ਇੱਕੋ ਦਿਲ ਸੀ ਓ ਤੇਰੇ ਨਾਂ ਕਰਤਾ,
 ਕੀਤਾ ਸੀ ਪਿਆਰ ਨਾਂ ਤਾਂ ਕਰਤਾ..
 ਅਸੀਂ ਜਾਣਦੇ ਜਾਂ ਸਾਡਾ ਰੱਬ ਜਾਣਦਾ,
 ਨੀਂ ਤੈਨੂੰ ਕਿੰਨਾ ਸੀ ਚਾਹੁੰਦੇ..
 ਸਾਡੇ ਵੀ ਜੇ ਤੇਰੇ ਵਾਂਗੂੰ ਦੋ-ਦਿਲ ਹੁੰਦੇ,
 ਇੱਕ ਹੋਰ ਨਾਲ ਲਾਉਂਦੇ..|| 
 ਬਣਕੇ ਗ੍ਰਹਿਣ ਸਾਡੇ ਹਾਸਿਆਂ ਨੂੰ ਲੱਗ ਗਈ,
 ਡੁੱਬ-ਜਾਣੀਏ ਨੀਂ ਸਾਨੂੰ ਸ਼ਰੇਆਮ ਠੱਗ ਗਈ..
 ਪਤਾ ਹੁੰਦਾ ਸਾਡੇ ਨਾਲ ਹੋਣੀਆਂ ਸੀ ਇੱਦਾਂ,
 ਕਦੇ ਖਤ ਵੀ ਨਾਂ ਪਾਉਂਦੇ..
 ਸਾਡੇ ਵੀ ਜੇ ਤੇਰੇ ਵਾਂਗੂੰ ਦੋ-ਦਿਲ ਹੁੰਦੇ,
 ਇੱਕ ਹੋਰ ਨਾਲ ਲਾਉਂਦੇ..|| 
 ਕੀਦੇ ਨਾਲ ਸੌਦਾ ਕੀਤਾ ਸਾਡੀ ਤਕਦੀਰ ਦਾ,
 ਰਿਹਾ ਨਾਂ ਕੋਈ ਮੁੱਲ ਹੁਣ ਟੁੱਟੇ ਹੋਏ ਤੀਰ ਦਾ..
 ਹੀਰੇ ਜਿਹੇ ਯਾਰ ਨੀਂ ਤੂੰ ਕੌਡੀਆਂ ਦੇ ਭਾਅ ਤੋਲੇ,
 ਅਸੀਂ ਸੱਚੀਆਂ ਸੁਣਾਉਂਦੇ..
 ਸਾਡੇ ਵੀ ਜੇ ਤੇਰੇ ਵਾਂਗੂੰ ਦੋ-ਦਿਲ ਹੁੰਦੇ,
 ਇੱਕ ਹੋਰ ਨਾਲ ਲਾਉਂਦੇ..|| 
 ਲੁੱਟੇ ਗਏ ਅਸੀਂ ਤੇਰੇ ਲਾਰਿਆਂ ਨੇਂ ਮਾਰਿਆ,
 ਸਾਨੂੰ ਡੋਬ ਕੇ ਤੂੰ ਕਿਹੜੇ ਨਵਿਆਂ ਨੂੰ ਤਾਰ੍ਹਿਆ..
 ਦੇਖਾਂਗੇ ਨੀਂ ਹੁਣ ਅਸੀਂ ਤੇਰੇ ਨਾਲ,
 ਤੇਰੇ ਨਵੇਂ ਕਿੰਨੀ ਦੇਰ ਨਿਭਾਉਂਦੇ..
 ਸਾਡੇ ਵੀ ਜੇ ਤੇਰੇ ਵਾਂਗੂੰ ਦੋ-ਦਿਲ ਹੁੰਦੇ,
 ਇੱਕ ਹੋਰ ਨਾਲ ਲਾਉਂਦੇ..||