ਕੀ ਸੱਚਮੁਚ ਸੱਬ ਏਦਾਂ ਹੀ ਛੱਡ ਕੇ ਤੁਰ ਜਾਂਦੇ ਨੇ,
ਜੱਦ ਕਿਸ਼ਤੀ ਕਿਸੇ ਦੀ ਕਿਸੇ ਭੱਵਰ ਵਿਚ ਆਉਂਦੀ ਹੈ,
ਕੀ ਸੱਚਮੁਚ ਦਿਲ ਏਦਾਂ ਹੀ ਉਦਾਸ ਹੌ ਜਾਂਦੇ ਨੇ,
ਜੱਦ ਕੌਈ ਹੀਰ ਕਿਸੇ ਰਾਂਝੇ ਨੂੰ ਠੁਕਰਾਂਉਦੀ ਹੈ,
ਕੀ ਸੱਚਮੁਚ ਖਾਬ ਏਦਾਂ ਹੀ ਟੁੱਟ ਜਾਂਦੇ ਨੇ ,
ਜੱਦ ਸੁਪਨੇ ਦੀ ਲਹਿਰ ਹਕੀਕਤ ਨਾਲ ਟਕਰਾਂਉਦੀ ਹੈ,
ਕੀ ਸੱਚਮੁਚ ਦਿਲ ਏਦਾਂ ਹੀ ਮਾਯੂਸ ਹੌ ਜਾਂਦੇ ਨੇ,
ਜੱਦ ਟੁੱਟੇ ਦਿਲ ਦਾ ਦੁਨੀਆਂ ਮਜਾਕ ਉਡਾਂਉਦੀ ਹੈ,
ਕੀ ਸੱਚਮੁਚ ਏਦਾਂ ਹੀ ਨੈਣਾਂ ਵਿਚ ਹੰਝੂ ਆਉਦੇ ਨੇ,
ਜੱਦ ਕਿਸੇ ਦੀ ਯਾਦ ਦਿਲ ਨੂੰ ਤੜਫਾਉਦੀ ਹੈ,
ਕੀ ਸੱਚਮੁਚ ਕਿਸੇ ਨੂੰ ਰੱਬ ਕਹਿਣਾ ਕੌਈ ਗੁਨਾਹ ਹੈ,
ਜਦ ਕੀ ਉਸ ਦੀ ਗਿਣਤੀ ਇਨਸਾਨਾ ਵਿਚ ਆਉਂਦੀ ਹੈ....PREET