This section allows you to view all posts made by this member. Note that you can only see posts made in areas you currently have access to.
Messages - ~PunjabiKudi~
3021
« on: June 23, 2008, 03:48:58 AM »
ਟੀਚਰ (ਲੱਲੂ ਨੂੰ), ''ਹਜ਼ਾਰ ਤੋਂ ਬਾਅਦ ਲੱਖ ਆਉਂਦਾ ਹੈ, ਫਿਰ ਕਰੋੜ, ਉਸ ਪਿੱਛੋਂ ਅਰਬ ਆਉਂਦਾਹ ੈ ਤੇ ਅਰਬ ਤੋਂ ਬਾਅਦ ਕੀ ਆਉਂਦਾ ਹੈ?'' ਲੱਲੂ, ''ਸਰ, ਅਰਬ ਤੋਂ ਬਾਅਦ ਈਰਾਨ ਆਉਂਦਾ ਹੈ।''
3022
« on: June 23, 2008, 03:48:35 AM »
ਮਰੀਜ਼ (ਡਾਕਟਰ ਨੂੰ), ''ਡਾਕਟਰ ਸਾਹਬ ਕੀ ਮੈਂ ਹੁਣ ਮਖਾਣਿਆਂ ਦੀ ਖੀਰ ਖਾ ਸਕਦਾ ਹਾਂ?'' ਡਾਕਟਰ ''ਨਹੀਂ।'' ਮਰੀਜ਼, ''ਗਜਰੇਲਾ?'' ਡਾਕਟਰ ''ਨਹੀਂ।'' ਮਰੀਜ਼, ''ਸਬਜ਼ੀ-ਪੂੜੀ?'' ਡਾਕਟਰ, ''ਨਹੀਂ।'' ਮਰੀਜ਼, ''ਦਹੀਂ ਭੱਲਾ?'' ਡਾਕਟਰ, ''ਨਹੀਂ।'' ਮਰੀਜ਼ (ਖਿੱਝ ਕੇ), ''ਤੁਸੀਂ ਹਰ ਚੀਜ਼ ਤੋਂ ਮਨ੍ਹਾ ਕਰ ਰਹੇ ਹੋ, ਫਿਰ ਮੈਂ ਕੀ ਖਾਵਾਂ?'' ਡਾਕਟਰ, ''ਸਿਰਫ਼ ਦਵਾਈ ਖਾਓ ਤੇ ਹੁਣ ਮੇਰਾ ਸਿਰ ਖਾਣਾ ਛੱਡ ਦਿਓ।
3023
« on: June 23, 2008, 03:48:12 AM »
ਇਕ ਵਿਅਕਤੀ ਹਲਵਾਈ ਨੂੰ, ''ਕੱਲ ਮੈਂ ਤੁਹਾਡੇ ਕੋਲੋਂ ਦੋ ਕਿਲੋ ਬਰਫ਼ੀ ਲੈ ਕੇ ਗਿਆ ਸੀ। ਘਰ ਜਾ ਕੇ ਤੋਲੀ ਤਾਂ ਕਿਲੋ ਹੀ ਨਿਕਲੀ।' ਹਲਵਾਈ, ''ਓਹ ਹੋ ! ਇਕ ਕਿਲੋ ਬਰਫ਼ੀ ਤੁਸੀਂ ਰਸਤੇ ਵਿਚ ਹੀ ਹਜ਼ਮ ਕਰ ਗਏ?''
3024
« on: June 23, 2008, 03:47:41 AM »
ਮਾਂ, ''ਮੋਹਨ, ਤੂੰ ਖੰਡ ਵਾਲੇ ਡੱਬੇ 'ਤੇ ਮਿਰਚ ਕਿਉਂ ਲਿਖ ਰਿਹਾ ਏਂ?'' ਮੋਹਨ, ''ਕੜੀਆਂ ਨੂੰ ਧੋਖਾ ਦੇਣ ਲਈ।''
3025
« on: June 23, 2008, 03:47:03 AM »
ਕਮਲ, ''ਤੇਰੇ ਉਸ ਟਰੰਕ ਦਾ ਕੀ ਬਣਿਆ, ਜੋ ਖੁੱਲ੍ਹ ਨਹੀਂ ਸੀ ਰਿਹਾ?'' ਵਿਨੋਦ, ''ਖੁੱਲ੍ਹ ਤਾਂ ਗਿਆ ਸੀ ਪਰ ਜੁਗਤ ਲੜਾਉਣੀ ਪਈ।'' ਕਮਲ,''ਕੀ?'' ਵਿਨੋਦ, ''ਮੈਂ ਕਿਹਾ ਕਿ ਇਸ ਟਰੰਕ ਵਿਚ ਮੇਰੀ ਪ੍ਰੇਮਿਕਾ ਦੇ ਪੱਤਰ ਹਨ। ਮੇਰੀ ਪਤਨੀ ਨੇ ਮਿੰਟਾਂ ਵਿਚ ਟਰੰਕ ਖੋਲ੍ਹ ਦਿੱਤਾ।''
3026
« on: June 23, 2008, 03:46:38 AM »
ਪਤਨੀ, ''ਮੈਂ ਕਿਹਾ ਸੁਣਦੇ ਹੋ?'' ਪਤੀ,''ਪਿਛਲੇ 20 ਸਾਲਾਂ ਤੋਂ ਤੇਰੀ ਹੀ ਤਾਂ ਸੁਣਦਾ ਆ ਰਿਹਾ ਹਾਂ।'' ''ਅੱਜਕਲ੍ਹ ਮੁਹੱਲੇ ਦੇ ਮੁੰਡੇ ਮੈਨੂੰ ਆਂਟੀ ਕਹਿਣ ਲੱਗ ਪਏ ਹਨ।'' ਪਤੀ, ''ਤਾਂ ਫਿਰ, ਇਸ ਵਿਚ ਮੈਂ ਕੀ ਕਰ ਸਕਦਾ ਹਾਂ?'' ਪਤਨੀ, ''ਕਰਨਾ-ਕੁਰਨਾ ਕੁਝ ਨਹੀਂ, ਬਸ ਮੇਰੇ ਨਾਲ ਚੱਲੋ।'' ਪਤੀ, ''ਪਰ ਕਿੱਥੇ?'' ਪਤਨੀ, ''ਬਿਊਟੀ ਪਾਰਲਰ''।
3027
« on: June 23, 2008, 03:46:09 AM »
ਦੋ ਦੋਸਤ ਇਕ ਹੋਟਲ ਵਿਚ ਖਾਣਾ ਖਾਣ ਗਏ। ਅੰਦਰ ਦੋ ਰਸਤੇ ਸਨ। ਦੋਹਾਂ 'ਤੇ ਇਕ-ਇਕ ਬੋਰਡ ਲੱਗਾ ਸੀ, ਜਿਨ੍ਹਾਂ 'ਤੇ ਲਿਖਿਆ ਸੀ ਸ਼ਾਕਾਹਾਰੀ-ਮਾਸਾਹਾਰੀ। ਉਹ ਸ਼ਾਕਾਹਾਰੀ ਵੱਲ ਵੱਧ ਗਏ। ਅੱਗੇ ਫਿਰ ਦੋ ਬੋਰਡ ਸਨ, ਜਿਨ੍ਹਾਂ 'ਤੇ ਲਿਖਿਆ ਸੀ,''ਜ਼ਮੀਨ ਤੇ ਬੈਠ ਕੇ ਖਾਓਗੇ ਜਾਂ ਕੁਰਸੀ-ਮੇਜ਼ 'ਤੇ। ਉਹ ਪਹਿਲਾਂ ਵਾਲੇ ਰਸਤੇ ਵੱਲ ਤੁਰ ਪਏ। ਫਿਰ ਦੋ ਬੋਰਡ ਸਨ, ਜਿਨ੍ਹਾਂ ਲਿਖਿਆ ਸੀ, ''ਉਧਾਰ ਖਾਓਗੇ ਜਾਂ ਨਹੀਂ।'' ਉਹ ਉਧਾਰ ਵਾਲੇ ਪਾਸੇ ਤੁਰ ਪਏ। ਅੱਗੇ ਇਕ ਦਰਵਾਜ਼ਾ ਪਾਰ ਕਰਨ 'ਤੇ ਉਹ ਸੜਕ 'ਤੇ ਖੜ੍ਹੇ ਸਨ।
3028
« on: June 23, 2008, 03:45:36 AM »
ਗੁਪਤਾ ਜੀ ਆਪਣੀ ਛੋਟੀ ਬੇਟੀ ਨੂੰ ਲੈ ਕੇ ਬਾਜ਼ਾਰ ਗਏ। ਘਰ ਵਾਪਸ ਆ ਕੇ ਪਤਾ ਲੱਗਾ ਕਿ ਉਨ੍ਹਾਂ ਦੀ ਬੇਟੀ ਆਪਣੀ ਗੁੱਡੀ ਦੁਕਾਨ 'ਤੇ ਹੀ ਭੁੱਲ ਆਈ ਹੈ। ਗੁਪਤਾ ਜੀ ਨੇ ਬੇਟੀ ਨੂੰ ਬੜਾ ਝਿੜਕਿਆ ਅਤੇ ਇਥੋਂ ਤਕ ਕਹਿ ਦਿੱਤਾ, ''ਇਹ ਆਪਣੀ ਮਾਂ 'ਤੇ ਗਈ ਹੈ, ਹਰ ਚੀਜ਼ ਭੁੱਲ ਜਾਂਦੀਹੈ, ਚੰਗਾ ਮੈਂ ਬਾਜ਼ਾਰ ਜਾ ਰਿਹਾ ਹਾਂ।'' ਉਨ੍ਹਾਂ ਦੀ ਪਤਨੀ ਬੋਲੀ, ''ਛੱਡੋ, ਛੋਟੀ ਜਿਹੀ ਗੁੱਡੀ ਲਈ ਕਿਉਂ ਜਾਣਾ ਹੈ?'' ਗੁਪਤਾ ਜੀ ਬੋਲੇ, ''ਜਾਣਾ ਤਾਂ ਪਵੇਗਾ ਹੀ, ਮੈਂ ਆਪਣੀ ਕਾਰ ਉਥੇ ਹੀ ਭੁੱਲ ਆਇਆ ਹਾਂ।''
3029
« on: June 23, 2008, 03:44:54 AM »
ਇਕ ਦਿਲ ਫੇਂਕ ਮੁੰਡੇ ਨੇ ਇਕ ਸੋਹਣੀ ਨਰਸ ਨੂੰ ਕਿਹਾ, ''ਮੈਂ ਤੁਹਾਨੂੰ ਪਹਿਲਾਂ ਕਿਤੇ ਦੇਖਿਆ ਹੈ ਅਤੇ ਘੁਲ-ਮਿਲ ਕੇ ਗੱਲਾਂ ਵੀ ਕੀਤੀਆਂ ਪਰ ਯਾਦ ਨਹੀਂ ਆ ਰਿਹਾ ਕਿ ਕਿਥੇ ਦੇਖਿਆ ਹੈ।'' ਨਰਸ ਮੁਸਕਰਾ ਕੇ ਬੋਲੀ, ''ਜ਼ਰੂਰ ਦੇਖਿਆ ਹੋਵੇਗਾ ਅਤੇ ਗੱਲਾਂ ਵੀ ਕੀਤੀਆਂ ਹੋਣਗੀਆਂ। ਇਸ ਤੋਂ ਪਹਿਲਾਂ ਮੈਂ ਪਾਗਲਾਂ ਦੇ ਹਸਪਤਾਲ ਵਿਚ ਨਰਸ ਸੀ, ਅਜੇ ਕੁਝ ਸਮਾਂ ਪਹਿਲਾਂ ਹੀ ਮੇਰਾ ਇਥੇ ਟਰਾਂਸਫਰ ਹੋਇਆ ਹੈ।''
