May 13, 2024, 11:25:34 AM

Show Posts

This section allows you to view all posts made by this member. Note that you can only see posts made in areas you currently have access to.


Topics - Manpreet-Grewal

Pages: [1] 2
1
Shayari / ਪੰਜਾਬ
« on: May 25, 2012, 05:07:52 AM »
ਗੱਲ ਸੱਚੀ ਮੈਂ ਸੁਣਾਵਾਂ

ਦੁੱਖ ਗੀਤਾਂ ਰਾਹੀਂ ਗਾਵਾਂ,

ਆ ਕੇ ਜਦ ਘੁੱਟ ਗਲਵੱਕੜੀ ਕੋਈ ਪਾਉਂਦਾ ਏ,
ਸੌਂਹ ਰੱਬ ਦੀ ਪੰਜਾਬ ਚੇਤੇ ਆਉਂਦਾ ਏ



ਗਿੱਝ ਗਏ ਹਾਂ ਖਾਣੇ ਡੋਸੇ, ਇਡਲੀਆਂ, ਪੂਰੀਆਂ,

ਆਉਂਦੀਆਂ ਨੇ ਚੇਤੇ ਦੇਸ਼ੀ ਘੀ ਦੀਆਂ ਚੂਰੀਆਂ,

ਕਦੇ ਕਿਤੇ ਜਿਕਰ ਜਦ ਸਾਗ ਦਾ ਆਉਂਦਾ ਏ,
ਸੌਂਹ ਰੱਬ ਦੀ ਪੰਜਾਬ ਚੇਤੇ ਆਉਂਦਾ ਏ..



ਮੋੜਾਂ ਉਤੇ ਨਿੱਤ ਸਾਡੀਆਂ ਜੁੜਦੀਆਂ ਤਾਣੀਆਂ

ਚੇਤੇ ਆਉਂਦੀ ਨੇ ਮੌਜਾਂ ਕਾਲਜ਼ਾਂ 'ਚ ਮਾਣੀਆਂ,

ਫੋਨ ਕਦੇ ਕਦੇ ਓਹ ਮਰਜਾਣੀ ਦਾ ਵੀ ਆਉਂਦਾ ਏ
ਸੌਂਹ ਰੱਬ ਦੀ ਪੰਜਾਬ ਚੇਤੇ ਆਉਂਦਾ ਏ



ਕਲ ਦੇ ਸੀ ਮੌਜੀ ਅੱਜ ਚੱਕਰਾਂ 'ਚ ਰੁੱਲ ਗਏ,

ਮਾਂ ਬੋਲੀ ਬੋਲਣੇ ਤੋਂ ਵੀ ਅਸੀਂ ਹੁਣ ਖੁੰਝ ਗਏ,

ਜਦ ਕੋਈ ਕਿਤੇ ਸਤਿ ਸੀ੍ ਆਕਾਲ ਬਲਾਉਂਦਾ ਏ,
ਸੌਂਹ ਰੱਬ ਦੀ ਪੰਜਾਬ ਚੇਤੇ ਆਉਂਦਾ ਏ



ਪੱਗ ਵਾਲਾ ਬੰਦਾ ਏਥੇ ਦਿਸੇ ਟਾਵਾਂ ਟਾਲਾ ਬਈ

ਲੱਖਾਂ ਵਿਚ ਵੀ ਦਿਸੇ ਸਰਦਾਰ ਖੜਾ ਇੱਕਲਾ ਬਈ,

"ਸਤੇ" ਨੂੰ ਜਦ ਕੋਈ ਸਰਦਾਰ ਜੀ ਕਹਿ ਬਲਾਉਂਦਾ ਏ
 ਸੌਂਹ ਰੱਬ ਦੀ ਪੰਜਾਬ ਚੇਤੇ ਆਉਂਦਾ ਏ
[/b]

2
ਲੋਕ ਸੋਚਦੇ ਪਰਦੇਸੀ ਇਥੇ
ਬਾਹਲੇ ਸੌਖੇ ਨੇ ,
ਕਹਿਣਾ ਸੌਖਾ 1 ਤੋਂ 60
ਬਣਾਉਣੇ ਔਖੇ ਨੇ........

ਇਥੇ ਆ ਕੇ ਲੜਨਾ ਪੈਂਦਾ
ਨਾਲ ਮੁਕਦਰਾਂ ਦੇ,
ਹੰਝੂ ਡਿਗਦੇ ਕਤਲ ਹੁੰਦੀਆਂ
ਦੇਖ ਕੇ ਸਧਰਾਂ ਤੇ,
ਕੰਮ ਕਾਰ ਦੇ ਜਦ ਨਾ ਕਿਧਰੇ
ਮਿਲਦੇ ਮੌਕੇ ਨੇ,
ਕਹਿਣਾ ਸੌਖਾ 1 ਤੋਂ 60 .................

