December 10, 2023, 02:11:16 AM
collapse

Author Topic: ਐ ਸਮੇਂ ਦੇ ਹਾਣੀਓ,,,  (Read 885 times)

Offline ਰਾਜ ਔਲਖ

 • PJ Gabru
 • Jimidar/Jimidarni
 • *
 • Like
 • -Given: 61
 • -Receive: 127
 • Posts: 1978
 • Tohar: 84
 • Gender: Male
 • ਹਮ ਜੋ ਭੀ ਹੈਂ, ਸੋ ਹੈਂ!
  • View Profile
  • ਆਪਣਾ ਵਿਰਸਾ ਆਪਣੀ ਪਹਿਚਾਣ
ਐ ਸਮੇਂ ਦੇ ਹਾਣੀਓ,,,
« on: May 08, 2012, 11:37:06 AM »
ਐ ਸਮੇਂ ਦੇ ਹਾਣੀਓ !
ਲਿਖਾਰੀਓ , ਕਵਿਤਾ ਦੇ ਸਿਰਜਣਹਾਰੋ ।
ਚੁੱਕੋ ਕਲਮ ਦਵਾਤ ਜ਼ਰਾ , ਇੱਕ ਹੰਭਲਾ ਮਾਰੋ ।
ਨਿੱਘਰ ਚੱਲੇ ਸਮਾਜ ਨੇ ਵੇਖ਼ੋ , ਕੈਸਾ ਕੱਟਿਆ ਮੋੜ ਹੈ ।
ਲੋੜ ਹੈ ! ਮੇਰੇ ਲੋਕਾਂ ਨੂੰ , ਇੱਕ ਦਿਸ਼ਾ ਦੇਣ ਦੀ ਲੋੜ ਹੈ ।
ਲੋੜ ਹੈ , ਮੇਰਿਆਂ ਲੋਕਾਂ ਨੂੰ ,ਇੱਕ ਸੇਧ ਦੇਣ ਦੀ ਲੋੜ ਹੈ

ਭਟਕ ਗਈ ਜਵਾਨੀ , ਭਟਕੀ ਰਾਹ ਨਸ਼ਿਆਂ ਦੇ ਪੈ ਗਈ ।
ਕੀਤੀ ਕਰੀ ਪੜ੍ਹਾਈ ਸਾਰੀ , ਇਸ਼ਕ ਮੁਸ਼ਕ ਤੱਕ ਰਹਿ ਗਈ ।
ਕੁੱਝ ਇੰਟਰਨੈੱਟ , ਮੋਬਾਇਲਾਂ ਨੇ ,
ਕੁੱਝ ਚਿੰਬੜੇ ਨਵੇਂ ਹੀ ਵੈਲਾਂ ਨੇ ,
ਕੁੱਝ ਰੀਸੋ ਰੀਸੀ ਵੇਖ਼ ਵੇਖ਼ ,
ਲਾ ਲਈਆਂ ਵਿਦੇਸ਼ੀ ਜੈੱਲਾਂ ਨੇ ,
ਹਾਏ ! ਲਿਆ ਡਕਾਰ ਜਵਾਨੀ ਨੂੰ , ਲਾ ਦਿੱਤਾ ਕੱਚਾ ਕੋਹੜ ਹੈ ।
ਲੋੜ ਹੈ ! ਮੇਰੇ ਲੋਕਾਂ ਨੂੰ………………..॥

ਕਰਜ਼ੇ ਹੇਠ ਕਿਸਾਨ ਦੱਬ ਗਿਆ , ਕਿਉਂ ਖ਼ੁਦਕੁਸ਼ੀਆਂ ਕਰਦਾ ।
ਸਭਨਾ ਦਾ ਢਿੱਡ ਭਰਨ ਵਾਲੇ ਦਾ , ਆਪਣਾ ਢਿੱਡ ਨਹੀਂ ਭਰਦਾ ।
ਹੱਲ ਲੱਭੋ ਉਲਝੀ ਤਾਣੀ ਦਾ ,
ਸਿਰ ਤੋਂ ਲੰਘ ਚੱਲੇ ਪਾਣੀ ਦਾ ,

