Fun Shun Junction > Shayari

ਪ੍ਰੋਫੈਸਰ ਮੋਹਨ ਸਿੰਘ- ਜੀਵਨੀ - ਕਵਿਤਾਵਾਂ

<< < (4/4)

ਰਾਜ ਔਲਖ:
        ਕਵਿਤਾ


ਅਪਣੀ ਜ਼ਾਤ ਵਿਖਾਲਣ ਬਦਲੇ
ਰੱਬ ਨੇ ਹੁਸਨ ਬਣਾਇਆ
ਵੇਖ ਹੁਸਨ ਦੇ ਤਿੱਖੇ ਜਲਵੇ
ਜ਼ੋਰ ਇਸ਼ਕ ਨੇ ਪਾਇਆ
ਫੁਰਿਆ ਜਦੋਂ ਇਸ਼ਕ ਦਾ ਜਾਦੂ
ਦਿਲ ਵਿਚ ਕੁੱਦੀ ਮਸਤੀ
ਇਹ ਮਸਤੀ ਜਦ ਬੋਲ ਉਠੀ
ਤਾਂ ਹੜ੍ਹ ਕਵਿਤਾ ਦਾ ਆਇਆ
________________

rabbdabanda:
ਜੀਵਨ

ਕੱਲ੍ਹ ਸੁਫਨੇ ਦੇ ਵਿਚ ਮੈਨੂੰ,
ਦੋ ਨਜ਼ਰ ਫ਼ਰਿਸ਼ਤੇ ਆਏ ।
ਇਕ ਤਖ਼ਤ ਫੁੱਲਾਂ ਦਾ ਸੋਹਣਾ,
ਉਹ ਆਪਣੇ ਨਾਲ ਲਿਆਏ ।
ਉਹ ਉਤਰੇ ਹੌਲੇ ਹੌਲੇ,
ਫਿਰ ਆ ਕੇ ਮੇਰੇ ਕੋਲੇ,
ਰੱਖ ਤਖ਼ਤ ਫੁੱਲਾਂ ਦਾ ਬੋਲੇ,
ਉਠ ਤੈਨੂੰ ਰੱਬ ਬੁਲਾਏ

ਤੇਰੇ ਲਈ ਸੁਰਗਾਂ ਅੰਦਰ,
ਭੌਰਾਂ ਨੇ ਗੁੰਦੇ ਸਿਹਰੇ ।
ਜ਼ੁਲਫ਼ਾਂ ਦੇ ਲੱਛੇ ਲੈ ਕੇ,
ਹੂਰਾਂ ਨੇ ਬਹੁਕਰ ਫੇਰੇ ।
ਪੰਛੀ ਪਏ ਮੰਗਲ ਗਾਵਣ,
ਫੁੱਲਾਂ ਦੇ ਦਿਲ ਸਧਰਾਵਣ,
ਕਲੀਆਂ ਨੂੰ ਛਿੱਕਾਂ ਆਵਣ,
ਸਭ ਰਾਹ ਤਕਾਵਣ ਤੇਰੇ

ਹੱਥ ਬੰਨ੍ਹ ਖਲੋਵਣ ਉਥੇ,
ਹੂਰਾਂ ਪਰੀਆਂ ਮੁਟਿਆਰਾਂ ।
ਸ਼ਹਿਦਾਂ ਦੇ ਚਸ਼ਮੇ ਵਗਣ,
ਤੇ ਦੁੱਧਾਂ ਦੀਆਂ ਫ਼ੁਹਾਰਾਂ ।
ਨਾ ਉਥੇ ਹੌਕੇ ਹਾਵੇ,
ਨਾ ਭੁੱਖ ਤਰੇਹ ਸਤਾਵੇ,
ਨਾ ਰੁੱਤ ਖਿਜ਼ਾਂ ਦੀ ਆਵੇ,
ਤੇ ਹਰਦਮ ਰਹਿਣ ਬਹਾਰਾਂ

ਸੁਰਗਾਂ ਦੀਆਂ ਸਿਫ਼ਤਾਂ ਸੁਣ ਕੇ,
ਮੈਂ ਕਿਹਾ ਫ਼ਰਿਸ਼ਤੇ ਤਾਈਂ,
ਐਸਾ ਇੱਕ-ਸਾਰਾ ਜੀਵਨ,
ਮੈਂ ਮੂਲ ਪਸੰਦਾਂ ਨਾਹੀਂ !
ਜਿੱਥੇ ਨਾ ਮੇਲ ਜੁਦਾਈਆਂ,
ਜਿੱਥੇ ਨਾ ਸੁਲਹ ਲੜਾਈਆਂ,
ਨਾ ਧੀਦੋ ਤੇ ਭਰਜਾਈਆਂ,
ਮੈਂ ਜਾਣਾ ਨਹੀਂ ਉਥਾਈਂ

