਚਾਂਹਨਾ ਵਾਂ । ਜੇ ਤੂੰ ਇਨਕਾਰ ਕੀਤਾ ਤਾਂ ਸ਼ਾਇਦ ਮੈਂ ਜਿਉਂਦਾ ਨਾ ਰਿਹ ਸਕਾਂ। ਤੈਨੂੰ ਫੁਰਸਤ ਮਿਲੇ ਤਾਂ ਖਤ ਤੇ ਦਿਤੇ ਪਤੇ ਤੇ ਜਰੂਰ ਆ ਜਾਵੀਂ ।
ਖਤ ਪੜ੍ਹ ਕੇ ਉਹ ਕਿਨੀ ਦੇਰ ਗੁੰਮ ਸੁੰਮ ਬੈਠੀ ਰਹੀ। ਫਿਰ ਓਸ ਨੇ ਵੀ ਇਕ ਖਤ ਤਾਰਿਖ ਦੇ ਨਾਂ ਲਿਖ ਦਿਤਾ। ਅਗਲੇ ਦਿਨ ਜਦ ਤਾਰਿਖ ਫਿਰ ਸਬਜੀ ਦੀ ਰੇਹੜੀ ਲੈ ਕੇ ਹੋਕਾ ਦੇ ਰਿਹਾ ਸੀ ਤਾਂ ਓਸ ਨੇ ਟੋਕਰੀ ਵਿੱਚ ਪੈਸਿਆਂ ਦੇ ਨਾਲ ਖਤ ਵੀ ਰੱਖ । ਤਾਰਿਖ ਨੇ ਖਤ ਚੁਕਿਆ ਤੇ ਸਬਜੀ ਨਾਲ ਟੋਕਰੀ ਭਰ ਦਿਤੀ। ਕੁਝ ਦੂਰ ਜਾ ਕੇ ਓਸ ਖਤ ਪੜਨਾ ਸ਼ੂਰੂ ਕੀਤਾ, "ਸ਼ਾਇਦ ਤੂੰ ਨਈਂ ਜਾਣਦਾ ਕੇ ਪਿਆਰ ਕਿੰਨੀ ਔਖੀ ਸ਼ੈਅ ਦਾ ਨਾਂ ਏਂ । ਮੇਰੀ ਸੋਹਣੀ ਤੇ ਦਿਲਕਸ਼ ਸੂਰਤ ਨਾਲ ਪਿਆਰ ਏ ਨਾ ਤੈਨੂੰ, ਪਰ ਤੂੰ ਹਾਲੇ ਮੈਨੂੰ ਚੰਗੀ ਤਰ੍ਹਾਂ ਵੇਖਿਆ ਈ ਕਿਥੇ ਐ ? ਫਿਰ ਵੀ ਜੇ ਤੂੰ ਮੇਰੇ ਨਾਲ ਸ਼ਾਦੀ ਕਰਨਾਂ ਚਾਂਹਦਾਂ ਏ ਤਾਂ ਮੈਨੂੰ ਕੋਈ ਇਤਰਾਜ ਨਈ । ਪਰ ਮੈ ਤੈਨੂੰ ਥੱਲੇ ਆ ਕੇ ਨਈ ਮਿਲ ਸਕਦੀ, ਹਾਂ ਜੇ ਤੂੰ ਚਾਂਹਦਾ ਏਂ ਤਾਂ ਪੌੜੀਆਂ ਚੜਕੇ ਉਪਰ ਆ ਜਾਵੀ ।"
ਤਾਰਿਖ ਖਤ ਪੜ ਕੇ ਡਾਡਾ ਖੁਸ਼ ਹੋਇਆ ਜਿਵੇਂ ਓਸ ਤੇ ਖੁਦਾ ਦੀ ਰਹਿਮਤ ਦੇ ਛਿਟੇ ਪਏ ਡਿਗ ਗਏ ਹੋਣ । ਓਸ ਦੇ ਪੈਰ ਜਮੀਨ ਤੇ ਨਈ ਸਨ ਪੈ ਰਹੇ । ਅਗਲੀ ਸਵੇਰ ਤਾਰਿਖ ਤਿਆਰ ਹੋ ਕੇ ਸ਼ਹਿਰ ਪਹੁੰਚ ਗਿਆ, ਮੋਕਾ ਦੇਖ ਕੇ ਉਸ ਚੁਬਾਰੇ ਦੀਆਂ ਪੌੜੀਆਂ ਚੜ ਦਰਵਾਜਾ ਖੜਕਾਇਆ। ਮੁਕੱਦਸ ਨੇ ਖਿੜਕੀ ਵਾਲੀ ਜਗ੍ਹਾ ਤੋਂ ਹੀ ਇਕ ਹੋਰ ਰੱਸੀ ਖਿਚ ਕ ਦਰਵਾਜਾ ਖੋਲ੍ਹ ਦਿੱਤਾ।
ਮੁਕੱਦਸ ਨੂੰ ਵ੍ਹੀਲ ਚੇਅਰ ਤੇ ਬੈਠੀ ਵੇਖ ਤਾਰਿਖ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ। ਮੁਕੱਦਸ ਦੀਆਂ ਤਾਂ ਲੱਤਾਂ ਹੀ ਨਹੀ ਸੀ ਤੇ ਉਹ ਟੁਰਨ ਫਿਰਨ ਤੋਂ ਵੀ ਲਾਚਾਰ ਸੀ। "ਆ ਜਾ ਅੰਦਰ ਆ ਜਾ, ਮੇਰੇ ਕੋਲ ਬੈਠ, ਤੂੰ ਤਾਂ ਮੈਨੂੰ ਡਾਡੀ ਮੁਹੱਬਤ ਕਰਦਾ ਏ ਨਾ ?" ਮੁਕੱਦਸ ਨੇ ਬੜੀ ਪਿਆਰ ਨਾਲ ਤਾਰਿਖ ਨੂੰ ਆਖਿਆ। "ਪਰ....ਪਰ...ਪੈ..?" ਤਾਰਿਖ ਸੀਤ ਹੋਇਆ ਬੋਲਿਆ। ਓਸ ਤੋਂ ਲਫਜ ਵੀ ਪੂਰੇ ਨਾ ਬੋਲੇ ਗਏ।
-"ਹਾਂ ਮੇਰੇ ਪੈਰ ਨਹੀਂ ਹਨ, ਪਰ ਕੁਝ ਸਫਰ ਐਸੇ ਵੀ ਹੋਂਦੇ ਨੇ ਜੋ ਬਿਨਾ ਪੈਰਾਂ ਤੋਂ ਵੀ ਸਰ ਕੀਤੇ ਜਾ ਸਕਦੇ ਨੇ ਤੂੰ ਹੀ ਤਾਂ ਕਿਹਾ ਸੀ ਤੂੰ ਮੇਰੇ ਨਾਲ ਹਰ ਸਫਰ ਤੈਅ ਕਰੇਂਗਾ....?"
ਤਾਰਿਖ ਕੁਝ ਬੋਲ ਨਾ ਸਕਿਆ। ਬਸ ਬੁੱਤ ਸੀ। ਓਸ ਨੂੰ ਇਹ ਸਮਝ ਨਈ ਸੀ ਆ ਰਿਹਾ ਕੇ ਓਸ ਦੀ ਮੁਹੱਬਤ ਨੇ ਓਸ ਨੂੰ ਕਿਸ ਮੋੜ ਤੇ ਲਿਆ ਖੜਾ ਕੀਤਾ ਸੀ ? ਉਹ ਕਈਂ ਦਿਨ ਪਿਡੋਂ ਬਾਹਰ ਨਾ ਗਿਆ, ਕਾਫੀ ਦਿਨ ਬੀਤ ਗਏ। ਫਿਰ ਉਹ ਰੋਜਾਨਾ ਦੀ ਤਰ੍ਹਾਂ ਆਪਣੇ ਦਫਤਰ ਜਾਣ ਲੱਗ ਪਿਆ। ਹੁਣ ਓਸ ਨੂੰ ਕਦੀ ਕਿਸੇ ਨੇ ਵੀ ਬਜਾਰ ਦੀ ਓਸ ਨੁੱਕਰੇ ਖੜ੍ਹਾ ਨਹੀਂ ਵੇਖਿਆ, ਜਿਥੇ ਉਹ ਅਕਸਰ ਖਿੜਕੀ ਖੁੱਲ੍ਹਣ ਦਾ ਇਤਜਾਰ ਕਰਦਾ ਹੁੰਦਾ ਸੀ।

437
Lok Virsa Pehchaan / :: ਪੁੱਠੇ ਪੈਰਾਂ ਵਾਲਾ ::
« on: November 09, 2010, 10:48:39 PM »
 ਸਭ ਤੋਂ ਵੱਡੀ ਗੱਲ ਇਹ ਹੈ ਕਿ ਕੋਈ ਬੰਦਾ ਐਹੋ ਜਿਹਾ ਨਹੀਂ, ਜਿਸ ਨੇ ਸੋਲ੍ਹਾਂ ਸਾਲ ਦੀ ਉਮਰ ਤੋਂ ਲੈ ਕੇ ਛੱਬੀ ਸਾਲ ਦੀ ਉਮਰ ਤੱਕ ਕਿਤੇ ਨਾ ਕਿਤੇ ਪੰਗਾ ਨਾ ਲਿਆ ਹੋਵੇ! ਬੰਦਾ ਲਾਜ਼ਮੀ ਕਿਤੇ ਨਾ ਕਿਤੇ ਲੱਤਾਂ ਤੁੜਵਾਉਣ ਨੂੰ ਤੁਰਿਆ ਫਿਰਦਾ ਰਹਿੰਦੈ! ਕੋਈ ਭੰਨੇ ਜਾਂ ਨਾ ਭੰਨੇ! ਬਚ ਜਾਣ ਤਾਂ ਕਰਮ ਚੰਗੇ, ਨਹੀਂ ਤਾਂ ਅਗਲਾ ਚੱਪਣੀ ਕੋਲੋਂ ਵੱਢ ਕੇ ਕਿੱਕਰ ਦੀ ਟੀਸੀ 'ਤੇ ਟੰਗ ਦਿੰਦੈ! ਕਈਆਂ ਬਾਰੇ ਆਮ ਕਹਾਵਤ ਹੁੰਦੀ ਹੈ ਕਿ ਜਿੰਨਾਂ ਚਿਰ ਕੁੱਟ ਨਾ ਖਾਣ, ਉਤਨਾ ਚਿਰ ਉਹਨਾਂ ਦੇ ਰੋਟੀ ਹਜ਼ਮ ਨਹੀਂ ਆਉਂਦੀ। ਅੱਡੋ-ਅੱਡੀ ਆਦਤਾਂ ਹੁੰਦੀਆਂ ਹਨ। ਖ਼ਾਸ ਕਰਕੇ ਹਰ ਆਦਮੀ ਆਪੋ-ਆਪਣੀ ਆਦਤ ਤੋਂ ਮਜ਼ਬੂਰ ਹੁੰਦਾ ਹੈ! ਚਾਹੇ ਉਹ ਚੰਗੀ ਹੋਵੇ ਜਾਂ ਮਾੜੀ। ਕੁੱਤੇ ਦੀ ਆਦਤ ਹੈ ਹਮੇਸ਼ਾ ਲੱਤ ਚੁੱਕ ਕੇ ਪਿਸ਼ਾਬ ਕਰਨ ਦੀ। ਭਲਾ ਕੋਈ ਪੁੱਛਣ ਵਾਲਾ ਹੋਵੇ ਕਿ ਬਾਈ ਦੀ ਕਿਹੜਾ ਪੈਂਟ ਭਿੱਜਦੀ ਐ?

