This section allows you to view all posts made by this member. Note that you can only see posts made in areas you currently have access to.
Messages - ~PunjabiKudi~
3001
« on: June 23, 2008, 03:57:31 AM »
ਮਾਡਰਨ ਹੀਰ, ''ਤੈਨੂੰ ਪਤੈ, ਮੈਂ ਚੂਰੀ ਬੜੀ ਹੀ ਮਿਹਨਤ ਨਾਲ ਬਣਾ ਕੇ ਲਿਆਉਂਦੀ ਹਾਂ?'' ਮਾਡਰਨ ਰਾਂਝਾ, ''ਮੈਨੂੰ ਨਾ ਪਤਾ ਹੋਊ ਤਾਂ ਹੋਰ ਕੀਹਨੂੰ ਪਤਾ ਹੋਊ? ਕਿਉਂਕਿ ਮੈਂ ਉਸ ਨੂੰ ਖਾਂਦਾ ਵੀ ਬੜੀ ਮਿਹਨਤ ਨਾਲ ਹਾਂ।''
3002
« on: June 23, 2008, 03:57:12 AM »
ਪਤਨੀ ਨੇ ਆਪਣੇ ਕਾਂਸਟੇਬਲ ਪਤੀ ਨੂੰ ਜਗਾਉਂਦੇ ਹੋਏ ਕਿਹਾ, 'ਜਲਦੀ ਉਠੋ, ਲੱਗਦੈ ਘਰ ਵਿਚ ਕੋਈ ਚੋਰ ਆ ਵੜਿਆ ਹੈ।'' ਤਾਂ ਪਤੀ ਗੁੱਸੇ ਵਿਚ ਬੋਲਿਆ, ''ਤੇਰਾ ਮਤਲਬ ਮੈਂ 24 ਘੰਟੇ ਡਿਊਟੀ 'ਤੇ ਹੀ ਰਹਾਂ?''
3003
« on: June 23, 2008, 03:56:50 AM »
ਮਰੀਜ਼, ''ਡਾਕਟਰ ਸਾਹਿਬ ਕੀ ਤੁਹਾਨੂੰ ਪੂਰਾ ਯਕੀਨ ਹੈ ਕਿ ਮੈਨੂੰ ਦਿਲ ਦੀ ਬਿਮਾਰੀ ਹੈ। ਕੁਝ ਦਿਨ ਪਹਿਲਾਂ ਮੇਰੇ ਦੋਸਤ ਦਾ ਦਿਲ ਦਾ ਇਲਾਜ ਹੋਇਆ ਸੀ ਪਰ ਉਹ ਕੈਂਸਰ ਨਾਲ ਮਰ ਗਿਆ ਸੀ।' ਡਾਕਟਰ, ''ਤੁਸੀਂ ਬਿਲਕੁਲ ਵੀ ਫਿਕਰ ਨਾ ਕਰੋ, ਹੁਣ ਸਾਡੇ ਇੱਥੇ ਅਜਿਹਾ ਨਹੀਂ ਹੁੰਦਾ,। ਅਸੀਂ ਜਿਸ ਬਿਮਾਰੀ ਦਾ ਇਲਾਜ ਕਰਦੇ ਹਾਂ, ਮਰੀਜ਼ ਉਸੇ ਬਿਮਾਰੀ ਨਾਲ ਮਰਦਾ ਹੈ।
3004
« on: June 23, 2008, 03:56:29 AM »