ਤੜਕੇ ਕੰਮ ਤੇ ਜਾਣਾ ਪੈਂਦਾ
ਪੀ ਕੇ ਘੁੱਟ ਕੁ ਪਾਣੀ,
ਨਾ ਚਾਹ ਬਣਾਉਦੀ ਨਜਰੀਂ ਆਵੇ
ਮਾਂ ਬਾਰੀਆਂ ਥਾਣੀ,
ਪਵੇ ਭੁਲੇਖਾ ਬੇਬੇ ਬਾਪੂ ਆਉਂਦੇ
ਮਝਾਂ ਚੋ ਕੇ ਨੇ,
ਕਹਿਣਾ ਸੌਖਾ 1 ਤੋਂ 60 ............

ਕੰਮ ਕਰਦਿਆਂ ਲੱਕ ਦੁਖਦੇ ਤੇ
ਕਹੀਏ ਕਿਸਮਤ ਖੋਟੀ,
ਅਗਲੇ ਦਿਨ ਜਦ ਖਾਣੀ ਪੈਂਦੀ
ਰਾਤ ਦੀ ਲਥੀ ਰੋਟੀ,
ਰਾਤੀਂ ਚੇਤੇ ਕਰਕੇ ਪਿੰਡ ਨੂੰ
ਸੌਂਦੇ ਰੋ ਕੇ ਨੇ,
ਕਹਿਣਾ ਸੌਖਾ 1 ਤੋਂ 60 .............

ਦੇਖੋ ਦੇਖੀ ਲੋਕਾਂ ਵਾਂਗੂ
"7nam" ਵੀ ਬਹਿ ਗਿਆ ਆ ਕੇ,
ਮਿਠੀ ਜੇਲ ਦਾ ਕੈਦੀ ਹੋ ਗਿਆ
ਆਪਣਾ ਪਿੰਡ ਗਵਾ ਕੇ,
ਰਖ ਹੋਂਸਲਾ ਕੱਟੀ ਜਾਂਦੇ
ਸਭ ਕੁਝ ਖੋਹ ਕੇ ਨੇ,
ਕਹਿਣਾ ਸੌਖਾ 1 ਤੋਂ 60
ਬਣਾਉਣੇ ਔਖੇ ਨੇ.............
[/b]

3
ਅੱਗੇ-ਅੱਗੇ ਭੱਜ ਜਾਣਾ ਤੇ
ਛੇਤੀ ਹਥ ਨਾ ਆਉਣਾ,
ਕੰਘੀ ਨਾਲ ਜਦੋਂ ਖਿਚ ਜਿਹੀ ਪੈਣੀ
ਉਚੀ ਉਚੀ ਰੋਣਾ,
ਓ ਬਚਪਨ ਦੀਆਂ ਯਾਦਾਂ
... ਹੁਣ ਵੀ ਬਹੁਤ ਰਵਾਉਂਦੀਆਂ ਨੇ,
ਮਾਂ ਦੀਆਂ ਕੀਤੀਆਂ ਮੀਡੀਆਂ ..................

ਚਿੱਟੇ ਰੁਮਾਲ ਦਾ ਫੁੱਲ ਬਣਾ ਕੇ
ਜੂੜੇ ਉੱਤੇ ਪਾਉਣਾ,
ਅਖਾਂ ਦੇ ਵਿਚ ਸੂਰਮਾ ਪਾ ਕੇ
ਨਜ਼ਰਾਂ ਤੋਂ ਬਚਾਉਣਾ,
ਮੇਰਾ ਸੋਹਣਾ ਜਿਹਾ ਪੁੱਤ ਕਹਿ ਕੇ
ਜਦੋਂ ਵੀ ਗਲ ਨਾਲ ਲਾਉਂਦੀਆਂ ਨੇ,
ਮਾਂ ਦੀਆਂ ਕੀਤੀਆਂ ਮੀਡੀਆਂ....................

ਹੁਣ ਵੀ ਅੱਗੇ ਭੱਜਣਾ ਚਾਹਵਾਂ
ਨਾ ਕੋਈ ਅਵਾਜਾਂ ਮਾਰੇ,
ਹੁਣ ਨਾ ਕੋਈ ਕਹੇ "GREWAL" ਨੂੰ
ਦੇਖ ਕਿੱਦਾਂ ਵਾਲ ਖਿਲਾਰੇ ,
ਮਾਂ ਦੀਆਂ ਅਵਾਜਾਂ ਅੱਜ ਵੀ ਕੰਨੀਂ
ਸ਼ੋਰ ਮਚਾਉਂਦੀਆਂ ਨੇ,
ਮਾਂ ਦੀਆਂ ਕੀਤੀਆਂ ਮੀਡੀਆਂ
ਅੱਜ ਵੀ ਚੇਤੇ ਆਉਂਦੀਆਂ ਨੇ......
[/b]

