701
Lok Virsa Pehchaan / Re: ਫੱਤੂ ਬਨਾਮ ਪਰਵਾਸੀ,,,
« on: December 01, 2011, 11:03:16 PM »
nice
This section allows you to view all posts made by this member. Note that you can only see posts made in areas you currently have access to. 704
Maan-Sanmaan/Respect+ / Re: PJ Mutiyaar- Kamal Preet« on: December 01, 2011, 06:23:22 PM »
congrats
710
Religion, Faith, Spirituality / Re: ਅਨਮੋਲ ਬਚਨ-ਸਿੱਖ ਦਾ ਅੰਮ੍ਰਿਤ ਵੇਲਾ« on: November 27, 2011, 09:38:29 AM »ajj kush vadiya sikhan nu mileya thanks dilrajwelcome billo 711
Religion, Faith, Spirituality / Re: ਪਿਆਰ« on: November 27, 2011, 09:37:52 AM »karma warga koi ik ayi jag tae huna ...........yeah , wc 713
Religion, Faith, Spirituality / ਪਿਆਰ« on: November 26, 2011, 01:19:58 PM »
'ਮਾਂ... ਮੇਰੇ ਭਰਤੀ ਵਾਲੇ ਫਾਰਮ ਕਿੱਥੇ ਨੇ, ਜੋ ਮੈਂ ਕੱਲ੍ਹ ਸ਼ਹਿਰੋਂ ਲਿਆ ਕੇ ਭਰੇ ਸਨ', ਕਰਮੇ ਨੇ ਕੰਮ 'ਤੇ ਜਾਣ ਲਈ ਤਿਆਰ ਹੁੰਦੇ ਅਤੇ ਕਾਹਲੀ-ਕਾਹਲੀ ਫਾਰਮ ਭਾਲਦੇ ਹੋਏ ਨੇ ਆਪਣੀ ਮਾਂ ਨੂੰ ਪੁੱਛਿਆ।
'ਨਹੀਂ ਪੁੱਤ ਮੈਂ ਤਾਂ ਨਹੀਂ ਵੇਖੇ, ਸਾਨੂੰ ਕੀ ਪਤਾ ਅਨਪੜ੍ਹਾਂ ਨੂੰ ਇਨ੍ਹਾਂ ਕਾਗਜ਼ਾਂ-ਪੱਤਰਾਂ ਦਾ', ਕਰਮੇ ਦੀ ਮਾਂ ਨੇ ਚੌਂਕੇ ਵਿਚੋਂ ਰੋਟੀਆਂ ਪਕਾਉਂਦੀ ਹੋਈ ਨੇ ਜਵਾਬ ਦਿੱਤਾ। 