ਇਸੇ ਤਰ੍ਹਾਂ ਹੀ ਗੰਦੀ ਆਦਤ ਹਰਨਾਮ ਦੀ ਸੀ।

ਹਰਨਾਮ ਜਿੱਦੀ ਬਹੁਤ ਸੀ। ਜੇ ਉਸ ਨੂੰ ਕੋਈ ਸਿੱਧੀ ਮੱਤ ਦਿੰਦਾ ਤਾਂ ਉਹ ਬਿਲਕੁਲ ਉਸ ਦੇ ਉਲਟ ਕਰਦਾ। ਲੋਕ ਉਸ ਨੂੰ "ਪੁੱਠਪੈਰਾ" ਕਹਿੰਦੇ ਸਨ। ਹਰਨਾਮ ਦੀ ਮਾਂ ਚਿੰਤੀ ਉਸ ਨੂੰ ਵਿਆਹ ਬਾਰੇ ਕਹਿੰਦੀ ਤਾਂ ਹਰਨਾਮ ਚਾਰੇ ਚੁੱਕ ਕੇ ਆਉਂਦਾ।

-"ਜੇ ਬੇਬੇ ਮੈਂ ਤੈਨੂੰ ਬੁਰਾ ਲੱਗਦੈਂ-ਊਂਈਂ ਗਲ ਘੁੱਟ ਕੇ ਮਾਰ ਦੇਹ ਖਾਂ-ਬਿਗਾਨੀ ਧੀ ਤੋਂ ਜ਼ਰੂਰੀ ਛਿੱਤਰ ਪੌਲਾ ਕਰਵਾਉਣੈਂ? ਹਰ ਬਖਤ ਬਿਆਹ-ਬਿਆਹ ਕਰੀ ਜਾਊਗੀ!"

-"ਵੇ ਡੁੱਬ ਜਾਣਿਆਂ ਕਿਸੇ ਨੇ ਰੋਟੀ ਨ੍ਹੀ ਦੇਣੀ! ਨਾਲੇ ਮੇਰਾ ਬੁੜ੍ਹਾਪਾ ਸੌਖਾ ਨੰਘਜੂ।" ਚਿੰਤੀ ਫਿਰ ਆਖਦੀ।

-"ਤੂੰ ਛੋਟੇ ਨੂੰ ਬਿਆਹ ਲੈ-ਲੰਘਾ ਲਈਂ ਬੁੜ੍ਹਾਪਾ-ਆਹ ਜਿਹੜੀ ਲੂੰਡਕੀ ਜਿਹੀ ਲਈ ਫਿਰਦੀਂ ਐਂ-ਅਗਲੀ ਨਿੱਤ ਪੱਟਿਆ ਕਰੂ-ਖੁਆਊ ਤੈਨੂੰ ਚੂਰੀ!" ਉਹ ਆਦਤ ਅਨੁਸਾਰ ਪੈਰਾਂ 'ਤੇ ਪਾਣੀ ਨਾ ਪੈਣ ਦਿੰਦਾ।

ਚਿੰਤੀ ਵਿਚਾਰੀ ਚੁੱਪ ਕਰ ਰਹਿੰਦੀ।

ਹਰ ਰੋਜ਼ ਦੀ ਤਰ੍ਹਾਂ ਰਾਤ ਨੂੰ ਧਰਮਸ਼ਾਲਾ ਵਿਚ ਬੈਠੇ ਮੁੰਡੇ ਗੱਪਾਂ ਮਾਰ ਰਹੇ ਸਨ। ਹਰਨਾਮ ਰਾਤ ਦੀ ਮਹਿਫ਼ਲ ਦਾ ਪ੍ਰਧਾਨ ਹੁੰਦਾ ਸੀ। ਉਹ ਮੁੰਡਿਆਂ ਨੂੰ ਪੂਰਨ ਭਗਤ, ਸੁੱਚਾ ਸੂਰਮਾਂ, ਜਾਨੀ ਚੋਰ, ਰਾਜਾ ਬਿਕਰਮਾਜੀਤ ਅਤੇ ਗਾਜੀਆਣੇ ਵਾਲੇ ਕੁੰਢਾ ਸਿੰਘ ਦੇ ਕਿੱਸੇ ਸੁਣਾਉਂਦਾ ਹੁੰਦਾ ਸੀ। ਅਚਾਨਕ ਬਾਣੀਆਂ ਦੇ ਹਰੀ ਦਾ ਮੁੰਡਾ ਗੋਪਾਲਾ ਹਰਨਾਮ ਦੀ ਨਜ਼ਰ ਪਿਆ। ਉਹ ਲੰਡਰ ਢਾਣੀ ਕੋਲੋਂ ਬਿੱਲੀ ਵਾਂਗ ਛਹਿ ਕੇ ਹੀ ਲੰਘ ਜਾਣਾ ਚਾਹੁੰਦਾ ਸੀ।

-"ਗੱਲ ਸੁਣ ਉਏ ਕਰਾੜਾ!" ਹਰਨਾਮ ਨੇ ਅਵਾਜ਼ ਦਿੱਤੀ।

-"ਮੇਰੇਆਰ ਸਿੱਧਾ ਤਾਂ ਬੋਲ!" ਬਾਣੀਆਂ ਬਿੰਡੇ ਵਾਂਗ ਟਿਆਂਕਿਆ।

-"ਕਿਉਂ? ਮੈਂ ਤੇਰੇ ਟਕੂਆ ਮਾਰਤਾ ਸਾਲਿਆ ਨਲੀਚੋਚਲਾ? ਗੱਲ ਸੁਣ!" ਉਸ ਨੇ ਹੁਕਮੀਆ ਕਿਹਾ, "ਸਾਲਾ ਸੀਂਢਲ!"

-"ਗੱਲ ਤਾਂ ਮੈਂ ਤੇਰੀ ਜੱਟਾ ਸੁਣ ਲਊਂ-ਜੇ ਚੱਜ ਦੀ ਕਰੇਂਗਾ ਤਾਂ!" ਗੋਪਾਲੇ ਨੇ ਕਿਹਾ।

-"ਕਰਾੜਾ ਕਿਉਂ ਮੋਕ ਮਾਰਦੈਂ? ਚੱਜ ਦੀ ਗੱਲ ਈ ਕਰੂੰ-ਉਰ੍ਹੇ ਆ ਮੇਰਾ ਪੁੱਤ!" ਉਹ ਹਾਣ ਦੇ ਮੁੰਡੇ ਨੂੰ "ਪੁੱਤ" ਆਖ ਰਿਹਾ ਸੀ। ਪਰ ਬਾਣੀਆਂ ਦੋਚਿੱਤੀ ਵਿਚ ਖੜ੍ਹਾ ਬਾਚੀਆਂ ਭੰਨ ਰਿਹਾ ਸੀ।

-"ਸਾਲਿਆ-ਤੈਨੂੰ ਇਹ ਖਾਂਦਾ ਤਾਂ ਨ੍ਹੀ?" ਪਾਸਿਓਂ ਤਮਾਸ਼ਬੀਨ ਮੁੰਡਿਆਂ ਨੇ ਕਿਹਾ।

ਬਾਣੀਆਂ ਹਰਨਾਮ ਕੋਲ ਆ ਗਿਆ।

-"ਹਾਂ ਬੋਲ ਜੱਟਾ ਕੀ ਕਹਿੰਨੈਂ?" ਉਸ ਨੇ ਦਿਖਾਵੇ ਲਈ ਦਿਲ ਜਿਹਾ ਕੱਢਿਆ।

-"ਸੁਣਿਐਂ ਮੰਗਣਾ ਹੋ ਗਿਆ?"

-"ਹਾਂ।"

-"ਕਿੱਥੇ ਮੰਗਿਐਂ?" ਉਸ ਨੇ ਠਾਣੇਦਾਰ ਵਾਂਗ ਪੁੱਛਿਆ।

-"ਬਾਜੇਖਾਨੇ!"

-"ਵਿਆਹ ਕਦੋਂ ਐਂ?"

-"ਅਗਲੇ ਹਫ਼ਤੇ ਮੰਗਲਵਾਰ ਨੂੰ ਐਂ।"

-"ਕੁਛ ਕਰੇ ਕੱਤਰੇਂਗਾ ਵੀ ਜਾਂ ਬੋਛਕੀ ਦੀ ਨੀਕਰ ਪਾ ਕੇ ਪੱਦ ਮਾਰਨ ਜੋਗਾ ਈ ਐਂ?"

ਇਕ ਹਾਸੜ ਮੱਚ ਗਈ।

-"ਸਹੁੰ ਦੇਵੀ ਦੀ-ਮੈਨੂੰ ਪਹਿਲਾਂ ਈ ਪਤਾ ਸੀ ਬਈ ਤੂੰ ਕੋਈ ਲੁੱਚੀ ਗੱਲ ਈ ਕਰੇਂਗਾ-ਮੇਰੇਆਰ ਥੋਨੂੰ ਜੱਟਾਂ ਨੂੰ ਹੋਰ ਕੁਛ ਆਂਦਾ ਈ ਨ੍ਹੀ-ਕਿੰਨੇ ਕਮਲੇ ਐ?" ਲਾਲਾ ਤੁਰ ਗਿਆ।

-"ਜੁਆਨੋਂ ਮੈਂ ਸ਼ਰਤ ਕਰਦੈਂ ਜੇ ਇਹੇ ਪਿਉ ਪੁੱਤ ਬਹੂ ਸਾਂਭ ਲੈਣ।" ਉਸ ਨੇ ਆਖਿਆ।

-"ਇਹ ਤਾਂ ਕਿਸੇ ਜੱਟ ਨੂੰ ਈ ਹੂਲਾ ਫੱਕਣਾ ਪਊ!"

-"ਜੱਟ ਕਰਾੜੀ ਊਂ ਮਾਰਦੂ।" ਕਿਸੇ ਨੇ ਕਿਹਾ।

ਫਿਰ ਹਾਸੜ ਮੱਚ ਗਈ।

-"ਜੁਆਨੋਂ ਆਪਾਂ ਇਹਦੇ ਵਿਆਹ 'ਚ ਖਰੂਦ ਜਰੂਰ ਕਰਨੈਂ।"

-"ਜਿਵੇਂ ਤੂੰ ਕਹੇਂ!" ਮੁੰਡਿਆਂ ਨੇ ਹਾਂਮੀ ਭਰੀ।

ਖ਼ੈਰ! ਗੋਪਾਲੇ ਦੇ ਵਿਆਹ ਦਾ ਦਿਨ ਵੀ ਆ ਗਿਆ। ਹਰਨਾਮ ਦੇ ਮੁੰਨੇ ਚੇਲੇ ਮੁੱਠੀਆਂ ਵਿਚ ਥੁੱਕੀ ਫਿਰਦੇ ਸਨ। ਸਾਰੇ ਘਰ ਵਿਚ ਗਹਿਮਾਂ-ਗਹਿਮੀ ਸੀ। ਜੰਨ ਜਾਣ ਵਾਲੀਆਂ ਕਾਰਾਂ 'ਤੇ ਫ਼ੁੱਲ ਲਾਏ ਜਾ ਰਹੇ ਸਨ।

