November 27, 2024, 03:05:09 PM

Show Posts

This section allows you to view all posts made by this member. Note that you can only see posts made in areas you currently have access to.


Messages - ~PunjabiKudi~

Pages: 1 ... 145 146 147 148 149 [150] 151 152 153 154 155 ... 215
2981
Gup Shup / Re: School De Kutt..
« on: June 23, 2008, 12:53:31 PM »
 hih hih hih hih hih

2982
Gup Shup / Re: DIL DIYA GALLA....................
« on: June 23, 2008, 12:52:30 PM »
 hih hih hih hih hih
chal tu kamli nai te kamli di siso te hai nah. hih hih

2983
Gup Shup / Re: Apni Apni Hajjeri Lagiyo..
« on: June 23, 2008, 12:51:15 PM »
 hih hih hih hih
dasso teacher ji hun i love you mean ki hunda aa. :;)

2984
Jokes Majaak / Re: hahahahahahha aj ROCKS di khair nhi
« on: June 23, 2008, 12:50:19 PM »
 hih hih hih hih
so funny.

2985
Jokes Majaak / Re: Hass Khed Lao
« on: June 23, 2008, 04:03:10 AM »
ਰਾਜ, ''ਇਸ ਫ਼ੋਟੋ ਵਿਚ ਮੇਰੀ ਉਮਰ ਤਾਂ 10 ਸਾਲ ਜ਼ਿਆਦਾ ਲੱਗ ਰਹੀ ਹੈ।''
 ਫ਼ੋਟੋਗ੍ਰਾਫ਼ਰ, ''ਇਹ ਤਾਂ ਚੰਗੀ ਗੱਲ ਹੈ। ਅੱਜ ਤੋਂ 10 ਸਾਲ ਬਾਅਦ ਤੁਹਾਨੂੰ ਫ਼ੋਟੋ ਖਿਚਾਉਣ ਦੀ ਲੋੜ ਨਹੀਂ ਪਵੇਗੀ।

2986
Jokes Majaak / Re: Hass Khed Lao
« on: June 23, 2008, 04:02:49 AM »
ਬੱਸ ਅੱਡੇ 'ਤੇ ਦੁਕਾਨਦਾਰ, ''ਭਾਈ ਸਾਹਿਬ ਮੈਂ ਦੱਸਿਆ ਸੀ ਕਿ ਸਹਾਰਨਪੁਰ 22 ਨੰਬਰ ਦੀ ਬੱਸ ਜਾਵੇਗੀ ਪਰ ਹੁਣ ਤੱਕ ਤੁਸੀਂ ਇੱਥੇ ਹੀ ਖੜ੍ਹੇ ਹੋ।''
 ਮੁਸਾਫ਼ਰ, ''ਮੈਂ ਗਿਣ ਰਿਹਾ ਹਾਂ। ਹੁਣ ਤੱਕ 20 ਬੱਸਾਂ ਜਾ ਚੁੱਕੀਆਂ ਹਨ ਬਸ ਇਕ ਬਾਕੀ ਹੈ ਉਸ ਤੋਂ ਬਾਅਦ ਹੀ ਮੇਰੀ ਬੱਸ ਆਵੇਗੀ।

2987
Jokes Majaak / Re: Hass Khed Lao
« on: June 23, 2008, 04:02:32 AM »
 ਅਧਿਆਪਕ, ''ਪਾਣੀ 'ਤੇ ਮੱਛਰ ਕਿਉਂ ਬੈਠਦੇ ਹਨ?''
 ਵਿਦਿਆਰਥੀ, ''ਤਾਂ ਕਿ ਪਾਣੀ ਉੱਡ ਨਾ ਜਾਵੇ।''

2988
Jokes Majaak / Re: Hass Khed Lao
« on: June 23, 2008, 04:02:14 AM »
ਮਾਂ ਨੇ ਬੇਟੇ ਨੂੰ ਪੁੱਛਿਆ, ''ਬੇਟਾ, ਤੂੰ ਆਪਣੇ ਪਾਪਾ ਨੂੰ ਦੱਸ ਦਿੱਤਾ ਹੈ ਕਿ  ਤੈਨੂੰ ਭਾਸ਼ਣ ਮੁਕਾਬਲੇ ਵਿਚ ਪਹਿਲਾ ਇਨਾਮ ਮਿਲਿਆ ਹੈ।''
 ''ਹਾਂ ਮੰਮੀ, ਦੱਸ ਦਿੱਤਾ।''
 ''ਫਿਰ, ਉਨ੍ਹਾਂ ਨੇ ਕੀ ਕਿਹਾ?''
 ''ਕਹਿਣ ਲੱਗੇ ਕਿ ਤੇਰੇ ਅੰਦਰ ਆਪਣੀ ਮੰਮੀ ਦੇ ਗੁਣ ਪੈਦਾ ਹੁੰਦੇ ਜਾ ਰਹੇ ਹਨ।''