3030
« on: June 23, 2008, 03:44:20 AM »
ਇਕ ਜੱਜ ਸਾਹਿਬ ਦੰਦਾਂ ਦੇ ਡਾਕਟਰ ਕੋਲ ਆਪਣਾ ਦੰਦ ਕਢਵਾਉਣ ਗਏ ਅਤੇ ਉਸ ਨੂੰ ਬੋਲੇ, ''ਪਹਿਲਾਂ ਮੇਰੇ ਨਾਲ ਇਹ ਸਹੁੰ ਦੁਹਰਾ ਕਿ ਜਿਸ ਦੰਦ ਵਿਚ ਦਰਦ ਹੈ, ਸਿਰਫ਼ ਉਹੋ ਕੱਢਾਂਗਾ, ਉਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕੱਢਾਂਗਾ।''
3031
« on: June 23, 2008, 03:43:45 AM »
ਸੜਕ ਕੰਢੇ 2 ਆਦਮੀ ਆਪਸ ਵਿਚ ਲੜ ਰਹੇ ਸਨ। ਇਕ ਦੇ ਹੱਥ ਵਿਚ ਚਾਕੂ ਸੀ ਅਤੇ ਦੂਜੇ ਦੇ ਹੱਥ ਵਿਚ ਸੋਟਾ। ਇਕ ਆਦਮੀ ਉਥੇ ਭੱਜਾ-ਭੱਜਾ ਆਇਆ ਅਤੇ ਦੋਵਾਂ ਦੇ ਹੱਥ ਵਿਚ ਕਾਗਜ਼ ਦਾ ਇਕ-ਇਕ ਟੁਕੜਾ ਫੜਾ ਕੇ ਚਲਾ ਗਿਆ। ਉਨ੍ਹਾਂ ਲੜਾਈ ਬੰਦ ਕਰ ਕੇ ਕਾਗਜ਼ ਪੜ੍ਹਿਆ, ਜਿਸ 'ਤੇ ਲਿਖਿਆ ਸੀ,''ਮੈਂ ਇਕ ਡਾਕਟਰ ਹਾਂ, ਮੇਰੀ ਦੁਕਾਨ 'ਤੇ ਡੂੰਘੇ ਤੋਂ ਡੂੰਘੇ ਜ਼ਖ਼ਮ ਅਤੇ ਸੱਟ ਦਾ ਤਸੱਲੀਬਖਸ਼ ਇਲਾਜ ਕੀਤਾ ਜਾਂਦਾ ਹੈ। ਮੇਰੀ ਦੁਕਾਨ ਇਥੋਂ ਸਿਰਫ਼ 10 ਗਜ਼ ਦੀ ਦੂਰੀ 'ਤੇ ਹੈ।
3032
« on: June 23, 2008, 03:42:58 AM »
ਇਕ ਕਵੀ ਦੀ ਕਵਿਤਾਵਾਂ ਦੀ ਕਿਤਾਬ ਛੱਪ ਕੇ ਆਈ। ਉਸ ਨੇ ਉਸ ਕਿਤਾਬ ਦੀ ਇਕ ਨਕਲ ਆਪਣੇ ਕਵੀ ਦੋਸਤ ਨੂੰ ਭੇਜੀ। ਉਸ ਦੋਸਤ ਨੇ ਚਿੱਠੀ ਪਾ ਕੇ ਕਵੀ ਦਾ ਧੰਨਵਾਦ ਕੀਤਾ ਅਤੇ ਸਿਰਫ਼ ਇੰਨਾ ਹੀ ਲਿਖਿਆ, ''ਤੁਹਾਡੀ ਕਿਤਾਬ ਦਾ ਟਾਈਟਲ ਚੰਗਾ ਛਪਿਆ ਹੈ।'' ਕਵੀ ਸਮਝ ਗਿਆ ਕਿ ਉਸ ਨੂੰ ਕੋਈ ਕਵਿਤਾ ਪਸੰਦ ਨਹੀਂ ਆਈ। ਕੁਝ ਸਮੇਂ ਦੂਜੇ ਕਵੀ ਨੇ ਵੀ ਆਪਣੀਆਂ ਕਵਿਤਾਵਾਂ ਦੀ ਕਿਤਾਬ ਉਸ ਨੂੰ ਭੇਜੀ। ਕਵੀ ਨੂੰ ਚੰਗੀ ਕਿਤਾਬ ਦਾ ਹਸ਼ਰ ਯਾਦ ਸੀ। ਉਸ ਨੇ ਜਵਾਬ ਵਿਚ ਲਿਖ ਕੇ ਭੇਜਿਆ, ''ਤੁਹਾਡੀ ਕਿਤਾਬ ਦਾ ਤਾਂ ਟਾਈਟਲ ਵੀ ਚੰਗਾ ਨਹੀਂ ਛਪਿਆ।''
3033
« on: June 23, 2008, 03:19:33 AM »
ਜਸਵੰਤ ਸਿੰਘ ਬੱਗਾ – ਯੂ-ਐਸ-ਏ (ਅਮਰੀਕਾ ਵਿਚ ਆਮ ਤੌਰ ਤੇ ਇਕ ਟੈਕਸੀ ਵਿਚ ਇਕ ਸਵਾਰੀ ਹੀ ਬੈਠੀ ਦਿਸਦੀ ਹੈ। ਜ਼ਿਆਦਾ ਬੈਠੇ ਹੋਣ ਤਾਂ ਲੋਕੀਂ ਸ਼ੱਕ ਕਰਨ ਲੱਗ ਪੈਂਦੇ ਹਨ। ਪੰਜਾਬ ਵਿਚ ਨਿੱਕੇ ਜਿਹੇ ਰਿਕਸ਼ੇ ਤੇ ਵੀ ਦੋ-ਤਿੰਨ ਬੰਦੇ ਫੱਸ ਜਾਂਦੇ ਹਨ ਅਤੇ ਇਕ ਅੱਧਾ ਪਿੱਛੇ ਵੀ ਲਟਕਿਆ ਹੁੰਦਾ ਹੈ। ਇਕੱਲਾ ਕਦੇ ਬਹਿ ਵੀ ਜਾਏ ਤਾਂ ਵਿਚਾਰਾ ਤਿਲਕਦਾ ਹੀ ਰਹਿੰਦਾ ਹੈ। ਪੰਜਾਬ ਦੇ ਮੁਕਾਬਲੇ ਤੇ ਅਮਰੀਕੀ ਤੌਰ-ਤਰੀਕਿਆਂ ਤੇ ਨਜ਼ਰ ਰੱਖ ਕੇ ਇਹ ਹਾਸ-ਰਸ ਦੀ ਕਵਿਤਾ ਲਿਖੀ ਗਈ ਹੈ)
