ਵਿੱਚ ਨਸੀਬਾਂ ਜੋ ਵੀ ਲਿਖਤਾ ਮਾਲਕ ਨੇ,
ਉਹੀਓ ਉਹੀਓ ਮਿਲਣਾ ਇੱਥੇ ਸਾਰਿਆਂ ਨੂੰ,
ਦਾਣਾ ਪਾਣੀ ਆਪੇ ਖਿੱਚੀ ਫਿਰਦਾ ਹੈ,
ਹਰ ਹਾਲਤ ਵਿੱਚ ਚੁਗਣਾ ਚੋਗ ਖਿਲਾਰਿਆਂ ਨੂੰ,
ਦੁਨੀਆਂ ਦਾ ਦਸਤੂਰ ਦੋਸ਼ ਕੀ ਦੇਣਾ ਹੈ,
ਛੱਤ ਕੇ ਮਹਿਲ ਤੇ ਕਿਹੜਾ ਪੁੱਛਦਾ ਢਾਰਿਆਂ ਨੂੰ,
ਪੰਛੀ ਤੇ ਪਰਦੇਸੀ "ਬਖਸ਼ੀ" ਇੱਕੋ ਜਿਹੇ,
ਕਿਹੜਾ ਚੇਤੇ ਰੱਖਦਾ ਟੁੱਟੇ ਤਾਰਿਆਂ ਨੂੰ,