May 11, 2024, 10:41:33 PM
collapse

Author Topic: ਜੱਟਾਂ ਦਾ ਇਤਿਹਾਸ  (Read 5744 times)

Offline ●ਵੈਲੀ JATT●

  • Jimidar/Jimidarni
  • ***
  • Like
  • -Given: 18
  • -Receive: 23
  • Posts: 1044
  • Tohar: 23
  • Gender: Male
  • ••36 ਪੀਡਾਂ ਵਿੱਚ ਚਰਚਾ, ਵੈਲੀ ਜੱਟ te 302 ਦਾ ਪਰਚਾ••
    • View Profile
  • Love Status: Complicated / Bhambalbhusa
ਜੱਟਾਂ ਦਾ ਇਤਿਹਾਸ
« on: August 26, 2012, 01:04:08 PM »
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ , ਮੈਂ ਇਥੇ ਪੰਜਾਬ ਵਿਚ ਵਸਦੇ ਜੱਟਾਂ ਦਾ ਇਤਿਹਾਸ ਸਾਂਝਾ ਕਰਨ ਦੀ ਕੋਸ਼ਿਸ਼ ਕਰ ਰਿਹਾਂ.....
ਆਸ ਕਰਦਾਂ ਹਾਂ ਕੀ ਤੁਹਾਨੂੰ ਇਸ ਨਾਲ ਸੰਬੰਧਿਤ ਪੂਰੀ ਜਾਣਕਾਰੀ ਮਿਲੂਗੀ...

 ਸੰਧੂ
 ਸਿੱਧੂ + ਬਰਾੜ
 ਦੁਸਾਂਝ
 ਚਹਿਲ
 ਅਟਵਾਲ
 ਔਲਖ
 ਗਿੱਲ
 ਸੋਹੀ
 ਸਹੋਤਾ
 ਬੋਪਾਰਾਏ
 ਸਿਆਲ
 ਕਾਹਲੋਂ
 ਸੇਖੋਂ
 ਸਰਾਓ
 ਮਾਨ
ਢਿੱਲੋਂ

 *****************************************************************




ਸੰਧੂ


ਸੰਧੂ ਗੋਤ ਜੱਟਾਂ ਵਿੱਚ ਕਾਫ਼ੀ ਪ੍ਰਸਿੱਧ ਗੋਤ ਹੈ। ਪੰਜਾਬ ਵਿੱਚ ਸਿੰਧੂ ਬਰਾੜਾਂ ਮਗਰੋਂ ਸੰਧੂ ਗਿਣਤੀ ਦੇ ਪੱਖੋਂ ਦੂਜਾ ਵੱਡਾ ਗੋਤ ਹੈ। ਇਨ੍ਹਾਂ ਦੇ ਮੁੱਖ ਸਥਾਨ ਲਾਹੌਰ ਅਤੇ ਅੰਮ੍ਰਿਤਸਰ ਜ਼ਿਲ੍ਹੇ ਹਨ। ਸੰਧੂ ਭਾਈਚਾਰਾ ਸਤਲੁਜ ਦਰਿਆ ਦੇ ਨਾਲ૶ਨਾਲ ਦੋਵੀਂ ਪਾਸੀਂ ਵਸਿਆ ਹੋਇਆ ਹੈ। ਪੂਰਬ ਵਿੱਚ ਅੰਬਾਲੇ ਤੋਂ ਪੱਛਮ ਵੱਲ, ਸੰਧੂ, ਜ਼ਿਲ੍ਹਾ ਸਿਆਲ ਕੋਟ ਅਤੇ ਗੁਜਰਾਂਵਾਲੇ ਦੇ ਪਹਾੜੀ ਇਲਾਕਿਆਂ ਵਿੱਚ ਵੀ ਕਾਫ਼ੀ ਗਿਣਤੀ ਵਿੱਚ ਮਿਲਦੇ ਹਨ। ਗੁਰੂ ਨਾਨਕ ਦਾ ਪ੍ਰਸਿੱਧ ਸਿੱਖ ਭਾਈ ਬਾਲਾ ਅਤੇ ਭਾਰਤ ਦਾ ਮਹਾਨ ਸ਼ਹੀਦ ਭਗਤ ਸਿੰਘ ਸੰਧੂ ਖ਼ਾਨਦਾਨ ਵਿਚੋਂ ਹੀ ਸਨ। ਸੰਧੂ ਜੱਟਾਂ ਦਾ ਖਿਆਲ ਹੈ ਕਿ ਉਹ ਅਯੁੱਧਿਆ ਦੇ ਰਾਜੇ ਸ਼੍ਰੀ ਰਾਮ ਚੰਦਰ ਜੀ ਰਾਹੀਂ ਸੂਰਜਬੰਸੀ ਰਾਜਪੂਤਾਂ ਦੀ ਰਘੂਬੰਸੀ ਕੁਲ ਨਾਲ ਸੰਬੰਧ ਰੱਖਦੇ ਹਨ। ਇਸ ਬੰਸ ਵਿਚੋਂ ਹੀ 'ਸੰਧੂ ਰਾਉ' ਇੱਕ ਮਹਾਨ ਯੋਧਾ ਹੋਇਆ ਹੈ। ਸਰ ਲੈਪਲ ਗਰਿਫਨ ਦੀ ਰਾਏ ਵਿੱਚ ਸੰਧੂ ਉੱਤਰ ਪੱਛਮੀ ਰਾਜਪੂਤਾਂਨੇ ਵਿਚੋਂ ਪੰਜਾਬ ਵਿੱਚ ਆਏ ਹਨ। ਪੁਰਾਣੇ ਸਮੇਂ ਵਿੱਚ ਜਦ ਕਾਲ ਪੈਂਦਾ ਸੀ ਤਾਂ ਜੱਟ ਲੋਕ ਹਰੇ ਚਾਰੇ ਦੀ ਤਲਾਸ਼ ਵਿੱਚ ਕਿਸੇ ਨਵੀਂ ਥਾਂ ਚਲੇ ਜਾਂਦੇ ਸਨ। ਪ੍ਰਸਿੱਧ ਇਤਿਹਾਸਕਾਰ ਕੇ. ਸੀ. ਯਾਦਵ ਦੇ ਅਨੁਸਾਰ ਬਹੁਤੀਆਂ ਜੱਟ ਜਾਤੀਆਂ ਗਿਆਰਵੀਂ ਸਦੀ ਵਿੱਚ ਮਹਿਮੂਦ ਗਜ਼ਨਵੀ ਦੇ ਸਮੇਂ ਪੰਜਾਬ ਵਿੱਚ ਆਈਆਂ ਹਨ। ਸੰਧੂ ਵੀ ਇਸ ਸਮੇਂ ਹੀ ਪੰਜਾਬ ਵਿੱਚ ਆਏ ਸਨ। ਐੱਚ. ਏ. ਰੋਜ਼ ਨੇ ਆਪਣੀ ਕਿਤਾਬ ਵਿੱਚ ਸੰਧੂਆਂ ਦੀਆਂ 84 ਛੋਟੀਆਂ ਮੂੰਹੀਆਂ ਲਿਖੀਆਂ ਹਨ। ਸਿਆਲਕੋਟ ਦੇ 1883૶84 ਗਜ਼ਟ ਅਨੁਸਾਰ ਸੰਧੂਆਂ ਦੀਆਂ ਕੇਵਲ ਪੰਜ ਹੀ ਮੁੱਖ ਮੂੰਹੀਆਂ ਹਨ। ਜ਼ਿਲ੍ਹਾ ਕਰਨਾਲ ਦੇ ਵਸਨੀਕ ਸੰਧੂ ਬਾਬਾ ਕਾਲਾ ਮੇਹਿਰ ਜਾਂ ਕਾਲਾ ਪੀਰ ਦੀ ਪੂਜਾ ਕਰਦੇ ਹਨ। ਇਹ ਸੰਧੂ ਬੰਸ ਦਾ ਵੱਡਾ ਵਡੇਰਾ ਹੈ ਅਤੇ ਇਸ ਦੀ ਅਸਲੀ ਸਮਾਧ ਸਿਆਲ ਕੋਟ ਜ਼ਿਲ੍ਹੇ ਵਿੱਚ ਥਾਨਾ ਸਤਰ ਜੋਕਿ ਇਸ ਦੀ ਉਤਪਤੀ ਦਾ ਸਥਾਨ ਆਖਿਆ ਜਾਂਦਾ ਹੈ, ਵਿੱਚ ਬਣੀ ਹੋਈ ਹੈ। ਇੱਕ ਹੋਰ ਰਵਾਇਤ ਹੈ ਕਿ ਕਾਲਾ ਮੇਹਰ ਮਾਲਵੇ ਦੇ ਸਨੇਰ ਤੋਂ ਉੱਠਕੇ ਮਾਝੇ ਵਿੱਚ ਸਿਰਹਾਲੀ ਚਲਾ ਗਿਆ। ਸੰਧੂਆਂ ਦੇ ਸਿਰਹਾਲੀ ਖੇਤਰ ਵਿੱਚ 22 ਪਿੰਡ ਹਨ। ਇਸ ਇਲਾਕੇ ਨੂੰ ਸੰਧੂਆਂ ਦਾ ਬਾਹੀਆ ਕਿਹਾ ਜਾਂਦਾ ਹੈ। ਸੰਧੂਆਂ ਦੇ 17 ਪਿੰਡ ਸਨ ਜਿਨ੍ਹਾਂ ਵਿੱਚ ਰਾਜਾ ਜੰਗ ਤੇ ਜੋਧੂ ਆਦਿ ਵੱਡੇ ਤੇ ਪ੍ਰਸਿੱਧ ਪਿੰਡ ਸਨ। ਲਾਹੌਰੀਏ ਸੰਧੂ ਹੁਣ ਵੀ ਮਸ਼ਹੂਰ ਹਨ। ਇਹ ਲੜਾਕੂ ਤੇ ਝਗੜਾਲੂ ਹੁੰਦੇ ਸਨ। ਪੂਰਬੀ ਪੰਜਾਬ ਵਿੱਚ ਆਕੇ ਹੁਣ ਮਲਵਈ ਭਾਈਚਾਰੇ ਵਿੱਚ ਹੀ ਰਲ ਮਿਲ ਗਏ ਹਨ। ਮਾਲਵੇ ਵਿੱਚ ਸਤਲੁਜ ਦਰਿਆ ਦੇ ਨਾਲ ਨਾਲ ਅਤੇ ਫਰੀਦਕੋਟ ਤੋਂ ਮੁਕਤਸਰ ਤੱਕ ਵੀ ਹੱਠਾੜ ਖੇਤਰ ਵਿੱਚ ਵੀ ਸੰਧੂਆਂ ਦੇ ਪ੍ਰਸਿੱਧ ਪਿੰਡ ਸਾਈਆਂ ਵਾਲਾ, ਚੁਘੇ ਵਾਲਾ, ਵੀਰੇ ਵਾਲਾ, ਭਾਗ ਸਿੰਘ ਵਾਲਾ, ਮੜ, ਸੱਕਾਂ ਵਾਲੀ, ਕਾਨਿਆਂ ਵਾਲੀਆਂ, ਖੁੜੰਜ ਆਦਿ ਕਾਫ਼ੀ ਪਿੰਡ ਹਨ। ਰੁਖਾਲੇ ਦੇ ਸੰਧੂ ਸਿਰਹਾਲੀ ਤੋਂ ਆਏ ਸਨ। ਫਰੀਦਕੋਟ ਦੇ ਪਾਸ ਸੰਧੂਆਂ ਪਿੰਡ ਵੀ ਪਹਿਲਾਂ ਸੰਧੂ ਜੱਟਾਂ ਨੇ ਹੀ ਆਬਾਦ ਕੀਤਾ ਸੀ ਫਿਰ ਬਰਾੜ ਆ ਗਏ। ਸ਼ੁਰੂ૶ਸ਼ੁਰੂ ਵਿੱਚ ਇਸ ਇਲਾਕੇ ਵਿੱਚ ਸੰਧੂਆਂ ਤੇ ਬਰਾੜਾਂ ਦੀਆਂ ਜ਼ਮੀਨਾਂ ਖ਼ਾਤਿਰ ਆਪਸੀ ਲੜਾਈਆਂ ਵੀ ਹੋਈਆਂ। ਗਜ਼ਟੀਅਰ ਫਿਰੋਜ਼ਪੁਰ ਅਨੁਸਾਰ ਮੋਗੇ ਵੱਲ ਆਏ ਸੰਧੂ ਮਾਝੇ ਵਿਚੋਂ ਹੀ ਆਲੂਵਾਲੀਏ ਸਰਦਾਰਾਂ ਨਾਲ ਹੀ ਆਏ। ਮੁਗਲਰਾਜ ਦੇ ਪਤਨ ਮਗਰੋਂ ਜ਼ੀਰਾ ਦੀ ਬੇਟ ਵਿੱਚ ਗਿੱਲਾਂ ਦੇ ਜ਼ੋਰ ਦੇਣ ਤੇ ਸਿੱਧੂ ਇਸ ਇਲਾਕੇ ਵਿੱਚ ਵੀ ਆਬਾਦ ਹੋ ਗਏ। ਲੁਧਿਆਣੇ ਵਿੱਚ ਵੀ ਸੰਧੂਆਂ ਦੇ ਕੁਝ ਪਿੰਡ ਹਨ। ਲੁਧਿਆਣੇ ਤੋਂ ਅੱਗੇ ਕੁਝ ਸੰਧੂ ਦੁਆਬੇ ਦੇ ਖੇਤਰ ਜਲੰਧਰ, ਹੁਸ਼ਿਆਰਪੁਰ ਤੱਕ ਚਲੇ ਗਏ। ਮੁਸਲਮਾਨਾਂ ਦੇ ਹਮਲਿਆਂ ਤੇ ਜ਼ੁਲਮਾਂ ਤੋਂ ਤੰਗ ਆਕੇ ਕੁਝ ਮਝੈਲ ਸੰਧੂ ਬਠਿੰਡਾ, ਮਾਨਸਾ ਆਦਿ ਇਲਾਕਿਆਂ ਵਿੱਚ ਵੀ ਵਸੇ ਹਨ। ਹੁਣ ਸੰਧੂ ਤਕਰੀਬਨ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਫਰੀਦਕੋਟ ਦੇ ਇਲਾਕੇ ਦੇ ਵਿੱਚ ਮ੍ਹਰਾਣਾ ਵਿੱਚ ਸੰਧੂਆਂ ਦਾ ਭਾਰੀ ਮੇਲਾ ਲਗਦਾ ਹੈ। ਮਾਲਵੇ ਦੇ ਸੰਧੂ ਵਿਆਹ ਜਾਂ ਪੁੱਤਰ ਦੇ ਜਨਮ ਦੀ ਖ਼ੁਸ਼ੀ ਵਿੱਚ ਬਾਬੇ ਕਾਲੇ ਮੈਹਿਰ ਦੀ ਸਮਾਧ ਤੇ ਚੜ੍ਹਾਵਾ ਚੜਾਉਂਦੇ ਹਨ। ਇਹ ਸਾਰਾ ਚੜ੍ਹਾਵਾ ਸੰਧੂਆਂ ਦੇ ਮਿਰਾਸੀ ਨੂੰ ਦਿੱਤਾ ਜਾਂਦਾ ਹੈ। ਸੰਧੂਆਂ ਦੇ ਇੱਕ ਮਿਰਾਸੀ ਨੇ ਦੱਸਿਆ ਹੈ ਕਿ ਫਰੀਦਕੋਟ ਦੇ ਇਲਾਕੇ ਵਿੱਚ ਸੰਧੂਆਂ ਦੇ ਮੁਖੀ ਕਾਲੇ ਮੈਹਿਰ ਤੇ ਭੱਟੀਆਂ ਵਿੱਚ ਕਿਸੇ ਕਾਰਨ ਦੁਸ਼ਮਣੀ ਪੈਦਾ ਹੋ ਗਈ। ਭੱਟੀਆਂ ਨੇ ਕਾਲੇ ਮੈਹਿਰ ਦੇ ਰਸੋਈਏ ਇੱਕ ਬ੍ਰਾਹਮਣ ਨੂੰ ਲਾਲਚ ਦੇ ਕੇ ਆਪਣੇ ਵੱਲ ਕਰ ਲਿਆ। ਉਸ ਨੇ ਕਾਲੇ ਮੈਹਿਰ ਨੂੰ ਖਾਣੇ ਵਿੱਚ ਕੁਝ ਜ਼ਹਿਰ ਦੇ ਦਿੱਤੀ। ਕਾਲਾ ਮੈਹਿਰ ਖਾਣਾ ਖਾਕੇ ਬੇਹੋਸ਼ ਹੋ ਗਿਆ। ਇਸ ਸਮੇਂ ਭੱਟੀਆਂ ਨੇ ਕਾਲੇ ਮੈਹਿਰ ਨੂੰ ਮਾਰਨਾ ਚਾਹਿਆ ਪਰ ਇੱਕ ਮਿਰਾਸੀ ਨੇ ਉਨ੍ਹਾਂ ਨੂੰ ਰੋਕ ਦਿੱਤਾ ਕਿ ਕਾਲਾ ਮੈਹਿਰ ਅਜੇ ਜਾਗ ਰਿਹਾ ਹੈ, ਪੂਰਾ ਸੁੱਤਾ ਨਹੀਂ ਹੈ। ਜਦੋਂ ਕਾਲੇ ਮੈਹਿਰ ਨੂੰ ਹੋਸ਼ ਆਈ ਤਾਂ ਭੱਟੀਆਂ ਨੇ ਉਸ ਦੇ ਸਿਰ ਨੂੰ ਜ਼ਖ਼ਮੀ ਕਰ ਦਿੱਤਾ। ਉਹ ਜ਼ਖ਼ਮੀ ਸਿਰ ਨਾਲ ਵੀ ਭੱਟੀਆਂ ਨਾਲ ਲੜਦਾ ਰਿਹਾ। ਇਸ ਸਮੇਂ ਇੱਕ ਲਲਾਰੀ ਮੁਸਲਮਾਨ ਨੇ ਵੀ ਭੱਟੀਆਂ ਦੀ ਹੌਸਲਾ ਅਫਜ਼ਾਈ ਕੀਤੀ। ਕਾਲੇ ਮੈਹਿਰ ਨੇ ਮਰਨ ਲੱਗਿਆਂ ਆਪਣੀ ਬੰਸ ਦੇ ਲੋਕਾਂ ਨੂੰ ਆਖਿਆ ਕਿ ਮੇਰੇ ਮੱਠ (ਮੜੀ) ਤੇ ਜੇ ਬ੍ਰਾਹਮਣ ਚੜ੍ਹੇ ਤਾਂ ਉਸ ਦਾ ਸਿਰ ਵੱਢ ਦਿਉ। ਲਲਾਰੀ ਦੇ ਨੀਲ ਦੀ ਵਰਤੋਂ ਨਾ ਕਰੋ। ਮੇਰੀ ਪੂਜਾ ਦਾ ਸਾਰਾ ਚੜ੍ਹਾਵਾ ਮਿਰਾਸੀ ਨੂੰ ਹੀ ਦੇਣ।

 ਹੁਣ ਸੰਧੂਆਂ ਦੇ ਪਰੋਹਤ ਮਿਰਾਸੀ ਹੁੰਦੇ ਹਨ। ਪੂਰਾ ਚੜ੍ਹਾਵਾ ਮਿਰਾਸੀ ਨੂੰ ਹੀ ਦਿੱਤਾ ਜਾਂਦਾ ਹੈ। ਕਈ ਮਿਰਾਸੀਆਂ ਨੂੂੰ ਸੰਧੂਆਂ ਦੀਆਂ ਮੂੰਹੀਆਂ ਜ਼ਬਾਨੀ ਯਾਦ ਹਨ। ਕਈ ਸਿਆਣੇ ਸੰਧੂ ਇਨ੍ਹਾਂ ਤੋਂ ਆਪਣੇ ਕੁਰਸੀਨਾਮੇ ਲਿਖਕੇ ਵਹੀ ਵਿੱਚ ਦਰਜ ਕਰ ਲੈਂਦੇ ਹਨ। ਸਾਰੇ ਸੰਧੂ ਹੀ ਮੰਨਦੇ ਹਨ ਕਿ ਬਾਬਾ ਕਾਲਾ ਮੈਹਿਰ ਕਾਣੀ ਨੀਂਦ ਸੌਂਦਾ ਸੀ। ਕਈ ਸੰਧੂ ਹੁਣ ਵੀ ਨੀਂਦ ਵਿੱਚ ਆਪਣੀਆਂ ਅੱਖਾਂ ਅੱਧੀਆਂ ਖੁੱਲ੍ਹੀਆਂ ਰੱਖਦੇ ਹਨ। ਸਾਰੇ ਸੰਧੂ ਹੁਣ ਵੀ ਬਾਬੇ ਕਾਲੇ ਮੈਹਿਰ ਨੂੰ ਪੀਰ ਵਾਂਗ ਪੂਜਦੇ ਹਨ ਅਤੇ ਬਹੁਤ ਹੀ ਸਤਿਕਾਰ ਕਰਦੇ ਹਨ। ਸੰਧੂ ਜਾਟ ਹਿਸਾਰ, ਰੋਹਤਕ ਤੇ ਮੇਰਠ ਵਿੱਚ ਵਸਦੇ ਹਨ। ਇਹ ਹਿੰਦੂ ਹਨ। ਇੱਕ ਹੋਰ ਰਵਾਇਤ ਅਨੁਸਾਰ ਕਾਲਾ ਮੈਹਿਰ ਸਿਰਹਾਲੀ ਦੇ ਪਾਸ ਦਿੱਲੀ ਸਰਕਾਰ ਦੀ ਫ਼ੌਜ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ। ਜਿਥੇ ਉਸ ਦਾ ਸਿਰ ਡਿੱਗਿਆ, ਉਸ ਥਾਂ ਉਸ ਦੀ ਯਾਦਗਾਰ ਦੇ ਤੌਰ ਤੇ ਮੱਠ (ਮੜੀ) ਬਣਾਇਆ ਗਿਆ ਹੈ। ਮਾਝੇ ਦੇ ਸੰਧੂ ਏਥੇ ਹੀ ਸਿਰਹਾਲੀ ਵਿੱਚ ਆਪਣੇ ਇਸ ਜਠੇਰੇ ਦੀ ਪੂਜਾ ਕਰਦੇ ਹਨ ਅਤੇ ਖ਼ੁਸ਼ੀ ਵਿੱਚ ਚੜ੍ਹਾਵੇ ਚੜ੍ਹਾਉਂਦੇ ਹਨ। ਮੱਠ ਦੇ ਦੁਆਲੇ ਚੱਕਰ ਵੀ ਲਾਉਂਦੇ ਹਨ। ਸਿਰਹਾਲੀ, ਵਲਟੋਹਾ, ਭੜਾਣਾਂ, ਮਨਾਵਾਂ ਆਦਿ ਮਝੈਲ ਸੰਧੂਆਂ ਦੇ ਪ੍ਰਸਿੱਧ ਪਿੰਡ ਹਨ। ਪਾਣਨੀ ਅਨੁਸਾਰ ਸੰਧੂਆਂ ਦਾ ਸਿੰਧ ਤੇ ਜੇਹਲਮ ਵਿਚਕਾਰ ਇੱਕ ਜਨਪਦ ਸੀ। 739 ਈਸਵੀਂ ਵਿੱਚ ਇਨ੍ਹਾਂ ਦੇ ਰਾਜੇ ਪੁੰਨ ਦੇਵ ਨੇ ਅਰਬਾਂ ਨੂੰ ਹਰਾਇਆ ਸੀ। ਇਨ੍ਹਾਂ ਦੀਆਂ ਅਰਬਾਂ ਨਾਲ ਕਈ ਲੜਾਈਆਂ ਹੋਈਆਂ। ਆਖ਼ਿਰ ਇਨ੍ਹਾਂ ਨੂੰ ਸਿੰਧ ਛੱਡ ਕੇ ਪੰਜਾਬ ਵਿੱਚ ਆਉਣਾ ਪਿਆ। ਸਿੰਧ ਤੋਂ ਆਉਣ ਕਾਰਨ ਵੀ ਇਸ ਕਬੀਲੇ ਨੂੰ ਸਿੰਧੂ ਕਿਹਾ ਜਾਂਦਾ ਹੈ।

 ਇਹ ਜੱਟਾਂ ਦਾ ਬਹੁਤ ਹੀ ਤੇਜ਼ ਤੇ ਤਕੜਾ ਕਬੀਲਾ ਹੈ। ਸਿੱਖ ਰਾਜ ਕਾਲ ਵਿੱਚ ਸੰਧੂਆਂ ਦੀ ਰਾਜਸੀ ਮਹੱਤਤਾ ਬਹੁਤ ਵੱਧ ਗਈ ਸੀ। ਪੰਜਾਬ ਦੇ ਜੱਟਾਂ ਦਾ ਸਮਾਜਿਕ ਦਰਜਾ ਵੀ ਰਾਜਪੂਤਾ ਤੇ ਖੱਤਰੀਆਂ ਤੋਂ ਉੱਚਾ ਹੋ ਗਿਆ ਸੀ। ਜੰਜਰ ਜੱਟ ਵੀ ਸੰਧੂਆਂ ਨਾਲ ਰਲਦੇ ਹਨ। ਜੰਜਰ ਉਪਗੋਤ ਹੈ। ਜੰਜਰ ਅਤੇ ਝਿੰਜਰ ਗੋਤ ਵਿੱਚ ਫਰਕ ਹੈ। ਝਿੰਜਰ ਜੱਟ ਰਾਜਸਥਾਨ ਦੇ ਬਾਗੜ ਖੇਤਰ ਤੋਂ ਉੱਠਕੇ ਮਾਲਵੇ ਦੇ ਸੰਗਰੂਰ ਅਤੇ ਅਮਲੋਹ ਖੇਤਰਾਂ ਵਿੱਚ ਆਬਾਦ ਹੋ ਗਏ ਸਨ। ਸੰਧੂ ਜੱਟ ਸਿੰਧ ਖੇਤਰ ਤੋਂ ਪੰਜਾਬ ਵਿੱਚ ਆਏ ਹਨ।

 ਅਕਬਰ ਦੇ ਸਮੇਂ ਮਾਝੇ ਦਾ ਚੰਗਾ ਸੰਧੂ ਬਹੁਤ ਸ਼ਕਤੀਸ਼ਾਲੀ ਸੀ। ਉਸ ਨੇ ਹੀ ਧੋਲੇ ਕਾਂਗੜ ਦੇ ਚੌਧਰੀ ਮਿਹਰ ਮਿੱਠੇ ਨੂੰ 35 ਜਾਟ ਬੰਸੀ ਪੰਚਾਇਤ ਵਿੱਚ ਅਕਬਰ ਨਾਲ ਰਿਸ਼ਤੇਦਾਰੀ ਪਾਉਣ ਤੋਂ ਰੋਕਿਆ ਸੀ।

 ਮਹਾਭਾਰਤ ਦੇ ਸਮੇਂ ਸਿੰਧ ਵਿੱਚ ਜੈਦਰਥ ਸੰਧੂ ਦਾ ਰਾਜ ਸੀ। ਦੁਰਜੋਧਨ ਨੇ ਆਪਣੀ ਭੈਣ ਦੁਸ਼ਾਲਾ ਦਾ ਵਿਆਹ ਜੈਦਰਥ ਨਾਲ ਕਰਕੇ ਸੰਧੂ ਜੱਟਾਂ ਨੂੰ ਆਪਣਾ ਮਿੱਤਰ ਬਣਾ ਲਿਆ ਸੀ। ਸੰਧੂਆਂ ਨੇ ਮਹਾਭਾਰਤ ਦੀ ਲੜਾਈ ਵਿੱਚ ਵੀ ਹਿੱਸਾ ਲਿਆ ਸੀ। ਕਰਨਲ ਜੇਮਜ਼ ਟਾਡ ਨੇ ਵੀ ਸੰਧੂ ਬੰਸ ਨੂੰ 36 ਰਾਜ ਘਰਾਣਿਆਂ ਵਿੱਚ ਸ਼ਾਮਿਲ ਕੀਤਾ ਹੈ।

 ਸੰਧੂ, ਸਿੰਧੂ ਤੇ ਸਿੰਧੜ ਇਕੋ ਹੀ ਗੋਤ ਹੈ। ਉਚਾਰਨ ਵਿੱਚ ਦੁਰੇੜੇ ਖੇਤਰਾਂ ਵਿੱਚ ਜਾਕੇ ਫਰਕ ਪੈ ਹੀ ਜਾਂਦਾ ਹੈ। ਦਲਿਤ ਜਾਤੀਆਂ ਚਮਾਰਾਂ ਤੇ ਤ੍ਰਖਾਣਾਂ ਆਦਿ ਵਿੱਚ ਵੀ ਸੰਧੂ ਗੋਤ ਦੇ ਕਾਫ਼ੀ ਲੋਕ ਮਿਲਦੇ ਹਨ। ਜਿਹੜੇ ਗਰੀਬ ਸੰਧੂਆਂ ਨੇ ਦਲਿਤ ਤੇ ਪਿਛੜੀਆਂ ਸ਼੍ਰੇਣੀਆਂ ਦੀਆਂ ਇਸਤਰੀਆਂ ਨਾਲ ਵਿਆਹ ਕਰ ਲਏ, ਉਹ ਉਨ੍ਹਾਂ ਦੀਆਂ ਜਾਤੀਆਂ ਵਿੱਚ ਰਲ ਗਏ। ਉਹਨਾਂ ਦੇ ਗੋਤ ਨਹੀਂ ਬਦਲੇ ਪਰ ਜਾਤੀ ਬਦਲ ਗਈ। ਕਈ ਥਾਈਂ ਸੰਧੂਆਂ ਦੇ ਦਾਸਾਂ ਨੇ ਵੀ ਆਪਣੇ ਮਾਲਕ ਵਾਲਾ ਗੋਤ ਰੱਖ ਲਿਆ। ਯੂਰਪ ਵਿੱਚ ਵੀ ਕੁਝ ਹੱਬਸ਼ੀਆਂ ਨੇ ਆਪਣੇ ਮਾਲਕਾਂ ਵਾਲੇ ਹੀ ਗੋਤ ਰੱਖ ਲਏ ਸਨ। ਛੋਟੀਆਂ ਜਾਤਾਂ ਦੇ ਸੰਧੂਆਂ ਨੂੰ ਸੰਧੂ ਜੱਟ 'ਹੋਕਾ ਸੰਧੂ' ਕਹਿੰਦੇ ਹਨ। ਇਹ ਸੰਧੂ ਗੋਤ ਵਿੱਚ ਬਾਬੇ ਕਾਲੇ ਮੈਹਿਰ ਦੇ ਜਨਮ ਤੋਂ ਮਗਰੋਂ ਰਲੇ ਸਮਝੇ ਜਾਂਦੇ ਹਨ। ਇਨ੍ਹਾਂ ਬਾਰੇ ਕਈ ਕਲਪਤ ਤੇ ਮਿਥਿਹਾਸਕ ਕਹਾਣੀਆਂ ਵੀ ਪ੍ਰਚਲਿਤ ਹਨ।

 ਸੰਧੂ ਜੱਟ ਮੁਸਲਮਾਨ, ਸਿੱਖ, ਹਿੰਦੂ ਆਦਿ ਧਰਮਾਂ ਵਿੱਚ ਆਮ ਮਿਲਦੇ ਹਨ। ਇਹ ਬਹੁਤੇ ਮੁਸਲਮਾਨ ਤੇ ਸਿੱਖ ਹੀ ਹਨ। ਮਹਾਤਮਾ ਬੁੱਧ ਦੇ ਸਿਧਾਂਤਾਂ ਤੋਂ ਪ੍ਰਭਾਵਿਤ ਹੋਕੇ ਸਿੰਧ ਦੇ ਸੰਧੂ ਜੱਟ ਬੋਧੀ ਬਣ ਗਏ ਸਨ। ਮੁਸਲਮਾਨਾਂ ਦੇ ਹਮਲਿਆਂ ਮਗਰੋਂ ਇਹ ਬੁੱਧ ਧਰਮ ਛੱਡ ਮੁਸਲਮਾਨ, ਸਿੱਖ ਤੇ ਹਿੰਦੂ ਬਣ ਗਏ ਸਨ। ਸੰਧੂ ਜੱਟਾਂ ਦਾ ਬਹੁਤ ਵੱਡਾ ਤੇ ਪ੍ਰਭਾਵਸ਼ਾਲੀ ਗੋਤ ਹੈ। 1881 ਈਸਵੀਂ ਦੀ ਜਨਸੰਖਿਆ ਅਨੁਸਾਰ ਸੰਧੂ ਜੱਟਾਂ ਦੀ ਗਿਣਤੀ ਸਾਂਝੇ ਪੰਜਾਬ ਵਿੱਚ 135732 ਸੀ। ਸਰ ਲੈਵਲ ਗਰੀਫਨ ਨੇ ਆਪਣੀ ਕਿਤਾਬ 'ਪੰਜਾਬ ਚੀਫ਼ਸ' ਵਿੱਚ ਸੰਧੂ ਜੱਟਾਂ ਦਾ ਇਤਿਹਾਸ ਕਾਫ਼ੀ ਦਿੱਤਾ ਹੈ। ਬਹੁਤੇ ਸੰਧੂ ਪੱਛਮੀ ਪੰਜਾਬ ਤੇ ਮਾਝੇ ਵਿੱਚ ਆਬਾਦ ਸਨ ਮਾਲਵੇ ਵਿੱਚ ਘੱਟ ਸਨ। ਸੰਧੂ ਜੱਟ ਹੋਰ ਜੱਟਾਂ ਦੇ ਮੁਕਾਬਲੇ ਸ਼ਾਹੀ ਠਾਠ ਨਾਲ ਰਹਿੰਦੇ ਹਨ। ਮ੍ਹਰਾਣੇ ਦੇ ਮੇਲੇ ਵਿੱਚ ਸੰਧੂ ਜ਼ਰੂਰ ਪਹੁੰਚਦੇ ਹਨ। ਸਿੱਖਾਂ ਦੀਆਂ ਬਾਰਾਂ ਮਿਸਲਾਂ ਵਿੱਚ ਚਾਰ ਮਿਸਲਾਂ ਸੰਧੂ ਖ਼ਾਨਦਾਨ ਦੀਆਂ ਸਨ। ਸੰਧੂ ਜਗਤ ਪ੍ਰਸਿੱਧ ਗੋਤ ਹੈ। ਇਹ ਬਾਹਰਲੇ ਦੇਸ਼ਾਂ ਵਿੱਚ ਵੀ ਬਹੁਤ ਗਏ ਹਨ। ਸੰਧੂ ਬਹੁਤ ਵੱਡਾ ਭਾਈਚਾਰਾ ਹੈ। ਸੰਧੂ ਚੁਸਤ ਤੇ ਘੁੰਮਡੀ ਵੀ ਹੁੰਦੇ ਹਨ। ਇਹ ਬਹੁਤ ਤੇਜ਼ ਦਿਮਾਗ਼ ਵਾਲੇ ਹੁੰਦੇ ਹਨ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਚੌ ਚਰਨ ਸਿੱਘ ਦਾ ਗੋਤ ਸੰਧੂ ਅਤੇ ਜਾਤੀ ਜਾਟ ਸੀ।