-"ਨਾ ਸਪੀਕਰ ਨਾ ਸਪੂਕਰ-ਸਾਲੇ ਬਿਆਹ ਦੇ ਕੁੱਤੇ ਕਰਾੜ!" ਗਾਹਲ ਕੱਢ ਕੇ ਹਰਨਾਮ ਨੇ ਦਿਲ ਠਾਰ ਲਿਆ।

-"ਕਰਾੜੀਆਂ ਕਰੀ ਤਾਂ ਜਾਂਦੀਐਂ ਤਾਤੇ ਬਾਤੇ-ਸਪੀਕਰ ਦੀ ਕੀ ਲੋੜ ਐ?" ਹਰਨਾਮ ਦੇ ਸ਼ਾਗਿਰਦ ਨੇ ਕਿਹਾ।

-"ਜੁਆਨੋਂ ਤੁਸੀਂ ਕੈਮ ਓਂ?" ਹਰਨਾਮ ਨੇ ਇੰਜ ਪੁੱਛਿਆ, ਜਿਵੇਂ ਕੋਈ ਕਾਫ਼ੀ ਵੱਡਾ ਐਕਸ਼ਨ ਕਰਨਾ ਹੋਵੇ।

-"ਬਿਲਕੁਲ!" ਸਾਂਝੀ ਅਵਾਜ਼ ਆਈ।

ਘਸਿਆ ਜਿਹਾ ਬਾਣੀਆਂ ਸਿਹਰਿਆਂ ਨਾਲ ਲੱਦਿਆ ਪਿਆ ਸੀ। ਬਰਾਬਰ ਸਰਵਾਲ੍ਹਾ ਖੜ੍ਹਾ ਸੀ। ਬਨਾਣੀਆਂ ਭਾਂਤ-ਭਾਂਤ ਦੇ ਗੀਤ-ਦੋਹੇ ਗਾ ਰਹੀਆਂ ਸਨ। ਫੁੱਲਾਂ ਨਾਲ ਸਿ਼ੰਗਾਰੀ ਘੋੜੀ ਆ ਗਈ। ਗੋਪਾਲਾ ਪਲਾਕੀ ਮਾਰ ਕੇ ਘੋੜੀ 'ਤੇ ਬਹਿ ਗਿਆ ਅਤੇ ਨਾਲ ਹੀ ਸਰਵਾਲ੍ਹਾ ਚੜ੍ਹ ਗਿਆ। ਗੋਪਾਲੇ ਦੀ ਭੈਣ ਨੇ ਦੋਹਿਆਂ ਦੀ ਛੂਟ ਵੱਟ ਲਈ, "ਬਈਆ ਮੋਰਾ ਗੋੜੀ ਚੜ੍ਹਾ---!"

ਭੀੜ ਵਿਚੋਂ ਤਿਲ੍ਹਕ ਕੇ ਹਰਨਾਮ ਨੇ ਘੋੜੀ ਦੇ ਗੁੱਝੀ "ਆਰ" ਮਾਰੀ। ਆਰ ਐਸੀ ਬੇਕਿਰਕੀ ਨਾਲ ਮਾਰੀ ਸੀ ਕਿ ਘੋੜੀ ਪਹਿਲਾਂ ਪਿਛਲੇ ਪੈਰਾਂ 'ਤੇ ਖੜ੍ਹ ਕੇ ਹਿਣਕੀ ਅਤੇ ਫਿਰ ਲਗਾਮ ਛੁਡਾ ਕੇ ਸਿਰ ਤੋੜ ਦੌੜ ਪਈ। ਸਰਵਾਲ੍ਹਾ ਮੱਕੀ ਦੇ ਗੁੱਲ ਵਾਂਗ ਉਤੋਂ ਡਿੱਗਿਆ। ਗੋਪਾਲਾ ਉਪਰ ਬੈਠਾ ਡਾਡਾਂ ਮਾਰ ਰਿਹਾ ਸੀ। ਉਸ ਨੇ ਘੋੜੀ ਦੀ ਧੌਣ ਦੇ ਵਾਲ ਘੁੱਟ ਕੇ ਫੜ ਰੱਖੇ ਸਨ। ਲਾਲੀਆਂ ਦੇ ਗੀਤਾਂ ਦੀ ਅਵਾਜ਼ ਚੀਕਾਂ ਵਿਚ ਬਦਲ ਗਈ। ਸਰਵਾਲ੍ਹਾ ਥਾਏਂ ਬੈਠਾ ਰੋ ਰਿਹਾ ਸੀ, "ਅਰ੍ਹੇ ਮੇਰਾ ਕੁਛ ਟੂਟ ਗਿਆ---!" ਉਹ ਬਿਲਕ ਰਿਹਾ ਸੀ। ਪਰ ਕੀ "ਟੂਟ" ਗਿਆ? ਉਹ ਦੱਸ ਨਹੀਂ ਰਿਹਾ ਸੀ!

ਅਖੀਰ ਬਾਣੀਏਂ ਬੈਟਰੀਆਂ ਲੈ ਕੇ ਗੋਪਾਲੇ ਨੂੰ ਇਕ ਕਿਲੋਮੀਟਰ ਤੋਂ ਡਿੱਗੇ ਪਏ ਨੂੰ ਚੁੱਕ ਕੇ ਲਿਆਏ। ਉਸ ਦਾ ਖੱਬਾ ਗੁੱਟ ਟੁੱਟ ਗਿਆ ਸੀ। ਪੱਗੂ ਖਿਲਰ ਗਿਆ ਸੀ। ਸਿਹਰੇ ਪਤਾ ਨਹੀਂ ਕਿੱਥੇ ਡਿੱਗ ਪਏ ਸਨ? ਘੋੜੀ ਦੀ ਉੱਘ-ਸੁੱਘ ਨਹੀਂ ਸੀ। ਘੋੜੀ ਦਾ ਮਾਲਕ ਮਰਾਸੀ ਦੁਹਾਈ ਦੇ ਰਿਹਾ ਸੀ, "ਪਰਭਾ ਮੇਰੀ ਘੋੜੀ ਦਿਓ ਜਾਂ ਘੋੜੀ ਦਾ ਮੁੱਲ ਦਿਓ-ਨਹੀਂ ਤਾਂ ਥੋਡੇ ਦਰਵਾਜੇ 'ਚ ਮਰੂੰ!"

-"ਕੋਈ ਨਾ ਪਰਭਾ ਤੇਰੀ ਘੋੜੀ ਦਾ ਮੁੱਲ ਦੁਆ ਦਿਆਂਗੇ-ਮਜਾਲ ਐ ਸੇਠ ਮੁੱਕਰਜੇ।" ਕਿਸੇ ਨੇ ਬਲਦੀ 'ਤੇ ਪਾਣੀ ਛਿੜਕਿਆ।

-"ਲੈ ਵਿੱਚੇ ਤੇਰੀ 'ਮਜਾਲ ਐ' ਤੁਰੀ ਫਿਰੂ-ਮੈਨੂੰ ਤਾਂ ਹੁਣੇ ਪੈਸੇ ਜਾਂ ਘੋੜੀ ਚਾਹੀਦੀ ਐ!"

-"ਰਾਮ ਭਲੀ ਕਰੂ ਪਰਭਾ! ਤੈਨੂੰ ਮੇਰੇ 'ਤੇ ਵੀ ਇਤਬਾਰ ਨਹੀਂ? ਹੌਸਲਾ ਰੱਖ!" ਬੱਦਰੀ ਬਾਣੀਏਂ ਨੇ ਭੁਲੱਥਾ ਮਾਰਿਆ। ਮਰਾਸੀ ਚੁੱਪ ਕਰ ਗਿਆ। ਮਰਾਸੀ ਨੇ ਉਸ ਦਾ ਕਰਜ਼ਾ ਦੇਣਾ ਸੀ।

ਗੋਪਾਲੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਸਹੁਰਿਆਂ ਨੂੰ ਮਨਹੂਸ ਖ਼ਬਰ ਦੇ ਕੇ ਬੰਦਾ ਭੇਜ ਦਿੱਤਾ। ਫੁੱਲਾਂ ਨਾਲ ਲੱਦੀਆਂ ਕਾਰਾਂ ਵਾਪਿਸ ਕਰ ਦਿੱਤੀਆਂ। ਮਜਬੂਰਨ ਵਿਆਹ ਪਿੱਛੇ ਪਾਉਣਾ ਪਿਆ।

ਅਗਲੇ ਦਿਨ ਸੇਠ ਦੇ ਕੰਨ ਵਿਚ ਕਿਸੇ ਨੇ ਹਰਨਾਮ ਦੇ ਕਾਰਨਾਵੇਂ ਬਾਰੇ ਫ਼ੂਕ ਮਾਰੀ। ਭੂਸਰਿਆ ਸੇਠ ਦੋ ਸੌ ਰੁਪਏ ਦੇ ਕੇ ਠਾਣਾ ਚਾਹੜ ਲਿਆਇਆ। ਪੁਲੀਸ ਹਰਨਾਮ ਨੂੰ ਫੜ ਕੇ ਲੈ ਗਈ। ਧੌੜੀ ਲੱਥਣ ਤੋਂ ਪਹਿਲਾਂ ਹੀ ਹਰਨਾਮ ਨੇ ਠਾਣੇਦਾਰ ਨੂੰ "ਬੁਸ਼ਕਾਰ" ਲਿਆ। "ਚੋਗਾ" ਠਾਣੇ ਖਿਲਾਰ ਕੇ ਹਰਨਾਮ ਬੜੇ ਅਰਾਮ ਨਾਲ ਪਿੰਡ ਆ ਗਿਆ। "ਇਮਾਨਦਾਰ" ਠਾਣੇਦਾਰ ਨੇ ਉਸ ਨੂੰ ਫੁੱਲ ਦੀ ਨਹੀਂ ਲਾਈ ਸੀ, ਸਗੋਂ ਹੱਲਾਸ਼ੇਰੀ ਦਿੱਤੀ ਸੀ, "ਤੂੰ ਅਰਾਮ ਨਾਲ ਘਰ ਨੂੰ ਜਾਹ-ਕਰਾੜਾਂ ਨੂੰ ਭੌਂਕਦੇ ਫਿਰਨ ਦੇ! ਜੇ ਚੂੰ ਚਰਾਂ ਕਰਨ ਚਾਰ ਮਾਰੀਂ ਫ਼ਰਾਂ 'ਤੇ-ਜੇ ਬਾਹਲਾ ਜਾਣਗੇ-ਲੱਤ ਬਾਂਹ ਵੱਢ ਕੇ ਪਰ੍ਹਾਂ ਕਰੀਂ-ਬਾਕੀ ਮੇਰੀ ਜਿ਼ੰਮੇਵਾਰੀ!"

ਜਦੋਂ ਸੇਠਾਂ ਨੂੰ ਹਰਨਾਮ ਦੇ ਘਰ ਆ ਜਾਣ ਬਾਰੇ ਪਤਾ ਲੱਗਿਆ ਤਾਂ ਉਹ ਹੋਰ ਭੜਕ ਉਠੇ। ਟੋਲੀ ਬਣਾ ਕੇ ਠਾਣੇ ਪੁੱਜ ਗਏ। ਪਰ ਮੁਣਸ਼ੀ ਦੀ ਇੱਕੋ ਗੱਲ ਨੇ ਹੀ ਉਹਨਾਂ ਨੂੰ ਖੂੰਜੇ ਲਾ ਦਿੱਤਾ, "ਸੇਠੋ! ਅਗਲੇ ਨੇ ਘੋੜੀ ਨੂੰ ਆਰ ਈ ਲਾਈ ਐ-ਕੋਈ ਕਰਾੜੀ ਤਾਂ ਨ੍ਹੀ ਫੜ ਲਈ? ਤੁਸੀਂ ਤਾਂ ਇਉਂ ਪੰਚੈਤ ਬਣਾ ਕੇ ਆ ਗਏ-ਜਿਵੇਂ ਅਗਲੇ ਨੇ ਕਰਾੜੀ ਨਾਲ ਬਲਾਤਕਾਰ ਕਰਤਾ ਹੁੰਦੈ?"

