October 06, 2025, 09:16:43 PM
collapse

Author Topic: Dastaan a Punjab  (Read 1137 times)

Offline Er. Sardar Singh

  • Niyana/Niyani
  • *
  • Like
  • -Given: 194
  • -Receive: 87
  • Posts: 244
  • Tohar: 70
  • Gender: Male
  • ਮੈਂ ਸਰਦਾਰ, ਮੇਰੇ ਯਾਰ ਵੀ ਸਰਦਾਰ............
    • View Profile
  • Love Status: Single / Talaashi Wich
Dastaan a Punjab
« on: November 14, 2011, 08:35:47 AM »
ਬਠਿੰਡੇ ਜ਼ਿਲੇ ਦੇ ਇਕ ਪਿੰਡ (ਮਹਿਮੇ) ਵਿਚ ਅਸੀਂ ਸ਼ਹੀਦ ਪਰਿਵਾਰ ਦੀ ਮਦਦ ਲਈ ਗਏ। ਵਾਢੀਆਂ ਦੇ ਦਿਨ ਸਨ। ਪਿੰਡ (ਓਥੇ ਨੇੜੇ-ਨੇੜੇ ਮਹਿਮਾ ਨਾਂ ਦੇ ਪੰਜ ਪਿੰਡ ਹਨ) ਲਭਦੇ ਲਭਦੇ ਅਸੀਂ ਢਲੀ ਦੁਪਹਿਰ ਮਜ਼ਦੂਰ ਬਸਤੀ ਵਿਚ ਉਹਨਾਂ ਦੇ ਘਰ ਪਹੁੰਚੇ। ਘਰ ਦੀ ਮਾਲਕਣ ਦਿਹਾੜੀ ਤੇ ਕਣਕ ਵੱਢਣ ਗਈ ਹੋਈ ਸੀ। ਘਰ ਇਕ ਮੁਟਿਆਰ ਕੁੜੀ ਤੇ ਦੋ ਬੱਚੇ ਸਨ। ਆਂਢ-ਗੁਆਂਢ ਓਪਰੇ ਬੰਦੇ ਵੇਖ ਕੇ ਡਰ ਅਤੇ ਹੈਰਾਨੀ ਨਾਲ ਭਰ ਗਿਆ। ਘਰ ਦੀ ਮਾਲਕਣ ਦੇ ਆਉਣ ਤੱਕ ਕੋਈ ਬਾਹਰ ਨਹੀਂ ਆਇਆ। ਜਦੋਂ ਅਸੀਂ ਉਸ ਬੀਬੀ ਨਾਲ ਰਸਮੀ ਬੋਲਾਂ ਮਗਰੋਂ ਆਪਣੇ ਆਉਣ ਦਾ ਮਕਸਦ ਦਸਦਿਆਂ ਕਿਹਾ ਕਿ ਅਸੀਂ ਸ਼ਹੀਦ ਸਿੰਘਾਂ ਦਾ ਵੇਰਵਾ ਇਕੱਠਾ ਕਰ ਰਹੇ ਹਾਂ ਤਾਂ ਉਸ ਨੇ ਕੁਰਖਤ ਲਹਿਜੇ ਵਿਚ ਆਪਣੇ ਘਰ ਵਾਲੇ ਨੂੰ ਗਾਹਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ”ਮਰ ਗਿਆ ਆਵਦੇ ਮਾੜੇ ਕਰਮੀਂ, ਵੱਡਾ ਗੁਰੂ ਗਬਿੰਦ ਸਿਉਂ ਬਣਦਾ ਸੀ। ਇਹ ਜੁਆਕ ਕਾਸ ਨੂੰ ਜੰਮੇ ਸੀ ਜੇ ਅਹੇ ਜੇ ਕੰਮ ਕਰਨੇ ਸੀ, ਆਵਦੇ ਜੁਆਕ ਮੇਰੀ ਜਾਨ ਖਾਣ ਨੂੰ ਕਿਉਂ ਛੱਡ ਗਿਆ”। 10-15 ਮਿੰਟ ਉਸ ਨੇ ਜੀਅ ਭਰ ਕੇ ਆਪਣੇ ਘਰ ਵਾਲੇ ਨੂੰ, ਸਕੇ ਸੰਬਧੀਆਂ ਨੂੰ, ਸਾਨੂੰ ਤੇ ਲਹਿਰ ਵਾਲਿਆਂ ਨੂੰ ਵੀ ਬੁਰਾ ਭਲਾ ਕਿਹਾ। ਮੇਰੇ ਨਾਲ ਗਏ ਵਿਦਿਆਰਥੀ ਸੁੰਨ ਹੋ ਗਏ। ਉਹ ਚੰਗੇ ਭਲੇ ਘਰਾਂ ਤੋਂ ਸਨ, ਬਿਨਾਂ ਕਿਸੇ ਇਹੋ ਜਿਹੀ ਵਿਰਾਸਤ ਦੇ ਅਤੇ ਉਹਨਾਂ ਨੂੰ ਨਵਾਂ ਨਵਾਂ ਪੰਥ ਵਾਲਾ ਪਾਹ ਲੱਗਿਆ ਸੀ। ਆਂਢ ਗੁਆਂਢ ਨੇ ਜਾਣਨ-ਵੇਖਣ ਲਈ ਕੰਧਾਂ-ਕੋਠਿਆਂ ਤੋਂ ਵੇਖਣ ਕੁ ਜੋਗਰੇ ਸਿਰ ਕੱਢੇ ਹੋਏ ਸਨ। ਅਸੀਂ ਉਸ ਨਾਲ ਬਹੁਤ ਅਰਾਮ ਨਾਲ ਹੌਲੀ ਹੌਲੀ ਸਾਰੀਆਂ ਗੱਲਾਂ ਕੀਤੀਆਂ, ਹੌਸਲਾ ਦਿੱਤਾ, ਜੋ ਹੋਰਾਂ ਨਾਲ ਹੋਇਆ ਬੀਤਿਆ, ਉਸ ਦਾ ਵੀ ਹਾਲ ਸੁਣਾਇਆ। ਆਪਣੇ ਨਾਲ ਆਏ ਨੌਜਵਾਨਾਂ ਦੀ ਪੜ੍ਹਾਈ ਅਤੇ ਥਾਂ ਟਿਕਾਣਿਆਂ ਬਾਰੇ ਦੱਸਿਆ। ਆਪਣੇ ਆਉਣ ਦਾ ਮਕਸਦ (ਦੁਹਰਾਇਆ ਕਿ ) ਸ਼ਹੀਦਾਂ ਬਾਰੇ ਜਾਣਕਾਰੀ ਕੱਠੀ ਕਰਨੀ ਐ, ਤਾਂ ਕਿ ਅਗਲੀਆਂ ਨਸਲਾਂ ਉਹਨਾਂ ਨੂੰ ਜਾਣ ਸਕਣ, ਯਾਦ ਕਰ ਸਕਣ। ਕੁਝ ਸਮੇਂ ਬਾਅਦ ਗੱਲਾਂ ਸੁਣਦਿਆਂ ਉਸ ਦਾ ਗੱਚ ਭਰ ਆਇਆ, ਅੱਖਾਂ ਵਿਚੋਂ ਹੰਝੂ ਧਾਰਾਂ ਬਣ ਕੇ ਵਹਿ ਤੁਰੇ। ਉਸ ਨੇ ਉਹਨਾਂ ਨੂੰ ਪੂੰਝਣ ਦੀ ਕੋਸ਼ਿਸ਼ ਨਹੀਂ ਕੀਤੀ। ਹੱਥਾਂ ਵਿਚ ਚੁੰਨੀ ਲੈ ਕੇ ਦੋਵੇਂ ਹੱਥ ਜੋੜ ਕੇ ਕਹਿਣ ਲੱਗੀ ”ਤੁਸੀਂ ਧਰਤੀ ਤੇ ਪਹਿਲੇ ਬੰਦੇ ਓਂ। ਪਹਿਲੀ ਵਾਰ ਕਿਸੇ ਨੇ ਏਨੇ ਸਾਲਾਂ ਵਿਚ ਉਹਨੂੰ ਸਹੀ ਕ੍ਹਿਐ। ਅਗਲਿਆਂ ਨੇ ਮੇਰੀ ਧੀ ਛੱਡਤੀ ਅਖੇ ਅਤਿਵਾਦੀ ਦੀ ਕੁੜੀ ਐ। ਕਿਸੇ ਨੇ ਧਰਤੀ ਦੀ ਕੰਡ ਤੇ ਇਕ ਵਾਰੀ ਵੀ ਉਹਨੂੰ ਸਹੀ ਨ੍ਹੀ ਕ੍ਹਿਆ। (ਢਿੱਡ ਨੂੰ ਹੱਥ ਲਾ ਕੇ) ਅੰਦਰ ਗੁੰਮਾ ਬਣਿਆ ਪਿਐ, ਕਾਲਜਾ ਪਾਟਦੈ ਵੀਰਾ। ਜਿਹੜੇ ਕੰਮ ਨੂੰ ਬੰਦਾ ਮਰਜੇ ਉਹਦੇ ਖਾਤੇ ਚ ਉਹਦਾ ਨਾਂ ਤਾਂ ਪੈਣਾ ਚਾਹੀਦੈ”। ਉਸ ਦੇ ਦਰਦ ਭਿੱਜੇ ਬੋਲਾਂ ਨੇ ਸਾਡੀਆਂ ਅੱਖਾਂ ਵੀ ਨਮ ਕਰ ਦਿੱਤੀਆਂ ਤੇ ਸਾਡੇ ਉੱਤੇ ਮਣਾਂ ਮੂੰਹੀ ਬੋਝ ਲੱਦ ਦਿੱਤਾ ਕਿ ਆਖਰ ਓਹਦੇ ਦੁੱਖਾਂ ਦਾ ਪਾਰਾਵਾਰ ਕੀ ਸੀ : ਦਲਿਤ ਹੋਣਾ, ਗਰੀਬੀ, ਰੰਡੇਪਾ ਜਾਂ ਜੁਆਨ ਜਹਾਨ ਧੀ ਦਾ ਰਿਸ਼ਤਾ ਛੁੱਟਣਾ? ਇਹਨਾਂ ਦੁੱਖਾਂ ਨਾਲੋਂ ਇਹ ਹੋਰ ਵੱਡਾ ਦੁੱਖ ਸੀ : ਨਾਂ ਦਾ ਲਕਬਹੀਣ ਹੋਣਾ, ਪ੍ਰਵਾਨਗੀ ਦਾ ਵਿਗੋਚਾ ਕਿ Ḕਜਿਹੜੇ ਕੰਮ ਲਈ ਬੰਦਾ ਮਰਜੇ ਉਹ ਖਾਤੇ ਵਿਚ ਨਾਂ ਤਾਂ ਪੈਣਾ ਚਾਹੀਦੈ’। ਇਸੇ ਦਰਦ ਦਾ ਗੁੰਮਾ ਉਹਦੇ ਅੰਦਰ ਬਣਿਆ ਸੀ। ਅੱਧਾ-ਪੌਣਾ ਘੰਟਾ ਪਹਿਲਾਂ ਅਸੀਂ ਉਹਨਾਂ ਲਈ ਪੁਲਸ ਨਾਲੋਂ ਵੀ ਭਿਆਨਕ ਹੋਣੀ ਦੇ ਦੂਤ, ਦੁੱਖ ਦੇਣੀ ਦੁਨੀਆ ਦਾ ਹਿੱਸਾ ਸਾਂ। ਅਸੀਂ ਕੌਣ ਸਾਂ, ਕਿਥਂ ਆਏ ਸੀ, ਕਿਉਂ ਆਏ ਸੀ, ਕੁਝ ਲਫਜ਼ਾਂ ਦੀ ਸਾਂਝ ਮਗਰੋਂ ਸਿਰਫ ਸਾਡੀਆਂ ਗੱਲਾਂ ਉਪਰ ਯਕੀਨ ਕਰਕੇ, ਸਾਡੇ ਅੱਗੇ ਉਸ ਨੇ ਆਪਣੇ ਮਨ ਦਾ ਵਰ੍ਹਿਆਂ ਦਾ ਭਾਰ ਹੌਲਾ ਕੀਤਾ ਅਤੇ ਆਪਣਾ ਦਿਲ ਖੋਹਲ ਦਿੱਤਾ। ਮੁੜਨ ਵੇਲੇ ਉਹਦੇ ਚਿਹਰੇ, ਹੱਥਾਂ ਦੇ ਜੁੜਨ ਦੇ ਤਰੀਕੇ ਅਤੇ ਬੋਲਾਂ ਵਿਚ ਏਨੀ ਨਿਮਰਤਾ, ਖਿਮਾ-ਜਾਚਨਾ ਤੇ ਮੋਹ ਸੀ ਕਿ ਲਫ਼ਜ਼ਾਂ ਵਿਚ ਬਿਆਨ ਕਰਨਾ ਮੁਸ਼ਕਲ ਏ। ਉਸ ਦੇ ਮੂੰਹੋਂ ਮਸਾਂ ਹੀ ਬੋਲ ਨਿਕਲੇ, ”ਵੀਰਾ ਅਸੀਂ ਅਣਪੜ੍ਹ, ਗਰੀਬ, ਭੁੱਲ ਹੋ ਗਈ ਥੋਨੂੰ ਰੁਖਾ ਬੋਲਿਆ ਗਿਆ, ਤੁਸੀਂ ਤਾਂ ਸਾਡਾ ਭਲਾ ਕਰਨ ਆਏ ਸੀ”। ਸਾਡੇ ਸਮਾਜ ਵਿਚ ਦਲਿਤ ਗਰੀਬ ਔਰਤ ਦਾ ਭਰ ਜੁਆਨੀ ਵਿਚ ਵਿਧਵਾ ਹੋ ਕੇ ਬੱਚੇ ਪਾਲਣਾ ਕਿੰਨਾ ਔਖਾ ਹੈ, ਇਹ ਬਿਆਨ ਕਰਨਾ ਵੀ ਮੁਹਾਲ ਏ। ਇਸ ਤੋਂ ਉਪਰ ਉਹ ਘਾਟ ਕਿੰਨਾ ਔਖਾ ਕਰਦੀ ਹੈ ਕਿ ਜਿਸ ਮੌਤੇ ਸਿਰ ਦਾ ਸਾਈਂ ਮਰ ਗਿਆ ਏ ਉਹਨੂੰ ਉਹ ਨਾਂ ਵੀ ਨਾ ਮਿਲੇ ਸਗੋਂ ਉਲਟਾ ਮਿਹਣਾ ਮਿਲੇ। ਆਖਰ ਕੋਈ ਤਾਂ ਆ ਕੇ ਉਸ ਦੀ ਮਾਨਤਾ ਦਾ ਐਲਾਨ ਕਰੇ, ਚਾਹੇ ਉਹ ਕੋਈ ਅਣਜਾਣ ਪਰੇਦਸੀ ਕਿਉਂ ਨਾ ਹੋਵੇ। ਇਹ ਵਰਤਾਰਾ ਅਸਲ ਵਿਚ ਇਸ ਗੱਲ ਦੀ ਗਵਾਹੀ ਹੈ ਕਿ ਪੰਜਾਬ ਵਿਚ ਅਜੇ ਵੀ ਖਾੜਕੂ ਲਹਿਰ ਦੀ ਮਾਨਤਾ ਦਾ ਕਿੰਨਾ ਵੱਡਾ ਵਿਗੋਚਾ ਹੈ। ਕੁਝ ਸਮੇਂ ਬਾਅਦ ਜਦ ਅਸੀਂ ਉਹਨਾਂ ਦੀ ਧੀ ਦੇ ਵਿਆਹ ਤੇ ਗਏ ਤਾਂ ਸਾਰੇ ਕੋੜਮੇ ਕਬੀਲੇ ਅਤੇ ਰਿਸ਼ਤੇਦਾਰਾਂ ਨੇ ਏਨਾ ਸਤਿਕਾਰ ਦਿੱਤਾ ਕਿ ਉਹਨਾਂ ਦੀ ਸ਼ਰਧਾ ਭਾਵਨਾ ਸਾਹਮਣੇ ਸਾਨੂੰ ਆਪਣਾ ਆਪ ਹੌਲਾ ਜਾਪਣ ਲੱਗ ਪਿਆ। ਖਾਲਸਤਾਨ ਸੰਘਰਸ਼ ਦਾ ਇਕ ਲੇਖਾ ਇਹ ਵੀ; ਸੇਵਕ ਸਿਘ; ਅੰਮ੍ਰਿਤਸਰ ਟਾਈਮਜ਼; ਸਾਲ ਅਠਵਾਂ, ਅੰਕ ਇਕੱਤੀਵਾਂ; 09 ਨਵੰਬਰ 2011 ਤੋਂ 15 ਨਵੰਬਰ, 2011; ਪੰਨੇ: 17 ਅਤੇ 39.
« Last Edit: November 14, 2011, 09:06:01 AM by _noXiouS_ »