**********************************************************



ਸਿੱਧੂ + ਬਰਾੜ


ਸਿੱਧੂ ਭੱਟੀ ਰਾਜਪੂਤਾਂ ਵਿਚੋਂ ਹਨ। ਇਹ ਯਾਦਵ ਬੰਸੀ ਹਨ। ਪੁਰਾਣੇ ਸਮੇਂ ਵਿੱਚ ਭੱਟੀ ਰਾਜਪੂਤਾਂ ਦਾ ਰਾਜ ਮਥਰਾ ਤੋਂ ਲੈ ਕੇ ਗੱਜ਼ਨੀ ਤੱਕ ਸੀ। ਕਾਫ਼ੀ ਸਮੇਂ ਮਗਰੋਂ ਬਖਾਰੇ ਦੇ ਬਾਦਸ਼ਾਹ ਨੇ ਗੱਜ਼ਨੀ ਅਤੇ ਲਾਹੌਰ ਦੇ ਇਲਾਕੇ ਭੱਟੀਆਂ ਤੋਂ ਜਿੱਤ ਲਏ। ਭੱਟੀ, ਭੱਟਨੇਰ ਦੇ ਇਲਾਕੇ ਵਿੱਚ ਆਬਾਦ ਹੋ ਗਏ। ਇੱਕ ਭੱਟੀ ਸਰਦਾਰ ਦੇਵਰਾਜ ਨੇ ਦੇਵਗੜ੍ਹ ਵਸਾਇਆ। ਉਸ ਦੀ ਬੰਸ ਵਿੱਚ ਜੈਸਲ ਇੱਕ ਪਰਤਾਪੀ ਰਾਜਾ ਹੋਇਆ। ਉਸ ਨੇ ਜੈਸਲਮੇਰ ਸ਼ਹਿਰ ਵਸਾ ਲਿਆ। ਉਸ ਦਾ ਬੇਟਾ ਹੇਮ ਰਾਉ ਆਪਣੇ ਭਰਾਵਾਂ ਨਾਲ ਨਾਰਾਜ਼ ਹੋ ਕੇ ਹਿਸਾਰ ਦੇ ਇਲਾਕੇ ਵਿੱਚ 1180 ਈ. 'ਚ ਆ ਗਿਆ।



 ਜਦੋਂ ਸ਼ਹਾਬੁਦੀਨ ਗੌਰੀ ਨੇ ਭਾਰਤ ਤੇ ਹਮਲਾ ਕੀਤਾ ਤਾਂ ਹੇਮ ਨੇ ਆਪਣੇ ਭੱਟੀ ਕਬੀਲੇ ਨਾਲ ਰਲਕੇ ਉਸ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ। ਇਸ ਲਈ ਗੌਰੀ ਨੇ ਹੇਮ ਨੂੰ ਸਿਰਸੇ, ਹਿਸਾਰ ਤੇ ਬਠਿੰਡੇ ਦਾ ਇਲਾਕਿਆਂ ਦਾ ਚੌਧਰੀ ਬਣਾ ਦਿੱਤਾ। ਹੇਮ ਨੇ ਹਿਸਾਰ ਵਿੱਚ ਇੱਕ ਕਿਲ੍ਹਾ ਉਸਾਰਿਆ। ਹੇਮ ਦੀ ਮੌਤ 1214 ਈਸਵੀਂ ਵਿੱਚ ਹੋਈ। ਇਸਨੇ ਮੁਕਤਸਰ ਦੇ ਦੱਖਣੀ ਇਲਾਕੇ ਤੋਂ ਪੰਵਾਰਾਂ ਨੂੰ ਲੁਧਿਆਣੇ ਵੱਲ ਕੱਢਿਆ। ਹੇਮ ਦੇ ਪੁੱਤਰ ਜੋਂਧਰ ਦੇ 21 ਪੋਤੇ ਸਨ। ਜਿਨ੍ਹਾਂ ਦੇ ਨਾਮ ਤੇ ਅੱਡ૶ਅੱਡ ਨਵੇਂ 21 ਗੋਤ ਹੋਰ ਚੱਲ ਪਏ। ਇਸ ਦੇ ਇੱਕ ਪੋਤੇ ਮੰਗਲ ਰਾਉ ਨੇ ਦਿੱਲੀ ਦੀ ਸਰਕਾਰ ਵਿਰੁੱਧ ਬਗ਼ਾਵਤ ਕੀਤੀ ਪਰ ਮਾਰਿਆ ਗਿਆ। ਮੰਗਲ ਰਾਉ ਦੇ ਪੁੱਤਰ ਅਨੰਦ ਰਾਉ ਦੇ ਬੇਟੇ ਖੀਵਾ ਰਾਉ ਦੀ ਰਾਜਪੂਤ ਪਤਨੀ ਤੋਂ ਕੋਈ ਪੁੱਤਰ ਪੈਦਾ ਨਾ ਹੋਇਆ। ਖੀਵਾ ਰਾਉ ਨੇ ਸਰਾਉ ਜੱਟਾਂ ਦੀ ਕੁੜੀ ਨਾਲ ਵਿਆਹ ਕਰ ਲਿਆ। ਭੱਟੀ ਭਾਈਚਾਰੇ ਨੇ ਉਸ ਨੂੰ ਖੀਵਾ ਖੋਟਾ ਕਹਿਕੇ ਤਿਆਗ ਦਿੱਤਾ। ਖੀਵਾ ਰਾਉ ਦੇ ਘਰ ਸਿੱਧੂ ਰਾਉ ਦਾ ਜਨਮ ਹੋਇਆ। ਇਹ ਘਟਨਾ ਤਕਰੀਬਨ 1250 ਈਸਵੀਂ ਦੇ ਲਗਭਗ ਵਾਪਰੀ। ਸਿੱਧੂ ਰਾਉ ਦੀ ਬੰਸ ਜੱਟ ਬਰਾਦਰੀ ਵਿੱਚ ਰਲ ਗਈ। ਸਿੱਧੂ ਦੇ ਨਾਂਵ ਦੇ ਛੇ ਪੁੱਤਰ ਹੋਏ। ਬੇਟੇ ਦਾਹੜ ਦੀ ਉਲਾਦ ਕੈਂਥਲ, ਝੁੰਬੇ ਆਦਿ ਵਾਲੇ ਭਾਈਕੇ ਹਨ। ਧਰ ਦੀ ਉਲਾਦ ਪੀਰੇ ਕੋਟੀਏ ਹਨ। ਰੂਪ ਦੀ ਉਲਾਦ ਰੋਸੇ ਸਿੱਧੂ ਪਿੰਡ ਟਹਿਣਾ, ਜ਼ਿਲ੍ਹਾ ਫਰੀਦਕੋਟ ਵਿੱਚ ਹੈ। ਸੁਰੋ ਦੀ ਉਲਾਦ ਮਹਿਰਮੀਏ ਸਿੱਧੂ ਹਨ ਅਤੇ ਇਹ ਜੈਦਾਂ ਦਾ ਵਡੇਰਾ ਸੀ। ਮਾਣੋ ਦੀ ਬੰਸ ਮਲਕਾਣੇ ਤੇ ਨੌਰੰਗ ਆਦਿ ਪਿੰਡਾਂ ਵਿੱਚ ਹੈ। ਭੂਰੇ ਦੀ ਬੰਸ ਵਿਚੋਂ ਹਰੀਕੇ ਤੇ ਬਰਾੜ ਸਿੱਧੂ ਹਨ। ਭੂਰੇ ਦੇ ਭੁੱਤਰ ਤਿਲਕ ਰਾਉ ਨੇ ਸੰਤ ਸੁਭਾਅ ਕਾਰਨ ਵਿਆਹ ਨਹੀਂ ਕਰਾਇਆ। ਇਸ ਨੂੂੰ ਭੱਟੀਆਂ ਨੇ ਬਠਿੰਡੇ ਤੇ ਮੁਕਤਸਰ ਦੇ ਵਿਚਕਾਰ ਅਬਲੂ ਪਿੰਡ ਵਿੱਚ ਕਤਲ ਕਰ ਦਿੱਤਾ। ਸਾਰੇ ਸਿੱਧੂ ਇਸ ਮਹਾਪੁਰਸ਼ ਦੀ ਮਾਨਤਾ ਕਰਦੇ ਹਨ। ਇਸ ਦੀ ਯਾਦ ਵਿੱਚ ਅਬਲੂ ਵਿੱਚ ਇੱਕ ਗੁਰਦੁਆਰਾ ਬਣਾਇਆ ਗਿਆ ਹੈ। ਇਸ ਤਿਲਕ ਰਾਉ ਦੀ ਥਾਂ ਇਸਤਰੀਆਂ ਮਿੱਟੀ ਕੱਢਣ ਹਰ ਸਾਲ ਆਉਂਦੀਆਂ ਹਨ। ਇਸ ਤਿਲਕ ਰਾਉ ਅਸਥਾਨ ਤੋਂ ਮਿੱਟੀ ਲੈ ਕੇ ਮਰਾਝ ਦੇ ਗੁਰਦੁਆਰੇ ਵਿੱਚ ਇੱਕ ਤਿਲਕ ਰਾਉ ਦੀ ਥਾਂ ਬਣਾਈ ਹੈ। ਜਿਥੇ ਬਾਹੀਏ ਦੀਆਂ ਇਸਤਰੀਆਂ ਮਿੱਟੀ ਕੱਢਦੀਆਂ ਹਨ। ਇੱਕ ਹੋਰ ਅਜਿਹਾ ਥਾਂ ਹੋਰ ਰਾਇਕੇ ਜ਼ਿਲ੍ਹਾ ਬਠਿੰਡਾ ਵਿੱਚ ਵੀ ਹੈ।

 ਭੂਰੇ ਦੇ ਪੁੱਤਰ ਸੀਤਾ ਰਾਉ ਦੀ ਬੰਸ ਵਿਚੋਂ ਹਰੀ ਰਾਉ ਹੋਇਆ ਹੈ। ਇਹ ਹਰੀਕੇ ਸਿੱਧੂਆਂ ਦੀ ਸ਼ਾਖਾ ਦਾ ਮੋਢੀ ਹੈ। ਕਾਉਂਕੇ, ਅਟਾਰੀ, ਹਰੀਕੇ ਤੇ ਤਫਣ ਕੇ ਆਦਿ ਇਸ ਦੀ ਬੰਸ ਵਿਚੋਂ ਹਨ। ਇਹ ਬਰਾੜ ਬੰਸੀ ਨਹੀਂ ਹਨ।

 ਸੀਤਾ ਰਾਉ ਦੇ ਦੂਜੇ ਪੁੱਤਰ ਜਰਥ ਦੀ ਬੰਸ ਵਿਚੋਂ ਬਰਾੜ ਪ੍ਰਸਿੱਧ ਹੋਇਆ ਜੋ ਬਰਾੜ ਬੰਸ ਦਾ ਮੋਢੀ ਹੈ। ਇਸ ਤਰ੍ਹਾਂ ਸਿੱਧੂਆਂ ਦੀਆਂ ਸੱਤ ਮੂੰਹੀਆਂ; ਬਰਾੜ, ਹਰੀਕੇ, ਭਾਈਕੇ, ਪੀਰੇ ਕੋਟੀਏ, ਰੋਸੇ, ਜੈਦ ਤੇ ਮਾਣੋ ਕੇ ਹਨ। ਸਿੱਧੂ ਦੇ ਇੱਕ ਪੁੱਤਰ ਦੀ ਬੰਸ ਦਲਿਤਾਂ ਨਾਲ ਰਿਸ਼ਤੇਦਾਰੀ ਪਾਕੇ ਦਲਿਤ ਜਾਤੀ ਵਿੱਚ ਰਲ ਗਈ। ਸਿੱਧੂ ਪਿਛੜੀਆਂ ਸ਼੍ਰੇਣੀਆਂ ਨਾਈਆਂ ਆਦਿ ਅਤੇ ਅਨੁਸੂਚਿਤ ਜਾਤੀਆਂ ਮਜ਼੍ਹਬੀ ਸਿੱਖਾਂ ਵਿੱਚ ਵੀ ਹਨ। ਸਿੱਧੂ ਤੋਂ ਦਸਵੀਂ ਪੀੜੀ ਤੇ ਬਰਾੜ ਹੋਇਆ। ਇਹ ਬਹੁਤ ਵੱਡਾ ਧਾੜਵੀ ਤੇ ਸੂਰਬੀਰ ਸੀ। ਇਸ ਨੇ ਭੱਟੀਆਂ ਨੂੰ ਹਰਾਕੇ ਬਠਿੰਡੇ ਦੇ ਇਲਾਕੇ ਤੇ ਦੁਬਾਰਾ ਕਬਜ਼ਾ ਕਰ ਲਿਆ। ਇਹ ਦਿੱਲੀ ਸਰਕਾਰ ਤੋਂ ਵੀ ਬਾਗ਼ੀ ਹੋ ਗਿਆ। ਬਠਿੰਡੇ ਦੇ ਰੇਤਲੇ ਇਲਾਕੇ ਬੀਦੋਵਾਲੀ ਵਿੱਚ ਰਹਿਣ ਲੱਗ ਪਿਆ। ਬੀਦੋਵਾਲੀ ਵਿੱਚ ਹੀ 1415 ਈਸਵੀਂ ਦੇ ਲਗਭਗ ਬਰਾੜ ਦੀ ਮੌਤ ਹੋਈ। ਇੱਕ ਵਾਰੀ ਸਿੱਧੂ ਬਰਾੜਾਂ ਨੇ ਤੈਮੂਰ ਨੂੰ ਟੋਹਾਣੇ ਦੇ ਇਲਾਕੇ ਵਿੱਚ ਵੀ ਲੁੱਟ ਲਿਆ ਸੀ। ਬਰਾੜ ਲੁਟਮਾਰ ਕਰਕੇ ਇਸ ਇਲਾਕੇ ਦੇ ਝਾੜਾਂ ਵਿੱਚ ਸਮੇਤ ਪ੍ਰਵਾਰ ਲੁੱਕ ਜਾਂਦੇ ਸਨ। ਤੈਮੂਰ ਨੇ ਗੁੱਸੇ ਵਿੱਚ ਆਕੇ ਕੁੱਲ ਝਾੜ, ਕਰੀਰ ਵਢਾਉਣੇ ਸ਼ੁਰੂ ਕਰ ਦਿੱਤੇ। ਉਹਨਾਂ ਦੇ ਥੱਲੇ ਭੋਰਿਆਂ ਵਿਚੋਂ ਬਰਾੜ ਸਮੇਤ ਪ੍ਰਵਾਰ ਨਿਕਲਦੇ ਸਨ। ਉਥੋਂ ਹੀ ਇਹ ਕਹਾਵਤ ਪ੍ਰਚਲਿਤ ਹੋਈ ਸੀ, ਕਿ ''ਇੱਕ ਝਾੜ ਵਢਿਆ, ਸੌ ਸਿੱਧੂ ਕਢਿਆ।''

 ਤੈਮੂਰ ਨੇ ਬਦਲਾ ਲੈਣ ਲਈ ਕਾਫ਼ੀ ਸਿੱਧੂ૶ਬਰਾੜ ਮਰਵਾ ਦਿੱਤੇ ਸਨ। ਬਰਾੜ ਦੇ ਵੀ ਛੇ ਪੁੱਤਰ ਸਨ ਜਿਨ੍ਹਾਂ ਵਿਚੋਂ ਦੁੱਲ ਤੇ ਪੌੜ ਹੀ ਪ੍ਰਸਿੱਧ ਹੋਏ ਸਨ। ਬਰਾੜ ਦੇ ਤਿੰਨ ਭਰਾ ਹੋਰ ਸਨ। ਉਨ੍ਹਾਂ ਦੀ ਬੰਸ ਵੀ ਆਪਣੇ ਆਪ ਨੂੰ ਬਰਾੜ ਬੰਸ ਹੀ ਲਿਖਦੀ ਹੈ। ਹਰੀਕੇ ਵੀ ਆਪਣੇ ਆਪ ਨੂੰ ਬਰਾੜ ਲਿਖਦੇ ਹਨ। ਹਰੀਕੇ ਬਰਾੜ ਨਹੀਂ ਹਨ। ਇਹ ਹਰੀ ਰਾਉ ਦੀ ਬੰਸ ਹਨ। ਦੁੱਲ ਦੀ ਬੰਸ ਵਿੱਚ ਫਰੀਦਕੋਟੀਏ ਤੇ ਸੰਘ੍ਰਕੇ ਹਨ। ਪੌੜ ਦੀ ਬੰਸ ਵਿਚੋਂ ਫੂਲਕੇ, ਮਹਿਰਾਜਕੇ, ਘੁਰਾਜਕੇ ਆਦਿ ਹਨ। ਇਹ ਬਹੁਤੇ ਬਠਿੰਡੇ ਦੇ ਬਾਹੀਏ ਇਲਾਕੇ ਵਿੱਚ ਆਬਾਦ ਹਨ।

 ਦੁੱਲ ਦੀ ਬੰਸ ਵੀ ਕਾਫ਼ੀ ਵੱਧੀ ਹੈ। ਦੁੱਲ ਦੇ ਚਾਰ ਪੁੱਤਰ ਰਤਨ ਪਾਲ, ਲਖਨ ਪਾਲ, ਬਿਨੇਪਾਲ ਤੇ ਸਹਿਸ ਪਾਲ ਸਨ।
 ਰਤਨਪਾਲ ਦੀ ਬੰਸ ਅਬਲੂ, ਦਾਨ ਸਿੰਘ ਵਾਲਾ, ਕੋਟਲੀ ਕਿਲ੍ਹੀ, ਮਹਿਮਾਸਰਜਾ ਤੇ ਕੁੰਡਲ ਆਦਿ ਪਿੰਡਾਂ ਵਿੱਚ ਵਸਦੀ ਹੈ। ਲਖਨ ਪਾਲ ਦੀ ਬੰਸ ਨੂੰ ਦਿਉਣ ਕੇ ਕਿਹਾ ਜਾਂਦਾ ਹੈ। ਸਹਿਨ ਪਾਲ ਦੀ ਸੰਤਾਨ ਨਾਗੇਦੀ ਸਰਾਂ ਤੇ ਫਿਡੇ ਆਦਿ ਵਿੱਚ ਆਬਾਦ ਹੈ। ਬਿਨੇਪਾਲ ਦੀ ਸੰਤਾਨ ਮੱਤਾ, ਦੋਦਾ, ਕੌਣੀ, ਭਾਗਸਰ ਤੇ ਬਠਿੰਡੇ ਝੁੰਟੀ ਪੱਤੀ ਵਿੱਚ ਆਬਾਦ ਹੈ। ਬਿਨੇ ਪਾਲ ਦੀ ਬੰਸ ਵਿਚੋਂ ਸੰਘਰ ਬਹੁਤ ਪ੍ਰਸਿੱਧ ਹੋਇਆ। ਉਸ ਦੇ ਭਲਣ ਸਮੇਤ 14 ਪੁੱਤਰ ਸਨ।

 ਸੰਘਰ ਬਾਬਰ ਦੇ ਸਮੇਂ 1526 ਈਸਵੀਂ ਵਿੱਚ ਹੋਇਆ। ਬਾਬਰ ਦੀ ਬਹੁਤ ਸਹਾਇਤਾ ਕੀਤੀ। ਸੰਘਰ ਦੀ ਮੌਤ ਵੀ ਇਸ ਲੜਾਈ 'ਚ ਹੋਈ। ਅਕਬਰ ਬਰਾੜਾਂ ਦਾ ਬਹੁਤ ਅਹਿਸਾਨਮੰਦ ਸੀ। ਉਸ ਨੇ ਭਲਣ ਨੂੰ ਆਪਣੇ ਇਲਾਕੇ ਦਾ ਚੌਧਰੀ ਬਣਾ ਦਿੱਤਾ। ਇੱਕ ਵਾਰੀ ਭਲਣ ਤੇ ਮਨਸੂਰ ਇਲਾਕੇ ਦੀ ਚੌਧਰ ਦੇ ਕਾਰਨ ਅਕਬਰ ਦੇ ਦਰਬਾਰ ਵਿੱਚ ਹਾਜ਼ਰ ਹੋਏ ਜਦੋਂ ਮਨਸੂਰ ਨੂੰ ਅਕਬਰ ਵੱਲੋਂ ਸਿਰੋਪਾ ਮਿਲਿਆ ਤਾਂ ਮਨਸੂਰ ਸਿਰ ਤੇ ਚੀਰਾ ਬਣਨ ਲੱਗਾ ਤਾਂ ਭਲਣ ਨੇ ਆਪਣੇ ਸਿਰੋਪੇ ਦੀ ਉਡੀਕ ਕਰਨ ਤੋਂ ਪਹਿਲਾਂ ਹੀ ਮਨਸੂਰ ਦਾ ਅੱਧਾ ਚੀਰਾ ਪਾੜ ਕੇ ਆਪਣੇ ਸਿਰ ਤੇ ਬੰਨ ਲਿਆ। ਇਸ ਉੱਤੇ ਅਕਬਰ ਬਾਦਸ਼ਾਹ ਬਹੁਤ ਹੱਸਿਆ ਅਤੇ ਦੋਹਾਂ ਦੀ ਚੌਧਰ ਦੇ ਪਿੰਡ ਬਰਾਬਰ ਵੰਡ ਦਿੱਤੇ। ਇਸ ਮੌਕੇ ਦਰਬਾਰੀ ਮਿਰਾਸੀ ਨੇ ਆਖਿਆ, ''ਭਲਣ ਚੀਰਾ ਪਾੜਿਆਂ, ਅਕਬਰ ਦੇ ਦਰਬਾਰ'' ਪੰਜ ਗਰਾਹੀ ਇਲਾਕੇ ਦੀ ਚੌਧਰ ਭਲਣ ਪਾਸ ਸੀ। ਇਸ ਦੀ ਮੌਤ 1643 ਈਸਵੀਂ ਵਿੱਚ ਹੋਈ।


*****************************************************************************


ਦੁਸਾਂਝ


ਇਹ ਸਰੋਹਾ ਰਾਜਪੂਤਾਂ ਵਿਚੋਂ ਹਨ। ਰਾਜਸਥਾਨ ਦਾ ਸਰੋਈ ਨਗਰ ਇਨ੍ਹਾਂ ਨੇ ਹੀ ਆਬਾਦ ਕੀਤਾ ਸੀ। ਇਹ ਪੰਜਾਬ ਵਿੱਚ ਰਾਜਸਥਾਨ ਤੋਂ ਆਏ ਹਨ। ਪਹਿਲਾਂ ਇਹ ਫਿਰੋਜ਼ਪੁਰ ਦੇ ਖੇਤਰ ਵਿੱਚ ਆਬਾਦ ਹੋਏ ਹਨ।

 ਸ਼ਾਹ ਸਰੋਆ ਦੇ ਪੰਜ ਪੁੱਤਰ ਸੰਘੇ, ਮਲ੍ਹੀ, ਢਿੱਲੋਂ, ਢੀਂਡਸੇ ਤੇ ਦੁਸਾਂਝ ਸਨ। ਮੋਗੇ ਦੇ ਖੇਤਰ ਵਿੱਚ ਇੱਕ ਦੁਸਾਂਝ ਪਿੰਡ ਦੁਸਾਂਝ ਜੱਟਾਂ ਦਾ ਹੈ। ਮਾਨਸਾ ਦੇ ਇਲਾਕੇ ਵਿੱਚ ਦੁਸਾਂਝ ਹਿੰਦੂ ਜਾਟ ਹਨ। ਹੁਣ ਵੀ ਦੁਸਾਂਝ ਜੱਟ ਸੰਘੇ, ਮਲ੍ਹੀ ਢੀਂਡਸੇ ਤੇ ਢਿੱਲੋਂ ਜੱਟਾਂ ਨੂੰ ਆਪਣੇ ਭਾਈਚਾਰੇ ਵਿਚੋਂ ਸਮਝਦੇ ਹਨ। ਫਿਰੋਜ਼ਪੁਰ ਦੇ ਖੇਤਰ ਤੋਂ ਬਹੁਤੇ ਦੁਸਾਂਝ ਗੋਤ ਦੇ ਲੋਕ ਦੁਆਬੇ ਵੱਲ ਚਲੇ ਗਏ। ਜਲੰਧਰ ਜ਼ਿਲਣੇ ਦੇ ਬੰਗਾ ਖੇਤਰ ਵਿੱਚ ਦੁਸਾਂਝ ਕਲਾਂ ਪਿੰਡ ਦੁਸਾਂਝ ਗੋਤ ਦਾ ਬਹੁਤ ਹੀ ਉੱਘਾ ਪਿੰਡ ਹੈ। ਨਵਾਂ ਸ਼ਹਿਰ ਖੇਤਰ ਵਿੱਚ ਵੀ ਦੁਸਾਂਝ ਗੋਤ ਦੇ ਜੱਟ ਕਾਫ਼ੀ ਹਨ। ਸਰਦਾਰ ਅਮਰ ਸਿੰਘ ਦੁਸਾਂਝ ਦੁਆਬੇ ਦਾ ਇੱਕ ਉੱਘਾ ਅਕਾਲੀ ਲੀਡਰ ਸੀ। ਪ੍ਰਸਿੱਧ ਹਾਕੀ ਖਿਡਾਰੀ ਬਲਵੀਰ ਸਿੰਘ ਦੁਸਾਂਝ ਜੱਟ ਸੀ।

 ਦੁਸਾਂਝ ਗੋਤ ਦੇ ਬਹੁਤੇ ਲੋਕ ਦੁਆਬੇ ਵਿੱਚ ਵੀ ਵਸਦੇ ਹਨ। ਮਾਲਵੇ ਤੇ ਮਾਝੇ ਵਿੱਚ ਦੁਸਾਂਝ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਦੁਆਬੇ ਵਿਚੋਂ ਦੁਸਾਂਝ ਭਾਈਚਾਰੇ ਦੇ ਲੋਕ ਵਿਦੇਸ਼ਾਂ ਵਿੱਚ ਵੀ ਬਹੁਤ ਗਏ ਹਨ। ਮਲ੍ਹੀ, ਸੰਘੇ ਤੇ ਦੁਸਾਂਝ ਆਦਿ ਜੱਟਾਂ ਦੇ ਪੁਰਾਣੇ ਗੋਤ ਹਨ। ਪੰਜਾਬ ਵਿੱਚ ਦੁਸਾਂਝ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਇਹ ਇੱਕ ਉਪਗੋਤ ਹੈ। ਵਿਦੇਸ਼ਾਂ ਵਿੱਚ ਜਾਕੇ ਦੁਸਾਂਝ ਜੱਟਾਂ ਨੇ ਆਪਣੀ ਮਿਹਨਤ, ਸਿਆਣਪ ਤੇ ਯੋਗਤਾ ਰਾਹੀਂ ਬਹੁਤ ਉੱਨਤੀ ਕੀਤੀ ਹੈ। ਉੱਜਲ ਦੁਸਾਂਝ ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਬਣਨ ਵਾਲੇ ਪਹਿਲੇ ਭਾਰਤੀ ਤੇ ਪਹਿਲੇ ਪੰਜਾਬੀ ਹਨ। ਢਿੱਲੋਂ, ਮਲ੍ਹੀਆਂ ਅਤੇ ਸੰਘਿਆਂ ਵਾਂਗ ਦੁਸਾਂਝ ਵੀ ਪ੍ਰਾਚੀਨ ਜੱਟਰਾਜ ਘਰਾਣਿਆਂ ਵਿਚੋਂ ਹਨ। ਇਸ ਖ਼ਾਨਦਾਨ ਦੇ ਕੁਝ ਪੁਰਾਣੇ ਸਿੱਕੇ ਵੀ ਮਿਲਦੇ ਹਨ। ਇਹ ਜਗਤ ਪ੍ਰਸਿੱਧ ਗੋਤ ਹੈ।


*******************************************************


ਚਹਿਲ



ਕੁਝ ਇਤਿਹਾਸਕਾਰਾਂ ਅਨੁਸਾਰ ਚਹਿਲ, ਅਜਮੇਰ ਤੇ ਹਿਸਾਰ ਦੇ ਗੜ੍ਹ ਦਰੇੜੇ ਵਾਲੇ ਚੌਹਾਨਾਂ ਦੀ ਇੱਕ ਸ਼ਾਖ ਹੈ। ਇਹ ਪੰਜਾਬ ਵਿੱਚ ਬਾਰਵੀਂ ਸਦੀ ਦੇ ਆਰੰਭ ਵਿੱਚ ਆਏ। ਚਾਹਲ ਰਾਜੇ ਚਾਹੋ ਦੀ ਬੰਸ ਵਿਚੋਂ ਸੀ।
 ਮਿਸਟਰ ਫਾਗਨ ਅਨੁਸਾਰ ਇਹ ਬੀਕਾਨੇਰ ਖੇਤਰ ਦੇ ਮੂਲ ਵਸਨੀਕ ਬਾਗੜੀ ਹਨ। ਇੱਕ ਹੋਰ ਰਵਾਇਤ ਅਨੁਸਾਰ ਇਹ ਤੰਵਰ ਬੰਸ ਦੇ ਰਾਜਾ ਰਿੱਖ ਦੀ ਬੰਸ ਵਿਚੋਂ ਹਨ। ਇਹ ਦੱਖਣ ਤੋਂ ਆਕੇ ਕਹਿਲੂਰ ਵਿਖੇ ਵਸ ਗਏ। ਰਿੱਖ ਪੁੱਤਰ ਨੇ ਇੱਕ ਪਰੀ ਵਰਗੀ ਜੱਟੀ ਨਾਲ ਵਿਆਹ ਕਰਾ ਲਿਆ ਅਤੇ ਬਠਿੰਡੇ ਦੇ ਖੇਤਰ ਵਿੱਚ ਮੱਤੀ ਵਿਖੇ ਵਸਕੇ ਚਹਿਲ ਗੋਤ ਦਾ ਮੋਢੀ ਬਣਿਆ। ਕਿਸੇ ਸਮੇਂ ਚਹਿਲਾਂ ਦੀਆਂ ਕੁੜੀਆਂ ਬਹੁਤ ਸੁੰਦਰ ਹੁੰਦੀਆਂ ਸਨ ਅਤੇ ਬੇ-ਔਲਾਦ ਵੀ ਨਹੀਂ ਰਹਿੰਦੀਆਂ ਸਨ। ਚਹਿਲ ਆਪਣੀ ਕੁੜੀ ਦਾ ਰਿਸ਼ਤਾ ਚੰਗੇ ਅਮੀਰ ਘਰਾਂ ਵਿੱਚ ਕਰਦੇ ਸਨ। ਹੁਣ ਇਹ ਪੁਰਾਣੀਆਂ ਅਖੌਤੀਆਂ ਤੇ ਕਲਪਤ ਗੱਲਾਂ ਖਤਮ ਹੋ ਰਹੀਆਂ ਹਨ।

 ਅਸਲ ਵਿੱਚ ਚਹਿਲ ਗੋਤ ਦਾ ਮੋਢੀ ਚਾਹਲ ਸ਼੍ਰੀ ਰਾਮ ਚੰਦ੍ਰ ਦੇ ਪੁੱਤਰ ਕਸ਼ੂ ਦੀ ਬੰਸ ਵਿਚੋਂ ਹੈ। ਇਹ ਸੂਰਜਬੰਸੀ ਹਨ। ਐਚ• ਰੋਜ਼ ਨੇ ਆਪਣੀ ਖੋਜ ਭਰਪੂਰ ਪੁਸਤਕ ਵਿੱਚ ਲਿਖਿਆ ਹੈ ਕਿ ਸੂਰਜਬੰਸੀ ਰਾਜਾ ਅਗਰਸੈਨ ਦੇ ਚਾਰ ਪੁੱਤਰ ਸਨ। ਜਿਨ੍ਹਾਂ ਦੀ ਔਲਾਦ ਛੀਨੇ, ਚੀਮੇ, ਸ਼ਾਹੀ ਤੇ ਚਹਿਲ ਜੱਟ ਹਨ। ਸੋਹੀ ਤੇ ਲੱਖੀ ਆਦਿ ਛੋਟੇ ਗੋਤ ਵੀ ਚਹਿਲ ਭਾਈਚਾਰੇ ਨਾਲ ਰਲਦੇ ਹਨ। ਚੀਮੇ ਵੀ ਚੌਹਾਨ ਬੰਸ ਵਿਚੋਂ ਹਨ। ਸੰਤ ਵਿਸਾਖਾ ਸਿੰਘ ਚਹਿਲਾਂ ਨੂੰ ਚੌਹਾਨਾਂ ਦੀ ਕੌਲੀ ਸ਼ਾਖਾ ਵਿਚੋਂ ਮੰਨਦਾ ਹੈ। ਇਹ ਠੀਕ ਹੀ ਲੱਗਦਾ ਹੈ। ਉਸ ਨੇ ਆਪਣੀ ਕਿਤਾਬ 'ਮਾਲਵਾ ਇਤਿਹਾਸ' ਵਿੱਚ ਲਿਖਿਆ ਹੈ ਕਿ ਚੌਹਾਨ ਬੰਸ ਦੇ ਘੱਗ ਦੀ ਛੇਵੀਂ ਪੀੜ੍ਹੀ ਵਿੱਚ ਚਾਹਲ ਹੋਇਆ ਉਸ ਦੇ ਲਾਉਂ ਤੇ ਚਾਹਲ ਗੋਤ ਪ੍ਰਸਿੱਧ ਹੋਇਆ। ਉਸ ਦੀ ਚੌਥੀ ਪੀੜ੍ਹੀ ਵਿੱਚ ਵੈਰਸੀ ਹੋਇਆ। ਉਸ ਦੇ ਦੋ ਵਿਆਹ ਸਨ। ਇੱਕ ਦਾ ਪੁੱਤਰ ਰਲਾ ਸੀ ਜਿਸ ਨੇ ਰੱਲਾ ਵਸਾਇਆ। ਜਿਸ ਤੋਂ ਚਹਿਲਾਂ ਦੇ ਕਈ ਪਿੰਡ ਬੱਝੇ। ਰੱਲੇ ਨੂੰ ਉਸ ਦੇ ਭਤੀਜੇ ਜੁਗਰਾਤ ਨੇ ਮਾਰਕੇ ਆਪਣੇ ਪਿਤਾ ਦਾ ਵੈਰ ਲਿਆ। ਨਵਾਂ ਪਿੰਡ ਜੋਗਾ ਆਪਣੇ ਨਾਮ ਉਤੇ ਵਸਾਇਆ। ਧੂਰੀ ਦੇ ਇਲਾਕੇ ਵਿੱਚ ਧਨੌਰੀ ਕਲਾਂ ਚਹਿਲਾਂ ਦਾ ਪਿੰਡ ਵੀ ਜੋਗੇ ਵਿਚੋਂ ਹੀ ਬੱਝਿਆ ਹੈ। ਕਿਸੇ ਸਮੇਂ ਪੰਜ ਪਾਂਡੋ ਸਮੇਤ ਦਰੋਪਤੀ ਜੋਗੇ ਦੇ ਖੇਤਰ ਵਿੱਚ ਆਏ ਸਨ। ਚਾਹਲ ਜੋਗੀਆਂ ਦਾ ਚੇਲਾ ਸੀ। ਉਸ ਸਮੇਂ ਪੰਜਾਬ ਵਿੱਚ ਜੋਗੀਆਂ ਸਿੱਧਾਂ ਦਾ ਬੋਲਬਾਲਾ ਸੀ। ਜੋਗੀ ਲੋਕ ਵੀ ਬੁੱਧ ਧਰਮ ਦੀ ਇੱਕ ਸ਼ਾਖਾ ਹਨ। ਇਨ੍ਹਾਂ ਵਿਚੋਂ ਇੱਕ ਸਿੱਧ 'ਜੋਗੀਪੀਰ' ਹੋਇਆ ਹੈ ਜਿਸ ਨੂੰ ਸਭ ਚਹਿਲ ਮਨਦੇ ਹਨ। ਜਿਥੇ ਭੀ ਚਾਹਲਾਂ ਦਾ ਕੋਈ ਪਿੰਡ ਹੈ, ਉਥੇ ਜੋਗੀ ਪੀਰ ਦੀ ਮਾੜ੍ਹੀ ਵੀ ਹੈ।

