May 10, 2024, 03:10:28 PM

Show Posts

This section allows you to view all posts made by this member. Note that you can only see posts made in areas you currently have access to.


Messages - Pυηנαвι Sιηgн Sσσямα

Pages: 1 2 3 4 5 6 [7] 8 9 10 11 12 ... 47
121
Tech Lounge / Re: COMPLETE MOBILEPHONE TIPS, TRICKS AND SECRET CODES
« on: January 25, 2009, 10:40:57 PM »
ur link for nokia n95 is not wrking
plzzz checkk it.
thanks

122
2. ਸਿਗਰੇਟ/ਤੰਬਾਕੂ  –
ਵਿਸ਼ਵ ਸਿਹਤ ਸੰਗਠਨ ਦੀ ਇਕ ਰਿਪੋਰਟ ਅਨੁਸਾਰ ਹਰ ਸਾਲ ਪੰਜ ਲੱਖ ਵਿਅਕਤੀ ਤੰਬਾਕੂਨੋਸੀ ਨਾਲ ਮਰਦੇ ਹਨ। ਸੰਨ 2030 ਤੱਕ ਇਹ ਗਿਣਤੀ ਢਾਈ ਗੁਣ ਹੋ ਜਾਵੇਗੀ। ਸਿਗਰਟ ਜਾਂ ਬੀੜੀ ਵਿਚ ਜੋ ਤੰਬਾਕੂ ਹੰਦਾ ਹੈ ਉਹ ਅੱਗ ਦੇ ਸੇਕ ਨਾਲ ਸੁਕਾਇਆ ਹੁੰਦਾ ਹੈ। ਸਿਗਰਟ ਦੀ ਪਰਿਭਾਸ਼ਾ ਦਿੰਦਿਆਂ ਸਰ ਵਿਜਿਲ ਸਕਾਟ ਨੇ ਠੀਕ ਕਿਹਾ ਹੈ ਕਿ “ਸਿਗਰੇਟ (ਅੰਦਰੋਂ ਭਰੀ ਹੋਈ) ਇੱਕ ਅਜਿਹੀ ਨਲਕੀ ਹੈ ਜਿਸਦੇ ਇੱਕ ਸਿਰੇ ‘ਤੇ ਤਾਂ ਜੋਤ ਜਗ ਰਹੀ ਹੈ ਅਤੇ ਦੂਜੇ ਸਿਰੇ ਤੇ ਇੱਕ ਮੁਰਖ ਚਿੰਬੜਿਆ ਹੁੰਦਾ ਹੈ।”
ਮੈਂ ਖੁੱਦ ਜਦ ਜੁਲਾਈ 2005 ਵਿੱਚ ਪਾਕਿਸਤਾਨ ਗਿਆ ਸੀ ਤਾਂ ਉਥੋਂ ਦੇ ਲਾਹੌਰ ਸ਼ਹਿਰ ਵਿੱਚ ਇਹ ਦੇਖ ਕੇ ਹੈਰਾਨ ਹੋ ਗਿਆ ਸੀ ਕਿਉਥੇ ਦਾ 10-12 ਸਾਲ ਦੀ ਉਮਰ ਦੇ ਬੱਚੇ ਤੋਂ ਲੈ ਕੇ ਬਜ਼ੁਰਗੀ ਉਮਰ ਤੱਕ ਦੇ 90 ਫੀਸਦੀ ਲੋਕ ਸਿਗਰੇਟ ਪੀਣ ਦੇ ਆਦੀ ਹਨ। ਜਦ ਮੀਨਾਰ-ਏ-ਪਾਕਿਸਤਾਨ ਪਾਰਕ ਵਿੱਚ ਬੈਠੇ ਇੱਕ ਨੌਜਵਾਨ ਨੂੰ ਇਸਦਾ ਕਾਰਣ ਪੁਛਿਆ ਤਾਂ ਉਸਨੇ ਕਿਹਾ ਕਿ “ਇੱਥੇ (ਲਾਹੌਰ ਵਿੱਚ) ਸਿਗਰੇਟ ਨੂੰ ਲਾਹੌਰ ਦੀ ਸ਼ਾਨ ਸਮਝਿਆ ਜਾਂਦਾ ਹੈ ਅਤੇ ਜਿਹੜਾ ਇਸਦਾ ਸੇਵਨ ਨਹੀਂ ਕਰਦਾ ਉਸਨੂੰ ਮਰਦ ਹੀ ਨਹੀਂ ਸਮਝਿਆ ਜਾਂਦਾ।” ਜਦਕਿ ਇੱਕ ਵਿਗਿਆਨਕ ਰਿਪੋਰਟ ਅਨੁਸਾਰ ਇੱਕ ਸਿਗਰੇਟ ਪੀਣ ਨਾਲ ਬੰਦੇ ਦੀ ਉਮਰ 5ਨੂੰ¡ਨੂੰ}ਨੂੰ¢ ਸਾਡੇ ਪੰਜ ਮਿੰਟ ਘੱਟ ਜਾਂਦੀ ਹੈ।

ਨੁਕਸਾਨ:- ਇਸ ਵਿੱਚ ਨਿਕੋਟੀਨ ਹੁੰਦੀ ਹੈ, ਜਿਸ ਨਾਲ ਸਰੀਰ ਦੀਆਂ ਲਹੂ ਨਾੜੀਆਂ ਸੁੰਗੜ ਜਾਂਦੀਆਂ ਹਨ ਅਤੇ ਉਹਨਾਂ ਰਾਹੀਂ ਲਹੂ ਪ੍ਰਵਾਹ ਘੱਟ ਜਾਂਦਾ ਹੈ। ਸਦੀਵੀਂ ਨਜ਼ਲਾ ਹੋ ਜਾਂਦਾ ਹੈ। ਕੈਂਸਰ ਅਤੇ ਦਿਲ ਨਾਲ ਸਬੰਧੀ ਅਨੇਕਾਂ ਰੋਗ ਲੱਗ ਜਾਂਦੇ ਹਨ
ਤੰਬਾਕੂ ਤੋਂ ਸਿੱਖਾਂ ਦੀ ਅਜੇ ਵੱਡੀ ਗਿਣਤੀ ਬਚੀ ਹੋਈ ਹੈ। ਜਿਸਦਾ ਮੁੱਖ ਕਾਰਣ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਤੰਬਾਕੂ ਨੂੰ ਬੱਜਰ ਕੁਰਹਿਤ ਵਿੱਚ ਸ਼ਾਮਿਲ ਕਰਨਾ ਵੀ ਹੈ। ਸਿੱਖ ਰਹਿਤਨਾਮਿਆਂ ਵਿੱਚ ਤੰਬਾਕੂ ਅਤੇ ਹੋਰ ਨਸ਼ਿਆਂ ਤੋਂ ਵਰਜਿਆ ਗਿਆ ਹੈ:

ਕੁੱਠਾ, ਹੁੱਕਾ, ਚਰਸ, ਤੰਬਾਕੂ, ਗਾਂਜਾ, ਟੋਪੀ, ਤਾੜੀ, ਖਾਕੂ ।
ਇਨ ਕੀ ਔਰ ਨ ਕਬਹੂੰ ਦੇਖੈ, ਰਹਿਤਵੰਤ ਸੋ ਸਿੰਘ ਬਿਸੇਖੈ ।
(ਰਹਿਤਨਾਮਾ ਭਾਈ ਦੇਸਾ ਸਿੰਘ ਜੀ)

ਪਰ ਅੱਜ ਵੀ ਕਿਤੇ ਟਾਵੇਂ-ਟਾਵੇਂ ਨੀਜਵਾਨ ਮਿਲ ਹੀ ਜਾਂਦੇ ਹਨ, ਜਿਸਦਾ ਸਿਹਰਾ ਪ੍ਰਵਾਸੀ ਭਈਆਂ ਦੇ ਸਿਰ ਜਾਦਾ ਹੈ। ਜਿੰਨਾਂ ਨੂੰ ਵੇਖ ਕੇ ਸਾਡੇ ਪੇਡੂ ਵੀਰਾਂ ਨੇ ਵੀ ਜਰਦਾ, ਖੈਣੀ, ਰਾਜ ਦਰਬਾਰ ਆਦਿ ਚਬਣਾ ਸਿੱਖ ਲਿਆ ਹੈ। ਸੁਚੇਤ ਹੋਣ ਦੀ ਸਖ਼ਤ ਲੋੜ ਹੈ।

3. ਹੀਰੋਇਨ/ਸਮੈਕ

ਕੁਲ ਨਸ਼ਿਆਂ ਦੀ ਸਿਰਤਾਜ ਹੀਰੋਇਨ ਦੇ ਅਸ਼ੁੱਧ ਰੂਪ ਨੂੰ ਸਮੈਕ ਕਿਹਾ ਜਾਂਦਾ ਹੈ। ਇਸਨੂੰ ਬਰਾਊਨ ਸ਼ੁਗਰ ਦਾ ਨਾਮ ਵੀ ਦਿੱਤਾ ਜਾਂਦਾ ਹੈ। ਇਹ ਸੱਭ ਤੋਂ ਮਹਿੰਗਾ ਨਸ਼ਾ ਹੈ। ਇਸਦੀ ਕੀਮਤ 200 ਰੁ: ਤੋਂ 300 ਰੁ: ਤੱਕ ਪ੍ਰਤੀ ਗਰਾਮ ਤੱਕ ਹੁੰਦੀ ਹੈ। ਕਈ ਲੋਕ ਇਸਨੂੰ ਸਿਗਰੇਟ ਵਿੱਚ ਪਾ ਕੇ ਪੀਂਦੇ ਹਨ ਅਤੇ ਪੱਛਮੀ ਦੇਸ਼ਾਂ ਵਿੱਚ ਟੀਕੇ ਰਾਹੀਂ ਵੀ ਇਸਦਾ ਨਸ਼ਾ ਲਿਆ ਜਾਂਦਾ ਹੈ। ਸਮੈਕ ਦੇ ਨਸ਼ੇ ਦੇ ਆਦੀ ਸ਼ੁਰੂਆਤ ਤੋਂ 10-20 ਸਾਲਾਂ ਵਿੱਚ ਹੀ ਮਰ ਜਾਂਦੇ ਹਨ। ਅਤੇ ਜਿੰਦਗੀ ਸਮੇਂ ਤੋਂ ਪਹਿਲਾਂ ਹੀ ਖਤਮ ਕਰ ਬੈਠਦੇ ਹਨ।
ਨੁਕਸਾਨ:- ਸਰੀਰ ਕਮਜ਼ੋਰ ਹੋ ਕੇ ਰੰਗ ਭੂੁਸਾ ਪੈ ਜਾਂਦਾ ਹੈ। 15 ਕਿਲੋ ਤੱਕ ਵਜ਼ਨ ਘੱਟ ਜਾਂਦਾ ਹੈ। ਸਮੈਕ ਦਾ ਆਦੀ ਨੌਜਵਾਨ ਨਸ਼ਾ ਪ੍ਰਾਪਤੀ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਰਹਿੰਦਾ ਹੈ। ਝੂਠ ਬੋਲ ਕੇ, ਹੇਰਾਫੇਰੀ ਜਾਂ ਹਮਦਰਦੀ ਹਾਸਲ ਕਰਕੇ ਲੋਕਾਂ ਨੂੰ ਠੱਗਣ ਵਿੱਚ ਕਾਬਿਲ ਹੁੰਦਾ ਹੈ। ਸਮੈਕ ਪੀਣ ਵਾਲੇ ਵਿਅਕਤੀਆਂ ਦੀ ਗਿਣਤੀ ਵਿੱਚ ਵਾਧਾ ਬਹੁੱਤ ਤੇਜ਼ੀ ਨਾਲ ਹੋ ਰਿਹਾ ਹੈ।

