Punjabi Janta Forums - Janta Di Pasand
Fun Shun Junction => Shayari => Topic started by: ਰਾਜ ਔਲਖ on November 11, 2011, 11:46:16 PM
-
ਬਲਦੀ ਅੱਗ ਸੀਨੇ ਵਿਚ ਲੈ ਕੇ ਸਾਥ ਹੰਢਾਈਏ ਕਿਸ ਤਰਾਂ ?
ਹਰ ਇਕ ਚਿਹਰਾ ਅਜਨਬੀ ਹੈ ਯਾਰ ਬਣਾਈਏ ਕਿਸ ਤਰਾਂ ?
ਨਫਰਤਾਂ ਦੇ ਤੀਰ ਖਾ ਕੇ ਪੀ ਕੇ ਜ਼ਹਿਰ ਜੁਦਾਈ ਦਾ
ਇਸ਼ਕ,ਮੁਹੱਬਤ ਪਿਆਰ ਵਾਲੇ ਸੋਹਲੇ ਗਾਈਏ ਕਿਸ ਤਰਾਂ ?
ਦਿਨ ਤਾਂ ਲੰਘ ਜਾਂਦਾ ਹੈ ਮਿਲਣ ਦੇ ਸੁਪਨੇ ਦੀ ਆਸ
ਕਾਲੀ ਲੰਮੀ ਤੇ ਡਰਾਉਣੀ ਰਾਤ ਲੰਘਾਈਏ ਕਿਸ ਤਰਾਂ ?
ਪੀੜ ਤਾਂ ਟੁਟਣ ਦੀ ਹੈ ਉਹ ਫੁੱਲ ਹੈ ਜਾਂ ਦਿਲ ਹੈ
ਬਾਗ ਵਿਚੋਂ ਟਹਿਕਦਾ ਫੁੱਲ ਤੋੜ ਲਿਆਈਏ ਕਿਸ ਤਰਾਂ ?
ਬਿਖੜੇ ਰਾਹਾਂ ਦਾ ਪੈਂਡਾ ਵਿਸਰ ਗਿਆ ਹੈ ਕਾਫਿਲਾ ਵੀ
ਇਕੱਲੇ ਤੁਰ ਕੇ ਜਿ਼ੰਦਗੀ ਦਾ ਪੰਧ ਮੁਕਾਈਏ ਕਿਸ ਤਰਾਂ ?
_____________________________
-
gud job =D> =D>
-
thnx,,,,,,