 ਸ਼ੇਖੂਪੁਰ ਜਿਲ੍ਹੇ ਵਿੱਚ ਮੁਸਲਮਾਨ ਚਹਿਲਾਂ ਦਾ ਇੱਕ ਪਿੰਡ ਮਾੜੀ ਹੈ ਜਿਥੇ ਜੋਗੀ ਪੀਰ ਦੀ ਮਾੜੀ ਵੀ ਕਾਇਮ ਹੈ। ਮੋਗੇ ਦੇ ਇਲਾਕੇ ਵਿੱਚ ਕਿਲੀ ਚਹਿਲਾਂ ਵਿੱਚ ਵੀ ਜਠੇਰੇ ਦੀ ਯਾਦ ਵਿੱਚ ਮੇਲਾ ਲਗਦਾ ਹੈ। ਫਰੀਦਕੋਟ ਦੇ ਪਾਸ ਵੀ ਚਹਿਲ ਪਿੰਡ ਹੈ। ਪੰਜਾਬ ਵਿੱਚ ਚਹਿਲ ਨਾਮ ਦੇ ਕਈ ਪਿੰਡ ਚਹਿਲ ਭਾਈਚਾਰੇ ਦੇ ਹੀ ਹਨ। ਇਨ੍ਹਾਂ ਸਾਰੇ ਚਹਿਲਾਂ ਦਾ ਮੁੱਢ ਮਾਨਸਾ ਦਾ ਖੇਤਰ ਜੋਗਾਰੱਲਾ ਹੀ ਹੈ। ਮਾਨਸਾ ਵਿੱਚ ਚਹਿਲਾਂ ਦੇ ਵਿੱਚ ਦਲਿਉ, ਔਲਖ ਤੇ ਸੇਖੋਂ ਗੈਂਡੇ ਚਹਿਲ ਦੇ ਸਮੇਂ ਲੁਧਿਆਣੇ ਦੇ ਖੇਤਰ ਵਿਚੋਂ ਆਏ। ਮਾਨਸਾ ਵਿੱਚ ਚਹਿਲ ਤੇ ਦੰਦੀਵਾਲ ਚੌਹਾਨ ਬਾਰਵੀਂ ਸਦੀ ਵਿੱਚ ਆਏ ਸਨ। ਮਾਨ ਸਭ ਤੋਂ ਪਹਿਲਾਂ ਆਏ ਸਨ। ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗਬਹਾਦਰ ਜੀ ਜਦ 1665 ਈਸਵੀਂ ਵਿੱਚ ਭੀਖੀ ਦੇ ਇਲਾਕੇ ਵਿੱਚ ਆਏ ਉਸ ਸਮੇਂ ਇਸ ਇਲਾਕੇ ਵਿੱਚ ਗੈਂਡੇ ਤੇ ਦੇਸੂ ਚਹਿਲ ਦੀ ਚੌਧਰ ਸੀ। ਇਹ ਸੁਲਤਾਨੀਆਂ ਪਰਿਵਾਰ ਸੀ। ਚਹਿਲ ਭਾਈਚਾਰੇ ਦੇ ਬਹੁਤੇ ਲੋਕ ਸੁਖੀ ਸਰਵਰ ਦੇ ਚੇਲੇ ਸਨ। ਮਾਲਵੇ ਵਿੱਚ ਗੁਰੂ ਤੇਗਬਹਾਦਰ ਦੀ ਫੇਰੀ ਸਮੇਂ ਹੀ ਗੈਂਡੇ ਸਮੇਤ ਚਹਿਲਾਂ ਨੇ ਸਿੱਖੀ ਧਾਰਨ ਕੀਤੀ। ਕੁਝ ਚਹਿਲ ਕੱਚੇ ਸਿੱਖ ਸਨ, ਉਹ ਸੱਖੀ ਸਰਵਰ ਨੂੰ ਵੀ ਮਨਦੇ ਸਨ।

 ਦੇਸੂ ਚਹਿਲ ਦੀ ਬੰਸ ਵਿਚੋਂ ਗੈਂਡਾ ਚਹਿਲ ਬਹੁਤ ਸੂਰਬੀਰ ਤੇ ਪ੍ਰਸਿੱਧ ਸੀ। ਇਸ ਦੀਆਂ ਰਾਜੇ ਹੋਡੀ ਤੇ ਹੋਰ ਮੁਸਲਮਾਨ ਧਾੜਵੀਆਂ ਨਾਲ ਕਈ ਟੱਕਰਾਂ ਹੋਈਆਂ ਸਨ। ਦਲਿਉ ਜੱਟਾਂ ਨੇ ਆਪਣੇ ਮਿੱਤਰ ਗੈਂਡੇ ਦੇ ਦੁਸ਼ਮਣਾਂ ਨਾਲ ਟੱਕਰਾਂ ਲਈਆਂ। 1736 ਈਸਵੀਂ ਵਿੱਚ ਮਹਾਰਾਜਾ ਆਲਾ ਸਿੰਘ ਨੇ ਗੈਂਡੇ ਚਹਿਲ ਤੋਂ ਭੀਖੀ ਦਾ ਇਲਾਕਾ ਜਿੱਤ ਕੇ ਆਪਣੀ ਰਿਆਸਤ ਪਟਿਆਲਾ ਵਿੱਚ ਰਲਾ ਲਿਆ। ਕਿਸੇ ਕਾਰਨ ਗੈਂਡੇ ਨੂੰ ਉਸ ਦੇ ਆਪਣੇ ਸ਼ਰੀਕਾਂ ਨੇ ਹੀ ਮਾਰ ਦਿੱਤਾ ਸੀ। ਚਹਿਲਾਂ ਦੀ ਚੌਧਰ ਇਲਾਕੇ ਵਿੱਚ ਖਤਮ ਹੋ ਗਈ। ਕੁਝ ਚਹਿਲ ਸੰਗਰੂਰ, ਮੋਗਾ, ਲੁਧਿਆਣਾ, ਦੁਆਬਾ ਤੇ ਮਾਝੇ ਦੇ ਖੇਤਰਾਂ ਵਿੱਚ ਦੂਰ-ਦੂਰ ਤੱਕ ਚਲੇ ਗਏ। ਮਾਝੇ ਤੋਂ ਅੱਗੇ ਪੱਛਮੀ ਪੰਜਾਬ ਵਿੱਚ ਵੀ ਕਾਫ਼ੀ ਚਲੇ ਗਏ। ਭੁੱਲਰ, ਚਾਹਲ ਅਤੇ ਕਾਹਲੋਂ ਜੱਟ ਮਾਲਵਾ, ਧਾਰ ਅਤੇ ਦੱਖਣ ਨੂੰ ਆਪਣਾ ਮੁੱਢਲਾ, ਘਰ ਕਹਿੰਦੇ ਹਨ। ਅਮ੍ਰਿਤਸਰ ਦੇ ਚਹਿਲਾਂ ਅਨੁਸਾਰ ਚਹਿਲ ਸੂਰਜ ਬੰਸੀ ਰਾਜਾ ਖਾਂਗ ਦੀ ਬੰਸ ਵਿਚੋਂ ਹਨ। ਪਹਿਲਾਂ ਪਹਿਲ ਉਹ ਦਿੱਲੀ ਪਾਸ ਕੋਟ ਗਡਾਨਾ ਵਸੇ ਅਤੇ ਫਿਰ ਪੱਖੀ ਚਹਿਲਾਂ ਅੰਬਾਲੇ ਵੱਲ ਆਏ। ਫਿਰ ਹੌਲੀ ਹੌਲੀ ਮਾਲਵੇ ਦੇ ਇਲਾਕੇ ਜੋਗਾ ਰਲਾ ਵਿੱਚ ਪਹੁੰਚ ਗਏ ਸਨ। ਮਾਝੇ ਵਿੱਚ ਵੀ ਚਹਿਲ ਗੋਤੀ ਕਾਫ਼ੀ ਵਸਦੇ ਹਨ। ਪਿੰਡ ਚਹਿਲ ਤਹਿਸੀਲ ਤਰਨਤਾਰਨ ਵਿੱਚ ਧੰਨ ਬਾਬਾ ਜੋਗੀ ਪੀਰ ਦਾ ਅਕਤੂਬਰ ਵਿੱਚ ਮਹਾਨ ਸਾਲਾਨਾ ਜੋੜ ਮੇਲਾ ਲੱਗਦਾ ਹੈ। ਮਾਝੇ ਵਿੱਚ ਜ਼ਫਰਵਾਲ ਵੀ ਚਹਿਲਾਂ ਦਾ ਉਘਾ ਪਿੰਡ ਹੈ।

 ਬਾਬਾ ਜੋਗੀ ਪੀਰ ਦਾ ਜਨਮ ਦਿਹਾੜਾ ਨੂਰਪੁਰ ਬੇਦੀ ਦੇ ਨਜ਼ਦੀਕ ਪਿੰਡ ਬ੍ਰਾਹਮਣ ਮਾਜਰਾ ਵਿੱਚ 12 ਸਤੰਬਰ ਦੇ ਲਗਭਗ ਮਨਾਇਆ ਜਾਂਦਾ ਹੈ। ਸਭ ਚਹਿਲ ਜੋਗੀ ਪੀਰ ਨੂੰ ਜ਼ਰੂਰ ਮੰਨਦੇ ਹਨ। ਸੰਗਰੂਰ ਖੇਤਰ ਤੇ ਚਹਿਲ ਖੇਰਾ ਭੂਮੀਆਂ ਦੀ ਪੂਜਾ ਕਰਦੇ ਹਨ। ਉਹ ਆਪਣੇ ਆਪ ਨੂੰ ਬਾਲੇ ਚੌਹਾਨ ਦੀ ਬੰਸ ਵਿਚੋਂ ਸਮਝਦੇ ਹਨ। ਬਾਲਾ ਚੌਹਾਨ ਕਿਸੇ ਜੱਟੀ ਨਾਲ ਵਿਆਹ ਕਰਾਕੇ ਜੱਟ ਭਾਈਚਾਰੇ ਵਿੱਚ ਰਲ ਗਿਆ ਸੀ। ਜੀਂਦ ਤੇ ਸੰਗਰੂਰ ਦੇ ਚਹਿਲ ਗੁਗੇ ਚੌਹਾਨ ਦੀ ਪੂਜਾ ਵੀ ਕਰਦੇ ਹਨ। ਇਸ ਇਲਾਕੇ ਦੇ ਬਹੁਤੇ ਚਹਿਲ ਜੋਗੀ ਪੀਰ ਨੂੰ ਜ਼ਰੂਰ ਮੰਨਦੇ ਹਨ। ਸੰਗਰੂਰ ਦੇ ਇਲਾਕੇ ਵਿੱਚ ਖੇੜੀ ਚਹਿਲਾਂ, ਖਿਆਲੀ, ਘਨੌਰੀ ਕਲਾਂ, ਲਾਡ ਬਨਜਾਰਾ, ਕਰਮਗੜ੍ਹ ਆਦਿ ਕਈ ਪਿੰਡਾਂ ਵਿੱਚ ਚਹਿਲ ਕਬੀਲੇ ਦੇ ਲੋਕ ਵਸਦੇ ਹਨ। ਫਤਿਹਗੜ੍ਹ ਦੇ ਆਮਲੋਹ ਖੇਤਰ ਵਿੱਚ ਚਹਿਲਾਂ ਪਿੰਡ ਵੀ ਚਹਿਲ ਭਾਈਚਾਰੇ ਦਾ ਹੈ। ਬੰਸ ਵਿਚੋਂ ਮਨਦੇ ਹਨ। ਉਹ ਬਲੰਦ ਜੋਗੀ ਪੀਰ ਨੂੰ ਜਠੇਰੇ ਦੇ ਤੌਰ ਤੇ ਪੂਜਦੇ ਹਨ। ਸਾਰੇ ਚਹਿਲ ਹੀ ਜੋਗੀ ਪੀਰ ਨੂੰ ਆਪਣਾ ਜਠੇਰਾ ਮੰਨਦੇ ਹਨ। ਉਹ ਮਾਨਸਾ ਦੇ ਇਲਾਕੇ ਵਿੱਚ ਮੁਸਲਮਾਨਾਂ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ। ਅੱਸੂ ਮਹੀਨੇ ਵਿੱਚ ਚੌਥੇ ਨੌਰਾਤੇ ਨੂੰ ਜੋਗੇ ਰਲੇ ਦੇ ਇਲਾਕੇ ਵਿੱਚ ਜੋਗੀ ਪੀਰ ਦਾ ਭਾਰੀ ਮੇਲਾ ਲਗਦਾ ਹੈ।

 ਚਹਿਲ ਬੰਸ ਦੇ ਲੋਕ ਵੱਧ ਤੋਂ ਵੱਧ ਇਸ ਮੇਲੇ ਵਿੱਚ ਸ਼ਾਮਿਲ ਹੁੰਦੇ ਹਨ। ਹੁਣ ਚਹਿਲ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਇੱਕ ਚਹਿਲ ਪਿੰਡ ਲੁਧਿਆਣੇ ਜਿਲ੍ਹਾ ਵਿੱਚ ਵੀ ਹੈ। ਇਸ ਇਲਾਕੇ ਦੇ ਰਜ਼ੂਲ ਪਿੰਡ ਵਿੱਚ ਵੀ ਕੁਝ ਚਹਿਲ ਹਨ। ਚਹਿਲ ਕਲਾਂ ਤੇ ਚਹਿਲ ਖੁਰਦ ਪਿੰਡ ਜਿਲ੍ਹਾ ਨਵਾਂ ਸ਼ਹਿਰ ਵਿੱਚ ਚਹਿਲ ਭਾਈਚਾਰੇ ਦੇ ਹੀ ਹਨ। ਕਪੂਰਥਲਾ ਵਿੱਚ ਕਸੋ ਚਹਿਲ, ਮਾਧੋਪੁਰ, ਜੰਬੋਵਾਲ, ਭਨੋਲੰਗ ਆਦਿ ਕਈ ਪਿਡਾਂ ਵਿੱਚ ਚਹਿਲ ਗੋਤ ਦੇ ਕਾਫ਼ੀ ਲੋਗ ਵਸਦੇ ਹਨ। ਹਰਿਆਣੇ ਤੇ ਰਾਜਸਥਾਨ ਵਿੱਚ ਵੀ ਕੁਝ ਚਹਿਲ ਹਿੰਦੂ ਜਾਟ ਹਨ। ਪੱਛਮੀ ਪੰਜਾਬ ਵਿੱਚ ਗੁਜਰਾਂਵਾਲਾ, ਸਿਆਲਕੋਟ, ਸ਼ੇਖੂਪੁਰਾ ਤੇ ਮਿਟਗੁੰਮਰੀ ਤੱਕ ਵੀ ਚਹਿਲ ਕਬੀਲੇ ਦੇ ਲੋਕ ਚਲੇ ਗਏ ਸਨ। ਮਿਟਗੁੰਮਰੀ ਗੋਤ ਦੇ ਲੋਕ ਕਾਫ਼ੀ ਹਨ। ਕਈ ਗਰੀਬ ਜੱਟ ਦਲਿਤ ਇਸਤਰੀਆਂ ਨਾਲ ਵਿਆਹ ਕਰਾਕੇ ਦਲਿਤ ਭਾਈਚਾਰੇ ਵਿੱਚ ਰਲਮਿਲ ਗਏ ਸਨ। ਇਸ ਕਾਰਨ ਜੱਟਾਂ ਤੇ ਦਲਿਤਾਂ ਦੇ ਬਹੁਤ ਗੋਤ ਸਾਂਝੇ ਹਨ।

 ਚਹਿਲ ਗੋਤ ਜੱਟਾਂ ਦੇ ਵੱਡੇ ਗੋਤਾਂ ਵਿਚੋਂ ਹੈ। 1881 ਈਸਵੀਂ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਚਹਿਲ ਗੋਤ ਦੇ ਲੋਕਾਂ ਦੀ ਗਿਣਤੀ 63,156 ਸੀ। ਮਾਲਵੇ ਵਿਚੋਂ ਚਹਿਲ ਰਾਜਸਥਾਨ ਦੇ ਖੇਤਰ ਵਿੱਚ ਵੀ ਕਾਫ਼ੀ ਜਾਕੇ ਆਬਾਦ ਹੋਏ ਹਨ। ਦੁਆਬੇ ਦੇ ਬਹੁਤੇ ਚਹਿਲ ਬਦੇਸ਼ਾਂ ਵਿੱਚ ਗਏ ਹਨ। ਚਹਿਲ ਕਬੀਲੇ ਦੇ ਲੋਕ ਸਿਆਣੇ ਤੇ ਮਨਮਤੇ ਹੁੰਦੇ ਹਨ। ਕਿਸੇ ਦੇ ਮਗਰ ਘੱਟ ਲੱਗਦੇ ਹਨ। ਪੰਜਾਬ ਵਿੱਚ ਸਾਰੇ ਚਹਿਲ ਜੱਟ ਸਿੱਖ ਹਨ। ਦਲਿਤ ਜਾਤੀਆਂ ਵਿੱਚ ਰਲੇ ਹੋਏ ਚਹਿਲ ਵੀ ਸਿੱਖ ਹਨ। ਮਾਝੇ ਦੇ ਬਿਆਸ ਖੇਤਰ ਦੇ ਪਿੰਡ ਸ਼ੇਰੋ ਖਾਨਪੁਰ ਦੀ ਪਵਿੱਤਰ ਝੰਗੀ ਜਿਹੜੀ ਬਾਬਾ ਜੋਗੀ ਦੇ ਨਾਂਅ ਨਾਲ ਪ੍ਰਸਿੱਧ ਹੈ ਵਿੱਚ ਵੀ ਸਾਲਾਨਾ ਜੋੜ ਮੇਲਾ ਅੱਧ ਸਤੰਬਰ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਸ੍ਰੀ ਗੁਰੂ ਗੰਰਥ ਸਾਹਿਬ ਦੇ ਅਖੰਠ ਪਾਠ ਦੇ ਭੋਗ ਪੈਣ ਮਗਰੋਂ ਨੇੜਲੇ ਪਿੰਡਾਂ ਦੇ ਚਹਿਲ ਬਾਬਾ ਜੀ ਦੇ ਡੇਰੇ ਤੇ ਮੱਥਾ ਟੇਕਦੇ ਹਨ। ਖੀਰ, ਦੁੱਧ, ਮਿੱਠੀਆਂ ਰੋਟੀਆਂ, ਗੁੜ੍ਹ ਆਦਿ ਚੜ੍ਹਾਕੇ ਮੰਨਤਾਂ ਮੰਗੀਆਂ ਜਾਂਦੀਆਂ ਹਨ। ਮੇਲੇ ਵਿੱਚ ਗਾਇਕ ਜੋੜੀਆਂ ਤੇ ਪ੍ਰਸਿੱਧ ਖਿਡਾਰੀਆਂ ਨੂੰ ਵੀ ਭਾਗ ਲੈਣ ਲਈ ਖਾਨਪੁਰ ਦੀ ਪਚਾਇਤ ਵੱਲੋਂ ਸੱਦਾ ਦਿੱਤਾ ਜਾਂਦਾ ਹੈ। ਹੁਣ ਮੇਲੇ ਵੀ ਨਵੇਂ ਢੰਗ ਨਾਲ ਲੱਗ ਰਹੇ ਹਨ। ਚਹਿਲ ਇਰਾਨ ਵਿਚੋਂ ਭਾਰਤ ਵਿੱਚ ਪੰਜਵੀਂ ਸਦੀ ਵਿੱਚ ਆਏ ਸਨ। ਪੰਜਾਬ ਵਿੱਚ ਆਉਣ ਤੋਂ ਪਹਿਲਾਂ ਦਿੱਲੀ ਤੇ ਰਾਜਸਧਾਨ ਵਿੱਚ ਵਸਦੇ ਸਨ। ਚਹਿਲ ਮਨਮਤੇ ਤੇ ਸੰਜਮੀ ਜੱਟ ਹਨ। ਇਨ੍ਹਾਂ ਦਾ ਮੁੱਢਲਾ ਘਰ ਵੀ ਕੈਸਪੀਅਨ ਸਾਗਰ ਦਾ ਪੂਰਬੀ ਖੇਤਰ ਸੀ। ਹਰਿਆਣੇ ਤੇ ਰਾਜਸਥਾਨ ਵਿੱਚ ਚਹਿਲ ਹਿੰਦੂ ਜਾਟ ਹਨ।


*************************************************


ਅਟਵਾਲ



ਅਟਵਾਲ – ਇਹ ਮਹਾਂਭਾਰਤ ਦੇ ਸਮੇਂ ਤੋਂ ਹੀ ਪੰਜਾਬ ਵਿਚ ਵਸੇ ਪੁਰਾਣੇ ਜੱਟ ਕਬੀਲਿਆਂ ਵਿਚੋਂ ਹਨ। ਇਬੱਟਸਨ ਅਟਵਾਲ ਜੱਟਾਂ ਨੂੰ ਸੂਰਜਬੰਸ ਵਿਚੋਂ ਮੰਨਦਾ ਹੈ। ਇਸ ਗੋਤ ਦਾ ਮੋਢੀ ਮਹਾਰਾਜ ਸੀ। ਇਹ ਊੱਠਾਂ ਦਾ ਵਪਾਰ ਕਰਦੇ ਸਨ। ਇਸ ਕਾਰਨ ਇਨ੍ਹਾਂ ਨੂੰ ਪਹਿਲਾਂ ਉਂਠ ਵਾਲਾ ਕਿਹਾ ਜਾਂਦਾ ਸੀ। ਫਿਰ ਅਟਵਾਲ ਨਾਮ ਪਰਚਲਤ ਹੋ ਗਿਆ। ਇਹ ਬਹੁਤੇ ਅੰਬਾਲਾ, ਲੁਧਿਆਣਾ, ਜਲੰਧਰ ਤੇ ਪਟਿਆਲਾ ਆਦਿ ਖੇਤਰਾਂ ਵਿਚ ਵਸਦੇ ਸਨ। ਕੁਝ ਪੱਛਮੀ ਪੰਜਾਬ ਵਲ ਸਿਆਲਕੋਟ, ਮੁਲਤਾਨ, ਝੰਗ, ਮਿੰਟਗੁਮਰੀ, ਮੁਜਫਰਗੜ੍ਹ ਤੇ ਬਹਾਵਲਪੁਰ ਆਦਿ ਖੇਤਰਾਂ ਵਿਚ ਚਲੇ ਗਏ ਸਨ।

 ਪੱਛਮੀ ਪੰਜਾਬ ਵਿਚ ਜਾਕੇ ਬਹੁਤੇ ਅੱਟਵਾਲ ਜੱਟ ਮੁਸਲਮਾਨ ਬਣ ਗਏ ਸਨ। ਮਾਝੇ ਦੇ ਅੰਮ੍ਰਿਤਸਰ ਤੇ ਗੁਰਦਾਸਪੁਰ ਖੇਤਰ ਵਿਚ ਵੀ ਅੱਟਵਾਲ ਕਾਫੀ ਗਿਣਤੀ ਵਿਚ ਵਸਦੇ ਹਨ।

 ਐੱਚ ਏ ਰੋਜ਼ ਅੱਟਵਾਲਾਂ ਨੂੰ ਪੰਵਾਰ ਬੰਸੀ ਮੰਨਦਾ ਹੈ ਤੇ ਇਨ੍ਹਾਂ ਨੂੰ ਮੁਲਤਾਨ ਵਲੋਂ ਪੂਰਬੀ ਪੰਜਾਬ ਵਿਚ ਆਏ ਮੰਨਦਾ ਹੈ। ਸਾਰੇ ਇਤਿਹਾਸਕਾਰ ਇਸ ਗੱਲ ਤੇ ਜ਼ਰੂਰ ਸਹਿਮਤ ਹਨ ਕਿ ਅਟਵਾਲ ਸ਼ੁਰੂ ਵਿਚ ਉੱਠਾਂ ਨੂੰ ਜ਼ਰੂਰ ਰੱਖਦੇ ਹੁੰਦੇ ਸਨ।

 ਅਟਵਾਲ ਦਲਿਤ ਜਾਤੀਆਂ ਵਿਚ ਵੀ ਹਨ। ਜਿਹੜੇ ਜੱਟ ਕਿਸੇ ਦਲਿਤ ਜਾਤੀ ਦੀ ਇਸਤਰੀ ਨਾਲ ਵਿਆਹ ਕਰ ਲੈਂਦੇ ਸਨ, ਉਹ ਉਸੇ ਦਲਿਤ ਜਾਤੀ ਵਿਚ ਰਲ ਮਿਲ ਜਾਂਦੇ ਸਨ। ਉਸ ਦੀ ਜਾਤੀ ਤਾਂ ਬਦਲ ਜਾਂਦੀ ਸੀ ਪਰ ਗੋਤ ਨਹੀਂ ਬਦਲਦਾ ਸੀ। ਪੰਜਾਬ ਵਿਚ ਅੱਟਵਾਲ ਜੱਟ ਵੀ ਹਨ ਤੇ ਮਜ਼ਬੀ ਸਿੱਖ ਵੀ ਹਨ। ਸਾਰੇ ਹੀ ਸਿੱਖ ਧਰਮ ਨੂੰ ਮੰਨਦੇ ਹਨ।

 1881 ਈਸਵੀ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿਚ ਅਟਵਾਲਾਂ ਦੀ ਗਿਣਤੀ 23,405 ਸੀ।

 ਜੱਟਾਂ, ਖੱਤਰੀਆਂ, ਰਾਜਪੂਤਾਂ ਤੇ ਦਲਿਤਾਂ ਦਾ ਪਿਛੋਕੜ ਸਾਂਝਾ ਹੈ। ਇਹ ਬਹੁਤੇ ਮੱਧ ਏਸ਼ੀਆ ਤੋਂ ਵੱਖ ਵੱਖ ਸਮੇਂ ਭਾਰਤ ਵਿਚ ਆਏ ਹੋਏ ਆਰੀਆ ਕਬੀਲਿਆਂ ਦੀ ਬੰਸ ਹੀ ਹਨ। ਪੰਜਾਬ ਦੇ ਆਦਿ ਵਾਸੀ ਆਰੀਆ ਤੋਂ ਹਾਰਕੇ ਭਾਰਤ ਦੇ ਵਖ ਵਖ ਪਰਾਂਤਾਂ ਵਿਚ ਚਲੇ ਗਏ ਸਨ। ਪੰਜਾਬ ਵਿਚ ਆਦਿ ਵਾਸੀ ਕਬੀਲੇ ਬਹੁਤ ਹੀ ਘੱਟ ਹਨ। ਅਟਵਾਲ ਜੱਟਾਂ ਤੇ ਦਲਿਤਾਂ ਦਾ ਬਹੁਤ ਹੀ ਪ੍ਰਸਿਧ ਤੇ ਪ੍ਰਾਚੀਨ ਗੋਤ ਹੈ। ਇਨ੍ਹਾਂ ਨੇ ਬਾਹਰਲੇ ਦੇਸ਼ਾਂ ਵਿਚ ਜਾਕੇ ਵੀ ਬਹੁਤ ਉਨਤੀ ਕੀਤੀ ਹੈ। ਇਹ ਜਗਤ ਪ੍ਰਸਿਧ ਭਾਈਚਾਰ ਹੈ। ਇਹ ਮਿਹਨਤੀ ਤੇ ਸੰਜਮੀ ਹਨ।


*************************************************************


ਔਲਖ



ਔਲ਼ਖ, ਔਲਕ ਤੇ ਔਰੇ ਇਕੋ ਹੀ ਗੋਤ ਹੈ। ਔਲ਼ਖ ਸੂਰਜ ਬੰਸ ਵਿਚੋਂ ਹਨ। ਇਸ ਬੰਸ ਦਾ ਮੋਢੀ ਔਲਕ ਸੀ। ਇਹ ਜੱਗਦੇਉ ਪਵਾਰ ਨੂੰ ਵੀ ਆਪਣਾ ਵਡੇਰਾ ਮੰਨਦੇ ਹਨ। ਇਹ ਬਹੁਤੇ ਮਾਲਵੇ ਤੇ ਮਾਝੇ ਵਿਚ ਹੀ ਆਬਾਦ ਹਨ। ਪੱਛਮੀ ਪੰਜਾਬ ਵਿਚ ਬਹੁਤੇ ਔਲ਼ਖ ਮੁਸਲਮਾਨ ਬਣ ਗਏ ਸਨ। ਪੰਜਾਬ ਵਿਚ ਔਲ਼ਖ ਨਾਮ ਦੇ ਕਈ ਪਿੰਡ ਹਨ। ਮੁਕਤਸਰ ਤੇ ਫਰੀਦਕੋਟ ਦੇ ਖੇਤਰਾਂ ਵਿਚ ਵੀ ਔਲ਼ਖ ਨਾਮ ਦੇ ਦੋ ਪਿੰਡ ਹਨ। ਮਾਨਸਾ ਵਿਚ ਵੀ ਗੁਰਨੇ ਕਲਾਂ ਔਲਖਾਂ ਦਾ ਪ੍ਰਸਿਧ ਪਿੰਡ ਹੈ। ਲੁਧਿਆਣੇ ਦੇ ਇਲਾਕੇ ਜਰਗ ਤੋਂ ਔਲ਼ਖ ਮਾਝੇ ਵਲ ਚਲੇ ਗਏ। ਮਾਝੇ ਵਿਚ ਔਲਖਾਂ ਦੇ 12 ਪਿੰਡ ਹਨ। ਇਸਨੂੰ ਬਾਰਹਾ ਖੇਤਰ ਕਹਿੰਦੇ ਹਨ।
 ਤਰਨਤਾਰਨ ਤੋਂ 18 ਕਿਲੋਮੀਟਰ ਦੂਰ ਕਸਬਾ ਸ਼ਾਹਬਾਜ਼ਪੁਰ ਤੇ ਇਸਦੇ ਤਿੰਨ ਕਿਲੋਮੀਟਰ ਦੇ ਘੇਰੇ ਵਿਚ ਸਥਿਤ 'ਬਾਰਹਾ' ਕਰਕੇ ਜਾਣ ਜਾਂਦੇ 12 ਪਿੰਡਾਂ ਵਿਚ ਬਹੁਤੇ ਔਲ਼ਖ ਉਪਜਾਤੀ ਦੇ ਜੱਟ ਰਹਿੰਦੇ ਹਨ। ਅੰਬਾਲਾ, ਰੋਪੜ, ਪਟਿਆਲਾ ਤੇ ਸੰਗਰੂਰ ਦੇ ਇਲਾਕੇ ਵਿਚ ਵੀ ਔਲ਼ਖ ਕਾਫੀ ਹਨ। ਪੱਛਮੀ ਉੱਤਰ ਪ੍ਰਦੇਸ਼ ਵਿਚ ਵੀ ਔਲਖਾਂ ਦੇ ਕਾਫੀ ਪਿੰਡ ਹਨ। ਮਾਝੇ ਤੋਂ ਔਲਖ ਗੋਤ ਦੇ ਕੁਝ ਲੋਕ ਰਾਵੀ ਤੋਂ ਪੱਛਮ ਵਲ ਵੀ ਚਲੇ ਗਏ। ਮਿੰਟਗੁੰਮਰੀ ਦੇ ਇਲਾਕੇ ਵਿਚ ਬਹੁਤੇ ਔਖ ਮੁਸਲਮਾਨ ਹਨ। ਇਸ ਇਲਾਕੇ ਵਿਚ ਹਮਾਯੂੰ ਦੇ ਸਮੇਂ ਪੀਰ ਮੁਹੰਮਦ ਰਾਜਨ ਦੇ ਪ੍ਰਭਾਵ ਕਾਰਨ ਔਲ਼ਖ ਜੱਟਾਂ ਨੇ ਇਸਲਾਮ ਧਾਰਨ ਕਰ ਲਿਆ ਸੀ। ਬੇਸ਼ਕ ਔਲਖ ਜੱਟਾਂ ਦੀ ਗਿਣਤੀ ਬਹੁਤੀ ਨਹੀ, ਹੁਣ ਤਾਂ ਇਹ ਸਾਰੇ ਪੰਜਾਬ ਵਿਚ ਫੈਲ਼ੈ ਹੋਏ ਹਨ। ਇਹ ਸੇਖੋਂ ਤੇ ਦਿਉਲ ਜੱਟਾਂ ਨੂੰ ਆਪਣੇ ਭਾਈਚਾਰੇ ਵਿਚੋਂ ਸਮਝਦੇ ਹਨ। ਇਨ੍ਹਾਂ ਨਾਲ ਵਿਆਹ ਸਾਦੀ ਨਹੀਂ ਕਰਦੇ ਸਨ। ਔਲ਼ਖ ਦਲਿਤ ਜਾਤੀਆਂ ਵਿਚ ਵੀ ਹਨ। ਔਲਖਾਂ ਦਾ ਸਾਂਦਲ ਬਾਰ ਵਿਚ ਕੇਵਲ ਇਕ ਪਿੰਡ ਔਲਖ ਨਾਮ ਦਾ ਹੀ ਸੀ। ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਜਿੰਦਾਂ ਸਿਆਲਕੋਟ ਦੇ ਪਿੰਡ ਚਾਹਵੜ ਦੇ ਔਲਖਾਂ ਦੀ ਧੀ ਸੀ। ਇਕ ਹੋਰ ਰਵਾਇਤ ਅਨੁਸਾਰ ਔਲਖ ਜੱਟ ਰਾਜਾ ਲੂਈਲਾਕ ਦੀ ਬੰਸ ਵਿਚੋਂ ਹਨ। ਉਜੈਨੀ ਦਾ ਇਕ ਸਾਂਮਤ ਰਾਜਾ ਯਸ਼ੋਧਰਮਾਨ ਔਲਖ ਬੰਸ ਵਿਚੋਂ ਸੀ। ਕਈ ਇਤਿਹਾਸਕਾਰ ਔਲਖਾਂ ਨੂੰ ਮਹਾਂਭਾਰਤ ਦੇ ਸਮੇਂ ਦਾ ਇਕ ਪੁਰਾਣਾ ਕਬੀਲਾ ਮੰਨਦੇ ਹਨ। ਔਲਖ ਹਿੰਦੂ ਜਾਟ ਵੀ ਹਨ। ਇਬਟਸਨ ਨੇ 1881 ਈਸਵੀ ਦੀ ਜਨਸੰਖਿਆ ਅਨੁਸਾਰ ਆਪਣੀ ਕਿਤਾਬ ਵਿਚ ਔਲਖ ਜੱਟਾਂ ਦੀ ਕੁਲ ਗਿਣਤੀ 23,689 ਲਿਖੀ ਹੈ। ਸਾਬਕਾ ਚੀਫ ਏਅਰ ਮਾਰਸ਼ਲ ਸਰਦਾਰ ਅਰਜਨ ਸਿੰਘ ਅੰਮ੍ਰਿਤਸਰ ਦਾ ਔਲਖ ਜੱਟ ਹੈ। ਇਹ ਬਹੁਤ ਯੋਗ ਤੇ ਦਲੇਰ ਅਫਸਰ ਸੀ। ਸਰਦਾਰ ਅਰਜਨ ਸਿੰਘ ਦਾ ਪਿੰਡ ਨਾਰਲੀ ਹੈ। ਅੰਮ੍ਰਿਤਸਰ ਜ਼ਿਲੇ ਦੇ ਪਿੰਡਾਂ ਨਾਰਲੀ, ਠੱਠਾ, ਸਰਹਾਲੀ ਵੱਡੀ, ਕੋਹਾਲਾ, ਕੋਹਾਲੀ, ਵੈਰਵੋਵਾਲ, ਲੋਪੋਕੇ, ਸ਼ਹਬਾਜ਼ਪੁਰ ਆਦਿ ਵਿਚ ਔਲਖ ਜੱਟ ਕਾਫੀ ਵਸਦੇ ਹਨ।