ਇਕ ਨੇਤਾ ਦੀ ਪਤਨੀ ਤੋਂ ਪੱਤਰਕਾਰਾਂ ਨੇ ਪੁੱਛਿਆ, ''ਤੁਹਾਡੇ ਬੱਚਿਆਂ ਵਿਚ 5-5 ਸਾਲ ਦਾ ਫਰਕ ਹੈ। ਇਸ ਦਾ ਕੀ ਕਾਰਨ ਹੈ?'' ਪਤਨੀ, ''ਜੀ ਇਸ ਵਿਚ ਮੇਰਾ ਕੋਈ ਦੋਸ਼ ਨਹੀਂ। ਮੇਰੇ ਪਤੀ ਸਿਰਫ਼ ਚੋਣਾਂ ਵੇਲੇ ਹੀ ਵੋਟ ਮੰਗਣ ਦੇ ਬਹਾਨੇ ਘਰ ਆਉਂਦੇ ਹਨ।''
3005
« on: June 23, 2008, 03:56:12 AM »
ਨੇਤਾ ਜੀ (ਪੁਲਿਸ ਵਾਲਿਆਂ ਨੂੰ), ''ਛੇਤੀ-ਛੇਤੀ ਮੇਰੀ ਸ਼ਿਕਾਇਤ ਲਿਖੋ। ਕੋਈ ਫ਼ੋਨ ਕਰਕੇ ਮੈਨੂੰ ਧਮਕਾ ਰਿਹਾ ਹੈ।'' ਪੁਲਿਸ ਅਫ਼ਸਰ, ''ਨੇਤਾ ਜੀ, ਉਸ ਦਾ ਨਾਂ ਦੱਸੋ, ਤੁਹਾਨੂੰ ਕੌਣ ਧਮਕਾ ਰਿਹਾ ਹੈ?'' ਨੇਤਾ ਜੀ, ''ਟੈਲੀਫ਼ੋਨ ਕੰਪਨੀ ਵਾਲੇ ਕਹਿ ਰਹੇ ਹਨ ਕਿ ਜੇਕਰ ਬਿੱਲ ਨਹੀਂ ਭਰਿਆ ਤਾਂ ਅੱਜ ਹੀ ਕੁਨੈਕਸ਼ਨ ਕੱਟ ਦੇਣਗੇ।''
3006
« on: June 23, 2008, 03:55:51 AM »
ਆਕਾਸ਼ 'ਤੇ ਚੰਦਰਮਾ ਚਮਕ ਰਿਹਾ ਸੀ। ਇਕ ਬੇਵਕੂਫ ਨੇ ਦੂਜੇ ਬੇਵਕੂਫ ਕੋਲੋਂ ਪੁੱਛਿਆ ''ਇਹ ਉਪਰ ਆਕਾਸ਼ 'ਚ ਹੀ ਚਮਕ ਰਿਹਾ ਹੈ?'' ਦੂਜਾ ਬੇਵਕੂਫ ਬੋਲਿਆ, ''ਭਰਾ, ਮੈਂ ਇਸ ਸ਼ਹਿਰ 'ਚ ਅੱਜ ਹੀ ਆਇਆ ਹਾਂ, ਤੂੰ ਕਿਸੇ ਹੋਰ ਕੋਲੋਂ ਪੁੱਛ ਲੈ।''
3007
« on: June 23, 2008, 03:55:29 AM »
ਅਧਿਆਪਕ (ਮਨੂ ਨੂੰ), ''ਮਨੂੰ ਇਸ ਵਾਕ ਦੀ ਅੰਗਰੇਜ਼ੀ ਬਣਾ - ਉਸ ਨੇ ਆਪਣਾ ਕੰਮ ਕੀਤਾ ਅਤੇ ਕਰਦਾ ਹੀ ਚਲਾ ਗਿਆ।'' ਮਨੂੰ, ''ਹੀ ਡਨ ਹਿਜ਼ ਵਰਕ ਐਂਡ ਡਨ ਡਨਾ ਡਨ, ਡਨਾ ਡਨ, ਡਨਾ ਡਨ।''
3008
« on: June 23, 2008, 03:55:07 AM »