2989
Jokes Majaak / Re: Hass Khed Lao
« on: June 23, 2008, 04:01:49 AM »
ਅਧਿਆਪਕ (ਆਪਣੇ ਸਭ ਤੋਂ ਪਿਆਰੇ ਵਿਦਿਆਰਥੀ ਨੂੰ), ''ਰਾਜੂ, ਤੂੰ ਤਾਂ ਆਪਣੀ ਮਾਂ ਦਾ ਕਹਿਣਾ ਮੰਨਦਾ ਹੋਵੇਂਗਾ?''
 ਰਾਜੂ, ''ਜੀ ਸਰ, ਉਹ ਜਿੰਨਾਂ ਕਹਿੰਦੇ ਹਨ, ਉਸ ਤੋਂ ਵੀ ਜ਼ਿਆਦਾ ਮੰਨਦਾ ਹਾਂ।''
ਅਧਿਆਪਕ, ''ਉਹ ਕਿਵੇਂ?''
 ਰਾਜੂ, ''ਜਦੋਂ ਮਾਂ ਕਹਿੰਦੀ ਹੈ ਕਿ ਫਰਿੱਜ਼ ਵਿਚ ਰੱਖੀ ਅੱਧੀ ਮਠਿਆਈ ਖਾ ਲੈ ਤਾਂ ਸਾਰੀ ਖਾ ਲੈਂਦਾ ਹਾਂ

2990
Jokes Majaak / Re: Hass Khed Lao
« on: June 23, 2008, 04:01:32 AM »
ਮੋਹਨ (ਸੋਹਨ ਨੂੰ), ''ਤੂੰ ਤਾਂ ਕਿਹਾ ਸੀ ਕਿ ਤੂੰ ਕਈ ਵੱਡੇ ਨੇਤਾਵਾਂ ਅਤੇ ਮੰਤਰੀਆਂ ਨੂੰ ਜਾਣਦਾ ਏਂ, ਫਿਰ ਮੇਰਾ ਕੰਮ ਕਿਉਂ ਨਟਹੀਂ ਕਰਵਾ ਦਿੰਦਾ?''
 ''ਮੈਂ ਝੂਠ ਤਾਂ ਨਹੀਂ ਕਿਹਾ ਸੀ। ਮੈਂ ਕਈ ਮੰਤਰੀਆਂ ਤੇ ਨੇਤਾਵਾਂਨੂੰ ਜਾਣਦਾ ਹਾਂ ਪਰ ਉਹ ਵੀ ਮੈਨੂੰ ਜਾਣਦੇ ਹਨ, ਮੈਂ ਅਜਿਹਾ ਤਾਂ ਨਹੀਂ ਕਿਹਾ ਸੀ।''

2991
Jokes Majaak / Re: Hass Khed Lao
« on: June 23, 2008, 04:01:15 AM »
ਸੰਗੀਤ ਸੰਮੇਲਨ ਵਿਚ ਇਕ ਗਾਇਕਾ ਦਾ ਗੀਤ ਸੁਣਨ ਪਿਛੋਂ ਇਕ ਸਰੋਤੇ ਨੇ ਸਟੇਜ 'ਤੇ ਜਾ ਕੇ ਗਾਇਕਾ ਨੂੰ ਪੁੱਛਿਆ, ''ਤੁਸੀਂ ਸ਼ਾਸਤਰੀ ਸੰਗੀਤ ਦੀ ਵਿੱਦਿਆ ਕਿਥੋਂ ਤੇ ਕਿਸ ਕੋਲੋਂ ਲਈ?''
 ਗਾਇਕਾ ਨੇ ਕਿਹਾ, ''ਪੱਤਰ-ਵਿਹਾਰ ਪਾਠਕ੍ਰਮ ਰਾਹੀਂ।''
 ''ਫਿਰ ਤਾਂ ਜ਼ਰੂਰ ਕੁਝ ਪਾਠ ਡਾਕ ਰਾਹੀਂ ਗੁਆਚ ਗਏ ਹੋਣਗੇ।'' ਸਰੋਤੇ ਨੇ ਲੰਬਾ ਸਾਹ ਲੈ ਕੇ ਕਿਹਾ।