-"ਕਹਾਂ ਸੇ ਮਿਲੇਗਾ ਇਨਸਾਫ਼?" ਗੋਪਾਲੇ ਦਾ ਹਰਿਆਣਵੀ ਮਾਮਾ ਜਿਵੇਂ ਕੰਧ 'ਤੇ ਲੱਗੀ ਮਹਾਤਮਾ ਗਾਂਧੀ ਦੀ ਫ਼ੋਟੋ ਤੋਂ ਪੁੱਛ ਰਿਹਾ ਸੀ।

ਸੇਠ ਮੂੰਹ ਲਟਕਾ ਕੇ ਆ ਗਏ।

ਜਦੋਂ ਹਰਨਾਮ ਨੇ ਵਿਆਹ ਨੂੰ ਅਖੀਰ ਲੱਤ ਹੀ ਨਾ ਲਾਈ ਤਾਂ ਚਿੰਤੀ ਨੇ ਹਰਨਾਮ ਤੋਂ ਛੋਟੇ ਜੱਗਰ ਦਾ ਵਿਆਹ ਧਰ ਲਿਆ। ਪਹਿਲੇ ਦਿਨ ਮੰਗਣਾਂ ਅਤੇ ਅਗਲੇ ਦਿਨ ਵਿਆਹ ਸੀ।

ਖ਼ੈਰ! ਪ੍ਰਮਾਤਮਾ ਦੀ ਕਿਰਪਾ ਨਾਲ ਸਭ ਕੁਝ ਠੀਕ ਹੋ ਗਿਆ। ਦੋਹੇਂ ਧਿਰਾਂ ਸੰਤੁਸ਼ਟ ਸਨ। ਕਾਰਜ ਰਾਸ ਆ ਗਿਆ ਸੀ। ਕਿਸੇ ਵੱਲੋਂ ਕੋਈ ਸ਼ਕਾਇਤ ਨਹੀਂ ਸੀ। ਪਰ ਹਰਨਾਮ ਨੇ ਦੋ-ਚਾਰ ਦਿਨ ਜ਼ਰੂਰ ਝੋਰਾ ਕੀਤਾ ਸੀ। ਆਪਣੀ ਕੀਤੀ ਗਲਤੀ ਦਾ ਅਹਿਸਾਸ ਹੋਇਆ ਸੀ। ਕਿਉਂਕਿ ਵਾਰੀ ਪਹਿਲਾਂ ਉਸ ਦੀ ਸੀ, ਜਿਹੜੀ ਉਸ ਤੋਂ ਸਾਂਭੀ ਨਾ ਗਈ। ਹੁਣ ਲੀਹ ਕੁੱਟਣ ਦਾ ਫ਼ਾਇਦਾ ਵੀ ਕੀ ਸੀ? ਸੱਪ ਤਾਂ ਲੰਘ ਚੁੱਕਾ ਸੀ। ਅਖੀਰ ਉਸ ਨੇ ਹਿੱਕ 'ਤੇ ਪੱਥਰ ਰੱਖ ਲਿਆ। ਪਰ ਫਿਰ ਵੀ ਭਾਬੀ ਦੇ ਪਿੰਡੇ ਦੀ ਖ਼ੁਸ਼ਬੂ ਉਸ ਨੂੰ ਪਾਗਲ ਕਰ ਦਿੰਦੀ! ਜਦ ਭਾਬੀ ਰਸੋਈ ਵਿਚ ਸਬਜ਼ੀ ਨੂੰ ਤੜਕਾ ਲਾ ਰਹੀ ਹੁੰਦੀ ਤਾਂ ਹਰਨਾਮ ਵਰਾਂਡੇ ਵਿਚ ਖੜ੍ਹ ਕੇ ਮਸਾਲੇ ਦੀ ਸੁਗੰਧੀ ਨੂੰ ਚੌੜੀਆਂ ਨਾਸਾਂ ਰਾਹੀਂ ਪੀਣਾ ਸ਼ੁਰੂ ਕਰ ਦਿੰਦਾ! ਭਰਜਾਈ ਦਾ ਘੁੰਡ ਅਤੇ "ਭਾਈ ਜੀ" ਸ਼ਬਦ ਉਸ ਨੂੰ ਕਲੰਕ ਵਾਂਗ ਲੱਗਦੇ।

ਹਰਨਾਮ ਆਨੇ-ਬਹਾਨੇ, ਕਿਵੇਂ ਨਾ ਕਿਵੇਂ ਛੋਟੀ ਭਾਬੀ ਨੂੰ ਬੁਲਾਉਣ ਦਾ ਯਤਨ ਕਰਦਾ, "ਪੀਹਣ ਕਰਤਾ ਜਸਮੇਲ ਕੁਰੇ?" ਤਾਂ ਜਸੇਮਲ ਕੌਰ ਸਿਰਫ਼ ਇਕ ਲਫ਼ਜ਼ ਵਿਚ ਹੀ ਸਾਰ ਦਿੰਦੀ, "ਹਾਂ ਕਰਤਾ ਭਾਈ ਜੀ!" ਤਾਂ ਉਹ ਖ਼ੂਨ ਦੀ ਘੁੱਟ ਭਰ ਕੇ ਰਹਿ ਜਾਂਦਾ।

ਅਖੀਰ ਚਿੰਤੀ ਬਿਮਾਰ ਪੈ ਗਈ। ਹਰਨਾਮ ਅਤੇ ਜੱਗਰ ਨੇ ਕਾਫ਼ੀ ਦੁਆਈ ਬੂਟੀ ਕਰਵਾਈ, ਪਰ ਕੋਈ ਫਰਕ ਨਾ ਪਿਆ। ਸ਼ਹਿਰ ਹਸਪਤਾਲ ਦਾਖਲ ਕਰਵਾਈ। ਪਰ ਵਿਚਾਰੀ ਦੀ ਘਟੀ ਸੀ। ਬਚ ਨਾ ਸਕੀ। ਮਿੱਟੀ ਪਿੰਡ ਲਿਆਂਦੀ ਗਈ।

ਸਭ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਆਖਰੀ ਰਸਮ ਸਿਰਫ਼ ਸਸਕਾਰ ਦੀ ਰਹਿ ਗਈ। ਲਾਸ਼ ਸ਼ਮਸ਼ਾਨ ਭੂਮੀ ਵਿਖੇ ਲਿਆਂਦੀ ਗਈ।

-"ਹਰਨਾਮ ਸਿਆਂ-ਦਾਗ ਦੇਹ ਭਾਈ-ਤੂੰ ਵੱਡੈਂ!" ਕਿਸੇ ਸਿਆਣੀ ਬੁੜ੍ਹੀ ਨੇ ਕਿਹਾ ਤਾਂ ਪੁੱਠਪੈਰਾ ਹਰਨਾਮ ਜਿੰਨ ਵਾਂਗ ਟੱਪਿਆ, "ਕਿਉਂ? ਮੈਂ ਦਾਗ ਕਿਉਂ ਦੇਵਾਂ? ਪਾਣੀ ਵਾਰਦੀ ਇਹਨਾਂ ਦੇ ਸਿਰਾਂ ਤੋਂ ਮਰਗੀ!" ਸਿਆਣੇ ਬੰਦੇ-ਬੁੜ੍ਹੀਆਂ ਵਿਚਾਰ ਕਰਨ ਲੱਗ ਪਏ। ਅਜਿਹੇ ਦੁਖਦਾਈ ਮੌਕੇ 'ਤੇ ਕੱਛ 'ਚੋਂ ਮੂੰਗਲਾ ਸ਼ੋਭਾ ਨਹੀਂ ਦਿੰਦਾ ਸੀ।

-"ਬਾਈ ਇਹ ਮੌਕਾ ਐਹੋ ਜੀਆਂ ਗੱਲਾਂ ਕਰਨ ਦਾ ਨ੍ਹੀਂ!" ਜੱਗਰ ਨੇ ਸਿਆਣੀ ਗੱਲ ਆਖੀ। ਪਰ ਹਰਨਾਮ ਮੁਨੱਕਰ ਸੀ।

-"ਚੱਲ ਜੱਗਰ ਸਿਆਂ ਤੂੰ ਦਾਗ ਦੇਹ ਪੁੱਤ-ਉਹਦੀ ਵਿਚਾਰੀ ਦੀ ਚਿਖ਼ਾ ਨਾ ਖਰਾਬ ਕਰੋ!" ਹਰਨਾਮ ਦੀ ਮਾਸੀ ਕਹਿ ਕੇ ਰੋ ਪਈ।

ਜੱਗਰ ਨੇ ਅਕਹਿ ਦੁੱਖ ਨਾਲ ਚਿਤਾ ਨੂੰ ਲਾਂਬੂ ਲਾ ਦਿੱਤਾ।

ਮਾਂ ਤਾਂ ਚਲੀ ਗਈ। ਪਰ ਹਰਨਾਮ ਦੀ ਜਿ਼ੰਦਗੀ 'ਚ ਹਨ੍ਹੇਰ ਪੈ ਗਿਆ। ਜਸਮੇਲ ਕੌਰ ਸੱਸ ਦੇ ਡਰ, ਸ਼ਰਮ ਕਰਕੇ ਹੀ ਹਰਨਾਮ ਨੂੰ ਰੋਟੀ ਦਿੰਦੀ ਸੀ। ਹੁਣ ਜਦੋਂ ਸੱਸ ਤੁਰ ਗਈ ਸੀ ਤਾਂ ਜਸਮੇਲ ਕੌਰ ਨੂੰ ਕਿਸ ਦਾ ਡਰ ਸੀ? ਉਹ ਤਾਂ ਸਿਰੋਂ ਸਰਦਾਰਨੀ ਸੀ! ਹਾਨੀਸਾਰ ਨੂੰ ਜਸਮੇਲ ਕੌਰ ਨੇ ਹਰਨਾਮ ਨੂੰ ਰੋਟੀ ਵੱਲੋਂ ਹੱਥ ਖੜ੍ਹੇ ਕਰ ਦਿੱਤੇ। ਛੜਾ ਜੇਠ ਬੋਹੜ ਦਾ ਬੂਟਾ ਉਸ ਨੇ ਜ਼ਰੂਰੀ ਹਿੱਕ 'ਤੇ ਪਿੱਪਲ ਲਾਉਣਾ ਸੀ? ਜੱਗਰ ਨੇ ਬਥੇਰੀ ਸਮਝਾਉਣ ਦੀ ਕੋਸਿ਼ਸ਼ ਕੀਤੀ। ਪਰ ਪਰਨਾਲਾ ਲੋਟ ਨਾ ਆਇਆ। ਘਰ ਵਿਚ ਕਲੇਸ਼ ਰਹਿਣ ਲੱਗ ਪਿਆ। ਹਰਨਾਮ ਦਾ ਤਾਂ ਬਿਲਕੁਲ ਹੀ ਠੂਠੇ ਨਾਲ ਕੁਨਾਲ ਖੜਕਣ ਲੱਗ ਪਿਆ ਸੀ। ਰਾਤ ਨੂੰ ਕਦੇ ਕਦੇ ਇਕੱਲਾ ਪਿਆ ਉਹ, "ਹਾਏ ਨੀ ਅੰਮੜੀਏ!" ਕਹਿ-ਕਹਿ ਕੇ ਮਾਂ ਨੂੰ ਯਾਦ ਕਰਦਾ ਰਹਿੰਦਾ। ਝੂਰਦਾ ਰਹਿੰਦਾ। ਮਾਂ ਦਾ ਵਿਛੋੜਾ ਉਸ ਨੂੰ ਡੰਗਦਾ। ਕਿਸੇ ਚੀਜ਼ ਦੀ ਹੋਂਦ ਜਾਂ ਅਣਹੋਂਦ ਦਾ ਉਸ ਦੇ ਖੁੱਸ ਜਾਣ ਤੋਂ ਬਾਅਦ ਹੀ ਅਹਿਸਾਸ ਹੁੰਦਾ ਹੈ।

