January 10, 2025, 03:56:42 AM

Show Posts

This section allows you to view all posts made by this member. Note that you can only see posts made in areas you currently have access to.


Messages - ●๋♥«╬ α๓๓γ Sï∂нบ «╬♥●๋

Pages: 1 ... 61 62 63 64 65 [66] 67 68 69 70 71 ... 151
1301
Net te real lyf ch bht fark a..
Net te kayi showoff karde a.. Par hunde nae..

Siyane kehnde a..
Ja bahh pya janie ja rahh pya janie..
Means apa kise nu ethe baith k judge nae kr sakde.. Ohde lyi oh pers0n nal mil k pta lagda..
sahi gal kahi chlla...... kuj bande jihde bade shreef, sincere, mannerfull bande a net te.....hunde maddi to madddi soch wale

1302
PJ Games / Re: ~~say 1 truth abt the person above ya~~
« on: April 24, 2012, 04:17:37 AM »
sometimes gudd....sometimes rude.....

1303
thank u...but copy paste kitta

1304
Fun Time / Re: pj te sab ton sau kudi kon aa,,,,,,,,,,,,,,,,,,!
« on: April 23, 2012, 05:20:52 AM »
@~ਸ੍ਹੌਕੀਨ кαυя~@

1305
Shayari / ਤੇਰੇ ਬਾਦ ਕਾ ਮੰਜ਼ਰ
« on: April 23, 2012, 04:49:03 AM »

ਜਬ ਯਾਦ ਕਰਤਾ ਹੂੰ ਅਪਨੇ ਮਾਜ਼ੀ ਕੋ
ਗਮੋ ਕੇ ਤੂਫਾਨ ਉੱਠਨੇ ਲਗਤੇ ਹੈਂ ||
ਜਬ ਯਾਦ ਕਰਤਾ ਹੂੰ ਤੇਰੀ ਮੁੱਹਬਤ ਕੇ ਫੂਲ
ਤੇਰੀ ਬੇਵਫਾਈ ਕੇ ਖਾਰ ਚੁਭਨੇ ਲਗਤੇ ਹੈਂ ||

ਮੁਝੇ ਏਕ-ਟੁੱਕ ਦੇਖਤੀ ਹੈਂ ਵੋ ਰਹਗੁਜ਼ਾਰੇਂ
ਜਹਾਂ ਤੁਮ ਹੰਸਕਰ ਮਿਲਤੀ ਥੀ ||
ਅਬ ਇਤਰ ਤਰਕ ਹੈ ਵੋ ਕਲੀਆਂ
ਜੋ ਤੁਮਹੇਂ ਦੇਖਕਰ ਖਿਲਤੀ ਥੀ ||

ਮੁਝੇ ਪੂਛਤਾ ਹੈ ਸਮੁੰਦਰ ਕਿ ਕਹਾਂ ਹੈ ਤੇਰੀ ਹਮਨਫ਼ਾ
ਜਿਸਕੇ ਲਿਏ ਗਹਿਰਾਈ ਸੇ ਮੋਤੀ ਚੁਨਤਾ ਥਾ ||
ਵੋ ਕਹਾਂ ਹੈ ਤੇਰੀ ਜੋਹਰਾਜ਼ਬੀਂ ਜਿਸਕੀ
ਰਅਨੁਆਈ ਕੇ ਨਗਮੇਂ ਬੁਨਤਾ ਥਾ ||

ਤੁਮਹੇਂ ਪੂਛਤੀ ਹੈ ਵੋ ਵਾਦੀ
ਜਹਾਂ ਤੂ ਉਲ਼ਫਤ ਕੇ ਨਗਮੇ ਗਾਤੀ ਥੀ ||
ਵੋ ਤੀਰਾ ਓ ਤੀਰ ਝੋਪੜੀਆਂ
ਯਹਾਂ ਮੇਰੇ ਆਗੋਸ਼ ਮੇਂ ਮੁਸਕੁਰਾਤੀ ਥੀ ||

