ਕੀ ਏ ਸਾਡੀ ਜਿੰਦਗੀ ਗੀਤ ਗਮਾਂ ਦੇ ਗਾਉਂਦੇ ਰਹੇ ,
ਪੁਰੇ ਨਹੀ ਸੀ ਹੌਣੇ ਕਦੇ ਉਹ ਸੁਪਨੇ ਸਜਾਉਂਦੇ ਰਹੇ ,
ਕਿਸਮਤ ਵਿਚ ਨਹੀ ਸੀ ਕੁੱਝ ਵੀ ਏਨਾ ਤੁਫਾਨਾ ਤੌ ਬਿਨਾ ,
ਤੇ ਦੇਖੌ ਅੱਸੀਂ ਫੇਰ ਵੀ ਘੱਰ ਰੇਤ ਦੇ ਬਣਉਂਦੇ ਰਹੇ ,
ਜੌ ਦਰਦ ਸੀ ਜਿੰਦਗੀ ਚ ਹਰ ਕਿਸੇ ਦੀ ਨੱਜਰ ਸੀ .
ਤੇ ਅੱਸੀ ਉਸ ਦਰਦ ਨੂੰ ਹਰ ਕਿਸੇ ਤੌਂ ਛੁਪਉਂਦੇ ਰਹੇ,
ਖੁੱਸ਼ੀਆ ਨੇ ਕੀ ਹੁੰਦੀਆ ਇਹ ਕਿਸ ਨੂੰ ਪਤਾ ਹੈ,
ਅੱਸੀ ਤਾਂ ਹੁਣ ਤੱਕ ਇਹ ਦਰਦ ਹੀ ਹੰਢਉਦੇ ਰਹੇ,
ਏਨਾ ਹੰਝੂਆਂ ਦੇ ਚੰਦ ਲਫਜਾਂ ਨੂੰ ਕਾਗਜ ਤੇ ਝਰੀਟ ਕੇ,
ਦਰਦਾਂ ਵਿਚ ਡੁਬੀਆਂ ਚੰਦ ਗਜਲਾਂ ਸਜਾਉਦੇ ਰਹੇ ,
ਅੱਜ ਮੌਤ ਨੂੰ ਮਿਲੇ ਤਾਂ ਇਹ ਅਹਸਾਸ ਹੌਇਆ ,
ਕਿਸ ਵਾਸਤੇ ਬੇ-ਮੱਤਲਵ ਜਿੰਦਗੀ ਜਿਉਦੇ ਰਹੇ,
'PREET' ਨੇ ਲਿਖੇ ਉਹ ਹਰਫ ਇਸ ਗਜਲ ਵਿਚ ,
ਦਰਦਾਂ ਨਾਲ ਭਿਜ ਕੇ ਜੌ ਵੀ ਦਿਲ ਵਿਚ ਆਉਂਦੇ ਰਹੇ,