4
Fun Time / tere nal kinna pyar a sanu te kehna v nai aunda...
« on: May 15, 2012, 05:27:10 AM »
tere nal kinna pyar a
sanu te kehna v nai aunda........... :D: :D: :D: :D:

5
ਨਾਲ ਚਰਖਿਆਂ ਦੇਸ਼ ਨਹੀਂ ਅਜ਼ਾਦ ਹੋਇਆ ਐਂਵੇ ਲੋਕ ਗਾਂਧੀ ਵਰਗਿਆਂ ਨੂੰ ਸਿਹਰਾ ਬੰਨ੍ਹਾਈ ਫ਼ਿਰਦੇ, ਉਹਨਾਂ ਦੀਆਂ ਧੋਤੀਆਂ ਨਾਲ ਨਹੀਂ ਅੰਗਰੇਜ਼ੀ ਸਰਕਾਰ ਹਿੱਲੀ ਫ਼ੋਟੋ ਜਿੰਨ੍ਹਾ ਦੀ ਨੋਟ 'ਤੇ ਛਪਾਈ ਫ਼ਿਰਦੇ, ਖੂਨ ਡੋਲ੍ਹ ਕੇ ਜਿੰਨ੍ਹਾ ਲਈ ਅਜ਼ਾਦੀ ਕੁਰਬਾਨੀ ਉਹਨਾਂ ਦੀ ਅੱਜ ਦਿਲੋਂ ਭੁਲਾਈ ਫ਼ਿਰਦੇ, ਭੁੱਲ ਗਏ ਸਾਰੇ ਭਗਤ ਸਿੰਘ ਵਰਗੇ ਸੂਰਮਿਆਂ ਨੂੰ ਐਂਵੇ ਲੋਕ ""ਗਾਂਧੀ"" ਨੂੰ ਬਾਪੂ ਬਣਾਈ ਫ਼ਿਰਦੇ ...
[/b]

6
ਪੱਬ ਬੋਚ ਕੇ ਟਿਕਾਵੀ ਮਨਾ ਮੇਰਿਆ
ਅੱਗੇ ਪਿਆ ਕਚ ਲਗਦਾ,
ਕੰਡੇ ਆਪਣੇ ਵਿਛਾਉਂਦੇ ਰਾਹਾਂ ਵਿਚ ਨੇ
ਕਿਸੇ ਦਾ ਕਿਹਾ ਸਚ ਲਗਦਾ,
ਪੱਬ ਬੋਚ ਕੇ ਟਿਕਾਵੀ………..

ਜ਼ਿੰਦਗੀ ਦੇ ਰਾਹਾਂ ਉੱਤੇ
ਦੇਖ ਕੇ ਤੂੰ ਚੱਲ ਓਏ,
ਆਪਣੇ ਹੀ ਬੈਠੇ ਹੁੰਦੇ
ਰਾਹ ਸਾਰੇ ਮੱਲ ਓਏ,
ਸੱਟ ਦਿਲ ਉੱਤੇ ਲਾਉਂਦੇ ਬੜੀ ਗਹਿਰੀ
ਦੇਖ ਗਿਆ ਬਚ ਲਗਦਾ,
ਪੱਬ ਬੋਚ ਕੇ ਟਿਕਾਵੀ………..

ਸਾਹਵਾਂ ਉੱਤੇ ਜ਼ੋਰ ਭਾਵੇਂ
ਚਲਦਾ ਏ ਰੱਬ ਦਾ,
ਪਰ ਬੰਦਾ ਫਿਰੇ ਮਾਰਨ ਲਈ
ਬੰਦੇ ਨੂੰ ਹੀ ਲਭਦਾ,
ਜ਼ਰਦਾ ਨਾ ਕੋਈ ਦੇਖ ਕਿਸੇ ਨੂੰ
ਜ਼ਮਾਨਾ ਜਾਂਦਾ ਮਚ ਲਗਦਾ,
ਪੱਬ ਬੋਚ ਕੇ ਟਿਕਾਵੀ……..

ਕਿਸੇ ਉੱਤੇ “ਰਾਏ” ਬਹੁਤਾ
ਕਰ ਇਤਬਾਰ ਨਾ,
ਕਹਿੰਦੇ ਆਪਣੇ ਜੋ ਤੇਨੂੰ
ਓਹਨਾਂ ਪਿਠ ਛੁਰਾ ਮਾਰਨਾ,
ਲਹੂ ਹੁੰਦਾ ਸੀ ਜੋ ਕਦੇ ਲਾਲ ਗੂਹੜਾ
ਹੁਣ ਪਾਣੀ ਗਿਆ ਰਚ ਲਗਦਾ,
ਪੱਬ ਬੋਚ ਕੇ ਟਿਕਾਵੀ ਮਨਾ ਮੇਰਿਆ
ਅੱਗੇ ਪਿਆ ਕਚ ਲਗਦਾ …..