4. ਮੈਡੀਕਲ ਡਰੱਗਜ਼
  nurse_madam0074
ਨਸ਼ਿਆਂ ਦੀ ਪ੍ਰਾਪਤੀ ਲਈ ਦਵਾਈਆਂ ਦਾ ਦੁਰਉਪਯੋਗ ਕੀਤਾ ਜਾਂਦਾ ਹੈ। ਅਤੇ ਇਸ ਲਈ ਮੈਡੀਕਲ ਸਟੋਰਾਂ ਦਾ ਸਹਾਰਾ ਲਿਆ ਜਾਂਦਾ ਹੈ। ਜਿਸ ਵਿੱਚ ਕਿਸੇ ਵੀ ਦਵਾਈ ਨੂੰ ਹੱਦ ਤੋਂ ਵੱਧ ਦੁਗੁਣੀ ਜਾ ਤਿਗਣੀ ਮਾਤਰਾ ਵਿੱਚ ਲੈ ਕੇ ਨਸ਼ਿਆਂ ਦੀ ਪੂਰਤੀ ਕੀਤੀ ਜਾਂਦੀ ਹੈ। ਜਿਨ੍ਹਾਂ ਵਿੱਚ ਖਾਂਸੀ ਨਾਲ ਸੰਬੰਧਿਤ ਜਾਂ ਹੋਰ ਅਨੇਕਾਂ ਦਵਾਈਆਂ ਦੇ ਨਾਮ ਆ ਜਾਂਦੇ ਹਨ। ਜਿਹਨਾਂ ਵਿੱਚੋਂ ਕੁਝ ਦਾ ਜ਼ਿਕਰ ਪਿੱਛੇ ਵੀ ਕੀਤਾ ਜਾ ਚੁੱਕਿਆ ਹੈ। ਮੇਰੇ ਇੱਕ ਡਾਕਟਰ ਦੋਸਤ ਨੇ ਦੱਸਿਆ ਕਿ ਪੇਂਡੂ ਪੱਧਰ ਦੇ ਨੌਜਵਾਨ ਟਿੱਢ ਪੀੜ ਦੀਆਂ ਗੋਲੀਆਂ ਹੀ 15 ਤੋਂ 50 ਤੱਕ ਦੀ ਗਿਣਤੀ ਵਿੱਚ ਰੋਜ਼ਾਨਾ ਖਾ ਕੇ ਨਸ਼ੇ ਦੀ ਪੂਰਤੀ ਕਰ ਰਹੇ ਹਨ। ਅਤੇ ਕੈਪਸੂਲਾਂ ਦੀ ਗਿਣਤੀ ਵੀ ਇੱਥੋਂ ਤੱਕ ਪੁੱਜ ਜਾਂਦੀ ਹੈ।

5. ਭੁੱਕੀ/ਅਫੀਮ  X_X
ਇਸਨੂੰ ਪੋਸਤ ਵੀ ਕਿਹਾ ਜਾਂਦਾ ਹੈ। ਇਹ ਨਸ਼ਾ ਜਿਆਦਾਤਰ ਪੰਜਾਬ ਦੇ ਪਿੰਡਾਂ ਵਿੱਚ ਜਾਂ ਟਰੱਕ ਡਰਾਇਵਰਾਂ ਵਿੱਚ ਖਾਸ ਰੂਪ ਵਿੱਚ ਵਰਤਿਆ ਜਾਂਦਾ ਹੈ। ਭੁੱਕੀ ਅਫੀਮ ਖਾਣ ਵਾਲਿਆਂ ਦੀ ਸਿਹਤ ਤੇ ਉਤਨਾਂ ਹੀ ਅਸਰ ਪੈਂਦਾ ਹੈ, ਜਿਨਾਂ ਸਮੈਕ ਪੀਣ ਵਾਲਿਆਂ ਦੀ ਸਿਹਤ ਤੇ ਪੈਂਦਾ ਹੈ। ਫ਼ਰਕ ਸਿਰਫ ਇਤਨਾ ਹੈ ਕਿ ਇਸਦੀ ਰਫ਼ਤਾਰ ਥੋੜੀ ਘੱਟ ਹੁੰਦੀ ਹੈ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਨੌਜਵਾਨ ਕਿਉਂ ਨਸ਼ਿਆਂ ਵਿੱਚ ਜਾ ਰਿਹਾ ਹੈ? ਕੀ ਕਾਰਣ ਹੈ? ਕੀ ਇਸਦਾ ਕੋਈ ਇਲਾਜ ਹੈ?

1. ਕੀ ਕਾਰਣ ਹੈ ਕਿ ਨੌਜਵਾਨ ਨਸ਼ਾ ਕਰਦੇ ਹਨ ?

1. ਪੱਛਮੀ ਸੱਭਿਅਤਾ ਦਾ ਪ੍ਰਭਾਵ
2. ਤਣਾਅ ਮੁਕਤ ਹੋਣ ਲਈ
3. ਸਿਨੇਮਾ/ਟੈਲੀਵਿਜ਼ਨ ਦਾ ਪ੍ਰਭਾਵ
4. ਟੀ.ਵੀ./ਅਖਬਾਰਾਂ ਵਿੱਚ ਗੁੰਮਰਾਹਕੁੰਨ ਇਸ਼ਤਿਹਾਰਬਾਜ਼ੀ
5. ਅਸਲੀਲ ਗਾਇਕੀ
6. ਧਰਮ ਦੇ ਠੇਕੇਦਾਰਾਂ ਵੱਲੋਂ ਕੁਤਾਹੀ
7. ਕਾਫੀ ਹੱਦ ਤੱਕ ਸਰਕਾਰਾਂ ਦੀ ਮਿਲੀਭੁਗਤ

ਅੱਜ ਨੌਜਵਾਨ ਦੇਖਾ ਦੇਖੀ ਜਾਂ ਸਿਰਫ ਇੱਕ ਵਾਰ ਦੇ ਸੁਆਦ ਚੱਖਣ ਦਾ ਬਹਾਨਾ ਲਗਾ ਕੇ ਹਮੇਸ਼ਾਂ ਲਈ ਇਸਦਾ ਆਦੀ ਹੋ ਜਾਂਦਾ ਹੈ। ਪੱਛਮੀ ਨਕਲ ਹੇਠ ਅੱਜ ਸਿਨੇਮਾ, ਟੈਲੀਵਿਜ਼ਨਾਂ ਰਾਹੀਂ ਕਲਾਕਾਰਾਂ ਨੂੰ ਨਸ਼ਾ ਕਰਦਿਆਂ ਵਿਖਾਉਣਾ, ਜਿਸ ਵਿੱਚ ਸ਼ਰਾਬ, ਸਿਗਰੇਟ ਆਦਿਕ ਸੀਨਾਂ ਨੂੰ ਵਿਸ਼ੇਸ਼ ਦਿੱਖ ਦੇ ਕੇ ਪੇਸ਼ ਕਰਨਾ। ਬਲਾਤਕਾਰ, ਕਾਮ-ਉਕਸਾਊ, ਛੇੜ-ਛਾੜ, ਅਗਵਾ ਆਦਿ ਸੀਨਾਂ ਨੂੰ ਬੇ-ਹੁਦਾ ਅਤੇ ਘਟੀਆ ਤਰੀਕੇ ਨਾਲ ਪਰਦੇ ਤੇ ਪੇਸ਼ ਕੀਤਾ ਜਾ ਰਿਹਾ ਹੈ।ਪਾਨ, ਮਸਾਲੇ, ਸਿਗਰੇਟ, ਸ਼ਰਾਬ ਆਦਿ ਦੇ ਇਸ਼ਤਿਹਾਰ ਨੰਗੀਆਂ ਔਰਤਾਂ ਕੋਲੋਂ ਕਰਵਾ ਕੇ ਅਤੇ ਫਿਰ ਮੈਗਜ਼ੀਨ, ਅਖਬਾਰਾਂ ਅਤੇ ਜਨਤਕ ਥਾਵਾਂ ਤੇ ਕੀਤੀ ਗਈ ਵੱਡੇ ਪੱਧਰ ਤੇ ਇਸ਼ਤਿਹਾਰਬਾਜ਼ੀ ਨਾਲ ਨੌਜਵਾਨਾਂ ਨੂੰ ਨਸ਼ਿਆਂ ਵੱਲ ਉਤਸੁਕ ਕੀਤਾ ਜਾ ਰਿਹਾ ਹੈ।

ਪਿਛਲੇ ਕੁਝ ਸਮੇਂ ਤੋਂ ਅਸਲੀਲ ਗਾਇਕੀ ਨੇ ਸਭ ਹੱਦ-ਬੰਨ੍ਹੇ ਟੱਪ ਕੇ ਨਵਾਂ ਮੀਲ ਪੱਥਰ ਗੱਡਿਆ ਹੈ। ਗੀਤਾਂ ਦੀ ਸ਼ਬਦਾਵਲੀ ਅਤਿ ਘਟੀਆ ਦਰਜੇ ਦੀ ਵਰਤੀ ਜਾ ਰਹੀ ਹੈ। ਨੌਜਵਾਨਾਂ ਨੂੰ ਨਸ਼ਿਆਂ ਨਾਲ ਜੋੜਨ ਲਈ ਨੈਣ ਸ਼ਰਾਬੀ, ਇਸ਼ਕ ਬਰਾਂਡੀ, ਅਵਾਰਾਗਰਦੀ, ਕੁੜੀ ਨੂੰ ਘਰੋਂ ਭਜਾਉਣਾ। ਮਿਸਾਲ ਦੇ ਤੌਰ ‘ਤੇ ‘ਜੇ ਪੀਣੀ ਛੱਡਤੀ ਜੱਟਾਂ ਨੇ, ਫਿਰ ਕੌਣ ਮਾਰੂ ਲਲਕਾਰੇ।’ ਦੇਸੀ ਦਾਰੂ, ਮੈਂ ਹੋ ਗਿਆ ਸ਼ਰਾਬੀ, ਗਲਾਸੀ ਖੜਕੇ, ਵੈਲੀ ਪੁੱਤ, ਮਹਿੰਗੀਆਂ ਸ਼ਰਾਬਾਂ ਦੇ ਸਬੰਧ ਵਿੱਚ ਘਟੀਆ ਗੀਤ ਪੇਸ਼ ਕਰਨ ਵਾਲੇ ਆਪਣੇ ਆਪ ਨੂੰ ਸੱਭਿਆਚਾਰ ਗਾਇਕ ਅਕਵਾਉਣ ਵਾਲੇ ਪਤਾ ਨਹੀਂ ਕਿਹੜੇ ਸੱਭਿਆਚਾਰ ਦੀ ਗੱਲ ਕਰ ਰਹੇ ਹਨ।
ਉਸ ਤੋਂ ਵੀ ਵੱਧ ਜਦੋਂ ਕਿਸੇ ਧਰਮ ਦੇ ਠੇਕੇਦਾਰ ਵੱਲੋਂ ਕੀਤੀ ਜਾ ਰਹੀ ਨਸ਼ਿਆਂ ਦੀ ਸਮੱਗਲਿੰਗ ਦੀ ਕੋਈ ਖਬਰ ਅਕਬਾਰ ਵਿੱਚ ਪ੍ਰਕਾਸ਼ਿਤ ਹੁੰਦੀ ਹੈ ਤਾਂ ਹੱਕੇ-ਬੱਕੇ ਰਹਿ ਜਾਈਦਾ ਹੈ। ਹੁਣ ਵੀ ਪਿੱਛੇ ਜਿਹਾ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਅਤੇ ਧਾਰਮਿਕ ਕਿਤਾਬਾਂ ਦੀ ਪ੍ਰਕਾਸ਼ਨਾ ਕਰਨ ਵਾਲੀ ਫਰਮ ਭਾਈ ਚਤਰ ਸਿੰਘ ਜੀਵਣ ਸਿੰਘ ਵੱਲੋਂ ਕੀਤੀ ਜਾ ਰਹੀ ਨਸ਼ਿਆਂ ਦੀ ਤਸਕਰੀ ਦਾ ਪਤਾ ਲੱਗਾ ਤਾਂ ਮਨ ਹੈਰਾਨ ਹੋ ਗਿਆ ਕਿ ਆਖਿਰ ਇਹ ਲੋਕ ਚਾਹੁੰਦੇ ਕੀ ਹਨ ? ਸਰਕਾਰ ਵੱਲੋਂ ਵੀ ਡੀਂਗਾਂ ਮਾਰਨ ਤੋਂ ਵੱਧ ਦੂਜਾ ਕੋਈ ਕੰਮ ਨਹੀਂ ਹੈ। ਵੋਟਾਂ ਵਿੱਚ ਸ਼ਰੇਆਮ ਸ਼ਰਾਬਾਂ ਦੀਆਂ ਅਣਗਿਣਤ ਪੇਟੀਆਂ ਵਰਤਾਈਆਂ ਜਾਂਦੀਆਂ ਹਨ।
ਕੀ ਇਲਾਜ ਹੈ ? ਕੀ ਕੀਤਾ ਜਾਵੇ ?