'ਪਤਾ ਹੈ ਮਾਂ ਉਨ੍ਹਾਂ ਨੇ ਸਾਰੇ ਗਰੀਬਾਂ ਦੇ ਲੜਕੇ ਹੀ ਨੌਕਰੀ 'ਤੇ ਰੱਖਣੇ ਹਨ। ਲਗਦਾ ਸੀ ਇਸ ਵਾਰ ਕੰਮ ਬਣ ਜਾਵੇਗਾ, ਪਰ ਉਹ ਫਾਰਮ ਕਿਤੇ ਵੀ ਨਹੀਂ ਮਿਲ ਰਹੇ ਅਤੇ ਉਨ੍ਹਾਂ ਦੀ ਅੱਜ ਆਖਰੀ ਤਰੀਕ ਹੈ। ਏਨੀ ਜਲਦੀ ਨਵੇਂ ਫਾਰਮ ਸ਼ਹਿਰੋਂ ਲਿਆ ਕੇ ਤਿਆਰ ਕਰਨੇ ਮੁਸ਼ਕਿਲ ਹਨ', ਕਰਮੇ ਨੇ ਆਪਣੀ ਮਾਂ ਨੂੰ ਸਾਰੀ ਵਿਥਿਆ ਸੁਣਾਉਂਦੇ ਹੋਏ ਨੇ ਦੱਸਿਆ। 'ਕੋਈ ਗੱਲ ਨਹੀਂ ਪੁੱਤਰ, ਜੇਕਰ ਰੱਬ ਨੇ ਚਾਹਿਆ ਤਾਂ ਫੇਰ ਕਦੇ ਜ਼ਰੂਰ ਮਿਹਨਤ ਦਾ ਮੁੱਲ ਪਊਗਾ, ਤੂੰ ਇਹ ਫੜ ਰੋਟੀ ਵਾਲਾ ਡਿੱਬਾ ਅਤੇ ਕੰਮ 'ਤੇ ਚਲਾ ਜਾ ਕਿਤੇ ਤੇਰੀ ਬੱਸ ਨਾ ਲੰਘ ਜਾਵੇ', ਕਰਮੇਂ ਦੀ ਮਾਂ ਨੇ ਉਸ ਨੂੰ ਦਿਲਾਸਾ ਦਿੰਦਿਆਂ ਹੋਇਆਂ ਕਿਹਾ, ਰੋਟੀ ਵਾਲਾ ਡੱਬਾ ਫੜ ਕੇ ਕਰਮਾ ਕੰਮ 'ਤੇ ਚਲਾ ਗਿਆ, ਦੁਪਹਿਰ ਵੇਲੇ ਜਦੋਂ ਕਰਮੇ ਨੇ ਜਦੋਂ ਰੋਟੀ ਖਾਣ ਲਈ ਡੱਬਾ ਖੋਲ੍ਹਿਆ ਤਾਂ ਵੇਖਿਆ ਕਿ ਨੌਕਰੀ ਵਾਲੇ ਫਾਰਮ ਵਿਚ ਮਾਂ ਨੇ ਰੋਟੀ ਲਪੇਟ ਕੇ ਡੱਬੇ ਵਿਚ ਪਾ ਦਿੱਤੀ ਸੀ, ਕਰਮੇ ਦੀਆਂ ਅੱਖਾਂ ਹੰਝੂਆਂ ਨਾਲ ਭਰ ਚੁੱਕੀਆਂ ਸਨ, ਹੁਣ ਕਰਮਾ ਆਪਣੀ ਨੌਕਰੀ ਤੋਂ ਜ਼ਿਆਦਾ ਆਪਣੀ ਮਾਂ ਦੇ ਪਿਆਰ ਨੂੰ ਵੱਧ ਅਹਿਮੀਅਤ ਦੇ ਰਿਹਾ ਸੀ। -ਕਰਮਜੀਤ 714
Religion, Faith, Spirituality / Re: ਸੇਵਾ« on: November 26, 2011, 01:16:14 PM »lol Dere te kardi seva, par ghar ni.haha gal te bas tohar de e aa : 715
ਟੂਟੀ ਖੋਲ੍ਹੀਏ ਤਾਂ ਵਿਚੋਂ ਸੱਪ ਨਿਕਲਣ,
ਬਟਨ ਦੱਬੀਏ ਤਾਂ ਬਿਜਲੀ ਗੁੱਲ ਹੋਵੇ। ਥਾਂ-ਥਾਂ ਤੋਂ ਟੁੱਟੀਆਂ ਲਿੰਕ ਸੜਕਾਂ, ਘੱਟਾ ਫੱਕਣ ਨੂੰ ਫੁੱਲ ਬਟਾ ਫੁੱਲ ਹੋਵੇ। ਰਾਊਂਡ ਨੇਤਾ ਜੀ ਉਦੋਂ ਹੀ ਲਾਉਣ ਏਧਰ, ਪੰਜੀਂ ਸਾਲੀਂ ਬਖ਼ਸ਼ਾਉਣੀ ਜਦ ਭੁੱਲ ਹੋਵੇ। ਸਾਡੇ ਪਿੰਡ ਸਵਰਗ ਹਨ ਕਾਗਜ਼ਾਂ ਵਿਚ, ਕਿਹੜਾ ਹੈ ਜੋ ਇਨ੍ਹਾਂ ਦੇ ਤੁੱਲ ਹੋਵੇ? ਬਲਦੇਵ ਸਿੰਘ ਆਜ਼ਾਦ 718