ਤਬ ਮੇਰੇ ਨਗਮੇਂ ਮੇਰੀ ਨਾਕਾਮ ਮੁੱਹਬਤ ਕੀ
ਦਾਸਤਾਨ ਕਹਨੇ ਲਗਤੇ ਹੈਂ ||
ਸਿਸਕਤੀ ਹੈ ਫ਼ਜਾ ਜਬ ਗਗਨ ਕੇ
ਅਸ਼ਕ ਬਹਨੇ ਲਗਤੇ ਹੈਂ ||

1306

ਦਰਦਾ ਨੂੰ ਪਾਇਆ ਜੀਨੇ ਮੇਰੇ ਪੱਲੇ,ਅੱਜ ਓ ਵੀ ਹੋਕੇ ਭਰਦੀ ਏ......
ਮੌਤ ਦੇ ਕਰੀਬ ਕੀਤਾ ਜੀਨੇ ਮੈਨੂ,ਅੱਜ ਓ ਵੀ ਤਿਲ ਤਿਲ ਮਾਰਦੀ ਏ.......
ਤੁਰਦਾ ਸੀ ਜਿਸ ਰਸਤੇ ਕਦੇ ਮੈ,ਹੁਣ ਓਸੇ ਮੋੜ ਤੇ ਆ ਖੜਦੀ ਏ............
ਪਾਈ ਨਾ ਕਦਰ ਮੇਰੇ ਪ੍ਯਾਰ ਦੀ, ਹੁਣ ਦਰਦਾ ਦੀਆਂ ਪੀੜਾ ਨੂ ਜਰਦੀ ਏ.....

1307
ਹੁਣ ਕੀ ਰੋਈਏ ਤੇ ਕੀ ਹਸੀਏ,

ਜੇ ਇਕ ਦੁਖ ਹੋਵੇ ਤਾਂ ਦਸੀਏ...

ਕੋਹ ਛਡਿਆ ਡੂੰਗੀਆਂ ਮਾਰਾਂ ਨੇ....

ਸਾਡੀ ਪਿਠ ਤੇ ਜਿਨੇ ਵਾਰ ਹੋਏ__________ ਸਭ ਕੀਤੇ ਜਿਗਰੀ ਯਾਰਾਂ ਨੇ

ਸਾਡੀ ਪਿਠ ਤੇ ਜਿਨੇ ਵਾਰ ਹੋਏ

ਸਭ ਕੀਤੇ ਜਿਗਰੀ ਯਾਰਾਂ..

1308

ਸੌਖੀ ਇਸ਼ਕ ਦੀ ਬਾਜ਼ੀ ਨਹੀਂ,

ਅਸੀਂ ਜਿੰਨਾ ਪਿੱਛੇ ਰੁਲ ਗਏ,.

ਉਹ ਤਾਂ ਬੋਲ ਕੇ ਰਾਜ਼ੀ ਨਹੀਂ,

ਅਸੀਂ ਲਿੱਖ-ਲਿੱਖ ਚਿੱਠੀਆਂ ਪਾਉਂਦੇ ਰਹੇ,

ਉਹ ਬਿਨਾਂ ਪੜੇ ਹੀ ਤੀਲੀ ਲਾਉਂਦੇ ਰਹੇ.,

ਇਸੇ ਉਮੀਦ ਵਿੱਚ ਲੰਘ ਗਈ ਜ਼ਿੰਦਗੀ ਸਾਡੀ,.

ਉਹ ਰੁੱਸਦੇ ਰਹੇ ਅਸੀਂ ਮਨਾਉਂਦੇ ਰਹੇ,

ਚੰਨ-ਤਾਰਿਆਂ ਨਾਲ ਸੀ ਸਾਂਝ ਪਹਿਲਾਂ,.

ਹੁਣ ਉਹ ਵੀ ਸਾਨੂੰ ਰੁਵਾ ਜਾਂਦੇ ਨੇ,

ਰਾਤੀਂ ਅੱਖੀਆਂ ਚ ਨੀਂਦ ਤਾਂ ਆਵੇ ਨਾ,

ਉਸਦੀ ਯਾਦ ਦੇ ਹੰਝੂ ਜ਼ਰੂਰ ਆ ਜਾਂਦੇ ਨੇ..............