ਮੈਂ ਸਮਝਦਾ ਹਾਂ ਕਿ ਸਭ ਤੋਂ ਪਹਿਲਾਂ ਮਾਤਾ-ਪਿਤਾ ਅੱਗੇ ਆਉਣ। ਸਕੂਲ ਅਤੇ ਹੋਰ ਵਿੱਦਿਅਕ ਆਦਾਰੇ ਇਸ ਪਾਸੇ ਵਿਸ਼ੇਸ਼ ਯਤਨ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਦੀ ਅਸਲੀਅਤ ਤੋਂ ਜਾਣੂ ਕਰਵਾਉਂਦੇ ਹੋਏ, ਉਹਨਾਂ ਦਾ ਮਾਰਗ ਦਰਸ਼ਨ ਕਰਨ। ਸੈਂਸਰ ਬੋਰਡ ਰਾਹੀਂ ਫਿਲਮਾਂ, ਸੀਰੀਅਲਾਂ ਵਿੱਚੋਂ ਨਸ਼ਿਆਂ ਨੂੰ ਬੜਾਵਾ ਦੇਣ ਵਾਲੇ ਸੀਨਾਂ (ਦ੍ਰਿਸ਼ਾਂ) ਤੇ ਪੂਰਨ ਪਾਬੰਦੀ ਲਗਾਈ ਜਾਵੇ। ਨਸ਼ਿਆਂ ਨਾਲੋਂ ਨੌਜਵਾਨਾਂ ਨੂੰ ਫ਼ਲ-ਫਰੂਟ, ਦੁੱਧ, ਦਹੀਂ, ਮੱਖਣ, ਲੱਸੀ ਆਦਿ ਦੇ ਸਰੀਰ ਨੂੰ ਫਾਇਦਿਆਂ ਬਾਰੁ ਜਾਣਕਾਰੀ ਮੁਹੱਈਆ ਕਰਵਾਈ ਜਾਵੇ। ਇਲੈੱਕਟ੍ਰੋਨਿਕ ਮੀਡੀਆ ਅੱਗੇ ਆ ਕੇ ਇਸ ਚੰਗੇ ਕੰਮ ਵਿੱਚ ਵਧੀਆ ਰੋਲ ਅਦਾ ਕਰਕੇ ਸੰਸਾਰ ਪੱਧਰ ਤੇ ਆਪਣੀ ਵਧੀਆ ਦਿੱਖ ਪੇਸ਼ ਕਰ ਸਕਦਾ ਹੈ। ਅਖਬਾਰਾਂ ਵਿੱਚ ਵਿਸ਼ੇਸ਼ ਕਾਲਮ ਸ਼ੁਰੂ ਕਰਕੇ ਨਸ਼ਿਆਂ ਸਬੰਧੀ ਜਾਗਰੂਕਤਾ ਲਿਆਂਦੀ ਜਾ ਸਕਦੀ ਹੈ। ਨਸ਼ਿਆਂ ਅਤੇ ਜੀਵਣ ਜਾਂਚ ਦੇ ਸਬੰਧ ਵਿੱਚ ਧਾਰਮਿਕ ਕਲਾਸਾਂ, ਕੈਂਪ ਅਤੇ ਸੈਮੀਨਾਰ ਹਰ ਸ਼ਹਿਰ, ਪਿੰਡ, ਗਲੀ, ਮੁਹੱਲੇ ਦੇ ਪੱਧਰ ਤੇ ਸ਼ੁਰੂ ਕੀਤੇ ਜਾਣ। ਜਨਤਕ ਥਾਵਾਂ ਤੇ ਨਸ਼ਿਆਂ ਦੇ ਵਿੱਰੁਧ ਵੱਡੇ ਹੋਰਡਿੰਗ ਬੋਰਡ ਲਗਾਏ ਜਾਣ। ਸਕੂਲੀ ਬੱਚਿਆਂ ਨੂੰ ਖੇਡਾਂ, ਕੁਸ਼ਤੀਆਂ ਆਦਿ ਵੱਲ ਵਿਸ਼ੇਸ਼ ਰੂਪ ਵਿੱਚ ਪ੍ਰੇਰਿਤ ਕੀਤਾ ਜਾਵੇ। ਮਾਤਾ-ਪਿਤਾ ਆਪ ਵੀ ਘਰ ਵਿੱਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਾ ਕਰਕੇ ਬੱਚਿਆਂ ਲਈ ਉਦਹਾਰਣ ਬਣਨ। ਹਰ ਵਰਗ ਨੂੰ ਸੁਚੇਤ ਕੀਤਾ ਜਾਵੇ। ਗੁਰਬਾਣੀ ਦਾ ਪ੍ਰਚਾਰ-ਪ੍ਰਸਾਰ ਵੱਡੇ ਪੱਧਰ ਤੇ ਕੀਤਾ ਜਾਵੇ।ਸਾਰੀਆਂ ਹੀ ਸਮਾਜ ਸੇਵੀ, ਧਾਰਮਿਕ, ਰਾਜਨੀਤਿਕ ਜਥੇਬੰਦੀਆਂ ਨਸ਼ਿਆਂ ਦੇ ਖਿਲਾਪ ਤਿੱਖਾ ਸੰਘਰਸ਼ ਵਿੱਢਣ ਅਤੇ ਸਰਕਾਰਾ ਨੂੰ ਨਸ਼ਿਆਂ ਤੇ ਪੂਰਨ ਪਾਬੰਦੀ ਲਾਉਣ ਲਈ ਮਜਬੂਰ ਕਰਨ ਅਤੇ ਫਿਰ ਪਾਬੰਦੀ ਸਿਰਫ ਨਸ਼ਾ ਕਰਨ ਦੇ ਖਿਲਾਫ ਹੀ ਨਾ ਹੋਣ ਬਲਕਿ ਨਸ਼ਾ ਵੇਚਣ, ਨਸ਼ਿਆਂ ਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਦੇ ਖਿਲਾਫ ਵੀ ਕਾਨੂੰਨ ਬਣੇ। ਤਾਂ ਕਿ ਪੰਜਾਬ ਵਿਚਲੇ ਸ਼ੁਰੂ ਹੋਏ ਨਸ਼ਿਆਂ ਦੇ ਭਿਅੰਕਰ ਛੇਵੇਂ ਦਰਿਆ ਨੂੰ ਠੱਲ੍ਹ ਪਾਈ ਜਾ ਸਕੇ।

123
a mera likhia nahi hai..so meri tareef naa karo te changa hai.

124
[logged]ਜੱਗਾ ਪੜ੍ਹਨ ਵਲੈਤੀ ਆਇਆ
ਇੱਥੇ ਆ ਕੇ ਭਾਂਡੇ ਮਾਂਝਦਾ..ਪੂਰਨਾਂ..ਪੂਰਨਾਂ
ਦਿਲ ਵਿੱਚ ਪਿੰਡ ਵਸਦਾ ਵੇ ਕੋਈ ਦੂਰ ਨਾ...

ਜੱਗੇ ਜੱਟ ਨੇ ਟੈਕਸੀ ਕਰ ਲੀ..
ਨੋਟਾਂ ਵਾਲੀ ਮਸ਼ੀਨ ਬਣ ਗਿਆ.ਬੱਲਿਆ..ਬੱਲਿਆ
ਚੱਕ ਟੈਕਸੀ ਜੱਗਾ ਇਅਰਪ੍ਰੋਟ ਨੂੰ ਚੱਲਿਆ....

ਜੱਗੇ ਜੱਟ ਨੇ ਸਕਿਓਰਟੀ ਕਰ ਲੀ.
ਚੌਕੀਦਾਰਾ ਦਿਨ ਰਾਤ ਕਰਦਾ..ਕਰਦਾ...
ਸਿੱਧਾ ਹੋਗਿਆ ਤੱਕਲੇ ਦੇ ਵਾਂਗੂ ਕੰਮ ਬਿਨ੍ਹਾਂ ਨੀ ਇੱਥੇ ਸਰਦਾ

ਕਦੇ ਕਦੇ ਜੱਗਾ ਕਲੀਨੀਗ ਕਰਦਾ..
ਸ਼ੌਕ ਨਾਲ ਪੋਚਾ ਮਾਰੇ ਸੋਣਿਆ..ਸੋਣਿਆ..
ਮਿਸ ਕਾਲਾਂ ਮਾਰ ਪਤਲੋ ਤੰਗ ਕਰਦੀ ਪੱਟ ਹੋਣਿਆ..

ਜੱਗਾ ਕਾਰ ਵਾਸ਼ ਤੇ ਜਾਵੇ..
ਧੋਂਦਾ ਰਗੜ ਰਗੜ ਕੇ ਕਾਰਾਂ ਬੱਲੀਏ..ਬੱਲੀਏ...
ਪੁੱਠਾ ਪੰਗਾ ਲੈ ਲਿਆ ਬੋਕਦੇ ਸਿੰਙਾਂ ਨੂੰ ਹੱਥ ਲਾਕੇ ਝੱਲੀਏ..

ਦਾਰੂ ਸਿਗਟਾਂ ਨੇ ਜੱਗਾ ਪੱਟਿਆ..
ਨਸ਼ਿਆ 'ਚ ਜਵਾਨੀ ਰੁਲ ਗਈ..ਬੱਲੀਏ..ਬੱਲੀਏ.
ਛੱਡ ਪ੍ਰਦੇਸਾ ਨੂੰ ਚੱਲ ਪਿੰਡ ਚੱਲੀਏ..
[/logged]

125
ਨਸ਼ੇ ਪਤੇ ਤੋਂ ਦੂਰ ਰਹਿਏ,ਹੱਥ ਬੋਤਲ ਨੂੰ ਕਦੇ ਨਹੀ ਲਾਈਦਾ......
ਮੀਟ ਮੁਰ੍ਗਾ ਤਾਂ ਬਹੁਤ ਦੂਰ ਹੈ,ਕਦੇ ਆਂਡਾਂ ਵੀ ਨਹੀ ਖਾਈਦਾ........
ਮਾੜੇ ਕੰਮਾਂ ਵੱਲ ਧਿਆਨ ਨਾ ਦੇਕੇ,ਪੱਤ ਧਰਮ ਦੀ ਰਖ੍ਖੀਂ ਜਾਨੇ ਆਂ...
ਹੋਰ ਆਪ੍ਨੇ ਬਾਰੇ ਕੀ ਦੱਸੀਏ,ਬੱਸ ਰੱਬ ਦਾ ਦਿੱਤਾ ਖਾਈ ਜਾਨੇ ਆਂ.....

ਕੁੜੀਆਂ ਦੀ ਜੇ ਗੱਲ ਕਰੀਏ,ਅਖਾਂ ਵਿੱਚ ਅੱਖ ਨੁੰ ਨਹੀ ਪਾਈਦਾ....
ਨੇੜੇ ਜਾਨ ਨੂੰ ਦਿੱਲ ਤਾਂ ਬਹੁਤ ਕਰ੍ਦਾ.ਪਰ ਦੂਰੋਂ ਹੀ ਕੰਮ ਚਲਾਈਦਾ....
ਕਿੰਝ ਅੱਖ ਦੇ ਵਾਰ ਤੋਂ ਬੱਚੂ ਕੋਈ,ਇਹ੍ਨਾ ਦੇ ਤਕੜੇ ਬੜੇ ਨਿਸ਼ਾਨੇ ਆ....
ਹੋਰ ਅਪਨੇ ਬਾਰੇ ਕੀ ਦੱਸੀਏ,ਬੱਸ ਰੱਬ ਦਾ ਦਿੱਤਾ ਖਾਨੇ ਆ....

ਪੜਾਈ ਵਿੱਚ ਕੁਛ ਕੰਮ੍ਜ਼ੋਰ ਹਾਂ,ਪਰ ਕਾਲ੍ਜ਼ ਰੋਜ਼ ਹੈ ਜ਼ਾਈਦਾ......
ਜੱਦ ਜੁੜ ਜਾਏ ਢਾਣੀ ਯਾਰਾਂ ਦੀ.ਫ਼ੇਰ ਖੌਫ਼ ਕਿਸੇ ਦਾ ਨਹੀ ਖਾਈ ਦਾ.....
ਲੈਕਚਰ ਕਦੇ ਕੋਈ ਲਾਇਆ ਨਹੀ,ਸਾਡੇ ਕੋਲ ਬੜੇ ਬਹਾਨੇ ਆ.....
ਹੋਰ ਅਪਨੇ ਬਾਰੇ ਕੀ ਦੱਸੀਏ,ਬੱਸ ਰੱਬ ਦਾ ਦਿੱਤਾ ਖਾਨੇ ਆ.......