ਚਾਰ ਅਮਰੀਕਨ ਇਕ ਟੈਕਸੀ ਵਿਚ, ਬੈਠੇ ਹੋਣ ਜੇ ਕੱਠੇ, ਤਾਂ ਸਮਝ ਲਵੋ ਕਿ ਹੁਣੇ ਹੁਣੇ, ਕੋਈ ਬੈਂਕ ਲੁੱਟ ਕੇ ਨੱਠੇ।
ਪੰਜ-ਸੱਤ ਮੀਲ ਜੋ ਰੋਜ਼ ਕੁੱਤੇ ਨਾਲ, ਕਰਦਾ ਹੋਵੇ ਸੈਰ, ਸਮਝੋ ਉਸ ਅਮਰੀਕਨ ਦਾ ਹੈ, ਘਰਵਾਲੀ ਨਾਲ ਵੈਰ।
ਇਸ਼ਕ-ਪਿਆਰ ਦੇ ਖੇਤਰ ਵਿਚ, ਜੋ ਦਿੱਸੇ ਉੱਚਾ ਚੜ੍ਹਿਆ, ਸਮਝੋ ਉਹ ਅਮਰੀਕਨ ਬੰਦਾ, ਘੱਟ ਹੈ ਲਿਖਿਆ ਪੜ੍ਹਿਆ।
ਘਾਇਲ ਹੋਵੇ ਕੋਈ ਅਮਰੀਕਨ, ਮੂੰਹ-ਮੱਥਾ ਹੋਵੇ ਸੁੱਜਿਆ, ਸਮਝੋ ਦੂਜੀ ਵਾਈਫ਼ ਦੇ ਪਹਿਲੇ ਘਰਵਾਲੇ ਨੇ ਕੁੱਟਿਆ।
ਛਿੱਲਿਆ ਹੋਵੇ ਜੋ ਅਮਰੀਕਨ, ਗੋਡਿਆਂ ਤੇ ਗਿੱਟਿਆਂ ਤੋਂ, ਸਮਝੋ ਵੱਜੇ ਠੁੱਡੇ ਉਸ ਨੂੰ, ਆਪਣੇ ਹੀ ਬੱਚਿਆਂ ਤੋਂ।
ਲੌਲੀ-ਪਾਪ ਚੂਸਦਾ ਦਿੱਸੇ, ਜੇ ਕੋਈ ਹੱਟਾ-ਕੱਟਾ, ਸਮਝੋ ਵਿਚੋਂ ਨਾਜ਼ੁਕ-ਦਿਲ ਹੈ, ਉਹ ਅਮਰੀਕਨ ਪੱਠਾ।
ਕਾਲੇ ਵਾਲਾਂ ਨੂੰ ਜਿਹੜੀ ਗੋਰੀ, ਨਿੱਤ ਸੁਨਹਿਰੀ ਕਰਦੀ, ਸਮਝੋ ਉਹ ਨਾ ਕਿਸੇ ਦੀ ਸੁਣਦੀ, ਕਰਦੀ ਹੈ ਮਨ-ਮਰਜੀ।
ਜਿਸ ਅਮਰੀਕਨ ਦਾ ਚਿਹਰਾ ਹੋਏ, ਵਾਂਗ ਟਮਾਟਰ ਲਾਲ, ਸਮਝੋ ਬੜਾ ਬੇਸ਼ਰਮ ਹੈ ਉਹ, ਹਰ ਗੱਲ ਤੇ ਕੱਢਦਾ ਗਾਲ੍ਹ।
ਜਿਸ ਅਮਰੀਕਨ ਦੇ ਕਪੜਿਆਂ ਤੇ, ਲਾਲ ਰੰਗ ਹੋਏ ਲੱਗਿਆ, ਪਾਨ ਨਹੀਂ ਖਾਂਦਾ ਉਹ, ਸਮਝੋ ਮਰਡਰ ਕਰਕੇ ਭੱਜਿਆ।
ਜੋ ਅਮਰੀਕਨ ਫੜ੍ਹਾਂ ਮਾਰੇ ਨਿੱਤ, ਰੱਖੇ ਆਕੜ ਫੂੰ, ਸਮਝੋ ਆਪਣੀ ਬੀਵੀ ਅੱਗੇ, ਕਰ ਸਕਦਾ ਨਹੀਂ ਚੂੰ।
ਜੇ ਆਫਰਿਆ ਅਮਰੀਕਨ ਆਖੇ, ਮੈਂ ਤਾਂ ਪੂਛ ਤੋਂ ਫੜਿਆ ਸ਼ੇਰ, ਸ਼ੇਰ ਨਹੀਂ ਬਿੱਲੀ ਹੈ ਸਮਝੋ, ਉਹ ਐਨਾ ਨਹੀਂ ਦਲੇਰ।
ਦੋ ਬੱਚੇ ਅਮਰੀਕੀ ਘਰ ਵਿਚ, ਕੁੱਤੇ-ਬਿੱਲੀਆਂ ਜ਼ਿਆਦਾ, ਤਾਂ ਕੁੱਤੇ-ਬਿੱਲੀਆਂ ਲਈ ਹੀ ਸਮਝੋ, ਬੱਚੇ ਕੀਤੇ ਪੈਦਾ।
ਜਿਸ ਅਮਰੀਕਨ ਦਾ ਦਿਲ ਹੋਵੇ, ਬਹੁਤ ਜ਼ਿਆਦਾ ਖੁਲ੍ਹਾ, ਜਣੇ-ਖਣੇ ਤੇ ਗਿਰਿਆ ਸਮਝੋ, ਉਹ ਉਚਾਵਾਂ ਚੁਲ੍ਹਾ।
ਡਾਈਟਿੰਗ ਤੇ ਹੋਵੇ ਅਮਰੀਕਨ, ਖਾਵੇ ਵਾਂਗੂੰ ਚਿੜੀਆਂ, ਸਮਝੋ ਅੰਦਰ ਲੁਕ ਲੁਕ ਕੇ, ਉਹ ਛਕਦਾ ਚੀਜ਼ਾਂ ਬੜੀਆਂ।
ਇਸ ਦੇ ਉਲਟ ਹੋਰ ਅਮਰੀਕਨ, ਜੋ ਝੋਟੇ ਵਾਂਗੂੰ ਖਾਵੇ, ਬਾਥਰੂਮ ਵਿਚ ਬੈਠਾ ਸਮਝੋ, ਅੱਧੀ ਉਮਰ ਬਿਤਾਵੇ।
