ਸੂਰਮੇ ਦੀ ਹਾਨੀ ਹੋ ਜੇ , ਹੋਛਾ ਜੇ ਗਿਆਨੀ ਹੋ ਜੇ
ਆਗੂ ਜੇ ਜ਼ਨਾਨੀ ਹੋ ਜੇ, ਉਹ ਨਾ ਝੁੱਗੀ ਵਸਦੀ
ਘਰ ਕਮਜ਼ੋਰ ਹੋ ਜੇ ,ਪੁੱਤਰ ਲੰਡੋਰ ਹੋ ਜੇ ,
ਜੇ ਸਿਆਣੂ ਚੋਰ ਹੋ ਜੇ,ਤਾਂ ਪੁਲਸ ਰੋਜ਼ ਧੱਸਦੀ
ਮੌਤ ਜੇ ਵਿਆਹ'ਚ ਹੋ ਜੇ ,ਮੀਂਹ ਝੜੀ ਗਾਹ 'ਚ ਹੋ ਜੇ
ਜੇ ਜੁਆਕ ਰਾਹ 'ਚ ਹੋ ਜੇ, ਦੁਖੀ ਜਾਨ ਫੱਸਦੀ
ਸੱਪ ਜੇ ਅਸੀਲ ਹੋ ਜੇ,ਖਰਾਜ ਅਪੀਲ ਹੋ ਜੇ
ਬੌਰੀਆ ਵਕੀਲ ਹੋ ਜੇ, ਵੇਖ ਲੋਕੀ ਹੱਸਦੀ
ਕਲਾਮ ਬਾਬੂ ਰਜਬ ਅਲੀ