ਪਹਿਲਾਂ ਅਸੀਂ ਪੰਗਾਂ ਲੈਂਦਾ ਨਹੀ,ਪਰ ਮੰਦਾਂ ਵੀ ਨਹੀ ਖਾਈ ਦਾ.....
ਮਾੜੀ ਸੰਗਤ ਤੋਂ ਦੂਰ ਰਹੀਏ,ਮਿਤਰੋ ਪਹਾੜ ਬਣ ਜਾਈਏ ਰਾਈ ਦਾ....
ਬਹੁਤਾ ਅਸੀਂ ਮੰਗਦੇ ਨਹੀ,ਬੱਸ ਮਾਪਿਆਂ ਦਾ ਆਸ਼ਿਰ੍ਵਾਦ ਚਾਹੁੰਦੇ ਆ....
ਹੋਰ ਆਪਨੇ ਬਾਰੇ ਕੀ ਦੱਸੀਏ,ਬੱਸ ਰੱਬ ਦਾ ਦਿੱਤਾ ਖਾਨੇ ਆ..

126


ਕਹਾਣੀ ਘਰ ਘਰ ਦੀ

ਜੈਦੀਪ ਨੇ ਪਹਿਲਾਂ, ਆਪਣੇ ਦੋਸਤਾਂ ਨੂੰ ਘਰ ਲਿਆਉਣਾ ਬੰਦ ਕਰਤਾ ਤੇ
ਨਵਿਆਂ ਨੂੰ ਮਿਲਾਉਣਾ। ਆਪਣੀ ਸਫ਼ਾਈ ਦਾ ਵੀ ਘੱਟ ਧਿਆਨ ਕਰਨ ਲੱਗ ਪਿਆ,
ਪੇਂਟਿਂਗ ਕਲਾਸਾਂ ‘ਚ ਬਹੁਤ ਸ਼ੌਕ ਨਾਲ ਜਾਂਦਾ ਸੀ, ਉਹ ਵੀ ਬੰਦ। ਬੰਦ
ਕਮਰੇ ‘ਚ ਜ਼ਿਆਦਾ ਸਮਾਂ ਰਹਿੰਦਾ ਤੇ ਛੇਤੀ ਖੋਲ੍ਹਦਾ ਵੀ ਨਾਂ ਖੜਕਾਉਣ
ਤੇ। ਕਲਾਸਾਂ ‘ਚ ਨੰਬਰ ਬਹੁਤ ਘੱਟ ਆਉਣ ਲੱਗ ਪਏ, ‘ਤੇ ਜਦੋਂ ਅਸੀਂ
ਪੁਛਦੇ ਤਾਂ ਸਾਨੂੰ ਖਾਣ ਨੂੰ ਆਉਂਦਾ। ਸਾਡਾ ਪੁੱਤ ਈ ਨਹੀਂ ਸੀ
ਲੱਗਦਾ ਸਾਨੂੰ...” ਜੈਦੀਪ ਦੀ ਮਾਂ ਨੇ ਕਿਹਾ।

ਇਹ ਕਹਾਣੀ ਤੁਹਾਡੇ ਘਰ ਦੀ ਵੀ ਹੋ ਸਕਦੀ ਹੈ। ਮਹਿਜ਼ ਖਿਆਲ ਕੇ ਮੇਰਾ
ਬੱਚਾ ਨਸ਼ਿਆਂ ਤੇ ਲੱਗ ਗਿਐ ਦਿਲ ਕੰਬਾਊ ਹੈ। ਹਾਲਾਂਕਿ ਬੇਧਿਆਨੀ ਇਸ
ਖ਼ਤਰਨਾਕ ਮਸਲੇ ਦੀ ਬੇਰੋਕ ਬਦਤਰੀ ਵੱਲ ਵੱਧ ਸਕਦੀ ਹੈ।

ਸ਼ਰਾਬ ਅਤੇ ਹੋਰ ਨਸ਼ੇ ਲੋਕ ਸੇਹਤ ਦਾ ਮਸਲਾ ਬਣ ਚੁੱਕੇ ਨੇ। ਅਮਰੀਕਾ
ਵਿੱਚ ਹਰ ਸਾਲ 2 ਮਿੱਲੀਅਨ ਸੁੱਖਾ (ਮਾਰੀਜ਼ੁਆਨਾ/ਮਾਰੀਵਾਨਾ) ਅਤੇ 5
ਮਿੱਲੀਅਨ ਸ਼ਰਾਬ ਸ਼ੁਰੂ ਕਰਨ ਵਾਲ਼ਿਆਂ ਵਿੱਚ ਅੱਧੇ ਤੋਂ ਵੱਧ 12-17 ਸਾਲ
ਦੀ ਉਮਰ ਦੇ ਹੁੰਦੇ ਨੇ। 13 ਸਾਲ ਤੋਂ ਥੱਲੇ ਦੇ ਤੀਜੇ ਹਿੱਸੇ ਦੇ
ਬੱਚਿਆਂ ਨੇ ਇੱਕ ਵਾਰ ਸ਼ਰਾਬ ਪੀ ਲਈ ਹੁੰਦੀ ਐ ਤੇ ਇਹਨਾਂ ‘ਚੋਂ 40
ਫ਼ੀਸਦੀ ਬਾਦ ‘ਚ ਸ਼ਰਾਬ ਦੀ ਕੁਵਰਤੋਂ ਕਰਦੇ ਨੇ। 30 ਫ਼ੀਸਦੀ ਬਚਿੱਆਂ
ਨੂੰ ਨਸ਼ੇ, ਸਕੂਲਾਂ ਵਿੱਚ ਵੇਚੇ ਜਾਂ ਖਰੀਦਣ ਦੀ ਸੁਲਾਹ ਮਾਰੀ ਜਾਂਦੀ
ਹੈ। ਕੁੜੀਆਂ ਨੂੰ ਐਲ. ਐਸ. ਡੀ., ਕੋਕੇਨ ਅਤੇ ਹੈਰੋਇਨ ਵਰਗੇ ਨਸ਼ੇ ਹੋਰ
ਵੀ ਆਰਾਮ ਨਾਲ ਮਿਲ ਜਾਂਦੇ ਨੇ।

ਇਹ ਹਿੰਦਸੇ ਅਮਰੀਕਨ ਹੋਣ ਕਰਕੇ ਇਹ ਲੱਗ ਸਕਦੈ ਕਿ ਸਾਰੀ ਦੁਨੀਆਂ ਦੇ
ਨਸ਼ੇ ਅਮਰੀਕਾ ਵਿੱਚ ਹੀ ਪਏ ਨੇ ਅਤੇ ਪੰਜਾਬ ਵਿੱਚ 12-17 ਸਾਲਾਂ ਦੀ
ਉਮਰ ਵਾਲੇ ਨਸ਼ੇ ਨਹੀਂ ਕਰਦੇ। ਹੋਰ ਨਜ਼ਰੀਏ ਤੋਂ ਇਹ ਪੰਜਾਬ ਦੇ ਸਿਹਤ
ਵਿਭਾਗ ਵੱਲੋਂ ਅੰਕੜੇ ਨਾਂ ਕੱਠੇ ਕਰ ਸਕਣ ਜਾਂ ਸਮਾਜ ਦੇ ਮੂਲ਼ੋਂ
ਲਾਪਰਵਾਹ ਹੋਣ ਵੱਲ ਸੈਨਤ ਹੋ ਸਕਦੀ ਹੈ।

ਬਿਨਾਂ ਸ਼ੱਕ ਸ਼ਰਾਬ ਦੀ ਕੁਵਰਤੋਂ ਸਭ ਤੋਂ ਜ਼ਿਆਦਾ ਹੈ ਤੇ ਘਟਦੀ ਤਰਤੀਬ
ਵਿੱਚ, ਸੁੱਖਾ, ਕੋਕੇਨ, ਐਮਫੇਟਾਮੀਨਜ਼, ਹੈਰੋਯਨ, ਐਲ.ਐਸ.ਡੀ.,
ਫੈਨਸਾਈਕਲੀਡੀਨ, ਨੇਲ ਪਾਲਿਸ਼ ਜਾਂ ਸਪਰੇ ਪੇਂਟ ਸੁੰਘਣਾ, ਐਕਸਟੈਸੀ
ਵਗੈਰਾ ਹਨ। ਪੰਜਾਬ ਵਿੱਚ ਅਫ਼ੀਮ ਅਤੇ ਇਹਤੋਂ ਬਨਣ ਵਾਲੇ ਹੋਰ ਨਸ਼ੇ
ਬਹੁਤ ਆਸਾਨੀ ਨਾਲ਼ ਮਿਲ਼ ਜਾਂਦੇ ਨੇ। ਡਾਕਟਰੀ ਪਰਚੀ ਨਾਲ ਹੀ ਮਿਲ ਸਕਣ
ਵਾਲੀਆਂ ਦਵਾਈਆਂ ਜਿਵੇਂ ਨੀਂਦ ਦੀਆਂ ਦਵਾਈਆਂ (ਬੈਂਜ਼ੋਡਾਏਜ਼ੇਪੀਂਜ਼)
ਵੀ ਆਮ ਵਰਤੋਂ ਵਿੱਚ ਨੇ ਕਿਉਂਕਿ ਇਹਨਾਂ ਨੂੰ ਕਾਬੂ ਕਰਨ ਵਾਲ਼ੇ
ਕਾਨੂੰਨ ਬਹੁਤੇ ਸਖ਼ਤ ਨਹੀਂ ਤੇ ਕਾਨੂੰਨਾਂ ਨੂੰ ਲਾਗੂ ਕਰਨ ਵਾਲੇ
ਨਿਜ਼ਾਮ ਹੋਰ ਵੀ ਕਮਜ਼ੋਰ।

ਨਸ਼ੇ ਵਰਤਣ ਵਾਲਿਆਂ ਵਿਚ ਮਿਜ਼ਾਜ, ਘਬਰਾਹਟ (ਤੌਖ਼ਲੇ) ਅਤੇ ਖ਼ਿਆਲਾਂ ਦੇ
ਮਨੋ ਰੋਗਾਂ ਵਰਗੇ ਰੋਗ ਆਮ ਲੋਕਾਂ ਤੋਂ ਤਿੰਨ ਗੁਣਾਂ ਵੱਧ ਹੋ ਸਕਦੇ
ਨੇ।

ਦੋਸਤਾਂ ਨਾਲ ਕੀਤੇ ਤਜ਼ਰਬੇ, (“ਕਰ ਕੇ ਤਾਂ ਦੇਖ”), ਬਹੁਤ ਛੇਤੀ
ਕੁਵਰਤੋਂ  ਜਾਂ ਉਸਤੋਂ ਵੀ ਬਦਤਰ ਅਮਲ ਜਾਂ ਮੁਥਾਜੀ ਬਣ ਸਕਦੀ ਹੈ।
ਨਸ਼ੇ ਦਾ ਆਸਾਨੀ ਨਾਲ ਮਿਲ਼ ਜਾਣਾ, ਵਰਤ ਕੇ ਮਜ਼ਾ ਆਉਣਾ, ਨਸ਼ੇ ਦਾ ਸਵਾਦ
ਜਾਂ ਸੁੰਘ ਚੰਗੀ ਲੱਗਣੀ, ਨਸ਼ਾ ਵਰਤ ਕੇ ਹਿੰਮਤ ਵੱਧ ਮਹਿਸੂਸ ਹੋਣੀ,
ਦਰਦ ਘਟਣਾ ਵਗੈਰਾ ਅਜਿਹੇ ਨੁਕਤੇ ਨੇ ਜੋ ਅੱਲੜਾਂ ਵਿਚ ਨਸ਼ੇ ਦੀ ਬਾਦੀ
ਨੂੰ ਜ਼ਾਰੀ ਰੱਖਣ ਦਾ ਕੰਮ ਕਰਦੇ ਨੇ।