ਆਥਣ-ਸਵੇਰ ਡੰਡਾ ਖੜਕਦਾ ਰਹਿੰਦਾ। ਅਖੀਰ ਹਰਨਾਮ ਨੇ ਅੱਕ ਕੇ ਅੱਡ ਹੋਣ ਦੀ ਲਕੀਰ ਖਿੱਚ ਦਿੱਤੀ।

ਪੰਚਾਇਤ ਬੁਲਾਈ ਗਈ। ਸਭ ਸਮਾਨ ਦੀਆਂ ਵੰਡੀਆਂ ਪੈ ਗਈਆਂ। ਪਰ ਇਕ ਮੱਝ 'ਤੇ ਆ ਕੇ ਗੱਲ ਅੜ ਗਈ। ਮੱਝਾਂ ਪੰਜ ਸਨ। ਦੋ-ਦੋ ਤਾਂ ਵੰਡ ਲਈਆਂ, ਪਰ ਪੰਜਵੀਂ ਮੱਝ ਕਿਵੇਂ ਵੰਡਦੇ? ਹਰਨਾਮ ਕਹੀ ਲੈ ਕੇ ਇਕ ਗੱਲ 'ਤੇ ਹੀ ਅੜ ਗਿਆ, "ਮੈਂ ਤਾਂ ਮੱਝ ਅੱਧੀ ਵੱਢਣੀ ਐਂ!" ਪੰਚਾਇਤ ਕਹੇ, "ਮੱਝ ਤੂੰ ਈ ਰੱਖਲਾ!" ਪਰ ਹਰਨਾਮ ਇਸ ਦੇ ਉਲਟ, "ਮੈਂ ਇਹਨਾਂ ਬੇਈਮਾਨਾਂ ਦਾ ਖਾ ਕੇ ਜਾਊਂ ਕਿੱਥੇ? ਅੱਧੀ ਇਹਨਾਂ ਦੀ ਤੇ ਅੱਧੀ ਮੇਰੀ-ਮੈਂ ਤਾਂ ਮੱਝ ਅੱਧੀ ਵੱਢਣੀ ਐਂ!"

ਖ਼ੈਰ! ਸ਼ਾਮ ਤੱਕ ਫ਼ੈਸਲਾ ਨਾ ਹੋ ਸਕਿਆ। ਪੰਚਾਇਤ ਸਵੇਰੇ ਸਾਝਰੇ ਆਉਣ ਦਾ ਵਾਅਦਾ ਕਰ ਕੇ ਚਲੀ ਗਈ।

ਹਰਨਾਮ ਬਾਹਰਲੇ ਘਰੇ ਜਾ ਕੇ ਪੈ ਗਿਆ।

ਜੱਗਰ ਨੇ ਜਸਮੇਲ ਕੌਰ ਨੂੰ ਸਮਝਾਇਆ।

-"ਲੋਕ ਤਾਂ ਬਿਗਾਨਿਆਂ ਦੀ ਗੁਲਾਮੀ ਕਰ ਕੇ ਲਾਹਾ ਲੈ ਜਾਂਦੇ ਐ ਮੇਲੋ! ਤੈਥੋਂ ਪਟਾਰੀ ਆਲਾ ਸੱਪ ਵੀ ਨ੍ਹੀ ਕੀਲਿਆ ਜਾਂਦਾ? ਮਾਰ ਬੁੜ੍ਹੀਆਂ ਆਲਾ ਤਿੰਨ ਸੌ ਪੈਂਹਟਵਾਂ ਚਲਿੱਤਰ ਤੇ ਕਰ ਕਲਗੀ ਆਲੇ ਸੱਪ ਨੂੰ ਵੱਸ! ਕੰਜਰ ਦੀਏ ਰਾਣੀ ਬਣ ਕੇ ਰਾਜ ਕਰੇਂਗੀ-ਕੀ ਕੁਛ ਘਸਦੈ?"

ਜੱਗਰ ਦੀਆਂ ਗੱਲਾਂ ਜਸਮੇਲ ਕੌਰ ਦੇ ਦਿਲ ਲੱਗੀਆਂ।

-"ਨੀ ਕੁੜੀ ਯ੍ਹਾਵੇ ਦੀਏ ਗਿੱਟਲੇ! ਪੈਲੀ ਆਲੇ ਛੜੇ ਨੂੰ ਤਾਂ ਲੋਕ ਸੋਨ-ਚਿੜੀ ਮਾਂਗੂੰ ਪੈਂਦੇ ਐ-ਸਿਆਣੇ ਆਖਦੇ ਐ ਮੇਲੋ! ਬਈ ਜੁੱਲ ਕੰਧੋਲੇ ਮੌਜਾਂ ਮਾਨਣ ਤੇ ਆਕੜ ਪਾਲੇ ਮਰਦੀ ਐ-ਸਹੁਰੇ ਦੀਏ ਲੋਲ੍ਹੀਏ! ਜੇ ਕੱਲ੍ਹ ਨੂੰ ਚਾਰ ਜੁਆਕ ਹੋਗੇ-ਸਾਂਭੀ ਤਾਂ ਫਿਰੂ-ਜਮੀਨ ਬਾਧੂ ਦੀ ਹੱਥ ਆਊ-ਅਕਲਾਂ ਬਿਨਾਂ ਖੂਹ ਖਾਲੀ ਰਹਿ ਜਾਂਦੇ ਐ-ਨਾਲੇ ਜਦੋਂ ਤੈਨੂੰ ਮੈਂ ਕਹਿੰਨੈਂ?"

ਜਸਮੇਲ ਕੌਰ ਦਾ ਚਿਹਰਾ ਟਹਿਕ ਉਠਿਆ।

-"ਅੱਗ ਲੱਗੜੀ ਮੇਰੀ ਮੱਤ ਈ ਮਾਰੀ ਗਈ!" ਉਸ ਨੂੰ ਅਫ਼ਸੋਸ ਵੀ ਹੋਇਆ ਕਿ ਉਹ ਤਾਂ ਆਪਣੇ ਪੈਰੀਂ ਆਪ ਕੁਹਾੜਾ ਮਾਰ ਰਹੀ ਸੀ! ਮੁਫ਼ਤੀ ਦਾ ਸੀਰੀ, ਸੋਨੇ ਦੀ ਖਾਣ ਉਹਨੂੰ ਕਿੱਥੋਂ ਮਿਲਣੀ ਸੀ? ਜੱਗਰ ਦੇਖ ਰਿਹਾ ਸੀ ਕਿ ਉਸ ਦੇ ਛੱਡੇ ਹੋਏ ਤੀਰ ਬਿਲਕੁਲ ਠੀਕ ਨਿਸ਼ਾਨੇ 'ਤੇ ਹੀ ਵੱਜੇ ਸਨ।

-"ਮੇਲੋ! ਸਿਆਣੇ ਆਖਦੇ ਐ-ਬਖਤੋਂ ਖੁੰਝੀ ਡੂੰਮਣੀ ਗਾਹੇ ਆਲ ਪਤਾਲ-ਅੱਖਾਂ 'ਚ ਘਸੁੰਨ ਦੇ-ਦੇ ਕੇ ਰੋਇਆ ਕਰੇਂਗੀ!"

ਗੱਲ ਜਸਮੇਲ ਕੌਰ ਨੂੰ ਜਚ ਗਈ।

ਉਹ ਉਠੀ। ਰੋਟੀਆਂ ਪਕਾਈਆਂ। ਖੀਰ ਬਣਾਈ। ਤਿੰਨ ਮੇਲ ਦਾ ਪ੍ਰਸ਼ਾਦ ਬਣਾਇਆ। ਸਾਰਾ ਕੁਝ ਬੰਨ੍ਹ ਕੇ ਉਸ ਨੇ ਬਾਹਰਲੇ ਘਰ ਨੂੰ ਚਾਲੇ ਪਾ ਦਿੱਤੇ।

ਪਏ ਹਰਨਾਮ ਨੂੰ ਪੈੜ-ਚਾਲ ਜਿਹੀ ਸੁਣਾਈ ਦਿੱਤੀ। ਉਹ ਸੰਭਲ ਕੇ ਜਿਹੇ ਬੈਠ ਗਿਆ।

-"ਕਿਹੜੈ ਬਈ---?" ਉਸ ਨੇ ਖੰਘੂਰਾ ਮਾਰਿਆ। ਗੰਡਾਸਾ ਹੱਥ ਹੇਠ ਕੀਤਾ। ਅੰਦਰ ਜਾ ਕੇ ਜਸਮੇਲ ਕੌਰ ਨੇ ਦੀਵਾ ਜਗਾਇਆ।

-"ਤੂੰ ਏਥੇ ਕੀ ਕਰਨ ਆਈਂ ਐਂ ਬਹੇਲੇ?" ਉਹ ਭਮੱਤਰ ਗਿਆ।

-"ਤੂੰ ਭੈੜ੍ਹਿਆ ਥੁੱਕ ਗੁੱਸੇ ਨੂੰ! ਲੈ ਟੁੱਕ ਖਾਅ-ਹੈਂ! ਐਨਾ ਗੁੱਸਾ ਵੀ ਕੀ ਆਖ? ਦੋ ਭਾਂਡੇ ਤਾਂ ਖੜਕਦੇ ਈ ਰਹਿੰਦੇ ਐ-ਆਬਦਿਆਂ 'ਤੇ ਕਾਹਦਾ ਗੁੱਸਾ? ਲੋਕ 'ਕੱਠੇ ਵਸਦਿਆਂ ਨੂੰ ਦੇਖ ਕੇ ਜਰਦੇ ਨ੍ਹੀ-ਮੈਂ ਤਾਂ ਤੀਮੀ ਮਾਨੀ ਐਂ-ਤੂੰ ਕਾਹਨੂੰ ਐਵੇਂ ਤਮਾਸ਼ਾ ਬਣਾਇਐ-ਚੰਗਾ ਭਲਾ ਗੰਧਾਲੇ ਅਰਗਾ ਡਮਾਕੀ ਬੰਦੈਂ?" ਉਹ ਪ੍ਰਸ਼ਾਦ ਫੜਾਉਂਦੀ ਆਖ ਰਹੀ ਸੀ।