ਜਿੱਥੇ ਨਹੀਂ ਹੋਤ ਕਸਾਈ,
ਜਿੱਥੇ ਨਹੀਂ ਛਲ-ਛਲਾਵੇ ।
ਜਿੱਥੇ ਨਾ ਕੈਦੋਂ ਲੰਙਾ,
ਵਿਚ ਟੰਗ ਆਪਣੀ ਡਾਹਵੇ,
ਜਿੱਥੇ ਨਾ ਆਸ਼ਕ ਲੁੱਸਣ,
ਜਿੱਥੇ ਨਾ ਰੂਹਾਂ ਖੁੱਸਣ,
ਜਿੱਥੇ ਨਾ ਹੂਰਾਂ ਰੁੱਸਣ,
ਉਹ ਸੁਰਗ ਨਾ ਮੈਨੂੰ ਭਾਵੇ

ਹੈ ਜੀਵਨ ਅਦਲਾ ਬਦਲੀ ।
ਤੇ ਹੋਣਾ ਰੰਗ ਬਰੰਗਾ ।
ਸੌ ਮੁਰਦੇ ਭਗਤਾਂ ਕੋਲੋਂ,
ਇਕ ਜਿਊਂਦਾ ਜ਼ਾਲਮ ਚੰਗਾ ।
ਮੋਤੀ ਤੋਂ ਹੰਝੂ ਮਹਿੰਗੇ,
ਲਾਲਾਂ ਤੋਂ ਜੁਗਨੂੰ ਸੋਹਣੇ,
ਸੁਰਗਾਂ ਤੋਂ ਦੋਜ਼ਖ ਚੰਗੇ,
ਜਿੱਥੇ ਹੈ ਜੀਵਨ-ਦੰਗਾ

ਮੈਂ ਸ਼ਾਇਰ ਰੰਗ-ਰੰਗੀਲਾ,
ਮੈਂ ਪਲ ਪਲ ਰੰਗ ਵਟਾਵਾਂ ।
ਜੇ ਵਟਦਾ ਰਹਾਂ ਤਾਂ ਜੀਵਾਂ,
ਜੇ ਖੱਲਾਂ ਤੇ ਮਰ ਜਾਵਾਂ ।
ਝੀਲਾਂ ਤੋਂ ਚੰਗੇ ਨਾਲੇ,
ਜੋ ਪਏ ਰਹਿਣ ਨਿੱਤ ਚਾਲੇ,
ਤੱਕ ਰੋਕਾਂ ਖਾਣ ਉਛਾਲੇ,
ਤੇ ਵਧਦੇ ਜਾਣ ਅਗਾਹਾਂ

ਹੈ ਜੀਵਨ ਦੁੱਖ-ਵੰਡਾਣਾ,
ਤੇ ਅੱਗ ਬਗਾਨੀ ਸੜਨਾ ।
ਮਰਨੇ ਦੀ ਖ਼ਾਤਰ ਜੀਣਾ ।
ਜੀਣੇ ਦੀ ਖ਼ਾਤਰ ਮਰਨਾ ।
ਜੀਵਨ ਹੈ ਲੜਨਾ ਖਹਿਣਾ,
ਜੀਵਨ ਹੈ ਢਾਣਾ ਢਹਿਣਾ
ਜੀਵਨ ਹੈ ਤੁਰਦੇ ਰਹਿਣਾ,
ਤੇ ਕੋਈ ਪੜਾ ਨਾ ਕਰਨਾ

Gundeep kaur:
Wah ji wah
jeo  =D>

Chardikala

ਰਾਜ ਔਲਖ:
       ਉਡੀਕ

ਸਰਘੀ ਵੇਲੇ ਸੁਫ਼ਨਾ ਡਿੱਠਾ
ਮੇਰੇ ਸੋਹਣੇ ਆਉਣਾ ਅੱਜ ਨੀ
ਪਈ ਚੜ੍ਹਾਂ ਮੈਂ ਮੁੜ ਮੁੜ ਕੋਠੇ
ਕਰ ਕਰ ਲੱਖਾਂ ਪੱਜ ਨੀ

ਧੜਕੂੰ ਧੜਕੂੰ ਕੋਠੀ ਕਰਦੀ
ਫੜਕੂੰ ਫੜਕੂੰ ਰਗ ਨੀ
ਕਦਣ ਢੱਕੀਓਂ ਉਚੀ ਹੋਸੀ
ਉਹ ਸ਼ਮਲੇ ਵਾਲੀ ਪੱਗ ਨੀ
____________

Navigation

[0] Message Index

[*] Previous page

Go to full version