ਧੀਆਂ ਨੂੰ ਦਿਲੋਂ ਭੁਲਾਉਣ ਵਾਲਿਓ,
ਗਰਭ ਵਿਚ ਕਤਲ ਕਰਾਉਣ ਵਾਲਿਓ,
ਹੱਥੀਂ ਧੀਆਂ ਨੂੰ ਮਰਵਾਉਣ ਵਾਲਿਓ,
ਇਕ ਦਿਨ ਐਸਾ ਆਉਂਗਾ,
ਨਾ ਕੋਈ ਤੋਰੂ ਧੀ ਕਿਸੇ ਨੂੰ ,
ਨਾ ਕੋਈ ਪੁੱਤ ਵਿਆਹੂਗਾ।
ਧੀਆਂ ਬਾਝੋਂ ਇਸ ਦੁਨੀਆ ਤੇ,
ਕਿੱਦਾਂ ਖੁਸ਼ੀਆਂ ਹੋਣਗੀਆਂ,
ਕਿਥੇ ਕੋਈ ਪੁੱਤ ਵਿਆਹੂ,
ਕਿਧਰ ਬਰਾਤਾਂ ਆਉਣਗੀਆਂ,
ਘੋੜੀ ਤੇ ਚੜ੍ਹ ਕੇ ਵੀਰਾ,
ਕਿਹਨੂੰ ਵਾਗ ਫੜਾਊਂਗਾ,
ਨਾ ਕੋਈ ਤੋਰੂ ਧੀ ਕਿਸੇ ਨੂੰ,
ਨਾ ਕੋਈ ਪੁੱਤ ਵਿਆਹੂਗਾ।
ਨਾ ਰਹੂਗੀ ਚਾਚੀ ਤਾਈ,
ਨਾ ਭੈਣ ਤੇ ਨਾ ਭਰਜਾਈ,
ਮੁੱਕ ਜਾਣੇ ਸਭ ਰਿਸ਼ਤੇ ਨਾਤੇ,
ਐਸਾ ਕਲਯੁਗ ਆਊਗਾ,
ਨਾ ਕੋਈ ਤੋਰੂ ਧੀ ਕਿਸੇ ਨੂੰ,
ਨਾ ਕੋਈ ਪੁੱਤ ਵਿਆਹੂਗਾ,
ਨਾ ਰੱਖੜੀ ਨਾ ਲੋਹੜੀ ਆਊ,
ਕੰਮ ਤਿਉਹਾਰਾਂ ਦਾ ਮੁੱਕ ਜਾਊ,
ਲੋਹੜੀ 'ਤੇ ਸਲਵਿੰਦਰ,
ਕਿਹਨੂੰ ਭਾਜੀ ਪਾਊਗਾ,
ਨਾ ਕੋਈ ਤੋਰੂ ਧੀ ਕਿਸੇ ਨੂੰ,
ਨਾ ਕੋਈ ਪੁੱਤ ਵਿਆਹੂਗਾ।
-ਸਲਵਿੰਦਰ ਸਿੰਘ ਰੰਧਾਵਾ