ਜ਼ਿੰਮੇਵਾਰੀਆਂ ਤੋਂ ਪਾਸੇ ਹਟਣਾ, ਕਾਨੂੰਨੀ ਔਕੜਾਂ ‘ਚ ਫਸਣਾ ‘ਤੇ
ਆਪਣੀ ਹਿਫ਼ਾਜ਼ਤ ਤੋਂ ਬੇਪਰਵਾਹ ਹੋ ਕੇ ਨਸ਼ੇ ਲੱਭਣਾਂ, ਨਸ਼ਿਆਂ ਦੀ
ਕੁਵਰਤੋਂ ਦੇ ਨਿਸ਼ਾਨ ਨੇ। ਇਸ ਤੋਂ ਬਾਦ ‘ਚ ਨਸ਼ੇ ਦਾ “ਪਹਿਲਾਂ ਵਾਲਾ
ਮਜ਼ਾ” ਲੈਣ ਵਾਸਤੇ ਨਸ਼ਾ ਵਧਾਉਣਾ ਅਤੇ ਨਸ਼ਾ ਨਾਂ ਮਿਲਣ ਤੇ ਸ਼ਰੀਰਕ ਤੇ
ਮਾਨਸਿਕ ਤੋੜ ਲੱਗਣੀ, ਦੋਵੇਂ ਤੁਹਾਡੇ ਬੱਚੇ ਦੇ ਨਸ਼ਿਆਂ ਦੇ
ਅਮਲੀ/ਮੁਥਾਜ ਹੋਣ ਦੇ ਨਿਸ਼ਾਨ ਨੇ। ਇਸ ਤੋਂ ਅਲਾਵਾ ਮਿੱਥੇ ਸਮੇਂ ਤੋਂ
ਲੰਬੀ ਦੇਰ ਬਾਦ ਤੱਕ ਨਸ਼ੇ ਲੈਣੇ, ਬਾਰੰਬਾਰ ਕੋਸ਼ਿਸ਼ ਤੋਂ ਬਾਦ ਵੀ ਛੱਡ
ਨਾਂ ਸਕਣਾਂ ਅਤੇ ਬਹੁਤ ਸਮਾਂ ਨਸ਼ਾ ਲੱਭਣ ‘ਚ ਲਾਉਣਾ ਅਤੇ ਨਸ਼ਿਆਂ ਪਿਛੇ
ਹੋਰ ਸ਼ੌਕ ਛੱਡ ਦੇਣਾਂ ਵੀ ਅਮਲ/ਮੁਥਾਜੀ ਦੇ ਹੀ ਨਿਸ਼ਾਨ ਹਨ।

ਪਰਿਵਾਰ ਵਿੱਚ ਨਸ਼ਿਆਂ ਦੀ ਕੁਵਰਤੋਂ ਕਰਨ ਵਾਲੇ ਹੋਰ ਜੀਆਂ ਦਾ ਹੋਣਾਂ
ਨਾਂ ਸਿਰਫ਼ ਬੱਚੇ ਨੂੰ ਨਸ਼ਿਆਂ ਦੀ ਪਰਵਾਨਗੀ ਦਿੰਦਾ ਹੈ ਬਲਕਿ ਉਹਨਾਂ
ਵਿਚ ਛੇਤੀ ਅਮਲ ਤੇ ਲੱਗਣ ਦੀ ਜਮਾਂਦਰੂ ਬਿਰਤੀ ਹੋਰ ਬਚਿਆਂ ਨਾਲੋਂ
ਵੱਧ ਹੋਣ ਕੰਨੀਂ ਇਸ਼ਾਰਾ ਕਰਦਾ ਹੈ।

ਜੈਦੀਪ ਦਾ ਸਦਾ “ਬਾਹਰਲਾ” ਮਹਿਸੂਸ ਕਰਨਾ ਅਤੇ “ਘੈਂਟ” ਮੁੰਡਿਆਂ ‘ਚ
ਰਲਣ ਦੀ ਕੋਸ਼ਿਸ਼ ਕਰਨਾ ਵੀ ਉਹਦੇ ਨਸ਼ੇ ਵਰਤਣ ਦਾ ਕਾਰਣ ਬਣੇ ਹੋ ਸਕਦੇ
ਨੇ।

ਕਿਵੇਂ ਪਛਾਣੀਏ?ਜੈਦੀਪ ਦੀ ਮਾਂ ਨੂੰ ਜੇ ਨਸ਼ਿਆਂ ਦੀ ਕੁਵਰਤੋਂ ਜਾਂ ਅਮਲ/ਮੁਥਾਜੀ ਦੇ
ਨਿਸ਼ਾਨ ਪਛਾਨਣੇ ਆਉਂਦੇ ਹੁੰਦੇ ਤਾਂ ਉਹ ਇਸ ਖ਼ਤਰਨਾਕ ਮਸਲੇ ਦਾ ਹੱਲ
ਛੇਤੀ ਲੱਭ ਲੈਂਦੀ। ਜੇ ਜੋ ਉਹਨੇ ਪਹਿਲਾਂ ਹੀ ਦੇਖ ਲਿਆ ਸੀ, ਉਹਦੇ
ਨਾਲ-ਨਾਲ ਉਹਨੂੰ ਇਹ ਵੀ ਪਤਾ ਹੁੰਦਾ ਕਿ ਸਕੂਲ ਨਾਂ ਪਹੁੰਚਣਾ, ਮਨੋਰਥ
ਤੋਂ ਲੱਥ ਜਾਣਾਂ, ਲਕੋ ਰਖਣਾਂ ਜਿਵੇਂ ਦਰਵਾਜੇ ਨੂੰ ਅੰਦਰੋਂ ਕੁੰਡੀ
ਮਾਰੀ ਰਖਣੀ ਜਾਂ ਖੜਕਾਉਣ ਤੇ ਖੋਲ੍ਹਣ ਨੂੰ ਬਹੁਤਾ ਚਿਰ ਲਾਉਣਾ, ਲਾਲ
ਝੰਡੀਆਂ ਨੇ ਤਾਂ ਖਤਰੇ ਦੀ ਟੱਲੀ ਉਹਨੂੰ ਪਹਿਲਾਂ ਸੁਣ ਜਾਂਦੀ।
ਮਾਪਿਆਂ ਦੇ ਪਰਸ ‘ਚੋਂ ਰੁਪਏ ਗਾਇਬ ਹੋਣ ‘ਤੇ ਬੱਚਿਆਂ ਵੱਲੋਂ ਆਪਣੀਆਂ
ਪਿਆਰੀਆਂ ਚੀਜ਼ਾਂ ਦੀ ਵਿੱਕਰੀ ਕਰਨ ਨਾਲ ਚੌਕੰਨੇ ਹੋਣਾ ਜ਼ਰੂਰੀ ਹੈ,
ਕਿੳਂੁਕਿ ਇਹ ਪੈਸੇ ਨਸ਼ੇ ਖ਼ਰੀਦਣ ਵਾਸਤੇ ਵਰਤੇ ਗਏ ਹੋ ਸਕਦੇ ਨੇ।
ਬਦਲੇ ਮਿਜ਼ਾਜ, ਵਿਹਾਰ ਅਤੇ ਨੀਂਦ ‘ਚ ਬਦਲ ਹੋਣਾਂ ਵੀ ਨਸ਼ਿਆਂ ਦੀ ਵਰਤੋਂ
ਦੇ ਨਿਸ਼ਾਨ ਹੋ ਸਕਦੇ ਨੇ।

ਨਸ਼ੇ ਖਾਧੇ ਜਾਂ ਚੜ੍ਹੇ ਹੋਣ ਦੇ ਖ਼ਾਸ ਨਿਸ਼ਾਨ?ਸ਼ਰਾਬ ਦੇ ਨਸ਼ੇ ਦੀ ਸਿਆਣ - ਜ਼ਬਾਨ ਥਥਲਾਉਣ, ਸਿੱਧਾ ਨਾਂ ਤੁਰ ਸਕਣ,
ਦੁਆਲੇ ਦੀ ਸੋਝ ਨਾਂ ਰਹਿਣ, ਸ਼ਰਾਬ ਦੀ ਸੁੰਘ ਆਉਣ, ਰਾਤ ਨੂੰ ਉਲਟੀਆਂ
ਆਉਣ, ਸਵੇਰੇ ਸਿਰ ਦੁਖਣ ਵਗੈਰਾ ਨਾਲ਼ ਕੀਤੀ ਜਾ ਸਕਦੀ ਹੈ।
ਕੋਕੇਨ ਦੇ ਨਸ਼ੇ ਦੀਆਂ ਨਿਸ਼ਾਨੀਆਂ ਹਨ - ਅੱਖਾਂ ਦੀਆਂ ਪੁਤਲੀਆਂ
ਚੌੜੀਆਂ, ਵਾਧੂ ਚੁਸਤੀ, ਨੀਂਦ ਨਾ ਆਉਣ, ਹੌਲ ਪੈਣੇ, ਬੇਚੈਨ ਹੋਣਾ,
ਡਰਿਆ ਹੋਣਾ, ਨੱਕ ਵੱਗਣਾ, ਦੌਰਾ ਪੈਣਾ, ਕਪੜਿਆਂ ਤੇ ਚਿੱਟਾ ਪਾਊੂਡਰ
ਹੋਣਾਂ, ਬਲੇਡ ਜਾਂ ਬੱਤੀਆਂ ਵਾਂਗ ਮੋੜੇ ਹੋਏ ਨੋਟ (ਜੋ ਕੋਕੇਨ ਪਾਊਡਰ
ਸੁੰਘਣ ਦੇ ਕੰਮ ਆਉਂਦੇ ਨੇ) ਪਏ ਹੋਣਾਂ। 
ਹੈਰੋਯਨ (ਅਫ਼ੀਮ ਵਰਗੇ ਨਸ਼ੇ) ਦੇ ਨਸ਼ੇ ਵਿੱਚ ਸੌਂਦੂ ਦਿੱਖ, ਹੋਲੀ ਤੇ
ਪੇਤਲੇ ਸਾਹ, ਬਹੁਤ ਨਿੱਕੀਆਂ ਪੁਤਲੀਆਂ, ਬਾਂਹਾਂ ਤੇ ਲਾਲ ਨਿਸ਼ਾਨ
(ਟੀਕੇ ਵਗੈਰਾ ਦੇ) ਹੋ ਸਕਦੀ ਹੈ।

ਬਚਾਅ ਕਿਵੇਂ ਕੀਤਾ ਜਾਵੇ?
ਬਿਨਾਂ ਨਘੋਚਾਂ ਕੱਢੇ ਆਪਣੇ ਬੱਚੇ ਦੀ ਹਰ ਗੱਲ ਸੁਣਨਾਂ ਤੁਹਾਡਾ ਸਭ
ਤੋਂ ਤਕੜਾ ਤੀਰ ਹੈ। ਇਸ ਨਾਲ ਬੱਚਾ ਨੂੰ ਲੱਗਦੈ ਕਿ ਮਾਪਿਆਂ ਨਾਲ
ਆਪਣੀਆਂ ਔਕੜਾਂ ਬਾਰੇ ਗੱਲ ਕਰਨ ਵਿੱਚ ਕੋਈ ਖ਼ਤਰਾ ਨਹੀਂ ਅਤੇ ਉਹ
ਉਸਦੀ ਗੱਲ ਨੂੰ “ਸਮਝਦੇ” ਨੇ। ਇਸ ਨਾਲ਼ ਖੁੱਲ ਦਾ ਮਾਹੌਲ ਸਿਰਜਿਆ
ਜਾਂਦੈ ਜਿਸ ਵਿਚ ਨਸ਼ਿਆਂ ਵਰਗੇ ਔਖੇ ਮਜ਼ਮੂਨ ਆਸਾਨੀ ਨਾਲ਼ ਛੇੜੇ ਜਾ
ਸਕਦੇ ਨੇ।
ਜ਼ਰੂਰੀ ਹੈ ਕਿ ਬਚਿੱਆਂ ਤੋਂ ਤੁਹਾਡੀਆਂ ਉਮੀਦਾਂ ‘ਤੇ ਨਸ਼ਿਆਂ ਬਾਰੇ
ਤੁਹਾਡੇ ਅਸੂਲ ਸਾਫ਼ ਸ਼ਬਦਾਂ ਵਿੱਚ ਅਤੇ ਪਿਆਰ ਨਾਲ਼ ਉਹਨਾਂ ਨੂੰ ਦੱਸੇ
ਜਾਣ ਅਤੇ ਫ਼ੇਰ ਤੁਸੀਂ ਇਹਨਾਂ ਤੇ ਪਹਿਰਾ ਦਵੋ।
ਬਚਿੱਆਂ ਨੂੰ ਨਸ਼ਿਆਂ ਨੂੰ ਨਾਂਹ ਕਹਿਣ ਸਿਖਾਉਣ ਦੇ ਨਾਲ-ਨਾਲ ਸਬੂਤ
ਸਹਿਤ ਸਮਝਾਏ ਨਸ਼ਿਆਂ ਦੇ ਨੁਕਸਾਨ ਕੰਮ ਆਉਂਦੇ ਨੇ। ਨਸ਼ਿਆਂ ਬਾਰੇ
ਛਪਿਆ ਅਦਬ/ਸਾਹਿਤ ਆਪ ਪੜ੍ਹਨ ‘ਤੇ ਬਚਿਆਂ ਨੂੰ ਪੜ੍ਹਾਉਣ ਨਾਲ ਵੀ ਮਦਦ
ਮਿਲਦੀ ਹੈ। 

