September 15, 2025, 11:13:34 PM
collapse

Author Topic: Movie Review: Punjab 1984 ||ਐਵੇਂ ਇਤਿਹਾਸ ਦੀ ਸਵਾਹ ਸੱਕਰ ਨਾ ਕਰਨ.  (Read 2348 times)

Offline Er. Sardar Singh

  • Niyana/Niyani
  • *
  • Like
  • -Given: 194
  • -Receive: 87
  • Posts: 244
  • Tohar: 70
  • Gender: Male
  • ਮੈਂ ਸਰਦਾਰ, ਮੇਰੇ ਯਾਰ ਵੀ ਸਰਦਾਰ............
    • View Profile
  • Love Status: Single / Talaashi Wich
ਇਹਨਾਂ ਕਲਾਕਾਰਾਂ ਨੂੰ ਚੱਜ ਦੀਆਂ ਚਾਰ ਕਿਤਾਬਾਂ ਪੜ੍ਹ ਲੈਣੀਆਂ ਚਾਹੀਦੀਆਂ ਨੇ ਜਾਂ ਕਿਸੇ ਸਿਆਣੇ ਸਿੱਖ ਵਿਦਵਾਨ ਤੋਂ ਸਲਾਹ ਲੈ ਲੈਣੀ ਚਾਹੀਦੀ ਹੈ.......ਐਵੇਂ ਇਤਿਹਾਸ ਦੀ ਸਵਾਹ ਸੱਕਰ ਨਾ ਕਰਨ......

These Artists should get full knowledge from wise Sikh Scholars before making such movies.....

ਪੰਜਾਬ 1984 ਦੇ ਸਿਰਲੇਖ ਤੋਂ ਇੰਝ ਲੱਗਦਾ ਸੀ ਕਿ ਸ਼ਾਇਦ ਇਹ ਫਿਲਮ ਸਿੱਖਾਂ ਦੇ ਦਰਦ ਨੂੰ ਬਿਆਨ ਕਰਦੀ ਫਿਲਮ ਹੋਵੇਗੀ, ਭਾਵੇਂ ਕਿ ਅਜਿਹਾ ਹੋ ਜਾਣ ਦੀ ਆਸ ਬਹੁਤ ਘੱਟ ਸੀ।
ਪਹਿਲਾਂ ਤਾਂ ਇਸ ਫਿਲਮ ਦੇ ਲੇਖਕ ਤੇ ਨਿਰਦੇਸ਼ਕ ਨੇ ਇਹ ਕਿਹਾ ਕਿ ਉਸਦੀ ਫਿਲਮ "ਗੈਰ-ਸਿਆਸੀ" ਹੈ। ਫਿਰ ਇਹ ਗੱਲ "ਪੰਜਾਬ 1984" ਉੱਤੇ ਭਾਰੂ ਹੋਣ ਲੱਗੀ ਇਹ ਤਾਂ ਮਾਂ-ਪੱਤ ਦੇ ਦੁਖਾਂਤ ਦੀ ਕਹਾਣੀ ਹੈ।
ਪੰਜਾਬ 1984 ਵਿਚ ਦਰਸਾਏ ਮਾਂ-ਪੱਤ ਦੇ ਦੁਖਾਂਤ ਦੀ ਗੱਲ ਸੰਖੇਪ ਲਫਜ਼ਾਂ ਵਿਚ ਕਰਨੀ ਹੋਵੇ ਤਾਂ ਇਹ ਕਹਾਣੀ ਉਸ ਮਾਂ ਦੀ ਜਿਸਦੇ ਪੁੱਤ ਨੂੰ ਸ਼ਰੀਕਾਂ ਨਾਲ ਨਿੱਜੀ ਰੰਜ਼ਿਸ਼ ਦੇ ਚੱਲਦਿਆਂ ਇਕ ਦਿਨ ਪੁਲਿਸ ਚੁੱਕ ਕੇ ਲੈ ਗਈ ਅਤੇ ਫਿਰ ਉਸਦਾ ਕੋਈ ਥਹੁ-ਪਤਾ ਨਹੀਂ ਲੱਗਦਾ। ਅਤੇ ਇਹ ਉਸ ਪੁੱਤ ਦੀ ਜੋ ਪੁਲਿਸ ਦੇ ਡਰ ਹੇਠ ਰਾਤ ਨੂੰ ਲੁਕ-ਛੁਪ ਕੇ ਘਰ ਜਾਣ ਨੂੰ ਤਿਆਰ ਨਹੀਂ ਹੈ ਅਤੇ ਦਿਨ-ਦਿਹਾੜੇ ਅਣਖ ਨਾਲ ਘਰ ਮੁੜਨਾ ਚਾਹੁੰਦਾ ਹੈ।
ਪਹਿਲੀ ਗੱਲ ਤਾਂ ਇਥੇ ਇਹ ਬਿਆਨ ਕਰ ਦੇਣੀ ਬਣਦੀ ਹੈ ਕਿ ਕਿਸੇ ਸਿਆਸੀ ਵਰਤਾਰੇ ਨੂੰ ਉਸ ਵਿਚੋਂ ਸਿਆਸਤ ਮਨਫੀ ਕਰਕੇ ਪੇਸ਼ ਕਰਨ ਦਾ ਦਾਅਵਾ ਕਰਨਾ ਆਪਣੇ ਆਪ ਵਿਚ ਹੀ ਇਕ ਵੱਡੀ ਸਿਆਸਤ ਹੁੰਦੀ ਹੈ ਤੇ ਇਹ ਦਾਅਵਾ ਤਕਰੀਬਨ ਕਦੇ ਵੀ ਸਹੀ ਹੁੰਦਾ। ਜਿਵੇਂ ਕਿ ਸਿੱਖ ਸੰਘਰਸ਼ ਜਾਂ ਹਠਿਆਰਬੰਦ ਖਾੜਕੂ ਲਹਿਰ ਦਾ ਜੋ ਰੂਪ “ਪੰਜਾਬ 1984” ਵਿਚ ਪੇਸ਼ ਕੀਤਾ ਗਿਆ ਹੈ ਉਹ ਵੀ ਇਕ ਖਾਸ (ਸਰਕਾਰੀ ਜਾਂ ਸਿੱਖ ਵਿਰੋਧੀ) ਸਿਆਸੀ ਧਾਰਾ ਦੇ ਵਿਚਾਰਾਂ ਦੀ ਹੀ ਨੁਮਾਇੰਦਗੀ ਕਰਦਾ ਹੈ ਅਤੇ ਕਿਸੇ ਵੀ ਤਰ੍ਹਾਂ ਗੈਰ-ਸਿਆਸੀ ਨਹੀਂ ਹੈ।
ਦੂਜੀ ਗੱਲ ਕਿ ਧੱਕੇ-ਸ਼ਾਹੀ ਅਤੇ ਜੁਲਮ ਬਹੁਤ ਥਾਂਈ ਤੇ ਤਕਰੀਬਨ ਹਰ ਸਮੇਂ ਹੀ ਵਾਪਰਦਾ ਹੈ ਪਰ "ਪੰਜਾਬ" ਅਤੇ "1984" ਮਿਲ ਕੇ ਇਕ ਖਾਸ ਹਾਲਾਤ ਦਾ ਹਵਾਲਾ ਭਰਦੇ ਹਨ, ਬਲਕਿ ਇਸ ਤੋਂ ਵੀ ਅੱਗੇ ਇਕ ਖਾਸ ਬਿੰਬ ਸਿਰਜਦੇ ਹਨ।
ਇਸ ਰੌਸ਼ਨੀ ਵਿਚ "ਪੰਜਾਬ 1984" ਬਾਰੇ ਸਾਡਾ ਇਹ ਨਜ਼ਰੀਆ ਹੈ ਕਿ ਇਹ ਸਿਰਲੇਖ ਬਹੁਤ ਵੱਡਾ ਸੀ ਅਤੇ ਇਹ ਸਿਰਲੇਖ ਸਿੱਖ ਕੌਮ ਦੀ ਵੱਡੀ ਪੀੜ ਦਾ ਚਿਨ੍ਹ ਸੀ, ਅਤੇ ਇਹ ਸਿੱਖਾਂ ਦੀ ਹੋਂਦ ਹਸਤੀ ਦੇ ਸਵਾਲ ਅਤੇ ਸਿੱਖ ਸੰਘਰਸ਼ ਨਾਲ ਜੁੜਿਆ ਹੋਇਆ ਸੀ।
ਪਰ ਪੰਜਾਬ 1984 ਫਿਲਮ ਇਕ ਬਿਲਕੁਲ ਵੱਖਰੇ ਧਰਾਤਲ ਉੱਤੇ ਬਣਾਈ ਗਈ ਫਿਲਮ ਹੈ ਜਿਸ ਵਿਚ ਕੁਝ ਕੁ ਢਿੱਲੜ ਜਿਹੀਆਂ ਕੜੀਆਂ ਪਾ ਕੇ ਇਸ ਫਿਲਮ ਨੂੰ "ਪੰਜਾਬ 1984" ਨਾਲ ਜੋੜਨ ਦਾ ਯਤਨ ਕੀਤਾ ਗਿਆ ਹੈ। ਪੁਲਿਸ ਵਧੀਕੀਆਂ, ਸਿਆਸਤ-ਦਾਨਾਂ ਦੀ ਸਿਆਸਤ, ਮਾਂ-ਪੁੱਤ ਦੇ ਦੁਖਾਂਤ ਤੇ ਜੁਲਮ ਅੱਗੇ ਨਾ ਝੂਕਣ ਤੇ ਅਣਖ ਨਾਲ ਜਿਓਣ ਦੇ ਨੁਕਤਿਆਂ ਉੱਤੇ ਕਈ ਕਹਾਣੀਆਂ ਤੇ ਫਿਲਮਾਂ ਪਹਿਲਾਂ ਵੀ ਬਣੀਆਂ ਹਨ ਅਤੇ ਬਣਦੀਆਂ ਵੀ ਰਹਿਣਗੀਆਂ, ਪਰ ਸਿਰਫ ਇਹ ਸਭ ਕੁਝ ਹੀ ਇੰਨਾ ਨਹੀਂ ਹੈ ਜੋ "ਪੰਜਾਬ 1984" ਨੂੰ ਬਿਆਨ ਕਰ ਸਕੇ।
ਇਸ ਤੋਂ ਅਗਲੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਦੀਆਂ ਕੜੀਆਂ ਇਸ ਮਾਂ-ਪੱਤ ਦੇ ਦੁਖਾਂਤ ਦੀ ਕਹਾਣੀ ਨੂੰ “ਪੰਜਾਬ 1984” ਨਾਲ ਜੋੜਨ ਲਈ ਇਸ ਫਿਲਮ ਵਿਚ ਪਾਈਆਂ ਗਈਆਂ ਹਨ ਉਹ ਸਿੱਖਾਂ ਦੇ ਦੁਖਾਂਤ ਅਤੇ ਸਿੱਖ ਸੰਘਰਸ਼ ਨਾਲ ਕੋਝਾ ਮਜਾਕ ਹੈ ਤੇ ਸਿੱਖ ਸੰਘਰਸ਼ ਨੂੰ ਬਦਨਾਮ ਕਰਨ ਲਈ ਕੀਤੇ ਗਏ ਸਰਕਾਰੀ ਪ੍ਰਾਪੇਗੈਂਡੇ ਤੋਂ ਪ੍ਰਭਾਵਤ ਹੀ ਨਹੀਂ ਬਲਕਿ ਕਿਸੇ ਹੱਦ ਤੱਕ ਉਸ ਦਾ ਹਿੱਸਾ ਬਣਦੀਆਂ ਹੀ ਨਜ਼ਰ ਆਉਂਦੀਆਂ ਹਨ।
ਫਿਲਮ ਵਿਚ ਜਿੰਨੇ ਵੀ ਦ੍ਰਿਸ਼ ਖਾੜਕੂ ਲਹਿਰ ਨਾਲ ਸੰਬੰਧਤ ਦਿਖਾਏ ਗਏ ਹਨ ਉਸ ਵਿਚੋਂ ਖਾੜਕੂ ਲਹਿਰ ਦਾ ਸਿਰਫ ਇਕ ਹੀ ਰੂਪ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ ਇਹ ਲਹਿਰ ਸੋਚ-ਵਿਚਾਰ ਰਹਿਤ, ਹਿੰਸਕ ਤੇ ਜਾਲਮ ਦਹਿਸ਼ਤਗਰਦੀ ਸੀ ਜਿਸ ਨੂੰ ਸਿਆਸੀ ਮੁਫਾਦਾਂ ਲਈ ਕੁਝ ਲੋਕ ਹਵਾ ਦਿੰਦੇ ਰਹੇ।
ਹੁਣ ਪਾਠਕ ਖੁਦ ਵਿਚਾਰ ਸਕਦੇ ਹਨ ਕਿ ਕੀ ਮਾਂ-ਪੱਤ ਦੇ ਦੁਖਾਂਤ ਨੂੰ ਬਿਆਨ ਕਰਨ ਦੇ ਨਾਂ ਹੇਠ ਸਿੱਖ ਸੰਘਰਸ਼ ਪ੍ਰਤੀ ਇਸ ਫਿਲਮ ਵਿਚ ਪ੍ਰਗਟਾਏ ਗਏ ਉਕਤ ਨਜ਼ਰੀਏ ਨੂੰ ਮਾਨਤਾ ਦਿੱਤੀ ਜਾ ਸਕਦੀ ਹੈ?
ਸਾਡੇ ਨਜ਼ਰੀਏ ਤੋਂ ਵੱਖਰੇ ਵਿਚਾਰ ਰੱਖਣ ਵਾਲਿਆਂ ਦਾ ਸਤਿਕਾਰ ਕਰਦਿਆਂ ਉਨਹਾਂ ਦੇ ਵਿਚਾਰਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ।

Punjabi Janta Forums - Janta Di Pasand


Offline rabbdabanda

  • Retired Staff
  • Patvaari/Patvaaran
  • *
  • Like
  • -Given: 172
  • -Receive: 483
  • Posts: 4366
  • Tohar: 489
  • Gender: Male
    • View Profile
  • Love Status: In a relationship / Kam Chalda
apa te movie dekhan gaye si..
te bahut wadiya laggi.. rooh kurla uthi...
movie ton bahar nikldea naal de sabh sajjan gal karde si.. koi kehnda mai movie ch 3 war royea.. koi kehnda 5 war.. mai chup keeta reha.. te apne aap ch soch reha si.. "mainu te yaad v nai kini war ronda reha" sari film hi bahut sohni si...
ehna ne kite v eh nai likheya si "based on true events" .

eh te jadon apa jada aas laa k beth jayie.. kise cheez ton te jad oh os aas te poori nai uttardi tan dukh tah hona hi hai.. tuhada dukh oh hai... ese layi kehnde dil cho aasan tirishnawa nu fook k zindagi jeeo!

rahi gal "punjab 1984" movie de naam di.. hun thoda practical ho k es nu dekhiye tah ki gal 1984 ch lokan ne kam kaar chhad te si? jaddi tensiona mukk k sirf dharmik reh gyian si? ki roti khani band krti si "sabh" ne? ki lok janam len ton band ho gaye si? ki punjab ne duniyavi kaar viyaar sabh band krte si? eh gal sachi aa k 1984 ch jo sabh ton wadda ghaan hoea insaniyat da osnu ignore nai kita ja skda.. par baki cheezan v wich hi aundia ne.. eh movie ek aam insaan di si.. k jinu kujh v pata nahi si.. oh kiwe samhe di maar heth aagya.. te ohde nal kinnea zindagian nu farq pea..

har cheez cho kujh positive kaddan di lorh aa sanu.. har war nindea karn nal har gal di.. kattadta nu janam dendi aa.. te insaan di sabh ton waddi dushman hi kise cheez nu excess ch laina te ous nu strictly follow krna hai. dharam , roohaniyat , insaniyat - eh pyaarde marg aa.. na k ladayi jhagde de..!
"sat shri akal" - sacha sirf akal , - j sirf akal hi sacha hai , fer kehri duniya ton kyu insaaf di aas rakhiye asin? ki asin rabb ban gaye jo aap insaaniyat da jnsaaf kr rhe a? ki sanu akaal te yakeen nahi reha k oh insaaf kru? j yakeen , bharosa te ohdi raza ch aa asin te fer ardas ton wadd kujh krn di lorh nai..
kyu k "jin prem kiyo tin hi prabh payo" ton tan ehi sikheya mildi k "bheed wich rall kookan marna asool nahi ji , ashiqui tan ikalleyan da kam hai"

ena vichlit hona sade li hi khatarnaak ho skda..
"nath khasam de hath" deni sikhni chahidi :pray:

 

Related Topics

  Subject / Started by Replies Last post
2 Replies
3918 Views
Last post March 31, 2009, 09:40:04 AM
by ƁΔƘΓΔ
4 Replies
1736 Views
Last post January 14, 2010, 04:39:30 AM
by M.
10 Replies
2329 Views
Last post November 19, 2011, 08:25:54 PM
by 💕» ρяєєтι мαη∂ «💕
3 Replies
1551 Views
Last post September 04, 2014, 12:25:36 AM
by MyselF GhainT
1 Replies
2038 Views
Last post June 29, 2014, 07:03:29 AM
by Sardar_Ji
1 Replies
23736 Views
Last post October 11, 2014, 01:34:09 AM
by [NagRa]
2 Replies
2099 Views
Last post June 30, 2014, 10:44:29 AM
by Random_Profile
4 Replies
2216 Views
Last post November 10, 2014, 02:21:42 PM
by 💖Selfie_queen💖
4 Replies
2391 Views
Last post June 17, 2016, 02:59:52 PM
by mundaxrisky
0 Replies
7468 Views
Last post March 28, 2018, 05:23:26 PM
by ਰੂਪ ਢਿੱਲੋਂ

* Who's Online

  • Dot Guests: 2622
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]