ਅਧੀਆ ਪੀਕੇ ਆਈ ਗਵਾਂਢਣ, ਵੇਖੋ ਕਿਆ ਅਮਰੀਕੀ ਲਾਈਫ਼, ਅੱਗ ਲੈਣ ਆਈ ਸੀ ਸਮਝੋ, ਬਣ ਬੈਠੀ ਹੈ ਵਾਈਫ਼।
ਵੱਡਾ ਬਿਜ਼ਨੈਸ-ਮੈਨ ਅਮਰੀਕਨ, ਜੋ ਕਰੇ ਡਾਲਰ ਦੀ ਪੂਜਾ, ਸਭ ਦੀਆਂ ਜੇਬਾਂ ਕੱਟੇ ਸਮਝੋ, ਹੋਰ ਕੰਮ ਨਹੀਂ ਦੂਜਾ।
ਲੱਗੇ ਜੇ ਅਮਰੀਕਨ ਕੋਈ, ਗੱਲ ਬਾਤ ਵਿਚ ਕੱਬਾ, ਸਮਝੋ ਵੇਚੇ ਘਟੀਆ ਚੀਜ਼ਾਂ, ਉਹ ਕਾਲਾ ਜਾਂ ਬੱਗਾ।
ਟੈਲੀ-ਮਾਰਕੀਟਰ ਅਮਰੀਕਨ, ਬੋਲੇ ਬਹੁਤ ਹੀ ਮਿੱਠਾ, ਅੱਖ ਮਿਲਾਂਦੇ ਸਾਰ ਹੀ ਸਮਝੋ, ਫੜ ਲੈਂਦਾ ਹੈ ਗਿੱਟਾ।
ਕਿਆ ਅਮਰੀਕਨ ਸੇਲਜ਼-ਮੈਨ ਹਨ, ਨਸਲ ਇਨ੍ਹਾਂ ਦੀ ਵੱਖਰੀ, ਇਹ ਤਾਂ ਸਮਝੋ ਵੇਚ ਦੇਂਦੇ ਹਨ, ਮਗਰਮੱਛ ਨੂੰ ਛਤਰੀ। ***** ***** ***** ਰੋਜ਼ ਵੇਖ ਕੇ ਚੋਜ ਇਨ੍ਹਾਂ ਦੇ, ਰੋਜ਼ ਵੇਖ ਕਰਤੂਤਾਂ, ਬਣ ਬੈਠੇ ਹਾਂ ਹੌਲੀ ਹੌਲੀ, ਸਭ ਅਮਰੀਕਨ ਆਪਾਂ।
ਵੈਸੇ ਉਪਰੋਂ ਹੀ ਵੱਖਰੇ ਹਨ, ਇਸ ਦੁਨੀਆਂ ਦੇ ਬੰਦੇ, ਵਿਚੋਂ ਤਾਂ ਸਭ ਇਕੋ-ਮਿਕ ਹਨ, ਇਕੋ ਦੇ ਰੰਗ ਰੰਗੇ।
3034
« on: June 23, 2008, 03:15:43 AM »
ਤੈਨੂੰ .ਖਤ, ਤੇਰੇ ਕਹਿਣ ਤੇ ਹੀ ਲਿਖਿਆ ਸੀ, ਤੇ ਤੂੰ ਹੱਥ ਤੇ ਹੱਥ ਰੱਖ ਕੇ ਕਿਹਾ ਸੀ, ਮੇਰਾ ਭੇਜਿਆ ਹਰ ਸ਼ਬਦ, ਮਨ ਦੇ ਭਾਵਾਂ ਦਾ, ਸਹੀ ਪ੍ਰਤੀਕ ਹੋਵੇਗਾ ।
ਤੇਰੇ ਕਹਿਣ ਤੇ ਹੀ, ਤੇਰੇ .ਖਤ ਦੀ ਉਡੀਕ ਕਰਦਾ ਹਾਂ । ਉਂਜ ਤੇ ਭਾਵੇ ਮੇਰੀ ਜ਼ਿੰਦਗੀ ਦੀ ਅਕਾਈ, ਬਣੀ ਹੀ ਹਰ ਛਿਣ ਦੇ, ਇੰਤਜ਼ਾਰ ਤੋਂ ਗੁੜਤੀ ਲੈ ਕੇ ਹੈ ।
ਅਜ ਫਿਰ, ਵੇਦਣਾ, ਤੜਪ ਤੇ ਚੀਸ ਉੱਠੀ ਹੈ ਦਿਲ ਸਮੁੰਦਰ ਦੇ ਉਛਾਲੇ ਚੌਂ, ਜਵਾਰ-ਭਾਟੇ ਵਾਂਗ, ਮੇਰੇ ਹਰ ਪਾਸੇ, ਚਿੱਬ-ਖੜਿੱਬੀਆਂ ਯਾਦਾਂ ਥਪੇੜੇ ਮਾਰਦੀਆਂ ਹਨ । ਪਰ ਮੈ ਫਿਰ ਵੀ, ਇਹ ਸਬ ਜਰ ਗਿਆ ਹਾਂ । ਕੁਝ ਪਲਾਂ ਵਿਚ ਇਹ ਸਭ ਸ਼ਾਂਤ ਹੋ ਜਾਵੇਗਾ, ਜਦ ਪੋਸਟ-ਮੈਨ ਬਿਨਾ ਰੁਕੇ, ਮੇਰੇ ਕੋਲੌਂ ਦੀ ਲੰਘ ਜਾਵੇਗਾ ।
3035
« on: June 23, 2008, 03:12:03 AM »
ਸਤਪਾਲ ਗੋਇਲ
ਧੰਨ ਗੁਰੂ ਨਾਨਕ ਪ੍ਰਗਟਿਆ ਮਿਟਿਆ ਅੰਧੇਰਾ ਹੋਇਆ ਸਵੇਰਾ ਬਾਗਾਂ ਆਈ ਬਹਾਰ।
ਬਰਸੇ ਫੁੱਲ ਅੰਬਰਾਂ ਤੋਂ ਮਹਿਕਾਂ ਹੋਈਆਂ ਸਵਾਰ ਬਿੱਖਰਿਆ ਨੂਰ ਚਾਰੋਂ ਤਰਫ਼ ਚੇਤਨਾ ਦਾ ਹੋਇਆ ਪ੍ਰਕਾਸ਼।
ਖ਼ੁਮਾਰੀ-ਮੁਗਧ ਹੋਈ ਹਰ ਸ਼ੈ ਉਭਰੇ ਰੰਗ ਲਾਲੋ ਲਾਲ ਰਾਇ ਭੋਇ ਦੀ ਤਲਵੰਡੀ ਬਨੀ ਸ੍ਰੀ ਨਨਕਾਨਾ ਸਾਹਿਬ।
ਆਇਆ ਕੋਈ ਸ਼ਾਹ ਫ਼ਕੀਰ ਹਿੰਦੂਆਂ ਦਾ ਗੁਰੂ ਮੁਸਲਮਾਨਾਂ ਦਾ ਪੀਰ ਪ੍ਰਗਟਿਆ ਕੋਈ ਅਵਤਾਰ।
