Punjabi Janta Forums - Janta Di Pasand

Fun Shun Junction => Shayari => Topic started by: ! on March 21, 2012, 02:09:18 AM

Title: ਕੁਝ ਤੀਰ ਤੋ ਡਰਦੇ ਨੇ ਕੁਝ ਤਲਵਾਰ ਤੋ ਡਰਦੇ ਨੇ
Post by: ! on March 21, 2012, 02:09:18 AM
ਕੁਝ ਤੀਰ ਤੋ ਡਰਦੇ ਨੇ ਕੁਝ ਤਲਵਾਰ ਤੋ ਡਰਦੇ ਨੇ,
ਕੁਝ ਐਸੇ ਨੇ ਜੋ ਨੈਣਾਂ ਦੇ ਵਾਰ ਤੋ ਡਰਦੇ ਨੇ..
ਬਹੁਤ ਤੇਜ਼ ਚਲਦੇ ਨੇ ਕੁਝ ਲੋਕ ਜਿੰਦਗੀ ਚ,
ਪਰ ਕੁਝ ਨੇ ਲੋਕ ਜੋ ਰਫਤਾਰ ਤੋ ਡਰਦੇ ਨੇ,
ਯਕੀਨ ਹੈ ਜੇ ਰੱਬ ਦੀਆਂ ਰਹਿਮਤਾਂ ਉੱਪਰ ,
ਫਿਰ ਕਿਉ ਲੋਕ ਇੰਤਜ਼ਾਰ ਤੋ ਡਰਦੇ ਨੇ,
ਕਰਦੇ ਨੇ ਮੁਹੱਬਤ ਤੇ ਰਖਦੇ ਨੇ ਪਰਦਾ ,
ਪਤਾ ਨਹੀਂ ਕਿਉ ਲੋਕ ਇਜਹਾਰ ਤੋ ਡਰਦੇ ਨੇ,
ਲੱਗੀਆਂ ਨੇ ਚੋਟਾਂ ਦਿਲ ਤੇ ਜਿੰਨਾ ਦੇ,
ਐਸੇ ਵੀ ਨੇ ਬੰਦੇ ਪਿਆਰ ਤੋ ਡਰਦੇ ਨੇ..