May 07, 2024, 05:09:10 AM

Show Posts

This section allows you to view all posts made by this member. Note that you can only see posts made in areas you currently have access to.


Topics - amrit_preet143

Pages: [1]
1


    ਦਿਲ ਦੇ ਦਰਦ ਕਹਾਣੀ ਬਣ ਕੇ ਰਹਿ ਗਏ ਨੇ,

    ਦਰਦ ਪੁਰਾਣੇ ਸਭ ਹੋਕਿਆ ਦੇ ਨਾਲ ਬਹਿ ਗਏ ਨੇ,

    ਪੱਥਰ ਬਣ ਗਇਆ ਜੇਰਾ ਕਿਸ ਨੂੰ ਇਲਜ਼ਾਮ ਦੇਵਾ,

    ਦਿਨ ਨੂੰ ਨਾਲ ਨੇ ਯਾਦਾਂ ਰਾਤ ਨੂੰ ਤਾਰੇ ਰਹਿ ਗਏ ਨੇ।

    ਖੁਸ਼ੀਆਂ ਸਬ ਨੇ ਮੁਕੀਆਂ ਸੱਜਣਾ ਇੱਕ ਤੇਰੇ ਵਾਹਜੋ ,

    ਕੱਲਿਆਂ ਬਹਿ-ਬਹਿ ਗੱਲਾਂ ਕਰੀਏ ਇੱਕ ਤੇਰੇ ਵਾਹਜੋ,

    ਅੱਖੀਆਂ ਵਿੱਚੋ ਹੰਝੂ ਖਾਰੇ ਬਹਿ ਗਏ ਨੇ,

    ਦਿਨ ਨੂੰ ਨਾਲ ਨੇ ਯਾਦਾਂ ਰਾਤ ਨੂੰ ਤਾਰੇ ਰਹਿ ਗਏ ਨੇ।

    ਉਡੀਕ-ਉਡੀਕ ਕੇ ਮੁਕੀਆਂ ਹੁਣ ਤੇਰੇ ਆਉਣ ਦੀਆਂ ਆਸਾਂ,

    ਨਿੱਤ ਸਮਝਾਵਾ ਦਿਲ ਨੂੰ ਮੈਂ ਦੇ ਕੇ ਧਰਵਾਸਾ,

    ਵਿਛੜੇ ਯਾਰ ਨੀ ਮਿਲਦੇ ਸੱਚ ਸਿਆਣੇ ਕਹਿ ਗਏ ਨੇ,

    ਦਿਨ ਨੂੰ ਨਾਲ ਨੇ ਯਾਦਾਂ ਰਾਤ ਨੂੰ ਤਾਰੇ ਰਹਿ ਗਏ ਨੇ।

    ਮੁੱਕ ਚੱਲੀ ਜ਼ਿੰਦ ਨਿਮਾਣੀ ਨੂੰ ਕੀ ਦੇਵਾ ਧਰਵਾਸਾ,

    ਕੋਈ ਮਰਦਾ ਆਸ਼ਕ ਬਣਦਾ ਦੁਨੀਆ ਦੇ ਲਈ ਹਾਸਾ,

    "ਅੰਮਿ੍ਤ" ਜਾਤ-ਪਾਤ ਲਈ ਲੜਦੇ ਜਿਉ ਕਬਰੀ ਪੈ ਗਏ ਨੇ,

    ਦਿਨ ਨੂੰ ਨਾਲ ਨੇ ਯਾਦਾਂ ਰਾਤ ਨੂੰ ਤਾਰੇ ਰਹਿ ਗਏ ਨੇ।


2

ਇਹ ਲਾਇਨਾ ਦੇਬੀ ਜੀ ਦੇ ਇੱਕ ਮਸ਼ੂਹਰ ਸ਼ੇਅਰ ਨੂੰ ਸੁਣ ਕੇ ਬੋਹੜੀਆ ਨੇ
ਮੈਂ ਚਾਹਾ ਗਾ ਜੋ ਵੀ ਦਿਲ ਵਿੱਚ ਹੋਵੇ ਖੁੱਲ ਕੇ ਦੱਸਣਾ ਜੀ

