ਇਹ ਜਿੰਦਗੀ ਤਾਂ ਹੁਣ ਪੁਰਾਣੀ ਦਿਵਾਰ ਦੀ ਤਰਾਂ ਹੈ ,
ਕੀ ਪਤਾ ਅਚਾਨਕ ਕਿਸ ਵੇਲੇ ਢੈਹ ਜਾਵੇਗੀ ,
ਇਹ ਜਿੰਦਗੀ ਤਾਂ ਹੁਣ ਮੌਤ ਦੀ ਅਮਾਨਤ ਹੈ,
ਉਹ ਜੱਦ ਵੀ ਚਾਵੇਗੀ ਆ ਕੇ ਲੈ ਜਾਵੇਗੀ ,
ਮੇਰੀ ਕਲਮ ਚੱਲੀ ਹਮੇਸ਼ਾਂ ਸਚਾਈ ਦੇ ਲਈ,
ਤੇ ਮੌਤ ਨੂੰ ਜਿੰਦਗੀ ਦੀ ਹਕੀਕਤ ਕੱਹ ਜਾਵੇਗੀ,
ਮੇਰਾ ਹਰ ਸ਼ਬਦ ਰਿਹਾ ਮੇਰੀ ਪਹਚਾਣ ਬਣਕੇ ,
ਤੇ ਚੰਦ ਤਹਰੀਰਾਂ ਵਿਚ ਮੇਰੀ ਯਾਦ ਰਿਹ ਜਾਵੇਗੀ,
ਕੁਝ ਦਰਦ ਲਿਖੇ ਨੇ ਇਕ ਕਿਤਾਬ ਅੰਦਰ ,
ਉਹ ਵੀ ਕਿਸੇ ਕੌਨੇ ਵਿਚ ਪਈ ਰਿਹ ਜਾਵੇਗੀ,
''PREET'' ਦੀ ਜਿੰਦਗੀ ਤਾਂ ਹਮੇਸ਼ਾਂ ਇਕ ਰਾਜ ਰਹੀ ਹੈ,
ਤੇ ਮੇਰੇ ਜਾਣ ਤੌਂ ਬਆਦ ਇਕ ਰਾਜ ਹੀ ਰਹਿ ਜਾਵੇਗੀ,
..................Preet.........................