July 04, 2024, 01:37:40 PM

Show Posts

This section allows you to view all posts made by this member. Note that you can only see posts made in areas you currently have access to.


Messages - ~PunjabiKudi~

Pages: 1 ... 189 190 191 192 193 [194] 195 196 197 198 199 ... 215
3861
Shayari / Re: shayari posted by ~PunjabiKudi~
« on: January 28, 2008, 05:29:37 AM »
ਇੱਕ ਟੁੱਟਿਆ ਫੁੱਲ ਟਹਾਣੀਂਓ
ਰਾਹੀਆਂ ਨੂੰ ਅਰਜ਼ ਕਰੇ
ਤੁਸੀ ਤੁਰਿਆ ਕਰੋ ਧਿਆਨ ਨਾਲ

ਕਦੇ ਮੈਂ ਵੀ ਮਹਿਕਦਾ ਸੀ
ਇਸ ਟਹਾਣੀ ਉੱਤੇ
ਮੇਰੇ ਤੇ ਵੀ ਤਿੱਤਲੀਆਂ
ਮੰਡਰਾਉਂਦੀਆਂ ਸਨ

ਮਹਿਕ ਖਿੰਡਾਉਂਦਾ ਸੀ ਚਾਰ ਚੁਫ਼ੇਰੇ
ਜਦੋਂ ਹਵਾਵਾਂ ਆਉਂਦੀਆਂ ਸਨ
ਇੱਕ ਰਾਤ ਤੂਫ਼ਾਨੀ ਆਈ
ਮੈਂ ਟਹਾਣੀ ਨਾਲੋਂ ਵੱਖ ਹੋਇਆ
ਡਿੱਗਿਆ ਧਰਤੀ ਉੱਤੇ
ਕੋਮਲ ਪਲਾਂ 'ਚ ਕੱਖ ਹੋਇਆ

ਇਹ ਹਰਸ਼ ਤਾਂ
ਹਰ ਇੱਕ ਦਾ ਹੋਣਾ ਐ
ਕੀ ਮੈਂ ਤੇ ਕੀ ਤੂੰ ਸੱਜਣਾ
ਇਸ ਤਨ ਨੇ ਬਣਜਾ ਮਿੱਟੀ
ਜਦ ਉੱਡ ਗਈ ਰਹੂ ਸੱਜਣਾ


3862
Shayari / Re: shayari posted by ~PunjabiKudi~
« on: January 28, 2008, 05:14:07 AM »
ਸਾਡੀ ਵਿਸ਼ਵਾਸ ਅਤੇ
ਉਨ੍ਹਾਂ ਦੀ ਫਿਦਰਤ ਸੀ
ਜਜਬਾਤਾਂ ਨਾਲ ਖਿਲਵਾੜ ਕਰਨੇ ਦੀ

ਸਾਇਦ ਉਹ ਮਾਰਨ ਵਿੱਚ
ਯਕੀਨ ਰੱਖਦੇ ਸਨ
ਕੁੱਝ ਹਸਰਤ ਸਾਡੀ ਵੀ ਸੀ ਮਰਨੇ ਦੀ

ਦੋਸ਼ ਲਹਿਰਾਂ ਨੂੰ ਦੇਵਾਂ ਕਿਉਂ
ਕਿਉਂਕਿ ਹਸਰਤ ਮੇਰੀ ਵੀ ਸੀ
ਕੱਚਿਆਂ ਉੱਤੇ ਤਰਨੇ ਦੀ

3863
Shayari / Re: shayari posted by ~PunjabiKudi~
« on: January 28, 2008, 05:12:41 AM »
ਲੱਗੀ ਲਾਗ ਇਸ਼ਕ ਦੀ
ਛੱਡਿਆ ਤਖ਼ਤ ਹਜ਼ਾਰਾ
ਸਿਆਲੀ ਆ ਬੈਠਾ
ਛੱਡ ਸਰਦਾਰੀ ਮਾਪਿਆਂ ਬਾਰਾ