ਪਾਪਾ, ''ਨਿਸ਼ੂ, ਤੂੰ ਰਾਤੀਂ ਕਿੰਨੇ ਵਜੇ ਸੁੱਤਾ ਸੀ?'' ਨਿਸ਼ੂ, ''ਪਾਪਾ, ਮੈਂ ਰਾਤੀਂ 2 ਵਜੇ ਤੱਕ ਹੋਮਵਰਕ ਕਰਦਾ ਰਿਹਾ।'' ਪਾਪਾ, ''ਪਰ ਰਾਤੀਂ ਤਾਂ 11 ਵਜੇ ਹੀ ਬਿਜਲੀ ਚਲੀ ਗਈ ਸੀ।'' ਨਿਸ਼ੂ, ''ਪਾਪਾ, ਮੈਂ ਪੜ੍ਹਾਈ 'ਚ ਇੰਨਾ ਮਗਨ ਸੀ ਕਿ ਮੈਨੂੰ ਬਿਜਲੀ ਦੇ ਜਾਣ ਦਾ ਤੇ ਦੁਬਾਰਾ ਆਉਣ ਦਾ ਪਤਾ ਹੀ ਨਹੀਂ ਲੱਗਾ।''
3009
« on: June 23, 2008, 03:54:44 AM »
ਇਕ ਡਾਕਟਰ ਆਪ੍ਰੇਸ਼ਨ ਤੋਂ ਪਹਿਲਾਂ ਹੀ ਮਰੀਜ਼ਾਂ ਤੋਂ ਐਡਵਾਂਸ ਵਿਚ ਪੂਰੀ ਫ਼ੀਸ ਲੈ ਲੈਂਦਾ ਸੀ। ਸੱਜਣ ਸਿੰਘ ਦਾ ਆਪ੍ਰੇਸ਼ਨ ਵੀ ਉਸੇ ਡਾਕਟਰ ਨੇ ਕਰਨਾ ਸੀ। ਜਦੋਂ ਡਾਕਟਰ ਨੇ ਪੂਰੀ ਫ਼ੀਸ ਦੇਣ ਲਈ ਕਿਹਾ ਤਾਂ ਸੱਜਣ ਸਿੰਘ ਨੇ ਪੁੱਛਿਆ, ''ਡਾਕਟਰ ਸਾਹਿਬ, ਤੁਸੀਂ ਪੂਰੀ ਫ਼ੀਸ ਆਪ੍ਰੇਸ਼ਨ ਤੋਂ ਪਹਿਲਾਂ ਹੀ ਕਿਉਂ ਲੈ ਲੈਂਦੇ ਹੋ?'' ਡਾਕਟਰ ਨੇ ਤੁਰੰਤ ਜਵਾਬ ਦਿੱਤਾ, ''ਜੀ, ਮੈਂ ਪੁਨਰਜਨਮ ਵਿਚ ਯਕੀਨ ਨਹੀਂ ਰੱਖਦਾ।
3010
« on: June 23, 2008, 03:54:10 AM »
ਂਿੲਕ ਕੰਜੂਸ ਵਿਅਕਤੀ ਛੱਤ 'ਤੇ ਐਂਟੀਨਾ ਠੀਕ ਕਰ ਰਿਹਾ ਸੀ। ਅਚਾਨਕ ਉਸ ਦਾ ਪੈਰ ਤਿਲਕ ਗਿਆ। ਉਹ ਤੀਜੀ ਮੰਜ਼ਿਲ ਤੋਂ ਡਿੱਗਦਾ ਹੋਇਆ ਜਦੋਂ ਦੂਜੀ ਮੰਜ਼ਿਲ 'ਤੇ ਬਣੀ ਰਸੋਈ ਕੋਲੋਂ ਲੰਘਿਆ ਤਾਂ ਜ਼ੋਰ ਨਾਲ ਬੋਲਿਆ, ''ਅੱਜ ਮੇਰੇ ਲਈ ਖਾਣਾ ਨਾ ਬਣਾਇਓ।''
3011
« on: June 23, 2008, 03:53:53 AM »
ਪਿਤਾ (ਪੁੱਤਰ ਨੂੰ), ''ਬੇਟੇ, ਮੈਂ ਤੈਨੂੰ ਦਵਾਈ ਪੀਣ ਦੀ ਸ਼ਰਤ 'ਤੇ ਇਕ ਰੁਪਈਆ ਇਨਾਮ ਦਿੱਤਾ ਸੀ। ਤੂੰ ਦਵਾਈ ਪੀ ਲਈ ਜਾਂ ਨਹੀਂ?'' ਪੁੱਤਰ, ''ਪਾਪਾ, ਮੈਂ ਪੰਜਾਹ ਪੈਸੇ ਦੀਆਂ ਟੌਫੀਆਂ ਖਰੀਦੀਆਂ ਤੇ ਪੰਜਾਹ ਪੈਸੇ ਮੁੰਨੀ ਨੂੰ ਇਨਾਮ ਵਿਚ ਦੇ ਦਿੱਤੇ ਕਿਉਂਕਿ ਉਸ ਨੇ ਮੇਰੇ ਬਦਲੇ ਦਵਾਈ ਪੀ ਲਈ ਸੀ।''