 ਔਲਖ ਗੋਤ ਦਾ ਔਲਖ ਪਿੰਡ ਧਾਰੀਵਾਲ ਖੇਤਰ ਜ਼ਿਲਾ ਗੁਰਦਾਸਪੁਰ ਵਿਚ ਵੀ ਹੈ। ਫਿਰੋਜ਼ਪੁਰ ਦੇ ਜ਼ੀਰੇ ਖੇਤਰ ਵਿਚ ਕੋਹਾਲਾ ਪਿੰਡ ਵੀ ਸਾਰਾ ਔਲਖ ਗੋਤ ਦੇ ਜੱਟਾਂ ਦਾ ਹੈ। ਲੁਧਿਆਣੇ ਜ਼ਿਲੇ ਵਿਚ ਔਲਕਾਂ ਦੇ ਕਈ ਪਿੰਡ ਹਨ। ਜਰਗ ਦੇ ਪਾਸ ਦੁਧਾਲ ਵੀ ਔਲਖਾਂ ਦਾ ਪ੍ਰਸਿਧ ਪਿੰਡ ਹੈ। ਮਲੇਰਕੋਟਲਾ ਖੇਤਰ ਵਿਚ ਕੁੱਪ ਪਿੰਡ ਵੀ ਔਲਖ ਭਾਈਚਾਰੇ ਦਾ ਹੈ। ਰੋਪੜ ਖੇਤਰ ਵਿਚ ਵੀ ਕੁਝ ਔਲਖ ਵਸਦੇ ਹਨ। ਮਾਝੇ ਤੇ ਮਾਲਵੇ ਵਿਚ ਔਲਖ ਗੋਤ ਕਾਫੀ ਪ੍ਰਸਿਧ ਹੈ।

 ਪੂਰਬੀ ਪੰਜਾਬ ਵਿਚ ਔਲ਼ਖ ਜੱਟ ਸਿੱਖ ਹਨ। ਪੱਛਮੀ ਪੰਜਾਬ ਵਿਚ ਬਹੁਤੇ ਔਲ਼ਖ ਮੁਸਲਮਾਨ ਸਨ। ਐੱਚ ਏ ਰੋਜ਼ ਆਪਣੀ ਕਿਤਾਬ ਗਲੌਸਰੀ ਆਫ ਟ੍ਰਾਈਬਜ਼ ਐਂਡ ਕਾਸਟਸ ਪੰਨਾ-221 ਉਤੇ ਔਲ਼ਖਾਂ, ਦਿਉਲਾਂ, ਦਲੇਵਾਂ, ਬਲਿੰਗਾਂ ਤੇ ਪਾਮਰਾਂ ਨੂੰ ਜਗਦੇਉ ਦੀ ਬੰਸ ਵਿਚੋਂ ਲਿਖਦਾ ਹੈ। ਔਲਖ ਬੰਸ ਵਿਚੋਂ ਧਨਿਚ ਵੀ ਬਹੁਤ ਪ੍ਰਸਿਧ ਸੂਰਬੀਰ ਸੀ।

 ਹਿਮਾਚਲ ਪ੍ਰਦੇਸ਼ ਦੀ ਤਹਿਸੀਲ ਊਨਾ ਦੇ ਪ੍ਰਸਿਧ ਪਿੰਡ ਸੰਤੋਖਗੜ੍ਹ ਵਿਚ ਵੀ ਔਲ਼ਖ ਗੋਤ ਦੇ ਜੱਟ ਆਬਾਦ ਹਨ। ਉਤਰ ਪ੍ਰਦੇਸ਼ ਵਿਚ ਹਿੰਦੂ ਜੱਟਾਂ ਨੂੰਔਲ਼ਖ ਜਾਂ ਔਰੇ ਕਿਹਾ ਜਾਂਦਾ ਹੈ। ਕੈਪਟਨ ਦਲੀਪ ਸਿੰਘ ਅਹਿਲਾਵਤ ਆਪਣੀ ਪੁਸਤਕ ਦੇ ਪੰਨਾ 248 ਉਤੇ ਲਿਖਦਾ ਹੈ ਕਿ ਮਹਾਂਭਾਰਤ ਦੇ ਸਮੇਂ ਔਲਖ ਨਰੇਸ਼ ਦਾ ਮਹਾਰਾਜਾ ਯੁਧਿਸ਼ਟਰ ਦੀ ਸਭਾ ਵਿਚ ਆਣਾ ਪ੍ਰਮਾਣਿਤ ਹੁੰਦਾ ਹੈ। ਅਸਲ ਵਿਚ ਔਲ਼ਖ ਬਹੁਤ ਹੀ ਪਰਾਚੀਨ ਜੱਟ ਘਰਾਣਾ ਹੈ। ਇਹ ਪਰਮਾਰ ਜੱਟਾਂ ਵਿਚੋਂ ਹੀ ਹਨ। ਪ੍ਰੋ ਗਰਚਰਨ ਸਿੰਘ ਔਲਖ ਪੰਜਾਬ ਦੇ ਉਘੇ ਇਤਿਹਾਸਕਾਰ ਹਨ। ਦੁਆਬੇ ਤੇ ਮਾਝੇ ਵਿਚੋਂ ਕੁਝ ਔਲਖ ਬਦੇਸ਼ਾਂ ਵਿਚ ਜਾ ਕੇ ਆਬਾਦ ਹੋ ਗਏ ਹਨ।

 ਔਲ਼ਖ ਬਹੁਤ ਹੀ ਉਘਾ ਤੇ ਪ੍ਰਭਾਵਸ਼ਾਲੀ ਗੋਤ ਹੈ। ਬੀ ਐੱਸ ਦਾਹੀਆ ਵੀ ਆਪਣੀ ਕਿਤਾਬ ਜਾਟਸ ਪੰਨਾ 245 ਤੇ ਔਲ਼ਖਾਂ ਨੂੰ ਮਹਾਂਭਾਰਤ ਦੇ ਸਮੇਂ ਦਾ ਬਹੁਤ ਹੀ ਪ੍ਰਾਚੀਨ ਜੱਟ ਕਬੀਲਾ ਲਿਖਦਾ ਹੈ। ਪਰਮਾਰ ਵੀ ਜੱਟਾਂ ਦਾ ਪੁਰਾਣਾ ਤੇ ਸਕਤੀਸ਼ਾਲੀ ਘਰਾਣਾ ਸੀ। ਅਸਲ ਵਿਚ ਔਲਖ ਰਾਜੇ ਜਗਦੇਉ ਦੇ ਭਾਈਚਾਰੇ ਦੇ ਵਿਚੋਂ ਹਨ। ਇਹ ਪਰਮਾਰ ਬੰਸੀ ਹਨ।


******************************************************************



ਗਿੱਲ :



ਇਹ ਰਘੂਬੰਸੀ ਵਰਯਾਹ ਰਾਜਪੂਤਾਂ ਦੀ ਸ਼ਾਖ ਹਨ। ਜੱਟਾਂ ਤੇ ਰਾਜਪੂਤਾਂ ਦੇ ਕਈ ਗੋਤ ਰਘੂਬੰਸੀ ਹਨ। ਬਹੁਤੇ ਗਿੱਲ ਜੱਟ ਮਾਲਵੇ ਤੇ ਮਾਝੇ ਵਿੱਚ ਹੀ ਆਬਾਦ ਸਨ। ਦਰਿਆ ਸਤਲੁਜ ਅਤੇ ਬਿਆਸ ਦੇ ਨਾਲ-ਨਾਲ ਫਿਰ ਪਹਾੜ ਦੇ ਨਾਲ-ਨਾਲ ਦੂਰ ਸਿਆਲਕੋਟ ਤੱਕ ਗਿੱਲ ਗੋਤ ਦੇ ਲੋਕ ਵਸਦੇ ਸਨ। ਇਹ ਆਪਣਾ ਪਿੱਛਾ ਗੜ੍ਹ ਮਠੀਲਾ ਦੇ ਰਾਜਾ ਪ੍ਰਿਥਵੀਪਤ ਨਾਲ ਜੋੜਦੇ ਹਨ।
 ਇਹ ਦੱਖਣ ਤੋਂ ਰਾਜਸਥਾਨ ਰਾਹੀਂ ਹੀ ਪੰਜਾਬ ਦੇ ਮਾਲਵਾ ਖੇਤਰ ਵਿੱਚ ਆਏ ਹਨ। ਗਿੱਲ ਜੱਟ ਸਿੱਖ ਕਾਫ਼ੀ ਹਨ।

 ਵਰਯਾਹ ਰਾਜਪੂਤ ਰਾਜਾ ਵਿਨੇਪਾਲ ਨੇ ਰਾਜਸਥਾਨ ਤੋਂ ਆ ਕੇ 655 ਈਸਵੀ ਵਿੱਚ ਸਤਲੁਜ ਕੰਢੇ ਬਠਿੰਡੇ ਦਾ ਕਿਲ੍ਹਾ ਉਸਾਰਿਆ ਸੀ ਤੇ ਇਸ ਨੂੰ ਆਪਣੀ ਰਾਜਧਾਨੀ ਬਣਾਕੇ ਪਿਸ਼ੌਰ ਤੱਕ ਦੇ ਇਲਾਕੇ ਆਪਣੇ ਕਬਜ਼ੇ ਵਿੱਚ ਕਰ ਲਏ। ਇਸ ਬੰਸ ਦਾ 1010 ਈਸਵੀ ਤੱਕ ਪੰਜਾਬ ਤੇ ਅਧਿਕਾਰ ਰਿਹਾ। ਗਿੱਲ ਹਿੰਦੂ ਘੱਟ ਹਨ। ਵਿਕਰਮਾਦਿੱਤ ਦੀ 26ਵੀਂ ਪੀੜੀ ਤੇ ਵਰਯਾਹ ਹੋਇਆ। ਵਰਯਾਹ ਦੀ ਬੰਸ ਵਿਚੋਂ ਹੀ ਵਿਨੇਪਾਲ, ਵਿਜੇਪਾਲ, ਸਤਪਾਲ ਤੇ ਗਣਪਾਲ ਆਦਿ ਹੋਏ। ਗਿੱਲ ਕਸ਼ੱਤਰੀ ਹਨ।

 ਇੱਕ ਹੋਰ ਰਵਾਇਤ ਅਨੁਸਾਰ ਰਘੂਬੰਸੀ ਰਾਜੇ ਪ੍ਰਿਥੀਪਤ ਦੇ ਕੋਈ ਉਲਾਦ ਨਹੀਂ ਸੀ। ਉਸ ਨੂੰ ਕਿਸੇ ਸਾਧੂ ਨੇ ਛੋਟੀ ਜਾਤ ਦੀ ਇਸਤਰੀ ਨਾਲ ਵਿਆਹ ਕਰਨ ਲਈ ਆਖਿਆ। ਉਸਨੇ ਭੁੱਲਰ ਜੱਟੀ ਨਾਲ ਵਿਆਹ ਕਰਾ ਲਿਆ। ਉਸ ਜੱਟੀ ਦੇ ਜੋ ਪੁੱਤਰ ਹੋਇਆ, ਉਸਨੂੰ ਰਾਜਪੂਤ ਰਾਣੀਆਂ ਨੇ ਜੰਗਲ ਵਿੱਚ ਸੁੱਟਵਾ ਦਿੱਤਾ। ਰੱਬ ਦੀ ਕਰਨੀ ਵੇਖੋ, ਉਸ ਜੰਗਲ ਵਿੱਚ ਦੂਜੇ ਦਿਨ ਰਾਜਾ ਸ਼ਿਕਾਰ ਖੇਡਣ ਗਿਆ ਤਾਂ ਰਾਜੇ ਨੂੰ ਇਹ ਬੱਚਾ ਮਿਲ ਗਿਆ। ਰਾਜੇ ਨੂੰ ਸਾਰੀ ਸਾਜਿਸ਼ ਦਾ ਪਤਾ ਲੱਗ ਗਿਆ। ਰਾਜਾ ਬੱਚਾ ਘਰ ਲੈ ਆਇਆ। ਜੰਗਲ ਦੀ ਗਿੱਲੀ ਥਾਂ ਵਿੱਚ ਮਿਲਣ ਕਰਕੇ ਰਾਜੇ ਨੇ ਬੱਚੇ ਦਾ ਨਾਮ ਗਿੱਲ ਰੱਖ ਦਿੱਤਾ। ਇਹ ਮਿਥਿਹਾਸਕ ਘਟਨਾ ਹੈ।

 ਭੀਮ ਸਿੰਘ ਦਾਹੀਆ ਗਿੱਲਾਂ ਦਾ ਸੰਬੰਧ ਯੂਨਾਨੀ ਲੋਕਾਂ ਨਾਲ ਜੋੜਦਾ ਹੈ। ਉਸ ਦੇ ਖਿਆਲ ਅਨੁਸਾਰ ਇਸ ਕਬੀਲੇ ਦੇ ਲੋਕ ਸਿਕੰਦਰ ਦੇ ਹਮਲੇ ਸਮੇਂ ਉਸ ਦੇ ਨਾਲ ਆਏ। ਫਿਰ ਕਾਬੁਲ, ਕੰਧਾਰ ਤੇ ਪੰਜਾਬ ਵਿੱਚ ਵਸ ਗਏ। ਯੂਨਾਨੀ ਜੋਧੇ ਹਰਕੁਲੀਸ ਦੇ ਇੱਕ ਪੁੱਤਰ ਦਾ ਨਾਮ ਗਿੱਲਾ ਸੀ। ਇਹ ਵੀ ਹੋ ਸਕਦਾ ਹੈ ਕਿ ਗਿੱਲ ਗੋਤ ਦੇ ਵੱਡੇ ਮੱਧ ਏਸ਼ੀਆ ਤੋਂ ਯੂਨਾਨ ਆਏ ਹੋਣ ਫਿਰ ਭਾਰਤ ਵਿੱਚ ਆਏ ਹੋਣ।

 ਮਹਿਮੂਦ ਗਜ਼ਨਵੀ ਜਿਹੇ ਕੱਟੜ, ਜ਼ਾਲਮ ਤੇ ਲੁਟੇਰੇ ਮੁਸਲਮਾਨ ਬਾਦਸ਼ਾਹ ਤੋਂ ਡਰ ਕੇ 1026-27 ਈਸਵੀ ਦੇ ਸਮੇਂ ਵੀ ਕਈ ਜੱਟ ਕਬੀਲੇ ਰੂਸ ਤੇ ਯੂਰਪ ਵਿੱਚ ਜਿਪਸੀਆਂ ਦੇ ਰੂਪ ਵਿੱਚ ਗਏ ਸਨ। ਯੂਰਪੀਅਨ ਦੇਸ਼ਾਂ ਵਿੱਚ ਵੀ ਮਾਨ, ਢਿੱਲੋਂ, ਗਿੱਲ ਆਦਿ ਗੋਤਾਂ ਦੇ ਗੋਰੇ ਮਿਲਦੇ ਹਨ। ਮਾਲਵੇ ਵਿੱਚ ਇੱਕ ਹੋਰ ਰਵਾਇਤ ਹੈ ਕਿ ਵਿਨੈਪਾਲ ਦੀ ਨੌਵੀਂ ਪੀੜੀ 'ਚ ਜੈਪਾਲ ਹੋਇਆ। ਜੈਪਾਲ ਨੇ ਯਾਦਵ ਬੰਸ ਦੀ ਕੁੜੀ ਨਾਲ ਵਿਆਹ ਕਰਵਾਇਆ ਤੇ ਉਸ ਦੇ ਪੇਟੋਂ ਗਿੱਲ ਪਾਲ ਹੋਇਆ। ਰਾਜੇ ਦੇ ਵਜ਼ੀਰ ਰਤਨ ਲਾਲ ਨੇ ਰਾਜਪੂਤ ਰਾਣੀਆਂ ਨਾਲ ਮਿਲਕੇ ਗਿੱਲਪਾਲ ਨੂੰ ਮਾਰਨ ਦੀ ਸਕੀਮ ਬਣਾਈ। ਇਹ ਸਾਜਿਸ਼ ਪਕੜੀ ਗਈ ਤੇ ਰਤਨ ਲਾਲ ਡਰਕੇ ਬਗ਼ਦਾਦ ਭੱਜ ਗਿਆ। ਉਸਨੇ ਮੁਸਲਮਾਨ ਬਣਕੇ ਮੱਕੇ ਦਾ ਹਜ਼ ਕੀਤਾ। ਇਸ ਮਗਰੋਂ ਇਸ ਦਾ ਨਾਮ ਹਾਜ਼ੀ ਰਤਨ ਪ੍ਰਸਿੱਧ ਹੋਇਆ। ਬਗ਼ਦਾਦ ਦੇ ਖ਼ਲੀਫੇ ਤੇ ਲੱਖੀ ਭੱਟੀ ਦੀ ਸਹਾਇਤਾ ਨਾਲ ਹਾਜੀ ਰਤਨ ਨੇ ਗਿੱਲ ਪਾਲ ਤੇ ਉਸਦੇ ਵਾਰਸਾਂ ਨੂੰ ਮੋਗੇ ਵੱਲ ਭੱਜਾ ਦਿਤਾ। ਆਪ ਵੀ ਮਾਰਿਆ ਗਿਆ। ਗਿੱਲ ਪਾਲ ਦੇ ਅੱਠ ਪੁੱਤਰਾਂ ਤੇ ਤਿੰਨ ਭਰਾਵਾਂ ਦਾ ਬੰਸ ਬਹੁਤ ਵਧਿਆ ਫੁਲਿਆ। ਗਿੱਲ ਦੇ ਅੱਠ ਪੁੱਤਰ: ਸ਼ੇਰ ਗਿੱਲ, ਝਲੀ, ਬੱਧਣ, ਵੈਰਸੀ, ਨਾਗ, ਸਰਪ, ਲਧਾਈ ਤੇ ਸਿੱਪਰਾ ਸਨ। ਤਿੰਨ ਭਰਾਵਾਂ ਦੀ ਉਲਾਦ ਨੂੰ ਝੋਰੜ ਗਿੱਲ ਕਹਿੰਦੇ ਹਨ। ਗਿੱਲ ਦੇ ਤਿੰਨ ਪੁੱਤਰਾਂ ਦੀ ਬੰਸ, ਮਾਲਵੇ ਦੇ ਉਤਰ ਵੱਲ ਫਰੀਦਕੋਟ, ਬਠਿੰਡਾ, ਮੋਗਾ ਤੇ ਫਿਰੋਜ਼ਪੁਰ ਦੇ ਖੇਤਰਾਂ ਵਿੱਚ ਵਸੀ। ਵੈਰਸੀਆਂ ਦਾ ਮੁੱਢਲਾ ਪਿਡ ਘਲ ਕਲਾਂ ਸੀ। ਇਸ ਬੰਸ ਦੇ ਹੋਰ ਪ੍ਰਸਿੱਧ ਪਿੰਡ ਸਿੰਘਾਂ ਵਾਲਾ, ਬੁਕਣ ਵਾਲਾ, ਫਿਰੋਜ਼ਸ਼ਾਹ, ਚੜਿਕ, ਫੂਲੇਵਾਲਾ ਤੇ ਰਣੀਆਂ ਆਦਿ ਸਨ। ਬੱਧਣ ਗਿੱਲਾਂ ਦਾ ਮੁੱਢਲਾ ਪਿੰਡ ਬੱਧਦੀ ਸੀ। ਬੱਧਣ ਬੰਸ ਵਿਚੋਂ ਚੋਗਾਵਾਂ ਪਿੰਡ ਮੋਗੇ ਦੇ ਚਾਚਿਆਂ ਨੇ ਜੰਡਵਾਲੇ ਥੇਹ ਉੱਪਰ ਨਵਾਂ ਪਿੰਡ ਮੋਗਾ ਬੰਨਿਆ। ਸਾਧੂ ਦੇ ਵਰ ਕਾਰਨ ਮੋਗੇ ਦੇ ਭਾਈਚਾਰੇ ਦੇ ਗਿੱਲ ਬਤਾਲੀ ਪਿੰਡਾਂ ਵਿੱਚ ਫੈਲ ਗਏ। ਲੋਕਾਂ ਨੇ ਮੋਗਾ ਬਤਾਲੀ ਕਹਾਵਤ ਬਣਾ ਲਈ। ਮੋਗੇ ਦੇ ਸਹੁਰੇ ਬਾਰੇ ਸਰਾਂ ਦੀ ਮੁਗਲ ਦਰਬਾਰ ਵਿੱਚ ਚੜ੍ਹਤ ਸੀ।

 ਇਸ ਕਾਰਨ ਮੋਗੇ ਤੇ ਉਸ ਦੇ ਭਾਈਚਾਰੇ ਦੀ ਇਨ੍ਹਾਂ 42 ਪਿਡਾਂ ਵਿੱਚ ਚੌਧਰ ਰਹੀ। ਸ਼ੁਰੂ-ਸ਼ੁਰੂ ਵਿੱਚ ਗਿੱਲਾਂ ਤੇ ਬਰਾੜਾਂ ਵਿੱਚ ਕਈ ਲੜਾਈਆਂ ਹੋਈਆਂ ਫਿਰ ਆਪਸ ਵਿੱਚ ਰਿਸ਼ਤੇਦਾਰੀਆਂ ਪੈਣ ਕਾਰਨ ਲੜਾਈਆਂ ਖਤਮ ਹੋ ਗਈਆਂ। ਲੜਾਈ ਦਾ ਕਾਰਨ ਜ਼ਮੀਨ ਹੀ ਸੀ। ਸੰਘਰ ਕੇ ਬਰਾੜਾਂ ਨੇ ਹੀ ਮੋਗਾ ਗਿੱਲ ਮਾਰਿਆ ਸੀ। ਮੋਗਾ ਦੇਵੀ ਦਾ ਉਪਾਸ਼ਕ ਸੀ।

 ਗੁਰੂ ਹਰਗੋਬਿੰਦ ਜੀ ਦੇ ਸਮੇਂ ਹੀ ਬਹੁਤੇ ਗਿੱਲਾਂ ਨੇ ਸਿੱਖੀ ਧਾਰਨ ਕੀਤੀ। ਮਹਿਰਾਜ ਦੀ ਲੜਾਈ ਵਿੱਚ ਛੇਵੇਂ ਗੁਰੂ ਨਾਲ ਗਿੱਲ ਵੀ ਸਨ। ਸ਼ੇਰ ਗਿੱਲ ਦੀ ਬਹੁਤੀ ਬੰਸ ਮੋਗੇ ਤੋਂ ਉਤਰ ਪੱਛਮ ਵੱਲ ਜ਼ੀਰਾ ਖੇਤਰ ਵਿੱਚ ਆਬਾਦ ਹੋਈ। ਨਿਸ਼ਾਨ ਵਾਲੀ ਮਿਸਲ ਦੇ ਮੁਖੀਏ ਸੁਖਾ ਸਿੰਘ ਤੇ ਮੇਹਰ ਸਿੰਘ ਸ਼ੇਰਗਿੱਲ ਸਨ। ਮਾਝੇ ਦੇ ਮਜੀਠੀਏ ਸਰਦਾਰ ਵੀ ਸ਼ੇਰ ਗਿੱਲਾਂ ਵਿਚੋਂ ਹਨ। ਕੁਝ ਸ਼ੇਰ ਗਿੱਲ ਜ਼ੀਰੇ ਖੇਤਰ ਵਿਚੋਂ ਉਠਕੇ ਦੁਆਬੇ ਵੱਲ ਚਲੇ ਗਏ ਸਨ। ਸ਼ੇਰ ਗਿੱਲਾਂ ਦੇ ਇੱਕ ਸਰਦਾਰ ਦਾਦੂ ਗਿੱਲ ਨੇ ਮਿੱਠੇ ਮਿਹਰ ਧਾਲੀਵਾਲ ਦੀ ਪੋਤੀ ਦਾ ਰਿਸ਼ਤਾ ਅਕਬਰ ਨੂੰ ਕਰਾਇਆ ਸੀ।

 ਗਿੱਲ ਬਹੁਤ ਦੂਰਅੰਦੇਸ਼ ਤੇ ਸੂਝਵਾਨ ਹੁੰਦੇ ਹਨ। ਇਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਨਾਲ ਵੀ ਆਪਣੇ ਸੰਬੰਧ ਠੀਕ ਰੱਖੇ। ਮੁਹੰਮਦ ਗੌਰੀ ਨੇ ਬਠਿੰਡੇ ਨੂੰ ਫਤਿਹ ਕਰਕੇ ਕੁਝ ਗਿੱਲਾਂ ਨੂੰ ਸਿਰਸੇ ਹਿਸਾਰ ਵਿੱਚ ਜਾਗੀਰਾਂ ਦਿੱਤੀਆਂ। ਸਿਰਸੇ ਹਿਸਾਰ ਵਿੱਚ ਕੁਝ ਗਿੱਲ ਹਿੰਦੂ ਜਾਟ ਹਨ ਅਤੇ ਕੁਝ ਜੱਟ ਸਿੱਖ ਹਨ ਇਸ ਇਲਾਕੇ ਵਿੱਚ ਝੋਰੜ ਗਿੱਲਾਂ ਦੇ ਵੀ ਕੁਝ ਪਿੰਡ ਹਨ।

 ਲੁਧਿਆਣੇ ਦੇ ਜਗਰਾਉਂ ਇਲਾਕੇ ਵਿੱਚ ਵੀ ਗਿੱਲਾਂ ਦੇ 40 ਪਿੰਡ ਹਨ। 12ਵੀਂ ਸਦੀ ਦੇ ਆਰੰਭ ਵਿੱਚ ਰਾਜੇ ਗਿੱਲਪਾਲ ਦੇ ਪੁੱਤਰ ਝੱਲੀ ਦੀ ਅਸ਼ ਨੇ ਪਾਇਲ ਨੂੰ ਕੇਂਦਰ ਬਣਾਕੇ ਚੋਮੇ ਨਾਮੇ ਪਿੰਡ ਵਸਾਇਆ ਅਤੇ ਆਪਣੀ ਚੌਧਰ ਕਾਇਮ ਕੀਤੀ। ਇਸ ਇਲਾਕੇ ਵਿੱਚ ਧਮੋਟ, ਗੌਰੀਵਾਲਾ, ਗਿੱਲ ਸਿਹੋੜਾ ਆਦਿ ਗਿੱਲਾਂ ਦੇ ਪੁਰਾਣੇ ਪਿੰਡ ਹਨ। ਮਜੀਠਾ ਵਾਲੇ ਸ਼ੇਰਗਿੱਲ ਗੁਰੂ ਹਰਗੋਬਿੰਦ ਜੀ ਦੇ ਪੱਕੇ ਸ਼ਰਧਾਲੂ ਤੇ ਸੇਵਕ ਸਨ। ਇਹ ਭਾਈ ਖ਼ੁਸ਼ਹਾਲੀ ਦੀ ਅਸ਼ ਹਨ। ਮਾਝੇ ਦੇ ਪ੍ਰਸਿੱਧ ਪਿੰਡ ਜਗਦੇਉ ਕਲਾਂ ਵਿੱਚ ਵੀ ਗਿੱਲ ਤੇ ਧਾਲੀਵਾਲ ਆਬਾਦ ਹਨ। ਸਿੱਪਰਾ ਗੋਤ ਦੇ ਗਿੱਲ ਬਹੁਤੇ ਝੰਗ ਵੱਲ ਚਲੇ ਗਏ ਸਨ। ਇਹ ਬਹੁਤੇ ਮੁਸਲਮਾਨ ਹੀ ਬਣ ਗਏ ਸਨ। ਕਾਬੁਲ ਵਿੱਚ ਗਿੱਲ ਮੁਸਲਮਾਨ ਹਨ। ਸਾਂਦਲਬਾਰ ਵਿੱਚ ਗਿੱਲਾਂ ਦਾ ਕੇਵਲ ਇੱਕ ਪਿੰਡ ਕੱਕੜ ਗਿੱਲ ਹੀ ਪ੍ਰਸਿੱਧ ਸੀ। ਪੰਜਾਬ ਵਿੱਚ ਗਿੱਲ ਨਾਮ ਦੇ ਗਿੱਲ ਜੱਟਾਂ ਦੇ ਕਈ ਵੱਡੇ ਪਿੰਡ ਹਨ। ਗਿੱਲ ਮੁਸਲਮਾਨ ਬਹੁਤ ਹਨ।

 ਮੋਦਗਿੱਲ ਗੋਤ ਦੇ ਲੋਕ ਜੱਟ ਨਹੀਂ ਹੁੰਦੇ। ਇਹ ਰਿਸ਼ੀ ਮਹਾਤਮਾ ਬੁੱਧ ਦੇ ਸਮੇਂ ਹੋਇਆ ਸੀ। ਪੱਛਮੀ ਪੰਜਾਬ ਵਿੱਚ ਬਹੁਤੇ ਗਿੱਲ ਮੁਸਲਮਾਨ ਬਣ ਗਏ ਸਨ। ਇਹ ਝੰਗ, ਮਿਟਗੁੰਮਰੀ ਤੇ ਸ਼ਾਹਪੁਰ ਆਦਿ ਜਿਲ੍ਹਿਆਂ ਵਿੱਚ ਆਬਾਦ ਸਨ। ਸ਼ਾਹੀ ਗੋਤ ਦੇ ਜੱਟ ਵੀ ਗਿੱਲਾਂ ਦੇ ਭਾਈਚਾਰੇ ਵਿਚੋਂ ਹਨ। ਕੁਝ ਗਿੱਲ ਜੱਟ ਗੁਰੂ ਨਾਨਕ ਦੇ ਸਮੇਂ 1505 ਈਸਵੀ ਤੋਂ ਹੀ ਆਸਾਮ ਵਿੱਚ ਵਸ ਗਏ ਹਨ। ਇਹ ਸਾਰੇ ਸਿੱਖ ਹਨ।

 ਫਰਾਂਸ ਵਿੱਚ ਕਈ ਜਿਪਸੀ ਗਿੱਲਜ਼ ਗੋਤੀ ਹਨ।

 ਮਹਾਰਾਸ਼ਟਰ ਦੇ ਗਾਡਗਿੱਲ ਬ੍ਰਾਹਮਣ ਵੀ ਗਿੱਲ ਜੱਟਾਂ ਵਿਚੋਂ ਹੀ ਹਨ। ਗਿੱਲ ਆਪਣੇ ਵਡੇਰੇ ਰਾਜਾ ਪੀਰ ਦੀ ਚੇਤ ਚੌਦਸ ਨੂੰ ਮੋਗੇ ਦੇ ਇਲਾਕੇ ਵਿੱਚ ਰਾਜੇਆਣਾ ਮੱਠ ਤੇ ਮੰਨਤ ਕਰਦੇ ਹਨ। ਮੇਲਾ ਵੀ ਲੱਗਦਾ ਹੈ। ਮੋਗੇ ਖੇਤਰ ਦੇ ਸਾਰੇ ਗਿੱਲ ਬਠਿੰਡੇ ਦੇ ਬਿਨੇਪਾਲ ਦੀ ਵੰਸ਼ ਹੀ ਹਨ। ਜੋ ਕਨੌਜ ਦੇ ਰਾਜੇ ਰਾਠੌਰ ਦੀ ਗਿਆਰਵੀਂ ਪੀੜ੍ਹੀ ਵਿਚੋਂ ਸੀ ਸੰਗਰੂਰ ਤੇ ਰਿਆਸਤ ਜੀਂਦ ਦੇ ਗਿੱਲ ਆਪਣੇ ਜਠੇਰੇ ਸੂਰਤ ਰਾਮ ਦੀ ਪਟਿਆਲੇ ਦੇ ਖੇਤਰ ਬਾਜੇ ਵਾਲੇ ਪੂਜਾ ਕਰਦੇ ਹਨ। ਬੱਕਰਾ ਤੇ ਗੁੜ ਭੇਂਟ ਕਰਦੇ ਹਨ। ਸਾਰਾ ਚੜ੍ਹਾਵਾ ਮਿਰਾਸੀ ਨੂੰ ਦਿੱਤਾ ਜਾਂਦਾ ਹੈ।

 ਫਿਰੋਜ਼ਪੁਰ ਦੇ ਖੇਤਰ ਵਿੱਚ ਕਾਫ਼ੀ ਗਿੱਲ ਸੱਖੀ ਸਰਵਰ ਦੇ ਸੇਵਕ ਸਨ। ਉਹ ਹਲਾਲ ਦਾ ਹੀ ਮੀਟ ਖਾਂਦੇ ਸਨ। ਵਿਆਹ ਸ਼ਾਦੀ ਵੇਲੇ ਜੰਡੀ ਵੰਡਣ ਤੇ ਛੱਪੜ ਤੋਂ ਮਿੱਟੀ ਕੱਢਣ ਆਦਿ ਦੀਆਂ ਰਸਮਾਂ ਵੀ ਕਰਦੇ ਸਨ। ਇਸ ਇਲਾਕੇ ਵਿੱਚ ਹੁਣ ਸਾਰੇ ਗਿੱਲ ਸਿੱਖ ਹਨ। ਸਿੱਖ ਹੁੰਦੇ ਹੋਏ ਵੀ ਅਜੇ ਵੀ ਕੋਈ ਕੋਈ ਘਰ ਸੱਖੀ ਸਰਵਰ ਮੀਏਂ ਨੂੰ ਮਨਦਾ ਹੈ। ਝਟਕੇ ਵਾਲਾ ਮੀਟ ਨਹੀਂ ਖਾਂਦੇ।

 ਗਿੱਲਜ਼ਈ ਪਠਾਨ ਗਿੱਲ ਜੱਟਾਂ ਵਿਚੋਂ ਹਨ। ਮਜ਼ਹਬੀ ਸਿੱਖਾਂ ਅਤੇ ਤਰਖਾਣਾਂ ਆਦਿ ਜਾਤੀਆਂ ਵਿੱਚ ਵੀ ਗਿੱਲ ਗੋਤ ਦੇ ਲੋਕ ਕਾਫ਼ੀ ਹਨ। ਸਿਆਲਕੋਟ ਵੱਲ ਕੁਝ ਗਿੱਲ ਜੱਟ ਮੁਸਲਮਾਨ ਵੀ ਬਣ ਗਏ ਸਨ। ਹੁਣ ਗਿੱਲ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਬਾਹਰਲੇ ਦੇਸ਼ਾਂ ਵਿੱਚ ਵੀ ਬਹੁਤ ਗਏ ਹਨ। ਸਿੱਧੂਆਂ ਅਤੇ ਸੰਧੂਆਂ ਤੋਂ ਮਗਰੋਂ ਇਹ ਜੱਟਾਂ ਦਾ ਤੀਜਾ ਵੱਡਾ ਗੋਤ ਹੈ।

 1881 ਈਸਵੀ ਦੀ ਜੰਨਸਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਗਿੱਲਾਂ ਦੀ ਗਿਣਤੀ 1,24,172 ਸੀ।


 ਪ੍ਰਸਿੱਧ ਕਿੱਸਾਕਾਰ ਬਾਬੂ ਰਜ਼ਬਅਲੀ ਵਰਯਾਹ ਰਾਜਪੂਤ ਸੀ ਇਹ ਵੀ ਗਿੱਲਾਂ ਨਾਲ ਸੰਬੰਧਿਤ ਸਨ। ਗਿੱਲ ਸੂਰਜ ਬੰਸੀ ਵੀ ਹਨ। ਜੱਟਾਂ ਤੇ ਰਾਜਪੂਤਾਂ ਦੇ ਕਾਫ਼ੀ ਗੋਤ ਸੂਰਜਬੰਸ ਨਾਲ ਸੰਬੰਧ ਰੱਖਦੇ ਹਨ। ਸਿੱਧੂਆਂ ਵਾਂਗ ਗਿੱਲਾਂ ਦੇ ਭੀ ਕਈ ਉਪਗੋਤ ਤੇ ਮੂਹੀਆਂ ਹਨ। ਜੇਜੀ ਗੋਤ ਦੇ ਜੱਟ ਵੀ ਆਪਣਾ ਸੰਬੰਧ ਗਿੱਲਾਂ ਨਾਲ ਜੋੜਦੇ ਹਨ। ਗਿੱਲਾਂ ਨੇ ਬਹੁਤ ਉਨਤੀ ਕੀਤੀ ਹੈ। ਮੋਗੇ ਜਿਲ੍ਹੇ ਦੇ ਬਹੁਤ ਸਾਰੇ ਗਿੱਲ ਬਦੇਸ਼ਾਂ ਵਿੱਚ ਜਾ ਕੇ ਆਬਾਦ ਹੋ ਗਏ ਹਨ। ਗਿੱਲ ਭਾਈਚਾਰੇ ਦੇ ਲੋਕ ਸਾਰੇ ਸੰਸਾਰ ਵਿੱਚ ਹੀ ਫੈਲੇ ਹੋਏ ਹਨ। ਇਹ ਜਗਤ ਪ੍ਰਸਿੱਧ ਗੋਤ ਹੈ। ਰੌਬਰਟ ਸੁਥਰਲੈਂਡ ਗਿੱਲ ਯੂਰਪ ਦਾ ਮਹਾਨ ਅਗਰੇਜ਼ ਲੇਖਕ ਸੀ। ਅਸਲ ਵਿੱਚ ਗਿੱਲ ਜੱਟ ਕੈਸਪੀਅਨ ਸਾਗਰ ਅਥਵਾ ਗਿੱਲਨ ਸਾਗਰ ਤੋਂ ਚੱਲ ਕੇ ਆਖਿਰ ਗਿੱਲਗਿਤ (ਕਸ਼ਮੀਰ) ਵੱਲ ਆ ਕੇ ਪੰਜਾਬ ਵਿੱਚ ਵਸੇ ਸਨ।


