ਉਹ ਜੌ ਦਿਲ ਵਿਚ ਰਹਿੰਦੇ ਸੀ ਕਿਥੇ ਚਲੇ ਗਏ,
ਮੇਰੇ ਦਿਲ ਦੇ ਸਾਰੇ ਅਰਮਾਨ ਕਿਥੇ ਚਲੇ ਗਏ,
ਜਿਨਾਂ ਦੇ ਸਦਕੇ ਜਿੰਦਗੀ ਗੱਮਾਂ ਤੌ ਦੂਰ ਸੀ,
ਖੁਸ਼ੀਆਂ ਦੇ ਉਹ ਕਾਫਲੇ ਕਿਥੇ ਚਲੇ ਗਏ,
ਜੌ ਕਦੇ ਜਿੰਦਗੀ ਚ ਖੁਸ਼ੀਆਂ ਲੈ ਕੇ ਆਏ ਸੀ,
ਅੱਜ ਉਹ ਵੇਲੇ ਤੇ ਪਲ ਕਿਥੇ ਚਲੇ ਗਏ,
ਜਿੰਨਾ ਦੀ ਆਵਾਜ ਮੇਰੇ ਦਿਲ ਦੀ ਆਵਾਜ ਸੀ
ਅੱਜ ਉਨਾ ਦੇ ਉਹ ਫਰਮਾਨ ਕਿਥੇ ਚਲੇ ਗਏ,
ਜੌ ਦੱਸਤਕ ਦਿੰਦੇ ਸੀ ਦਿਲ ਦਿਆਂ ਦਹਲੀਜਾਂ ਤੇ,
ਮੇਰੇ ਦਿਲ ਦੇ ਉਹ ਅਹਸਾਸ ਕਿਥੇ ਚਲੇ ਗਏ,
ਜਿੰਨਾ ਨੂੰ ਸਮੇਟਿਆ ਜਿੰਦਗੀ ਦਾ ਸਰਮਾਇਆ ਸਮਝ ਕੇ,
ਅੱਜ ਉਹ ਸਾਰੇ ਦੇ ਸਾਰੇ ਵਿਸ਼ਵਾਸ਼ ਕਿਥੇ ਚਲੇ ਗਏ,
ਜਿੰਨਾਂ ਨੂੰ ਪੂਜਿਆ ਰੱਬ ਵਾਂਗ ਦਿਲ ਵਿਚ ਸਜਾ ਕੇ
ਰੱਬਾ ਮੇਰੇ ਉਹ ਖੁਦਗਰਜ ਯਾਰ ਕਿਥੇ ਚਲੇ ਗਏ,
''PREET'' ਤੂੰ ਕੀਤਾ ਵੀ ਕੀ ਏ ਕਲਮ ਝਰੀਟਣ ਤੇ ਬਿਨਾ,
ਅੱਜ ਪੁਛੇਂ ਸ਼ਬਦਾਂ ਦੇ ਕਾਫਲੇ ਕਿਥੇ ਚਲੇ ਗਏ,