-"-----!" ਹਰਨਾਮ ਹੈਰਾਨੀ ਨਾਲ ਟਿਕਟਿਕੀ ਲਾ ਕੇ ਕੌਲੇ ਵੱਲ ਝਾਕ ਰਿਹਾ ਸੀ।

-"ਸਾਲੇ ਦੀ ਨੇ ਵਿਚ ਸੈਂਖੀਆ ਈ ਨਾ ਪਾ ਦਿੱਤਾ ਹੋਵੇ?" ਉਸ ਦਾ ਦਿਲ ਬੋਲਿਆ।

-"ਭੈੜ੍ਹਿਆ ਤੇਰਾ ਘਰ-ਤੇਰਾ ਬਾਰ-ਤੇਰਾ ਭਰਾ-ਤੇਰੀ ਮੈਂ ਭਰਜਾਈ-ਕੁਛ ਮਰਜੀ ਐ-ਪੰਜ ਕਰ ਪੰਜਾਹ ਕਰ-ਤੇਰਾ ਕਿਸੇ ਨੇ ਹੱਥ ਫੜਨੈਂ?" ਉਸ ਨੇ ਇਕ ਤਰ੍ਹਾਂ ਨਾਲ "ਸਾਰੇ" ਦਰਵਾਜੇ ਖੋਲ੍ਹ ਦਿੱਤੇ। ਹਰਨਾਮ ਦੀ ਸ਼ੱਕੀ ਬਿਰਤੀ ਟੁੱਟੀ। ਔਰਤ ਵੀ ਕੀ ਚੀਜ਼ ਹੈ? ਪਿਆਰ ਨਾਲ ਹੱਥ ਲਾ ਦੇਵੇ, ਸੁੱਕੇ ਦਰੱਖਤ ਹਰੇ ਹੋ ਜਾਣ! ਗਲਵਕੜੀ ਪਾ ਲਵੇ, ਜੁੱਗੜਿਆਂ ਜੁਗਾਂਤਰਾਂ ਦੇ ਦੁੱਖ ਟੁੱਟ ਜਾਣ! ਬੁੱਲ੍ਹਾਂ 'ਤੇ ਬੁੱਲ੍ਹ ਧਰੇ, ਮੁਰਦਾ ਉਠ ਕੇ ਬੈਠ ਜਾਵੇ! ਹਰਨਾਮ ਘਿਉ ਵਾਂਗ ਪੰਘਰ ਗਿਆ। ਉਸ ਨੇ ਰਜਾਈ ਦਾ ਲੜ ਚੁੱਕਿਆ ਤਾਂ ਜਸਮੇਲ ਕੌਰ "ਗੜੱਪ" ਦੇਣੇ ਰਜਾਈ ਵਿਚ ਵੜ ਗਈ।

-"ਮਿੱਠਾ ਤਾਂ ਨ੍ਹੀ ਘੱਟ?" ਉਹ ਹਰਨਾਮ ਦੇ ਮੂੰਹ ਵਿਚ ਚਮਚੇ ਪਾਉਂਦੀ ਪੁੱਛ ਰਹੀ ਸੀ।

-"ਨਹੀਂ ਸੂਤ ਐ!" ਉਹ ਬਲਦ ਵਾਂਗ ਬੁਰਕ ਜਿਹੇ ਮਾਰਦਾ ਕਹਿ ਰਿਹਾ ਸੀ। ਉਸ ਦੀ "ਟੁੱਚ-ਟੁੱਚ" ਨੂੰ ਪਸ਼ੂ ਕੰਨ ਚੁੱਕ-ਚੁੱਕ ਸੁਣ ਰਹੇ ਸਨ।

ਪਾਠੀ ਬੋਲਦੇ ਨਾਲ ਹੀ ਜਸਮੇਲ ਕੌਰ ਉਠ ਖੜ੍ਹੀ ਹੋਈ। ਭਾਂਡੇ ਉਸ ਨੇ ਪੋਣੇ ਵਿਚ ਬੰਨ੍ਹ ਲਏ।

-"ਜੇ ਅਜੇ ਵੀ ਕੋਈ ਗੁੱਸੈ ਤਾਂ ਦੱਸ? ਚਾਹੇ ਮੱਝ ਦੀ ਥਾਂ ਮੈਨੂੰ ਵੱਢ ਲੈ।" ਉਹ ਹਰਨਾਮ ਨੂੰ ਕਿਸੇ ਨਖਰੇ, ਕਿਸੇ ਅਜੀਬ ਅੰਦਾਜ਼ ਵਿਚ ਆਖ ਰਹੀ ਸੀ।

-"ਨਾ ਕਿਉਂ ਵੱਢੂੰ? ਮੈਂ ਕਮਲੈਂ? ਨਾਲੇ ਮੱਝ ਕਿਤੇ ਮੁਖਤੀ ਆਈ ਐ?" ਹਰਨਾਮ ਤੁਰੰਤ ਬੋਲਿਆ ਸੀ।

-"ਚੰਗਾ! ਹੁਣ ਤੂੰ ਬਿੰਦ ਅੱਖ ਲਾ ਲੈ! ਮੈਂ ਚਾਹ ਲੈ ਕੇ ਆਉਂਨੀ ਐਂ-ਹੰਭ ਗਿਆ ਹੋਵੇਂਗਾ।" ਉਹ ਚਲੀ ਗਈ।

ਅੱਧੇ ਕੁ ਘੰਟੇ ਬਾਅਦ ਚਾਹ ਆ ਗਈ। ਚਾਹ ਪੀ ਕੇ ਉਹ ਫਿਰ ਸੌਂ ਗਿਆ।

ਸੂਰਜ ਚੜ੍ਹਨ ਸਾਰ ਪੰਚਾਇਤ ਹਰਨਾਮ ਕੇ ਬਾਹਰਲੇ ਘਰੇ ਇਕੱਠੀ ਹੋ ਗਈ। ਜੱਗਰ ਨੇ ਧੁੱਪੇ ਚਾਹ ਦੀ ਬਾਲਟੀ ਪੰਚਾਇਤ ਅੱਗੇ ਲਿਆ ਰੱਖੀ।

-"ਹਰਨਾਮ ਸਿਆਂ! ਥੋਡਾ ਰੌਲਾ ਹੁਣ ਕਿਵੇਂ ਨਬੇੜੀਏ?" ਚਾਹ ਦੇ ਸੜ੍ਹਾਕੇ ਮਾਰਦਾ ਨੰਬਰਦਾਰ ਪੁੱਛ ਰਿਹਾ ਸੀ।

-"ਰੌਲਾ? ਕਿਹੜਾ ਰੌਲਾ?" ਹਰਨਾਮ ਜਿਵੇਂ ਕਾਫ਼ੀ ਹੈਰਾਨ ਸੀ।

-"ਮੱਝ ਆਲਾ!" ਸਰਪੰਚ ਬੋਲਿਆ।

-"ਸਾਡਾ ਕੋਈ ਮੱਝ ਮੁੱਝ ਦਾ ਰੌਲਾ ਨ੍ਹੀ ਸਰਪੈਂਚਾ!" ਉਸ ਨੇ ਸਿੱਧੀ ਹੀ ਨਬੇੜ ਦਿੱਤੀ।

-"ਤੁਸੀਂ ਫਿਰ ਅੱਡ ਨਹੀ ਹੋਣਾ?" ਸਰਪੰਚ ਦੰਗ ਸੀ।

-"ਸਰਪੈਂਚਾ! ਅਸੀਂ ਬੋਟਾਂ ਤੈਨੂੰ ਇਸ ਲਈ ਪਾਈਐਂ ਬਈ ਤੂੰ ਲੋਕਾਂ ਨੂੰ ਮੱਲੋਮੱਲੀ ਅੱਡ ਕਰਵਾਉਂਦਾ ਫਿਰੇਂ?" ਹਰਨਾਮ ਪੁੱਛ ਰਿਹਾ ਸੀ।

-"-----!" ਸਰਪੰਚ ਸਤੰਭ, ਮਜੌਰਾਂ ਦੀ ਮਾਂ ਵਾਂਗ ਕਦੇ ਹਰਨਾਮ ਅਤੇ ਕਦੇ ਜੱਗਰ ਵੱਲ ਤੱਕ ਰਿਹਾ ਸੀ।

-"ਕੱਲ੍ਹ ਤਾਂ ਤੂੰ ਮੱਝ ਅੱਧੀ ਵੱਢਣ ਨੂੰ ਫਿਰਦਾ ਸੀ?"

-"ਮੇਰੇ ਡਮਾਕ 'ਤੇ ਮੇਰਾ ਹੱਕ ਐ-ਕੁਛ ਕਰਾਂ!"

ਪੰਚਾਇਤ ਸੁੰਨ ਹੋ ਗਈ।

-"ਸਰਪੈਂਚਾ! ਪੰਚੈਤ 'ਨਸਾਫ ਕਰਨ ਆਸਤੇ ਬਣਾਈਦੀ ਐ-ਅੱਡੋ ਅੱਡੀ ਕਰਵਾਉਣ ਆਸਤੇ ਨ੍ਹੀ-ਹੁਣ ਤੁਸੀਂ ਚਾਹ ਪੀ ਲਈ-ਤੇ ਹੁਣ ਜਾਓ ਮੇਰੇ ਵੀਰ!" ਉਹ ਦਾਤੀ ਚੁੱਕ ਪੱਠੇ ਵੱਢਣ ਤੁਰ ਪਿਆ।

-"ਉਏ ਵਾਹ ਉਏ ਪੁੱਠੇ ਪੈਰਾਂ ਆਲਿਆ! ਐਮੇ ਨ੍ਹੀ ਲੋਕ ਤੈਨੂੰ ਪੁੱਠਪੈਰਾ ਆਖਦੇ! ਅਖੇ ਪੱਟਿਆ ਪਹਾੜ ਨਿਕਲਿਆ ਚੂਹਾ।" ਪੰਚਾਇਤ ਨਾਲ ਤੁਰਿਆ ਜਾਂਦਾ ਸਰਪੰਚ ਕਹਿ ਰਿਹਾ ਸੀ।

-"ਸਰਪੈਂਚਾ! ਤੀਮੀ ਤੇ ਧਤੂਰੇ 'ਚ ਬੜਾ ਨਸ਼ਾ ਹੁੰਦੈ-ਬੰਦੇ ਨੂੰ ਕਮਲਾ ਕਰ ਦਿੰਦੈ!" ਮੈਂਬਰ ਨੇ ਸਰਪੰਚ ਦੇ ਕੰਨ 'ਚ ਕਿਹਾ।

-"ਗੱਲ ਤੇਰੀ ਸੋਲ੍ਹਾਂ ਆਨੇ ਸੱਚ ਐ ਮਿੰਬਰਾ!" ਸਰਪੰਚ ਵੀ ਗੁੱਝਾ ਹੱਸਿਆ।

ਜੱਗਰ ਅਤੇ ਜਸਮੇਲ ਕੌਰ ਇਕ ਖੂੰਜੇ ਖੜ੍ਹੇ ਮੁਸ਼ਕੜੀਏਂ ਹੱਸ ਰਹੇ ਸਨ। ਸੂਰਜ ਦੀਆਂ ਕਿਰਨਾਂ ਉਹਨਾਂ ਦੇ ਚਿਹਰਿਆਂ 'ਤੇ ਨੱਚ ਰਹੀਆਂ ਸਨ।

438
ਅਜੇ ਕੱਲ ਹੀ ਤਾਂ ਸੀ ਉਸ ਨੇ ਵਰਾਂਡੇ ਦੀ ਛੱਤ ਚੋਂ ਇਹ ਸਾਰੇ ਕੱਖ ਕੱਢ ਕੇ ਬਾਹਰ ਸੁੱਟੇ ਸੀ ਤੇ ਹੁਣ ਫੇਰ....! ਇਹ ਚਿੜੀਆਂ ਵੀ ਬੜੀਆਂ ਢੀਠ ਨੇ, ਉਸ ਸੋਚਿਆ ਤੇ ਫਿਰ ਗਾਡਰ ਨਾਲ ਲਮਕਦੇ ਕੱਖਾਂ, ਤੀਲਿਆਂ ਨੂੰ ਖਿੱਚ ਕੇ ਥੱਲੇ ਸਿੱਟ ਦਿੱਤਾ। ਉਹ ਪਿਛਲੇ ਕਈ ਦਿਨਾਂ ਤੋਂ ਛੱਤ ਵਿਚਲੇ ਕੱਖਾਂ ਨੂੰ ਸਾਫ ਕਰਦੀ ਪਰ ਅਗਲੇ ਹੀ ਦਿਨ ਸ਼ਾਮ ਤੱਕ ਚਿੜੀਆਂ ਫਿਰ ਤੀਲਾ ਤੀਲਾ ਕਰਕੇ ਕੱਖ ਜਮਾਂ ਕਰ ਦਿੰਦੀਆਂ। ਉਹ ਇਸ ਰਸਜਾਨਾ ਦੇ ਗੰਦ ਤੇ ਝੰਜਟ ਤੋਂ ਢਾਡੀ ਤੰਗ ਆ ਚੁੱਕੀ ਸੀ। ਉਹ ਸਕੂਲੋਂ ਆਉਦੀ ਤਾਂ ਆਉਂਦਿਆਂ ਨੂੰ ਚਿੜੀਆਂ ਆਪਣਾ ਕੰਮ ਪੂਰੇ ਸੰਗਰਸ਼ ਨਾਲ ਜਾਰੀ ਰੱਖਦੀਆਂ। ਓਸ ਦੀ ਮਾਂ ਨੇ ਕਿਨੀ ਵੇਰ ਆਖਿਆ ਸੀ "ਰਿਹਣ ਦੇ ਧੀਏ, ਪੰਛੀ ਪੰਖੇਰੂਆਂ ਦਾ ਵੀ ਕੋਈ ਟਿਕਾਣਾ ਏਂ ਅੱਜ ਏਥੇ ਕੱਲ ਕਿਤੇ ਹੋਰ ...। ਇਹ ਇਥੇ ਆਪਣਾ ਘਰ ਬਣਾਉਂਣਗੀਆਂ ਤੇ ਬੱਚੇ ਪਾਲ ਕੇ ਖੌਰੇ ਕਿਥੇ ਉਡ-ਪੁੱਡ ਜਾਣਗੀਆਂ। ਮੈਨੂੰ ਤੇ ਲਗਦੈ ਇਸ ਜਗ੍ਰਾਂ ਨਾਲ ਇਹਨਾਂ ਦਾ ਮੋਹ ਹੋ ਗਿਐ ਜਿਹੜਾ ਬਾਰ ਬਾਰ ਇਥੇ ਕੱਖ ਕੱਠੇ ਕਰਦੀਆਂ ਨੇ। ਰਹਿਣ ਦੇ ਮੇਰੀ ਧੀ, ਇਹ ਵੀ ਤੇਰੀ ਈ ਜਾਤ ਦੀਆਂ ਨੇ ਕੁੜੀਆਂ ਤੇ ਚਿੜੀਆਂ ਦੀ ਜਾਤ ਇਕ ਏ।" ਪਰ ਉਸ ਨੇ ਫਿਰ ਗੁੱਸੇ ਵਿੱਚ ਇਹ ਕਹਿ ਕੇ ਕੱਖ ਖਿਚ ਕੇ ਬਾਹਰ ਸੁੱਟ ਦਿੱਤੇ ਕੇ ਉਸ ਨੂੰ ਰੋਜ ਦਾ ਸਿਆਪਾ ਕਰਨਾ ਪੈਂਦਾ ਏ। ਕੋਈ ਆਇਆ ਗਿਆ ਵੇਖੇਗਾ ਤਾਂ ਕੀ ਕਹੇਗਾ।

ਇਕ ਵਾਰ ਫਿਰ ਚਿੜੀਆਂ ਦੁਆਰਾ ਇਕੱਠੇ ਕੀਤੇ ਕੱਖ ਤੀਲਾ ਤੀਲਾ ਹੋ ਗਏ। ਅਗਲੀ ਤੁਪਿਹਰ ਜਦ ਉਹ ਸਕੂਲੋਂ ਪਰਤੀ ਤਾਂ ਚਿੜੀਆਂ ਨੇ ਫਿਰ ਕਿਨੇ ਸਾਰੇ ਘਾਅ ਫੂਸ ਤੇ ਪਰਾਲੀ ਦੇ ਤੀਲੇ ਇਕੱਠੇ ਕਰ ਰੱਖੇ ਸੀ। ਕੁਝ ਤਾਂ ਗਾਰਡਰ ਦੇ ਉੱਤੇ ਤੇ ਕੁਝ ਗਾਡਰ ਨਾਲ ਲਮਕਦੇ ਪਏ ਸਨ। ਉਸਨੂੰ ਇਹ ਵੇਖ ਕੇ ਪਹਿਲਾਂ ਤਾਂ ਬੜਾ ਗੁੱਸਾ ਆਇਆ, ਪਰ ਫਿਰ ਅਗਲੇ ਹੀ ਪਲ ਉਸ ਦੇ ਬੁੱਲ੍ਹਾਂ ਵਿੱਚ ਹਲਕੀ ਜਿਹੀ ਮੁਸਕਾਨ ਫੈਲ ਗਈ। ਉਸ ਨੇ ਅੱਜ ਕੱਖ ਖਿੱਚ ਕੇ ਬਾਹਰ ਨਈਂ ਸੁੱਟੇ ਸਗੋਂ ਗਾਡਰ ਤੋਂ ਹੇਠਾਂ ਲਮਕਦੇ ਕੱਖਾਂ ਨੂੰ ਵੀ ਆਲ੍ਹਣੇ ਵਿੱਚ ਟਿਕਾ ਦਿੱਤਾ। ਪਤਾ ਨਈਂ ਇਹ ਬਦਲਾਓ ਕਿਸ ਦੀ ਪ੍ਰੇਰਣਾ ਸਦਕਾ ਸੀ। ਮਾਂ ਦੇ ਸਮਝਾਉਂਣ ਕਰਕੇ ਜਾਂ ਉਸ ਦੀ ਆਪਣੀ ਨਿਜੀ ਯਥਾ ਸ਼ਕਤੀ ਦੇ ਬਦਲਾਓ ਦਾ ੳਰਤਾਰਓ ਸੀ। ਉਸ ਨੂੰ ਚਿੜੀਆਂ ਨਾਲ ਮੋਹ ਹੋ ਗਿਆ। ਹੁਣ ਉਹ ਨਿਤ ਭੁੰਝੇ ਡਿੱਗੇ ਕੱਖਾਂ ਨੂੰ ਚਿੜੀਆਂ ਦੇ ਆਲ੍ਹਣੇ ਵਿੱਚ ਟਿਕਾ ਦਿੰਦੀ। ਦਿਨਾ ਵਿੱਚ ਚਿੜੀਆਂ ਦਾ ਘਰ ਵੱਡਾ ਹੁੰਦਾ ਗਿਆ ਤੇ ਫਿਰ ਪਤਾ ਨਹੀਂ ਚਿੜੀਆਂ ਨੇ ਆਪਣੀਆਂ ਕਿਨੀਆਂ ਪੀੜ੍ਹੀਆਂ ਉਥੇ ਪਾਲੀਆਂ। ਕਦੀ ਕਦੀ ਤਾਂ ਕਈਂ ਕਈਂ ਚਿਰ ਆਲ੍ਹਣਾ ਖਾਲੀ ਪਿਆ ਰਹਿੰਦਾ ਤੇ ਫਿਰ ਪਤਾ ਨਹੀ ਚਿੜੀਆਂ ਕਿਧਰੋਂ ਆਉਂਦੀਆਂ ਤੇ ਆਲ੍ਹਣੇ ਦੇ ਕੱਖਾਂ ਨੂੰ ਸਵਾਰੇ ਕਰਕੇ ਆਂਡੇ ਦਿੰਦੀਆਂ । ਇਹ ਸਿਲਸਿਲਾ ਬਾ-ਦਸਤੂਰ ਜਾਰੀ ਰਿਹਾ।

ਮਨਪ੍ਰੀਤ ਹੁਣ ਜਵਾਨ ਹੋ ਗਈ ਏ। ਚਿੜੀਆਂ ਉਸ ਦੀਆਂ ਪੱਕੀਆਂ ਸਹੇਲੀਆਂ ਨੇ ਹੁਣ ਪਤਾ ਨਹੀਂ ਇਹ ਓਹੋ ਚਿੜੀਆਂ ਨੇ, ਜਿਨਾਂ ਦੇ ਆਲ੍ਹਣੇ ਚੋਂ ਡਿਗੇ ਕੱਖਾਂ ਤੋਂ ਉਸ ਨੂੰ ਖਿਝ ਚੜਦੀ ਸੀ ਤੇ ਜਾਂ ਫਿਰ ਉਹਨਾਂ ਦੇ ਵੰਸ ਚੋਂ ਉਨਾ ਦੇ ਪੋਤੇ ਪੋਤਰੀਆਂ। ਉਸ ਨੂੰ ਸਾਰੀਆਂ ਚਿੜੀਆਂ ਓਸ ਤਰ੍ਹਾਂ ਦੀਆਂ ਲਗਦੀਆਂ, ਜਿਸ ਤਰ੍ਹਾਂ ਦੀਆਂ ਚਿੜੀਆਂ ਨੇ ਆਲ੍ਹਣਾਂ ਬਣਾਉਂਣਾ ਸੁਰੂ ਕੀਤਾ ਸੀ। ਭੋਲੀਆਂ ਜਿਹੀਆਂ ਚੀਂ ਚੀਂ ਕਰਦੀਆਂ ਕੁੜੀਆਂ ੳਰਗੀਆਂ। ਉਹ ਜਦੋਂ ਆਪਣੇ ਦਾਜ ਲਈ ਚਾਦਰਾਂ, ਗਲੀਚੇ ਤੇ ਫੁਲਕਾਰੀਆਂ ਉਤੇ ਕਸ਼ੀਦਾ ਪਈ ਕੱਢਦੀ ਹੁੰਦੀ ਤਾਂ ਉਹ ਉਸ ਦੇ ਆਸ ਪਾਸ ਚੋਗਾ ਚੁਗਦੀਆਂ ਰਹਿੰਦੀਆਂ । ਮਨਪ੍ਰੀਤ ਦੀ ਮਾਂ ਨੇ ਉਸ ਦੇ ਵਿਆਹ ਲਈ ਸਾਰਾ ਦਾਜ ਤਿਆਰ ਕਰ ਰੱਖਿਆ ਸੀ ਅਤੇ ਕੁਝ ਮਹੀਨਿਆਂ ਵਿੱਚ ਉਸ ਦੀ ਚੋਗ ਕਿਤੇ ਹੋਰ ਖਲਾਰੇ ਜਾਣ ਦੀ ਤਿਆਰੀ ਹੋ ਰਹੀ ਏ। ਉਹ ਵੀ ਆਪਣੇ ਵਿਆਹ ਲਈ ਕੁਝ ਬਚੀਆਂ ਰਜਾਈਟਾ ਨਗੰਦਣ, ਖੇਸਾਂ ਦੇ ਡੋਰੇ ਵੱਟਣ ਤੇ ਚੁੰਨੀਆਂ ਨੂੰ ਗੋਟੇ ਲਾਉਣ ਵਿੱਚ ਮਸਰੂਫ ਰਹਿੰਦੀ।