ਰਾਏ
[/b]

7
Shayari / ਸਿਰ ਤੇ ਪਰਨਾ ਬੰਨਦਾ ਹਾਂ ਮੈਂ
« on: December 16, 2011, 10:26:13 AM »
ਸਿਰ ਤੇ ਪਰਨਾ ਬੰਨਦਾ ਹਾਂ ਮੈਂ,
ਸਿੱਖ ਧਰਮ ਨੂੰ ਮੰਨਦਾਂ ਹਾਂ ਮੈਂ,
ਸਿੱਧੇ-ਸਾਧੇ ਜੱਟ ਨੂੰ ਕਰਦੇ ਟਿੱਚਰਾਂ ਤੂੰ,
ਲਿਆ ਤੇਰੀ ਅੰਗਰੇਜ਼ੀ ਦਾ ਸਿਰ ਪਾੜਾਂ ਨੀਂ,
ਪੁੱਛ ਇੰਗਲਿਸ਼ ਵਿੱਚ ਕੀ ਤੂੰ ਪੁੱਛਣਾ ਚਾਹੁਨੀ ਏ,
ਇਸ ਦੇਸੀ ਜੱਟ ਦੀਆਂ ਨਿਊ ਯੌਰਕ ਤੱਕ ਮਾਰਾਂ ਨੇ......  :won:!!!
[/b]

8
Shayari / ਦਿਲ ਤੇ ਅੱਖ
« on: November 19, 2011, 10:08:19 AM »
ਦਿਲ ਤੇ ਅੱਖ ਦੀ ਕਦੇ ਬਣੇ ਨਾ....ਦੋਵੇ ਕਰਦੇ ਕੰਮ ਖਰਾਬ ਆਏ ਨੇ
ਦਿਲ ਕਹੇ ਮੈਂ ਅਜੇ ਸੋਣਾ ਨੀ.......ਮੇਰੀ ਧੜਕਣ ਵਿਚ ਅੱਜ ਮੇਰੇ ਜਨਾਬ ਆਏ ਨੇ
ਅੱਖ ਕਹੇ ਅਜੇ ਮੇਨੂੰ ਵੀ ਲੱਗ ਜਾਣ ਦੇ.....ਓਹ ਨੀਂਦ ਵਿਚ ਬਣ ਕੇ ਖਵਾਬ ਏ ਨੇ

9
Shayari / ਬਚਪਨ
« on: November 16, 2011, 09:54:55 AM »
ਕਰਾਂ ਮੈਂ ਮਿਨਤਾਂ ਹਥ ਜੋੜ੍ਹ ਕੇ
ਦਿਲ ਨਾ ਤੋੜ੍ਹ ਦਿਓ,
ਸਬ ਕੁਝ ਲੈ ਲੋ ਮੇਰੇ ਕੋਲੋਂ
ਮੇਰਾ ਬਚਪਨ ਮੋਢ ਦਿਓ...

ਜਦੋਂ ਸੀ ਹੁੰਦਾ ਸ਼ੋਟਾ
ਬੜਾ ਬੇਪਰਵਾਹ ਹੁੰਦਾ ਸੀ,
ਸਾਰਾ ਦਿਨ ਬਸ ਇਕੋ
ਖੇਡਣ ਦਾ ਹੀ ਚਾ ਹੁੰਦਾ ਸੀ,
ਨਿੱਕੇ ਨਿੱਕੇ ਕਦਮੀਂ
ਉਂਗਲੀ ਫੜ੍ਹ ਤੋਰ ਦਿਓ,
ਸਬ ਕੁਝ ਲੈ ਲੋ ਮੇਰੇ ਕੋਲੋਂ
ਮੇਰਾ ਬਚਪਨ...........

ਪਿਥੁ-ਗਰਮ ਤੇ ਗੁੱਲੀ ਡੰਡਾ
ਕਦੇ ਬਾਂਟੇ ਖੇਡੀ ਜਾਣਾ,
ਊਈ ਊਈ ਕਰਕੇ ਇਕ ਦੂਜੇ ਨੂੰ
ਗਲੀ ਚ ਰੌਲਾ ਪਾਣਾ,
ਹੱਟੀ ਜਾ ਕੇ ਰੂੰਗਾ(ਝੂੰਗਾ)ਮੰਗਣਾ
ਕਹਣਾ ਹੋਰ ਦਿਓ,
ਸਬ ਕੁਝ ਲੈ ਜੋ ਮੇਰੇ ਕੋਲੋਂ
ਮੇਰਾ ਬਚਪਨ.......