1309
ਰੱਬ ਸੋਹਣੇ ਬੁੱਤ ਬਣਾਉਣ ਲਗਯਾ ਇਹਨਾ ਡੁੱਲ ਜਾਂਦਾ ਹੈ,
ਪਾਉਣ ਲਗਯਾ ਹੁਸਨ ਦਾ ਪੇੰਚਾ ਆਪਣੇ ਆਪੇ ਨੂ ਭੁਲ ਜਾਂਦਾ ਹੈ,
ਭੇਜ ਦਿੰਦਾ ਸੋਹਣੇ ਬੁੱਤ ਬਣਾ ਕ ਰੱਬ ਦੁਨਿਆ ਦੇ ਅੰਦਰ ਦਿਲ ਵਾਲਿਯਾਂ ਨੂ ਤੜ੍ਫੋਉਣ ਦੇ ਲਯੀ,
ਪਰ ਇਹਨਾ ਸੋਹਨੇਯਾ ਬੁੱਤਾ ਅੰਦਰ ਰੱਬ ਦਿਲ ਪਾਉਣਾ ਹੀ ਭੁਲ ਜਾਂਦਾ ਹੈ .............

1310
Shayari / ਸਾਡੇ ਵਰਗੇ ਫ਼ਕੀਰਾਂ ਦਾ.
« on: April 23, 2012, 03:45:45 AM »

ਸਾਡੇ ਵਰਗੇ ਫ਼ਕੀਰਾਂ ਦਾ..ਕੀ ਜੀਣਾ ਤੇ ਕੀ ਮਰਨਾ ਏ
ਸਾਡੀ ਕਿਸਮਤ ਦੇ ਵਿੱਚ ਹਾਰ ਲਿਖੀ..ਤੇ ਅਸੀਂ ਪੈਰ-ਪੈਰ ਤੇ ਹਰਨਾ ਏ
ਸਾਡੇ ਜੀਣ ਦੀ ਕਿਸੇ ਨੂੰ ਖੁਸ਼ੀ ਨਹੀਂ..ਨਾ ਮਰਨ ਦਾ ਗਮ ਕਿਸੇ ਕਰਨਾ ਏ
ਸਾਡੀ ਬੇਵੱਸ ਲਾਸ਼ ਨੂੰ ਵੇਖ..ਨਾ ਦਿਲ ਕਿਸੇ ਦਾ ਭਰਨਾ ਏ
ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ..ਨਾ ਫ਼ੁੱਲ ਕਿਸੇ ਨੇ ਧਰਨਾ ਏ

1311
Shayari / ਮੁਸ਼ਕਲਾਂ ਬਹੁਤ ਸੀ.........
« on: April 23, 2012, 03:43:20 AM »
ਮੁਸ਼ਕਲਾਂ ਬਹੁਤ ਸੀ ਪਹਲਾਂ ਹੁਣ ਤਾਂ ਹੋਰ ਵਧ ਚਲੀਆਂ ।
ਪਾਬੰਦੀਆਂ ਜਿਉਣ ਤੇ ਸੀ ਹੁਣ ਤਾਂ ਮਾਰਨੇ ਤੇ ਵੀ ਲੱਗ ਚਲੀਆਂ ।

ਇਹ ਹਸਰਤ ਮਿਲਣ ਦੀ ਉਹਨੂੰ ਲਗਦਾ ਗੁਆਚ ਗਈ ਕਿਦਰੇ ,
ਇਹ ਸਧਰਾਂ ਲਾਸ਼ ਬਣਕੇ ਦਿਲ ਦੇ ਖੂੰਜੇ ਵਿਚ ਹੀ ਦਬ ਚਲੀਆਂ ।

ਓਹ ਤਾਂ ਸੀ ਬੇਗਾਨੇ ਛਡ ਕੇ ਤੁਰ ਗਏ ਗਿਲਾ ਕਾਹਦਾ ,
ਧੜਕਣਾ ਮੇਰੀਆਂ ਵੀ ਲਗਦਾ ਮੇਰਾ ਸਾਥ ਛਡ ਚਲੀਆਂ ।