ਮੇਲ ਹੀਰ ਜੱਟੀ ਸੰਗ ਹੋਇਆ
ਨੈਣ ਲੜ੍ਹੇ ਆਪੇ
ਰਾਂਝਾ ਚਾਰੇ ਮੱਝੀਆਂ
ਹੀਰ ਚਾਰੇ ਮਾਪੇ

ਜੱਟ ਦੀ ਵਾਂਝਲੀ,
ਹੀਰ ਦੀ ਚੂਰੀ,
ਛੁਪੀ ਨਾ ਜੱਗ ਕੋਲੋਂ
ਹੀਰ ਰਾਂਝਾ ਵੀ ਨਾ ਬਚ ਸਕੇ
ਬ੍ਰਿਹੋਂ ਦੀ ਅੱਗ ਕੋਲੋਂ

ਹੀਰ ਹੋਈ ਖੇੜਿਆਂ ਦੀ
ਰਾਂਝਾ ਟਿੱਲੇ ਜਾ ਬੈਠਾ
ਇੱਕ ਦਿਨ ਮੰਗਦਾ ਖੈਰ
ਰਾਂਝਾ ਹੀਰ ਦੁਆਰੇ ਆ ਬੈਠਾ

ਹਸ਼ਰ ਦਾ ਯਾਰ ਵੇਖ ਰੋਈਆਂ ਅੱਖੀਆਂ
ਯਾਰ ਦੇ ਗਮ ਨਮ ਹੋਈਆਂ ਅੱਖੀਆਂ

3864
Shayari / Re: shayari posted by ~PunjabiKudi~
« on: January 28, 2008, 05:11:17 AM »
ਦਿਲ ਦੇ ਤਕਲੇ ਤੰਦ
ਇਸ਼ਕ ਤੇਰੇ ਦਾ ਪਾ ਬੈਠੀ
ਡਰਦੀ ਹਾਂ ਕਿਤੇ ਟੁੱਟ ਨਾ ਜਾਵੇ

ਉਮਰ ਨਿਆਣੀ ਕੱਤਣ ਬੈਠੀ
ਇਸ਼ਕ ਤੇਰੇ ਦੀ ਰੂੰ ਅੜਿਆ

ਨਾ ਤੰਦ ਟੁੱਟ, ਨਾ ਖਹਿੜਾ ਛੁੱਟ
ਮੇਹਰ ਰੱਖੀਂ ਤੂੰ ਅੜਿਆ

ਰੂੰ ਤੋਂ ਤੰਦ, ਤੰਦ ਬਣੇ ਚਾਦਰ
ਚਾਦਰ ਦੇ ਨਾਲ ਖੁਦ ਨੂੰ ਕੱਜਾਂ

ਹਾਂ ਤੂੰ ਮੁਸ਼ਰਦ ਮੇਰਾ
ਮੈਂ ਕਮਲੀ ਤੇਰੀ ਵੱਜਾਂ

3865
Shayari / Re: shayari posted by ~PunjabiKudi~
« on: January 28, 2008, 05:04:22 AM »
ਕਦੇ ਦਿਲ ਕਰਦਾ ਹੈ ਸੂਰਜ ਬਣ ਜਾਵਾਂ
ਨਿੱਤ ਉੱਘਾਂ ਨਵਾਂ ਸਵੇਰਾ ਲੈ ਕੇ
ਫਿਰ ਸੋਚਦੀ ਹਾਂ ਪੰਛੀ ਬਣ ਜਾਵਾਂ
ਅਸਮਾਨੀ ਉੱਡਾਂ,ਬਹਿਰ ਕੇ ਰੁੱਖ ਤੇ
ਗੀਤ ਮੁਹਬੱਤਾਂ ਦੇ ਗਾਵਾਂ

ਫਿਰ ਸੋਚਦੀ ਹਾਂ ਰੁੱਖ ਹੀ ਕਿਉਂ ਨਾ ਬਣ ਜਾਵਾਂ
ਰਾਹਗੀਰ ਬੈਠਣ ਛਾਵੇਂ,ਸੁੱਖ ਦਾ ਸਾਹ ਦਿਲਾਵਾਂ
ਪਰ ਫਿਰ ਸੋਚਿਆ ਕਿਉਂ ਨਾ ਇਨਸਾਨ ਬਣ ਜਾਵਾਂ
ਦੁਖੀਆਂ ਦੇ ਦਰਦ ਵੰਡਾਵਾ,ਰੋਂਦਿਆਂ ਨੂੰ ਹਸਾਵਾਂ.