3036
« on: June 23, 2008, 03:10:19 AM »
ਜੋਗੀ ਬਿਲਗੇ ਵਾਲਾ (ਮਾਂਟਰੀਅਲ ਕਨੇਡਾ)
ਮੌਤੋਂ ਕੋਈ ਬਚ ਨਹੀਂ ਸਕਿਆ ,ਇਹ ਤਾਂ ਇਕ ਦਿਨ ਆਉਂਣੀ ਏਂ ਇਹ ਜ਼ਿੰਦਗੀ ਦੋ ਚਾਰ ਦਿਨਾ ਦੀ ਦੁਨੀਆਂ ਉਤੇ ਪਰਾਹੁਣੀ ਏਂ॥
ਇਹ ਤਾਂ ਇਕ ਦਿਨ ਹੋਣਾ ਸੱਜਣਾ ਲਿਖਿਆ ਧੁਰ ਦਰਗਾਹਾਂ ਤੋਂ ਵਾਧੂ ਸਾਹ ਨਹੀਂ ਆਉਣਾ ਇਕ ਵੀ ਲਿਖੀਆਂ ਜਿਨੀਆਂ ਸਾਹਾਂ ਤੋਂ ਕਰਮਾਂ ਦੇ ਹੀ ਚਕੱਰ ਸਾਰੇ ਇਹ ਜੋ ਖੇਡ ਖਿਡੌਣੀ ਏਂ ॥ = ਮੌਤੋਂ…
ਰਹਿਬਰ ਪੀਰ ਪੈਗੰਬਰ ਔਲੀਏ ਓਹ ਵੀ ਆ ਕੇ ਚਲੇ ਗਏ ਓਹ ਵੀ ਇਕ ਦਿਨ ਬਾਹਾਂ ਖੋਲ ਕੇ ਮਿਲਦੇ ਮੌਤ ਨੂੰ ਗਲ੍ਹੇ ਗਏ ਹਰ ਥਾਂ ਤੇ ਹੈ ਪਹਿਰਾ ਓਹਦਾ ਕਿਥੇ ਜ਼ਿੰਦ ਛਪਾਉਂਣੀ ਏਂ॥ = ਮੌਤੋਂ…
ਮਿਟੀ ਦਾ ਕਲਬੂਤ ਬਣਾ ਕੇ ਰੂਹ ਰੱਬ ਨੇ ਵਿਚ ਪਾ ਦਿਤੀ ਸਮਝ ਨਾ ਆਵੇ ਬਾਹਰ ਸਮਝ ਤੋਂ ਐਸੀ ਚੀਜ਼ ਬਣਾ ਦਿਤੀ ਫਿਰ ਜੋ ਇਸ ਨੂੰ ਭੰਨੇ ਤੋੜੇ ਉਸ ਦਾ ਨਾਮ ਹੀ ਹੋਣੀ ਏਂ॥ = ਮੌਤੋਂ…
ਨਾ ਏਹ ਤਰਸ ਨਾ ਦਯਿਆ ਕਰਦੀ ਨਾ ਏਹ ਵੇਖੇ ਲੋੜਾਂ ਨੂੰ ਨਾ ਤੈਨੂੰ ਨਾ ਮੈਨੂੰ ਬਖ਼ਸ਼ੂ ਨਾ ਏਹ ਬਖ਼ਸ਼ੂ ਹੋਰਾਂ ਨੂੰ ਖ਼ੁਦ ਹੀ ਸਭ ਤੋਂ ਖੂਬਸੂਰਤ ਖ਼ੁਦ ਹੀ ਬਹੁਤ ਡਰਾਉਂਣੀ ਏਂ॥ = ਮੌਤੋਂ…
ਜਿਥੇ ਮਰਜ਼ੀ ਛੁਪਜਾ ਚਾਹੇ ਉਡੱਜਾ ਵਿਚ ਅਸਮਾਨਾ ਦੇ "ਜੋਗੀ" ਮਰ ਮੁੱਕ ਜਾਣਿਆਂ ਸੰਧੇ ਪੈਂਦੇ ਰਹਿਣਗੇ ਜਾਨਾਂ ਦੇ ਕਰਮਾਂ ਸੰਧੜਾ ਖੇਤ ਸਰੀਰਾ ਅੰਤ ਨੂੰ ਅਗਨ ਜਲਾਉਣੀ ਏਂ॥ = ਮੌਤੋਂ……
3037
« on: June 23, 2008, 03:08:43 AM »
ਗੁਲਜ਼ਾਰ ਸਿੰਘ ਅੰਮ੍ਰਿਤ
ਆਉ ਰੱਲ ਅਰਦਾਸ ਕਰੀਏ, ਚੰਗੇ ਯੁੱਗ ਦੀ ਆਸ ਕਰੀਏ।
ਆਉ ਦੁਨੀਆਂ ਲਈ ਸੁੱਖ ਮੰਗੀਏ, ਦੁੱਖ ਦਾ ਮਿਲਕੇ ਨਾਸ ਕਰੀਏ।
ਡਿੱਗਦੇ ਦੀ ਡੰਗੋਰੀ ਬਣੀਏ, ਸੇਵਾ ਦਾ ਅੱਭਿਆਸ ਕਰੀਏ।
ਉਲਫ਼ਤ ਦੇ ਦਰਿਆ ਸਾਂਭਣ ਲਈ, ਰਾਵੀ ਨਾਲ ਬਿਆਸ ਕਰੀਏ।
ਯਾਰ ਮਿਲਣ ਦੀ, ਤਾਂਘ ਮਿਲਣ ਦੀ, ਦਿੱਲ ਵਿੱਚ ਪੈਦਾ ਪਿਆਸ ਕਰੀਏ।
ਭਰ ਭਰ ਵੰਡੀਏ 'ਅੰਮ੍ਰਿਤ' ਬਾਟੇ, ਦਾਤੇ ਤੇ ਵਿਸ਼ਵਾਸ ਕਰੀਏ॥
3038
« on: June 23, 2008, 03:05:38 AM »
ਗੁਲਜ਼ਾਰ ਸਿੰਘ ਅਮ੍ਰਿਤ
