ਤੂੰ ਕਾਹਤੋਂ ਤੁਰ ਗਿਆ ਸੂਰਿਆ, ਅਜੇ ਮੈਨੂੰ ਸੀ ਤੇਰੀ ਲੋੜ,ਮੈਂ ਕਿੱਥੋਂ ਲਿਆਵਾਂ ਲੱਭ ਕੇ,ਅੱਜ ਭਿੰਡਰਾਂਵਾਲਾ ਹੋਰ,
ਵੇ ਮੈਂ ਰੋਂਦੀ ਧਰਤ ਪੰਜਾਬ ਦੀ,ਮੇਰੀ ਕੁੱਖੋਂ ਜੰਮੇ ਬਦਲ ਗਏ,ਮੇਰਾ ਟੁੱਟ ਗਿਆ ਅੱਜ ਮਾਣ,ਇੱਥੇ ਭਈਏ ਵੇਖ ਬਿਹਾਰ ਦੇ,ਮੇਰੀ ਹਿੱਕ ਤੇ ਥੁੱਕਦੇ ਪਾਨ,ਸਭ ਕੁਰਸੀ ਦੇ ਪੁੱਤ ਬਣ ਗਏ,ਮੇਰਾ ਕੋਈ ਨਹੀਂ ਸੁਣਦਾ ਸ਼ੋਰ,ਮੈਂ ਕਿੱਥੋਂ ਲਿਆਵਾਂ ਲੱਭ ਕੇ,ਅੱਜ ਭਿੰਡਰਾਂਵਾਲਾ ਹੋਰ,
ਵੇ ਮੈਂ ਰੋਂਦੀ ਧਰਤ ਪੰਜਾਬ ਦੀ,ਮੇਰੀ ਹਿੱਕ ਤੇ ਵੇਖ ਲੈ ਵਗਦੇ,ਅੱਜ ਨਸ਼ਿਆਂ ਦੇ ਦਰਿਆ,ਸੀ ਮੈਂ ਵਸਦੀ ਗੁਰਾਂ ਦੇ ਨਾਮ ਤੇ,ਮੈਨੂੰ ਪਖੰਡੀਆਂ ਘੇਰ ਲਿਆ,ਮੈਨੂੰ ਨੋਚ-ਨੋਚ ਕੇ ਖਾ ਗਏ,ਇਹ ਚਿੱਟ ਕੱਪੜੀਏ ਚੋਰ,ਮੈਂ ਕਿੱਥੋਂ ਲਿਆਵਾਂ ਲੱਭ ਕੇ ,ਅੱਜ ਭਿੰਡਰਾਂਵਾਲਾ ਹੋਰ,
ਵੇ ਮੈਂ ਰੋਂਦੀ ਧਰਤ ਪੰਜਾਬ ਦੀ,ਮੇਰੇ ਪੁੱਤਰ ਕੋਹ-ਕੋਹ ਮਾਰ ਤੇ,ਇਥੇ ਘਰ-ਘਰ ਮੱਚਿਆ ਕਹਿਰ,ਮੇਰੀਆਂ ਧੀਆਂ ਵਿਧਵਾ ਰੋਂਦੀਆਂ,ਇਥੇ ਜੰਮੇ ਨਵੇਂ ਓਡਵਾਇਰ,ਆ ਕੇ ਇੱਜ਼ਤ ਰੱਖ ਲੈ ਯੋਧਿਆ,ਮੇਰਾ ਚਲਦਾ ਨਹੀਂ ਕੋਈ ਜੋਰ,ਮੈਂ ਕਿੱਥੋਂ ਲਿਆਵਾਂ ਲੱਭ ਕੇ,ਅੱਜ ਭਿੰਡਰਾਂਵਾਲਾ ਹੋਰ,
ਵੇ ਮੈਂ ਰੋਂਦੀ ਧਰਤ ਪੰਜਾਬ ਦੀ,ਸੀ ਮੈਂ ਮਾਲਕ ਪੰਜ ਦਰਿਆ ਦੀ ,ਅੱਜ ਖੁੱਸੀ ਮੇਰੀ ਸ਼ਾਨ,ਸੰਨ ‘47’ ਵੇਲੇ ਖੇਡ ਗਏ,ਮੇਰੀ ਇੱਜ਼ਤ ਨਾਲ ਸ਼ੈਤਾਨ,66’ ਚ ਜਾ ਕੇ ਸੰਭਲੀ,ਦਿੱਤਾ ਅੰਗ-ਅੰਗ ਪਰ ਤੋੜ,ਮੈਂ ਕਿੱਥੋਂ ਲਿਆਵਾਂ ਲੱਭ ਕੇ,ਅੱਜ ਭਿੰਡਰਾਂਵਾਲਾ ਹੋਰ.....