3012
« on: June 23, 2008, 03:52:14 AM »
ਅੱਖਾਂ ਦਾ ਡਾਕਟਰ, ''ਤੁਹਾਡੀਆਂ ਅੱਖਾਂ ਤਾਂ ਬਹੁਤ ਖਰਾਬ ਹਨ, ਕੁਝ ਵੀ ਪੜ੍ਹ ਨਹੀਂ ਸਕਦੇ ਹੋ।'' ਮਰੀਜ਼, ''ਕਿਵੇਂ ਪੜ੍ਹਾਂ, ਮੈਂ ਤਾਂ ਅਨਪੜ੍ਹ ਹਾਂ।''
3013
« on: June 23, 2008, 03:51:57 AM »
ਮਜਦੂਰ (ਮਾਲਕ ਨੂੰ), ''ਗਧੇ ਵਾਂਗ ਕੰਮ ਕਰਵਾਇਆ ਤੇ ਮਜ਼ਦੂਰੀ ਸਿਰਫ ਵੀਹ ਰੁਪਏ, ਕੁਝ ਤਾਂ ਨਿਆਂ ਕਰੋ।'' ਮਾਲਕ (ਮੁਨੀਮ ਨੂੰ), ''ਠੀਕ ਹੈ! ਇਹ ਨਿਆਂ ਮੰਗਦਾ ਹੈ ਤਾਂ ਇਸ ਕੋਲੋਂ ਰੁਪਏ ਫੜ ਲੈ ਤੇ ਇਸ ਦੇ ਅੱਗੇ ਘਾਹ ਪਾ ਦੇ।''
3014
« on: June 23, 2008, 03:51:30 AM »
ਨਾਵਲਕਾਰ (ਨੌਕਰਾਣੀ ਨੂੰ), ''ਤੂੰ ਤੰਦੂਰ ਵਿਚ ਕਿਹੜੇ-ਕਿਹੜੇ ਕਾਗਜ਼ ਸਾੜ ਰਹੀ ਏਂ?'' ਨੌਕਰਾਣੀ, ''ਸਾਹਬ, ਮੈਂ ਇੰਨੀ ਬੇਵਕੂਫ ਨਹੀਂ ਹਾਂ ਕਿ ਕੋਰੇ ਕਾਗਜ਼ ਸਾੜਾਂ। ਮੈ ਸਿਰਫ ਉਹੀ ਕਾਗਜ਼ ਸਾੜ ਰਹੀ ਹਾਂ ਜੋ ਤੁਹਾਡੇ ਲਿਖੇ ਹੋਏ ਹਨ।''
3015
« on: June 23, 2008, 03:51:08 AM »
ਅੱਖਾਂ ਦਾ ਡਾਕਟਰ, ''ਤੁਹਾਡੀਆਂ ਅੱਖਾਂ ਤਾਂ ਬਹੁਤ ਖਰਾਬ ਹਨ, ਕੁਝ ਵੀ ਪੜ੍ਹ ਨਹੀਂ ਸਕਦੇ ਹੋ।'' ਮਰੀਜ਼, ''ਕਿਵੇਂ ਪੜ੍ਹਾਂ, ਮੈਂ ਤਾਂ ਅਨਪੜ੍ਹ ਹਾਂ।
3016
« on: June 23, 2008, 03:50:47 AM »
ਰਜਨੀ, ''ਛੋਟੇ ਬੱਚਿਆਂ ਦੇ ਦੰਦ ਇੰਨੀ ਦੇਰ ਨਾਲ ਕਿਉਂ ਨਿਕਲਦੇ ਹਨ?''ੋ ਕੰਚਨ, ''ਉਨ੍ਹਾਂ ਦੇ ਨਾਪ ਦੇ ਦੰਦ ਘੱਟ ਹੁੰਦੇ ਹਨ, ਇਸ ਲਈ।''
3017
« on: June 23, 2008, 03:50:20 AM »