ਕੰਨ ਕਰੋ ਮੇਰੇ ਵਲ ਏਸੇ ਵੇਲੇ ਏਸੇ ਪਲ,ਕਰੋ ਨ ਜੀ ਅੱਜ-ਕਲ ਅੱਜ-ਕਲ ਇਸ ਜੀਵਨ ਤੇ ਮਾਨ ਨ ਕਰਨਾ, ਜੀਵਨ ਹੁੰਦਾ ਪਲ ਦੋ ਪਲ। ਸੁਣੋ ਇੱਕ ਦੂਜੇ ਦੀ ਗਲ, ਲਾਹੋ ਨ ਗਲ ਦੀ ਖਲ੍ਹ ਕੱਠੇ ਹੋ ਕੇ ਲੱਭੋ ਹਲ, ਹੋਵੇ ਨ ਕੋਈ ਵਲ-ਛਲ ਮੇਰੀ ਨਹੀਂ, ਸਭਨਾਂ ਦੀ ਗਲ, ਗ਼ੈਰਾਂ ਤੇ ਸਜਣਾਂ ਦੀ ਗਲ ਸ਼ਹਿਰਾਂ ਤੇ ਵਤਨਾਂ ਦੀ ਗਲ, ਦੁਨੀਆ ਦੇ ਅਮਨਾਂ ਦੀ ਗਲ ਬੁਲਬੁਲ ਤੇ ਚਮਨਾਂ ਦੀ ਗਲ, ਕਲੀਆਂ ਤੇ ਫੁਲਾਂ ਦੀ ਗਲ ਨਨ੍ਹੇ ਨਨ੍ਹੇ ਕੋਮਲ ਕੋਮਲ, ਹਸਦੇ ਹਸਦੇ ਬੁਲ੍ਹਾਂ ਦੀ ਗਲ ਇਹ ਜੋ ਸਾਡੇ ਬੱਚੇ ਨੇ, ਦਿਲ ਤੇ ਮਨ ਦੇ ਸੱਚੇ ਨੇ ਇਨ੍ਹਾਂ ਨਾਲ ਹੀ ਦੁਨੀਆ ਵਸਦੀ, ਖਿੜ ਖਿੜ ਬੇ ਹਿਸਾਬਾ ਹਸਦੀ ਜਾਨ ਕੇ ਉਹ ਨੁਕਸਾਨ ਨਾ ਕਰਦੇ, ਕਿਸੇ ਦਾ ਅਪਮਾਨ ਨਾ ਕਰਦੇ ਜੇ ਸੋਚ ਤੁਹਾਡੀ ਤੰਗ ਹੋਏਗੀ, ਦੁਨੀਆ ਵਿਚ ਫਿਰ ਜੰਗ ਹੋਏਗੀ ਪਲ ਵਿਚ ਸਭ ਤਬਾਹ ਹੋ ਜਾਸੀ, ਸੜ੍ਹ ਬਲ ਕੇ ਸੁਆਹ ਹੋ ਜਾਸੀ ਲਗਦੇ ਹੋ ਤੁਸੀਂ ਬੜੇ ਸਿਆਣੇ, ਅਕਲਾਂ ਨੂੰ ਹੁਨ ਲਾਓ ਟਿਕਾਣੇ ਵਸਦੇ ਹੋਏ ਪ੍ਰਵਾਰ ਬਚਾ ਲਓ, ਖਿੜ੍ਹੀ ਹੋਈ ਗੁਲਜ਼ਾਰ ਬਚਾ ਲਓ ਜਗ ਦੇ ਮੇਲੇ ਮੁੜ ਨਹੀਂ ਜੁੜਨਾ, ਗਏ ਵਕਤ ਨੇ ਫਿਰ ਨਹੀਂ ਮੁੜਨਾ ਹੋਸੀ ਹਰ ਥਾਂ ਰੇਤ ਹੀ ਰੇਤ, ਪਲ੍ਹੇ ਬੰਨ੍ਹ ਲਓ ਸਾਰੇ ਭੇਤ "ਅਬ ਪਛਤਾਏ ਕਿਆ ਹੋਤ ਜਬ ਚਿੜਆ ਚੁਗ ਗਈ ਖੇਤ" "ਅਵਲ ਅਲਹੁ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ"
3039
« on: June 23, 2008, 03:00:12 AM »
ਗੁਲਜ਼ਾਰ ਸਿੰਘ ਅਮ੍ਰਿੱਤ
ਜੇ ਦੁਨੀਆਂ 'ਚ ਅਮਨ ਚਾਹੀਦਾ ਸੁਣੋਂ ਸੁਣਾਵੋ ਸਭ ਦੀ ਗੱਲ। ਜੇ ਕੋਈ ਸਮਝ ਨਾ ਆਵੇ ਗੱਲ ਕਠੇ ਬੈਠ ਕੇ ਲਭੋ ਹੱਲ। ਕੌਣ ਸੱਖੀ ਤੇ ਕੌਣ ਭਿਖਾਰੀ ਕੌਣ ਬਲੀ ਤੇ ਕਿਹੜਾ ਨਿਰਬਲ। ਰੱਬ ਲਈ ਬੰਦੇ ਸੱਭ ਬਰਾਬਰ ਉਹ ਨਹੀਂ ਕਰਦਾ ਕੋਈ ਵੀ ਛੱਲ। ਧਰਮ ਕਰਮ ਦੀ ਗੱਲ ਕਰੋ ਹੋਸੀ ਰਹਿਮਤ ਸਭ ਦੇ ਵੱਲ। ਇਸ ਜੀਵਨ ਤੇ ਮਾਨ ਨ ਕਰਨਾ ਇਹ ਜੀਵਨ ਹੈ ਪਲ ਦੋ ਪਲੱ।
3040
« on: June 23, 2008, 02:56:02 AM »
ਨਾਨਕੀ ਦਾ ਤਰਲਾ (ਸੱਚੇ ਸੌਦੇ ਦੀ ਸਾਖੀ ‘ਤੇ ਆਧਾਰਤ)
ਵੀਰੇ ਨੂੰ ਨਾ ਮਾਰ ਬਾਪੂ, ਵੀਰੇ ਨੂੰ ਨਾ ਮਾਰ।
ਚੰਨ ਜਿਹਾ ਇਹ ਵੀਰਾ ਮੇਰਾ, ਕੇਡਾ ਪੱਥਰ ਦਿਲ ਹੈ ਤੇਰਾ। ਜਦ ਤੂੰ ਮਾਰੇਂ ਇਹਨੂੰ ਚਪੇੜਾਂ, ਮੇਰੇ ਦਿਲ ਨੂੰ ਪੈਣ ਤਰੇੜਾਂ।
ਇਹ ਤਾਂ ਮੇਰੀ ਜਿੰਦ ਜਾਨ ਹੈ, ਇਹ ਮੇਰਾ ਸਾਰਾ ਸੰਸਾਰ। ਇਸ ਦੀ ਇਕ ਕੋਮਲ ਤੱਕਣੀ ਤੋਂ, ਵਾਰੀ ਜਾਵਾਂ ਸੌ ਸੌ ਵਾਰ।