********************************************************************************




ਸੋਹੀ



ਸੋਹੀ- ਇਸ ਬੰਸ ਦਾ ਮੋਢੀ ਸੋਹੀ, ਰਾਜੇ ਕਾਂਗ ਦੀ ਬੰਸ ਵਿਚੋਂ ਸੀ। ਇਹ ਬਹੁਤੇ ਸਿਆਲਕੋਟ ਦੇ ਗੁਜਰਾਂਵਾਲਾ ਦੇ ਇਲਾਕੇ ਵਿਚ ਸਨ। ਅਲਾਉਦੀਨ ਗੌਰ ਦੇ ਸਮੇਂ ਇਸ ਬੰਸ ਦੇ ਜੱਟ ਲੁਧਿਆਣੇ ਵਿਚ ਆ ਗਏ ਸਨ। ਸੋਹੀ ਬੰਸ ਦੇ ਬੈਨਸਪਾਲ ਨੇ ਅੰਮ੍ਰਿਤਸਰ ਜ਼ਿਲੇ ਵਿਚ ਆਕੇ ਸੋਹੀ ਸੈਣੀਆਂ ਪਿੰਡ ਵਸਾਇਆ। ਸੋਹੀ ਚਹਿਲ ਭਾਇਚਾਰੇ ਵਿਚੋਂ ਹਨ। ਅੰਮ੍ਰਿਤਸਰ ਤੇ ਮਿੰਟਗੁਮਰੀ ਵਿਚ ਸੋਹੀ ਜੱਟ ਹਨ। ਪੁਰਾਣੇ ਰਵਾਜ਼ ਜੰਡੀ ਵਢਣਾ, ਕੰਗਣਾ ਖੇੜਨਾ ਆਦਿ ਸੋਹੀਆਂ ਵਿਚ ਵੀ ਪ੍ਰਚਲਤ ਸੀ। 10 ਸੇਰ ਆਟੇ ਦਾ ਭਾਈਚਾਰੇ ਰੋਟ ਵੀ ਪਕਾਇਆ ਜਾਂਦਾ ਸੀ, ਪੂਜਾ ਬ੍ਰਾਹਮਣ ਨੂੰ ਦਿਤੀ ਜਾਂਦੀ ਸੀ। ਚਾਹਲ ਚਾਹੋ ਰਾਜੇ ਦਾ ਪੁੱਤਰ ਸੀ।
 ਬਹੁਤੇ ਸੋਹੀ ਜੱਟ ਸੱਖੀਸਰਰ ਦੇ ਚੇਲੇ ਸਨ। ਇਸ ਕਾਰਨ ਸੱਖੀਸਰਵਰ ਦਾ ਰੋਟ ਪਕਾਉਂਦੇ ਸਨ। ਰੋਟ ਦਾ ਚੌਥਾ ਹਿੱਸਾ ਮੁਸਲਮਾਨ ਭਰਾਈ ਨੂੰ ਦੇ ਕੇ ਬਾਕੀ ਆਪਣੀ ਬਰਾਦਰੀ ਵਿਚ ਵੰਡ ਦਿੰਦੇ ਸਨ। ਪੜ੍ਹ ਲਿਖ ਕੇ ਤੇ ਸਿੱਖੀ ਧਾਰਨ ਕਰਕੇ ਹੁਣ ਸੋਹੀਆਂ ਨੇ ਪੁਰਾਣੇ ਰਸਮ ਰਵਾਜ਼ ਕਾਫੀ ਛੱਡ ਦਿੱਤੇ ਹਨ।

 ਮਿੰਟਗੁਮਰੀ ਦੇ ਸੋਹੀ ਖਰਲ ਜੱਟਾਂ ਨੂੰ ਆਪਣੇ ਭਾਈਚਾਰੇ ਵਿਚੋਂ ਮੰਨਦੇ ਹਨ। ਸੈਣੀ ਤੇ ਹੋਰ ਦਲਿਤ ਜਾਤੀਆਂ ਵਿਚ ਵੀ ਸੋਹੀ ਗੋਤ ਦੇ ਲੋਕ ਹੁੰਦੇ ਸਨ, ਸੈਣੀਆਂ ਦੇ ਕਈ ਗੋਤ ਜੱਟਾਂ ਨਾਲ ਰਲਦੇ ਹਨ। ਪਟਿਆਲਾ, ਬਠਿੰਡਾ, ਮਾਨਸਾ, ਲੁਧਿਆਣਾ ਤੇ ਸੰਗਰੂਰ ਆਦਿ ਜ਼ਿਲਿਆਂ ਵਿਚ ਸੋਹੀ ਗੋਤ ਦੇ ਲੋਕ ਘੱਟ ਗਿਣਤੀ ਵਿਚ ਹਨ। ਪੰਜਾਬ ਵਿਚ ਸੋਹੀ ਜਾਂ ਸੋਹੀਆਂ ਨਾਮ ਦੇ ਕਈ ਪਿੰਡ ਹਨ। ਜ਼ਿਲ੍ਹਾ ਸੰਗਰੂਰ ਵਿਚ ਸੋਹੀਵਾਲ ਇਨ੍ਹਾਂ ਦਾ ਪ੍ਰਸਿਧ ਪਿੰਡ ਹੈ।

 ਮਲੇਰਕੋਟਲਾ ਦੇ ਖੇਤਰ ਵਿਚ ਬਨਭੋਰਾ, ਬਨਭੋਰੀ ਆਦਿ ਸੋਹੀ ਗੋਤ ਦੇ 10 ਪਿੰਡ ਹਨ।

 ਪੰਜਾਬ ਵਿਚ ਸੋਹੀ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਜੱਟ ਭਾਈਚਾਰੇ ਦੀ ਸਰਬਪੱਖੀ ਉੱਨਤੀ ਲਈ ਵਿਦਿਆ ਤੇ ਸਿਹਤ ਬਹੁਤ ਜ਼ਰੂਰੀ ਹੈ। ਪੰਜਾਬ ਦੀਆਂ ਯੂਨੀਵਰਸਿਟੀਆਂ ਨੂੰ ਵੀ ਅੰਤਰ ਰਾਸ਼ਟਰੀ ਪੱਧਰ ਦੀਆਂ ਬਣਾਉਣ ਦੀ ਜ਼ਰੂਰਤ ਹੈ। ਜੱਟਾਂ ਦੀ ਆਰਥਿਕ ਹਾਲਤ ਵੀ ਬਿਹਤਰੀਨ ਹੋਣੀ ਚਾਹੀਦੀ ਹੈ। ਇਨ੍ਹਾਂ ਨੂੰ ਵੀ ਖੇਤੀਬਾੜੀ ਦੇ ਨਾਲ ਹੋਰ ਨਵੇਂ ਕੰਮ ਸੁਰੂ ਕਰਨੇ ਚਾਹੀਦੇ ਹਨ। ਸੋਹੀ ਗੋਤ ਦੇ ਜੱਟਾਂ ਨੇ ਬਾਹਰਲੇ ਦੇਸ਼ਾਂ ਵਿਚ ਜਾਕੇ ਆਪਣੀ ਮਿਹਨਤ ਤੇ ਸਿਆਣਪ ਨਾਲ ਬਹੁਤ ਉਨਤੀ ਕੀਤੀ ਹੈ। ਸੋਹੀ ਜੱਟਾਂ ਦਾ ਬਹੁਤ ਹੀ ਉਘਾ ਤੇ ਛੋਟਾ ਗੋਤ ਹੈ।


*******************************************************************************



ਸਹੋਤਾ



ਇਹ ਮਹਾਂਭਾਰਤ ਦੇ ਸਮੇਂ ਦੇ ਪੁਰਾਣੇ ਕਬੀਲਿਆਂ ਵਿਚੋਂ ਹਨ। ਇਹ ਮਗਧ ਦੇ ਰਾਜੇ ਜਰਾਸਿੰਧ ਤੋਂ ਤੰਗ ਆਕੇ ਪੱਛਮ ਵੱਲ ਆਕੇ ਵਸ ਗਏ। ਇਸ ਬੰਸ ਦੇ ਮੋਢੀ ਰਾਜਾ ਸਹੋਤਾ ਸੀ ਜੋ ਭਾਰਤ ਦਾ ਪੋਤਾ ਸੀ। ਇਹ ਜੱਟਾਂ ਦਾ ਇਕ ਛੋਟਾ ਜਿਹਾ ਗੋਤ ਹੈ। ਸਹੋਤੇ ਜੱਟ ਭਰਤਪੁਰ ਤੋਂ ਦੁਆਬੇ ਦੇ ਖੇਤਰ ਗੜਦੀਵਾਲ ਵਿਚ ਆਕੇ ਆਬਾਦ ਹੋਏ। ਹੁਣ ਵੀ ਗੜਦੀਵਾਲ ਵਿਚ ਸਹੋਤੇ ਜੱਟ ਰਹਿੰਦੇ ਹਨ। ਹੁਸ਼ਿਆਰਪੁਰ ਖੇਤਰ ਵਿਚ ਸੋਹੋਤੇ ਜੱਟ ਕਈ ਪਿੰਡਾਂ ਵਿਚ ਰਹਿੰਦੇ ਹਨ।

 ਅਕਬਰ ਦੇ ਸਮੇਂ ਸਹੋਤੇ ਜੱਟਾਂ ਦੀ ਰਾਜ ਦਰਬਾਰ ਵਿਚ ਬਹੁਤ ਪਹੁੰਚ ਸੀ। ਇਨ੍ਹਾਂ ਦੇ ਮੁਖੀ ਨੂੰ ਚੌਧਰੀ ਕਿਹਾ ਜਾਂਦਾ ਸੀ। ਉਸ ਸਮੇਂ ਇਨ੍ਹਾਂ ਨੂੰ ਘੋੜੇ ਪਾਲਣ ਤੇ ਸ਼ਿਕਾਰ ਖੇਡਣ ਦਾ ਬਹੁਤ ਸ਼ੌਂਕ ਸੀ। ਜੱਟ ਕਬੀਲੇ ਖੁੱਲੇ ਘੁੰਮਦੇ ਫਿਰਦੇ ਰਹਿੰਦੇ ਸਨ।

 ਦਲਿਤ ਜਾਤੀਆਂ ਵਿਚ ਵੀ ਸਹੋਤੇ ਗੋਤ ਦੇ ਲੋਕ ਕਾਫੀ ਗਿਣਤੀ ਵਿਚ ਹਨ। ਮਾਲਵੇ ਵਿਚ ਸਹੋਤੇ ਗੋਤ ਦੇ ਲੋਕਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਇਹ ਬਹੁਤੇ ਦੁਆਬੇ ਤੇ ਮਾਝੇ ਵਿਚ ਹੀ ਹਨ। ਦੁਆਬੇ ਦੇ ਜੱਟਾਂ ਨੇ ਬਦੇਸ਼ਾਂ ਵਿਚ ਜਾਕੇ ਬਹੁਤ ਉਨਤੀ ਕੀਤੀ ਹੈ। ਕਿਰਤ ਪੰਜਾਬੀਆਂ ਦੀ ਪਹਿਚਾਣ ਹੈ। ਪੰਜਾਬੀ ਜੱਟ ਬਹੁਤ ਮਿਹਨਤੀ ਖੁਲੇ ਦਿਲ ਤੇ ਸੰਜਮੀ ਹੁੰਦੇ ਹਨ। ਸਹੋਤਾ ਭਾਈਚਾਰੇ ਦੇ ਲੋਕ ਹੁਣ ਸਾਰੀ ਦੁਨੀਆਂ ਵਿਚ ਦੂਰ ਦੂਰ ਤਕ ਫੈਲ਼ ਗਏ ਹਨ।

 ਸਹੋਤੇ ਬਾਲਮੀਕੀ ਬਹੁਤੇ ਹਿੰਦੂ ਹਨ। ਸਹੋਤੇ ਜੱਟ ਸਾਰੇ ਹੀ ਸਿੱਖ ਹਨ। ਸਹੋਤਾ ਬਹੁਤ ਉੱਘਾ ਤੇ ਪ੍ਰਾਚੀਨ ਗੋਤ ਹੈ। ਸਹੋਤੇ ਵੀ ਆਰੀਆ ਭਾਈਚਾਰੇ ਵਿਚੋਂ ਹਨ। ਰੂਸੀ ਲੇਖਕ ਆਈ ਸੇਰੇਬੇਰੀਆ ਕੌਵ ਆਪਣੀ ਪੁਸਤਕ 'ਪੰਜਾਬੀ ਸਾਹਿਤ' ਦੇ ਆਰੰਭ ਵਿਚ ਲਿਖਦਾ ਹੈ ਕਿ ਈਸਾ ਤੋਂ ਦੋ ਹਜ਼ਾਰ ਸਾਲ ਪਹਿਲਾਂ ਆਰੀਆ ਕਬੀਲੇ ਸਿੰਧ ਘਾਟੀ ਵਿਚ ਰਹਿਣ ਲਈ ਆ ਗਏ। ਜਿਉਂ ਜਿਉਂ ਸਮਾਂ ਲੰਘਦਾ ਗਿਆ, ਉਹ ਇਨ੍ਹਾਂ ਪੰਜ ਦਰਿਆਵਾਂ ਦੇ ਵਾਸੀਆਂ ਵਿਚ ਹੀ ਮਿਲ ਗਏ ਤੇ ਦੇਸ ਦੇ ਵਿਕਾਸ ਵਿਚ ਇਕ ਨਵਾਂ ਯੁਗ ਆਰੰਭ ਹੋਇਆ। ਸਹੋਤੇ ਜੱਟਾਂ ਦਾ ਪੰਜਾਬ ਦੇ ਇਤਿਹਾਸ ਵਿਚ ਮਹਾਨ ਯੋਗਦਾਨ ਹੈ। ਸਹੋਤੇ ਮਜ੍ਹਬੀ ਸਿੱਖ ਵੀ ਹੁੰਦੇ ਹਨ। 1921 ਦੀ ਜੰਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿਚ ਜੱਟਾਂ ਦੀ ਗਿਣਤੀ 66 ਪ੍ਰਤੀਸ਼ਤ ਸੀ। ਇਹ ਬਹੁਗਿਣਤੀ ਵਿਚ ਸਨ।


************************************************************************************************


ਬੋਪਾਰਾਏ



ਇਹ ਪੱਵਾਰਾਂ ਦਾ ਉਪਗੋਤ ਹੈ। ਬੋਪਾਰਾਏ ਗੋਤ ਦਾ ਮੋਢੀ ਬੋਪਾ ਰਾਏ ਜਰਗ ਦੇ ਰਾਜੇ ਜੱਗਦੇਉ ਪੱਵਾਰ ਦੀ ਬੰਸ ਵਿਚੋਂ ਸੀ। ਜੱਗਦੇਵ ਪੱਵਾਰ 12ਵੀਂ ਸਦੀ ਦੇ ਆਰੰਭ ਵਿੱਚ ਧਾਰਾ ਨਗਰੀ, ਮੱਧ ਪ੍ਰਦੇਸ਼ ਤੋਂ ਚਲਕੇ ਰਸਤੇ ਵਿੱਚ ਗਜ਼ਨਵੀਆਂ ਦਾ ਟਾਕਰਾ ਕਰਦਾ ਹੋਇਆ ਪੰਜਾਬ ਦੇ ਮਾਲਵੇ ਖੇਤਰ ਹੱਠੂਰ ਤੇ ਲੁਧਿਆਣੇ ਤੇ ਕਬਜ਼ਾ ਕਰਕੇ ਜਰਗ ਵਿੱਚ ਆਬਾਦ ਹੋ ਗਿਆ ਸੀ।
 ਬੋਪਾਰਾਏ ਨੇ ਲੁਧਿਆਣੇ ਦੇ ਖੇਤਰ ਬੋਪਾਰਾਏ ਕਲਾਂ ਪਿੰਡ ਵਸਾਇਆ। ਬੋਪਾਰਾਏ ਦੇ ਭਰਾ ਛੱਪਾਰਾਏ ਨੇ ਆਪਣੇ ਨਾਮ ਤੇ 1140 ਈਸਵੀਂ ਵਿੱਚ ਛਪਾਰ ਵਸਾ ਕੇ ਆਬਾਦ ਕੀਤਾ। ਹਰ ਸਾਲ ਛਪਾਰ ਦਾ ਮੇਲਾ 24 ਅਤੇ 25 ਦਸੰਬਰ ਨੂੰ ਲੱਗਦਾ ਹੈ। ਢਾਡੀ, ਰਾਜੇ ਜੱਗਦੇਵ ਪੱਵਾਰ ਦਾ ਕਿੱਸਾ ਵੀ ਗਾਕੇ ਲੋਕਾਂ ਨੂੰ ਸੁਣਾਉਂਦੇ ਹਨ। ਛਪਾਰ ਨਗਰ ਵਿੱਚ ਵੀ ਬੋਪਾਰਾਏ ਗੋਤ ਦੇ ਲੋਕ ਰਹਿੰਦੇ ਹਨ। ਲੁਧਿਆਣੇ ਜਿਲ੍ਹੇ ਵਿੱਚ ਬੋਪਾਰਾਏ ਗੋਤ ਦੇ ਜੱਟ ਕਈ ਪਿੰਡਾਂ ਵਿੱਚ ਰਹਿੰਦੇ ਹਨ। ਲੁਧਿਆਣੇ ਦੇ ਨਾਲ ਲੱਗਦੇ ਮਲੇਰਕੋਟਲਾ ਤੇ ਖਮਾਣੋ ਖੇਤਰਾਂ ਵਿੱਚ ਵੀ ਬੋਪਾਰਾਏ ਭਾਈਚਾਰੇ ਦੇ ਲੋਕ ਕਾਫ਼ੀ ਆਬਾਦ ਹਨ। ਲੁਧਿਆਣੇ ਦੇ ਇਲਾਕੇ ਤੋਂ ਕੁਝ ਬੋਪਾਰਾਏ ਗੋਤ ਦੇ ਜੱਟ ਦੁਆਬੇ ਦੇ ਖੇਤਰ ਜਲੰਧਰ ਵੱਲ ਵੀ ਚਲੇ ਗਏ ਸਨ। ਨਕੋਦਰ ਦੇ ਇਲਾਕੇ ਵਿੱਚ ਵੀ ਇੱਕ ਪਿੰਡ ਦਾ ਨਾਮ ਬੋਪਾਰਾਏ ਹੈ। ਇਹ ਬੋਪਾਰਾਏ ਭਾਈਚਾਰੇ ਦਾ ਪ੍ਰਸਿੱਧ ਪਿੰਡ ਹੈ। ਗੁਰਦਾਸਪੁਰ ਦੇ ਕਾਹਨੂੰਵਾਨ ਖੇਤਰ ਵਿੱਚ ਵੀ ਬੋਪਾਰਾਏ ਭਾਈਚਾਰੇ ਦੇ ਲੋਕ ਕਾਫ਼ੀ ਵਸਦੇ ਹਨ। ਮਾਝੇ ਵਿਚਲੇ ਬੋਪਾਰਾਏ ਜੱਟ ਮਾਲਵੇ ਵਿਚੋਂ ਹੀ ਗਏ ਹਨ। ਲੁਧਿਆਣੇ ਦੇ ਖੇਤਰ ਤੋਂ ਕੁਝ ਬੋਪਾਰਾਏ ਜੱਟ ਸੰਗਰੂਰ ਦੇ ਇਲਾਕੇ ਵਿੱਚ ਵੀ ਆਬਾਦ ਹੋਏ ਹਨ। ਮਾਝੇ ਵਿੱਚ ਵੀ ਇੱਕ ਪਿੰਡ ਦਾ ਨਾਮ ਬੋਪਾਰਾਏ ਹੈ। ਇਹ ਬੋਪਾਰਾਏ ਭਾਈਚਾਰੇ ਦਾ ਪਿੰਡ ਹੈ।

 ਬੋਪਾਰਾਏ ਗੋਤ ਦੇ ਜੱਟ ਦਿਉਲਾਂ ਤੇ ਸੇਖਵਾਂ ਨੂੰ ਵੀ ਆਪਣੇ ਭਾਈਚਾਰੇ ਵਿਚੋਂ ਸਮਝਦੇ ਹਨ। ਇਹ ਬਹੁਤੇ ਜੱਟ ਸਿੱਖ ਹੀ ਹਨ। ਪੰਜਾਬ ਵਿੱਚ ਬੋਪਾਰਾਏ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਸਾਰੇ ਪੰਜਾਬ ਵਿੱਚ ਬੋਪਾਰਾਏ ਨਾਮ ਦੇ ਕਈ ਪਿੰਡ ਹਨ। ਦੁਆਬੇ ਵਿਚੋਂ ਬੋਪਾਰਾਏ ਗੋਤ ਦੇ ਕਈ ਜੱਟ ਬਦੇਸ਼ਾਂ ਵਿੱਚ ਜਾਕੇ ਵੀ ਆਬਾਦ ਹੋਏ ਹਨ।

 ਬੋਪਾਰਾਏ ਗੋਤ ਵੀ ਜੱਗਦੇਵ ਬੰਸੀ ਪਰਮਾਰਾਂ ਦਾ ਹੀ ਇੱਕ ਉਘਾ ਉਪਗੋਤ ਹੈ।


**********************************************************************************




ਸਿਆਲ


ਇਹ ਪਰਮਾਰ ਰਾਜਪੂਤ ਵਿਚੋਂ ਹਨ। ਇਸ ਗੱਲ ਦਾ ਇਹ ਆਪ ਹੀ ਦਾਅਵਾ ਕਰਦੇ ਹਨ। ਰਾਏ ਸਿਆਲ ਜਾਂ ਸਿਉ ਜਿਥੋਂ ਇਸ ਕਬੀਲੇ ਦਾ ਨਾਮ ਪਿਆ ਹੈ, ਰਾਮਪੁਰ ਦੇ ਰਾਏ ਸ਼ੰਕਰ ਦਾ ਪੁੱਤਰ ਸੀ।

 ਰਾਮਪੁਰ ਵਿੱਚ ਲੜਾਈਆਂ ਝਗੜਿਆਂ ਦੇ ਕਾਰਨ ਸਿਆਲ ਭਾਈਚਾਰਾ ਅਲਾਉਦੀਨ ਖਿਲਜੀ ਦੇ ਰਾਜ ਸਮੇਂ ਪੰਜਾਬ ਵੱਲ ਆਇਆ ਸੀ। ਸੰਨ 1258 ਈਸਵੀ ਦੇ ਲਗਭਗ ਪਾਕਿਪਟਨ ਦੇ ਬਾਬਾ ਫਰੀਦ ਸ਼ੱਕਰਗੰਜ ਦੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੋਕੇ ਮੁਸਲਮਾਨ ਬਣ ਗਿਆ ਸੀ। ਉਹ ਸਾਹੀਵਾਲ ਵਿੱਚ ਰਹਿਣ ਲੱਗ ਪਿਆ ਸੀ ਅਤੇ ਉਸ ਨੇ ਉਥੋਂ ਦੇ ਮੁਖੀ ਦੀ ਪੁੱਤਰੀ ਨਾਲ ਵਿਆਹ ਕਰ ਲਿਆ ਸੀ। ਸਿਆਲ ਸਾਰੇ ਮਾਲਵੇ ਤੇ ਮਾਝੇ ਵਿਚੋਂ ਘੁੰਮਦੇ ਘੁੰਮਦੇ ਹੀ ਆਖਿਰ ਪਾਕਿਪਟਨ ਪਹੁੰਚ ਕੇ ਹੀ ਟਿਕੇ ਸਨ। ਜਦੋਂ ਸਿਆਲ ਨੇ ਇਸ ਖੇਤਰ ਦੇ ਮੁਖੀ ਭਾਈ ਖ਼ਾਨ ਮੇਕਨ ਜੱਟ ਸਾਹੀਵਾਲ ਦੀ ਪੁੱਤਰੀ ਨਾਲ ਸ਼ਾਦੀ ਕਰ ਲਈ ਤਾਂ ਉਸ ਦੀ ਤਾਕਤ ਵਿੱਚ ਵੀ ਵਾਧਾ ਹੋਇਆ। ਉਸ ਨੇ ਸਿਆਲਕੋਟ ਵਿੱਚ ਆਪਣਾ ਕਿਲ੍ਹਾ ਬਣਾ ਲਿਆ। ਜੱਟ ਭਾਈਚਾਰੇ ਵਿੱਚ ਰਲ ਗਿਆ। ਜਦੋਂ ਸਿਆਲਾਂ ਦੀ ਗਿਣਤੀ ਕਾਫ਼ੀ ਵੱਧ ਗਈ ਤਾਂ ਉਨ੍ਹਾਂ ਝੰਗ ਮਘਿਆਣੇ ਦੀ ਨੀਂਹ ਰੱਖੀ। ਪਹਿਲਾਂ ਉਹ ਝੁੱਗੀਆਂ ਵਿੱਚ ਰਹਿੰਦੇ ਸਨ। ਕੁਝ ਸਮੇਂ ਮਗਰੋਂ ਉਨ੍ਹਾਂ ਨੇ ਕਮਾਲੀਏ ਦੇ ਇਲਾਕੇ ਉਤੇ ਵੀ ਕਬਜ਼ਾ ਕਰ ਲਿਆ ਇਸ ਤਰ੍ਹਾਂ ਸਿਆਲ ਰਾਵੀ ਦੇ ਕੰਢਿਆਂ ਤੇ ਆਬਾਦ ਹੋ ਗਏ ਅਤੇ ਹੌਲੀ ਹੌਲੀ ਉਹ ਦੂਰ ਤੱਕ ਫੈਲ ਗਏ। ਹੁਣ ਸਿਆਲ ਦੋ ਮੁੱਖ ਸ਼ਾਖਾ ਫਤਿਆਣਾ ਅਤੇ ਤਰਹਾਣਾ ਵਿੱਚ ਵੰਡੇ ਗਏ।

 ਝੰਗ ਸੈਟਲਮੈਂਟ ਰਿਪੋਰਟ ਵਿੱਚ ਸਿਆਲਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ। ਬੇਸ਼ੱਕ ਸਿਆਲ ਭਾਈਚਾਰੇ ਦੇ ਬਹੁਤੇ ਲੋਕ ਮੁਸਲਮਾਨ ਬਣ ਗਏ ਸਨ ਪਰ ਸ਼ੁਰੂ ਸ਼ੁਰੂ ਵਿੱਚ ਹਿੰਦੂ ਰਸਮ ਰਿਵਾਜ਼ ਵੀ ਕਰਦੇ ਸਨ। ਤਾਰੀਖ ਝੰਗ ਸਿਆਲ ਵਿੱਚ ਲਿਖਿਆ ਹੈ ਕਿ ਸਿਆਲ ਪਹਿਲਾਂ ਚਨਾਬ ਜਿਹਲਮ ਦੇ ਖੇਤਰ ਵਿੱਚ ਆਬਾਦ ਹੋਏ। ਇਸ ਦਾ ਪਹਿਲਾ ਮੁਖੀਆ ਮਲਖ਼ਾਨ ਸੀ। ਇਸ ਨੇ 1477 ਈਸਵੀ ਵਿੱਚ ਝੰਗ ਦੇ ਇਲਾਕੇ ਵਿੱਚ ਹਕੂਮਤ ਕੀਤੀ।

 ਬਾਦਸ਼ਾਹ ਅਕਬਰ ਦੇ ਸਮੇਂ ਸੋਲਵੀਂ ਸਦੀ ਵਿੱਚ ਇਸ ਖ਼ਾਨਦਾਨ ਵਿਚੋਂ ਹੀਰ ਹੋਈ ਹੈ ਜੋ ਧੀਦੋ ਗੋਤ ਰਾਂਝੇ ਨੂੰ ਪਿਆਰ ਕਰਦੀ ਸੀ। ਝੰਗ ਤੋਂ ਅੱਧੇ ਮੀਲ ਤੇ ਹੀ ਹੀਰ ਦਾ ਮੱਕਬਰਾ ਹੈ।

 ਸਿਆਲਾਂ ਦੀ ਗਿਣਤੀ ਵਧਣ ਨਾਲ ਹੁਣ ਸਿਆਲਾਂ ਦੀਆਂ ਕਈ ਮੂਹੀਆਂ ਪ੍ਰਚਲਤ ਹੋ ਗਈਆਂ ਹਨ। ਸਿਆਲ ਅਸਲੀ ਵਤਨ ਨੂੰ ਛੱਡਕੇ ਜਦ ਝੰਗ ਮਘਿਆਣੇ ਆਦਿ ਖੇਤਰਾਂ ਵਿੱਚ ਆਬਾਦ ਹੋਏ, ਉਨ੍ਹਾਂ ਨੇ ਜੰਗਲਾਂ ਨੂੰ ਸਾਫ਼ ਕਰਕੇ ਖੇਤੀਬਾੜੀ ਸ਼ੁਰੂ ਕੀਤੀ। ਉਹ ਘਿਉ, ਦੁੱਧ, ਦਹੀ, ਮਖਣ ਖਾਣ ਤੇ ਪਸ਼ੂ ਰੱਖਣ ਦੇ ਬਹੁਤ ਸ਼ੌਕੀਨ ਸਨ। ਜੱਟ ਸੁਭਾਅ ਅਨੁਸਾਰ ਝਗੜਾਲੂ, ਲੜਾਕੇ ਤੇ ਅਣਖੀ ਸਨ। ਭੰਗੀ ਮਿਸਲ ਦੇ ਸਿੱਖ ਸਰਦਾਰਾਂ ਨਾਲ ਵੀ ਸਿਆਲਾਂ ਦੀਆਂ ਕਈ ਲੜਾਈਆਂ ਹੋਈਆਂ। 1810 ਈਸਵੀ ਵਿੱਚ ਲਾਹੌਰ ਦੇ ਰਾਜੇ ਨੇ ਸਿਆਲਾਂ ਦੇ ਆਖ਼ਰੀ ਅਹਿਮਦ ਖ਼ਾਨ ਨੂੰ ਕੈਦ ਕਰਕੇ ਸਿਆਲਾਂ ਦਾ ਰਾਜ ਖਤਮ ਕਰ ਦਿੱਤਾ।

 ਸੰਨ 1857 ਈ• ਦੇ ਭਾਰਤ ਦੇ ਗ਼ਦਰ ਵਿੱਚ ਸਿਆਲ ਜੱਟਾਂ ਨੇ ਬਹਾਵਲ, ਫਤਿਆਣਾ, ਝੱਲਾ ਅਤੇ ਮੁਰਾਦ ਦੀ ਅਗਵਾਈ ਵਿੱਚ ਅੰਗੇਰਜ਼ ਸਰਕਾਰ ਦੇ ਵਿਰੁੱਧ ਹਿੱਸਾ ਲਿਆ ਸੀ। ਝੱਲਾ ਸਿਆਲ ਇਸ ਲੜਾਈ ਵਿੱਚ ਮਾਰਿਆ ਗਿਆ ਅਤੇ ਬਾਕੀ ਨੂੰ ਜਲਾਵਤਨ ਕਰ ਦਿੱਤਾ ਗਿਆ ਸੀ। ਸਿਆਲਾਂ ਨੇ ਆਪਣੇ ਖੇਤਰ ਵਿੱਚ ਖੇਤੀਬਾੜੀ ਨੂੰ ਵੀ ਕਾਫ਼ੀ ਉਨਤ ਕੀਤਾ ਸੀ। ਉਹ ਸਫ਼ਲ ਕ੍ਰਿਸਾਨ ਵੀ ਸਨ।

 ਪੂਰਬੀ ਪੰਜਾਬ ਵਿੱਚ ਸਿਆਲ ਬਹੁਤ ਘੱਟ ਹਨ। ਪੱਛਮੀ ਪੰਜਾਬ ਵਿੱਚ ਸਿਆਲ ਦੂਰ ਦੂਰ ਤੱਕ ਆਬਾਦ ਹਨ। ਸਿਆਲ ਜੱਟ ਵੀ ਹਨ ਅਤੇ ਰਾਜਪੂਤ ਵੀ ਹਨ। ਕੁਝ ਸਿਆਲ ਹਿੰਦੂ ਖੱਤਰੀ ਵੀ ਹਨ। 1881 ਈਸਵੀ ਦੀ ਮਰਦਮਸ਼ੁਮਾਰੀ ਅਨੁਸਾਰ ਸਾਂਝੇ ਪੰਜਾਬ ਵਿੱਚ 17366 ਸਿਆਲ ਜੱਟ ਸਨ ਅਤੇ 77213 ਸਿਆਲ ਰਾਜਪੂਤ ਸਨ। ਹਰਾਜ ਵੀ ਸਿਆਲਾਂ ਦਾ ਹੀ ਉਪਗੋਤ ਹਨ। ਕਈ ਇਤਿਹਾਸਕਾਰ ਸਿਆਲਾਂ ਨੂੰ ਭੱਟੀ ਰਾਜਪੂਤ ਮੰਨਦੇ ਹਨ। ਭੱਟੀਆਂ ਅਤੇ ਪਰਮਾਰਾਂ ਵਿੱਚ ਭੁਲੇਖੇ ਦਾ ਕਾਰਨ ਦੋ ਸਲਵਾਨ ਰਾਜੇ ਹੋਣਾ ਹੈ।

 ਪੂਰਨ ਭਗਤ ਦਾ ਪਿਤਾ ਸਿਆਲਕੋਟ ਦਾ ਰਾਜਾ ਸਲਵਾਨ ਪਰਮਾਰ ਸੀ। ਜੈਮਲਮੇਰ ਦੇ ਰਾਜੇ ਜੈਮਲ ਦਾ ਇੱਕ ਪੁੱਤਰ ਵੀ ਸਲਵਾਨ ਸੀ। ਉਹ ਭੱਟੀ ਰਾਜਪੂਤ ਸੀ। ਹੂਣਾਂ ਤੇ ਹਮਲਿਆਂ ਤੋਂ ਤੰਗ ਆ ਕੇ ਸਿਆਲਕੋਟ ਇਲਾਕੇ ਦੇ ਪਰਮਾਰ ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਗਏ ਤੇ ਉਥੇ ਧਾਰਾ ਨਗਰੀ ਵਿੱਚ ਆਪਣਾ ਰਾਜ ਕਾਇਮ ਕਰ ਲਿਆ। ਫਿਰ ਅੱਗਨੀਕੁਲ ਰਾਜਪੂਤਾਂ ਵਿੱਚ ਸ਼ਾਮਿਲ ਹੋ ਗਏ। ਜਦ ਮੁਸਲਮਾਨਾਂ ਦੇ ਹਮਲੇ ਸ਼ੁਰੂ ਹੋਏ ਫਿਰ ਦੋਬਾਰਾ ਪੰਜਾਬ ਵੱਲ ਆ ਕੇ ਪੰਜਾਬ ਵਿੱਚ ਪੱਕੇ ਤੌਰ ਤੇ ਵਸ ਗਏ। ਝੰਗ ਦੇ ਸਿਆਲਾਂ ਨੂੰ ਰਾਜਪੂਤ ਕਿਹਾ ਜਾਂਦਾ ਹੈ ਪਰ ਡੇਰਾ ਗਾਜ਼ੀ ਖਾਂ ਦੇ ਸਿਆਲਾਂ ਨੂੰ ਜੱਟ ਹੀ ਗਿਣਿਆ ਜਾਂਦਾ ਸੀ। ਰਾਜਪੂਤ ਸਿਆਲ ਜੱਟ ਸਿਆਲਾਂ ਨਾਲੋਂ ਉਚੇ ਸਮਝੇ ਜਾਂਦੇ ਸਨ। ਇਹ ਉਘਾ ਗੋਤ ਹੈ।