ਭੁਲ ਗਿਆ ਰਾਹ ਓਹਦੇ ਪਿੰਡ ਦਾ ਤੇ ਵਿਸਰੇ ਮੀਲ ਪਥਰ ਵੀ ,
ਓਹਦੇ ਤੋਂ ਦੂਰ ਜਾਵਣ ਲਈ, ਸਾਨੂੰ ਵੀ ਰਾਹਵਾਂ ਲਭ ਚਲੀਆਂ ।

1312
ਕਿਉਂ ਇਂਨਾ ਮੈਨੂੰ ਤੜਫਾਉਂਦੀਆਂ ਨੇ ਯਾਦਾਂ ਤੇਰੀਆਂ
ਹਰ ਸਾਹ ਤੋਂ ਪਹਿਲਾਂ ਆਉਦੀਆਂ ਨੇ ਯਾਦਾਂ ਤੇਰੀਆਂ

ਬਣ ਚੁੱਕੀਆਂ ਨੇ ਇਹ ਸਹਾਰਾ ਜਿਉਣ ਦਾ
ਮੇਰਾ ਗਮ ਵੰਡਾਉਂਦੀਆਂ ਨੇ ਯਾਦਾਂ ਤੇਰੀਆਂ

ਕਦੇ ਦਿਲ ਹੱਸਣੇ ਨੂੰ ਚਾਹਵੇ, ਕਦੇ ਅੱਖ ਭਰ ਆਵੇ
ਮੈਥੋਂ ਇੰਝ ਕਿਉਂ ਕਰਵਾਉਂਦੀਆਂ ਨੇ ਯਾਦਾਂ ਤੇਰੀਆਂ

ਦਿਲ ਨੂੰ ਹੀ ਹੋਇਆ ਨਾ ਯਕੀਨ ਤੇਰੇ ਜਾਣ ਦਾ
ਤੇਰਾ ਅਹਿਸਾਸ ਕਰਵਾਉਂਦੀਆਂ ਨੇ ਯਾਦਾਂ ਤੇਰੀਆਂ

'ਅੰਮ੍ਰਿਤ ' ਨੇ ਜਿੰਦਗੀ ਕਰ ਦਿੱਤੀ ਸੀ ਨਾਮ ਤੇਰੇ
ਹੱਕ ਇਸਤੇ ਜਤਾਉਂਦੀਆਂ ਨੇ ਯਾਦਾਂ ਤੇਰੀਆਂ...............

1313
ਜਿਹਦੇ ਨਾਂ ਸਾਰੀ ਉਮਰ ਲਿਖਾ ਦਿੱਤੀ
ਦੋ ਪਲ ਦਾ ਅਹਿਸਾਸ ਸੀ ਉਹ

ਜਿਸ ਸਹਾਰੇ ਖੜੀ ਸੀ ਜ਼ਿੰਦ ਮੇਰੀ
ਇੱਕ ਟੁੱਟ ਜਾਣ ਵਾਲੀ ਆਸ ਸੀ ਉਹ

ਜਿਹਦੇ ਸਿਰ ਤੇ ਖੁਸ਼ੀਆਂ ਮਨਾਉਂਦਾ ਸੀ
ਇੱਕ ਝੂਠਾ ਜਿਹਾ ਧਰਵਾਸ ਸੀ ਉਹ

ਜ਼ਿੰਦ ਹਲੂਣੀ ਗਈ ਉਹਦੇ ਵਿਛੜਨ ਨਾਲ
ਹਿੱਜਰਾਂ ਦਾ ਕਾਰਾਵਾਸ ਸੀ ਉਹ

ਆਖਿਰ ਟੁੱਟਣਾ ਹੀ ਸੀ ਕਦੇ ਨਾ ਕਦੇ
ਇੱਕ ਅੰਨਹਾ ਵਿਸ਼ਵਾਸ ਸੀ ਉਹ

ਜ਼ਿੰਦਗੀ ਦਾ ਜਿਸ ਨੂੰ ਸਹਾਰਾ ਰਿਹਾ ਮੰਨਦਾ
'ਅੰਮ੍ਰਿਤ ' ਦੀ ਜ਼ਿੰਦਗੀ ਦਾ ਅਸਲ 'ਚ ਨਾਸ਼ ਸੀ ਉਹ...........