3866
Shayari / Re: shayari posted by ~PunjabiKudi~
« on: January 28, 2008, 05:00:31 AM »
ਲਿਖਣ ਦਾ ਨਾ ਸੀ ਸ਼ੌਂਕ ਮੈਨੂੰ
ਇੱਕ ਸੋਹਣੇ ਚਿਹਰੇ ਨੇ
ਲਿਖਣ ਦੀ ਆਦਤ ਪਾ ਦਿੱਤੀ
ਦਿਲ ਦੇ ਜਜਬਾਤਾਂ ਨੇ
ਜਹਿਨ ਨੂੰ ਖਿਆਲ ਦਿੱਤੇ
ਹੱਥੀਂ ਕਲਮ ਥਮਾ ਦਿੱਤੀ

ਕਦੇ ਰੁਸਿਆ ਕਦੇ ਮੰਨਿਆ
ਹਰ ਰੋਜ ਫਲਸਫਾ ਨਵਾਂ
ਪੜਾਉਂਦਾ ਗਿਆ
ਗਲਤ ਸਨ ਜਾਂ ਸਹੀ ਸਨ
ਕਲਮ ਚੋਂ ਉਕਰੇ ਹਰਫ ਮੇਰੇ
ਬਸ ਉਹ ਸਲਾਹੁੰਦਾ ਗਿਆ.


3867
Shayari / Re: shayari posted by ~PunjabiKudi~
« on: January 28, 2008, 04:59:41 AM »
ਲੱਖਾਂ ਗਏ, ਲੱਖਾਂ ਆਏ
ਕਈਆਂ ਨੇ ਡੋਰੇ ਪਾਏ
ਪਰ ਇੱਕ ਦਿਨ ਇੱਕ ਪ੍ਰਦੇਸੀ
ਜਿੰਦਗੀ ਦੇ ਵਿਹੜੇ ਆਇਆ
ਅੱਖੀਆਂ 'ਚੋਂ ਰਾਤਾਂ ਦੀ ਨੀਂਦ
ਜਿਹਨੇ ਦਿਨ ਦਾ ਚੈਨ ਚੁਰਾਇਆ.

ਪਤਾ ਨੀਂ ਕਦ, ਕਿਵੇਂ ਅਸੀਂ
ਇੱਕ ਹੋਏ ਦੋ ਤੋਂ
ਪਹਿਚਾਣ ਲੱਗ ਪਏ
ਇੱਕ ਦੂਜੇ ਨੂੰ ਸੌ ਕੋਹ ਤੋਂ

ਵਿਸ਼ਵਾਸ ਦੀ ਨੀਂਹ ਤੇ
ਪਿਆਰ ਦਾ ਮਹਿਲ
ਉਸਾਰ ਦਿੱਤਾ
ਸਭ ਕੁੱਝ ਉਸ ਪ੍ਰਦੇਸੀ ਉੱਤੋਂ
ਮੈਂ ਹੱਸ-2 ਵਾਰ ਦਿੱਤਾ

ਕੋਈ ਸੱਤ ਜਨਮ ਨਹੀਂ ਦੇ ਸਕਦਾ
ਇੱਕ ਜਨਮ 'ਚ ਐਨਾ ਪਿਆਰ ਦਿੱਤਾ
ਮੈਂ ਵਾਰੇ ਜਾਵਾਂ ਸੋਹਣੇ ਰੱਬ ਤੋਂ
ਜਿਹਨੇ ਮੈਨੂੰ ਸੋਹਣਾ ਯਾਰ ਦਿੱਤਾ


3868
Shayari / Re: shayari posted by ~PunjabiKudi~
« on: January 28, 2008, 04:58:03 AM »
ਕੀਹਨੇ ਕਰਨੀ ਸੀ ਕਦਰ ਫੁੱਲਾਂ ਦੀ
ਜੇ ਕਿਧਰੇ ਖਾਰ ਨਾ ਹੁੰਦੇ
ਕੌਣ ਕਰਦਾ ਨਫ਼ਰਤ ਦੁਸਮਣਾਂ ਤੋਂ
ਜੇ ਕਿਧਰੇ ਯਾਰ ਨਾ ਹੁੰਦੇ