ਹਥੋਂ ਨਿਕਲ਼ੇ ਹਾਲਾਤ।

ਜੈਦੀਪ ਦੇ ਮੋੜੇ ਦਾ ਰਾਹ ਔਖਾ ਸੀ ਜਿਸਦੀ ਲੋੜ ਨਹੀਂ ਸੀ ਜੇ ਮਾਹਿਰਾਂ
ਦੀ ਲੋੜ ਛੇਤੀ ਪਛਾਣ ਲਈ ਜਾਂਦੀੇ। ਬੱਚੇ ਦੇ ਵਿਹਾਰ ‘ਚ ਜੇ ਬਦਲਾ ਹੈ
ਅਤੇ ਤੁਹਾਨੂੰ ਉਹਦੇ ਨਸ਼ੇ ਵਰਤਦੇ ਹੋਣ ਤੇ ਜੇ ਸ਼ੱਕ ਹੈ ਤਾਂ ਤੁਸੀਂ
ਉਸਦੇ ਡਾਕਟਰ ਨਾਲ਼ ਛੇਤੀ ਗੱਲ ਕਰੋ। ਆਪਣੇ ਨੇੜੇ ਦੇ ਹਸਪਤਾਲ ਵਿੱਚ
ਅਲੱੜਾਂ ਦੇ ਨਸ਼ਿਆਂ ਦੇ ਪ੍ਰੋਗਰਾਮ ਅਤੇ ਹੋਰ ਸੇਵਾਵਾਂ ਦਾ ਪਤਾ ਕੀਤਾ
ਜਾ ਸਕਦਾ ਹੈ।
ਕੁਝ ਹੇਠ ਲਿਖ਼ੀਆਂ ਵੈਬਸਾਈਟਾਂ ਵੀ ਸਹਾਈ ਹੋ ਸਕਦੀਆਂ ਨੇ।

http://www.nida.nih.gov/
http://www.adultchildren.org/
http://www.alcoholics-anonymous.org/?Media=PlayFlash


ਨਸ਼ੀਲੀਆਂ ਦਵਾਈਆਂ ਦਾ ਅਸਰ -

ਨਸ਼ੀਲੀਆਂ ਦਵਾਈਆਂ ਦਾ ਸਿਧਾ ਅਸਰ ਦਿਮਾਗ ਤੇ ਹੁੰਦਾ ਹੈ। ਦਿਲ ਦੀ ਧਡ਼ਕਨ ਤੇਜ ਹੁੰਦੀ ਹੈ ਅਤੇ ਬਲੱਡ ਪ੍ਰੈਸ਼ਰ ਵਧਦਾ ਹੈ। ਲਗਾਤਾਰ ਦੀ ਨਸ਼ਾਖੋਰੀ ਜਾਨ ਲੇਵਾ ਹੋ ਸਕਦੀ ਹੈ। ਹਮੇਸ਼ਾ ਯਾਦ ਰੱਖੋ – ਨਸ਼ਾਖੋਰੀ ਇਕ ਰੋਗ ਹੈ। ਜੋ ਵਿਗਿਆਨਕ ਇਲਾਜ ਅਤੇ ਸਮੇਂ ਤੇ ਦਿੱਤੀ ਸਹੀ ਸਲਾਹ ਆਦਿ ਨਾਲ ਬਿਲਕੁਲ ਠੀਕ ਹੋ ਸਕਦਾ ਹੈ। ਨਸ਼ੀਲੀਆਂ ਦਵਾਈ ਦੀ ਵਰਤੋਂ ਕਰਨਾ ਇਕ ਅਪਰਾਧ ਹੈ। ਇਸ ਕਾਨੂੰਨ ਨੂੰ ਤੋਡ਼ਨ ਵਾਲਿਆਂ ਨੂੰ ਜੇਲ੍ਹ ਦੀ ਸਜ਼ਾ ਅਤੇ ਜੁਰਮਾਨਾ ਹੋ ਸਕਦਾ ਹੈ।

ਨਸ਼ੇ ਵਾਲੀਆਂ ਵਸਤਾਂ ਲੈਣ ਬਾਰੇ ਕੁਝ ਆਮ ਪ੍ਰਚਲਤ ਮਿੱਥ ਅਤੇ ਸਚਾਈਆਂ-

ਮਿੱਥ – ਇਕ ਵਾਰ ਸ਼ੌਕੀਆ ਸ਼ੁਰੂ ਕਰ ਕੇ ਛੱਡਿਆ ਜਾ ਸਕਦਾ ਹੈ।
ਸੱਚਾਈ – ਜਿਆਦਾਤਰ ਨਸ਼ੇਡ਼ੀ ਸ਼ੌਕੀਆ ਹੀ ਨਸ਼ਾ ਸ਼ੁਰੂ ਕਰਦੇ ਹਨ, ਪਰ ਨਸ਼ਾ ਛੁਡ਼ਾਉਣਾ ਕਾਫੀ ਮੁਸ਼ਕਲ ਕੰਮ ਹੈ।

ਮਿੱਥ – ਇਹ ਸਿਰਜਣ ਸ਼ਕਤੀ ਵਧਾਉਂਦਾ ਹੈ।
ਸੱਚਾਈ – ਨਸ਼ਾਖੋਰ ਦੀ ਸੂਝ-ਬੂਝ ਅਤੇ ਵਿਚਾਰਾਂ ਵਿੱਚ ਸਪਸ਼ਟਤਾ ਅਤੇ ਕੰਮ ਕਾਰ ਵਿਚ ਇਕਸੁਰਤਾ ਖਤਮ ਹੋ ਜਾਂਦੀ ਹੈ।

ਮਿੱਥ – ਨਸ਼ਿਆਂ ਨਾਲ ਵਿਚਾਰ ਸ਼ਕਤੀ ਤਿੱਖੀ ਹੁੰਦੀ ਹੈ, ਇਕਾਗਰਤਾ ਵਧਦੀ ਹੈ, ਅਤੇ ਸੰਭੋਗ ਵਿਚ ਸੁੱਖ ਪ੍ਰਾਪਤ ਹੁੰਦਾ ਹੈ।
ਸੱਚਾਈ – ਵਕਤੀ ਤੌਰ ਤੇ ਇਸ ਨਾਲ ਕੁਝ ਹੱਲਾਸ਼ੇਰੀ ਮਿਲ ਸਕਦੀ ਹੈ, ਪਰ ਅੰਤ ਵਿੱਚ ਇਸ ਨਾਲ ਸਧਾਰਣ ਕਾਰਜ ਸ਼ਕਤੀ ਤੇ ਬਹੁਤ ਬੁਰਾ ਅਸਰ ਪੈਂਦਾ ਹੈ।

ਨਸ਼ਾਖੋਰੀ ਦੀਆਂ ਨਿਸ਼ਾਨੀਆਂ-

ਦੈਨਿਕ ਕੰਮਾਂ ਵਿਚ ਅਰੁਚੀ ।
ਭੁੱਖ ਅਤੇ ਵਜ਼ਨ ਵਿੱਚ ਕਮੀ।
ਚਾਲ ਵਿਚ ਲਡ਼ਖਡ਼ਾਹਟ, ਕੰਪਕਾਪਟ ਅਤੇ ਬੇਢੰਗਾਪਨ।
ਲਾਲ ਅਤੇ ਭਾਰੀ ਅੱਖਾਂ, ਨਜ਼ਰ ਵਿਚ ਧੁੰਦਲਾਪਨ ਅਤੇ ਨੀਂਦ ਨਾ ਆਉਣਾ।
ਘਰ ਵਿਚ ਸੂਈਆਂ, ਸਰਿੰਜਾਂ ਅਤੇ ਅਜੀਬੋ ਗਰੀਬ ਪੈਕਟਾਂ ਦਾ ਆਉਣਾ।
ਸਰੀਰ ਤੇ ਨਵੇਂ ਅਤੇ ਕਈ-ਕਈ ਇੰਜੈਕਸ਼ਨਾਂ ਦੇ ਦਾਗ ਅਤੇ ਕਪਡ਼ਿਆਂ ਤੇ ਖੂਨ ਦੇ ਧੱਬੇ।
ਉਲਟੀਆਂ ਹੋਣਾ, ਸਰੀਰ ਵਿਚ ਭਿਆਨਕ ਦਰਦ ਅਤੇ ਨੀਂਦ ਨਾ ਆਉਣਾ।
ਸ਼ਰੀਰ ਦਾ ਪਸੀਨੇ ਨਾਲ ਤਰਬਤਰ ਹੋ ਜਾਣਾ, ਘਬਰਾਹਟ ਆਦਿ।
ਯਾਦ ਸ਼ਕਤੀ ਤੇ ਏਕਾਗ੍ਰਤਾ ਦੀ ਕਮੀ, ਚਿਡ਼ਚਿਡ਼ਾਪਨ ਅਤੇ ਤੁਨਕ-ਮਿਜਾਜੀ।
ਪੁਰਾਣੇ ਦੋਸਤ ਮਿੱਤਰ ਛੱਡਕੇ ਅਚਾਨਕ ਨਵੇਂ-ਨਵੇਂ ਦੋਸਤ ਬਣਾ ਲੈਣਾ।
ਮਾਂ-ਬਾਪ ਜਾਂ ਜਾਣਕਾਰੀ ਤੋਂ ਆਨੇ-ਬਹਾਨੇ ਪੈਸੇ ਮੰਗਣਾ।
ਘਰ ਦਾ ਸਮਾਨ, ਪੈਸਾ ਗਾਇਬ ਹੋ ਜਾਣਾ।
ਏਕਾਂਤ ਵਿਚ ਜਿਆਦਾ ਦੇਰ ਤੱਕ ਬੈਠੇ ਰਹਿਣਾ।
ਸਕੂਲ, ਕਾਲਜ ਜਾਂ ਕੰਮ ਤੇ ਜਾਣ ਤੋਂ ਕੰਨੀ ਕਤਰਾਉਣਾ।