Punjabi Janta Forums - Janta Di Pasand

Dastaan a Punjab
« on: November 14, 2011, 08:35:47 AM »

Offline 💕» ρяєєтι мαη∂ «💕

  • PJ Mutiyaar
  • Vajir/Vajiran
  • *
  • Like
  • -Given: 611
  • -Receive: 198
  • Posts: 7306
  • Tohar: 150
  • Gender: Female
  • ♥ Loves To Make New Friends :) ♥
    • View Profile
  • Love Status: Forever Single / Sdabahaar Charha
Re: plz read everyone .........daastaan a pujnab
« Reply #1 on: November 14, 2011, 08:44:41 AM »
i would have read this if only it was in English

Offline Er. Sardar Singh

  • Niyana/Niyani
  • *
  • Like
  • -Given: 194
  • -Receive: 87
  • Posts: 244
  • Tohar: 70
  • Gender: Male
  • ਮੈਂ ਸਰਦਾਰ, ਮੇਰੇ ਯਾਰ ਵੀ ਸਰਦਾਰ............
    • View Profile
  • Love Status: Single / Talaashi Wich
Re: plz read everyone .........daastaan a pujnab
« Reply #2 on: November 14, 2011, 09:04:38 AM »
i would have read this if only it was in English
ssa ji,very hard work for me translate in english,but i will try,,,,,,,,,,in this topic ,the story of a family ,in this family the main member (a man ,who give to food to all member) fight againts indian govt. for our right and sikh 1984 attack......but man is very poor and he was dead in sikh revolution now he is  martyr of sikh panth.,,,many year this faimly liveing without food and no one care of this family,like akali govt,,,when my frd go to her home first she say us nonsence wording ,but fainaly she was happy because my frds first person for faimly ,give to them  some help and care of faimly................this type of many story of sikh martyr is hide,,our new genration responsibilty is that show search all this type of sikh martyr and write in bravefull sikh history.........

Offline

  • PJ Gabru
  • PJ respect this member
  • *
  • Like
  • -Given: 133
  • -Receive: 238
  • Posts: 26144
  • Tohar: 47
  • Gender: Male
    • View Profile
  • Love Status: Single / Talaashi Wich
Re: plz read everyone .........daastaan a pujnab
« Reply #3 on: November 14, 2011, 09:11:21 AM »
boht jida keh sakde ya ke serious kahani ya
par eh v ik sach ya veere ke kadar ni payi loka di

aakhir nu attwaadi keh ke ohna loka de ghardeya nu dukhi kitaa  gya  par yar jo v ohna ne kita

aakhir kita tan sade layi apni kaum layi c

mai sach dassa tan mai hale tak ehna gallan nu parkh ni sakea
na sahi keh sakea na galt

coz kayi galla vich mainu eh kamm sahi laggea khaadkuvaaad

te kayi galla vich galt v laggea

baki sab di alag soch ya

dhanwaad te muaafi je kuch maada keha gya hove

Offline 💕» ρяєєтι мαη∂ «💕

  • PJ Mutiyaar
  • Vajir/Vajiran
  • *
  • Like
  • -Given: 611
  • -Receive: 198
  • Posts: 7306
  • Tohar: 150
  • Gender: Female
  • ♥ Loves To Make New Friends :) ♥
    • View Profile
  • Love Status: Forever Single / Sdabahaar Charha
Re: Dastaan a Punjab
« Reply #4 on: November 14, 2011, 09:14:01 AM »
thats nice 2 know

Offline

  • PJ Gabru
  • PJ respect this member
  • *
  • Like
  • -Given: 133
  • -Receive: 238
  • Posts: 26144
  • Tohar: 47
  • Gender: Male
    • View Profile
  • Love Status: Single / Talaashi Wich
Re: Dastaan a Punjab
« Reply #5 on: November 14, 2011, 09:16:03 AM »
baki dhanwaad bai share karn layi

actually like thode saal pehlan like 3-4 saal pehlan mai eda diya stories boht parhda c

jado parhde ya ik vaar tan dil nu kambni jehi shirrr jandi ke yar oh v lok c jo kaum layi shaheedi paah ge

te ajj v lok ne jo kaum de sir te kothhiya paahge

 

Related Topics

  Subject / Started by Replies Last post
3 Replies
1918 Views
Last post August 14, 2010, 03:13:39 PM
by y4nky baba
14 Replies
13705 Views
Last post March 20, 2011, 05:13:07 PM
by sohnikudi__
10 Replies
4234 Views
Last post February 01, 2011, 08:30:53 PM
by Kudrat Kaur
3 Replies
2972 Views
Last post June 26, 2010, 11:55:21 AM
by Sardar_Ji
0 Replies
1174 Views
Last post August 15, 2010, 11:06:32 AM
by Mર. ◦[ß]гคг રừlểz™
1 Replies
1627 Views
Last post October 17, 2010, 01:16:34 PM
by shokeen-munda
22 Replies
5261 Views
Last post December 08, 2010, 01:02:54 AM
by ҂ ȿḉặᵰɗἷἧäѷїѧҋ↔ᶀɍǐȶĩṧӊ ₰
4 Replies
2276 Views
Last post March 28, 2011, 03:30:07 PM
by powerlifter
0 Replies
1154 Views
Last post November 17, 2011, 01:44:05 AM
by Er. Sardar Singh
0 Replies
1392 Views
Last post October 20, 2012, 01:46:57 PM
by Er. Sardar Singh

* Who's Online

  • Dot Guests: 3661
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[September 21, 2025, 02:35:07 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]