ਕਿਵੇਂ ਮਿਲਦਾ ਸੱਚੇ ਪਾਤਸ਼ਾਹ
ਜੇ ਮੱਖਣ ਸ਼ਾਹੇ ਵਿੱਚ ਮੰਝਧਾਰ ਨਾ ਹੁੰਦੇ
ਕੌਣ ਪੁੱਛਦਾ ਡਾਕਟਰਾਂ ਨੂੰ
ਜੇ ਕਿਧਰੇ ਬੰਦੇ ਬੀਮਾਰ ਨਾ ਹੁੰਦੇ

ਝੂਠ ਲੈ ਡੁੱਬਦਾ ਕੁਲ ਜਗਤ ਨੂੰ
ਜੇ ਕਿਧਰੇ ਸੱਚ ਦੇ ਪਹਿਰੇਦਾਰ ਨਾ ਹੁੰਦੇ


3869
Gup Shup / Re: Ek Anokha Rishta MAA Naal Hunda A
« on: January 28, 2008, 04:56:27 AM »
i m really sorry siso..mera matlabb tuhnu hurt karna nai c..sor sorryy..plz rohyo nah..

3870
Shayari / Re: shayari posted by ~PunjabiKudi~
« on: January 28, 2008, 04:55:14 AM »
ਇੱਕ ਵਾਰ ਦਾ ਮਰਨਾ ਸੌਖਾ ਹੈ
ਪਲ ਪਲ ਮਰਨ ਨਾਲੋਂ

ਇੱਕ ਵਾਰ ਦੀ ਸੂਲੀ ਚੰਗੀ ਐ
ਪਲ ਪਲ ਚੜ੍ਹਨ ਨਾਲੋਂ

ਇਕ ਵਾਰ ਮੈਦਾਨ-ਏ-ਯੁੱਧ ਚੰਗਾ ਐ
ਪਲ ਪਲ ਲੜ੍ਹਨ ਨਾਲੋਂ

ਗੱਲ ਮੂੰਹ ਤੇ ਬੋਲ ਦੇਣੀ ਚੰਗੀ ਐ
ਅੰਦਰੋਂ ਅੰਦਰੀ ਸੜ੍ਹਨ ਨਾਲੋਂ..


3871
Shayari / Re: shayari posted by ~PunjabiKudi~
« on: January 28, 2008, 04:51:41 AM »
ਅੱਜ ਫਿਰ ਰੋਇਆ ਿਦਲ ਤੈਨੂੰ ਯਾਦ ਕਰਕੇ
ਰਾਤ ਭਰ ਡੁੱਲਦੀ ਰਹੀ ਅੱਖ ਭਰ ਭਰਕੇ

ਿਜੰਦਾ ਹੋਣ ਦੀ ਕੋਸ਼ਿਸ ਕਰਦੀ ਰਹੀ ਮਰ ਮਰਕੇ
ਆਉਂਦੀ ਰਹੀ ਯਾਦਾਂ ਦੀ ਘਟਾ ਚੜ੍ਹ ਚੜ੍ਹਕੇ

ਡਿੱਗਦੀ ਰਹੀ ਆਸਾਂ ਦੀ ਗੁੱਡੀ ਅਸਮਾਨਾਂ ਤੇ ਚੜ੍ਹ ਚੜ੍ਹਕੇ
ਮੈਂ ਿਦਲ ਸਮਝਾਇਆ ਖੱਤ ਤੇਰੇ ਪੜ੍ਹ ਪੜ੍ਹਕੇ


3872
Shayari / Re: shayari posted by ~PunjabiKudi~
« on: January 28, 2008, 04:46:37 AM »
ਮੈਂ....
ਮੈਂ ਉਹ ਕਿਸ਼ਤੀ ਹਾਂ ਜੋ ਬੁੱਲ੍ਹਿਆਂ ਨੂੰ ਉਡੀਕਦੀ ਐ
ਕਿਨਾਰਿਆਂ ਤੱਕ ਜਾਣ ਲਈ ਮਲਾਹ ਨਹੀਂ