ਵੀਹ ਰੁਪਏ ਗਵਾਵਣ ਵਾਲਾ, ਜਿਸ ਨੂੰ ਸਮਝੇਂ ਮੂਰਖ ਬੱਚਾ, ਭੁੱਖਿਆਂ ਦੀ ਭੁੱਖ ਦੂਰ ਕਰਨ ਵਿਚ, ਇਹ ਸਮਝੇ ਉਹ ਸੌਦਾ ਸੱਚਾ।
ਇਕ ਪਲ ਥੋੜ੍ਹਾ ਸੋਚ ਜ਼ਰਾ ਤੂੰ, ਇਹ ਸਭ ਫੇਰ ਹੈ ਸਮਝ ਸਮਝ ਦਾ। ਇਸਦੇ ਦਿਲ ਵਿਚ ਝਾਤ ਜੇ ਪਾਵੇਂ, ਮਿਲਸੀ ਤੈਨੂੰ ਭੇਤ ਰਮਜ਼ ਦਾ।
ਖਵਰੇ ਚੰਗੇ ਕਰਮ ਸੀ ਕੀਤੇ, ਇਹ ਸਾਨੂੰ ਹੈ ਰੱਬ ਨੇ ਘੱਲਿਆ। ਜਾਂ ਫਿਰ ਰੱਬ ਆਪੇ ਹੀ ਆਇਆ, ਤੇਰੇ ਘਰ ਵੇ ਬਾਬਲ ਭਲਿਆ।
ਜਿਸ ਦੇ ਤਾਈ ਸ਼ੁਦਾਈ ਕਹਿ ਕਹਿ, ਕੋਲ ਹਕੀਮਾਂ ਭੰਡੀਆਂ ਪਾਵੇਂ। ਉਸ ਨੂੰ ਚੜ੍ਹੀ ਏ ਨਾਮ ਖੁਮਾਰੀ, ਸੌਂ ਸੋਂ ਕੇ ਸੱਪਾਂ ਦੀ ਛਾਵੇਂ।
ਇਹ ਨਾਂ ਮੱਝਾਂ ਚਾਰਨ ਆਇਆ, ਇਹ ਕੋਈ ਗ਼ੈਬੀ ਅਵਤਾਰ। ਜਿਸਦੀ ਨਜ਼ਰ ਮਿਹਰ ਦੀ ਇੱਕੋ, ਦੇਂਦੀ ਉਜੜੇ ਖੇਤ ਸਵਾਰ।
ਮੇਰੀਆਂ ਅੱਖਾਂ ਨਾਲ ਜੇ ਤੱਕੇ, ਇਹ ਦੁੱਖ ਜੱਗ ਦੇ ਕੱਟਣ ਆਇਆ। ਕਿੰਨੇਂ ਖੋਲ੍ਹ ਦੇ ਮੋਦੀ-ਖਾਨੇ, ਪੋਹ ਨਾ ਸਕਦੀ ਇਸ ਨੂੰ ਮਾਇਆ। ਭਾਵੇਂ ਪਾ ਦੇ ਇਹਨੂੰ ਗਰਿਸਤੀ, ਇਸ ਜਾਣੇ ਨੇ ਰਿਸ਼ਤੇ ਤੋੜ। ਰੱਬੀ ਏਸ ਮੁਸਾਫ਼ਰ ਤਾਈਂ, ਨਾ ਤੂੰ ਫੇਰ ਸਕੇਂਗਾ ਮੋੜ।
ਉੱਚਾ ਰੋਸ਼ਨ ਬਣੂ ਮੁਨਾਰਾ, ਇਹ ਕੋਮਲ ਜਿਹਾ ਪੁੱਤਰ ਤੇਰਾ। ਇਸ ਦੇ ਕਰ ਕਮਲਾਂ ਨੇ ਕਰਨੈ, ਦੁਨੀਆਂ ਭਰ ਦਾ ਦੂਰ ਹਨੇਰਾ।
ਸਾਰੀ ਸ੍ਰਿਸ਼ਟੀ ਅੱਜ ਹੈ ਇਸਦੇ, ਪੈਰਾ ਦੀ ਛੋਹ ਨੂੰ ਪਈ ਤਰਸੇ। ਜਿਸ ਪਾਸਿਓਂ ਇਸ ਨੇ ਲੰਘ ਜਾਣੈ, ਓਧਰ ਨੂਰ ਇਲਾਹੀ ਬਰਸੇ।
ਕਈ ਮਲਿਕ ਭਾਗੋ ਤੇ ਸੱਜਣ, ਜੀਆਂ ਦਾ ਲਹੂ ਪੀ ਪੀ ਜੀਦੇ। ਕਈ ਸੈਂਕੜੇ ਰੱਬ ਦੇ ਬੰਦੇ, ਬਾਬਰ ਜਿਹੇ ਦੀਆਂ ਚੱਕੀਆਂ ਪੀਂਹਦੇ।
ਉਹਨਾਂ ਭੁਲਿਆਂ ਨੂੰ ਰਾਹ ਦੱਸਣ, ਜਾਣਾ ਏ ਨਾਨਕ ਨਿਰੰਕਾਰੀ। ਸੱਤਨਾਮ ਦਾ ਮੰਤਰ ਦੱਸਕੇ, ਜਾਵੇਗਾ ਖ਼ਲਕਤ ਨੂੰ ਤਾਰੀ।
ਠਰ ਜਾਣੇ ਕਈ ਤਪਤ ਕੜਾਹੇ, ਸੁਣਕੇ ਇਸ ਦੀ ਅੰਮ੍ਰਿਤ ਬਾਣੀ। ਕਿੰਨੇ ਵਲੀ ਕੰਧਾਰੀ ਬੈਠੇ, ਰੋਕਣ ਲਈ ਏਸਦਾ ਪਾਣੀ।
ਕਰਨ ਉਡੀਕਾਂ ਕਿੰਨੇ ਪੱਥਰ, ਇਸਦੇ ਹੱਥਾਂ ਦੀ ਛੋਹ ਖ਼ਾਤਰ, ਬਾਪੂ ਏਸ ਸਦਾ ਨਹੀਂ ਰਹਿਣਾ, ਸਾਡੇ ਦੁਨਿਆਵੀ ਮੋਹ ਖ਼ਾਤਰ।
ਬੱਸ ਤੈਨੂੰ ਮੱਤ ਦੇਂਦੀ ਬਾਪੂ, ਕਰ ਲੈ ਗੂੜ੍ਹਾ ਹੁਣੇ ਪਿਆਰ। ਫਿਰ ਇਹ ਵੇਲਾ ਹੱਥ ਨਾ ਆਸੀ, ਪੰਛੀ ਹੋਇਆ ਜਦੋਂ ਉਡਾਰ।
ਬਾਪੂ ਵੀਰੇ ਨੂੰ ਨਾ ਮਾਰ, ਨਾ ਨਾ ਵੀਰੇ ਨੂੰ ਨਾ ਮਾਰ।
ਕਰਨੈਲ ਸਿੰਘ ਗਿਆਨੀ ਫ਼ਿਲਾਡੈਲਫ਼ੀਆ
|