ਅੱਡੀ-ਟੱਪਾ,ਸੂਹਣ-ਮੀਚੀ
ਕਦੇ ਲਭਣ ਲਈ ਲੁਕਣਾ,
ਸਾਡਾ ਕਾਕਾ ਕਿਹ ਕੇ ਮੇਨੂ
ਸਬ ਨੇ ਵਾਰੀ-ਵਾਰੀ ਚੁਕਣਾ,
ਢਹੇ ਗਿਆ ਮੇਰਾ ਘਰ ਰੇਤਾ ਦਾ
ਏਹਨੂ ਜੋੜ੍ਹ ਦਿਓ,
ਸਬ ਕੁਝ ਲੈ ਜੋ ਮੇਰੇ ਕੋਲੋਂ
ਮੇਰਾ ਬਚਪਨ ..........

ਨਈ ਚਾਹੀਦੀ ਮੇਨੂੰ ਇਹ ਜਵਾਨੀ
ਨਾ ਚੰਗਾ ਲੱਗੇ ਬੁਢਾਪਾ,
ਸੁਣ ਅਰਦਾਸ "ਗਰੇਵਾਲ" ਦੀ ਰੱਬਾ
ਬਣਾ ਦੇ ਫਿਰ ਮੇਨੂੰ ਕਾਕਾ,
ਸੁੱਤਾ ਰਹਾਂ ਮੈਂ ਮਾਂ ਦੀ ਗੋਦ੍ਹੀ
ਨਾ ਕੋਈ ਵਿਸ਼ੋੜ ਦਿਓ,
ਸਬ ਕੁਝ ਲੈ ਜੋ ਮੇਰੇ ਕੋਲੋਂ
ਮੇਰਾ ਬਚਪਨ ਮੋਢ ਦਿਓ......

10
ਟੁੱਟ ਪੇਣੇ ਨੇ ਜਲੇਬੀ ਮਾਰੀ
ਅਖ ਵਿਚ ਤੇਲ ਪੈ ਗਿਆ ....

ਕਿਸ ਕਿਸ ਨੂ ਪਸੰਦ ਨੇ ਗਰਮਾ ਗਰਮ ਜਲੇਬੀਆਂ.... :5:
[/b]

11
Shayari / ਲੱਕ ਲੱਕ ਹੋਇਆ ਬਾਜਰਾ
« on: November 11, 2011, 05:53:58 AM »
ਲੱਕ ਲੱਕ ਹੋਇਆ ਬਾਜਰਾ
ਉੱਤੇ ਬੇਠੀ ਤੋਤੇਆਂ ਦੀ ਡਾਰ,
ਗਭਰੂ ਨਸ਼ੇਆਂ ਵਿਚ ਰੁਲ ਗਏ
ਓਏ ਹੁਣ ਕੋਈ ਨਈ ਲੇਂਦਾ ਸਾਰ,

ਬਾਪੁ ਮੰਜੇ ਤੇ ਰੌਲਾ ਪਾ ਰਿਹਾ
ਪੁਤਰਾ ਖੇਤੀਂ ਝਾਤੀ ਮਾਰ,
ਜੇ ਨਾ ਬੇਠਾ ਰਾਖੀ ਤੂੰ Grewal,
ਕਰਜੇ ਵਿਚ ਡੁੱਬ ਜਾਵਾਂਗੇ ਯਾਰ,

ਕਦੇ ਡੋਬਾ ਸੋਕਾ ਮਾਰਦਾ
ਕਦੇ ਮਾਰ ਜਾਂਦੀ ਸਰਕਾਰ,
ਕੋਈ ਨਾ ਕਹਣਾ ਮਨਦਾ
ਬਾਪੁ ਕਹ ਕਹ ਗਿਆ ਹਾਰ,

ਓਏ ਲੱਕ ਲੱਕ ਹੋਇਆ ਬਾਜਰਾ
ਉੱਤੇ ਬੇਠੀ ਤੋਤੇਆਂ ਦੀ ਡਾਰ.......
[/b]

12
ਹੁਣ ਸਾਡੀ ਜਿੰਦਗੀ ਦੀ ਸ਼ਾਮ ਹੋਣ ਵਾਲੀ ਏ ,
ਅਸੀਂ ਚਾਹੁੰਦੇ ਜੀਣਾ ਪਰ ਜਿੰਦਗੀ ਮੌਤ ਨੂੰ ਕਾਹਲੀ ਏ ,