ਦੁੱਖ ਵੀ ਬਥੇਰੇ -ਪਰੇਸ਼ਾਨੀਆ ਵੀ ਬਹੁਤ ਨੇ,
ਜਿੱਤਿਆ ਹਾਂ ਜ਼ਿੰਦਗੀ 'ਚ ਹਾਨੀਆ ਵੀ ਬਹੁਤ ਨੇ।
ਕੀਤਾ ਏ ਪਿਆਰ ਮੈਂ ਵੀ ਜ਼ਿੰਦਗੀ 'ਚ ਯਾਰੋ,
ਪਰ ਬਦਲੇ 'ਚ ਮਿਲੀਆ ਬਦਨਾਮੀਆ ਵੀ ਬਹੁਤ ਨੇ।
ਕੀਤਾ ਨਾ ਸੀ ਇਹੋ ਜਿਹਾ ਕੰਮ ਕਦੇ ਜ਼ਿੰਦਗੀ 'ਚ,
ਪਰ ਉਹ ਆਇਆ ਕਿਵੇ ਜ਼ਿੰਦਗੀ 'ਚ .....ਹੁੰਦੀਆ ਹੈਰਾਨੀਆ ਵੀ ਬਹੁਤ ਨੇ।
ਆਇਆ ਸੀ ਪਰਿੰਦਾ ਇੱਕ ਜ਼ਿੰਦਗੀ 'ਚ ਮੇਰੀ,
ਪਹਿਲਾਂ ਉਹਨੇ ਦਿੱਤੀਆ ਸਲਾਮੀਆ ਵੀ ਬਹੁਤ ਨੇ।
ਕਰ ਦੇ ਸੀ ਜੋ ਦਿਨ ਰਾਤ ਵਫ਼ਾਵਾ ਦੀਆ ਗੱਲਾ,
ਉਹਨਾ ਕੀਤੀਆ ਖਰਾਬ ਕਈ ਜ਼ਿੰਦਗਾਨੀਆ ਵੀ ਬਹੁਤ ਨੇ।
ਫਿਰ ਪਤਾ ਲੱਗਾ ਜਾ ਕੇ ਕਿਤੇ, ਸੋਹਣੇ ਸੱਜਣਾ ਨੇ ਕਈਆ ਨੂੰ,
ਭਰੀਆਂ ਨੇ ਜਿਵੇਂ ਮੈਨੂੰ , ਉਹ ਹਾਮੀਆ ਵੀ ਬਹੁਤ ਨੇ।
ਪੱਲਾ ਝਾੜ ਮੇਰੇ ਕੋਲੋ ਉਹਨਾਂ, ਡੋਲੀ ਚੜ ਗੈਰਾਂ ਵਾਲੀ,
ਕਹਿੰਦੇ ਤੇਰੇ ਜਿਹਇਆ ਖੋਟੀਆ ਚੁਬਾਨੀਆ ਵੀ ਬਹੁਤ ਨੇ।
ਮਾਪਿਆ ਨੇ ਪਾਲਿਆ ਸੀ ਚਾਵਾਂ ਅਤੇ ਲਾਡਾਂ ਨਾਲ,
ਝੱਲੇ ਉਹਦੇ ਪਿੱਛੇ ਦੁੱਖ ਕੀਤੀਆ ਗੁਲਾਮੀਆ ਵੀ ਬਹੁਤ ਨੇ।
ਕਰਦਾ ਸਲਾਮ ਉਹਨਾਂ ਸੱਜਣਾ ਨੂੰ "ਅੰਮਿ੍ਤ" ਯਾਰੋ,
ਜਿਹਨਾਂ ਦੀਆ ਸਾਡੇ ਸਿਰ ਮਿਹਰਬਾਨੀਆ ਵੀ ਬਹੁਤ ਨੇ।