******************************************************************************************


ਕਾਹਲੋਂ


ਇਸ ਬੰਸ ਦਾ ਮੋਢੀ ਕਾਹਲਵਾਂ ਸੀ। ਇਹ ਅੱਗਨੀ ਕੁਲ ਪੰਵਾਰਾਂ ਵਿਚੋਂ ਹਨ। ਰਾਜਪੂਤਾਂ ਦੀਆਂ ਚਾਰ ਅੱਗਨੀ ਕੁਲ ਤੇ ਦੋ ਹੋਰ ਜਾਤੀਆਂ ਸ਼ਾਹੀ ਕੌਮਾਂ ਵਿਚੋਂ ਗਿਣੀਆਂ ਜਾਂਦੀਆਂ ਹਨ।
 ਕਾਹਲੋਂ ਆਪਣੇ ਆਪ ਨੂੰ ਧਾਰਾ ਨਗਰੀ ਦੇ ਰਾਜੇ ਬਿੱਕਰਮਾਦਿੱਤ ਅਤੇ ਜੱਗਦੇਉ ਪਰਮਾਰ ਦੀ ਬੰਸ ਵਿਚੋਂ ਸਮਝਦੇ ਹਨ। ਇਹ ਜੱਗਦੇਉ ਬੰਸੀ ਸੋਲੀ ਨਾਲ ਧਾਰਾ ਨਗਰੀ ਨੂੰ ਛੱਡ ਕੇ ਗਿਆਰਵੀਂ ਸਦੀ ਵਿੱਚ ਪੰਜਾਬ ਵਿੱਚ ਆਏ। ਕੁਝ ਸਮਾਂ ਲੁਧਿਆਣੇ ਦੇ ਖੇਤਰ ਵਿੱਚ ਰਹਿਕੇ ਫਿਰ ਅੱਗੇ ਗੁਰਦਾਸਪੁਰ ਜਿਲ੍ਹੇ ਦੇ ਬਟਾਲੇ ਦੇ ਨਜ਼ਦੀਕ ਹੀ ਆਬਾਦ ਹੋ ਗਏ। ਕੁਝ ਸਿਆਲਕੋਟ ਵੱਲ ਚਲੇ ਗਏ। ਇਹ ਬਹੁਤੇ ਗੁਰਦਾਸਪੁਰ ਤੇ ਸਿਆਲਕੋਟ ਦੇ ਦੱਖਣੀ ਖੇਤਰ ਵਿੱਚ ਹੀ ਆਬਾਦ ਹੋਏ। ਗੁਰਦਾਸਪੁਰ ਵਿੱਚ ਕਾਹਲੋਂ ਗੋਤ ਦਾ ਕਾਹਲੋਂ ਪਿੰਡ ਸਾਰੇ ਮਾਝੇ ਵਿੱਚ ਪ੍ਰਸਿੱਧ ਹੈ। ਕੁਝ ਕਾਹਲੋਂ ਲਾਹੌਰ ਅਤੇ ਗੁੱਜਰਾਂਵਾਲਾ ਵਿੱਚ ਵੀ ਆਬਾਦ ਹੋ ਗਏ ਸਨ।

 ਰਾਵਲਪਿੰਡੀ ਅਤੇ ਮੁਲਤਾਨ ਵਿੱਚ ਕਾਹਲੋਂ ਬਹੁਤ ਹੀ ਘੱਟ ਸਨ। ਪੱਛਮੀ ਪਾਕਿਸਤਾਨ ਵਿੱਚ ਕੁਝ ਕਾਹਲੋਂ ਮੁਸਲਮਾਨ ਵੀ ਬਣ ਗਏ ਸਨ। ਮਾਛੀਵਾੜਾ ਅਤੇ ਫਿਰੋਜ਼ਪੁਰ ਦੇ ਬੇਟ ਇਲਾਕੇ ਵਿੱਚ ਵੀ ਕੁਝ ਕਾਹਲੋਂ ਜੱਟ ਵਸਦੇ ਹਨ। ਦੁਆਬੇ ਵਿੱਚ ਕਾਹਲੋਂ ਕਾਫ਼ੀ ਹਨ। ਜਲੰਧਰ ਜਿਲ੍ਹੇ ਵਿੱਚ ਕਾਹਲਵਾਂ ਪਿੰਡ ਵਿੱਚ ਵੀ ਕਾਹਲੋਂ ਗੋਤ ਦੇ ਜੱਟ ਆਬਾਦ ਹਨ। ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਖੇਤਰ ਵਿੱਚ ਰਿਆਸਤ ਕਪੂਰਥਲਾ ਵਿੱਚ ਵੀ ਕਾਫ਼ੀ ਪਿੰਡਾਂ ਵਿੱਚ ਹਨ।

 ਕਾਹਲੋਂ ਭਾਈਚਾਰੇ ਨੇ ਪੰਜਾਬ ਵਿੱਚ ਆਕੇ ਪੰਜਾਬੀ ਜੱਟਾਂ ਨਾਲ ਰਿਸ਼ਤੇਦਾਰੀਆਂ ਪਾ ਲਈਆਂ। ਹੋਰ ਜੱਗਦੇਉ ਬੰਸੀ ਜੱਟਾਂ ਵਾਂਗ ਇਹ ਵੀ ਸਦਾ ਲਈ ਜੱਟ ਭਾਈਚਾਰੇ ਵਿੱਚ ਰਲ ਮਿਲ ਗਏ। ਅੱਗੇ ਤੋਂ ਰਾਜਪੂਤਾਂ ਨਾਲੋਂ ਆਪਣੇ ਸੰਬੰਧ ਤੋੜ ਦਿੱਤੇ। ਦੁਆਬੇ ਤੋਂ ਕਾਫ਼ੀ ਕਾਹਲੋਂ ਬਾਹਰਲੇ ਦੇਸ਼ਾਂ ਵਿੱਚ ਚਲੇ ਗਏ ਹਨ। ਹੁਣ ਪੰਜਾਬ ਵਿੱਚ ਸਾਰੇ ਕਾਹਲੋਂ ਜੱਟ ਸਿੱਖ ਹਨ। ਇਹ ਪ੍ਰਾਚੀਨ ਜੱਟ ਹਨ। 1881 ਈਸਵੀ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਕਾਹਲੋਂ ਜੱਟਾਂ ਦੀ ਗਿਣਤੀ 23550 ਸੀ। ਕਾਹਲੋਂ, ਜੱਟਾਂ ਦਾ ਪ੍ਰਸਿੱਧ ਗੋਤ ਹੈ। ਕਾਹਲੋਂ ਜੱਟ ਸਿਆਣੇ ਤੇ ਮਿਹਨਤੀ ਹੁੰਦੇ ਹਨ। ਪੰਜਾਬ ਦੇ ਸਾਬਕਾ ਮੁੱਖ ਸਕੱਤਰ ਗਿਆਨ ਸਿੰਘ ਕਾਹਲੋਂ ਜੱਟ ਸਨ। ਜੱਟਾਂ ਦੇ 21 ਗੋਤ ਜੱਗਦੇਉ ਬੰਸੀ ਪਰਮਾਰਾ ਵਿਚੋਂ ਹਨ। ਗੁਲਾਬ ਸਿੰਘ ਭਾਗੋਵਾਲੀਆਂ ਮਾਝੇ ਦਾ ਕਾਹਲੋਂ ਜੱਟ ਸੀ। ਕਾਹਲੋਂ ਉਘਾ ਤੇ ਛੋਟਾ ਗੋਤ ਹੈ।


***********************************************************************



ਸੇਖੋਂ



ਇਸ ਗੋਤ ਦਾ ਮੋਢੀ ਸ਼ੇਸ਼ਰਾਮ ਪੰਵਾਰ ਸੀ। ਇਸ ਨੂੰ ਸੇਖੂ ਜਾਂ ਸੇਖੋਂ ਵੀ ਕਿਹਾ ਜਾਂਦਾ ਸੀ। ਜਦੋਂ ਜੱਗਦੇਵ ਪਰਮਾਰ ਨੇ ਗੱਜ਼ਨੀ ਵਾਲਿਆਂ ਨੂੰ ਸਰਹਿੰਦ ਤੋਂ ਭਜਾਕੇ ਲਾਹੋਰ ਵੱਲ ਭੇਜ ਦਿੱਤਾ ਸੀ। ਉਸ ਸਮੇਂ ਜੱਗਦੇਵ ਬੇਸੀ ਲੋਹਕਰਨ ਦੇ ਪੁੱਤਰ ਸੁਲੱਖਣ ਤੇ ਮੱਖਣ ਬਹੁਤ ਹੀ ਸੂਰਬੀਰ ਸਨ। ਮੱਖਣ ਤਾਂ ਸਿੰਧ ਵਿੱਚ ਮੁਸਲਮਾਨਾਂ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ।

 ਸੁਲੱਖਣ ਨੇ ਆਪਣੇ ਭਾਈਚਾਰੇ ਤੇ ਆਪਣੇ ਪੁੱਤਰ ਪੋਤਰਿਆਂ ਦੀ ਸਹਾਇਤਾ ਲੈਕੇ ਮਾਰਵਾੜ ਦੇ ਇਸ ਯੁੱਧ ਵਿੱਚ ਰਾਜਸਥਾਨ ਦਾ ਇੱਕ ਲੱਖ ਦਾ ਇਲਾਕਾ ਜਿੱਤਿਆ। ਭੱਟੀ ਤੇ ਹੋਰ ਮੁਸਲਮਾਨਾਂ ਦਾ ਬਹੁਤ ਜਾਨੀ ਤੇ ਮਾਲੀ ਨੁਕਸਾਨ ਕੀਤਾ ਸੀ। ਢਾਡੀਆਂ ਨੇ ਵੀ ਇਸ ਯੁੱਧ ਬਾਰੇ ਠੀਕ ਹੀ ਗਾਇਆ ਹੈ।

 'ਲੱਖ ਫੁਲਾਣੀ ਮਾਰੀ ਸੇਖਵਾਂ, ਪਰਜਾ ਹੈ ਹੈਰਾਨ' ਸੇਖੋਂ ਗੋਤ ਦੇ ਜੱਟ ਹੁਣ ਵੀ ਰਾਜਸਥਾਨ ਦੇ ਸ਼ੇਖਾਵਤ ਲੋਕਾਂ ਨੂੰ ਆਪਣੇ ਭਾਈਚਾਰੇ ਵਿਚੋਂ ਮਨਦੇ ਹਨ।

 ਸੇਖੋਂ ਦੇ ਦੋ ਪੁੱਤਰ ਸਰਾਇ ਅਤੇ ਮਰਾਇਚ ਸਨ। ਸੇਖੋਂ ਦੇ 12 ਪੋਤੇ ਛੱਤ, ਬੱਲ, ਸੋਹਲ, ਦੇਉਲ, ਦੇਊ, ਗੁਰਮ ਆਦਿ ਸਨ। ਸੇਖੋਂ ਦੇ ਪੋਤਿਆਂ ਦੇ ਨਾਮ ਤੇ ਕਈ ਨਵੇਂ ਗੋਤ ਚੱਲ ਪਏ ਸਨ। ਸਾਰੇ ਸੇਖੋਂ ਜੱਟ ਧਾਰਾ ਨਗਰੀ ਦੇ ਰਾਜੇ ਭੋਜ ਅਤੇ ਜਰਗ ਦੇ ਰਾਜੇ ਜੱਗਦੇਉ ਪਰਮਾਰ ਨੂੰ ਆਪਣਾ ਵਡੇਰਾ ਮਨਦੇ ਹਨ। ਸੇਖੋਂ ਦਾ ਪਿਤਾ ਸਿੱਧ ਸੁਲੱਖਣ ਆਪਣੇ ਵਡੇਰਿਆਂ ਦੇ ਪਿੰਡ ਛਪਾਰ ਵਿੱਚ ਰਹਿੰਦਾ ਸੀ। ਸਿੱਧ ਸੁਲੱਖਣ ਨੂੰ ਜੱਗਦੇਉ ਨੇ ਹੀ 1150 ਈਸਵੀ ਵਿੱਚ ਛਪਾਰ ਜਾਕੇ ਦੀਖਿਆ ਮਤਰ ਦੇ ਕੇ ਸਿੱਧੀ ਸੰਪਨ ਕੀਤੀ। ਜਰਗ ਦੇ ਪੁਰਾਣੇ ਲੋਕ ਜੱਗਦੇਉ ਤੇ ਸਿੱਧ ਸੁਲੱਖਣ ਦੀਆਂ ਸਿੱਧੀਆਂ ਬਾਰੇ ਬਹੁਤ ਕੁਝ ਦੱਸਦੇ ਸਨ। ਜੱਗਦੇਵ ਦੀਆਂ ਬਾਹਾਂ ਬਹੁਤ ਲੰਬੀਆਂ ਸਨ।

 ਸੇਖੋਂ ਗੋਤ ਦਾ ਮੁੱਢ ਲੁਧਿਆਣਾ ਜਿਲ੍ਹਾ ਹੀ ਹੈ। ਲੁਧਿਆਣੇ ਦੇ ਸੇਖੋਂ ਭੋਜ ਦੀ ਬੰਸ ਦੇ ਹੀ ਇੱਕ ਸੂਰਮੇ ਤੇਜਪਾਲ ਨੂੰ ਵੀ ਆਪਣੇ ਖ਼ਾਨਦਾਨ ਦਾ ਮੁਖੀਆ ਮੰਨਦੇ ਹਨ। ਤੇਜਪਾਲ ਦੇ ਚਾਰ ਪੁੱਤਰ ਸਨ। ਜਿਨ੍ਹਾਂ ਵਿਚੋਂ ਝਲਖਣ ਤੇ ਲਖਣ ਤੋਂ ਜੌੜੇ ਭਰਾ ਸਨ। ਝਲਖਣ ਸਰੀਰ ਦਾ ਪਤਲਾ ਸੀ। ਉਸ ਦੀ ਸ਼ਕਲ ਸੱਪ ਵਰਗੀ ਸੀ। ਇੱਕ ਦਿਨ ਜਦੋਂ ਇਨ੍ਹਾਂ ਦੀ ਮਾਂ ਖੇਤ ਗਈ ਤਾਂ ਝਲਖਣ ਨੂੰ ਧਰਤੀ ਤੇ ਪਾ ਦਿੱਤਾ। ਇੱਕ ਕ੍ਰਿਸਾਨ ਨੇ ਝਲੱਖਣ ਨੂੰ ਸੱਪ ਸਮਝ ਕੇ ਮਾਰ ਦਿੱਤਾ। ਜਦ ਮਾਂ ਕਪਾਹ ਚੁਗ ਕੇ ਵਾਪਿਸ ਆਈ ਤਾਂ ਉਸ ਨੇ ਦੋਵਾਂ ਪੁੱਤਰਾਂ ਨੂੰ ਮਰੇ ਪਿਆ ਦੇਖਿਆ। ਉਸ ਨੇ ਰੋਂਦੀ ਕੁਰਲਾਂਦੀ ਨੇ ਦੋਵੇਂ ਬੱਚਿਆਂ ਨੂੰ ਇਕੋ ਹੀ ਥਾਂ ਦਬਾ ਦਿੱਤਾ। ਕਾਫ਼ੀ ਸਮੇਂ ਪਿਛੋਂ ਇਨ੍ਹਾਂ ਦੇ ਇੱਕ ਨਜ਼ਦੀਕੀ ਨੇ ਸੁਪਨੇ ਵਿੱਚ ਦੋਹਾਂ ਨੂੰ ਦੇਖਿਆ। ਇਨ੍ਹਾਂ ਨੂੰ ਸ਼ਹੀਦ ਸਮਝ ਕੇ ਛਪਾਰ ਵਿੱਚ ਉਨ੍ਹਾਂ ਦੀ ਮੜੀ ਬਣਾਈ। ਇਸ ਮੜੀ ਤੇ ਵੀ ਗੂਗੇ ਪੀਰ ਦੇ ਮੇਲੇ ਦੇ ਨਾਲ ਹੀ ਮੇਲਾ ਲੱਗਦਾ ਹੈ। ਇਸੇ ਮੜੀ ਤੋਂ ਮਿੱਟੀ ਲਿਆਕੇ ਫੁੱਲਾਂ ਵਾਲਾ ਪਿੰਡ ਵਿੱਚ ਉਨ੍ਹਾਂ ਦੀ ਮੜੀ ਬਣਾਈ ਗਈ ਹੈ।

 ਫੁੱਲਾਂ ਵਾਲਾ ਪਿੰਡ ਲੁਧਿਆਣੇ ਤੋਂ ਦੋ ਮੀਲ ਹੀ ਹੈ। ਭਾਦੋਂ ਦੀ ਚੌਦਸ ਵਾਲੇ ਦਿਨ ਏਥੇ ਸੇਖੋਂ ਗੋਤ ਦੇ ਜੱਟਾਂ ਦਾ ਭਾਰੀ ਮੇਲਾ ਲੱਗਦਾ ਹੈ। ਮੜੀ ਉਪਰ ਮਿੱਟੀ ਕੱਢਣ ਸਮੇਂ ਲੋਕ ਪਤਾਸੇ ਜਾਂ ਮਖਾਣੇ ਮਿੱਟੀ ਤੇ ਰੱਖਦੇ ਮੱਥਾ ਟੇਕਦੇ ਹਨ। ਇਹ ਸਾਰਾ ਚੜ੍ਹਾਵਾ ਮਿਰਾਸੀ ਨੂੰ ਦਿੱਤਾ ਜਾਂਦਾ ਹੈ। ਇਸ ਨੂੰ ਝਲੱਖਣ ਦਾ ਮੇਲਾ ਕਹਿੰਦੇ ਹਨ। ਸੇਖੋਂ ਜੱਟਾਂ ਦਾ ਵਿਸ਼ਵਾਸ ਹੈ ਕਿ ਜਿਹੜਾ ਇਸ ਮੇਲੇ ਵਿੱਚ ਏਥੇ ਮਿੱਟੀ ਕੱਢ ਜਾਂਦਾ ਹੈ, ਉਸ ਨੂੰ ਸੱਪ ਨਹੀਂ ਲੜਦਾ। ਮੜੀ 'ਤੇ ਮੱਥਾ ਟੇਕ ਕੇ ਲੋਕ ਚੌਕੀ ਵੀ ਭਰਦੇ ਹਨ।

 ਗੂਗਾ ਪੀਰ ਤੇ ਸਿੱਧ ਸੁਲੱਖਣ ਦੋਵੇਂ ਮਿੱਤਰ ਸਨ। ਦੋਵੇਂ ਛਪਾਰ ਵਿੱਚ ਰਹਿੰਦੇ ਸਨ। ਦੋਹਾਂ ਦੀ ਹੀ ਮੜੀ ਛਪਾਰ ਵਿੱਚ ਹੈ। ਛਪਾਰ, ਜੱਗਦੇਉ ਦੇ ਪੁੱਤਰ ਛਾਪਾਰਾਏ ਨੇ 1140 ਈਸਵੀ ਵਿੱਚ ਵਸਾਇਆ ਸੀ। ਏਥੇ ਸੇਖੋਂ ਵੀ ਕਾਫ਼ੀ ਰਹਿੰਦੇ ਹਨ। ਫੁਲਾਂਵਾਲੇ ਦੇ ਸਾਰੇ ਜੱਟ ਸੇਖੋਂ ਗੋਤ ਦੇ ਹਨ। ਇਸ ਇਲਾਕੇ ਵਿੱਚ ਸੇਖੋਂ ਗੋਤ ਦੇ ਦਸ ਪਿੰਡ ਹਨ। ਲੁਧਿਆਣੇ ਜਿਲ੍ਹੇ ਵਿੱਚ ਦਾਖਾ ਵੀ ਸੇਖੋਂ ਗੋਤ ਦਾ ਪ੍ਰਸਿੱਧ ਪਿੰਡ ਹੈ। ਪੰਜਾਬੀ ਦਾ ਮਹਾਨ ਸਾਹਿਤਕਾਰ ਸੰਤ ਸਿੰਘ ਸੇਖੋਂ ਦਾਖੇ ਪਿੰਡ ਦਾ ਹੀ ਸੀ। ਭਦੌੜ ਪਿੰਡ ਵਿੱਚ ਵੀ ਕੁਝ ਦਾਖੇ ਦੇ ਸੇਖੋਂ ਬਹੁਤ ਹੀ ਬਹਾਦਰ ਸੀ। ਉਹ ਗੁਰੂ ਹਰਗੋਬਿੰਦ ਜੀ ਦਾ ਪੱਕਾ ਸਿੱਖ ਸੀ।

 ਖੰਨੇ ਦੇ ਪਾਸ ਭੜੀ ਪਿੰਡ ਵਿੱਚ ਵੀ ਸੇਖੋਂ ਕਾਫ਼ੀ ਰਹਿੰਦੇ ਹਨ। ਕੋਟ ਸੇਖੋਂ ਵੀ ਸੇਖੋਂ ਗੋਤ ਦਾ ਪਿੰਡ ਹੈ। ਸਾਂਦਲਬਾਰ ਵਿੱਚ ਸੇਖਮ, ਨੰਦਪੁਰ, ਨੌਖਰ ਆਦਿ ਪਿਡਾਂ ਵਿੱਚ ਵੀ ਸੇਖੋਂ ਗੋਤ ਦੇ ਲੋਕ ਵਸਦੇ ਸਨ। ਜਿਲ੍ਹਾ ਸੰਗਰੂਰ ਵਿੱਚ ਵੀ ਸੇਖੋਂ ਗੋਤ ਦੇ ਕਾਫ਼ੀ ਪਿੰਡ ਹਨ। ਸੰਗਰੂਰ ਸ਼ਹਿਰ ਤਾਂ ਆਬਾਦ ਹੀ ਸੇਖੋਂ ਜੱਟਾਂ ਨੇ ਕੀਤਾ ਸੀ। ਉਹ ਆਪਣੇ ਜਠੇਰੇ ਬਾਬਾ ਮੋਹਨ ਸਿੱਧ ਦੀ ਪੂਜਾ ਕਰਦੇ ਹਨ। ਉਹ ਵੱਢੇ ਹੋਏ ਸਿਰ ਨਾਲ ਧਾੜਵੀਆਂ ਦਾ ਮੁਕਾਬਲਾ ਕਰਦਾ ਹੋਇਆ ਸੰਗਰੂਰ ਪਹੁੰਚ ਗਿਆ ਸੀ ਜਿਥੇ ਉਹ ਡਿੱਗਿਆ, ਉਥੇ ਉਸ ਦਾ ਮੱਠ ਬਣਾਇਆ ਗਿਆ ਹੈ। ਖ਼ੁਸ਼ੀ ਤੇ ਦਿਵਾਲੀ ਸਮੇਂ ਸੇਖੋਂ ਗੋਤ ਦੇ ਲੋਕ ਇਸ ਮੱਠ ਤੇ ਚੜ੍ਹਾਵਾ ਚੜ੍ਹਾ ਕੇ ਆਪਣੇ ਜਠੇਰੇ ਦੀ ਪੂਜਾ ਕਰਦੇ ਹਨ।

 ਸੇਖੋਂ ਗੋਤ ਦੀ ਇੱਕ ਸ਼ਾਖ ਜਿਨ੍ਹਾਂ ਨੂੰ ਸੇਖੂ ਕੇ ਕਿਹਾ ਜਾਂਦਾ ਹੈ ਉਹ ਆਪਣੇ ਸਿੱਧ ਪ੍ਰਮਾਨੰਦ ਦੀ ਮਾਨਤਾ ਕਰਦੇ ਹਨ। ਇਸ ਦੀ ਮੱਠ ਵੀ ਸੰਗਰੂਰ ਵਿੱਚ ਨਾਭੇ ਗੇਟ ਤੋਂ ਬਾਹਰ ਹੈ। ਉਹ ਰਿਧੀਆਂ ਸਿਧੀਆਂ ਵਾਲਾ ਮਹਾਨ ਕਰਾਮਾਤੀ ਬਾਬਾ ਸੀ। ਇਸ ਦੀ ਸਮਾਧੀ ਤੇ ਐਤਵਾਰ ਨੂੰ ਸ਼ਰਧਾਲੂ ਲੋਕ ਦੁੱਧ ਚੜ੍ਹਾਉਂਦੇ ਹਨ। ਖ਼ੁਸ਼ੀ ਤੇ ਦਿਵਾਲੀ ਸਮੇਂ ਮਿਠਾਈ ਵੀ ਵੰਡੀ ਜਾਂਦੀ ਹੈ ਅਤੇ ਬਾਬੇ ਦੀ ਪੂਜਾ ਵੀ ਕੀਤੀ ਜਾਂਦੀ ਹੈ।

 ਸੰਗਰੂਰ ਦੇ ਇਲਾਕੇ ਵਿੱਚ ਪਹਿਲਾਂ ਪਹਿਲ ਸੇਖੋਂ ਜੱਟ ਪਸ਼ੂ ਚਾਰਨ ਲਈ ਆਏ ਸਨ ਫਿਰ ਏਥੇ ਹੀ ਨਵੇਂ ਪਿੰਡ ਆਬਾਦ ਕਰਕੇ ਵਸ ਗਏ। ਸੇਖੋਂਪੱਤੀ ਪਿੰਡ ਵੀ ਸੇਖਵਾਂ ਦਾ ਹੀ ਹੈ। ਬੋਹੜਾਵਾਲ, ਬੜੂੰਦੀ ਤੇ ਦਾਖਾ ਪਿੰਡ ਦੇ ਸੇਖੋਂ ਇਕੋ ਖ਼ਾਨਦਾਨ ਵਿਚੋਂ ਹਨ। ਸੇਖੋਂ ਦੇ ਪੋਤਰੇ ਬਾਬੇ ਬੋਹੜਾ ਨੇ ਕਸਬੇ ਤੋਂ ਉਠਕੇ 1220 ਈਸਵੀ ਦੇ ਲਗਭਗ ਥੋੜਾਵਾਲ ਪਿੰਡ ਆਬਾਦ ਕੀਤਾ ਸੀ। ਇਸ ਪਿੰਡ ਤੋਂ ਇਲਾਵਾ ਮਾਨਸਾ ਵਿੱਚ ਸੇਖਵਾਂ ਦੇ ਕਾਹਨਗੜ੍ਹ, ਫਰਵਾਈ ਆਦਿ ਵੀ ਕਈ ਪਿੰਡ ਹਨ। ਇਸ ਇਲਾਕੇ ਦੇ ਸੇਖੋਂ ਔਲਖਾਂ, ਬੁੱਟਰਾਂ, ਦਲੇਵਾਂ ਤੇ ਮਡੇਰਾਂ ਨੂੰ ਵੀ ਆਪਣੇ ਜੱਗਦੇਉ ਬੰਸੀ ਭਾਈਚਾਰੇ ਵਿਚੋਂ ਸਮਝਦੇ ਹਨ। ਮੁਕਤਸਰ ਦੇ ਇਲਾਕੇ ਵਿੱਚ ਆਲਮਵਾਲਾ, ਰੁਖਾਲਾ, ਚਿਬੜਾਂ ਵਾਲੀ ਆਦਿ 'ਚ ਸੇਖੋਂ ਗੋਤ ਦੇ ਕਾਫ਼ੀ ਜੱਟ ਰਹਿੰਦੇ ਹਨ। ਅਬੋਹਰ ਦੇ ਪਾਸ ਗੋਬਿੰਦਗੜ੍ਹ ਪਿੰਡ ਦੇ ਸੇਖੋਂ ਵੀ ਆਪਣਾ ਪਿਛੋਕੜ ਰਾਜਸਥਾਨ ਦੱਸਦੇ ਹਨ। ਫਿਰੋਜ਼ਪੁਰ ਜਿਲ੍ਹੇ ਵਿੱਚ ਧਰਾਂਗ ਵਾਲਾ ਵੀ ਸੇਖਵਾਂ ਦਾ ਪੁਰਾਣਾ ਪਿੰਡ ਹੈ। ਮਚਾਕੀ (ਫਰੀਦਕੋਟ) ਦੇ ਸੇਖੋਂ ਧਰਾਂਗ ਵਾਲੇ ਤੋਂ ਹੀ ਗਏ ਹਨ। ਤਹਿਸੀਲ ਜੀਰਾ ਵਿੱਚ ਸੇਖੋਂ ਗੋਤ ਦਾ ਇੱਕ ਪ੍ਰਸਿੱਧ ਪਿਡ ਸੇਖਮਾ ਹੈ।

 ਸੇਖੋਂ ਜੱਟ ਅਣਖੀ ਤੇ ਲੜਾਕੇ ਹੁੰਦੇ ਹਨ। ਪਿੰਡ ਲੰਗੜੋਆ ਜਿਲ੍ਹਾ ਜਲੰਧਰ ਵਿੱਚ ਵੀ ਸੇਖੋਂ ਜੱਟ ਵਸਦੇ ਹਨ। ਦੁਆਬੇ ਤੇ ਮਾਝੇ ਵਿੱਚ ਸੇਖੋਂ ਗੋਤ ਦੇ ਜੱਟ ਘੱਟ ਹੀ ਹਨ। 'ਗੁਰਦਾਸਪੁਰ ਵਿੱਚ ਸੇਖੋਂ ਗੋਤ ਦਾ ਇੱਕ ਪ੍ਰਸਿੱਧ ਪਿੰਡ ਸੇਖਵਾਂ ਹੈ। ਗੁੱਜਰਾਂਵਾਲੇ ਵਿੱਚ ਸੇਖੋਂ ਗੋਤ ਦੇ ਵੀਹ ਪਿੰਡ ਸਨ ਜੋ ਮਾਲਵੇ ਵਿਚੋਂ ਹੀ ਆਏ ਸਨ। ਇਨ੍ਹਾਂ ਨੂੰ ਪਵਾਰ ਰਾਜਪੂਤ ਹੀ ਸਮਝਿਆ ਜਾਂਦਾ ਸੀ। 1947 ਤੋਂ ਪਹਿਲਾਂ ਜਿਹੜੇ ਸੇਖੋਂ ਗੋਤ ਦੇ ਜੱਟ ਲਾਹੌਰ, ਲਾਇਲਪੁਰ, ਮਿਟਗੁੰਮਰੀ ਤੇ ਗੁੱਜਰਾਂਵਾਲਾ ਆਦਿ ਖੇਤਰ ਵਿੱਚ ਰਹਿੰਦੇ ਸਨ, ਪਾਕਿਸਤਾਨ ਬਣਨ ਮਗਰੋਂ ਉਹ ਸਾਰੇ ਪੂਰਬੀ ਪੰਜਾਬ ਵਿੱਚ ਹੀ ਵਾਪਿਸ ਆ ਗਏ। ਸੇਖੋਂ ਗੋਤ ਦੇ ਕੁਝ ਲੋਕ ਨਾਈ ਤੇ ਮਜ਼੍ਹਬੀ ਸਿੱਖ ਆਦਿ ਦਲਿਤ ਜਾਤੀਆਂ ਵਿੱਚ ਵੀ ਮਿਲਦੇ ਹਨ। ਪਜਾਬ ਦੇ ਮਾਲਵੇ ਖੇਤਰ ਵਿੱਚ ਸੇਖੋਂ ਗੋਤ ਦੇ ਜੱਟਾਂ ਦੀ ਗਿਣਤੀ ਕਾਫ਼ੀ ਹੈ। ਸੇਖੋਂ ਫ਼ੌਜੀ ਸਰਵਸ, ਪੁਲਿਸ, ਵਿਦਿਆ ਤੇ ਖੇਤੀਬਾੜੀ ਦੇ ਖੇਤਰ ਵਿੱਚ ਕਾਫ਼ੀ ਅੱਗੇ ਹਨ। ਕੁਝ ਅਮਰੀਕਾ ਤੇ ਕੈਨੇਡਾ ਵਿੱਚ ਵੀ ਚਲੇ ਗਏ ਹਨ। ਸੰਤ ਸਿੰਘ ਸੇਖੋਂ, ਜਿਸ ਨੂੰ ਪੰਜਾਬੀ ਸਾਹਿਤ ਦਾ ਬਾਬਾ ਬੋਹੜ ਕਿਹਾ ਜਾਂਦਾ ਹੈ, ਨੂੰ ਆਪਣੇ ਗੋਤ ਤੇ ਬਹੁਤ ਮਾਨ ਸੀ ਕਿਉਂਕਿ ਸੇਖੋਂ ਜੱਟ ਰਾਜੇ ਭੋਜ ਤੇ ਮਹਾਨ ਸੂਰਬੀਰ ਜੱਗਦੇਉ ਪਰਮਾਰ ਦੀ ਬੰਸ ਵਿਚੋਂ ਹਨ।

 ਰਾਜੇ ਭੋਜ ਬਾਰੇ ਹਿੰਦੀ ਵਿੱਚ ਬੀ• ਐਨ• ਰੇਊ ਦੀ ਅਲਾਹਬਾਦ ਤੋਂ ਇੱਕ ਬਹੁਤ ਹੀ ਖੋਜ ਭਰਪੂਰ ਇਤਿਹਾਸਕ ਪੁਸਤਕ ਛਪੀ ਹੈ। ਰਾਜੇ ਜੱਗਦੇਉ ਬਾਰੇ ਅਜੇ ਤੱਕ ਕਿਸੇ ਨੇ ਕੋਈ ਇਤਿਹਾਸਕ ਪੁਸਤਕ ਨਹੀਂ ਲਿਖੀ। ਪੰਜਾਬੀ ਵਿੱਚ ਰਾਜੇ ਜੱਗਦੇਉ ਪਰਮਾਰ ਬਾਰੇ ਕੁਝ ਕਿੱਸੇ ਵੀ ਛਪੇ ਹਨ। ਲੋਕ ਕਥਾ ਵੀ ਪ੍ਰਚਲਤ ਹੈ। ਭਾਵੇਂ ਸੇਖੋਂ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਘੱਟ ਹੈ ਫਿਰ ਵੀ ਇਹ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਭਾਈਚਾਰਾ ਹੈ। ਪਰਮਾਰਾਂ ਦਾ ਉਤਰੀ ਹਿੰਦ ਅਤੇ ਮੱਧ ਪ੍ਰਦੇਸ਼ ਦੇ ਇਤਿਹਾਸ ਵਿੱਚ ਮਹਾਨ ਯੋਗਦਾਨ ਹੈ। ਪੰਜਾਬ ਵਿੱਚ ਪਰਮਾਰਾਂ ਦੇ 21 ਉਪਗੋਤੀ ਜੱਟ ਵਸਦੇ ਹਨ। ਸੇਖੋਂ ਮਿਹਨਤੀ ਤੇ ਸਿਆਣੇ ਜੱਟ ਹਨ। ਇਤਿਹਾਸ ਦੀ ਸਿਰਜਣਾ ਕਰਨ ਵਾਲੇ ਹਮੇਸ਼ਾ ਜਿੰਦਾ ਰਹਿੰਦੇ ਹਨ। ਸੁਲੱਖਣ ਮਹਾਨ ਸਿੱਧ ਸੀ।