ਸਰਕਾਰਾਂ ਤਾਈ ਸੁਚੇਤ ਕਰੋ ,
ਦੁੱਖ਼ ਦੱਸੋ ਲਿਖ ਕਿਰਸਾਣੀ ਦਾ ,
ਇਹਦੇ ਤਣੇ ਖੋਖਲੇ ਹੋ ਗਏ ਨੇ , ਜੋ ਨਜ਼ਰੀ ਆਉਂਦਾ ਬੋਹੜ ਹੈ ।
ਲੋੜ ਹੈ ! ਮੇਰੇ ਲੋਕਾਂ ਨੂੰ………………..॥

ਦਾਜ ਦਾ ਦੈਂਤ ਹੈ ਨਿਗਲੀਂ ਜਾਂਦਾ , ਸੱਜ ਮੁਕਲਾਈਆਂ ਕੁੜੀਆਂ ।
ਕਦੋਂ  ਦੇਣਗੀਆਂ ਧੀ  ਦਾ  ਦਰਜਾ ,   ਨੂੰਹ ਨੂੰ , ਸੱਸਾਂ ਰੁੜੀ੍ਹਆਂ  ।
ਤੁੱਛ ਛਿੱਲੜਾਂ ਬਦਲੇ ਜਾਨ ਲਈ ,
ਸ਼ਰੀਕਾਂ ਵਿੱਚ ਫੋਕੀ ਸ਼ਾਨ ਲਈ ,
ਕਿਉਂ ਪਤੀਦੇਵ ਜੀ ਚੁੱਪ ਰਹੇ ,
ਮਾਤਾ ਦੇ ਗਲਤ ਫ਼ੁਰਮਾਨ ਲਈ ,
ਕਿਉਂ ਝਪਟ ਮਾਰਕੇ ਬਾਜ਼ ਜਿਉਂ ,ਇੱਕ ਦਿੱਤੀ ਚਿੜ੍ਹੀ ਝੰਜੋੜ ਹੈ ।
ਲੋੜ ਹੈ ! ਮੇਰੇ ਲੋਕਾਂ ਨੂੰ………………..॥


ਕੁੱਖਾਂ ਦੇ ਵਿੱਚ ਕਤਲ ਹੋ ਰਹੀ , ਜੱਗ ਜਨਨੀ , ਜੱਗ ਦਾਤੀ ।
ਮਾਂ ਨੇ ਆਪਣੇ ਖੂਨ ਚੋਂ ਉਪਜੀ  , ਕੁੱਖ ਵਿੱਚ ਮਾਰ ਮੁਕਾਤੀ ।
ਕੁਲ ਤੁਰਦੀ ਕੁੜੀਆਂ ਨਾਲ ਅਗਾਂਹ ,
ਧੀ , ਭੈਣ , ਵਹੁਟੀ  ਤੇ ਬਣਦੀ ਮਾਂ ,
ਪੁੱਤ ਛੱਡਦੂ ਬੁੱਢੇ ਮਾਪਿਆਂ ਨੂੰ ,
ਧੀ ਸਹੁਰੇ ਘਰ ਵੀ ਸਾਂਭੂ ਤਾਂ ,
ਪੁੱਤਰਾਂ ਨਾਲੋਂ ਵਫ਼ਾਦਾਰ , ਅਟੱਲ ਸੱਚਾਈ , ਨਚੋੜ ਹੈ ।
ਲੋੜ ਹੈ ! ਮੇਰੇ ਲੋਕਾਂ ਨੂੰ………………..॥

ਮਸਲੇ ਬਹੁਤ ਵਿਚਾਰਨ ਖਾਤਿਰ , ਇੱਕ ਇੱਕ ਕਰਕੇ ਛੇੜੋ ।
ਸਰਕਾਰਾਂ ਦੇ ਕੋਲ ਵਿਹਲ ਨਹੀਂ , ਕਲਮਾਂ ਦੇ ਧਨੀ ਨਬੇੜੋ ।
ਇੱਕ ਸਤਰ ਯੁੱਗ ਪਲਟਾ ਸਕਦੀ ,
ਸੁੱਤਿਆਂ ਨੂੰ ਕੂਕ ਜਗਾ ਸਕਦੀ ,
ਰਸਤੇ ਤੋਂ ਭਟਕੇ ਰਾਹੀ ਨੂੰ ,
ਗੱਲ ਕਹੀ ਮੰਜ਼ਿਲ ਵੱਲ ਪਾ ਸਕਦੀ ,
ਟੁੱਟਦੇ ਜਾਂਦੇ ਪਰਿਵਾਰਾਂ ਨੂੰ , ਕਲਮ ਹੀ ਸਕਦੀ ਜੋੜ ਹੈ ।
ਲੋੜ ਹੈ ! ਮੇਰੇ ਲੋਕਾਂ ਨੂੰ………………..॥