ਉਹ ਕਈ ਵਾਰ ਡੂੰਘੀ ਸੋਚ ਵਿੱਚ ਗਵਾਚੀ ਆਪਣੇ ਤੇ ਚਿੜੀਆਂ ਬਾਰੇ ਸੋਚਦੀ ਰਿਹੰਦੀ। "ਜੇ ਮੈ ਇੱਥੇ ਨਾ ਰਹੀ ਤਾਂ ਕੀ ਚਿੜੀਆਂ ਉਦਾਸ ਹੋ ਜਾਣਗੀਆਂ...? ਕੀ ਉਹ ਮੈਨੂੰ ਲੱਭਣ ਲਈ ਮੇਰੇ ਸਹੁਰੇ ਪਿੰਡ ਜਾਣਗੀਆਂ....? ਕੀ ਉਹ ਮੈਨੂੰ ਦੇਰ ਨਾਲ ਇੱਥੇ ਆਈ ਨੂੰ ਪਹਿਚਾਣ ਸਕਣਗੀਆਂ....?" ਉਹ ਸੋਚਦੀ ਇਹ ਚਿੜੀਆਂ ਇਥੋਂ ਚਲੀਆਂ ਕਿਉਂ ਨਈਂ ਜਾਂਦੀਆਂ... ਕਿਉਂ ਆਈਆਂ ਨੇ ਮੈਨੂੰ ਤੰਗ ਕਰਨ...! ਸੋਚਾਂ ਵਿੱਚ ਡੁੱਬੀ ਮਨਪ੍ਰੀਤ ਨੂੰ ਉਸ ਦੀ ਮਾਂ ਆਣ ਕੇ ਹਲੂਣਦੀ, "ਕੀ ਸੋਚਦੀ ਏਂ ਪੁੱਤ।"

"ਕੁੱਝ ਨਹੀਂ ...ਬਸ ਚਿੜੀਆਂ ...?" ਉਹ ਕਿਹੰਦੀ ਕਹਿੰਦੀ ਰੁਕ ਜਾਂਦੀ।

"ਤੂੰ ਤੇ ਝੱਲੀ ਏ ਚਿੜੀਆਂ ਨੂੰ ਲੈ ਕੇ ਦੁਖੀ ਹੋਈ ਜਾਂਦੀ ਏਂ, ਇਨਾਂ ਦਾ ਕੀ ਏ ਅੱਜ ਇੱਥੇ ਕੱਲ ਕਿਤੇ ਹੋਰ ਚੋਗਾ ਪਈਆਂ ਚੁਗਣਗੀਆਂ । ਇਹ ਵੀ ਤੇਰੀਆਂ ਹੀ ਭੈਣਾਂ ਨੇ, ਕੁੜੀਆਂ ਤੇ ਚਿੜੀਆਂ ਦੀ ਤਾਂ ਕਿਸਮਤ ਵਿੱਚ ਈ ਵਿਯੋਗ ਲਿਖਿਆ ਏ। ਪਹਿਲਾਂ ਮਾਪਿਆਂ ਦਾ ਤੇ ਫਿਰ ਧੀਆਂ ਦਾ।" ਮਾਂ ਦਾ ਬੋਲਦੀ ਦਾ ਗਚ ਭਰ ਆਇਆ ਤੇ ਉਸ ਦੇ ਹੰਝੂ ਛਲਕ ਪਏ।

ਜਿਉਂ ਜਿਉਂ ਮਨਪ੍ਰੀਤ ਦੇ ਵਿਆਹ ਦੇ ਦਿਨ ਨੇੜੇ ਆਉਂਦੇ ਗਏ ਤਿਉਂ ਤਿਉਂ ਉਸ ਦਾ ਚਿੜੀਆਂ ਪ੍ਰਤੀ ਪਿਆਰ ਤੇ ਮੋਹ ਹੋਰ ੳਧਦਾ ਗਿਆ। ਉਹ ਵਾਰ-ਵਾਰ ਉਹਨਾ ਬਾਰੇ ਸੋਚਣ ਲਈ ਮਜਬੂਰ ਹੋ ਜਾਂਦੀ ਤੇ ਫਿਰ ਆਪੇ ਹੀ ਬੋਲ ਪੈਦੀ, "ਮੈਂ ਇਨ੍ਹਾਂ ਨੂੰ ਆਪਣੇ ਨਾਲ ਲੈ ਚੱਲਾਂਗੀ।"

ਉਨੀਂ ਦਿਨੀਂ ਤਕਰੀਬਨ ਰੋਜ਼ ਮੀਂਹ ਪੈਣ ਲੱਗੇ। ਨਿੱਤ ਦਿਨ ਹਨੇਰ ਝੱਖੜ ਆਉਂਣ ਲੱਗੇ। ਦਰਖਤ ਧਰਤੀ ਨੂੰ ਲੱਗ ਲੱਗ ਜਾਂਦੇ ਤੇ ਕਈ ਤੇ ਹਨੇਰੀ ਅੱਗੇ ਟਿਕ ਨਾ ਸਕੇ। ਮੀਂਹ ਏਨਾ ਜ਼ੋਰ ਦਾ ਸੀ ਕੇ ਬਰਾਂਡੇ ਤੋਂ ਅੱਗੇ ਅੰਦਰਾਂ ਤੱਕ ਫੰਡ ਵੱਜ-ਵੱਜ ਜਾਵੇ। ਹਨੇਰ-ਘੁੱਪ ਹੋ ਗਿਆ ਕੱਖ ਨਜ਼ਰੀ ਨਾ ਆਵੇ । ਕਰੀਬ ਦਸ ਦਿਲ ਮੀਂਹ ਪੈਦਾ ਰਿਹਾ ਤੇ ਉਸ ਦਿਨ ਵੀ ਪੂਰੀ ਰਾਤ ਮੀਂਹ ਪੈਂਦਾ ਰਿਹਾ। ਅੱਧੀ ਰਾਤ ਲੋਕ ਪਿੰਡ ਦੇ ਆਸ ਪਾਸ ਦੇ ਡੇਰਿਆਂ ਵਾਲਿਆਂ ਨੂੰ ਅਵਾਜਾਂ ਪਏ ਮਾਰਨ ਲੱਗੇ। " ਹੜ ਆ ਗਿਆ ਹੜ" ਪਾਣੀ ਦੇਖਦਿਆਂ ਦੇਖਦਿਆਂ ਲੋਕਾਂ ਦੇ ਘਰਾਂ ਵਿੱਚ ਆ ਵੜਿਆ । ਡੇਰਿਆਂ ਤੋਂ ਲੰਘਦੀ ਸੜਕ ਟੁੱਟਣ ਦੀ ਦੇਰ ਸੀ ਕਿ ਪਾਣੀ ਠਾਠਾਂ ਮਾਰਦਾ ਆ ਚੜਿਆ। ਸਭ ਕੁਝ ਧਰਿਆ ਧਰਾਇਆ ਰਹਿ ਗਿਆ। ਬਸ ਲੋਕਾਂ ਨੇ ਡੰਗਰਾਂ ਦੇ ਗਲਾਂ ਦੇ ਰੱਸੇ ਤੇ ਸੰਗਲ ਹੀ ਮਸਾਂ ਖੋਲੇ । ਜਿਨਾ ਪਸ਼ੂਆਂ ਦੇ ਰੱਸੇ ਨਾ ਵੱਡੇ ਗਏ ਉਹ ਕਿਲਿਆਂ ਤੇ ਬੱਝੇ ਹੀ ਗੋਤੇ ਖਾਣ ਲੱਗੇ। ਲੋਕ ਤਰਪਾਲਾਂ ਲੈ ਘਰਾਂ ਦੀਆਂ ਛੱਤਾਂ ਤੇ ਆ ਚੜੇ। ਮੀਂਹ ਹਟਣ ਤੋਂ ਬਾਅਦ ਦਿਨ ਚੜੇ ਦੀ ਲੋਅ ਲੱਗਣ ਤੱਕ ਸਭ ਕੁਝ ਤਬਾਹ ਹੋ ਚੁੱਕਾ ਸੀ। ਪਾਣੀ ਘਰਾਂ ਦੀਆਂ ਕੰਧਾ ਦੇ ਉਪਰ ਤੱਕ ਆ ਪਹੁੰਚਾ ਸੀ। ਲੋਕਾਂ ਦਾ ਸਮਾਨ, ਆਟਾ, ਕਣਕ, ਚੌਲ, ਕੱਪੜੇ, ਬਿਸਤਰੇ ਸਭ ਕੁਝ ਪਾਣੀ ਵਿੱਚ ਡੁੱਬ ਗਿਆ। ਮਨਪ੍ਰੀਤ ਦਾ ਰੀਝਾਂ ਨਾਲ ਬਣਾਇਆ ਦਾਜ, ਫੁਲਕਾਰੀਆਂ ਤੇ ਪਤਾ ਨਈਂ ਕੀ ਕੀ।
ਜਦੋਂ ਚੰਗੀ ਤਰਾਂ ਸਵੇਰਾ ਹੋਇਆ ਤਾਂ ਉਸ ਨੇ ਛੱਤ ਤੋ ਹੇਠਾਂ ਵਿਹੜੇ ਵੱਲ ਤੱਕਿਆ। ਸਾਰੇ ਘਰ ਵਿੱਚ ਪਾਣੀ ਹੀ ਪਾਣੀ ਸੀ। ਉਸ ਨੂੰ ਆਪਣੇ ਰੀਝਾਂ ਨਾਲ ਬਣਾਏ ਦਾਜ ਦਾ ਖਿਆਲ ਆਇਆ, ਫੁਲਕਾਰੀਆਂ ਤੇ ਕੱਢੇ ਫੁੱਲ, ਚੰਨੀਆਂ ਨੂੰ ਲਾਏ ਗੋਟੇ, ਨਵੇਂ ਰੂੰ ਦੀਆਂ ਨਗੰਦੀਆਂ ਰਜਾਈਆਂ ਤੇ ਤਲਾਈਆਂ, ਰੰਗ ਬਰੰਗੀਆਂ ਪੱਖੀਆਂਠ ਰੇਸ਼ਮ ਦੇ ਸੂਟ, ਹੁਣ ਤੱਕ ਤਾਂ ਸਭ ਗੰਦੇ ਪਾਣੀ ਵਿੱਚ ਰੰਗਿਆ ਗਿਆ ਸੀ। ਫਿਰ ਅਚਾਨਕ ਉਸ ਦੀ ਨਜ਼ਰ ਹਵੇਲੀ ਦੀ ਕੰਧ ਦੀਆਂ ਉਪਰਲੀਆਂ ਇੱਟਾਂ ਨਾਲ ਛੂੰਹਦੇ ਪਾਣੀ ਤੇ ਪਈ। ਬਰਾਂਡੇ ਦੀ ਬਾਰਲੀ ਕੰਧ ਦੀ ਨੁੱਕਰ ਨਾਲ ਕੁਝ ਮੋਈਆਂ ਹੋਈਆਂ ਚਿੜੀਆਂ ਤੈਰ ਰਹੀਆਂ ਸਨ। ਉਸ ਨੇ ਬੜੀ ਜ਼ੋਰ ਦੀ ਚੀਕ ਮਾਰੀ ਤੇ ਬੋਲੀ, "ਹਾਏ..! ਮਾਂ ਮੇਰੀਆਂ ਭੈਣਾਂ।"  :cry:

439
Sports Khelan / Re: Loco Crazy Athletes
« on: November 09, 2010, 08:18:06 PM »
 :scared: :scared: :scared: :scared: kinne wadiya sare  :rabb: :rabb: :rabb: :rabb: :rabb:

440
Maan-Sanmaan/Respect+ / Re: Promotion PJ Pari - guglo muglo jatti
« on: November 09, 2010, 03:05:52 AM »
congrats guglo mae dekheya e ni c  :excited: :excited: :excited:

thnku mp  :happy: :happy:

Pages: 1 ... 17 18 19 20 21 [22] 23 24 25 26 27 ... 95