ਅਮ੍ਬ੍ਰੀ ਉਡਾਰੀ ਹਰ ਵੇਲੇ ਪਾਉਣ ਵਾਲੇਆ,
ਧਰਤੀ ਤੇ ਕਦੇ ਪੈਰ ਨਾ ਟਿਕਾਉਣ ਵਾਲੇਆ,
ਰੁੱਸੀ ਹੋਈ ਮਾਂ ਨੂੰ ਕਦੇ ਪੁਛੇਆ ਨਾ ਹੋਣਾ,
ਹਰ ਵੇਲੇ ਗਰਲ ਫ੍ਰੈਂਡ ਨੂ ਮਨਾਉਣ ਵਾਲੇਆ
ਬਾਪੂ ਦਿੰਦਾ ਪੈਹੇ ਤਾਹੀ ਐਸ਼ ਤੂ ਹੈ ਕਰਦਾ,
ਖੇਤਾ ਵਿਚ ਦੇਖ ਕਿਵੇ ਧੁੱਪੇ ਓਹੋ ਮਰਦਾ,
ਮੱਕੀ ਦੀ ਓਹ ਰੋਟੀ ਤੈਥੋ ਖਾਦੀ ਨਹੀਓ ਜਾਂਦੀ,
ਚੋਬੀ ਘੰਟੇ ਪੀਜੇ ਬਰਗਰ ਚਬਾਉਣ ਵਾਲੇਆ ..
ਪਿੰਡ ਦੀ ਓਹ ਸਥ ਤੈਨੂੰ ਹੁਣ ਨਹੀਓ ਫਬਦੀ,
ਸ਼ਿਹਰਾਂ ਵਾਲੀ ਭੀੜ ਹੁਣ ਤੈਨੂੰ ਚੰਗੀ ਲਗਦੀ,
ਠ੍ਹੀਕਰੀ ਓਹ ਪਿਹਰੇ ਤੈਨੂੰ ਰਾਤ ਨੂ ਡਰਾਉਂਦੇ ਨੇ,
ਸ਼ਿਹਰਾਂ ਵਿਚ ਸਾਰੀ ਰਾਤ ਰੌਲਾ ਪਾਉਣ ਵਾਲੇਆ..
ਪਿੰਡ ਛਡ ਕੇ ਤੂੰ ਗਯਾ ਸ਼ਿਹਰ ਪੁੱਤ ਵੇ ਕਮਾਉਣ ਨੂੰ,
ਯਾ ਗਯਾ ਸੀ ਤੂੰ ਓਥੇ ਵਿਰਸਾ ਗਵਾਉਣ ਨੂੰ,
ਪੈਹੇ ਨਹੀਓ ਆਉਣੇ ਕਮ, ਮਾਪੇ ਕਮ ਆਵਣਗੇ,
ਪੈਦਾ ਕੀਤਾ ਜਿਹਨਾ, ਓਹਨਾ ਵਿਸਾਰ ਜਾਣ ਵਾਲੇਆ
ਆਜਾ ਪੁੱਤ ਮੁੜ ਆ, ਮਾਂ ਤੈਨੂੰ ਉਡੀਕਦੀ ,
ਬਾਪੂ ਦੀ ਵੀ ਰੂਹ ਹੁੰਨ ਪੁੱਤ ਪੁੱਤ ਚੀਖਦੀ,
ਕਿੱਤੇ ਏਨੀ ਦੂਰ ਜਾਕੇ ਨਾ ਤੂੰ ਬ਼ੇਹ ਜਾਵੀ ਪੁੱਤ ਵੇ,
ਆ ਨਾ ਸਕੇ ਟੈਮ ਸਿਰ, ਸਾਨੂ ਅੱਗ ਲਾਉਣ ਵਾਲੇਆ