Religion, Faith, Spirituality / ਸੇਵਾ« on: November 26, 2011, 01:03:31 PM »
'ਪੁੱਤ ਆਹ ਭਾਂਡੇ ਲੈ ਜਾਹ ਰਾਤ ਵਾਲੇ ਵੀ ਪਏ ਨੇ ਮਾਂਜਣ ਤੋਂ, ਬਿਮਾਰ ਅਤੇ ਬਿਰਧ ਅਵਸਥਾ ਵਿਚ ਮੰਜੇ 'ਤੇ ਪਏ ਕਿਰਪਾਲ ਸਿਹੁੰ ਨੇ ਸਵੇਰ ਦੀ ਰੋਟੀ ਖਾ ਕੇ ਆਪਣੀ ਨੂੰਹ ਨੂੰ ਆਵਾਜ਼ ਮਾਰੀ। 'ਲੈ ਜਾਊਂ ਗੀ, ਮੈਂ ਈ ਕਰਦੀ ਆਂ ਤੇਰਾ ਬਾਲਣ ਫੂਕਣ, ਹੋਰ ਨੀ ਕੋਈ ਮਾਂਜਦੀ ਤੇਰੀ ਚਗਲ' ਪਤਾ ਨੀਂ ਕੀ ਕੁਝ ਕਹਿੰਦੀ, ਉਹ ਭਾਂਡੇ ਵਿਚੇ ਹੀ ਛੱਡ ਬਾਹਰ ਡੇਰੇ 'ਤੇ ਜਾਣ ਲਈ ਖੜ੍ਹੀਆਂ ਗੁਆਂਢਣਾ ਨਾਲ ਰਲਦੀ ਕਹਿ ਰਹੀ ਸੀ, 'ਭੈਣ ਫਟਾ ਫਟ ਚੱਲੋ, ਕਿਤੇ ਲੇਟ ਨਾ ਹੋ ਜਾਈਏ ਅੱਜ ਤਾਂ ਮਸਾਂ ਕਰਮਾਂ ਨਾਲ ਸੰਗਤਾਂ ਦੇ ਜੂਠੇ ਬਰਤਨ ਮਾਂਜਣ ਦੀ ਸੇਵਾ ਮਿਲੀ ਹੈ।' :
-ਬਿੰਦਰ ਸਿੰਘ 719
Religion, Faith, Spirituality / ਅਨਮੋਲ ਬਚਨ-ਸਿੱਖ ਦਾ ਅੰਮ੍ਰਿਤ ਵੇਲਾ« on: November 26, 2011, 12:54:32 PM »
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ॥
ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥ ਭਾਵ ਗੁਰੂ ਦਾ ਸਿੱਖ ਅੰਮ੍ਰਿਤ ਵੇਲੇ ਉਠ ਕੇ ਇਸ਼ਨਾਨ ਕਰਕੇ ਨਾਮ ਬਾਣੀ ਜਪਦਾ ਹੈ। ਅੱਜ ਤੱਕ ਕਿਸੇ ਵੀ ਅਵਤਾਰ, ਪੈਗ਼ੰਬਰ ਨੇ ਅੰਮ੍ਰਿਤ ਵੇਲੇ ਨੂੰ ਏਨੀ ਮਹੱਤਤਾ ਨਹੀਂ ਦਿੱਤੀ। ਗੁਰੂ ਨਾਨਕ ਦੇਵ ਜੀ ਦੱਸਦੇ ਹਨ ਕਿ ਅੰਮ੍ਰਿਤ ਵੇਲੇ ਉਠ ਕੇ ਇਸ਼ਨਾਨ ਕਰਕੇ, ਵਾਹਿਗੁਰੂ ਦਾ ਸਿਮਰਨ ਅਤੇ ਪੰਜਾਂ ਬਾਣੀਆਂ ਦਾ ਨਿਤਨੇਮ ਕਰਨਾ ਸਿੱਖ ਦਾ ਮੁੱਢਲਾ ਨਿਯਮ ਹੈ। ਦਿਨ ਨੂੰ ਸੰਸਾਰਕ ਕਾਰੋਬਾਰ ਕਰਦਿਆਂ ਹੋਇਆਂ ਵਾਹਿਗੁਰੂ ਦਾ ਮੂਲ ਮੰਤਰ ਦਾ ਜਾਪ ਕਰਦੇ ਰਹਿਣਾ, ਸ਼ਾਮ ਨੂੰ ਰਹਿਰਾਸ ਸਾਹਿਬ ਜੀ ਅਤੇ ਰਾਤ ਨੂੰ ਸੋਹਿਲਾ ਸਾਹਿਬ ਦਾ ਪਾਠ ਕਰਨਾ ਹੈ। ਇਸ ਦੇ ਸਾਹਮਣੇ ਪ੍ਰਭੂ ਪ੍ਰਾਪਤੀ ਲਈ ਕੀਤੇ ਸਾਰੇ ਕਰਮ ਕਾਂਡ, ਘਰ-ਬਾਰ ਛੱਡ ਕੇ ਜੰਗਲਾਂ ਵਿਚ, ਭੋਰਿਆਂ ਵਿਚ, ਗੁਫਾਵਾਂ ਵਿਚ ਤਰ੍ਹਾਂ-ਤਰ੍ਹਾਂ ਦੇ ਕਸ਼ਟ ਸਹਾਰ ਕੇ ਜਪ-ਤਪ ਕਰਨਾ ਆਦਿ ਸਭ ਤੁੱਛ ਹੈ। ਜਿਸ ਦਿਨ ਸੁਰਤਿ ਉਸ ਨਾਲ ਜੁੜ ਜਾਂਦੀ ਹੈ, ਉਸ ਦਿਨ ਸਮਝ ਲੈਣਾ ਕਿ ਅੰਦਰ ਦੀ ਮੈਲ ਖਤਮ ਹੋ ਗਈ ਹੈ। ਕਈ ਲੋਕ ਬਾਹਰੋਂ ਕੁਝ ਹੁੰਦੇ ਹਨ, ਅੰਦਰੋਂ ਕੁਝ ਹੋਰ ਹੁੰਦੇ ਹਨ। ਜਦੋਂ ਆਦਮੀ ਸ਼ਮਸ਼ਾਨਘਾਟ ਵੱਲ ਜਾਂਦਾ ਹੈ ਤਾਂ ਉਸ ਦੇ ਅੰਦਰ ਦਾ ਹੰਕਾਰ, ਹਉਮੈ ਖਤਮ ਹੋ ਜਾਂਦੀ ਹੈ। ਉਸ ਦਾ ਹਿਰਦਾ ਸ਼ੁੱਧ ਹੋ ਜਾਂਦਾ ਹੈ, ਕਿਉਂਕਿ ਆਪਣਾ ਸਮਾਂ ਸਾਹਮਣੇ ਨਜ਼ਰ ਆਉਂਦਾ ਹੈ, ਖਤਰਾ ਬਣਿਆ ਰਹਿੰਦਾ ਹੈ। ਜਿਸ ਤਰ੍ਹਾਂ ਨਵਾਂ-ਨਵਾਂ ਬੰਦਾ ਸਾਈਕਲ, ਸਕੂਟਰ, ਕਾਰ ਬੜੀ ਇਕਾਗਰਤਾ ਨਾਲ ਚਲਾਉਂਦਾ ਹੈ, ਉਸ ਨੂੰ ਪਤਾ ਹੈ ਕਿ ਜੇ ਧਿਆਨ ਹਟ ਗਿਆ ਤਾਂ ਮੈਂ ਗਿਰ ਜਾਵਾਂਗਾ ਪਰ ਜਦੋਂ ਉਸ ਨੂੰ ਚਲਾਉਣਾ ਆ ਜਾਂਦਾ ਹੈ ਤਾਂ ਉਹ ਗੱਲਾਂ ਕਰਦੇ ਹੋਏ ਵੀ ਚਲਾਈ ਜਾਂਦਾ ਹੈ। ਸੋ ਆਪਣੇ-ਆਪ ਨੂੰ ਗੁਰੂ ਦਾ ਸਿੱਖ ਅਖਵਾਉਣ ਲਈ ਅੰਮ੍ਰਿਤ ਵੇਲੇ ਉਠ ਕੇ ਸਿਮਰਨ ਕਰਨਾ ਬੇਹੱਦ ਜ਼ਰੂਰੀ ਹੈ। -ਰਾਜਬੀਰ ਕੌਰ, 720
News Khabran / Re: new Ablum Releases It A Religion« on: November 26, 2011, 12:35:53 PM »
very nice
|