Punjabi Janta Forums - Janta Di Pasand

Hobbies Interests Lifestyle => Religion, Faith, Spirituality => Topic started by: >Kinda< on October 07, 2012, 10:30:30 PM

Title: ਭਰਲੋ ਢਿੱਡ, ਰੁੱਖੀ ਮਿੱਸੀ ਦਾ ਫਰਕ ਨਾਂ ਪੈਂਦਾਂ ਏ ।
Post by: >Kinda< on October 07, 2012, 10:30:30 PM
ਦੋ ਨੰਬਰ ਦੀ ਗੱਡੀ ਤੋਂ, ਇੱਕ ਨੰਬਰ ਦਾ ਸਾਇਕਲ ਚੰਗਾ
ਇੱਕ ਨੰਬਰ ਵਿੱਚ ਵਾਲੇ ਨੂੰ, ਦੁਨੀਆਂ ਨੀ ਮੰਨਦੀ ਬੰਦਾ
ਸੱਚੇ ਨੂੰ ਕੀ ਡਰ, ਕਹੇ ਜੋ ਵੀ ਕੋਈ ਕਹਿੰਦਾ ਏ
ਭਰਲੋ ਢਿੱਡ, ਰੁੱਖੀ ਮਿੱਸੀ ਦਾ ਫਰਕ ਨਾਂ ਪੈਂਦਾਂ ਏ ।


ਰਿਸ਼ਵਤ ਧੋਖੇ ਦਾ ਧੰਨ ਕਿਸੇ ਵੀ ਕੰਮ ਨਾਂ ਆਉਂਦਾ ਏ
ਠੇਕੇ ਥਾਣੇ ਜਾ ਡਾਕਟਰ ਦੇ ਚੱਕਰ ਲਵਾਉਂਦਾ ਏ
ਛੱਡਦੋ ਮਨ ਦੀ ਸੁਣਨੀ ਕਰਲੋ ਦਿਲ ਜੋ ਕਹਿੰਦਾ ਏ
ਭਰਲੋ ਢਿੱਡ, ਰੁੱਖੀ ਮਿੱਸੀ ਦਾ ਫਰਕ ਨਾਂ ਪੈਂਦਾਂ ਏ ।


ਦਗਾ ਕਿਸੇ ਨਾਲ ਕਰਕੇ ਉੱਪਰੋਂ ਹੱਸੀਏ ਪਰ ਰੂਹ ਰੋਵੇ
ਅਜ਼ਬ ਜਿਹਾ ਡਰ ਖਾਵੇ, ਦਿਲ ਇੱਕ ਉਦਾਸੀ ਦੇ ਵਿੱਚ ਖੋਵੇ
ਮੇਰੇ ਨਾਲ ਨਾ ਕਰਜੇ ਕੋਈ, ਇਹ ਭੈਅ ਜਿਹਾ ਰਹਿੰਦਾ ਏ
ਭਰਲੋ ਢਿੱਡ, ਰੁੱਖੀ ਮਿੱਸੀ ਦਾ ਫਰਕ ਨਾਂ ਪੈਂਦਾਂ ਏ ।