3

ਦਿਲ ਨਈ ਲੱਗਦਾ ਕੱਲਿਆਂ ਹੁਣ ਤਾਂ,
ਦੱਸ ਕਿਸ ਨੂੰ ਪਾਵਾਂ ਬਾਤਾਂ।
ਦਰਦ-ਕਹਾਣੀ ਕਿਸ ਆਖ ਸੁਣਾਵਾਂ,
ਸੱਜਣਾ ਦਿੱਤੀਆਂ ਜੋ ਸੌਗਾਤਾਂ।
ਪਤਝੜ ਵੀ ਬਹਾਰ ਜਾਪਦੀ ਸੀ
ਹੁਣ ਇੱਕਲਿਆ ਲੰਘਣ ਬਰਸਾਤਾਂ।
ਨੈਣ ਸੁੰਮਦਰ ਸੁੱਕਿਆ ਹੁਣ ਤਾਂ,
ਦੇ-ਦੇ ਕੇ ਧਰਵਾਸਾਂ।
ਹੋਕੇ-ਹਾਵੇ ਸਭ ਦਰਦ ਪੁਰਾਣੇ,
ਬਸ ਯਾਦ ਨੇ ਉਹ ਮੁਲਾਕਾਤਾ।
ਔਸੀਂਆ ਪਾ-ਪਾ ਦਿਨ ਨੇ ਲੰਘਦੇ,
ਤਾਰੇ ਗਿਣ-ਗਿਣ ਰਾਤਾਂ।
ਦਿਲ ਨੂੰ ਚੈਨ ਨਾ ਅੱਖੀਆਂ 'ਚ ਨੀਂਦਰ,
ਉਹਦੀ ਯਾਦ ਮਾਰੇ ਬਸ ਝਾਤਾਂ।
ਨੱਕ ਰਗੜ ਸੀ ਮੱਥੇ ਟੇਕੇ,
ਕੀਤੀਆਂ ਦਿਲ ਤੋ ਸੀ ਫਰਿਆਦਾ।
ਵਿਸ਼ਵਾਸ ਸੀ ਪੂਰਾ ਰੱਬ ਅਤੇ ਸੱਜਣਾ,
ਦੋਹਾਂ ਨਾ ਕਦਰ ਪਾਈ ਜ਼ਜ਼ਬਾਤਾਂ।
ਦੁਖੀ ਹੋਇਆ ਇਸ ਜ਼ਿੰਦਗੀ ਤੋ ਰੱਬਾ,
"ਅੰਮਿ੍ਤ" ਬਸ ਮੌਤ ਮੰਗੇ ਖੈਰਾਤਾਂ।


4
Shayari / ਆ ਜਾ ਮੌਤ ਰਕਾਨੇ ਹੁਣ
« on: July 24, 2010, 05:19:07 AM »

ਤੇਰੇ ਰਾਹਾਂ ਦੇ ਵਿੱਚ ਬੈਠਾ ਥੱਕਿਆ,
ਇਹਨਾਂ ਬੇਵਫ਼ਾਵਾ ਦੀ ਦੁਨੀਆਂ ਤੋਂ ਅੱਕਿਆ,
ਜ਼ਦੋ ਦਾ ਤੈਨੂੰ ਅੱਖੀਆਂ 'ਚੋ ਮੈਂ ਤੱਕਿਆ,
ਹੌਸਲਾ ਸਿਰਫ਼ ਤੈਨੂੰ ਮਿਲਣ ਦਾ ਰੱਖਿਆ
ਪਰ ਕਰ ਕੇ ਵੀ ਕੁੱਝ ਨਾ ਕਰ ਸਕਿਆ,
ਹੁਣ ਤੈਨੂੰ ਕਹਿਣੋ ਨਾ ਮੈਂ ਜਕਿਆ,
ਕਿ ਆ ਕੇ ਪਿਆਰ ਮੇਰੇ ਨਾਲ ਪਾ ਲਾ,
ਆ ਜਾ ਹੀਰ ਸਲੇਟੜੀਏ,
ਨੀ ਆ ਜਾ ਮੇਰੀਏ ਜਾਨੇ
ਆ ਜਾ ਮੌਤ ਰਕਾਨੇ ਹੁਣ,
ਆ "ਅੰਮਿ੍ਤ" ਨੂੰ ਗਲ ਨਾਲ ਲਾ ਲਾ

5
ਸਭ ਨੂੰ ਪਿਆਰ ਭਰੀ ਸਤਿ ਸ਼ੀ੍ ਅਕਾਲ ਜੀ ,
hello frnds im new here n my name is Amrit pal singh.........

punjabi poems likhan da shonk hai te umeed krda han thode sb members de responce da...

Thx 2 all members.........

Pages: [1]