ਪਹਿਲਾ ਕਦੀ ਕੀਤੀ ਪਰਵਾਹ ਕੋਈ ਨਾ ,
ਹੁਣ ਰਿਹਾ ਜਿੰਦਗੀ ਦਾ ਵਿਸਾਹ ਕੋਈ ਨਾ ,
...
ਪਹਿਲਾਂ ਕਦੀ ਸੋਚਿਆ ਨਾ ਬੈਠ ਕੱਲਿਆਂ,
ਹੁਣ ਸਾਨੂੰ ਲਭਦਾ ਰਾਹ ਕੋਈ ਨਾ ,
ਪੁੱਤ ਨੂੰਹਾਂ ਵੀ ਕਹਿਣ ਬੁੜ੍ਹੇ ਹੋ ਗਏ ਝੱਲੇ ਆ ,
ਪਛਤਾਵਾ ਹੀ ਹੁਣ ਸਾਡੇ ਰਿਹਾ ਪੱਲੇ ਆ ,

ਪਹਿਲਾਂ ਕਦੀ ਰੱਬ ਵੀ ਨਾ ਯਾਦ ਆਉਂਦਾ ਸੀ ,
ਗੁਰਦਵਾਰੇ ਦਾ ਸਪੀਕਰ ਵੀ ਉਦੋਂ ,
ਲੱਗੇ ਰੌਲਾ ਪਾਉਂਦਾ ਸੀ ,

ਹੁਣ ਜਦੋਂ ਪੁਛਦਾ ਨਾ ਕੋਈ ਹਾਲ ਹੈ,
ਰੱਬ ਦਾ ਵੀ ਹੁਣ ਆਉਂਦਾ ਖਿਆਲ ਹੈ ,

ਸਾਰਿਆਂ ਤੇ ਆਉਣੇ ਇਹ ਦਿਨ ,
ਭੁੱਲ ਜਾਏਓ ਨਾ
ਸਾਡੇ ਵਾਂਗੂ ਤੁਸੀਂ ਵੀ ਰੁਲ ਜਾਏਓ ਨਾ ,

ਕਰਕੇ ਕਮਾਈ ਹੱਕ ਦੀ ਜੇ ਖਾਓਗੇ,
ਜਵਾਨੀ ਵੇਲੇ ਵੀ ਜੇ ਰੱਬ ਨੂੰ ਧਿਅਓਗੇ ,
ਫੇਰ "Grewal" ਤੁਸੀਂ ਵੀ ਸੁਖ ਪਾਓਗੇ ....!!
[/b]

13
Shayari / ਆ ਮਿੱਤਰਾ ਬਹਿ ਕੋਲ ਮੇਰੇ
« on: November 04, 2011, 11:47:40 AM »
ਆ ਮਿੱਤਰਾ ਬਹਿ ਕੋਲ ਮੇਰੇ
ਸਾਡੇ ਦੁੱਖਾਂ ਦੀ ਇਕੋ ਕਹਾਣੀ ਆ
ਆਵੇ ਬੁਢਾਪਾ ਤੇ ਆਪਣੇ ਵੀ ਦੇਣ ਧੱਕੇ
ਇਹ ਲੋਕਾਂ ਦੀ ਰੀਤ ਪੁਰਾਣੀ ਆ !
... ਵਫਾ ਨਿਭਾਉਦੇ ਮਰ ਗਏ ਉਮਰ ਸਾਰੀ
ਮੁੱਲ ਕੋਡੀ ਵੀ ਕੋਈ ਪਾਉਂਦੇ ਨਹੀ ਆ
ਦੂਰੋਂ ਦੇਖ ਕੇ ਪਾਸਾ ਵੱਟ ਜਾਂਦੇ
ਜਿਹਨਾਂ ਨੂੰ ਖਿਡਾਇਆ ਕੋਈ ਬੁਲਾਉਂਦਾ ਨਹੀ ਆ !
ਮੇਰਾ ਹਾਲ ਵੀ ਹੋਵੇ ਵਾਂਗ ਤੇਰੇ
ਪੁੱਤ ਆਖਦੇ ਬੁਢਾ ਰੌਲਾ ਪਾਈ ਜਾਂਦਾ
ਨੂੰਹਾਂ ਕਹਿੰਦੀਆਂ ਬਾਪੂ ਬਹਿ ਜਾ ਚੁੱਪ ਕਰਕੇ
ਕਿਉ ਸਾਡਾ ਸਿਰ ਤੂੰ ਖਾਈ ਜਾਂਦਾ
ਤੂੰ ਤੇ ਖਾ ਆਉਂਦਾ ਗਵਾਂਢੀਆਂ ਦੇ
ਮੈਂ ਤੇ ਬਿੱਟ-ਬਿੱਟ ਰਹਾਂ ਤੱਕਦਾ ਓਏ
ਕਦੋਂ ਨੂੰਹਾਂ ਨੂੰ ਟੀਵੀ ਤੋਂ ਵਿਹਲ ਮਿਲੇ
ਕੋਈ ਦੇ ਜਾਵੇ ਰੋਟੀ ਮੈਂ ਨਿਗਾਹ ਰਖਦਾ ਓਏ