ਮੈਂ ਝਾਂਜਰ ਉਸ ਮੁਟਿਆਰ ਦੇ ਪੈਰ ਦੀ ਹਾਂ
ਮਾਹੀ ਦੂਰ ਜਿਹਦਾ, ਜਿਸ ਕੋਲੇ ਚਾਅ ਨਹੀਂ

ਮੈਂ ਅੰਬਰੋ ਟੁੱਟਿਆ ਇੱਕ ਸਿਤਾਰਾ ਹਾਂ
ਜਿਹਦੇ ਲਈ ਧਰਤੀ ਅੰਬਰ ਕੋਲ ਜਗ੍ਹਾ ਨਹੀਂ

ਮੌਸਮ ਵਾਂਗ ਰੁੱਖ ਬਦਲਦੇ ਲੋਕਾਂ ਤੇਰਾ ਕੀ ਹੋਣਾ
ਜਦੋਂ ਹੈਪੀ ਤੇਰਾ ਹੋਇਆ ਖੁਦਾ ਨਹੀਂ.


3873
Shayari / Re: shayari posted by ~PunjabiKudi~
« on: January 28, 2008, 04:35:46 AM »
ਜਦੋਂ ਸਜ ਧਜ ਕੇ ਤੂੰ ਆਉਣੀ ਐ,
ਦਿਲਾਂ ਨੂੰ ਅੱਗਾਂ ਲਾਉਣੀ ਐ,

ਦੇਖ - ਦੇਖ ਤੈਨੂੰ ਹੋਂਕੇ ਭਰਦੇ,
ਲੋਕੀ ਸੌ ਸੌ ਗੱਲਾਂ ਕਰਦੇ,

ਜੇ ਕਿਸੇ ਨੂੰ ਬੁਲਾ ਜਾਵੇਂ,
ਰਾਤ ਦੀ ਨੀਂਦ ਉਡਾ ਜਾਵੇਂ,

ਰੂਪ ਤੇਰਾ ਸਿਖਰ ਦੁਪਹਿਰਾ,
ਨਜ਼ਰ ਕਿਸੇ ਦੀ ਲੱਗ ਨਾ ਜਾਵੇ,

ਲੋਕਾਂ ਨੂੰ ਠੱਗਣ ਵਾਲੀਏ,
ਤੈਨੂੰ ਵੀ ਕੋਈ ਠੱਗ ਨਾ ਜਾਵੇ,


3874
Shayari / Re: shayari posted by ~PunjabiKudi~
« on: January 28, 2008, 04:34:21 AM »
ਉਦਾਸ ਉਦਾਸ ਕਿਉਂ ਰਹਿੰਦੇ ਹੋ,
ਚੁੱਪ ਚੁੱਪ ਕਿਉਂ ਬਹਿੰਦੇ ਹੋ,
ਕੀ ਸੋਚਦੇ ਰਹਿੰਦੇ ਹੋ,

ਤੁਹਾਡੇ ਖਿਆਲਾਂ 'ਚ ਰਹਿੰਦੇ ਹਾਂ,
ਹਰ ਪਲ ਤੁਹਾਡਾ ਨਾਂ ਲੈਂਦੇ ਹਾਂ,

ਜਦੋਂ ਕੋਈ ਖੁਸ਼ੀ ਮਿਲ ਪਵੇ,
ਤਾਂ ਖੁਸ਼ ਹੋਈਦਾ ਏ,
ਨਹੀਂ ਤਾਂ ਫਿਰ ਤੁਹਾਡੀਆਂ
ਯਾਦਾਂ ਵਿੱਚ ਹੀ ਖੋਈਦਾ ਏ,


3875
Shayari / Re: shayari posted by ~PunjabiKudi~
« on: January 28, 2008, 04:32:16 AM »
ਲੜ ਲੜ ਮੁਆਫੀ ਮੰਗਣੀ,
ਰੁੱਸ ਰੁੱਸ ਬਹਿਣਾ,
ਚੰਗਾ ਨਹੀਂ ਹੁੰਦਾ