2992
Jokes Majaak / Re: Hass Khed Lao
« on: June 23, 2008, 04:00:50 AM »
ਬੱਸ ਵਿਚ ਖੜ੍ਹੇ ਇਕ ਨੌਜਵਾਨ ਮੁੰਡੇ ਦਾ ਪੈਰ ਕੁੜੀ ਦੇ ਪੈਰ 'ਤੇ ਟਿਕ ਗਿਆ ਤਾਂ ਉਹ ਗੁੱਸੇ ਵਿਚ ਬੋਲੀ, ''ਕੀ ਕਰ  ਰਿਹਾ ਏਂ?''
 ਤਾਂ ਮੁੰਡਾ ਸ਼ਰਮਾਉਂਦਾ ਹੋਇਆ ਬੋਲਿਆ, ''ਜੀ ਦਸਵੀਂ ਕਰ ਰਿਹਾ ਹਾਂ।''

2993
Jokes Majaak / Re: Hass Khed Lao
« on: June 23, 2008, 04:00:24 AM »
ਗੁਰਜੀਤ, ''ਯਾਰ, ਜੇਕਰ ਲੱਸੀ ਖੱਟੀ ਹੋਵੇ ਤਾਂ ਮੈਨੂੰ ਬਹੁਤ ਸੁਆਦ ਲੱਗਦੀ ਹੈ।''
 ਹਰਪ੍ਰੀਤ, ''ਪਰ ਮੈਨੂੰ ਚਿੱਟੀ ਲੱਸੀ ਹੀ ਸੁਆਦ ਲੱਗਦੀ ਹੈ।''

2994
Jokes Majaak / Re: Hass Khed Lao
« on: June 23, 2008, 04:00:05 AM »
ਰਾਜੂ, ''ਪਾਪਾ-ਪਾਪਾ ਮੈਨੂੰ ਪੰਜ ਰੁਪਏ ਦੇ ਦਿਓ?''
ਪਾਪਾ (ਗੁੱਸੇ ਵਿਚ), ''ਪੈਸੇ ਦਰੱਖ਼ਤਾਂ ਨੂੰ ਨਹੀਂ ਲੱਗਦੇ।''
ਰਾਜੂ, ''ਚੰਗਾ ਫੇਰ ਬਾਦਾਮ ਲੈ ਦਿਓ,ਉਹ ਤਾਂ ਦਰੱਖ਼ਤਾਂ ਨੂੰ ਲੱਗਦੇ ਹਨ।''

2995
Jokes Majaak / Re: Hass Khed Lao
« on: June 23, 2008, 03:59:27 AM »
ਪਿਤਾ, ''ਬੇਟਾ ਤੂੰ ਇੰਨੀ ਮਿਹਨਤ ਕੀਤੀ ਸੀ, ਫਿਰ ਫੇਲ੍ਹ ਕਿਵੇਂ ਹੋ ਗਿਆ।''
 ਬੇਟਾ, ''ਪਿਤਾ ਜੀ, ਮੈਂ ਆਪਣੇ  ਦੋਸਤ ਨਾਲ ਪੰਜ ਰੁਪਏ ਦੀ ਸ਼ਰਤ ਲਗਾਈ ਸੀ ਕਿ ਫੇਲ੍ਹ ਹੋ ਕੇ ਦਿਖਾਵਾਂਗਾ।

2996
Jokes Majaak / Re: Hass Khed Lao
« on: June 23, 2008, 03:59:09 AM »
ਆਪਣੀ ਜੇਬ ਕੱਟ ਹੁੰਦੀ ਦੇਖ ਕੇ ਉਹ ਜੇਬ ਕਤਰੇ ਨੂੰ ਗੁੱਸੇ ਵਿਚ ਬੋਲਿਆ, ''ਕੀ ਤੈਨੂੰ ਜੇਬ ਕੱਟਦਿਆਂ ਸ਼ਰਮ ਨਹੀਂ ਆਉਂਦੀ?''  ਤਾਂ ਜੇਬਕਤਰਾ ਝੱਟ ਬੋਲਿਆ, ''ਏ ਮਿਸਟਰ, ਸ਼ਰਮ ਤਾਂ ਤੈਨੂੰ ਆਉਣੀ ਚਾਹੀਦੀ ਹੈ, ਜੀਹਦੀ ਜੇਬ ਵਿਚੋਂ ਇਕ ਪੈਸਾ ਵੀ ਨਹੀਂ ਨਿਕਲਿਆ।     