ਚੱਲ ਰਹਿਣ ਵੱਸਦੇ ਕਰਾਂ ਦੁਆ ਇਹੋ
ਆਪਾਂ ਤੇ ਹਾਂ ਉਮਰ ਹੰਡਾ ਚੱਲੇ
ਰੱਬ ਕਰੇ ਨਾ ਇਹਨਾ ਨਾਲ ਹੋਵੇ ਏਦਾਂ
ਪੋਤਰੇ ਪੁੱਤਾਂ ਦੇ ਮੋਢਿਆਂ ਤੇ ਆ ਚੱਲੇ
ਜਿਸ ਬਜੁਰਗ ਦੀ ਨਾ ਘਰ ਵਿਚ ਕਦਰ ਹੋਵੇ
ਪੁੱਤ ਨੂੰਹਾਂ ਉਲਟੇ ਰਾਹ ਚੱਲੇ
ਇਸ ਨਰਕ ਜਿਹੀ ਜਿੰਦਗੀ ਨਾਲੋਂ ਚੰਗਾ
Grewal ਓਸ ਦਾ ਨਾ ਅਗਲਾ ਸਾਹ ਚੱਲੇ
[/b]

14
Shayari / ਚੁੱਪ
« on: November 04, 2011, 10:51:43 AM »
ਖੌਰੇ ਕਿਓਂ ਸਵੇਰਾ ਚੁੱਪ
ਰਾਤ ਪਈ ਤਾਂ ਨ੍ਹੇਰਾ ਚੁੱਪ

ਮਨ ਦੀ ਲੁਤਰੋ ਫੜੀ ਨਾ ਜਾਵੇ
ਕਹਿੰਦੇ ਰਹੇ ਬਥੇਰਾ ਚੁੱਪ

ਇਹ ਜ਼ਮਾਨਾ ਕਿਥੋਂ ਆਇਆ
ਅਜਗਰ ਵਰਗਾ ਜੇਰਾ ਚੁੱਪ

ਹੁੰਦਾ ਕਤਲ ਦੇਖ ਨਾ ਬੋਲੇ
ਕਾਹਤੋਂ ਚਾਰ ਚੁਫੇਰਾ ਚੁੱਪ

ਸਰੇਆਮ ਗਰੀਬ ਦੀ ਲੁੱਟ
ਤੇ ਅਕਲਾਂ ਦਾ ਘੇਰਾ ਚੁੱਪ

ਕਾਹਦਾ ਪੁੱਤ ਪ੍ਦੇਸ ਗਿਆ
ਸੁੰਨਾ ਪਿਆ ਬਨੇਰਾ ਚੁੱਪ

ਬੋਲਿਆਂ ਦੀ ਨਗਰੀ ਦੇ ਵਿੱਚ
ਬੋਲਣ ਨਾਲੋਂ ਚੰਗੇਰਾ ਚੁੱਪ

ਸੱਟ ਮੇਰੀ ਤੇ ਧੜਕੇ ਨਾ
ਕਿਓਂ ਅੱਜ ਦਿਲ ਤੇਰਾ ਚੁੱਪ

ਸਾਇਦ ਪੱਥਰ ਹੋ ਗਿਆ
ਹੁਣ ਤਾਂ ਹੰਝੂ ਮੇਰਾ ਚੁੱਪ :woried:

15
Shayari / ਮੁਲ
« on: October 31, 2011, 11:03:00 AM »

▬▬   ਮੁਲ ਪਾਣੀ ਦਾ ਨਹੀ ਪਿਆਸ ਦਾ ਹੁੰਦਾ , ▬▬
   ▬▬ ਮੁਲ ਮੌਤ ਦਾ ਨਹੀ ਸਾਹ ਦਾ ਹੁੰਦਾ, ▬▬
▬▬ ਦੋਸਤ ਤਾ ਤਾਂ ਬਥੇਰੇ ਹੁੰਦੇ ਨੇ ਜਿੰਦਗੀ ਚ, ▬▬
▬▬ ਮੁਲ ਦੋਸਤੀ ਦਾ ਨਹੀ ਵਿਸ਼ਵਾਸ ਦਾ ਹੁੰਦਾ ▬▬