ਗਲਤੀ ਖੁਦ ਕਰਨੀ,
ਦੋਸ਼ ਦੂਜੇ ਨੂੰ ਦੇਣਾ ਚੰਗਾ ਨਹੀਂ ਹੁੰਦਾ,

ਪੇਪਰਾਂ ਵਿੱਚ ਨਾ ਪੜ੍ਹਨਾ,
ਪੋਹ ਮਹੀਨੇ ਠੰਢੇ ਪਾਣੀ ਤਰਨਾ,
ਚੰਗਾ ਨਹੀਂ ਹੁੰਦਾ,

ਓ ਤੋਂ ਜਦੋਂ ਇੱਲ ਆਵੇ ਨਾ,
ਤਦ ਨਕਲ ਕਿਸੇ ਦੀ ਕਰਨਾ,
ਚੰਗਾ ਨਹੀਂ ਹੁੰਦਾ,

ਜੋਬਨ ਰੁੱਤੇ ਹਿਜਰ 'ਚ ਮਰਨਾ,
ਚੰਗਾ ਨਹੀਂ ਹੁੰਦਾ.


3876
Shayari / Re: shayari posted by ~PunjabiKudi~
« on: January 28, 2008, 04:30:31 AM »
ਟੁੱਟਿਆ ਜਦ ਦਿਲ ਦਾ ਸ਼ੀਸ਼ਾ
ਅਰਮਾਨ ਦਿਲ ਦੇ ਸਾਰੇ ਬਿਖਰ ਗਏ
ਜਦ ਉੱਠਿਆ ਜਜਬਾਤਾਂ ਦਾ ਤੂਫਾਨ
ਨੈਣਾਂ ਨਾਲੋਂ ਨੀਰ ਨਿੱਖੜ ਗਏ

ਦਿਨ ਵੀ ਬਣ ਗਏ ਕਾਲੀਆਂ ਰਾਤਾਂ
ਸੱਜਣਾਂ ਦੇ ਵਾਅਦੇ ਬਣ ਗਏ,ਝੂਠੀਆਂ ਬਾਤਾਂ

ਨੈਣਾਂ 'ਚੋਂ ਵਗਦੇ ਨੀਰ ਨੂੰ ਕਿੱਦਾਂ ਠੱਲਾਂ
ਪੀੜ ਹਿਜਰ ਦੀ ਜਾਂਦੀ ਚੀਰ ਕਲੇਜਾ
ਇਸ ਦਰਦ ਨੂੰ ਕਿੱਦਾਂ ਝੱਲਾਂ


3877
Shayari / Re: shayari posted by ~PunjabiKudi~
« on: January 28, 2008, 04:28:50 AM »
ਤੇਰੀ ਨਫ਼ਰਤ ਦਾ ਿਪਆਰ ਿਵੱਚ
ਬਦਲਣ ਤੱਕ ਇੰਤਜਾਰ ਕਰਾਂਗੀ ਮੈਂ

ਸਾਹਾਂ ਤੋਂ ਿਪਆਰੀਆ ਤੈਨੂੰ ਆਪਣੇ
ਆਖਰੀ ਸਾਹ ਤੱਕ ਿਪਆਰ ਕਰਾਂਗੀ ਮੈਂ

ਜਨਮ ਜਨਮ ਲਈ ਤੂੰ ਹੋਜਾ ਮੇਰਾ
ਰੱਬ ਕੋਲ ਦੁਆ ਬਾਰ ਬਾਰ ਕਰਾਂਗੀ ਮੈਂ

ਹੈ ਭਰੋਸਾ ਮੈਨੂੰ ਿਪਆਰ ਉੱਤੇ
ਉਸ ਪਰਬਤ-ਏ-ਗਾਰ ਉੱਤੇ

ਕਦੇ ਨਾ ਕਦੇ ਤਾਂ ਬੈਠੇਗਾ
ਆਕੇ ਿਤੱਤਲੀ ਇਸ ਖਾਰ ਉੱੇਤੇ


3878
Shayari / Re: shayari posted by ~PunjabiKudi~
« on: January 28, 2008, 04:22:32 AM »
ਦੁੱਖਾਂ ਸੁੱਖਾਂ ਦਾ ਸੁਮੇਲ ਜਿੰਦਗੀ ਹੈ
ਕਈਆਂ ਲਈ ਗੰਭੀਰ ਵਿਸ਼ਾ
ਕਈਆਂ ਦੇ ਲਈ ਖੇਲ ਜਿੰਦਗੀ ਹੈ