1314
ਬੜੀ ਮੁਸ਼ਕਿਲ ਦੇ ਨਾਲ ਮੈਂ ਅੱਜ ਗਮ ਦੀ ਮੰਜ਼ਿਲ ਪਾਈ ਹੈ,
ਖੁਦਾ ਮਿਲਦਾ ਹੈ ਇਸ ਨਾਲ ਇਹੀ ਉਸ ਦੀ ਖੁਦਾਈ ਹੈ,
ਜੇ ਤੂੰ ਬਾ-ਵਫਾ ਹੁੰਦੀ ਤਾਂ ਮੈਂ ਖਾਲੀ ਗਮ ਤੋਂ ਰਹਿ ਜਾਂਦਾ,
ਤੇਰੀ ਬੇਵਫਾਈ ਹੀ ਤਾਂ ਅੱਜ ਮੇਰੇ ਕੰਮ ਆਈ ਹੈ,
ਬਣਾ ਕੇ ਖਾਕਾ ਖੁਸ਼ੀਆਂ ਦਾ ਭਰੇ ਨੇ ਰੰਗ ਸਭ ਗਮ ਦੇ,
ਮੇਰੀ ਤਸਵੀਰ ਹੀ ਉਸ ਰੱਬ ਨੇ ਕੁਝ ਐਸੀ ਬਣਾਈ ਹੈ,
ਤਮਾਸ਼ਾ ਦੇਖ ਕੇ ਦੁਨੀਆਂ ਪਰੇਸ਼ਾਨ ਭੀ ਹੈ ਹੈਰਾਨ ਭੀ,
ਕੇ ਮੇਰੇ ਕਾਤਿਲਾਂ ਨੇ ਹੀ ਅੱਜ ਮੇਰੀ ਮ੍ਯੀਅਤ ਉਠਾਈ ਹੈ,

1315

ਜੇਕਰ ਅਸੀ ਹੁੰਦੇ ਇੱਕ ਪੰਛੀ
ਤੇਰੇ ਆਣ ਚੁਬਾਰੇ ਬਹਿ ਜਾਦੇ
ਕੁੱਝ ਤੇਰੇ ਦਿਲ ਦੀ ਅਸੀ ਸੁਣਦੇ
ਕੁੱਝ ਆਪਣੇ ਦਿਲ ਦੀ ਅਸੀ ਕਹਿ ਜਾਦੇ
ਤੇਰੇ ਵਿਹੜੇ ਚੁੱਗਦੇ ਚੋਗ ਸਦਾ
ਤੇਰੇ ਮਟਕਿਉ ਪਾਣੀ ਪੀ ਜਾਦੇ
ਦੰਮ ਟੁੱਟ ਜਾਦਾ ਤੇਰੀ ਝੋਲੀ ਵਿੱਚ
ਤੇ ਤੇਰੀ ਹੱਥੀ ਕੱਬਰੀ ਪੈ ਜਾਦੇ

1316

ਜੁਦਾਈ ਇਸ਼ਕ ਬਣਦੀ ਜਾ ਰਹੀ ਹੈ,

ਮੇਰੀ ਯਾਦ ਹੁਣ ਉਹਨੂੰ ਵੀ ਤੜਫਾਂ ਰਹੀ ਹੈ,

ਬਹੁਤ ਖੁਸ਼ ਹਾ ਮੇਂ ਅੱਜ ਬਾਜ਼ੀ ਹਾਰ ਕਿ ਵੀ,

ਕਿੳ ਕਿ ਮੇਨੁੰ ਠੁਕਰਾ ਕਿ ਉਹ ਵੀ ਪੱਛਤਾ ਰਹੀ ਹੈ, ,....

