May 06, 2024, 05:15:32 PM

Show Posts

This section allows you to view all posts made by this member. Note that you can only see posts made in areas you currently have access to.


Messages - ਜੋਗੀ

Pages: [1]
1
Shayari / ਅਜਨਬੀ ਦਾ ਸਾਥ
« on: April 25, 2011, 03:53:55 AM »
ਕਦੀ ਆਪਣੀ ਹੱਸੀ ਤੇ ਵੀ ਆਉਂਦਾ ਗੁੱਸਾ...ਕਦੀ ਜੱਗ ਨ ਹਸਾਉਣ ਨੂੰ ਜੀ ਕਰਦਾ,

ਕਦੇ ਰੋਂਦਾ ਨਹੀਂ ਦਿਲ ਕਿਸੇ ਦੀ ਮੌਤ ਉੱਤੇ...ਕਦੀ ਐਵੇਂ ਹੀ ਰੋਣ ਨੂੰ ਜੀ ਕਰਦਾ,

ਕਦੀ ਅਜਨਬੀ ਦਾ ਸਾਥ ਵੀ ਲਗਦਾ ਚੰਗਾ...ਕਦੇ ਆਪਣੇ ਵੀ ਲਗਦੇ ਬਿਗਾਨੇ ਜਿਹੇ,

ਕਦੀ ਮੰਗਦਾ ਦਿਲ ਇਕ ਹੋਰ ਉਮਰ...ਕਦੀ ਇਹ ਵੀ ਮਿਟਾਉਣ ਨੂੰ ਜੀ ਕਰਦਾ

2
Shayari / Re: PJ wale challe tour te
« on: April 25, 2011, 03:41:46 AM »
good job gill  =D> =D> =D>

3
ਜਦ ਦੂਰੀ ਸਾਂ ਤਾਂ ਪਿਆਰ ਸੀ ਆਪਸ ਦੇ ਵਿੱਚ ਬੜਾ
ਮੁਕਿਆ ਏ ਪਿਆਰ ਜਦ ਦੇ ਬਣੇ ਘਰ ਘਰਾਂ ਦੇ ਨਾਲ

4
ਕਿਂਵੇ ਸਮਝਾਇਅੇ ਅਸੀ ਇਸ ਦਿੱਲ ਨੀਮਾਣੇ ਨੂੰ
 ਅਖਿਆਂ 'ਚੌਂ ਵਗਦੇ ਇਸ ਖ਼ਾਰੇ ਪਾਣੀ ਨੂੰ
 ਪਿਆਰ ਓਹਦੇ ਨੇ ਮੇਨੂ ਜੋਗੀ ਬਣਾ ਦਿਤਾ 
 ਦੂਰੌਂ ਸਲਾਮਾਂ ਕਿਤਿਆਂ ਅਸੀ ਮਅਖ਼ਾਨਿਆਂ ਨੂੰ
 ਨਿੱਤ ਯਾਰ ਦੇ ਦਰ ਤੇ ਅਸੀ ਸਜ਼ਦਾ ਕਰਦੇ
 ਖ਼ੂਦਾ ਨੂੰ ਭੂੱਲ ਗਏ ਭੂੱਲੇ ਨਾ ਉਸ ਮਰਜ਼ਾਣੀ ਨੂੰ
 ਮੌਸਮ ਬਦਲੇ ਰੂਤਾਂ ਲੰਘਿਆਂ ਟੂਰ ਗਏ ਦਿਲਜਾਨੀ
 ਪਰ ਅਸੀ ਭੂੱਲ ਨਾ ਸਕੇ ਉਸ ਪੇ੍ਮ ਕਹਾਣੀ ਨੂੰ
 ਤੂੰ ਹੀ ਦੱਸ ਦਿਲਾ ਕਸੂਰ ਅਸੀ ਕੀ ਕੀਤਾ
 ਕਿਉਂ ਤੜਪਾਦਾਂ ਹੈ ਤੂੰ ਇਸ ਜਿੰਦ ਨੀਮਾਣੀ

5
ਸ਼ਿਵ ਬਿਰਹਾ ਤੇ ਬਿਰਹਾ ਸ਼ਿਵ ਬਣ ਗੇ
ਅੱਗ ਹੰਜੂ ਤੇ ਹੰਜੂ ਫੇਰ ਅੱਗ ਹੋਏ
 ਜੋਬਨ ਬਣਿਆ ਪਿਆਰ
ਪਿਆਰ ਜੋਬਨ ਬਣਿਆ
ਫੇਰ ਕਾਸ ਤੋਂ ਸ਼ੇਰ-ਜੰਗਲੀ ਸੱਗ ਹੋਏ
 ਬਾਤ ਸੁਝੇ ਨਾਹੀ, ਕਿਹਣਾ ਦਿਲ ਚਾਹਵੇ
 ਲਫ਼ਜ਼ ਹੰਝੂਆਂ ਦੇ ਫੇਰ ਵੱਗ ਹੋਏ
 "ਜੋਗੀ" ਸਮੇਂ ਨੇ ਆਣ ਕੇ ਟੁੰਬਿਆ ਈ
ਅਸੀ ਗੱਲ ਯਾਦਾਂ ਦੇ ਲੱਗ ਰੋਏ...