**************************************************************************************************



ਸਰਾਓ



ਇਹਨਾ ਦਾ ਨਿਕਾਸ ਭੱਟੀ ਰਾਜਪੂਤਾਂ ਵਿਚੋਂ ਹੋਇਆ ਹੈ । ਭੱਟੀ ਰਾਜਾ ਸਲਵਾਨ ਦੇ ਪੁੱਤਰ ਸਨ, ਜਿਨਹਾ ਵਿਚੋਂ ਇਕ ਸੀ "ਸਾਇਰ ਰਾਓ" । ਸਰਾਂ ਜਾਂ ਸਰਾਓ ਜੱਟ ਸਾਇਰ ਰਾਓ ਦੀ ਹੀ ਔਲਾਦ ਹਨ । ਸਾਇਰ ਰਾਓ ਭਟਨੇਰ ਦਾ ਰਾਜਾ ਸੀ । ਬਾਅਦ ਵਿਚ ਇਹ ਲੋਕ ਭਟਨੇਰ ਛੱਡ ਕੇ ਬਠਿੰਡੇ ਵੱਲ ਆ ਵਸੇ ।
 ਬਠਿੰਡੇ ਕੋਲ ਜੱਸੀ, ਪੱਕਾ, ਪਥਰਾਲਾ, ਸੇਖੂ, ਜੋਗੇਵਾਲਾ, ਸ਼ੇਰਗੜ੍ਹ, ਮਸਾਣਾ ਆਦਿ ਸਰਾਵਾਂ ਦੇ ਪਿੰਡ ਹਨ । ਜ਼ਿਲਾ ਮਾਨਸਾ ਵਿਚ ਕੋਟੜਾ ਤੇ ਜ਼ਿਲਾ ਫਿਰੋਜ਼ਪੁਰ ਵਿਚ ਮੁਰਾਦਵਾਲਾ ਵੀ ਸਰਾਵਾਂ ਦੇ ਪਿੰਡ ਹਨ । ਮੁਕਤਸਰ, ਫਰੀਦਕੋਟ ਤੇ ਮੋਗੇ ਜ਼ਿਲੇ ਦੇ ਸਰਾਓ ਬਠਿੰਡੇ ਵੱਲੋਂ ਆ ਕੇ ਹੀ ਇਧਰ ਵਸੇ ਹਨ । ਬਾਦਸ਼ਾਹ ਅਕਬਰ ਵੇਲੇ ਬਾਰਾ ਸਰਾਓ ਇਸ ਕਬੀਲੇ ਦਾ ਚੌਧਰੀ ਸੀ । ਇਹ ਬਠਿੰਡੇ ਕੋਲ ਪਿੰਡ ਪੱਕੇ ਵਿਚ ਰਹਿੰਦਾ ਸੀ ।
 ਸੰਗਰੂਰ, ਪਟਿਆਲੇ ਤੇ ਲੁਧਿਆਣੇ ਜ਼ਿਲੇ ਵਿਚ ਵੀ ਸਰਾਓ ਆਬਾਦ ਹਨ । ਮੁਸਲਮਾਨ ਰਾਜ ਦੇ ਆਉਣ ਤੋਂ ਪਹਿਲਾਂ ਸਰਾਓ ਹੀ ਸਰਹਿੰਦ ਦੇ ਮਾਲਕ ਸਨ । ਅਕਾਲੀ ਫੂਲਾ ਸਿੰਘ ਜੀ ਵੀ ਸਰਾਓ ਜੱਟ ਸਨ ।
 ਹੁਸ਼ਿਆਰਪੁਰ ਵਿਚ ਚਿਪੜਾ, ਬੁਢੀਪਿੰਡ ਤੇ ਭੋਲਾਣਾ ਵੀ ਸਰਾਵਾਂ ਦੇ ਪਿੰਡ ਹਨ । ਸਿਆਲਕੋਟ, ਲਹੌਰ ਤੇ ਗੁਜਰਾਂਵਾਲਾ ਵਿਚ ਵੀ ਸਰਾਵਾਂ ਦੇ ਪਿੰਡ ਹਨ । ਦੁੱਲਾ ਸਿੰਘ ਸਰਾਓ ਮਹਾਰਾਜਾ ਰਣਜੀਤ ਸਿੰਘ ਦਾ ਬਚਪਨ ਦਾ ਸਾਥੀ ਸੀ । ਬਠਿੰਡੇ ਕੋਲ ਪਿੰਡ ਜੱਸੀ ਦਾ ਸੁਪਨਾ ਸਿੰਘ ਸਰਾਓ, ਗੁਰੂ ਗੋਬਿੰਦ ਸਿੰਘ ਜੀ ਦਾ ਸ਼ਰਧਾਲੂ ਸੀ ।


***************************************************************


ਮਾਨ



ਇਸ ਬੰਸ ਦਾ ਵਡੇਰਾ ਮਾਨਪਾਲ ਸੀ। ਇਸ ਨੂੰ ਮਾਨਾ ਵੀ ਕਿਹਾ ਜਾਂਦਾ ਸੀ। ਸ਼ੱਕ ਜਾਤੀ ਦੇ ਕੁਝ ਲੋਕ ਈਸਾ ਤੋਂ 160 ਵਰ੍ਹੇ ਪਹਿਲਾਂ ਟੈਕਸਲਾ, ਮਥੁਰਾ ਤੇ ਸੁਰਾਸ਼ਟਰ ਵਿੱਚ ਮੱਧ ਏਸ਼ੀਆ ਦੇ ਕੈਸਪੀਅਨ ਸਾਗਰ ਦੇ ਖੇਤਰਾਂ ਤੋਂ ਆਕੇ ਹੀ ਵਸੇ ਸਨ। ਆਰੀਆ ਲੋਕਾਂ ਦੇ ਵੱਖ ਵੱਖ ਕਬੀਲੇ ਵੱਖ–ਵੱਖ ਦੇਸ਼ਾਂ ਵਿੱਚ ਘੁੰਮ ਫਿਰ ਕੇ ਵੱਖ–ਵੱਖ ਸਮੇਂ ਸਿੰਧ, ਰਾਜਸਥਾਨ ਤੇ ਪੰਜਾਬ ਪਹੁੰਚੇ ਸਨ।
 ਮੱਧ ਏਸ਼ੀਆ ਤੋਂ ਮਾਨ ਜਾਤੀ ਦੇ ਕੁਝ ਲੋਕ ਯੂਨਾਨ ਅਤੇ ਯੂਰਪ ਵੱਲ ਵੀ ਚਲੇ ਗਏ ਸਨ। ਜਰਮਨੀ ਵਿੱਚ ਵੀ ਮਾਨ, ਭੁੱਲਰ ਤੇ ਹੋਰ ਗੋਤਾਂ ਦੇ ਲੋਕ ਵੱਸਦੇ ਹਨ। ਥਾਮਸ ਮਾਨ ਯੂਰਪ ਦਾ ਮਹਾਨ ਸਾਹਿਤਕਾਰ ਸੀ। ਮਾਨ ਜਗਤ ਪ੍ਰਸਿੱਧ ਗੋਤ ਹੈ। ਸ਼ੁਰੂ–ਸ਼ੁਰੂ ਵਿੱਚ ਜੱਟ ਕਬੀਲੇ ਸੂਰਜ, ਚੰਦ ਤੇ ਸ਼ਿਵ ਦੀ ਮਾਨਤਾ ਕਰਦੇ ਸਨ। ਇਸ ਕਾਰਨ ਹੀ ਮਾਨ, ਭੁੱਲਰ ਤੇ ਹੇਰਾਂ ਨੂੰ ਸ਼ਿਵ ਗੋਤਰੀ ਜੱਟ ਕਿਹਾ ਜਾਂਦਾ ਹੈ।

 ਜੱਟ ਆਪਣੇ ਆਪ ਨੂੰ ਵਿਸ਼ੇਸ਼ ਜਾਤੀ ਸਮਝਤੇ ਹਨ। ਉਨ੍ਹਾਂ ਨੂੰ ਜੱਟ ਹੋਣ ਤੇ ਮਾਣ ਹੁੰਦਾ ਹੈ। ਜੱਟਾਂ ਦੇ ਬਹੁਤੇ ਗੋਤ ਉਨ੍ਹਾਂ ਦੇ ਵਡੇਰਿਆਂ ਦੇ ਨਾਂ ਤੇ ਪ੍ਰਚਲਿਤ ਹੋਏ ਹਨ। ਗੋਤ, ਜੱਟ ਦੀ ਪਹਿਚਾਣ ਤੇ ਸ਼ਾਨ ਹੁੰਦਾ ਹੈ। ਯੂਨਾਨੀ ਇਤਿਹਾਸਕਾਰ ਜੱਟਾਂ ਨੂੰ ਬਹਾਦਰ ਤੇ ਮਹਾਨ ਸਮਝਦੇ ਸਨ। ਛੇਵੀਂ, ਸੱਤਵੀਂ ਸਦੀ ਵਿੱਚ ਬ੍ਰਾਹਮਣਵਾਦ ਦਾ ਜ਼ੋਰ ਸੀ। ਬ੍ਰਾਹਮਣ ਜੱਟਾਂ ਨਾਲੋਂ ਖੱਤਰੀਆਂ ਨੂੰ ਉਚਾ ਸਮਝਦੇ ਸਨ। ਸਾਕਾ ਤੇ ਬਿਕਰਮ ਸੰਮਤ ਵੀ ਜੱਟਾਂ ਨਾਲ ਹੀ ਸੰਬੰਧਿਤ ਹਨ।

 ਮਾਨ ਭਾਈਚਾਰੇ ਦੇ ਲੋਕ ਪਹਿਲਾਂ ਗੁਜਰਾਤ ਤੇ ਮਹਾਰਾਸ਼ਟਰ ਵਿੱਚ ਆਬਾਦ ਹੋਏ। ਇਸ ਬੰਸ ਦੇ ਦੋ ਪ੍ਰਸਿੱਧ ਰਾਜੇ ਵਰਨਮਾਨ ਤੇ ਰੁਧਰ ਮਾਨ ਹੋਏ ਹਨ। ਮਹਾਰਾਸ਼ਟਰ ਦੇ ਗੋਆ ਵਿੱਚ ਕੌਂਕਣ ਖੇਤਰਾਂ ਵਿੱਚ ਮਾਨ ਰਾਜਿਆਂ ਦੇ ਸਿੱਕੇ ਮਿਲੇ ਹਨ। ਵਿਸ਼ਨੂੰ ਪੁਰਾਣ ਵਿੱਚ ਇਨ੍ਹਾਂ ਨੂੰ ਗੰਧਰਵ ਖੇਤਰ ਦਾ ਇੱਕ ਬਹਾਦਰ ਕਬੀਲਾ ਦੱਸਿਆ ਗਿਆ ਹੈ। ਗੰਧਰਵ ਖੇਤਰ ਵਿੱਚ ਕਾਬੁਲ, ਪੇਸ਼ਾਵਰ ਤੇ ਰਾਵਲਪਿੰਡੀ ਆਦਿ ਦੇ ਖੇਤਰ ਸ਼ਾਮਿਲ ਸਨ।

 ਅੱਠਵੀਂ ਸਦੀ ਵਿੱਚ ਮਾਨ ਰਾਜਸਥਾਨ ਤੇ ਕੋਟਾ ਦੇ ਚਤੌੜ ਆਦਿ ਖੇਤਰਾਂ ਵਿੱਚ ਰਾਜ ਕਰਦੇ ਸਨ। ਇਸ ਇਲਾਕੇ ਤੇ ਧਾਵਲ ਮੌੜ ਦਾ ਕਬਜ਼ਾ ਸੀ। ਮੌੜ ਵੀ ਮਾਨਾ ਦਾ ਉਪਗੋਤ ਹੈ। ਕੋਟਾ ਬੂੰਦੀ ਦੇ ਇਲਾਕੇ ਵਿੱਚ ਇੱਕ ਮਾਨਪੂਤਾਂ ਨਾਲ ਵੀ ਜੋੜਦੇ ਹਨ। ਜੈਪੁਰ ਦੇ ਨੇੜੇ ਮਾਨਾ ਗੋਤ ਵਿੱਚ ਠਾਕਰ ਰਾਜਪੂਤ ਵੀ ਹਨ। ਮਾਨਾਂ ਦੇ ਭੱਟ ਮਾਨ ਗੋਤੀ ਜੱਟਾਂ ਨੂੰ ਰਾਜਪੂਤੀ ਮੂਲ ਦੇ ਸਭ ਤੋਂ ਪੁਰਾਣੇ ਕਸ਼ਤਰੀ ਦੱਸਦੇ ਹਨ। ਇਹ ਰਾਜਸਥਾਨ ਦੇ ਖੇਤਰ ਤੋਂ ਉਠ ਕੇ ਪੰਜਾਬ ਦੇ ਮਾਲਵਾ ਖੇਤਰ ਵਿੱਚ ਸਿੱਧੂ, ਬਰਾੜਾਂ ਤੋਂ ਕਾਫ਼ੀ ਸਮਾਂ ਪਹਿਲਾਂ ਆਕੇ ਆਬਾਦ ਹੋਏ। ਮਾਨਾਂ, ਭੁੱਲਰਾਂ ਤੇ ਹੇਰਾਂ ਨੂੰ ਹੀ ਮਾਲਵੇ ਦੇ ਅਸਲੀ ਤੇ ਪੁਰਾਣੇ ਜੱਟ ਮੰਨਿਆ ਜਾਂਦਾ ਹੈ। ਇਨ੍ਹਾਂ ਤਿੰਨ ਜੱਟ ਗੋਤਾਂ ਨੂੰ ਅਸਲ ਵਿੱਚ ਢਾਈ ਗਿਣਿਆ ਜਾਂਦਾ ਹੈ। ਮਾਨ, ਭੁੱਲਰ ਤੇ ਹੇਅਰ ਅੱਧਾ। ਮਾਲਵੇ ਵਿੱਚ ਇਨ੍ਹਾਂ ਦੀਆਂ ਭੱਟੀਆਂ ਤੇ ਸਿੱਧੂ ਬਰਾੜਾਂ ਨਾਲ ਕਈ ਲੜਾਈਆਂ ਹੋਈਆਂ ਸਨ। ਮਾਨ ਕਈ ਪੀੜੀਆਂ ਰਾਜ ਕਰਕੇ ਗੁਜਰਾਤ ਤੇ ਮਹਾਰਾਸ਼ਟਰ ਤੇ ਖੇਤਰਾਂ ਵਿਚੋਂ ਉਠਕੇ ਤੀਜੀ ਸਦੀ ਵਿੱਚ ਮਾਲਵੇ ਵਿੱਚ ਆਏ ਤੇ ਸਾਰੇ ਮਾਲਵੇ ਵਿੱਚ ਫੈਲ ਗਏ।

 ਸ਼ੱਕਸਤਾਨ ਤੋਂ ਆਏ ਹੋਏ ਸ਼ਾਹੀ ਗੋਤ ਦੇ ਸਰਦਾਰ ਮਾਨਸ਼ਾਹ ਨੇ ਮਾਲਵੇ ਵਿੱਚ ਤੀਜੀ ਈਸਵੀਂ ਵਿੱਚ ਬਠਿੰਡੇ ਦੇ ਇਲਾਕੇ ਵਿੱਚ ਆਕੇ ਮਾਨਸਾ ਖੇਤਰ ਨੂੰ ਆਬਾਦ ਕੀਤਾ ਅਤੇ ਮਾਨਸਾ ਸ਼ਹਿਰ ਦੀ ਨੀਂਹ ਰੱਖੀ। ਸੰਤ ਵਿਸਾਖਾ ਸਿੰਘ ਇਤਿਹਾਸਕਾਰ ਤਾਂ ਮਾਨ ਸ਼ਾਹੀਆਂ ਨੂੰ ਸ਼ੱਕ ਬੰਸ ਵਿਚੋਂ ਮੰਨਦਾ ਹੈ। ਇਹ ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ, ਮਥਰਾ ਆਦਿ ਵਿੱਚ ਹੁੰਦੇ ਹੋਏ ਪੰਜਾਬ ਦੇ ਮਾਲਵਾ ਖੇਤਰ ਵਿੱਚ ਪਹੁੰਚੇ ਸਨ। ਲੈਕਚਰਾਰ ਦੇ ਸਰਾਜ ਛਾਜਲੀ ਵੀ ਲਿਖਦਾ ਹੈ ਕਿ ਮਾਨ, ਖੇੜੇ ਤੇ ਮੋਂਗੇ ਗੋਤਾਂ ਦੇ ਜੱਟ, ਅੱਜ ਤੋਂ ਕਈ ਸੌ ਸਾਲ ਪਹਿਲਾਂ, ਰਾਜਸਥਾਨ ਤੇ ਮੱਧ ਪ੍ਰਦੇਸ਼ ਦੀ ਹੱਦ ਅਤੇ ਚੰਬਲ ਨਦੀ ਦੇ ਨੇੜਿਉਂ, ਉਜੜ ਕੇ ਆਪਣੀਆਂ ਗੱਡੀਆਂ ਵਿੱਚ ਸਾਮਾਨ ਲੈ ਕੇ ਖੁਡਾਲਾ ਜਿਲ੍ਹਾ ਮਾਨਸਾ ਵੱਲ ਆ ਗਏ ਅਤੇ ਮਾਨਸਾ ਦੇ ਖੇਤਰ ਵਿੱਚ ਹੀ ਵੱਸ ਗਏ। ਮਾਲਵੇ ਵਿੱਚ ਪਹਿਲਾਂ ਇਹ ਮਾਨਸਾ ਤੇ ਬਠਿੰਡਾ ਖੇਤਰਾਂ ਵਿੱਚ ਹੀ ਆਬਾਦ ਹੋਏ। ਭੁੱਲਰ ਤੇ ਹੇਅਰ ਵੀ ਇਨ੍ਹਾਂ ਨਾਲ ਰਲਮਿਲ ਗਏ। ਸਰ ਇੱਬਟਸਨ ਦੇ ਅਨੁਸਾਰ ਦਲਾਲ ਤੇ ਮਾਨ ਜੱਟ ਰਾਠੌਰ ਰਾਜਪੂਤਾਂ ਵਿਚੋਂ ਹਨ। ਇਨ੍ਹਾਂ ਦੇ ਵਡੇਰੇ ਪਹਿਲਾਂ ਰੋਹਤਕ ਦੇ ਇਲਾਕੇ ਦੇ ਵਿੱਚ ਆਬਾਦ ਹੋਏ। ਇੱਕ ਵਡੇਰੇ ਧੰਨਾ ਰਾਉ ਨੇ ਬੜਗੁਜ਼ਰ ਗੋਤ ਦੀ ਜੱਟੀ ਨਾਲ ਵਿਆਹ ਕਰ ਲਿਆ ਸੀ। ਉਸ ਦੇ ਚਾਰ ਪੁੱਤਰ ਹੋਏ। ਜਿਨ੍ਹਾਂ ਦੇ ਨਾਮ ਤੇ ਉਨ੍ਹਾਂ ਦੇ ਚਾਰ ਗੋਤ ਦਲਾਲ, ਮਾਨ, ਦੇਸਵਾਲ ਤੇ ਸੇਵਲ ਪ੍ਰਚਲਿਤ ਹੋਏ। ਇਹ ਚਾਰੇ ਗੋਤਾਂ ਦੇ ਲੋਕ ਆਪਸ ਵਿੱਚ ਰਿਸ਼ਤੇਦਾਰੀ ਹੀ ਨਹੀਂ ਕਰਦੇ ਕਿਉਂਕਿ ਇਨ੍ਹਾਂ ਦਾ ਵਡੇਰਾ ਇੱਕ ਸੀ। ਕੁਝ ਮਾਨ ਭਾਈਚਾਰੇ ਦੇ ਹਿੰਦੂ ਜਾਟ ਹਰਿਆਣੇ ਦੇ ਰੋਹਤਕ, ਕਰਨਾਲ, ਹਿੱਸਾਰ ਆਦਿ ਖੇਤਰਾਂ ਵਿੱਚ ਵੀ ਵੱਸਦੇ ਹਨ।

 ਪਟਿਆਲੇ ਖੇਤਰ ਦੇ ਕੁਝ ਮਾਨ ਕਹਿੰਦੇ ਹਨ ਕਿ ਉਨ੍ਹਾਂ ਦੇ ਵਡੇਰੇ ਬਠਿੰਡੇ ਦੇ ਰਾਜੇ ਬਿਨੇਪਾਲ ਦੇ ਸਮੇਂ ਗੜ੍ਹਗਜ਼ਨੀ ਤੋਂ ਆਏ ਸਨ। ਇੱਕ ਹੋਰ ਰਵਾਇਤ ਹੈ ਕਿ ਮਾਨ ਜੱਟ ਬਿਨੇਪਾਲ ਦੀ ਬੰਸ ਵਿਚੋਂ ਹਨ। ਇਹ ਬਿਨੇਪਾਲ ਵਰੀਆ ਰਾਜਪੂਤ ਸੀ। ਬਿਨੇਪਾਲ ਦੇ ਚਾਰ ਪੁੱਤਰ ਪਰਾਗਾ, ਸੰਧਰ, ਖੇਲਾ ਅਤੇ ਮੋੜ ਸਨ। ਪਰਾਗੇ ਦੀ ਬੰਸ ਨਾਭੇ ਦੇ ਖੇਤਰ ਵਿੱਚ ਆਬਾਦ ਹੋਈ। ਬਿਨੇਪਾਲ ਨੇ ਭੱਟੀਆਂ ਨੂੰ ਬਠਿੰਡੇ ਦੇ ਇਲਾਕੇ ਵਿਚੋਂ ਭਜਾ ਦਿੱਤਾ। ਬਿਨੇਪਾਲ ਗਜ਼ਨੀ ਦਾ ਆਖ਼ਰੀ ਹਿੰਦੂ ਰਾਜਾ ਸੀ। ਬਿਨੇਪਾਲ ਦੀ ਬੰਸ ਦੇ ਚੌਧਰੀ ਭੂੰਦੜ ਖ਼ਾਨ ਤੇ ਮਿਰਜ਼ਾ ਖ਼ਾਨ ਨੂੰ ਬਾਦਸ਼ਾਹ ਵੱਲੋਂ ਸ਼ਾਹ ਦਾ ਖਿਤਾਬ ਮਿਲਿਆ ਸੀ।

 ਮਾਨਾ ਦੀ ਮਾਨ ਸ਼ਾਹੀ ਮੂੰਹੀ ਇਸ ਬੰਸ ਵਿਚੋਂ ਹੈ। ਮਾਨ ਦੇ 12 ਪੁੱਤਰ ਸਨ। ਇਨ੍ਹਾਂ ਦੇ ਨਾਮ ਤੇ ਮਾਨਾਂ ਦੀਆਂ 12 ਮੁੱਖ ਮੂੰਹੀਆਂ ਹਨ। ਅਸਲ ਵਿੱਚ ਮਾਨਾਂ ਦਾ ਘਰ ਉਤਰੀ ਮਾਲਵਾ ਹੀ ਹੈ। ਭੁੱਲਰ ਭਾਈਚਾਰੇ ਦੇ ਲੋਕ ਵੀ ਮਾਨਾਂ ਦੇ ਨਜ਼ਦੀਕ ਹੀ ਵੱਸਦੇ ਰਹੇ ਹਨ। ਦੋਵੇਂ ਰਲਕੇ ਸਿੱਧੂ, ਬਰਾੜਾਂ ਨਾਲ ਟਕਰਾ ਲੈਂਦੇ ਰਹੇ ਹਨ। ਜਲੰਧਰ ਅਤੇ ਕਰਨਾਲ ਦੇ ਮਾਨ ਆਪਣਾ ਪਿਛੋਕੜ ਬਠਿੰਡਾ ਹੀ ਦੱਸਦੇ ਹਨ। ਪੁਰਾਣੀ ਜੀਂਦ ਅਤੇ ਸੰਗਰੂਰ ਰਿਆਸਤ ਵਿੱਚ ਇਨ੍ਹਾਂ ਦੇ ਜਠੇਰੇ ਬਾਬੇ ਬੋਲਾ ਦਾ ਚਉ ਵਿੱਚ ਸਥਾਨ ਹੈ। ਉਸ ਦੀ ਦੀਵਾਲੀ ਅਤੇ ਵਿਆਹ ਸ਼ਾਦੀ ਸਮੇਂ ਖਾਸ ਮਾਨਤਾ ਕੀਤੀ ਜਾਂਦੀ ਹੈ। ਮਾਲਵੇ ਵਿੱਚ ਮਾਨਾ ਦਾ ਮੌੜ ਖ਼ਾਨਦਾਨ ਵੀ ਬਹੁਤ ਪ੍ਰਸਿੱਧ ਹੈ। ਮਾਨਸ਼ਾਹੀ ਬਹੁਤੇ ਮਾਨਸਾ ਵਿੱਚ ਹੀ ਹਨ। ਮੁਕਤਸਰ ਦੇ ਇਲਾਕੇ ਗਿੱਦੜਬਾਹਾ ਅਤੇ ਲਾਲਾ ਬਾਈ ਆਦਿ ਵਿੱਚ ਯਾਤਰੀ ਕੇ ਮਾਨ ਆਬਾਦ ਹਨ।

 ਮਾਨਾ ਦੇ ਪੁਰਾਣੇ ਪਿੰਡ ਬੁਰਜ ਮਾਨਸਾ, ਬੜੀ ਮਾਨਸਾ, ਮੌੜ, ਮਾਨਾ, ਮਾਨਾ ਵਾਲਾ ਤੇ ਸ਼ੇਰ ਕੋਟੀਆ ਆਦਿ ਹਨ। ਸਿੱਖ ਰਾਜ ਕਾਇਮ ਕਰਨ ਵੇਲੇ ਮਾਨ ਸਰਦਾਰਾਂ ਨੇ ਰਣਜੀਤ ਸਿੰਘ ਦੀ ਡਟ ਕੇ ਸਹਾਇਤਾ ਕੀਤੀ। ਫਤਿਹ ਸਿੰਘ ਮਾਨ ਮਹਾਰਾਜ ਰਣਜੀਤ ਸਿੰਘ ਦਾ ਪੱਕਾ ਸਾਥੀ ਸੀ। ਤੇਜਵੰਤ ਸਿੰਘ ਮਾਨ ਮਾਲਵੇ ਦਾ ਮਹਾਨ ਲੇਖਕ ਹੈ।

 ਮਾਨ ਦੇ ਦਲਾਲ ਆਦਿ ਗੋਤਾਂ ਬਾਰੇ ਭਾਟਾਂ ਦੀਆਂ ਵਹੀਆਂ ਭਰੋਸੇਯੋਗ ਤੇ ਠੀਕ ਨਹੀਂ ਹਨ। ਖ਼ਾਨਦਾਨ ਮੌੜਾਂ ਵਿੱਚ ਮੌੜ (ਨਾਭਾ) ਪਿੰਡ ਦੇ ਵਸਨੀਕ ਸਰਦਾਰ ਧੰਨਾ ਸਿੰਘ ਮਲਵਈ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦਾ ਨਿਡਰ ਤੇ ਸੂਰਬੀਰ ਜਰਨੈਲ ਸੀ। ਜਦ ਖਾਲਸੇ ਨੇ ਸੰਮਤ 1875 ਬਿਕਰਮੀ ਵਿੱਚ ਮੁਲਤਾਨ ਨੂੰ ਫਤਿਹ ਕੀਤਾ ਸੀ ਤਦ ਇਨ੍ਹਾਂ ਨੇ ਹੀ ਅੱਗੇ ਵੱਧ ਕੇ ਮੁਲਤਾਨ ਦੇ ਨਵਾਬ ਮੁਜ਼ੱਫਰ ਖ਼ਾਂ ਦਾ ਸਿਰ ਵੱਢਿਆ ਸੀ। ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਬਾਈ ਮਾਨ ਸਰਦਾਰ ਫ਼ੌਜਾਂ ਦੇ ਅਫ਼ਸਰ ਸਨ। ਇਨ੍ਹਾਂ ਦਾ ਬਹੁਤ ਪ੍ਰਭਾਵ ਸੀ। ਸਰ ਲੈਪਲ ਗਰੀਫਨ ਨੇ ਆਪਣੀ ਕਿਤਾਬ ‘ਪੰਜਾਬ ਚੀਫਸ ਵਿੱਚ ਕੁਝ ਮਾਨ ਸਰਦਾਰਾਂ ਨੂੰ ਬਹਾਦਰ ਤੇ ਸੱਚੇ ਮਰਦ ਮੰਨਿਆ ਹੈ। ਇਹ ਮੱਧ ਏਸ਼ੀਆ ਜਰਮਨੀ ਅਤੇ ਬਰਤਾਨੀਆਂ ਵਿੱਚ ਵੀ ਮਾਨ ਗੋਤ ਦੇ ਗੋਰੇ ਮਿਲਦੇ ਹਨ। ਪੰਜਾਬੀਆਂ ਨਾਲ ਰਲਦੇ–ਮਿਲਦੇ ਹਨ।

 ਮਹਾਰਾਜਾ ਰਣਜੀਤ ਸਿੰਘ ਦਾ ਇੱਕ ਪ੍ਰਸਿੱਧ ਜਰਨੈਲ ਬੁੱਧ ਸਿੰਘ ਮਾਨ ਵੀ ਸੀ। ਉਸ ਦੀ ਬੰਸ ਵਿਚੋਂ ਮਹਾਨ ਅਕਾਲੀ ਲੀਡਰ ਸਿਮਰਨਜੀਤ ਸਿੰਘ ਮਾਨ ਹੈ।

 ਮਾਨ ਗੋਤ ਦੇ ਕੁਝ ਲੋਕ ਮਜ਼੍ਹਬੀ ਸਿੱਖ ਅਤੇ ਛੀਂਬੇ ਵੀ ਹੁੰਦੇ ਹਨ। ਛੀਂਬੇ ਟਾਂਕ ਕਸ਼ਤਰੀ ਹੁੰਦੇ ਹਨ। ਮਾਨ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। 1881 ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਮਾਨ ਭਾਈਚਾਰੇ ਦੀ ਕੁੱਲ ਗਿਣਤੀ 53,970 ਸੀ। ਪੰਜਾਬ ਵਿੱਚ ਮਾਨ ਨਾਮ ਦੇ ਕਈ ਪਿੰਡ ਹਨ। ਕੁਝ ਮਾਨ ਨਾਮ ਦੇ ਪਿੰਡਾਂ ਵਿੱਚ ਮਾਨ ਵੱਸਦੇ ਹਨ ਅਤੇ ਕੁਝ ਮਾਨ ਨਾਮ ਦੇ ਪਿੰਡਾਂ ਨੂੰ ਮਾਨ, ਸਿੱਧੂਆਂ ਤੋਂ ਹਾਰਕੇ ਛੱਡ ਗਏ ਸਨ। ਬੀਦੋਵਾਲੀ ਦੇ ਪਾਸ ਵੀ ਮਾਨ ਭਾਈਚਾਰੇ ਦਾ ਇੱਕ ਮਾਨਾਂ ਪਿੰਡ ਸੀ। ਇਸ ਪਿੰਡ ਨੂੰ ਸਿੱਧੂ ਬਰਾੜਾਂ ਨੇ ਮਾਨਾਂ ਤੋਂ ਜਿੱਤ ਲਿਆ। ਅੱਜਕੱਲ੍ਹ ਇਸ ਪਿੰਡ ਵਿੱਚ ਸਾਰੇ ਸਿੱਧੂ ਬਰਾੜ ਹੀ ਹਨ। ਮੁਕਤਸਰ ਵਿੱਚ ਦੌਲਾ, ਆਧਣੀਆਂ, ਖੁੱਡੀਆਂ ਮਹਾਂਸਿੰਘ, ਅਬੁਲਖੁਰਾਣਾ, ਬਾਮ ਤੇ ਮੌੜਾਂ ਆਦਿ ਵਿੱਚ ਬਹੁਤੇ ਮਾਨ ਭਾਈਚਾਰੇ ਦੇ ਲੋਕ ਹੀ ਵੱਸਦੇ ਹਨ। ਮੋਗੇ ਦੇ ਪੂਰਬ ਉਤਰ ਵੱਲ ਵੀ ਮਾਨਾਂ ਦਾ ਕਾਫ਼ੀ ਪਸਾਰ ਹੋਇਆ। ਦੌਧਰ ਤੇ ਕਿਸ਼ਨਪੁਰਾ ਆਦਿ ਵਿੱਚ ਵੀ ਮਾਨ ਵੱਸਦੇ ਹਨ। ਮਾਨਾਂ ਦਾ ਘਰ ਮਾਲਵਾ ਹੈ ਅਤੇ ਇਹ ਭੁੱਲਰ ਗੋਤੀਆਂ ਦੇ ਪੂਰਬ ਵਿੱਚ ਹੀ ਹਨ। ਬਠਿੰਡੇ ਖੇਤਰ ਵਿੱਚ ਵੀ ਮਾਨ ਕਾਫ਼ੀ ਹਨ। ਮੌੜ, ਮਾਨਸ਼ਾਹੀਏ ਤੇ ਯਾਤਰੀ ਕੇ ਮਾਨ ਪ੍ਰਸਿੱਧ ਉਪਗੋਤ ਹਨ। ਲੁਧਿਆਣੇ ਵਿੱਚ ਮਾਨ, ਚੌਕੀ ਮਾਨ, ਸ਼ੇਖ ਦੌਲਤ ਤੇ ਕੁਮਕਲਾਂ, ਦੁਰਾਹ ਆਦਿ ਪਿੰਡਾਂ ਵਿੱਚ ਵੀ ਉਸਮਾਂ ਤੇ ਬਟਾਲਾ ਖੇਤਰ ਵਿੱਚ ਮਾਨ ਭਾਈਚਾਰੇ ਦੇ ਲੋਕ ਕਾਫ਼ੀ ਗਿਣਤੀ ਵਿੱਚ ਰਹਿੰਦੇ ਹਨ। ਸੰਗਰੂਰ ਖੇਤਰ ਵਿੱਚ ਮੌੜਾਂ ਤੇ ਸਤੋਜ਼ ਮਾਨਾ ਉਘੇ ਪਿੰਡ ਹਨ। ਪਟਿਆਲੇ ਦੇ ਨਾਭੇ ਦੇ ਇਲਾਕੇ ਵਿੱਚ ਵੀ ਮਾਨ ਕਾਫ਼ੀ ਹਨ। ਫਤਿਹਗੜ੍ਹ ਸਾਹਿਬ ਦੇ ਖੇਤਰ ਵਿੱਚ ਪਿੰਡ ਕਿਲ੍ਹਾ ਹਰਨਾਮ ਸਿੰਘ ਤਲਾਣੀਆਂ ਵੀ ਮਾਨ ਸਰਦਾਰਾਂ ਦਾ ਬਹੁਤ ਪ੍ਰਸਿੱਧ ਪਿੰਡ ਹੈ। ਰੋਪੜ ਖੇਤਰ ਵਿੱਚ ਵੀ ਮਾਨਾਂ ਦੇ ਕਾਫ਼ੀ ਪਿੰਡ ਹਨ। ਫਿਰੋਜ਼ਪੁਰ ਜਿਲ੍ਹੇ ਵਿੱਚ ਸੁਹੇਲੇਵਾਲਾ, ਮੋੜ ਨੌਅਬਾਦ, ਮੌੜ ਠਾਹੜਾ ਵੀ ਮਾਨਾਂ ਦੇ ਉਘੇ ਪਿੰਡ ਹਨ।

 ਪੱਛਮੀ ਪੰਜਾਬ ਵਿੱਚ ਵੀ ਮਾਨ ਲਾਹੌਰ, ਸਿਆਲਕੋਟ, ਝੰਗ, ਗੁਜਰਾਂਵਾਲਾ, ਗੁਜਰਾਤ ਤੱਕ ਕਾਫ਼ੀ ਗਿਣਤੀ ਵਿੱਚ ਵੱਸਦੇ ਹਨ। ਪੱਛਮੀ ਪੰਜਾਬ ਵਿੱਚ ਬਹੁਤੇ ਮਾਨ ਜੱਟ ਮੁਸਲਮਾਨ ਸਨ। ਪੂਰਬੀ ਪੰਜਾਬ ਵਿੱਚ ਸਾਰੇ ਮਾਨ ਸਿੱਖ ਹਨ। ਹਰਿਆਣੇ ਵਿੱਚ ਕੁਝ ਮਾਨ ਹਿੰਦੂ ਜਾਟ ਹਨ।