2997
Jokes Majaak / Re: Hass Khed Lao
« on: June 23, 2008, 03:58:53 AM »
ਇਕ ਕੰਜੂਸ ਆਦਮੀ ਨੇ ਮੋਬਾਇਲ ਫ਼ੋਨ ਦੀ ਥਾਂ 'ਤੇ ਇਕ ਕਬੂਤਰ ਲੈ ਆਂਦਾ ਤੇ ਪਤਨੀ ਨੂੰਘ ਕਿਹਾ, ''ਜਦੋਂ ਵੀ ਮੈ ਤੇਰੇ ਨਾਲ ਗੱਲਬਾਤ ਕਰਨੀ ਚਾਹਾਂਗਾ ਤਾਂ ਮੈਂ ਕਬੂਤਰ ਦੇ ਗਲ ਵਿਚ ਚਿੱਠੀ ਬੰਨ੍ਹ ਕੇ ਭੇਜ ਦਿਆਂ ਕਰਾਂਗਾ।''
 ਅਗਲੇ ਦਿਨ ਪਤਨੀ ਗੁੱਸੇ ਵਿਚ ਪਤੀ ਦੇ ਦਫ਼ਤਰ ਪਹੁੰਚੀ ਤੇ ਬੋਲੀ, ''ਕੀ ਗੰਲ, ਤੁਸੀਂ ਵਾਰੀ-ਵਾਰੀ ਖਾਲੀ ਕਬੂਤਰ ਹੀ ਪੇਜ ਦਿੰਦੇ ਹੋ, ਚਿੱਠੀ ਬੰਨ੍ਹ ਕੇ ਕਿਉਂ ਨਹੀਂ ਭੇਜਦੇ?''
 ਤਾਂ ਪਤੀ ਝੱਟ ਬੋਲਿਆ, ''ਇਹ ਤਾਂ ਮੈਨੂੰ ਮਿਸ ਕਾਲਾਂ ਹੀ ਮਾਰ ਰਿਹਾ ਸੀ।''

2998
Jokes Majaak / Re: Hass Khed Lao
« on: June 23, 2008, 03:58:36 AM »
ਰਾਜੂ ਟੀਟੂ ਨੂੰ, ''ਕੀ ਤੂੰ ਆਂਡੇ ਖਾ ਲੈਨਾ ਏਂ?''
 ਟੀਟੂ, ''ਹਾਂ, ਮੈਂ ਆਂਡਿਆਂ ਦੇ ਮਾਂ-ਪਿਓ ਵੀ ਨਹੀਂ ਛੱਡਦਾ।''

2999
Jokes Majaak / Re: Hass Khed Lao
« on: June 23, 2008, 03:58:07 AM »
ਆਪਣੇ ਮਗਰ ਪਏ ਕੁੱਤਿਆਂ ਨੂੰ ਮਾਰਨ ਲਈ ਅਮਲੀ ਨੇ ਵੱਡਾ ਸਾਰਾ ਪੱਥਰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਉਹ ਜ਼ਮੀਨ ਵਿਚ ਗੱਡਿਆ ਹੋਣ ਕਰਕੇ ਉਸ ਤੋਂ ਚੁੱਕਿਆ ਨਾ ਗਿਆ ਤਾਂ ਉਹ ਗੁੱਸੇ ਵਿਚ ਬੋਲਿਆ, ''ਅਜੀਬ ਪਿੰਡ ਹੈ ਜਿਥੇ ਕੁੱਤੇ ਤਾਂ ਖੁੱਲ੍ਹੇ ਛੱਡ ਰੱਖੇ ਹਨ ਤੇ ਪੱਥਰ ਬੰਨ੍ਹ ਕੇ ਰੱਖੇ ਨੇ।''

3000
Jokes Majaak / Re: Hass Khed Lao
« on: June 23, 2008, 03:57:50 AM »
ਟੀਚਰ ਬੱਬਨ ਨੂੰ, ''ਜੇਕਰ ਤੈਨੂੰ ਸਿੱਖਿਆ ਮੰਤਰੀ ਬਣਾ ਦਿੱਤਾ ਜਾਵੇ ਤਾਂ ਤੂੰ ਕੀ ਕਰੇਂਗਾ?''
 ਬੱਬਨ, ''ਤਾਂ ਸਭ ਤੋਂ ਪਹਿਲਾਂ ਫੇਲ ਪ੍ਰਣਾਲੀ ਖ਼ਤਮ ਕਰ ਦਿਆਂਗਾ।

Pages: 1 ... 145 146 147 148 149 [150] 151 152 153 154 155 ... 215