16
Shayari / ਧੀਆਂ
« on: October 31, 2011, 03:20:13 AM »
ਇਹ ਧੀਆਂ ਧੰਨ ਪਰਾਇਆ ਹੁੰਦੀਆਂ ਲਿਖ ਗਿਆ ਸਿਰਜਣਹਾਰ, ਪੁਤਾਂ ਨਾਲੋਂ ਵਧ ਮਾਪਿਆਂ ਤੋਂ ਲੈਂਦੀਆਂ ਨੇ ਇਹ ਪਿਆਰ, ਖੇਡ ਖੇਡ ਕੇ ਗੁੱਡੀਆਂ ਦੇ ਸੰਗ ਹੁੰਦੀਆਂ ਨੇ ਜਵਾਨ, ਜਿਓਂ ਧਰਤੀ ਚੋਂ ਉਪਜੇ ਦਾਣਾ ਔਰਤ ਚੋਂ ਇਨਸਾਨ, ਕਰ ਇਜ੍ਜ਼ਤ ਔਰਤ ਦੀ ਤੂੰ ਬੰਦਿਆ ਏਹਦੇ ਨਾਲ ਏ ਰਖੜੀ, ਸੋਹਰੇ ਘਰ ਦਾ ਤਾਜ ਬਣੇ ਇਹ ਬਾਬਲ ਦੀ ਹੈ ਪਗੜੀ, ਮੈ ਵੀ ਕਦੇ ਭੁੱਲ ਨਈ ਸਕਦਾ ਭੈਣ ਤੇ ਮਾਂ ਦਾ ਪਿਆਰ, ਔਰਤ ਨਾਲ ਹੀ ਵੰਸ਼ ਤੁਰਦੇ ਨੇ ਔਰਤ ਨਾਲ ਸੰਸਾਰ, ਓਏ ਬੰਦਿਆ ਕਰ ਔਰਤ ਦਾ ਸਤਕਾਰ...
[/b]

17
Religous Videos / bandi chood diwas
« on: October 26, 2011, 09:41:49 AM »
aao saare aaj bandi chhod data ji di rihahi di khushi vich bandi chood diwas manayiye ate asi vi data bandi chhod de naal riha hoyiye inha bandhna tun

18
Fun Time / ਡਾਕਟਰ
« on: October 23, 2011, 05:28:08 AM »
ਇੱਕ ਡਾਕਟਰ ਪਿੰਡ ਦੇ ਛੋਟੇ ਜਿਹੇ ਬੱਚੇ ਦੇ ਪੈਰ ਤੇ ਟਾਂਕੇ ਲਗਾ ਰਿਹਾ ਸੀ,
ਡਾਕਟਰ:-ਬੇਟਾ ਵੋ ਦੇਖੋ ਉੱਪਰ ਸੋਨੇ ਦੀ ਚਿੜੀ,
ਬੱਚਾ(ਗੁੱਸੇ ਵਿੱਚ):-ਤੂੰ ਸਾਲਿਆ ਥੱਲੇ ਦੇਖ ਪੈਰ ਨਾ ਵੱਢ ਦਈ ਲਗਦਾ ਚਿੜੀ ਦਾ
:hehe: :Tumbup:

19
Shayari / ਇਹ ਜਿੰਦਗੀ ਦਿਆ ਉਲਝਣਾ
« on: October 23, 2011, 05:19:20 AM »
ਇਹ ਜਿੰਦਗੀ ਦਿਆ ਉਲਝਣਾ ਸ਼ਰਾਰਤਾ ਭੁਲਾ ਦਿੰਦੀਆ ਨੇ.__
ਤੇ ਅਸੀ ਸਮਝਦੇ ਹਾ ਕਿ ਅਸੀ ਹੁਣ ਵੱਡੇ ਹੋ ਗਏ

20
Shayari / Punjab
« on: October 22, 2011, 08:53:31 PM »
ਜਦੋ ਨਬਜ ਰੁੱਕੇ ਕਿਸੇ ਪੱਤੇ ਦੀ,

ਜਦੋ ਬਣੇ ਕਲੋਨੀ ਖੱਤੇ ਦੀ|

ਜਦੋ ਚੜੀ ਜਵਾਨੀ ਢੇਰ ਹੁੰਦੀ,
... ...
ਜਦੋ ਟੀਕਿਆ ਨਾਲ ਸ਼ੁਰੂ ਸਵੇਰ ਹੁੰਦੀ|

ਜਦੋ ਆਖੇ ਕਲਮ ਪਟਵਾਰੀ ਦੀ,

ਤਕਸੀਮ ਕਰਵਾ ਲਉ ਸਾਰੀ ਦੀ|

ਜਦੋ ਵੱਡਾ ਪੋਤਾ ਦਾਦੇ ਨੂੰ,

ਵਸੀਅਤ ਦੀ ਯਾਦ ਦਵਾਉਦਾ ਏ|

ਉਦੋ ਤਰਸ ਪੰਜਾਬ ਤੇ ਆਉਦਾ ਏ

Pages: [1] 2