 ਮਾਨ ਬਹੁਤ ਹੀ ਸਿਆਣੇ ਤੇ ਸੰਜਮੀ ਜੱਟ ਹੁੰਦੇ ਹਨ। ਦੁਆਬੇ ਵਿਚੋਂ ਕੁਝ ਮਾਨ ਅਮਰੀਕਾ, ਕੈਨੇਡਾ ਤੇ ਆਸਟਰੇਲੀਆ ਆਦਿ ਬਾਹਰਲੇ ਦੇਸ਼ਾਂ ਵਿੱਚ ਜਾਕੇ ਵੀ ਆਬਾਦ ਹੋ ਗਏ ਹਨ। ਮਾਨ ਇੱਕ ਵੱਡਾ ਤੇ ਪੁਰਾਣਾ ਗੋਤ ਹੈ। ਇਹ ਸਾਰੇ ਪੰਜਾਬ ਵਿੱਚ ਦੂਰ–ਦੂਰ ਤੱਕ ਫੈਲੇ ਹੋਏ ਹਨ। ਸਿੱਧੂ, ਬਰਾੜਾਂ, ਵਿਰਕਾਂ, ਸੰਘੇ ਧਾਲੀਵਾਲਾਂ ਤੇ ਗਰੇਵਾਲਾਂ ਆਦਿ ਦੇ ਇਤਿਹਾਸ ਬਾਰੇ ਖੋਜ ਪੁਸਤਕਾਂ ਛਪੀਆਂ ਹਨ। ਮਾਨ ਗੋਤ ਦਾ ਇਤਿਹਾਸ ਅਜੇ ਤੱਕ ਕਿਸੇ ਮਾਨ ਇਤਿਹਾਸਕਾਰ ਨੇ ਖੋਜ ਕਰਕੇ ਠੀਕ ਤੇ ਪੂਰਾ ਨਹੀਂ ਲਿਖਿਆ ਹੈ। ਹਰਦੁਆਰ ਦੇ ਪਰੋਹਤ ਵੀ ਮਾਨ ਗੋਤ ਬਾਰੇ ਵੱਖ–ਵੱਖ ਵਿਚਾਰ ਰੱਖਦੇ ਹਨ। ਮਾਨ ਗੋਤ ਦੇ ਜੱਟਾਂ ਬਾਰੇ ਅਜੇ ਹੋਰ ਖੋਜ ਹੋਣੀ ਚਾਹੀਦੀ ਹੈ।

 ਮੌੜ ਖ਼ਾਨਦਾਨ ਦੇ ਮਾਨ ਮੋਰ ਨੂੰ ਸਤਿਕਾਰ ਨਾਲ ਵੇਖਦੇ ਹਨ ਕਿਉਂਕਿ ਇਸ ਖ਼ਾਨਦਾਨ ਦੇ ਵਡੇਰੇ ਨੂੰ ਬਚਪਨ ਵਿੱਚ ਮੋਰ ਨੇ ਸੱਪ ਤੋਂ ਬਚਾਇਆ ਸੀ। ਮਾਨ, ਭੁੱਲਰੇ ਤੇ ਹੇਅਰ ਅੱਕ ਨੂੰ ਵੱਢਣਾ ਪਾਪ ਸਮਝਦੇ ਹਨ ਕਿਉਂਕਿ ਅੱਕ ਦੇ ਪੱਤੇ ਸ਼ਿਵਜੀ ਮਹਾਰਾਜ ਨੂੰ ਸ਼ਿਵ ਮੰਦਿਰ ਵਿੱਚ ਸ਼ਰਧਾ ਨਾਲ ਭੇਂਟ ਕੀਤੇ ਜਾਂਦੇ ਸਨ। ਇਹ ਤਿੰਨੇ ਗੋਤ ਸ਼ਿਵਜੀ ਨੂੰ ਮਹਾਦੇਵ ਮੰਨਦੇ ਹਨ। ਮਾਨ, ਮੰਡ, ਦਾਹੀਏ, ਵਿਰਕ ਆਦਿ ਪ੍ਰਾਚੀਨ ਜੱਟ ਉਪ ਜਾਤੀਆਂ ਮੱਧ ਏਸ਼ੀਆ ਦੇ ਵੱਖ–ਵੱਖ ਖੇਤਰਾਂ ਤੋਂ ਚਲਕੇ ਈਸਵੀਂ ਸੰਨ ਤੋਂ ਕਾਫ਼ੀ ਸਮਾਂ ਪਹਿਲਾਂ ਹੀ ਭਾਰਤ ਵਿੱਚ ਆ ਗਈਆਂ ਸਨ।

 ਜੱਟ ਧਾੜਵੀ ਖੁੱਲ੍ਹ ਦਿਲੇ ਤੇ ਖਾੜਕੂ ਕ੍ਰਿਸਾਨ ਕਬੀਲੇ ਸਨ। ਕਹਾਵਤ ਹੈ, ‘‘ਮਾਨ, ਪੂੰਨੀਆਂ, ਚੱਠੇ, ਖਾਨ ਪਾਨ ਮੇਂ ਅਲਗ ਅਲਗ, ਲੂਟਨੇ ਮੇਂ ਕੱਠੇ‘‘।


*********************************************************************************


ਢਿੱਲੋਂ



ਇਹ ਸਰੋਆ ਰਾਜਪੂਤਾਂ ਵਿਚੋਂ ਹਨ। ਅੱਠਵੀਂ ਸਦੀ ਵਿੱਚ ਤੂਰਾਂ ਨੇ ਸ਼ਾਹ ਸਰੋਆ ਦੀ ਬੰਸ ਦੇ ਲੋਕਾਂ ਢਿੱਲੋਂ, ਸੰਘੇ, ਮੱਲ੍ਹੀ, ਦੋਸਾਂਝ ਤੇ ਢੀਂਡਸੇ ਭਾਈਚਾਰੇ ਦੇ ਲੋਕਾਂ ਤੋਂ ਦਿੱਲੀ ਖੋਈ ਸੀ। ਇਹ ਦਿੱਲੀ ਦਾ ਖੇਤਰ ਛੱਡਕੇ ਰਾਜਸਤਾਨ ਵੱਲ ਆ ਗਏ। ਫਿਰ ਕਾਫ਼ੀ ਸਮੇਂ ਮਗਰੋਂ ਇਸ ਭਾਈਚਾਰੇ ਦੇ ਲੋਕ ਸਿਰਸੇ ਤੇ ਬਠਿੰਡੇ ਦੇ ਇਲਾਕੇ ਤੋਂ ਉਠਕੇ ਹੌਲੀ-ਹੌਲੀ ਸਾਰੇ ਪੰਜਾਬ ਵਿੱਚ ਖਿਲਰ ਗਏ। ਕੁਝ ਬਠਿੰਡੇ ਤੋਂ ਚੱਲਕੇ ਅੱਗੇ ਫਿਰੋਜ਼ਪੁਰ ਤੇ ਲੁਧਿਆਣੇ ਦੇ ਸਤਲੁਜ ਦਰਿਆ ਦੇ ਨਾਲ ਲਗਦੇ ਖੇਤਰਾਂ ਵਿੱਚ ਪਹੁੰਚ ਗਏ। ਫਿਰੋਜ਼ਪੁਰ ਦੇ ਬਹੁਤੇ ਢਿੱਲੋਂ ਮਾਝੇ ਵੱਲ ਚਲੇ ਗਏ। ਲੁਧਿਆਣੇ ਖੇਤਰ ਤੋਂ ਬਹੁਤੇ ਢਿੱਲੋਂ ਦੁਆਬੇ ਵੱਲ ਚਲੇ ਗਏ। ਢਿੱਲੋਂ ਸੂਰਜਬੰਸੀ ਹਨ।
 ਅੰਮ੍ਰਿਤਸਰੀ ਢਿਲੋਆਂ ਦੀ ਬੰਸਾਵਲੀ ਅਨੁਸਾਰ ਢਿੱਲੋਂ ਮਹਾਂਭਾਰਤ ਦੇ ਸੂਰਮੇ ਤੇ ਮਹਾਨ ਦਾਨੀ ਰਾਜਾ ਕਰਣ ਦੇ ਪੁੱਤਰ ਲੋਹਸੈਨ ਦਾ ਪੁੱਤਰ ਸੀ। ਕਰਣ ਕੁਰੂਕਸ਼ਤੇਰ ਦੇ ਯੁੱਧ ਵਿੱਚ ਮਾਰਿਆ ਗਿਆ ਸੀ। ਉਸ ਦੀ ਬੰਸ ਦੇ ਲੋਕ ਪਹਿਲਾਂ ਰਾਜਸਤਾਨ ਤੇ ਫਿਰ ਪੰਜਾਬ ਦੇ ਬਠਿੰਡਾ ਖੇਤਰ ਵਿੱਚ ਆਏ। ਹੁਣ ਵੀ ਬਠਿੰਡਾ ਦੇ ਦੱਖਣੀ ਖੇਤਰ ਵਿੱਚ ਢਿੱਲੋਂ ਜੱਟ ਕਾਫ਼ੀ ਗਿਣਤੀ ਵਿੱਚ ਆਬਾਦ ਹਨ। ਢਿੱਲੋਂ ਖਾਨਦਾਨ ਦੇ ਲੋਕ ਮੋਗੇ ਦੇ ਖੇਤਰ ਵਿੱਚ ਵੀ ਕਾਫ਼ੀ ਵਸਦੇ ਹਨ। ਇਸ ਇਲਾਕੇ ਵਿੱਚ ਜਮੀਅਤ ਸਿੰਘ ਢਿੱਲੋਂ ਦਾ ਪੁੱਤਰ ਬਾਬਾ ਗੁਰਿੰਦਰ ਸਿੰਘ ਰਾਧਾ ਸੁਆਮੀ ਅਤੇ ਮਤ ਬਿਆਸ ਸ਼ਾਖਾ ਦਾ ਸਤਿਗੁਰੂ ਹੈ। ਮੋਗੇ ਦੇ ਢਿੱਲੋਂ ਬਹੁਤ ਹੀ ਪ੍ਰਭਾਵਸ਼ਾਲੀ ਜੱਟ ਹਨ। ਇਨ੍ਹਾਂ ਬਹੁਤ ਉਨਤੀ ਕੀਤੀ ਹੈ। ਬੀ• ਐਸ• ਦਾਹੀਆ ਢਿੱਲੋਂ ਗੋਤ ਦੇ ਜੱਟਾਂ ਨੂੰ ਭਾਰਤ ਦਾ ਹੀ ਇੱਕ ਬਹੁਤ ਪੁਰਾਣਾ ਕਬੀਲਾ ਮੰਨਦਾ ਹੈ। ਇਹ ਸਕੰਦਰ ਦੇ ਹਮਲੇ ਦੇ ਸਮੇਂ ਵੀ ਭਾਰਤ ਵਿੱਚ ਵੱਸਦੇ ਸਨ। ਈਸਵੀ ਸਦੀ ਤੋਂ ਵੀ ਪਹਿਲਾਂ ਯੂਰਪ ਵਿੱਚ ਇਸ ਭਾਈਚਾਰੇ ਦੇ ਲੋਕ ਭਾਰਤ ਵਿਚੋਂ ਹੀ ਗਏ। ਢਿੱਲੋਂ ਗੋਤ ਦੇ ਲੋਕ ਛੀਂਬੇ ਆਦਿ ਪਿਛੜੀਆਂ ਸ਼੍ਰੇਣੀਆਂ ਵਿੱਚ ਵੀ ਹਨ। ਜਿਹੜੇ ਢਿੱਲੋਂ ਜੱਟਾਂ ਨੇ ਪਿਛੜੀਆਂ ਸ਼੍ਰੇਣੀਆਂ ਨਾਲ ਰਿਸ਼ਤੇਦਾਰੀਆਂ ਪਾ ਲਈਆਂ ਜਾਂ ਪਿਛੜੀਆਂ ਸ਼੍ਰੇਣੀਆਂ ਵਾਲੇ ਕੰਮ ਕਰਨ ਲੱਗ ਪਏ, ਉਹ ਪਿਛੜੀਆਂ ਸ਼੍ਰੇਣੀਆਂ ਵਿੱਚ ਰਲਮਿਲ ਗਏ। ਗੋਤ ਨਹੀਂ ਬਦਲਿਆ, ਜਾਤੀ ਜ਼ਰੂਰ ਬਦਲ ਗਈ।

 ਮੋਗੇ ਅਤੇ ਫਿਰੋਜ਼ਪੁਰ ਤੋਂ ਅੱਗੇ ਸਤਲੁਜ ਪਾਰ ਕਰਕੇ ਕੁਝ ਢਿੱਲੋਂ ਭਾਈਚਾਰੇ ਦੇ ਲੋਕ ਮਾਝੇ ਵਿੱਚ ਆਬਾਦ ਹੋ ਗਏ। ਕੁਝ ਹੋਰ ਅੱਗੇ ਗੁਜਰਾਂਵਾਲੇ ਤੱਕ ਚਲੇ ਗਏ। ਸਾਂਝੇ ਪੰਜਾਬ ਵਿੱਚ ਅੰਮ੍ਰਿਤਸਰ ਤੇ ਗੁਜਰਾਂਵਾਲਾ ਵਿੱਚ ਹੀ ਸਭ ਤੋਂ ਵੱਧ ਢਿੱਲੋਂ ਆਬਾਦ ਸਨ। ਢਿੱਲੋਂ ਭਾਈਚਾਰੇ ਦੇ ਲੋਕ ਸੋਲ੍ਹਵੀਂ ਸਦੀ ਦੇ ਅੰਤ ਵਿੱਚ ਰਾਜਸਤਾਨ ਤੇ ਹਰਿਆਣੇ ਤੋਂ ਪੰਜਾਬ ਵਿੱਚ ਆ ਕੇ ਮਾਲਵੇ ਦੇ ਇਲਾਕੇ ਵਿੱਚ ਹੀ ਸਭ ਤੋਂ ਪਹਿਲਾਂ ਆਬਾਦ ਹੋਏ ਹਨ। ਹਰੀ ਸਿੰਘ ਪੁੱਤਰ ਭੂਮਾ ਸਿੰਘ ਮਾਲਵੇ ਦੇ ਪਿੰਡ ਰੰਗੂ ਪਰਗਣਾ-ਬੱਧਣੀ ਜਿਲ੍ਹਾ ਮੋਗਾ ਤੋਂ ਹੀ ਜਾ ਕੇ ਭੰਗੀ ਮਿਸਲ ਦੇ ਸਰਦਾਰ ਬਣੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਦ ਭੰਗੀ ਮਿਸਲ ਦੇ ਢਿੱਲੋਂ ਸਰਦਾਰ ਹਾਰ ਗਏ ਤਾਂ ਉਹ ਮਾਲਵੇ ਦੇ ਜੰਗਲੀ ਇਲਾਕੇ ਵਿੱਚ ਫਿਰ ਵਾਪਿਸ ਆ ਗਏ। ਮੁਸਲਮਾਨ ਹਮਲਾਵਰਾਂ ਦੇ ਸਮੇਂ ਵੀ ਮਾਝੇ ਤੋਂ ਲੋਕ ਮਾਲਵੇ ਵਿੱਚ ਆਮ ਹੀ ਆ ਜਾਂਦੇ ਸਨ। ਭੰਗੀ ਮਿਸਲ ਦੀ ਹਾਰ ਕਾਰਨ ਢਿੱਲੋਂ ਬਰਾਦਰੀ ਦੇ ਕੁਝ ਲੋਕ ਅੰਮ੍ਰਿਤਸਰ ਦੇ ਇਲਾਕੇ ਵਿੱਚ ਹੀ ਰਹਿ ਪਏ ਅਤੇ ਕੁਝ ਰੋਸ ਵਜੋਂ ਮਾਲਵੇ ਦੇ ਜੰਗਲਾਂ ਵੱਲ ਤੁਰ ਪਏ। ਢਿੱਲੋਂ ਬਰਾਦਰੀ ਦਾ ਇੱਕ ਬਜ਼ੁਰਗ ਬਾਬਾ ਰੱਤੂ, ਝਬਾਲ ਦੇ ਇਲਾਕੇ ਦੇ ਇੱਕ ਪ੍ਰਸਿੱਧ ਪਿੰਡ ਮੂਸੇ ਤੋਂ ਉਠਕੇ ਬਠਿੰਡੇ ਦੇ ਇਲਾਕੇ ਵਿੱਚ ਬੰਗਹੇਰ ਵਿੱਚ ਆ ਵਸਿਆ ਸੀ।

 ਗੁਰੂ ਗੋਬਿੰਦ ਸਿੰਘ ਸੰਨ 1705 ਈਸਵੀ ਵਿੱਚ ਜਦ ਬਠਿੰਡੇ ਦੇ ਇਲਾਕੇ ਬੰਗਹੇਰ ਵਿੱਚ ਆਏ ਤਾਂ ਇਸ ਪਿੰਡ ਦੇ ਬਾਬੇ ਮੇਹਰੇ ਢਿੱਲੋਂ ਨੇ ਗੁਰੂ ਸਾਹਿਬ ਨੂੰ ਆਮ ਸਾਧ ਸਮਝ ਕੇ ਆਪਣਾ ਮਾਰਖੁੰਡ ਝੋਟਾ ਛੱਡ ਦਿੱਤਾ। ਗੁਰੂ ਸਾਹਿਬ ਨੇ ਨਾਰਾਜ ਹੋ ਕੇ ਢਿੱਲੋਂ ਜੱਟਾਂ ਨੂੰ ਸਰਾਪ ਦਿੱਤਾ। ਢਿੱਲੋਂ ਬਰਾਦਰੀ ਦੀਆਂ ਬੀਬੀਆਂ ਨੇ ਗੁਰੂ ਸਾਹਿਬ ਨੂੰ ਸਾਰੀ ਅਸਲੀਅਤ ਦੱਸ ਦਿੱਤੀ। ਗੁਰੂ ਸਾਹਿਬ ਨੇ ਖ਼ੁਸ਼ ਹੋ ਕੇ ਬੀਬੀਆਂ ਨੂੰ ਵਰ ਦਿੱਤਾ ਕਿ ਤੁਸੀਂ ਜਿਸ ਘਰ ਵੀ ਜਾਉਗੀਆਂ, ਰਾਜਭਾਗ ਪ੍ਰਾਪਤ ਕਰੋਗੀਆਂ। ਬਾਬੇ ਮੇਹਰੇ ਤੇ ਉਸ ਦੇ ਸਾਥੀਆਂ ਨੇ ਗੁਰੂ ਸਾਹਿਬ ਤੋਂ ਮਾਫ਼ੀ ਮੰਗੀ। ਬਾਬੇ ਮੇਹਰੇ ਦੇ ਪੁੱਤਰਾਂ ਨੇ ਆਪਣੇ ਨਾਮ ਦੇ ਤਿੰਨ ਨਵੇਂ ਪਿੰਡ ਕੋਟ ਫੱਤਾ, ਕੋਟ ਭਾਰਾ ਤੇ ਘੁੱਦਾ ਆਬਾਦ ਕੀਤੇ। ਇਹ ਤਿੰਨੇ ਪਿੰਡ ਬਠਿੰਡੇ ਜਿਲ੍ਹੇ ਵਿੱਚ ਹਨ। ਇਨ੍ਹਾਂ ਪਿੰਡਾਂ ਦੀ ਢਿੱਲੋਂ ਬਰਾਦਰੀ ਨੂੰ ਹੁਣ ਤੱਕ ਵੰਗੇਹਰੀਏ ਹੀ ਕਿਹਾ ਜਾਂਦਾ ਹੈ। ਘੁੱਦੇ ਪਿੰਡ ਵਿਚੋਂ ਉਠਕੇ ਸ: ਫਤਿਹ ਸਿੰਘ ਢਿੱਲੋਂ ਨੇ 1830 ਈਸਵੀ ਦੇ ਲਗਭਗ ਬਾਦਲ ਪਿੰਡ ਆਬਾਦ ਕੀਤਾ।

 ਸਰਦਾਰ ਫਤਿਹ ਸਿੰਘ ਢਿੱਲੋਂ, ਪ੍ਰਕਾਸ਼ ਸਿੰਘ ਬਾਦਲ ਦਾ ਪੜਦਾਦਾ ਸੀ।

 ਸ: ਪ੍ਰਤਾਪ ਸਿੰਘ ਕੈਰੋਂ ਵੀ ਢਿੱਲੋਂ ਜੱਟ ਸੀ ਜੋ ਕਾਫ਼ੀ ਸਮਾਂ ਪੰਜਾਬ ਦਾ ਮੁੱਖ ਮੰਤਰੀ ਰਿਹਾ ਸੀ। ਘੁੱਦੇ ਵਾਲੇ ਢਿੱਲੋਂ ਦਿਵਾਨੇ ਸਾਧਾਂ ਦੇ ਚੇਲੇ ਸਨ। ਇਸ ਕਾਰਨ ਹੀ ਗੁਰੂ ਗੋਬਿੰਦ ਸਿੰਘ ਜੀ ਮੁਕਤਸਰ ਤੋਂ ਤਲਵੰਡੀ ਸਾਬੋ ਜਾਂਦੇ ਹੋਏ ਇਸ ਪਿੰਡ ਵਿੱਚ ਦਾਖ਼ਲ ਨਹੀਂ ਹੋਏ। ਇਸ ਪਿੰਡ ਦੇ ਖੇਤਾਂ ਵਿੱਚ ਦੀ ਹੀ ਅੱਗੇ ਚਲੇ ਗਏ। ਹੁਣ ਇਸ ਇਲਾਕੇ ਦੇ ਸਾਰੇ ਢਿੱਲੋਂ ਦਸਵੇਂ ਗੁਰੂ ਦੇ ਪੱਕੇ ਸਿੱਖ ਹਨ। ਮਾਲਵੇ ਦੇ ਸਾਰੇ ਜਿਲ੍ਹਿਆਂ ਵਿੱਚ ਹੀ ਢਿੱਲੋਂ ਜੱਟ ਕਾਫ਼ੀ ਗਿਣਤੀ ਵਿੱਚ ਆਬਾਦ ਹਨ। ਢਿੱਲਵਾਂ ਨਾਮ ਦੇ ਪੰਜਾਬ ਵਿੱਚ ਕਈ ਪਿੰਡ ਹਨ। ਢਿੱਲਵਾਂ ਦੇ ਪ੍ਰੋਹਤ ਮਿਰਾਸੀ ਹੁੰਦੇ ਹਨ। ਇਨ੍ਹਾਂ ਨੂੰ ਢਿੱਲਵਾਂ ਦੀਆਂ ਮੁੰਹੀਆਂ ਬਾਰੇ ਕਾਫ਼ੀ ਜਾਣਕਾਰੀ ਹੁੰਦੀ ਹੈ। ਢਿਲਵਾ ਦੇ ਤਿੰਨ ਉਪਗੋਤ ਬਾਜ਼, ਸਾਜ ਤੇ ਸੰਧੇ ਹਨ। ਗੋਰਾਏ ਜੱਟ ਵੀ ਢਿਲਵਾਂ ਨੂੰ ਆਪਣੀ ਬਰਾਦਰੀ ਵਿਚੋਂ ਸਮਝਦੇ ਹਨ।

 ਵੇਖਣ ਵਿੱਚ ਢਿੱਲੋਂ ਭਾਈਚਾਰੇ ਦੇ ਲੋਕ ਢਿੱਲੇ ਲਗਦੇ ਹਨ ਪਰ ਦਿਮਾਗ਼ੀ ਤੌਰ ਤੇ ਬਹੁਤ ਚੁਸਤ ਹੁੰਦੇ ਹਨ। ਲੁਧਿਆਣੇ ਵਿੱਚ ਵੀ ਢਿੱਲੋਂ ਜੱਟ ਕਾਫ਼ੀ ਸਮੇਂ ਤੋਂ ਆਬਾਦ ਹਨ। ਇਸ ਖੇਤਰ ਵਿੱਚ ਇੱਕ ਪਿੰਡ ਦਾ ਨਾਮ ਢਿੱਲੋਂ ਹੈ। ਉਥੇ ਇਨ੍ਹਾਂ ਨੇ ਆਪਣੇ ਜਠੇਰੇ ਬਾਬਾ ਜੀ ਦਾ ਮੱਠ ਬਣਾਇਆ ਹੈ। ਇਸ ਥਾਂ ਦਿਵਾਲੀ ਤੇ ਆਪਣੇ ਜਠੇਰੇ ਦੀ ਪੂਜਾ ਕੀਤੀ ਜਾਂਦੀ ਹੈ। ਪੁੱਤਰ ਦੇ ਜਨਮ ਤੇ ਵਿਆਹ ਦੀ ਖ਼ੁਸ਼ੀ ਵਿੱਚ ਗੁੜ ਆਦਿ ਦਾ ਚੜ੍ਹਾਵਾ ਦਿੱਤਾ ਜਾਂਦਾ ਹੈ। ਇਹ ਸਾਰੀ ਪੂਜਾ ਬ੍ਰਾਹਮਣ ਨੂੰ ਦਿੱਤੀ ਜਾਂਦੀ ਹੈ। ਲੁਧਿਆਣੇ ਦੇ ਖੇਤਰ ਵਿੱਚ ਘੁੰਗਰਾਣ ਵੀ ਢਿੱਲੋਂ ਗੋਤ ਦਾ ਉਘਾ ਤੇ ਪੁਰਾਣਾ ਪਿੰਡ ਹੈ। ਏਥੇ ਹੀ ਢਿੱਲੋਂ ਭਾਈਚਾਰੇ ਦੇ ਲੋਕ ਆਪਣੇ ਵਡੇਰੇ ਦੀ ਪੂਜਾ ਕਰਦੇ ਹਨ। ਸਿਆਲਕੋਟ ਖੇਤਰ ਵਿੱਚ ਢਿੱਲੋਂ ਬਰਾਦਰੀ ਦਾ ਜਠੇਰਾ ਦਾਹੂਦ ਸ਼ਾਹ ਸੀ। ਵਿਆਹਾਂ ਦੇ ਮੌਕੇ ਇਸਦੀ ਮਾਨਤਾ ਕੀਤੀ ਜਾਂਦੀ ਸੀ। ਸਿਆਲਕੋਟ ਵਿੱਚ ਬਹੁਤੇ ਢਿੱਲੋਂ ਜੱਟ ਮੁਸਲਮਾਨ ਬਣ ਗਏ ਹਨ। ਹਰਿਆਣੇ ਵਿੱਚ ਢਿੱਲੋਂ ਹਿੰਦੂ ਜਾਟ ਹਨ। ਇਹ ਆਪਣੇ ਵਡੇਰੇ ਰਾਜੇ ਕਰਨ ਦੀ ਚੇਤ ਚੌਦਸ ਨੂੰ ਪੂਜਾ ਕਰਦੇ ਹਨ। ਇਸ ਦਾ ਗੰਗਾ ਦੇ ਕਿਨਾਰੇ ਅੰਬ ਦੇ ਸਥਾਨ ਤੇ ਮੰਦਿਰ ਹੈ। ਦੁਆਬੇ ਵਿੱਚ ਵੀ ਢਿੱਲੋਂ ਬਰਾਦਰੀ ਦੇ ਲੋਕ ਕਾਫ਼ੀ ਆਬਾਦ ਹਨ। ਕਪੂਰਥਲਾ ਵਿੱਚ ਇਸ ਬਰਾਦਰੀ ਦਾ ਪ੍ਰਸਿੱਧ ਪਿੰਡ ਢਿੱਲਵਾਂ ਹੈ। ਜਲੰਧਰ, ਨਵਾਂਸ਼ਹਿਰ ਤੇ ਹੁਸ਼ਿਆਰਪੁਰ ਦੇ ਖੇਤਰ ਵਿੱਚ ਵੀ ਢਿਲਵਾਂ ਦੇ ਕਈ ਪਿੰਡ ਹਨ। ਰੋਪੜ ਵਿੱਚ ਕੁਰੜੀ ਵੀ ਢਿੱਲੋਂ ਗੋਤ ਦੇ ਜੱਟ ਵਸਦੇ ਹਨ।

 ਹਰਿਆਣੇ ਦੇ ਸਿਰਸਾ, ਹਿਸਾਰ, ਅੰਬਾਲਾ ਤੇ ਕਰਨਾਲ ਆਦਿ ਖੇਤਰਾਂ ਵਿੱਚ ਢਿੱਲੋਂ ਹਿੰਦੂ ਜਾਟ ਵੀ ਹਨ ਅਤੇ ਜੱਟ ਸਿੱਖ ਵੀ ਹਨ। ਪੱਛਮੀ ਪੰਜਾਬ ਦੇ ਸਿਆਲਕੋਟ, ਲਾਹੌਰ ਤੇ ਗੁਜਰਾਂਵਾਲਾ ਖੇਤਰ ਵਿੱਚ ਢਿੱਲੋਂ ਬਰਾਦਰੀ ਦੇ ਬਹੁਤੇ ਜੱਟ ਮੁਸਲਮਾਨ ਬਣ ਗਏ ਸਨ। ਲੁਧਿਆਣੇ ਤੇ ਦੁਆਬੇ ਵਿਚੋਂ ਬਹੁਤ ਸਾਰੇ ਢਿੱਲੋਂ ਬਰਤਾਨੀਆ, ਅਮਰੀਕਾ ਤੇ ਕੈਨੇਡਾ ਵਿੱਚ ਚਲੇ ਗਏ ਹਨ। 1881 ਈਸਵੀ ਦੀ ਜਨਸੰਖਿਆ ਅਨੁਸਾਰ ਦਿੱਲੀ, ਹਰਿਆਣਾ, ਪੱਛਮੀ ਪੰਜਾਬ ਅਤੇ ਪੂਰਬੀ ਪੰਜਾਬ ਵਿੱਚ ਢਿੱਲੋਂ ਜੱਟਾਂ ਦੀ ਗਿਣਤੀ 86,563 ਸੀ। ਢਿੱਲੋਂ ਜੱਟਾਂ ਦਾ ਇੱਕ ਬਹੁਤ ਵੱਡਾ ਗੋਤ ਹੈ। ਇਸ ਬਰਾਦਰੀ ਦੇ ਲੋਕ ਸਾਰੇ ਪੰਜਾਬ ਵਿੱਚ ਫੈਲੇ ਹੋਏ ਹਨ। ਪੰਜਾਬ ਤੋਂ ਬਾਹਰ ਵੀ ਢਿੱਲੋਂ ਕਈ ਬਾਹਰਲੇ ਦੇਸ਼ਾਂ ਵਿੱਚ ਵੱਸਦੇ ਹਨ। ਕਈ ਅੰਗਰੇਜ਼ ਵੀ ਆਪਣਾ ਗੋਤ ਢਿੱਲੋਂ ਲਿਖਦੇ ਹਨ। ਇਨ੍ਹਾਂ ਦੇ ਵਡੇਰੇ ਜ਼ਰੂਰ ਪੰਜਾਬ ਤੋਂ ਹੀ ਗਏ ਹੋਣਗੇ। ਹੁਣ ਵੀ ਜਿਹੜੀਆਂ ਅੰਗਰੇਜ਼ ਔਰਤਾਂ ਪੰਜਾਬੀ ਜੱਟਾਂ ਨਾਲ ਵਿਆਹ ਕਰਦੀਆਂ ਹਨ, ਉਨ੍ਹਾਂ ਦੀ ਬੰਸ ਦੇ ਲੋਕਾਂ ਦੇ ਗੋਤ ਪੰਜਾਬੀ ਜੱਟਾਂ ਵਾਲੇ ਹੀ ਹੋਣਗੇ। ਗੋਤ ਨਹੀਂ ਬਦਲਦੇ, ਧਰਮ ਤੇ ਜਾਤੀ ਬਦਲ ਜਾਂਦੀ ਹੈ।

 ਢਿੱਲੋਂ ਹਿੰਦੂ, ਮੁਸਲਮ, ਸਿੱਖ, ਇਸਾਈ ਚਾਰੇ ਧਰਮਾਂ ਵਿੱਚ ਹਨ। ਦੇਵ ਸਮਾਜੀ ਤੇ ਰਾਧਾ ਸੁਆਮੀ ਵੀ ਹਨ। ਖਾਨਦਾਨ ਢਿਲਵਾਂ ਵਿਚੋਂ ਪਿੱਥੋਂ ਪਿੰਡ ਵਾਲੇ ਭਾਈ ਕਾਹਨ ਸਿੰਘ ਨਾਭਾ ਨਿਵਾਸੀ ਮਹਾਨ ਵਿਦਵਾਨ ਹੋਏ ਹਨ। ਇਨ੍ਹਾਂ ਦੀ ਪ੍ਰਸਿੱਧ ਪੁਸਤਕ ‘ਮਹਾਨ ਕੋਸ਼’ ਬਹੁਤ ਹੀ ਮਹਾਨ ਤੇ ਖੋਜ ਭਰਪੂਰ ਰਚਨਾ ਹੈ। ਭੰਗੀ ਮਿਸਲ ਦੇ ਮੁਖੀਏ ਵੀ ਢਿੱਲੋਂ ਜੱਟ ਸਨ। ਢਿੱਲੋਂ ਜੱਟਾਂ ਦਾ ਪੁਰਾਤਨ ਤੇ ਜਗਤ ਪ੍ਰਸਿੱਧ ਗੋਤ ਹੈ। ਸਰਦਾਰ ਸੁਰਜੀਤ ਸਿੰਘ ਢਿੱਲੋਂ ਮਹਾਨ ਲੇਖਕ ਤੇ ਮਹਾਨ ਵਿਗਿਆਨੀ ਸਨ।

 ਮਾਝੇ ਵਿੱਚ ਮੂਸੇ, ਕੈਰੋਂ, ਝਬਾਲ ਤੇ ਪੰਜਵੜ ਆਦਿ ਢਿੱਲੋਂ ਜੱਟਾਂ ਦੇ ਪੁਰਾਣੇ ਤੇ ਪ੍ਰਸਿੱਧ ਪਿੰਡ ਹਨ। ਢਿੱਲੋਂ ਜੱਟ ਸਾਰੀ ਦੁਨੀਆਂ ਵਿੱਚ ਦੂਰ-ਦੂਰ ਤੱਕ ਆਬਾਦ ਹਨ।

Database Error

Please try again. If you come back to this error screen, report the error to an administrator.

* Who's Online

  • Dot Guests: 3318
  • Dot Hidden: 0
  • Dot Users: 0

There aren't any users online.

* Recent Posts

PJ te kinnu dekhan nu jii karda tuhada ??? by ''
[Today at 05:32:19 PM]


Majh on sale by Gujjar NO1
[April 07, 2024, 03:08:25 PM]


Best DP of the Week by Gujjar NO1
[March 29, 2024, 03:14:49 PM]


your MOOD now by EvIL_DhoCThoR
[March 26, 2024, 05:58:11 AM]


~~say 1 truth abt the person above ya~~ by Gujjar NO1
[March 21, 2024, 11:04:24 AM]


Hello Old Friends/Friendaynaz by Gujjar NO1
[March 14, 2024, 03:42:51 AM]


This Site Need Fix/Update by Gujjar NO1
[March 13, 2024, 11:48:37 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


which pj member do u miss ryt now? by ❀¢ιм Gяєωʌℓ ❀
[August 30, 2023, 03:26:27 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


Request Video Of The Day by mundaxrisky
[May 23, 2023, 05:23:51 PM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


@pump_upp - best crypto pumps on telegram ! by J.y.o.T
[February 05, 2023, 01:53:09 PM]


What is the first thing you do, when you wake up in the morning? by Cutter
[January 12, 2023, 08:23:23 AM]


Verifpro.net - paypal, ebay, banks, crypto, docs and more! by J.y.o.T
[January 11, 2023, 02:59:45 PM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]