6
Shayari / Re: ਲੋਕੀ ਬਿਨਾ ਗੱਲ ਤੋ
« on: April 23, 2011, 12:15:27 PM »
ਗੱਲਾ ਗੱਲਾਂ ਵਿੱਚੋਂ ਇੱਕ ਗੱਲ ਐਸੀ ਹੋ ਗਈ.
 ਉਦਾਸੀਆਂ ਦੀ ਦਲਦਲ ਚ ਦਿਲ ਫਿਰ ਖੁਭ ਗਿਆ,
 ਬੜੇ ਪਿਆਰ ਨਾਲ ਭੇਜੇ ਸੱਜਣਾ ਦੇ ਫੁੱਲ ਵਿੱਚੋਂ.
 ਫੜਦਿਆਂ ਪੋਟਿਆਂ ਚ ਕੰਢਾ ਇੱਕ ਚੁੱਭ ਗਿਆ,
 ਰੋਕਿਆਂ ਨਾਂ ਰੁਕੀ ਜ਼ੋਰ ਲਾਇਆ ਸੀ ਬਥੇਰਾ.
 ਗਮਾ ਦੇ ਸਮੁੰਦਰ ਚ ਜਿੰਦ ਫਿਰ ਰੁੜ ਗਈ.
 ਜਾਗ ਜਾਗ ਕੱਟੀਆਂ ਜੋ ਰਾਤਾਂ ਦੇ ਹਿਸਾਬ ਵਿੱਚ.
 ਲੰਗੀ ਰਾਤ ਜੋਗੀ ਦੀ ਹੋਰ ਇੱਕ ਜੁੜ ਗਈ

7
god job gill galib  =D> =D>

8
ਕੰਮ ਤਾਂ ਕਿਸੇ ਦੇ ਜੋਗੀ ਆਉਣ ਜੋਗਾ ਨਹੀ,
ਦੁਨੀਆਂ ਚੋਂ ਅਸੀਂ ਵੀ ਨਿਕਾਰੇ ਹੋਏ ਹਾਂ,
ਹੁੰਦੀ ਸੀਗੀ ਸਾਡੀ ਵੀ ਚੜਾਈ ਉਹਦੇ ਨਾਲ,
ਪਰ ਅੱਜ ਕੱਲ ਪੈਰਾਂ ਚ ਲਿਤਾੜੇ ਹੋਏ ਹਾਂ,
ਅਰਸ਼ ਤੋਂ ਫਰਸ਼ ਤੇ ਸੁੱਟ ਗਈ ਬੇਤਰਸ ਜਿਹੀ,
ਪੁੱਤਾਂ ਵਾਂਗੂੰ ਚੁੱਕੀ ਫਿਰਦੇ ਹਾਂ ਹੁਣ ਗਮ ਅਸੀਂ,
ਆਪ ਟੁੱਟਿਆਂ ਨੇ ਕੀ ਜੋੜਨਾ ਕਿਸੇ ਨੂੰ,
ਗਲੀਆਂ ਦੇ ਕੱਖ ਆਉਣਾ ਕਿਸੇ ਦੇ ਕੀ ਕੰਮ ਅਸੀਂ

9
Shayari / Re: ਤੇਰੇ ਸ਼ਹਿਰ ਕੇ ਲੋਗ
« on: April 23, 2011, 11:57:16 AM »
apne shear need nahi auni gill galib ta kar ke una de shear sone aa

10
Shayari / ਤੇਰੇ ਸ਼ਹਿਰ ਕੇ ਲੋਗ
« on: April 23, 2011, 11:41:53 AM »
ਇਤਨਾ ਨਾ ਯਾਦ ਆਯਾ ਕਰੋਕਿ ਰਾਤ ਭਰ ਸੋ ਨਾ ਸਕੇਂ,
ਸੁਭ੍ਹਾ ਸੁਰਖ਼ ਆਂਖੋਂ ਕਾ ਸਬੱਬਪੁਛਤੇ ਹੈਂ ਤੇਰੇ ਸ਼ਹਿਰ ਕੇ ਲੋਗ

11
Introductions / New Friends / Re: SAT SRI AKAL
« on: April 19, 2011, 12:36:20 PM »
wel come ghaint jatti  :love: :love: aja mere nal hi aa gayi tu  vi  :love: :love: :love: meri jaan  :kiss:

12
Shayari / Re: maawan thandiya chaava.. :D
« on: April 18, 2011, 04:24:04 PM »
ਮਾਂ ਦੀਆਂ ਗਾਲ੍ਹਾਂ ਦਾ, ਸਵਾਦ ਵੀ ਅਵੱਲਾ ਏ

ਡੁੱਬ ਜਾਣਾ ਰੁੜ੍ਹ ਜਾਣਾ, ਟੁੱਟ ਪੈਣਾ ਝੱਲਾ ਏ

ਕੁਟਣਾ ਵੀ ਰੱਜ ਕੇ ਤੇ, ਰੱਜ ਕੇ ਪਿਆਰ ਦੇਣਾ

ਰੱਬ ਦੀ ਸਹੁੰ ਮਾਂ ਦਾ, ਪਿਆਰ ਵੀ ਸਵੱਲਾ ਏ

ਸੀਨਾ ਮੂੰਹ ਤੱਕ ਆਵੇ, ਚੇਤੇ ਮਾਂ ਜਦੋ ਆਵੇ. ((ਸਾਰੀ ਉਮਰ ਨੀ ਦੇ ਸਕਦੇ ਪੁੱਤ ਕਰਜੇ ਮਾਵਾਂ ਦੇ)

Pages: [1]