1521
Gup Shup / lokan di soch da v koi jawab nahi....must read and share ur opinions
« on: August 07, 2012, 03:22:59 PM »
ਮੁੰਡਾ-ਕੁੜੀ ਬੱਸ ਸਟੈਂਡ ਤੋਂ ਬੱਸ ਵਿਚ ਚੜ੍ਹੇ ਤਾਂ ਅਗਲੀ ਸੀਟ ਉਪਰ ਬੈਠ ਗਏ। ਬੱਸ ਵਿਚ ਬੈਠਦਿਆਂ ਹੀ ਉਹ ਆਪਸ ਵਿਚ ਗੱਲਾਂ ਕਰਨ ਵਿਚ ਮਗਨ ਹੋ ਗਏ। ਬੱਸ ਵਿਚ ਸਵਾਰੀਆਂ ਚੜ੍ਹਦੀਆਂ, ਉਨ੍ਹਾਂ ਨੂੰ ਗਹੁ ਨਾਲ ਤੱਕਦੀਆਂ ਤੇ ਆਪਣੀਆਂ ਸੀਟਾਂ 'ਤੇ ਬੈਠ ਜਾਂਦੀਆਂ। ਬੱਸ ਦੇ ਕੰਡਕਟਰ ਨੇ ਉਨ੍ਹਾਂ ਨੂੰ ਵੇਖਿਆ, ਫਿਰ ਮੁਸਕਰਾਇਆ ਤੇ ਫਿਰ ਟੇਪ ਰਿਕਾਰਡ 'ਤੇ ਭੱਦਾ ਜਿਹਾ ਗਾਣਾ ਲਾ ਦਿੱਤਾ। ਪੇਂਡੂ ਜਿਹੀ ਇਕ ਔਰਤ ਉੱਚੀ ਆਵਾਜ਼ ਵਿਚ ਉਨ੍ਹਾਂਨੂੰ ਸੁਣਾ ਕੇ ਬੋਲੀ, 'ਅੱਜਕਲ੍ਹ ਦੇ ਮੁੰਡੇ-ਕੁੜੀਆਂ ਨੂੰ ਤਾਂ ਭੋਰਾ ਸ਼ਰਮ ਨਹੀਂ, ਕਿਵੇਂ ਮੂੰਹ ਜੋੜ ਜੋੜ ਗੱਲਾਂ ਕਰਦੇ ਨੇ, ਅਵਾਰਾ ਕਿਸੇ ਥਾਂ ਦੇ।' ਮੁੰਡੇ ਨੇ ਘੂਰ ਕੇ ਔਰਤ ਵੱਲ ਦੇਖਿਆ ਪਰ ਬੋਲਿਆ ਕੁਝ ਨਾ।
ਮੁੰਡੇ ਨੇ ਕੰਡਕਟਰ ਨੂੰ ਪੈਸੇ ਦਿੱਤੇ, ਕੰਡਕਟਰ ਨੇ ਖਚਰੀ ਹਾਸੀ ਹੱਸਦਿਆਂ ਦੋ ਟਿਕਟਾਂ ਮੁੰਡੇ ਦੇ ਹੱਥ ਫੜਾ ਦਿੱਤੀਆਂ। ਬੱਸ ਕੁੜੀਆਂ ਦੇ ਹੋਸਟਲ ਅੱਗੇ ਰੁਕੀ। ਕੁੜੀ ਨੇ ਹੰਝੂਆਂ ਭਰੀਆਂ ਅੱਖਾਂ ਨਾਲ ਮੁੰਡੇ ਵੱਲ ਵੇਖਿਆ। ਮੁੰਡੇ ਨੇ ਕੁੜੀ ਦਾ ਬੈਗ ਚੁੱਕਿਆ ਤੇ ਬੱਸ ਵਿਚੋਂ ਉਤਾਰ ਦਿੱਤਾ। ਫਿਰ ਉਹ ਜਾਣ-ਬੁੱਝ ਕੇ ਉੱਚੀ ਆਵਾਜ਼ ਵਿਚ ਬੋਲਿਆ, 'ਭੈਣੇ ਆਪਣਾ ਖਿਆਲ ਰੱਖੀਂ, ਕੀ ਹੋਇਆ ਜੇ ਬਾਪੂ ਸਾਨੂੰ ਛੱਡ ਕੇ ਤੁਰ ਗਿਐ, ਮੈਂ ਤਾਂ ਜਿੰਦਾ ਹਾਂ ਨਾ ਤੇਰਾ ਵੀਰ, ਭੋਰਾ ਫਿਕਰ ਨਾ ਕਰੀਂ। ਚੰਡੀਗੜ੍ਹੋਂ ਵਾਪਸ ਆਉਂਦਿਆਂ ਮੈਂ ਤੈਨੂੰ ਮਿਲ ਕੇ ਜਾਊਂ।'
ਕੰਡਕਟਰ ਨੇ ਟੇਪ ਰਿਕਾਰਡਰ ਬੰਦ ਕਰ ਦਿੱਤੀ। ਸਵਾਰੀਆਂ ਹੁਣ ਸਿਰ ਸੁੱਟੀ ਬੈਠੀਆਂ ਸਨ। :smile: