Fun Shun Junction > Shayari

ਅੰਮ੍ਰਿਤਾ ਪ੍ਰੀਤਮ - ਜੀਵਨੀ - ਕਵਿਤਾਵਾਂ

<< < (2/2)

ਰਾਜ ਔਲਖ:
ਰੱਬ ਖ਼ੈਰ ਕਰੇ ਮੇਰੇ ਵਿਹੜੇ ਦੀ



ਰੱਬ ਖ਼ੈਰ ਕਰੇ ਮੇਰੇ ਵਿਹੜੇ ਦੀ
ਕਿ ਜਿਸ ਥਾਂ ਰਾਂਝਣ ਡੇਰਾ ਕੀਤਾ
ਉੱਥੇ ਧਮਕੀ ਸੁਣੀਂਦੀ ਖੇੜੇ ਦੀ

ਅੱਜ ਚਾਰੇ ਕੰਧਾਂ ਪੁੱਛਣ ਆਈਆਂ
ਕਿ ਅੱਜ ਮਲਕੀ ਦੀ ਬੁੱਕਲ ਵਿਚੋਂ
ਦੁੱਧ ਦੀਆਂ ਬੂੰਦਾਂ ਕੀਹਨੇ ਚੁਰਾਈਆਂ?

ਅੱਜ ਬੇਲੇ ਦੀਆਂ ਮੱਝਾਂ ਰੋਈਆਂ
ਕਿ ਅੱਜ ਮੇਰੀ ਇਸ ਦੋਹਣੀ ਦੇ ਵਿਚ
ਲਹੂ ਦੀਆਂ ਧਾਰਾਂ ਕਿਸਨੇ ਚੋਈਆਂ?

ਅੱਜ ਹਰ ਇਕ ਬਸਤਾ ਪੁਛਣ ਆਇਆ
ਕਿ ਅੱਜ ਮੇਰੇ ਮਦਰੱਸੇ ਵਿਚੋਂ
ਸੱਚ ਦਾ ਅੱਖਰ ਕੀਹਨੇ ਛੁਪਾਇਆ?
__________________

MyselF GhainT:
wooooooooooow kya baat hai

bhola_panchhi:
one of my fav, any idea where we can buy ebook ?

Navigation

[0] Message Index

[*] Previous page

Go to full version