ਤਲਵਾਰ ਦੇ ਨਾਲੋਂ ਕਲਮ ਦੀ ਤਾਕਤ, ਸਿਆਣੇ ਕਹਿਣ ਵਡੇਰੀ ।
ਚੁੱਕ  ਲਵੋ ਫਿਰ ਭਲਿਓ ਲੋਕੋ , ਹੁਣ  ਕਿਸ ਗੱਲ ਦੀ ਦੇਰੀ ।
ਕੋਈ ਕਵਿਤਾ ਜਾਂ ਫਿਰ ਗੀਤ ਲਿਖ਼ੋ ,
ਨਫ਼ਰਤ ਨਹੀਂ , ਪਿਆਰ-ਪ੍ਰੀਤ ਲਿਖ਼ੋ ,
ਉੱਠ ਉਪਰ , ਛੱਡ ਇੱਕ ਪਾਸੜ ਨੂੰ ,
ਸਭਨਾਂ ਲਈ ਬਣ ਮਨ-ਮੀਤ ਲਿਖੋ ,
ਨਾ ਹੋਣ ਬਗਾਵਤੀ ਸ਼ਬਦ ਜਿਹੇ ,
" ਘੁਮਾਣ " ਲੱਗੀ ਜੋ ਹੋੜ  ਹੈ ।
ਲੋੜ ਹੈ ! ਮੇਰੇ ਲੋਕਾਂ ਨੂੰ………………..॥

ਲੋੜ ਹੈ ! ਮੇਰੇ ਲੋਕਾਂ ਨੂੰ , ਇੱਕ ਦਿਸ਼ਾ ਦੇਣ ਦੀ ਲੋੜ ਹੈ ।
ਲੋੜ ਹੈ , ਮੇਰਿਆਂ ਲੋਕਾਂ ਨੂੰ ,ਇੱਕ ਸੇਧ ਦੇਣ ਦੀ ਲੋੜ ਹੈ
_____________________________

Database Error

Please try again. If you come back to this error screen, report the error to an administrator.

* Who's Online

 • Dot Guests: 1721
 • Dot Hidden: 0
 • Dot Users: 0

There aren't any users online.

* Recent Posts

Just two line shayari ... by Parv...
[November 20, 2023, 10:44:15 AM]


PJ te kinnu dekhan nu jii karda tuhada ??? by Parv...
[November 20, 2023, 10:30:39 AM]


Throw something at the user above u by ❀¢ιм Gяєωʌℓ ❀
[August 30, 2023, 03:30:33 AM]


~~say 1 truth abt the person above ya~~ by ❀¢ιм Gяєωʌℓ ❀
[August 30, 2023, 03:27:19 AM]


which pj member do u miss ryt now? by ❀¢ιм Gяєωʌℓ ❀
[August 30, 2023, 03:26:27 AM]


This Site Need Fix/Update by Gujjar NO1
[July 25, 2023, 11:53:02 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


Request Video Of The Day by mundaxrisky
[May 23, 2023, 05:23:51 PM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


@pump_upp - best crypto pumps on telegram ! by J.y.o.T
[February 05, 2023, 01:53:09 PM]


Good morning (first word ki keha) by Gujjar NO1
[February 04, 2023, 05:23:41 PM]


What is the first thing you do, when you wake up in the morning? by Cutter
[January 12, 2023, 08:23:23 AM]


Verifpro.net - paypal, ebay, banks, crypto, docs and more! by J.y.o.T
[January 11, 2023, 02:59:45 PM]


your MOOD now by Gujjar NO1
[December 09, 2022, 08:25:59 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]


tusi bohut _______ ho ?? by mundaxrisky
[October 15, 2018, 07:02:17 PM]


This or That by MyselF GhainT
[October 15, 2018, 02:13:19 PM]


Competition Ideas by αмαи g
[October 14, 2018, 05:44:51 PM]