ਇਕ ਖਬਰ ਅਨੁਸਾਰ ਪੰਜਾਬ ਦੇ ਦੋ ਤਿਹਾਈ ਪਂੇਡੂ ਪਰਿਵਾਰਾਂ ਵਿਚ ਘੱਟੋ ਘੱਟ ਇਕ ਜੀਅ ਨਸ਼ਿਆ ਦਾ ਆਦੀ ਹੈ। ਰਿਪੋਰਟ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਐਚ.ਸੀ. ਅਰੋੜਾ ਨੇ ਇਕ ਜਨਹਿਤ ਪਟੀਸ਼ਨ ਰਾਹੀਂ ਬੇਨਤੀ ਕੀਤੀ ਕਿ ਪੰਜਾਬ ਦੇ ਲੋਕਾਂ ਅੰਦਰ ਨਸ਼ਿਆਂ ਦੀ ਵੱਧ ਰਹੀ ਬਿਮਾਰੀ ਕਾਰਨ ਸਰਕਾਰ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਹਰ ਜਿਲੇ ਵਿਚ ਘੱਟੋ-ਘੱਟ ਇੱਕ ਡੀਐਡਿਕਸ਼ਨ ਕੇਂਦਰ ਖੋਲੇ। ਵਕੀਲ ਨੇ ਇਕ ਸਰਕਾਰੀ ਸਰਵੇਖਣ ਦੀ ਰਿਪੋਰਟ ਦੇ ਆਧਾਰ ਤੇ ਦੱਸਿਆ ਕਿ ਅੰਮ੍ਰਿਤਸਰ, ਲੁਧਿਆਣਾ, ਕਪੂਰਥਲਾ, ਫਿਰੋਜਪੁਰ, ਮੁਕਤਸਰ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਜਿਲਿਆਂ ਦੇ 67 ਪ੍ਰਤੀਸ਼ਤ ਪੇਂਡੂ ਪਰਿਵਾਰ ਵਿਚ ਇੱਕ ਜੀਅ ਨਸ਼ਿਆ ਦਾ ਆਦੀ ਹੋ ਚੁਕਾ ਹੈ ਜਦਕਿ 50 ਫ਼ੀਸਦੀ ਪੁਲਿਸ ਵਾਲੇ ਨਸ਼ਿਆ ਦੀ ਲਤ ਤੋਂ ਪੀੜਤ ਹੋ ਚੁੱਕੇ ਹਨ।
ਅੱਜ ਸਮੈਕ ਤੋਂ ਇਲਾਵਾ ਨੌਜਵਾਨ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਵੀ ਸ਼ਰੇਆਮ ਕਰ ਰਹੇ ਹਨ। ਕੁਝ ਨੌਜਵਾਨ ਡਾਈਆਜੀਪਾਮ, ਇੰਪਾਰਮਾਈਨ, ਅਲੈਪਰਾਜੋਲਮ ਆਦਿ ਨੂੰ ਵਧੇਰੇ ਮਾਤਰਾ ਵਿੱਚ ਲੈ ਕੇ ਨਸ਼ਾ ਪ੍ਰਾਪਤ ਕਰਦੇ ਹਨ। ਅਜਿਹੇ ਕੈਮਿਸਟ ਵੀ ਮਿਲ ਜਾਂਦੇ ਹਨ, ਜੋ ਨਸ਼ਾ ਪ੍ਰਾਪਤੀ ਦੇ ਚਾਹਵਾਨ ਗ੍ਰਾਹਕਾਂ ਨੂੰ ਸੰਤੁਸ਼ਟ ਕਰਨ ਲਈ ਨਾ ਹੀ ਉਹਨਾਂ ਦੀ ਜਾਨ ਦੀ ਪ੍ਰਵਾਹ ਨਹੀਂ ਕਰਦੇ ਹਨ ਅਤੇ ਨਾ ਹੀ ਆਪਣੇ ਪੇਸ਼ੇ ਦੀ। ਸਪਿਰਿਟ ਕੋਲਰੋਫਾਰਮ ਅਤੇ ਲਿਕਵਿਡ ਕਾਰਡੋਕ ਆਦਿ ਨੂੰ ਮਿਲਾ ਕੇ ਰਸਾਇਣਿਕ ਸ਼ਰਾਬ ਦਾ ਪੈੱਗ ਵੇਚਿਆ ਜਾਂਦਾ ਹੈ। ਜਿਸਨੂੰ ਸਰੂਰ ਪ੍ਰਾਪਤੀ ਦਾ ਵਧੀਆ, ਸੱਸਤਾ ਅਤੇ ਸੌਖਾ ਸਾਧਨ ਮੰਨਿਆ ਜਾਂਦਾ ਹੈ। ਦਵਾਈਆਂ ਤੋਂ ਇਲਾਵਾ ਟੀਕੇ ਸਿਹਤ ਵਿਗਿਆਨੀਆਂ ਵੱਲੋਂ ਵਰਤੇ ਜਾਂਦੇ ਦਰਦ ਨਿਵਾਰਕ ਟੀਕੇ ਨੋਰਫਿਨ ਆਦਿ ਨੂੰ ਰੋਜ਼ਾਨਾ 8 ਤੋਂ 10 ਟੀਕਿਆਂ ਦੀ ਵਰਤੋਂ ਕਰਕੇ ਨਸ਼ਾ ਪ੍ਰਾਪਤ ਕੀਤਾ ਜਾਂਦਾ ਹੈ।
ਇੰਸਟੀਚਿਊਟ ਆਫ ਡਿਵਲਪਮੈਂਟ ਅਤੇ ਕਮਿਊਨੀਕੇਸ਼ਨ ਦਾ ਅਧਿਐਨ ਵੀ ਹੋਸਟਲਾਂ ਵਾਲੇ ਬੱਚਿਆਂ ਦੇ ਤੱਥਾਂ ਵਿੱਚ ਨਸ਼ਿਆਂ ਦੀ ਪ੍ਰੋੜਤਾ ਕਰਦਾ ਹੈ। ਇਸਦਾ ਸਰਵੇ ਇਹ ਵੀ ਦੱਸਦਾ ਹੈ ਕਿ ਪੰਜਾਬ ਵਿੱਚ 53 ਫੀਸਦੀ ਆਦਮੀ ਅਤੇ 48 ਫੀਸਦੀ ਔਰਤਾਂ ਨਸ਼ਿਆਂ ਦੀਆਂ ਆਦੀ ਹਨ।
ਸ. ਰਘਬੀਰ ਸਿੰਘ, ਇਨਸਾਈਕਲੋਪੀਡੀਆ ਸੀ.ਡੀ. ਦੇ ਕਰਤਾ ਨੇ ਨਸ਼ਿਆਂ ਬਾਰੇ ਦੱਸਿਆ ਕਿ “ਕਾਫੀ ਸਮਾਂ ਪਹਿਲਾਂ ਬਠਿੰਡਾ ਵਿਖੇ ਸ਼ਰਾਬ ਦੇ ਠੇਕੇਦਾਰਾਂ ਨੇ ਸਰਵੇ ਕਰਵਾਇਆ ਤਾਂ ਪਤਾ ਲੱਗਾ ਕਿ ਇੱਕ ਸੀਮਿਤ ਇਲਾਕੇ ਵਿੱਚ ਸ਼ਰਾਬ ਦੀਆਂ ਲਗਭਗ 50,000 ਬੋਤਲਾਂ ਦੀ ਵਿਕਰੀ ਹੋਈ, ਪਰ ਰੱਦੀ ਵਾਲਿਆਂ ਨੇ ਇੱਕ ਲੱਖ ਬੋਤਲਾਂ ਲੋਕਾਂ ਪਾਸੋਂ ਖਰੀਦੀਆਂ। ਇਹ 50,000 ਵੱਧ ਬੋਤਲਾਂ ਜ਼ਰੂਰ ਸਮਗਲਿੰਗ ਰਾਹੀਂ ਆਈਆਂ ਹੋਣਗੀਆਂ। ਸੋ, ਲੋਕਾਂ ਵਿੱਚ ਸ਼ਰਾਬ ਦੀ ਖਪਤ ਸਰਕਾਰੀ ਅੰਕੜਿਆਂ ਨਾਲੋਂ ਕਿਤੇ ਵੱਧ ਹੈ।
ਸਾਬਕਾ ਐਮ.ਪੀ. ਸ. ਅਤਿੰਦਰਪਾਲ ਸਿੰਘ ਜੀ ਨੇ ਮਈ 2002 ਦੇ ਗੁਰਮਤਿ ਪ੍ਰਕਾਸ਼ ਅੰਕ ਵਿੱਚ ਦੱਸਿਆ ਹੈ ਕਿ “ਨਸ਼ਈ ਵਰਗ ਡਬਲਰੋਟੀ ਉਪਰ ‘ਆਇਓਡੈਕਸ’ ਲਗਾ ਕੇ ਖਾਂਦਾ ਹੈ। ਜਿਸ ਨਾਲ ਨਸ਼ਾ ਦੀ ਪ੍ਰਾਪਤੀ ਹੁੰਦੀ ਹੈ। ਇਸ ਤੋਂ ਇਲਾਵਾ ਫੈਂਸੀਡ੍ਰਿਲ, ਕੋਰੈਕਸ ਆਦਿ ਕਫ ਸਿਰਪ ਦੀ ਵਰਤੋਂ ਕੀਤੀ ਜਾਂਦੀ ਹੈ। ਲੋਮੋਫੈਨ, ਲੋਮੋਟਿਲ, ਡੈਜ਼ੀਫਾਮ, ਵਾਲਿਮ ਆਦਿ ਗੋਲੀਆਂ ਦਾ ਫੱਕਾ ਮਾਰਨ ਤੱਕ ਸਾਡੇ ਨੌਜਵਾਨ ਜਾਂਦੇ ਹਨ। ਫਿਰ ਕੈਪਸੂਲਾਂ ਦੀ ਵਾਰੀ ਆ ਜਾਂਦੀ ਹੈ ਜ੍ਹਿਨਾਂ ਵਿੱਚ ਮਾਰਸੀਨ, ਫੋਰਟਵਿਨ, ਨਾਰਫਿਨ ਵੱਡੀ ਮਾਤਰਾ ਵਿੱਚ ਵਰਤੇ ਜਾਂਦੇ ਹਨ। ਇੱਥੇ ਹੀ ਬੱਸ ਨਹੀਂ ਛਿਪਕਲੀ ਦੀ ਪੂਛ ਸਾੜ ਕੇ ਸਿਗਰੇਟ ਵਿੱਚ ਭਰ ਕੇ ਪੀਤੀ ਜਾਂਦੀ ਹੈ।


ਅਨੇਕਾਂ ਅਜਿਹੀਆਂ ਦਵਾਈਆਂ ਜੋ ਬਿਨ੍ਹਾਂ ਕਿਸੇ ਡਾਕਟਰ ਦੇ ਪੁਛਿਆਂ ਬਿਨ੍ਹਾਂ ਪਰਚੀ ਲਏ ਤੋਂ ਲਈਆਂ ਜਾਂਦੀਆਂ ਹਨ। ਜਿਨ੍ਹਾਂ ਵਿੱਚ ਸੈਕਸੋਨਾਫੋਰਟ, ਵੀ-ਟੈਕਸ, ਵਨ-ਟਾਪ, ਕਮਾਂਡੋ, ਬੋਲਡ-ਨਾਇਟ, ਸਟਡ ਅਤੇ ਹਿਮਕੋਲੀਨ ਕਰੀਮ ਵਰਗੀਆਂ ਉਹ ਦਵਾਈਆਂ (?) ਜਿੰਨ੍ਹਾਂ ਦੀ ਕਿਸੇ ਵੀ ਸਿਹਤਮੰਦ ਅਤੇ ਤੰਦਰੁਸਤ ਵਿਅਕਤੀ ਨੂੰ ਲੋੜ ਨਹੀਂ ਪੈਣੀ ਚਾਹੀਦੀ।
ਅੱਜ ਮੁੱਖ ਰੂਪ ਵਿਚ ਹੇਠ ਲਿਖੇ ਨਸ਼ੇ ਵੱਡੇ ਰੂਪ ਵਿਚ ਵਰਤੇ ਜਾ ਰਹੇ ਹਨ:
1.ਸ਼ਰਾਬ
2. ਤੰਬਾਕੂ / ਸਿਗਰੇਟ
3.ਹੈਰੋਇਨ / ਸਮੈਕ
4. ਮੈਡੀਸਨ ਡੱਰਗਜ਼
5. ਭੁੱਕੀ ਤੇ ਅਫੀਮ।


1. ਸ਼ਰਾਬ -
ਸਿਆਣੇ ਬਜ਼ੁਰਗਾਂ ਨੇ ਸ਼ਰਾਬ ਨੂੰ ਸ਼ਰਾਰਤੀ ਪਾਣੀ ਦਾ ਨਾਮ ਦਿੱਤਾ ਹੈ। ਸ਼ਰਾਬ ਇੱਕ ਅਜਿਹਾ ਪਦਾਰਥ ਹੈ ਜਿਸਨੂੰ ਪੀਣ ਨਾਲ ਵਿਅਕਤੀ ਆਪਣੀ ਸੁੱਧ-ਬੁੱਧ ਗੁਆ ਬੈਠਦਾ ਹੈ, ਬਕਵਾਸ ਕਰਨ ਲੱਗ ਜਾਂਦਾ ਹੈ। ਘਰਵਾਲੀ-ਬੱਚਿਆਂ ਨੂੰ ਕੁੱਟਣਾ ਸ਼ੁਰੂ ਕਰ ਦਿੰਦਾ ਹੈ। ਇਸ ਵਿਚ ਅਲਕੋਹਲ ਹੁੰਦੀ ਹੈ। ਜਿਸਦਾ ਸਰੀਰ ਨੂੰ ਕਾਫੀ ਨੁਕਸਾਨ ਪੁੱਜਦਾ ਹੈ। ਤੀਸਰੇ ਪਾਤਸ਼ਾਹ ਜੀ ਸਿੱਖਾਂ ਨੂੰ ਨਸ਼ਾ ਕਰਨ ਤੋਂ ਸਖਤ ਵਰਜਿਆ ਸੀ।

ਜਿਤੁ ਪੀਤੈ ਮਤਿ ਦੂਰ ਹੋਇ, ਬਰਲ ਪਵੈ ਵਿਚਿ ਆਇ॥
ਆਪਣਾ ਪਰਾਇਆ ਨ ਪਛਾਣਈ, ਖਸਮਹੁ ਧਕੇ ਖਾਇ॥
ਜਿਤੁ ਪੀਤੈ ਖਸਮੁ ਵਿਸਰੈ, ਦਰਗਾਹ ਮਿਲੈ ਸਜਾਇ॥
ਝੂਠਾ ਮਦੁ ਮੂਲਿ ਨ ਪੀਚਈ ਜੇਕਾ ਪਾਰਿ ਵਸਾਇ॥
(ਬਿਹਾਗੜੇ ਕੀ ਵਾਰ ਸਲੋਕ ਮਹਲਾ 3, ਪੰਨਾ 554)