1317
ਜੇ ਪਰਖਣਾ ਕਿਸੇ ਨੂੰ ਦਿਲ ਤੋਂ ਪਰਖੋ ,
ਸ਼ਕਲ ਸੂਰਤ ਤੋਂ ਪਰਖਣਾ ਵੀ ਕੀ ਪਰਖਣ .
ਦੁੱਖ ਹੁੰਦਾ ਬੜਾ ਸੱਜਣਾ ਦੇ ਵਿਛੋੜੇ ਦਾ ,
ਸੱਟ ਲੱਗੀ ਤੇ ਤੜਫ਼ਣਾ ਵੀ ਕੀ ਤੜਫ਼ਣਾ .
ਟੁਕੜੇ ਦਿਲ ਦੇ ਲੱਖਾਂ ਜਦ ਹੋ ਜਾਣ ,
ਫ਼ੇਰ ਇਕੱਲਾ ਧੜਕਣ ਦਾ ਧੜਕਣਾਂ ਵੀ ਕੀ ਧੜਕਣਾਂ .
ਨੀਂਦ ਉੱਡ ਜਾਂਦੀ ਓਹਦੀ ਯਾਦ ਚ ਖੰਬ ਲਾਕੇ ,
ਅੱਖਾਂ ਚ ਸੁਪਨਿਆ ਦਾ ਰੜਕਣਾ ਵੀ ਕੀ ਰੜਕਣਾ,.....
 :break:

1318

ਕਦੇ ਤਕਿਆਂ ਬਿਨਾ ਨੀ ਰਹੰਦੇ ਸੀ,
ਅਜ ਨਜ਼ਰ ਮਿਲਾਉਂਦੇ ਸੰਗਦੇ ਨੇ....
ਕੁਝ ਗਰੂਰ ਲੁਕਾ ਕੇ ਪਲਕਾ ਵਿਚ,
ਹੁਣ ਨਜ਼ਰ ਮਿਲਾਉਂਦੇ ਸੰਗਦੇ ਨੇ.....
ਜਿਨਾ ਨਾਲ ਸੀ ਚਲਦੇ ਸਾਹ ਸਾਡੇ,
ਸਾਡੀ ਜਾਨ ਓਹ ਸੂਲੀ ਤੇ ਟੰਗਦੇ ਨੇ.....
ਇਕ ਉਮਰ ਲੰਗਾ ਕ ਬੁਕਲ ਵਿਚ ਹੁਣ ਯਾਰ ਫਾਂਸਲੇ ਮੰਗਦੇ ਨੇ..................
 :break:

1319
Shayari / ਦੱਸੀਂ ਸੌਂਹਾ ਖਾਣੀਏ ਨੀ .....
« on: April 23, 2012, 03:24:49 AM »

ਜੀਣਾ ਵੀ ਨਾ ਭੁੱਲੀ ਨੀ ਤੂੰ ਖਾਣਾ ਵੀ ਨਾ ਭੁੱਲੀ,
ਰਾਤੀ ਸੌਂ ਕੇ ਸਵੇਰੇ ਉਠ ਜਾਣਾ ਵੀ ਨਾ ਭੁੱਲੀ,
ਫੇਰ ਗੂੜੀਆ ਪਰੀਤਾਂ ਪਾ ਕੇ ਗੈਰਾਂ ਤੇ ਕਿਉਂ ਡੁੱਲ ਗਈ,
ਦੱਸੀਂ ਸੌਂਹਾ ਖਾਣੀਏ ਨੀ ਸਾਨੂੰ ਕਿਦਾਂ ਭੁੱਲ ਗਈ.....
 :break:

1320
Shayari / ਸਮਾਂ ਬਦਲ ਗਿਆ ਏ...
« on: April 23, 2012, 03:20:28 AM »
ਸਮਾਂ ਬਦਲ ਗਿਆ ਏ, ਹਾਲਾਤ ਬਦਲ ਗਏ ਨੇ,
ਭਾਵੇਂ ਕੁਝ ਲੋਕਾਂ ਦੇ ਖਿਆਲਾਤ ਬਦਲ ਗਏ ਨੇ।
ਹਾਲੇ ਤਕ ਖੜ੍ਹਾ ਹਾਂ, ਉਨ੍ਹਾਂ ਹੀ ਰਾਹਾਂ ਤੇ,
ਭਾਵੇਂ ਉਹਦੇ ਸਿੱਧੂ ਲਈ, ਜਜ਼ਬਾਤ ਬਦਲ ਗਏ ਨੇ।

Pages: 1 ... 61 62 63 64 65 [66] 67 68 69 70 71 ... 151