ਕਈਆਂ ਦੀ ਬਣ ਗਈ ਪਹਾੜ ਜਿੰਦਗੀ
ਕਈਆਂ ਲਈ ਵੇਲ ਬੂਟੀਆਂ
ਕਈਆਂ ਲਈ ਬਣੀ ਝਾੜ੍ਹ ਜਿੰਦਗੀ

ਕਈਆਂ ਲਈ ਬਣ ਗਈ ਮਾਰੂਥਲ ਜਿੰਦਗੀ
ਕਈਆਂ ਲਈ ਅਨੁਕੂਲਨ
ਕਈਆਂ ਲਈ ਬਣੀ ਹਰਿਆਵਲ ਜਿੰਦਗੀ


3879
Shayari / Re: shayari posted by ~PunjabiKudi~
« on: January 28, 2008, 04:19:46 AM »
ਸਿਰਫ ਇਤਿਹਾਸ ਹੀ ਹੈ ਇਸਦਾ ਰੋਸ਼ਨ.
ਜਰਾ ਮਿਟ ਚੱਲੀ ਚਿਹਰੇ ਦੀ ਆਬ ਦੇਖ.
ਕਦੇ ਵਹਿੰਦੇ ਸਨ ਪਾਣੀਆਂ ਦੇ ਦਰਿਆ,
ਅੱਜ ਬੂੰਦ ਖੁਣੋ ਮਰ ਚੱਲਿਆ ਪੰਜਾਬ ਦੇਖ.
ਉਹ ਵਕਤ ਸੀ ਉਹ ਬੀਤ ਗਿਆ ਸਦਾ ਲਈ,
ਦਿਲਾ ਨਾ ਉਹਦੇ ਪਰਤਣ ਦਾ ਖਾਬ ਦੇਖ.
ਹਰ ਵਰਕਾ ਦੂਰ-ਦੂਰ ਤੱਕ ਬਿਖਰ ਗਿਆ,
ਬੁਰੀ ਉੱਜੜੀ ਪਰਿਵਾਰਾਂ ਦੀ ਕਿਤਾਬ ਦੇਖ.
ਭਾਂਵੇ ਮੁਰਝਾ ਜਾਵੇਗਾ ਕੁੱਝ ਪਲਾਂ ਬਾਅਦ,
ਪਰ ਖਾਰਾਂ ਤੋਂ ਉੱਚਾ ਹੋ ਖਿੜਿਆ ਗੁਲਾਬ ਦੇਖ.


3880
Shayari / Re: $$mundyo na ayo pardes ate na maa labni$$
« on: January 28, 2008, 04:15:43 AM »
ਜਦ ਸ਼ਾਮ ਦਾ ਸੂਰਜ ਢੱਲਦਾ ਐ
ਯਾਦਾਂ ਦਾ ਦੀਵਾ ਬੱਲਦਾ ਐ
ਤਦ ਬਹਿਰ ਤਾਿਰਆਂ ਦੀ ਛਾਵੇਂ ਿਦਲ
ਸਮਝਾਉਂਦੀ ਹਾਂ

ਦੂਰ ਵਤਨਾਂ ਤੋਂ ਬੈਠੀ ਮੈਂ ਪਰਦੇਸੀ
ਿਦਨ ਕੰਮੀ ਲੱਗ,
ਰਾਤ ਗਿਣ ਤਾਰੇ ਲਗਾਉਂਦੀ ਹਾਂ

ਜਦ ਪੁੱਛਦਾ ਐ ਹਾਲ ਕੋਈ ਵਤਨੋਂ
ਫੋਨ ਕਰਕੇ ਝੂਠ ਮੂਠ ਦਾ
ਮੈਂ ਮੁਸਕਰਾਉਂਦੀ ਹਾਂ


Pages: 1 ... 189 190 191 192 193 [194] 195 196 197 198 199 ... 215