ਕਿਉਂ ਅਪਣਾ ਆਪ ਗਵਾਇਆ ਪਿਆਰ ਵਿੱਚ ਏ ਨਹੀਂ ਸੋਚੀ ਦਾ,,
ਕੀ ਖੋਇਆ ਕੀ ਪਾਇਆ ਪਿਆਰ ਵਿਚ ਏ ਨਹੀਂ ਸੋਚੀ ਦਾ,,
ਜੀ ਅਕਸਰ ਲੋਕ ਸਿਆਣੇ ਇਹ ਗੱਲ ਕਹਿੰਦੇ ਨੇ,,
ਇਸ ਜਿੰਦਗੀ ਦੇ ਵਿਚ ਘਾਟੇ-ਵਾਧੇ ਪੈਂਦੇ ਨੇ,,
ਖੁਸ਼ੀਆਂ ਬਦਲੇ ਗ਼ਮ ਲਾਇਆ,ਪਿਆਰ ਵਿਚ ਇਹ ਨਹੀਂ ਸੋਚੀ ਦਾ,,
ਕੀ ਖੋਇਆ ਕੀ ਪਾਇਆ ਪਿਆਰ ਵਿਚ ਏ ਨਹੀਂ ਸੋਚੀ ਦਾ,,