ਭਾਵ ਕਿ ਜਿਸਨੂੰ ਪੀਣ ਨਾਲ ਮੱਤ ਮਾਰੀ ਜਾਵੇ, ਆਪਣੇ ਪਰਾਏ ਦੀ ਪਛਾਣ ਨਾ ਰਹੇ, ਪ੍ਰਭੂ ਦੀ ਸੱਚੀ ਦਰਗਾਹ ਤੋਂ ਵੀ ਧੱਕੇ ਪੈਣ, ਪ੍ਰਮਾਤਮਾ ਵਿਸਰ ਜਾਵੇ ਅਤੇ ਪ੍ਰਭੂ ਦੀ ਸੱਚੀ ਦਰਗਾਹ ਤੇ ਸਜ਼ਾ ਮਿਲੇ, ਅਜਿਹੇ ਪਦਾਰਥ ਦਾ ਸੇਵਨ ਨਾ ਕਰੀ। ਪਰ ਅਫਸੋਸ ਅੱਜ ਸਿੱਖਾਂ ਵਿਚ ਹੀ ਸ਼ਰਾਬ ਦੀ ਵਰਤਂੋ ਸੱਭ ਤੋ ਵੱਧ ਕੀਤੀ ਜਾਂਦੀ ਹੈ। ਇਥੋਂ ਤੱਕ ਕੇ ਕਈ ਅੰਮ੍ਰਿਤਧਾਰੀਆਂ ਨੂੰ ਸ਼ਰਾਬ ਪੀਂਦੇ ਆਪਣੀ ਅੱਖੀ ਵੇਖਿਆ ਹੈ। ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਈ ਇਕ ਕਾਨਫਰੰਸ ਦੌਰਾਨ ਡਾਕਟਰਾਂ ਵਲੋਂ ਇਹ ਗੱਲ ਸਪੱਸ਼ਟ ਕੀਤੀ ਗਈ ਕਿ ਜਿਹੜਾ ਵਿਅਕਤੀ 20 ਤੋਂ 60 ਸਾਲ ਦੀ ਉਮਰ ਤੱਕ ਨਸ਼ਿਆਂ ਦਾ ਸੇਵਨ ਕਰਦਾ ਹੈ ਉਹ ਆਪਣਾ 10 ਤੋਂ 15 ਲੱਖ ਦਾ ਨੁਕਸਾਨ ਕਰਦਾ ਹੈ। ਸ਼ਰਾਬ ਪੀਣ ਨਾਲ ਜਿਗਰ ਸੁਸਤ ਹੋ ਜਾਂਦਾ ਹੈ। ਪੀਲੀਆਂ, ਕੈਂਸਰ ਜਾਂ ਹਾਰਟ ਫੇਲ ਹੋ ਜਾਂਦਾ ਹੈ। ਸ਼ੁਰੂ ਵਿਚ ਮੋਟਾਪਾ ਅੰਤ ਵਿਚ ਸੋਕੜਾ, ਗਠੀਆ, ਹਾਦਸਿਆਂ ਅਤੇ ਦੁਰਘਟਨਾਵਾਂ ਦੀ ਸੰਭਾਵਨਾ ਵੱਧ ਜਾਂਦੀ ਹੈ। ਸ਼ਰਾਬਨੋਸੀ ਬਾਰੇ ਗੁਰਬਾਣੀ ਨੇ ਸੱਪਸ਼ਟ ਕੀਤਾ ਹੈ।

‘ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ॥’  (ਅੰਗ- 553)

2. ਸਿਗਰੇਟ/ਤੰਬਾਕੂ  –ਵਿਸ਼ਵ ਸਿਹਤ ਸੰਗਠਨ ਦੀ ਇਕ ਰਿਪੋਰਟ ਅਨੁਸਾਰ ਹਰ ਸਾਲ ਪੰਜ ਲੱਖ ਵਿਅਕਤੀ ਤੰਬਾਕੂਨੋਸੀ ਨਾਲ ਮਰਦੇ ਹਨ। ਸੰਨ 2030 ਤੱਕ ਇਹ ਗਿਣਤੀ ਢਾਈ ਗੁਣ ਹੋ ਜਾਵੇਗੀ। ਸਿਗਰਟ ਜਾਂ ਬੀੜੀ ਵਿਚ ਜੋ ਤੰਬਾਕੂ ਹੰਦਾ ਹੈ ਉਹ ਅੱਗ ਦੇ ਸੇਕ ਨਾਲ ਸੁਕਾਇਆ ਹੁੰਦਾ ਹੈ। ਸਿਗਰਟ ਦੀ ਪਰਿਭਾਸ਼ਾ ਦਿੰਦਿਆਂ ਸਰ ਵਿਜਿਲ ਸਕਾਟ ਨੇ ਠੀਕ ਕਿਹਾ ਹੈ ਕਿ “ਸਿਗਰੇਟ (ਅੰਦਰੋਂ ਭਰੀ ਹੋਈ) ਇੱਕ ਅਜਿਹੀ ਨਲਕੀ ਹੈ ਜਿਸਦੇ ਇੱਕ ਸਿਰੇ ‘ਤੇ ਤਾਂ ਜੋਤ ਜਗ ਰਹੀ ਹੈ ਅਤੇ ਦੂਜੇ ਸਿਰੇ ਤੇ ਇੱਕ ਮੁਰਖ ਚਿੰਬੜਿਆ ਹੁੰਦਾ ਹੈ।”
ਮੈਂ ਖੁੱਦ ਜਦ ਜੁਲਾਈ 2005 ਵਿੱਚ ਪਾਕਿਸਤਾਨ ਗਿਆ ਸੀ ਤਾਂ ਉਥੋਂ ਦੇ ਲਾਹੌਰ ਸ਼ਹਿਰ ਵਿੱਚ ਇਹ ਦੇਖ ਕੇ ਹੈਰਾਨ ਹੋ ਗਿਆ ਸੀ ਕਿਉਥੇ ਦਾ 10-12 ਸਾਲ ਦੀ ਉਮਰ ਦੇ ਬੱਚੇ ਤੋਂ ਲੈ ਕੇ ਬਜ਼ੁਰਗੀ ਉਮਰ ਤੱਕ ਦੇ 90 ਫੀਸਦੀ ਲੋਕ ਸਿਗਰੇਟ ਪੀਣ ਦੇ ਆਦੀ ਹਨ। ਜਦ ਮੀਨਾਰ-ਏ-ਪਾਕਿਸਤਾਨ ਪਾਰਕ ਵਿੱਚ ਬੈਠੇ ਇੱਕ ਨੌਜਵਾਨ ਨੂੰ ਇਸਦਾ ਕਾਰਣ ਪੁਛਿਆ ਤਾਂ ਉਸਨੇ ਕਿਹਾ ਕਿ “ਇੱਥੇ (ਲਾਹੌਰ ਵਿੱਚ) ਸਿਗਰੇਟ ਨੂੰ ਲਾਹੌਰ ਦੀ ਸ਼ਾਨ ਸਮਝਿਆ ਜਾਂਦਾ ਹੈ ਅਤੇ ਜਿਹੜਾ ਇਸਦਾ ਸੇਵਨ ਨਹੀਂ ਕਰਦĆ

127
Shayari / Re: ਪਿੰਡ ਗੁਆਚ ਗਿਆ
« on: January 25, 2009, 09:25:40 PM »
sukhria sab da ehna mann denn liyi...meinu laggia c k kise neh pasand nahi kitta honna.

128
Shayari / ਪਿੰਡ ਗੁਆਚ ਗਿਆ
« on: January 24, 2009, 01:51:24 PM »


ਨਾਂ ਉਹ ਪਿੰਡ ਦੀਆ ਡੰਡੀਆ, ਨਾਂ ਉਹ ਪਿੰਡ ਦੇ ਹਾਣੀ
ਨਾਂ ਪਹਿਲਾਂ ਵਰਗੇ ਕਾਮੇ ਦਿਸਣ, ਨਾਂ ਉਹ ਸੱਥ ਪੁਰਾਣੀ
ਹਸਦੀ ਵਸਦੀ ਨਗਰੀ ਦਾ ਇਕ, ਝੁੰਡ ਗੁਆਚ ਗਿਆ ਹੈ।
ਸ਼ਹਿਰ ਚ ਵਸਦਿਉ ਲੋਕੋ ਮੇਰਾ, ਪਿੰਡ ਗੁਆਚ ਗਿਆ ਹੈ।
ਰੁਖੀ ਮਿਸੀ ਰੋਟੀ ਖਾਕੇ, ਸਾਰੇ ਠੰਡਾ ਪਾਣੀ ਪੀਂਦੇ ਸਾਂ
ਸ਼ਹਿਰਾਂ ਵਿਚ ਕਸੂਤੇ ਫਸ ਗਏ, ਸੋਹਣੀ ਜ਼ਿੰਦਗੀ ਜੀਂਦੇ ਸਾਂ
ਨਾਂ ਕੁੜੀਆਂ ਦੀ ਢਾਣੀ, ਪਿੰਡ ਦਾ, ਖੂਹ ਗੁਆਚ ਗਿਆ ਹੈ
ਸ਼ਹਿਰ ਚ ਵਸਦਿਉ ਲੋਕੋ ਮੇਰਾ, ਪਿੰਡ ਗੁਆਚ ਗਿਆ ਹੈ।

129
Shayari / Re: pyar
« on: January 24, 2009, 01:47:11 PM »
 ")) "))
ehna jada

130
Fun Time / Re: SAUEST bacha worldwide.... NIKKI_HEER
« on: January 19, 2009, 08:39:46 PM »
y ki hoyia tenu

131
Fun Time / Re: SAUEST bacha worldwide.... NIKKI_HEER
« on: January 19, 2009, 08:33:03 PM »
http://music.pz10.com/album/3582/Karma%20Maare%20Aashiq-Gs%20Peter.html
nikki a album vicho meinu
8-.Yaar Da Jaloos Kadeya - Gs Peter
5.Chah Lathhge - Gs Peter   
yaar plz a do song de do

132
Fun Time / Re: SAUEST bacha worldwide.... NIKKI_HEER
« on: January 19, 2009, 08:14:12 PM »
thanks 22
vicky but ohna kol o song hani gye
pz10 toh dwld nahi hunde

133
Fun Time / Re: SAUEST bacha worldwide.... NIKKI_HEER
« on: January 19, 2009, 08:06:51 PM »
yaar kise nu pata koi site da jitho 10-15 years old song downlkoad hon

134
Fun Time / Re: ***New Game***bday fun.
« on: January 19, 2009, 12:26:24 AM »
i gave my number to my best friends brother because i was drunk

135
Gup Shup / Re: smartest person on PJ...... JASS??? :P
« on: January 19, 2009, 12:22:48 AM »
tera khera mooh dukh ...
ka de...

136
Gup Shup / Re: first love-storiés directly from heart to forums.
« on: January 19, 2009, 12:21:08 AM »
nice one nikki

137
Gup Shup / Re: smartest person on PJ...... JASS??? :P
« on: January 19, 2009, 12:19:16 AM »
i thank all pj ppl for honouring me as smartest person on pj. Pagel:) Laugh;) Laugh;)

138
Fun Time / Re: Try it _ Game time.
« on: January 19, 2009, 12:17:06 AM »
joothe ...lokhh X( X(
such a dumb ppl at pj....bas multiple te divide v nahi karna ohna X( X( X( X(


thank you  Laugh;) Laugh;)thank you  Laugh;) Laugh;)jatti..iu noe im smart.
i love to listen when ppl call me smart in their voice. Laugh;) Laugh;)

139
Fun Time / Re: PJ ਛੜਾ ਯੂਨੀਅਨ
« on: January 18, 2009, 11:32:14 PM »
nikkki dont worry itz for both charra and charriz
i was checking online dictionary they were saying that chara , kuwara are same

140
Fun Time / Re: PJ ਛੜਾ ਯੂਨੀਅਨ
« on: January 18, 2009, 11:26:43 PM »
charra ohnu kehde aa jehdi viah de umer lang jave te halye viah na hoeya hove
oye pendu 22 punjabi online dictionary vich search kar k vekh
o edha khende a

Pages: 1 2 3 4 5 6 [7] 8 9 10 11 12 ... 47