ਮੋਟੂ, (ਟ੍ਰੈਫਿਕ ਸਿਪਾਹੀ ਨੂੰ), ''ਓਏ ਭਰਾ, ਮੈਨੂੰ ਕਿਉਂ ਰੋਕ ਲਿਆ? ਸਿਪਾਹੀ, ''ਇਸ ਲਈ ਕਿਉਂਕਿ ਬਿਜ਼ੀ ਸਮੇਂ ਇਸ ਸੜਕ 'ਤੇ ਭਾਰੀ ਵਾਹਨਾਂ ਦੇ ਪ੍ਰਵੇਸ਼ ਮਨ੍ਹਾਂ ਹਨ।''
3018
« on: June 23, 2008, 03:49:58 AM »
ਹੌਲਦਾਰ (ਸਕੂਟਰ ਵਾਲੇ ਨੂੰ),''ਤੁਹਾਡਾ ਸਕੂਟਰ ਇਸ ਤਰ੍ਹਾਂ ਕਿਉਂ ਉਛਲ ਰਿਹਾ ਹੈ? ਕੀ ਇਹ ਖਰਾਬ ਹੈ?'' ਸਕੂਟਰ ਵਾਲਾ, ''ਜੀ ਨਹੀਂ, ਮੈਨੂੰ ਹਿਚਕੀਆਂ ਆ ਰਹੀਆਂ ਹਨ।'' **** ਇਕ ਕਲਰਕ ਨੇ ਆਪਣੇ ਦੋਸਤ ਨੂੰ ਕਿਹਾ, ''ਸਾਡੇ ਆਫਿਸ ਵਿਚ ਇਕ ਤਰ੍ਹਾਂ ਨਾਲ ਦੋ ਹਫ਼ਤਿਆਂ ਦੀਆਂ ਛੁੱਟੀਆਂਹਨ। ਇਕ ਹਫ਼ਤੇ ਲਈ ਮੈਂ ਬਾਹਰ ਜਾ ਰਿਹਾ ਹਾਂ ਤੇ ਮੇਰੇ ਪਰਤਣ 'ਤੇ ਇਕ ਹਫ਼ਤੇ ਲਈ ਸਾਹਬ ਬਾਹਰ ਜਾ ਰਹੇ ਹਨ।''
3019
« on: June 23, 2008, 03:49:37 AM »
ਡਾਕਟਰ (ਨਰਸ ਨੂੰ), ''ਮੈਂ ਇਹ ਆਪ੍ਰੇਸ਼ਨ ਠੀਕ ਸਮੇਂ 'ਤੇ ਕਰ ਦਿੱਤਾ। ਨਹੀਂ ਤਾਂ....।'' ਨਰਸ (ਘਬਰਾਉਂਦੀ ਹੋਈ), ''ਨਹੀਂ ਤਾਂ ਕੀ ਮਰੀਜ਼ ਮਰ ਜਾਂਦਾ?'' ਡਾਕਟਰ, ''ਨਹੀਂ, ਕੁਝ ਦੇਰ ਹੋਰ ਆਪ੍ਰੇਸ਼ਨ ਨਾ ਕਰਦਾ ਤਾਂ ਉਹ ਬਿਨਾਂ ਆਪ੍ਰੇਸ਼ਨ ਦੇ ਹੀ ਠੀਕ ਹੋ ਜਾਂਦਾ।''
3020
« on: June 23, 2008, 03:49:18 AM »
ਚੋਰਾਹੇ 'ਤੇ ਇਕ ਬੱਚਾ ਭੀਖ ਮੰਗ ਰਿਹਾ ਸੀ। ਨੇਤਾ ਜੀ ਦੀ ਗੱਡੀ ਉਥੋਂ ਲੰਘੀ। ਨੇਤਾ ਜੀ ਨੇ ਖਿੜਕੀ ਖੋਲ੍ਹ ਕੇ ਸਿਰ ਬਾਹਰ ਕੱਢਿਆ ਤੇ, ''ਬੇਟਾ, ਇਸ ਵੇਲੇ ਤਾਂ ਤੈਨੂੰ ਸਕੂਲ ਵਿਚ ਹੋਣਾ ਚਾਹੀਦੈ।'' ''ਸਾਹਬ ਜੀ, ਮੈਂ ਉੱਥੇ ਗਿਆ ਸੀ ਪਰ ਉੱਥੇ ਕਿਸੇ ਨੇ ਮੈਨੂੰ ਚੁਆਨੀ ਵੀ ਨਹੀਂ ਦਿੱਤੀ।''
|